Govt. High School Adamke

Govt. High School Adamke Welcome to the official page of Government High School Adamke (Mansa). This page is managed by staff members of school.

23/12/2025

ਸ਼੍ਰੀ ਜਗਚਾਨਣ ਸਿੰਘ ਹੈਡ ਮਾਸਟਰ ਦੀ ਯੋਗ ਅਗਵਾਈ ਹੇਠ ਹਾਈ ਸਕੂਲ ਆਦਮਕੇ ਵਿੱਚ ਪੌਦੇ 🏝️🏝️🌳🌲ਲੱਗਾਏ ਗਏ ।

23/12/2025

PTM ਦੀਆਂ ਕੁਝ ਹੋਰ ਤਸਵੀਰਾਂ

20 ਦਸੰਬਰ 2025 ਨੂੰ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਡੇ ਸਰਕਾਰੀ ਹਾਈ ਸਕੂਲ ਆਦਮਕੇ (ਮਾਨਸਾ) ਵਿੱਚ ਮੁੱਖ ਅਧਿਆਪਕ ਸ. ਜਗਚਾਨਣ ਸ...
22/12/2025

20 ਦਸੰਬਰ 2025 ਨੂੰ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਡੇ ਸਰਕਾਰੀ ਹਾਈ ਸਕੂਲ ਆਦਮਕੇ (ਮਾਨਸਾ) ਵਿੱਚ ਮੁੱਖ ਅਧਿਆਪਕ ਸ. ਜਗਚਾਨਣ ਸਿੰਘ ਜੀ ਦੀ ਯੋਗ ਅਗਵਾਈ ਹੇਠ 'ਮੈਗਾ ਪੀ.ਟੀ.ਐਮ.' ਅਤੇ 'ਮਾਪਿਆਂ ਦੀ ਵਰਕਸ਼ਾਪ' ਦਾ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸਫ਼ਲ ਆਯੋਜਨ ਕੀਤਾ ਗਿਆ।
ਅੱਜ ਦੇ ਪ੍ਰੋਗਰਾਮ ਦੀਆਂ ਮੁੱਖ ਗਤੀਵਿਧੀਆਂ:
* ਸੁਆਗਤ ਅਤੇ ਵਰਕਸ਼ਾਪ: ਸਕੂਲ ਪਹੁੰਚਣ 'ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ.ਮਨਪ੍ਰੀਤ ਸਿੰਘ ਅਤੇ ਉਪ ਚੇਅਰਮੈਨ ਸ. ਕੇਵਲ ਸਿੰਘ ਅਤੇ ਸਮੂਹ ਕਮੇਟੀ ਮੈਂਬਰ ਅਤੇ ਮਾਪਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ 1 ਤੋਂ 1.5 ਘੰਟੇ ਦੀ ਵਿਸ਼ੇਸ਼ ਵਰਕਸ਼ਾਪ ਲਗਾਈ ਗਈ।
* ਬੁਕਲੈਟਾਂ ਦੀ ਵੰਡ: ਵਿਭਾਗ ਵੱਲੋਂ ਮਾਪਿਆਂ ਲਈ ਤਿਆਰ ਕੀਤੀ ਗਈ ਵਿਸ਼ੇਸ਼ ਬੁਕਲੈਟ ਹਰੇਕ ਮਾਪੇ ਨੂੰ ਮੁਹੱਈਆ ਕਰਵਾਈ ਗਈ।
* ਅਕਾਦਮਿਕ ਵਿਚਾਰ-ਚਰਚਾ: ਅਧਿਆਪਕਾਂ ਨੇ ਮਾਪਿਆਂ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਸਤੰਬਰ ਪ੍ਰੀਖਿਆ ਦੇ ਨਤੀਜੇ, ਆਉਣ ਵਾਲੀਆਂ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ।
* ਨਵੀਂਆਂ ਪਹਿਲਕਦਮੀਆਂ: ਮਾਪਿਆਂ ਨੂੰ 'ਮਿਸ਼ਨ ਸਮਰੱਥ', CEP (Competency Enhancement Plan) ਅਤੇ ਬੋਰਡ ਦੀਆਂ ਜਮਾਤਾਂ (8ਵੀਂ, 10ਵੀਂ, 12ਵੀਂ) ਦੀਆਂ ਪ੍ਰੀਖਿਆਵਾਂ ਬਾਰੇ ਜਾਗਰੂਕ ਕੀਤਾ ਗਿਆ।
* ਫੀਡਬੈਕ: ਮਾਪਿਆਂ ਦੇ ਕੀਮਤੀ ਸੁਝਾਅ 'ਸੁਝਾਅ ਬਕਸੇ' ਰਾਹੀਂ ਲਏ ਗਏ ਅਤੇ ਉਨ੍ਹਾਂ ਨੂੰ ਗੂਗਲ ਫਾਰਮ ਰਾਹੀਂ ਆਪਣੀ ਰਾਏ ਸਾਂਝੀ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਅੱਜ ਦੇ ਮਾਪੇ ਅਧਿਆਪਕ ਮਿਲਣੀ ਦੌਰਾਨ ਵਿਭਾਗ ਦੇ ਬੀਐਮ ਕੇਵਲ ਸਿੰਘ ਜੀ ਨੇ ਨਿਰੀਖਣ ਕੀਤਾ ਅਤੇ ਸਮੂਹ ਸਟਾਫ ਦੀ ਸਫਲ ਆਯੋਜਨ ਲਈ ਪ੍ਰਸੰਸਾ ਕੀਤੀ ।
ਮੁੱਖ ਅਧਿਆਪਕ ਸ. ਜਗਚਾਨਣ ਸਿੰਘ ਜੀ ਅਤੇ ਸਮੂਹ ਸਟਾਫ਼ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਬੱਚਿਆਂ ਦੀ ਸਕੂਲ ਵਿੱਚ 100% ਹਾਜ਼ਰੀ ਯਕੀਨੀ ਬਣਾਉਣ ਅਤੇ ਘਰ ਵਿੱਚ ਪੜ੍ਹਾਈ ਦਾ ਸੁਖਾਵਾਂ ਮਾਹੌਲ ਸਿਰਜਣ ਵਿੱਚ ਸਹਿਯੋਗ ਦੇਣ।
ਅਸੀਂ ਉਨ੍ਹਾਂ ਸਾਰੇ ਮਾਪਿਆਂ ਅਤੇ ਪਤਵੰਤੇ ਸੱਜਣਾਂ ਦੇ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਆਪਣੀ ਹਾਜ਼ਰੀ ਲਗਵਾ ਕੇ ਇਸ ਮਿਲਣੀ ਨੂੰ ਸਫ਼ਲ ਬਣਾਇਆ।

