Mata Sundri University Girls College, Mansa

Mata Sundri University Girls College, Mansa Mata Sundri university girls college, Mansa (A Constituent College of Punjabi University, Patiala)

ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ, ਮਾਨਸਾ ਦੀਆਂ ਵਿਦਿਆਰਥਣਾਂ ਵੱਲੋਂ ਅੱਜ ਰੈਡ ਰਨ ਮੈਰਾਥਨ ਵਿੱਚ ਭਾਗ ਲਿਆ ਗਿਆ ਇਸ ਮੈਰਾਥਨ ਵਿੱਚੋਂ ਕਾਲਜ ਦ...
13/08/2026

ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ, ਮਾਨਸਾ ਦੀਆਂ ਵਿਦਿਆਰਥਣਾਂ ਵੱਲੋਂ ਅੱਜ ਰੈਡ ਰਨ ਮੈਰਾਥਨ ਵਿੱਚ ਭਾਗ ਲਿਆ ਗਿਆ ਇਸ ਮੈਰਾਥਨ ਵਿੱਚੋਂ ਕਾਲਜ ਦੀ ਵਿਦਿਆਰਥਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਕਾਲਜ ਦੀਆਂ ਦੋ ਵਿਦਿਆਰਥਣਾ ਨੂੰ ਡਿਸਟਰਿਕਟ ਲੈਵਲ ਦੇ ਉੱਤੇ ਸਲੈਕਟ ਕਰ ਲਿਆ ਗਿਆ ਹੈ। ਰੈਡ ਰਿਬਨ ਕਲੱਬ ਦੇ ਕਨਵੀਨਰ ਪ੍ਰੋ. ਮਨਦੀਪ ਕੌਰ ਅਤੇ ਫਿਜੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਪ੍ਰੋ. ਅਮਨਦੀਪ ਕੌਰ ਇਸ ਰੈਡ ਰਨ ਮੈਰਾਥਨ ਦੌਰਾਨ ਹਾਜ਼ਰ ਰਹੇ।

ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿਖੇ ਬਿਨਾਂ ਲੇਟ ਫੀਸ ਦਾਖਲੇ 15 ਅਗਸਤ ਤੱਕ ਹੋਣਗੇ।
28/07/2026

ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿਖੇ ਬਿਨਾਂ ਲੇਟ ਫੀਸ ਦਾਖਲੇ 15 ਅਗਸਤ ਤੱਕ ਹੋਣਗੇ।

07/07/2026
12/06/2026

ਆਊਟਸਟੈਂਡਿੰਗ ਸਪੋਰਟਸ ਕੈਟਾਗਰੀ ਅਧੀਨ ਦਾਖਲਿਆਂ ਸਬੰਧੀ ਕਾਊਸਿਲੰਗ/ਟਰਾਇਲ 16 ਜੂਨ ਨੂੰ

ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸੈਸ਼ਨ 2026-27 ਦੌਰਾਨ ਯੂਨੀਵਰਸਿਟੀ ਦੇ ਕਾਂਸਟੀਚੁਐਂਟ ਕਾਲਜਾਂ ਵਿੱਚ ਕਿਸੇ ਵੀ ਕੋਰਸ/ਕਲਾਸ ਵਿੱਚ ਉੱਚ ਕੋਟੀ ਦੇ ਖਿਡਾਰੀਆਂ ਲਈ ਸਪੋਰਟਸ ਕੋਟੇ ਅਧੀਨ ਰਾਖਵੀਆਂ ਪੰਜ ਵਾਧੂ ਸੀਟਾਂ ਤਹਿਤ ਦਾਖਲਾ ਲੈਣ ਦੇ ਚਾਹਵਾਨ ਖਿਡਾਰੀਆ ਦੇ ਲਈ ਏ.ਆਈ.ਯੂ. ਖੇਡ ਕੈਲੰਡਰ ਵਿੱਚ ਸ਼ਾਮਿਲ ਖੇਡਾਂ ਦੀ ਕਾਉਂਸਲਿੰਗ/ਟਰਾਇਲ ਮਿਤੀ 16 ਜੂਨ 2026 ਨੂੰ ਸਵੇਰੇ 9 ਵਜੇ ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਹੋ ਰਹੀ ਹੈ।
ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ, ਮਾਨਸਾ ਵਿਖੇ ਦਾਖਲਾ ਲੈਣ ਦੀਆਂ ਚਾਹਵਾਨ ਲੜਕੀਆਂ ਹੇਠ ਲਿਖੇ ਨੰਬਰ ਤੇ ਸੰਪਰਕ ਕਰ ਸਕਦੀਆਂ ਹਨ।
ਪ੍ਰੋਫੈਸਰ ਅਮਨਦੀਪ ਕੌਰ (ਫਿਜੀਕਲ ਐਜੂਕੇਸ਼ਨ ਡਿਪਾਰਟਮੈਂਟ) -9779955417

