GGSS Phaphre Bhaike

GGSS Phaphre Bhaike Contact information, map and directions, contact form, opening hours, services, ratings, photos, videos and announcements from GGSS Phaphre Bhaike, Education Website, V.P.O. Phaphre Bhai Ke, Mansa.

ਮੈਰਿਟ ਹੋਲਡਰ ਵਿਦਿਆਰਥਣ ਦਾ ਪਿੰਡ ਤੇ ਸਕੂਲ ਵੱਲੋਂ ਵਿਸ਼ੇਸ਼ ਸਨਮਾਨ ਬਾਰਵੀਂ ਜਮਾਤ ਵਿਚੋਂ ਪੰਜਾਬ ਭਰ ਚੋਂ 12 ਵਾਂ ਸਥਾਨ ਹਾਸਲ ਕਰਨ ਵਾਲੀ ਵਿਦਿਆਰ...
14/05/2026

ਮੈਰਿਟ ਹੋਲਡਰ ਵਿਦਿਆਰਥਣ ਦਾ ਪਿੰਡ ਤੇ ਸਕੂਲ ਵੱਲੋਂ ਵਿਸ਼ੇਸ਼ ਸਨਮਾਨ
ਬਾਰਵੀਂ ਜਮਾਤ ਵਿਚੋਂ ਪੰਜਾਬ ਭਰ ਚੋਂ 12 ਵਾਂ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਲਖਵਿੰਦਰ ਕੌਰ ਦਾ ਸਰਕਾਰੀ ਸੈਕੰਡਰੀ ਸਕੂਲ(ਲੜਕੀਆਂ)ਫਫੜੇ ਭਾਈਕੇ ,ਪੰਚਾਇਤ,ਕਲੱਬਾਂ,ਐੱਸਐੱਮਸੀ ਕਮੇਟੀ ਤੇ ਹੋਰ ਪਤਵੰਤਿਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ।ਸਕੂਲ ਸਟਾਫ਼ ਵੱਲੋਂ ਵਿਦਿਆਰਥਣ ਨੂੰ 5100 ਦੇ ਨਕਦ ਇਨਾਮ ਤੇ ਵਿਸ਼ੇਸ਼ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਉੱਥੇ ਹੀ ਮੌਕੇ ਤੇ ਪੁੱਜੀਆਂ ਸ਼ਖਸੀਅਤਾਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਜਿਵੇਂ ਪੰਜਾਬੀ ਵਿਰਸਾ ਚੈਨਲ ਬੱਪੀਆਣਾ ਨੇ ਬੱਚੀ ਨੂੰ 5100 (ਸਕੂਲ ਨੂੰ 11000),ਚਮਕੌਰ ਸਿੰਘ ਸਰਪੰਚ ਬੱਪੀਆਣਾ 5100,ਕੁਲਦੀਪ ਸਿੰਘ ਸਾਬਕਾ ਸਰਪੰਚ ਬੱਪੀਆਣਾ 2100,ਸਰਪੰਚ ਸੁਖਵੀਰ ਸਿੰਘ ਤੇ ਪੰਚਾਇਤ ਫਫੜੇ ਭਾਈਕੇ 3100,ਦਸ਼ਮੇਸ਼ ਸਪੋਰਟਸ ਕਲੱਬ ਫਫੜੇ ਭਾਈਕੇ 2100,ਸੈਕੰਡਰੀ ਸਕੂਲ ਲੜਕੇ ਫਫੜੇ 1100,ਸੁਖਦੇਵ ਕੌਰ ਰਿਟਾ ਐਸਐਲਏ 1100 ਆਦਿ ਨੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ । ਬੱਚੀ ਦੇ ਜੱਦੀ ਪਿੰਡ ਬੱਪੀਆਣਾ ਤੇ ਪਿੰਡ ਫਫੜੇ ਭਾਈਕੇ ਵਿਖੇ ਖੁਸ਼ੀ ਵਿੱਚ ਇੱਕ ਜੇਤੂ ਰੈਲੀ ਕੱਢੀ ਗਈ ਅਤੇ ਭਾਈ ਬਹਿਲੋ ਸਭ ਤੋਂ ਪਹਿਲੋ ਗੁਰੂਘਰ ਵਿਖੇ ਸ਼ੁਕਰਾਨੇ ਵਜੋਂ ਅਰਦਾਸ ਕੀਤੀ ਗਈ ।ਇਸ ਤੋਂ ਇਲਾਵਾ ਅੱਠਵੀਂ,ਦਸਵੀਂ ਤੇ ਬਾਰ੍ਹਵੀਂ ਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਮੌਕੇ ਡੀਡੀਓ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ,ਸਕੂਲ ਮੁਖੀ ਬਲਬੀਰ ਸਿੰਘ,ਚੇਅਰਮੈਨਐੱਸਐੱਮਸੀ ਬਲਵੀਰ ਸਿੰਘ ,ਲੈਕ ਰੇਨੂੰ ਸਿੰਗਲਾ,ਕੁਲਦੀਪ ਸਿੰਘ,ਗੁਰਜੀਤ ਸਿੰਘ ਔਲਖ,ਅਵਤਾਰ ਸਿੰਘ ,ਕ੍ਰਿਸ਼ਨ ਕੁਮਾਰ,ਅਮਰਿੰਦਰ ਸਿੰਘ,ਮਨੀਸ਼ਾ ਰਾਣੀ,ਸਿੰਬਲਜੀਤ ਕੌਰ,ਜਸਵੀਰ ਕੌਰ,ਹਰਕਿਰਨਜੋਤ ਕੌਰ,ਵੀਰਪਾਲ ਕੌਰ,ਸਰਬਜੀਤ ਕੌਰ,ਸੀਤਾ ਰਾਣੀ,ਗੀਤਾ ਰਾਣੀ,ਪਰਮਜੀਤ ਕੌਰ,ਕਾਲਾ ਸਿੰਘ,ਦਰਸ਼ਨ ਸਿੰਘ ਪੰਚ,ਦਸਮੇਸ਼ ਕਲੱਬ ਮੈਂਬਰ ਕੇਤੀ ਸ਼ਰਮਾ,ਰਿੰਕੂ ਫਫੜੇ,ਭੋਲਾ ਸਿੰਘ ਤੇ ਮਾਪੇ ਹਾਜ਼ਰ ਸਨ ।