ਸਤਿਕਾਰਯੋਗ ਮਾਪੇ ਜੀ,ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਰਕਾਰੀ ਹਾਈ ਸਕੂਲ ਆਦਮਕੇ (ਮਾਨਸਾ) ਵਿਖੇ ਮਿਤੀ 20.12.2025 (ਸ਼ਨੀਵਾਰ) ਨ...
19/12/2025

ਸਤਿਕਾਰਯੋਗ ਮਾਪੇ ਜੀ,

ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਰਕਾਰੀ ਹਾਈ ਸਕੂਲ ਆਦਮਕੇ (ਮਾਨਸਾ) ਵਿਖੇ ਮਿਤੀ 20.12.2025 (ਸ਼ਨੀਵਾਰ) ਨੂੰ ਇੱਕ ਵਿਸ਼ੇਸ਼ ਮੈਗਾ PTM ਅਤੇ ਮਾਪਿਆਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

📍 ਸਮਾਂ: ਸਵੇਰੇ 9:30 ਵਜੇ ਤੋਂ ਦੁਪਿਹਰ 2:30 ਵਜੇ ਤੱਕ
📍 ਵਰਕਸ਼ਾਪ ਦਾ ਸਮਾਂ: ਲਗਭਗ 1 ਤੋਂ 1.30 ਘੰਟਾ

ਇਸ ਮਿਲਣੀ ਦੇ ਮੁੱਖ ਉਦੇਸ਼:
- ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ ਅਤੇ ਸਤੰਬਰ ਪ੍ਰੀਖਿਆ ਦੇ ਨਤੀਜਿਆਂ ਬਾਰੇ ਚਰਚਾ।
- ਬੱਚਿਆਂ ਦੇ ਮਾਨਸਿਕ ਅਤੇ ਸਮਾਜਕ ਵਿਕਾਸ ਲਈ ਮਾਪਿਆਂ ਦੀ ਭੂਮਿਕਾ ਬਾਰੇ ਵਰਕਸ਼ਾਪ।
- ਮਿਸ਼ਨ ਸਮਰੱਥ, CEP ਅਤੇ ਬੋਰਡ ਪ੍ਰੀਖਿਆਵਾਂ (8ਵੀਂ, 10ਵੀਂ, 12ਵੀਂ) ਸੰਬੰਧੀ ਜਾਣਕਾਰੀ।
- ਵਿਦਿਆਰਥੀਆਂ ਦੀ ਸਕੂਲ ਵਿੱਚ 100% ਹਾਜ਼ਰੀ ਯਕੀਨੀ ਬਣਾਉਣਾ।