ਮਿਤੀ 31-05-2026 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੱਖ ਵੱਖ ਖੇਡਾਂ ਦੇ ਵਿੰਗ ਦੇ ਟਰਾਇਲ ਪ੍ਰਧਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਪੋਰਟਸ...
01/06/2026

ਮਿਤੀ 31-05-2026 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੱਖ ਵੱਖ ਖੇਡਾਂ ਦੇ ਵਿੰਗ ਦੇ ਟਰਾਇਲ ਪ੍ਰਧਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਪੋਰਟਸ ਕਮੇਟੀ ਡਾ. ਬਰਿੰਦਰ ਕੌਰ ਮੈਡਮ ਦੀ ਰਹਿਨੁਮਾਈ ਹੇਠ ਹੋਏ ਜਿਸ ਵਿੱਚ ਮਾਤਾ ਸੁੰਦਰੀ ਕਾਲਜ ਦੀਆਂ ਖਿਡਾਰਨਾ ਨੇ ਵੱਖ-ਵੱਖ ਖੇਡਾਂ ਵਿੱਚ ਟਰਾਇਲ ਦਿੱਤੇ ਅਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਡਾ. ਗੁਰਦੀਪ ਕੌਰ ਰੰਧਾਵਾ ਡਾਇਰੈਕਟਰ ਸਪੋਰਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸਪੋਰਟਸ ਵਿਭਾਗ ਮਾਤਾ ਸੁੰਦਰੀ ਕਾਲਜ ਪ੍ਰੋਫੈਸਰ ਅਮਨਦੀਪ ਕੌਰ ਵੀ ਸ਼ਾਮਿਲ ਸਨ

ਸੈਸ਼ਨ 2026-27 ਦੇ ਲਈ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ, ਮਾਨਸਾ ਵਿਖੇ ਦਾਖਲੇ ਸ਼ੁਰੂ ਹੋ ਚੁੱਕੇ ਹਨ। ਚਾਹਵਾਨ ਵਿਦਿਆਰਥਨਾ ਕਾਲਜ ਵਿੱਚ ਆ ਕ...
23/05/2026

ਸੈਸ਼ਨ 2026-27 ਦੇ ਲਈ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ, ਮਾਨਸਾ ਵਿਖੇ ਦਾਖਲੇ ਸ਼ੁਰੂ ਹੋ ਚੁੱਕੇ ਹਨ। ਚਾਹਵਾਨ ਵਿਦਿਆਰਥਨਾ ਕਾਲਜ ਵਿੱਚ ਆ ਕੇ ਦਾਖਲਾ ਲੈ ਸਕਦੀਆਂ ਹਨ। ਕਾਲਜ ਵਿੱਚ ਇਸ ਸੈਸ਼ਨ ਤੋਂ ਕੁਝ ਨਵੇਂ ਕੋਰਸ ਵੀ ਸ਼ੁਰੂ ਕੀਤੇ ਜਾ ਰਹੇ ਹਨ। ਸੋ ਇੱਕ ਵਾਰੀ ਕਾਲਜ ਕੈਂਪਸ ਵਿੱਚ ਜਰੂਰ ਆਓ। ਧੰਨਵਾਦ।

ਅੱਜ ਮਿਤੀ 24 ਅਪ੍ਰੈਲ 2026 ਨੂੰ ਤੀਸਰੇ ਦਿਨ ਦੀਆ ਗਤਿਵਿਧਿਆਂ ਤਹਿਤ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ 'ਚ “ਸਵੱਛ ਭਾਰਤ ਅਭਿਆਨ” ਦੇ...
24/04/2026