🎉 ਬਹੁਤ ਹੀ ਮਾਣ ਵਾਲੀ ਗੱਲ 🎉ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਫੜੇ ਭਾਈ ਕੇ (ਮਾਨਸਾ) ਦੀ ਹੋਣਹਾਰ ਵਿਦਿਆਰਥਣ🌟 ਲਖਵਿੰਦਰ ਕੌਰD/o S. Cham...
13/05/2026

🎉 ਬਹੁਤ ਹੀ ਮਾਣ ਵਾਲੀ ਗੱਲ 🎉

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਫੜੇ ਭਾਈ ਕੇ (ਮਾਨਸਾ) ਦੀ ਹੋਣਹਾਰ ਵਿਦਿਆਰਥਣ
🌟 ਲਖਵਿੰਦਰ ਕੌਰ
D/o S. Chamkaur Singh

📚 ਜਮਾਤ +2 (Arts)
🏅 489/500 (97.8%)
🏆 PSEB Merit Holder
🥇 District Rank – 04
🥈 State Rank – 12

ਨੇ ਆਪਣੇ ਮਾਤਾ-ਪਿਤਾ, ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। 💐
ਇਸ ਸ਼ਾਨਦਾਰ ਸਫਲਤਾ ਲਈ ਵਿਦਿਆਰਥਣ, ਮਾਪਿਆਂ ਅਤੇ ਸਮੂਹ ਸਟਾਫ ਨੂੰ ਦਿਲੋਂ ਬਹੁਤ-ਬਹੁਤ ਮੁਬਾਰਕਾਂ। 🎊👏

ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਫਫੜੇ ਭਾਈਕੇ ਲਈ ਮਾਣ ਵਾਲਾ ਪਲ ✨10ਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਲਈ ਸਾਡੇ ਹੋਣਹਾਰ ਵਿਦਿਆਰਥੀਆਂ ਨੂੰ ਤਹਿ ...
11/05/2026

ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਫਫੜੇ ਭਾਈਕੇ ਲਈ ਮਾਣ ਵਾਲਾ ਪਲ ✨

10ਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਲਈ ਸਾਡੇ ਹੋਣਹਾਰ ਵਿਦਿਆਰਥੀਆਂ ਨੂੰ ਤਹਿ ਦਿਲੋਂ ਵਧਾਈਆਂ 💐