ਸਮੂਹ ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚੇ ਦੇ ਉੱਜਵਲ ਭਵਿੱਖ ਲਈ ਇਸ ਮਿਲਣੀ ਵਿੱਚ 100% ਸ਼ਮੂਲੀਅਤ ਯਕੀਨੀ ਬਣਾਉਣ।

ਵੱਲੋਂ:
ਮੁੱਖ ਅਧਿਆਪਕ
ਸਰਕਾਰੀ ਹਾਈ ਸਕੂਲ
ਆਦਮਕੇ (ਮਾਨਸਾ)

ਸਾਈਬਰ ਸੁਰੱਖਿਆ: ਸਾਡਾ ਸੁਰੱਖਿਅਤ ਡਿਜੀਟਲ ਭਵਿੱਖ! 🔒ਸਰਕਾਰੀ ਹਾਈ ਸਕੂਲ ਆਦਮਕੇ(ਮਾਨਸਾ) ਵਿਖੇ  ਮੁੱਖ-ਅਧਿਆਪਕ ਜਗਚਾਨਣ ਸਿੰਘ ਜੀ ਦੀ ਅਗਵਾਈ ਹੇਠ ਕ...
07/11/2025

ਸਾਈਬਰ ਸੁਰੱਖਿਆ: ਸਾਡਾ ਸੁਰੱਖਿਅਤ ਡਿਜੀਟਲ ਭਵਿੱਖ! 🔒
ਸਰਕਾਰੀ ਹਾਈ ਸਕੂਲ ਆਦਮਕੇ(ਮਾਨਸਾ) ਵਿਖੇ ਮੁੱਖ-ਅਧਿਆਪਕ ਜਗਚਾਨਣ ਸਿੰਘ ਜੀ ਦੀ ਅਗਵਾਈ ਹੇਠ ਕੰਪਿਊਟਰ ਅਧਿਆਪਕ ਅਮਰੀਕ ਸਿੰਘ ਨੇ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ (Cyber Security) ਬਾਰੇ ਡੂੰਘਾਈ ਨਾਲ ਇੰਟਰਨੈੱਟ 'ਤੇ ਸੁਰੱਖਿਅਤ ਕਿਵੇਂ ਰਹਿਣਾ ਹੈ, ਆਪਣੀ ਨਿੱਜੀ ਜਾਣਕਾਰੀ (Personal Information) ਦੀ ਰੱਖਿਆ ਕਿਵੇਂ ਕਰਨੀ ਹੈ,ਫਿਸ਼ਿੰਗ (Phishing) ਅਤੇ ਧੋਖਾਧੜੀ ਵਾਲੀਆਂ ਵੈਬਸਾਈਟਾਂ ਤੋਂ ਬਚਣ ਦੇ ਤਰੀਕੇ ਸਬੰਧੀ ਜਾਣਕਾਰੀ ਦਿੱਤੀ।
ਵਿਦਿਆਰਥੀਆਂ ਨੇ ਇਸ ਜਾਣਕਾਰੀ ਵਿੱਚ ਬਹੁਤ ਦਿਲਚਸਪੀ ਦਿਖਾਈ, ਜੋ ਕਿ ਬਹੁਤ ਖੁਸ਼ੀ ਦੀ ਗੱਲ ਹੈ! ਅਸੀਂ ਸਭ ਮਿਲ ਕੇ ਆਪਣੇ ਬੱਚਿਆਂ ਨੂੰ ਇੱਕ ਸੁਰੱਖਿਅਤ ਅਤੇ ਜ਼ਿੰਮੇਵਾਰ ਡਿਜੀਟਲ ਨਾਗਰਿਕ ਬਣਾਉਣ ਲਈ ਵਚਨਬੱਧ ਹਾਂ।

07/11/2025

Address

Bhagwanpur Hingna Road Aadamke
Mansa
151506

Opening Hours

Monday 9am - 3:20pm
Tuesday 9am - 3:20pm
Wednesday 9am - 3:20pm
Thursday 9am - 3:20pm
Friday 9am - 3:20pm
Saturday 9am - 3:20pm

Telephone

+919465962209

Website

Alerts

Be the first to know and let us send you an email when Govt. High School Adamke posts news and promotions. Your email address will not be used for any other purpose, and you can unsubscribe at any time.

Contact The School

Send a message to Govt. High School Adamke:

Shortcuts

Share

Category