ਅੱਜ ਮਿਤੀ 24 ਅਪ੍ਰੈਲ 2026 ਨੂੰ ਤੀਸਰੇ ਦਿਨ ਦੀਆ ਗਤਿਵਿਧਿਆਂ ਤਹਿਤ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ 'ਚ “ਸਵੱਛ ਭਾਰਤ ਅਭਿਆਨ” ਦੇ ਤਹਿਤ ਵਿਦਿਆਰਥਣਾਂ ਨੂੰ ਸਫ਼ਾਈ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਵਧਾਉਣ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕਾਲਜ ਵੱਲੋਂ ਸਵੱਛ ਭਾਰਤ ਅਭਿਆਨ ਸੰਬੰਧੀ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਾਲਜ ਵਿਦਿਆਰਥਣਾਂ ਨੇ ਭਾਗ ਲਿਆ। ਕੁਇਜ਼ ਮੁਕਾਬਲੇ ਰਾਹੀਂ ਵਿਦਿਆਰਥਣਾਂ ਨੂੰ ਸਫ਼ਾਈ ਦੀ ਮਹੱਤਤਾ, ਪਲਾਸਟਿਕ ਮੁਕਤ ਜੀਵਨ ਅਤੇ ਸਿਹਤਮੰਦ ਵਾਤਾਵਰਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਕਾਲਜ ਕੈਂਪਸ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ, ਜਿਸ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਮਿਲ ਕੇ ਵੱਖ-ਵੱਖ ਕਿਸਮ ਦੇ ਪੌਦੇ ਲਗਾਏ। ਕਾਲਜ ਪ੍ਰਿੰਸੀਪਲ ਡਾ. ਬਰਿੰਦਰ ਕੌਰ ਜੀ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਫ਼-ਸੁਥਰਾ ਵਾਤਾਵਰਣ ਅਤੇ ਹਰਿਆਵਲੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਹਰ ਇੱਕ ਵਿਅਕਤੀ ਨੂੰ ਇਸ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਪ੍ਰਿੰਸੀਪਲ ਸਹਿਬਾਨ ਦੀ ਰਹਿਨੁਮਾਈ ਹੇਠ, ਈਕੋ ਕਲੱਬ ਇੰਚਾਰਜ ਅਤੇ ਮੈਂਬਰਾਂ ਵੱਲੋ ਕੁਇਜ਼ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਗਿਆ ਕਿ ਉਹ ਸਵੱਛ ਭਾਰਤ ਅਭਿਆਨ ਦੇ ਸੰਦੇਸ਼ਾ ਨੂੰ ਆਪਣੇ ਰੋਜ਼ਾਨਾ ਵਿੱਚ ਅਪਣਾਉਣ ਅਤੇ ਵਾਤਾਵਰਨ ਦੀ ਰੱਖਿਆ ਲਈ ਅੱਗੇ ਆਉਣ।

ਅੱਜ ਮਿਤੀ 23 ਅਪ੍ਰੈਲ 2026 ਨੂੰ ਦੂਸਰੇ ਦਿਨ ਦੀਆ ਗਤਿਵਿਧਿਆਂ ਤਹਿਤ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ 'ਚ ਪ੍ਰਿੰਸੀਪਲ ਡਾ. ਬਰਿੰਦਰ...
23/04/2026