🥇 Simran Kaur — 617/650
🥈 Savita Rani — 600/650
🥉 Sandeep Kaur — 591/650

ਤੁਹਾਡੀ ਮਿਹਨਤ, ਲਗਨ ਅਤੇ ਅਨੁਸ਼ਾਸਨ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਪ੍ਰਿੰਸੀਪਲ ਸਰ ਅਤੇ ਸਮੂਹ ਸਟਾਫ ਮੈਂਬਰਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ 🌟

ਰੱਬ ਕਰੇ ਤੁਸੀਂ ਇੰਝ ਹੀ ਜ਼ਿੰਦਗੀ ਵਿੱਚ ਨਵੀਆਂ ਉੱਚਾਈਆਂ ਹਾਸਲ ਕਰਦੇ ਰਹੋ 📚🏆

ਫਫੜੇ ਭਾਈਕੇ ਸਕੂਲ ਵਿਖੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਕਰਵਾਇਆ ਗਿਆ ।ਇਸ ਮੌਕੇ ਵਿਦਿਆਰਥੀਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ ।ਪੁਜੀਸ਼ਨਾਂ ਪ੍ਰਾਪਤ ...
05/05/2026

ਫਫੜੇ ਭਾਈਕੇ ਸਕੂਲ ਵਿਖੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਕਰਵਾਇਆ ਗਿਆ ।ਇਸ ਮੌਕੇ ਵਿਦਿਆਰਥੀਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ ।ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ ।

ਸਰਕਾਰੀ ਸੈਕੰਡਰੀ (ਲੜਕੀਆਂ)ਫਫੜੇ ਭਾਈਕੇ ਸਕੂਲ ਵਿਖੇ ਬਿਜ਼ਨੈੱਸ ਬਲਾਸਟਰ ਮੇਲਾ ਲਗਾਇਆ ਜਿਸਦੇ ਤਹਿਤ ਸਕੂਲ ਵਿੱਚ 12 ਵੀਂ ਕਲਾਸ ਦੇ ਦੇ ਵਿਦਿਆਰਥੀਆਂ...
04/05/2026

ਸਰਕਾਰੀ ਸੈਕੰਡਰੀ (ਲੜਕੀਆਂ)ਫਫੜੇ ਭਾਈਕੇ ਸਕੂਲ ਵਿਖੇ ਬਿਜ਼ਨੈੱਸ ਬਲਾਸਟਰ ਮੇਲਾ ਲਗਾਇਆ ਜਿਸਦੇ ਤਹਿਤ ਸਕੂਲ ਵਿੱਚ 12 ਵੀਂ ਕਲਾਸ ਦੇ ਦੇ ਵਿਦਿਆਰਥੀਆਂ ਵੱਲੋਂ ਨੇਲ ਆਰਟ,ਮਹਿੰਦੀ ਆਰਟ,ਕੈਂਡਲ ਮੇਕਿੰਗ,ਦੀਵਾ ਡੈਕੋਰੇਸ਼ਨ,ਕਰਾਫਟਿੰਗ,ਸਟਿਚਿੰਗ ਤੇ ਕਢਾਈ ਆਦਿ ਦੀਆਂ ਸਟਾਲਾਂ ਲਗਾਈਆਂ ।

ਅੱਜ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਫਫੜੇ ਭਾਈਕੇ ਵਿਖੇ ਵਿਦਿਆਰਥੀਆਂ ਨੂੰ ਆਊਟ ਪਾਸ ਜਾਰੀ ਕੀਤੇ ਗਏ
02/05/2026

ਅੱਜ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਫਫੜੇ ਭਾਈਕੇ ਵਿਖੇ ਵਿਦਿਆਰਥੀਆਂ ਨੂੰ ਆਊਟ ਪਾਸ ਜਾਰੀ ਕੀਤੇ ਗਏ

Congratulations Annu Verma
29/04/2026

Congratulations Annu Verma

🎉 *ਦਾਨ ਲਈ ਹਾਰਦਿਕ ਧੰਨਵਾਦ* 🎉ਸ.ਗੁਰਜੀਤ ਸਿੰਘ ਔਲਖ (ਲੈਕਚਰਾਰ ਅੰਗਰੇਜ਼ੀ) ਵੱਲੋਂ ਆਪਣੇ ਪੁੱਤਰ ਰਵਨੀਤ ਸਿੰਘ ਔਲਖ ਦੇ ਜਨਮ ਦਿਨ ਦੀ ਖੁਸ਼ੀ ਮੌਕੇ*...
29/04/2026

🎉 *ਦਾਨ ਲਈ ਹਾਰਦਿਕ ਧੰਨਵਾਦ* 🎉

ਸ.ਗੁਰਜੀਤ ਸਿੰਘ ਔਲਖ (ਲੈਕਚਰਾਰ ਅੰਗਰੇਜ਼ੀ) ਵੱਲੋਂ ਆਪਣੇ ਪੁੱਤਰ ਰਵਨੀਤ ਸਿੰਘ ਔਲਖ ਦੇ ਜਨਮ ਦਿਨ ਦੀ ਖੁਸ਼ੀ ਮੌਕੇ
*ਸਰਕਾਰੀ ਸੈਕੰਡਰੀ ਸਕੂਲ ਲੜਕੀਆਂ, ਫਫੜੇ ਭਾਈ ਕੇ* ਨੂੰ ਦੋ ਪੱਖੇ ਦਾਨ ਕੀਤੇ ਗਏ।

ਇਹ ਨੇਕ ਉਪਰਾਲਾ ਸਾਡੇ ਸਕੂਲ ਲਈ ਬਹੁਤ ਹੀ ਪ੍ਰੇਰਣਾਦਾਇਕ ਹੈ।
ਸਕੂਲ ਪਰਿਵਾਰ ਵੱਲੋਂ ਸ. ਗੁਰਜੀਤ ਸਿੰਘ ਔਲਖ ਜੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। 🙏

ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਬੱਚੇ ਰਵਨੀਤ ਸਿੰਘ ਔਲਖ ਨੂੰ ਚੜ੍ਹਦੀ ਕਲਾ, ਚੰਗੀ ਸਿਹਤ ਅਤੇ ਉੱਜਵਲ ਭਵਿੱਖ ਬਖ਼ਸ਼ੇ।

💐 *ਧੰਨਵਾਦ ਸਮੇਤ — ਸਕੂਲ ਪਰਿਵਾਰ* 💐

24/04/2026

ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਫਫੜੇ ਭਾਈਕੇ ਵਿਖੇ ਦਸਵੀਂ ਕਲਾਸ ਦੀ ਵਿਦਿਆਰਥਣ ਦੁਪਿੰਦਰ ਰਾਣੀ ਆਧੁਨਿਕ ਟੈਕਨਾਲੋਜੀ ਨਾਲ ਲੈਸ ਇੰਟਰੈਕਟਿਵ ਪੈਨਲ ਓਪਰੇਟ ਕਰਦੀ ਹੋਈ I

ਮਾਣਯੋਗ ਐਮ ਐਲ ਏ ਸ੍ਰੀ ਵਿਜੇ ਸਿੰਗਲਾ ਜੀ ਨੇ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ)ਫਫੜੇ ਭਾਈਕੇ ਵਿਖੇ ਐਡੀਸ਼ਨਲ ਕਲਾਸ ਰੂਮ ਅਤੇ ਇੰਟਰੈਕਟਿਵ ਪੈਨਲ ਦਾ...
24/04/2026

ਮਾਣਯੋਗ ਐਮ ਐਲ ਏ ਸ੍ਰੀ ਵਿਜੇ ਸਿੰਗਲਾ ਜੀ ਨੇ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ)ਫਫੜੇ ਭਾਈਕੇ ਵਿਖੇ ਐਡੀਸ਼ਨਲ ਕਲਾਸ ਰੂਮ ਅਤੇ ਇੰਟਰੈਕਟਿਵ ਪੈਨਲ ਦਾ ਉਦਘਾਟਨ ਕੀਤਾ ।ਇਸ ਮੌਕੇ ਸਕੂਲ ਵਿਦਿਆਰਥਣਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ।

Address

V.P.O. Phaphre Bhai Ke
Mansa
151502

Website

Alerts

Be the first to know and let us send you an email when GGSS Phaphre Bhaike posts news and promotions. Your email address will not be used for any other purpose, and you can unsubscribe at any time.

Shortcuts

Share