ਅੱਜ ਮਿਤੀ 23 ਅਪ੍ਰੈਲ 2026 ਨੂੰ ਦੂਸਰੇ ਦਿਨ ਦੀਆ ਗਤਿਵਿਧਿਆਂ ਤਹਿਤ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ 'ਚ ਪ੍ਰਿੰਸੀਪਲ ਡਾ. ਬਰਿੰਦਰ ਕੌਰ ਦੀ ਰਹਿਨੁਮਾਈ ਹੇਠ ਵਾਤਾਵਰਨ ਦੀ ਮਹੱਤਤਾ ਨੂੰ ਸਮਝਦੇ ਹੋਏ ਕਾਲਜ ਵਿਖੇ ਮੌਸਮੀ ਫੁੱਲ ਬੂਟੇ ਲਗਾਏ ਗਏ। ਇਸ ਦੌਰਾਨ ਈਕੋ ਕਲੱਬ ਦੇ ਇੰਚਾਰਜ, ਡਾ. ਕਿਰਨ ਬਾਲਾ, ਡਾ. ਰਾਮ ਕ੍ਰਿਸ਼ਨ ਅਤੇ ਕਲੱਬ ਮੈਂਬਰ ਪ੍ਰੋ ਰਮਨਦੀਪ ਕੌਰ, ਪ੍ਰੋ ਅਨੂ ਬਾਲਾ, ਪ੍ਰੋ ਸੁਖਦੀਪ ਕੌਰ, ਪ੍ਰੋ ਕੁਲਵਿੰਦਰ ਸਿੰਘ, ਡਾ. ਜਸਵੰਤ ਸਿੰਘ ਅਤੇ ਕਾਲਜ ਵਿਦਿਆਰਥਣਾਂ ਮੌਜੂਦ ਸਨ।

ਅੱਜ ਮਿਤੀ 23 ਅਪ੍ਰੈਲ 2026 ਨੂੰ ਦੂਸਰੇ ਦਿਨ ਦੀਆ ਗਤਿਵਿਧਿਆਂ ਤਹਿਤ ਈਕੋ ਕਲੱਬ, ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ ਵੱਲੋਂ ਜਾਗਰੂਕਤ...
23/04/2026

ਅੱਜ ਮਿਤੀ 23 ਅਪ੍ਰੈਲ 2026 ਨੂੰ ਦੂਸਰੇ ਦਿਨ ਦੀਆ ਗਤਿਵਿਧਿਆਂ ਤਹਿਤ ਈਕੋ ਕਲੱਬ, ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ ਵੱਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਤਹਿਤ ਈਕੋ ਕਲੱਬ ਦੇ ਇੰਚਾਰਜ, ਡਾ. ਕਿਰਨ ਬਾਲਾ ਵੱਲੋ 'ਗ੍ਰੀਨ ਇਕੋਨਮੀ' ਵਿਸ਼ੇ 'ਤੇ ਵਿਦਿਆਰਥਣਾਂ ਨਾਲ ਵਿਚਾਰ ਚਰਚਾ ਕੀਤੀ ਗਈ। ਜਿਸ ਦੌਰਾਨ ਮੁੱਖ ਪਹਿਲੂ ਵਾਤਾਵਰਨ ਸੁਰੱਖਿਆ ਨੂੰ ਧਿਆਨ ਰੱਖਦੇ ਹੋਏ ਆਧੁਨਿਕ ਵਿਕਾਸ ਨੂੰ ਪ੍ਰਫੁੱਲਤ ਕਰਨਾ, ਰਵਾਇਤੀ ਸੰਸਾਧਨਾਂ ਦੀ ਵਜਾਏ ਨੂੰ ਗ੍ਰੀਨ ਸੰਸਾਧਨਾਂ (ਸੋਲਰ ਪੈਨਲ, ਬਿਜਲਈ ਵਹੀਕਲ, ਧੂਆਂ ਰਹਿਤ ਈਧਨ ਦੀ ਵਰਤੋਂ) ਨੂੰ ਪਹਿਲ ਦੇਣ ਲਈ ਪ੍ਰੇਰਿਤ ਕੀਤਾ ਗਿਆ। ਇਸੇ ਦੌਰਾਨ ਭਾਰਤ ਸਰਕਾਰ ਦੁਆਰਾ ਸੰਚਾਲਿਤ 'PM Surya Ghar Muft Bijli Yojna' ਸਕੀਮ ਬਾਰੇ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ ਗਿਆ।

Address

New Court Road
Mansa
151505

Alerts

Be the first to know and let us send you an email when Mata Sundri University Girls College, Mansa posts news and promotions. Your email address will not be used for any other purpose, and you can unsubscribe at any time.

Contact The School

Send a message to Mata Sundri University Girls College, Mansa:

Shortcuts

Share