Govt. High School Alisher Kalan ਸਰਕਾਰੀ ਹਾਈ ਸਕੂਲ ਅਲੀਸ਼ੇਰ ਕਲਾਂ

  • Home
  • India
  • Mansa
  • Govt. High School Alisher Kalan ਸਰਕਾਰੀ ਹਾਈ ਸਕੂਲ ਅਲੀਸ਼ੇਰ ਕਲਾਂ

Govt. High School Alisher Kalan ਸਰਕਾਰੀ ਹਾਈ ਸਕੂਲ ਅਲੀਸ਼ੇਰ ਕਲਾਂ ਸੈਸ਼ਨ 2020-21 ਦੇ 6 ਵੀਂ ਤੋਂ 8 ਵੀਂ ਕਲਾਸ ਦੇ ਦਾਖਲੇ ?

ਮਾਪੇ ਅਧਿਆਪਕ ਮਿਲਣੀ
19/12/2025

ਮਾਪੇ ਅਧਿਆਪਕ ਮਿਲਣੀ

01/01/2025

ਨਵਾਂ ਸਾਲ 2025 ਦੀਆਂ ਲੱਖ-ਲੱਖ ਮੁਬਾਰਕਾਂ!
ਨਵੇਂ ਸਾਲ ਦੇ ਪਹਿਲੇ ਪਲਾਂ ’ਚ ਤੁਹਾਡਾ ਸਵਾਗਤ,
ਰੱਬ ਕਰੇ ਤੁਹਾਡੀ ਹਰ ਮੁਰਾਦ ਪੂਰੀ ਹੋਵੇ।
ਸੰਤੋਖ, ਖੁਸ਼ਹਾਲੀ ਅਤੇ ਪਿਆਰ ਦੇ ਰੰਗਾਂ ਨਾਲ,
ਤੁਹਾਡਾ ਜੀਵਨ ਸਦਾ ਰੌਸ਼ਨ ਹੋਵੇ।

ਦਿਲੋਂ ਦੁਆਵਾਂ ਹਨ ਸਾਡੀਆਂ –
ਨਵਾਂ ਸਾਲ ਲਿਆਵੇ ਖੁਸ਼ੀਆਂ ਬੇਅੰਤ।
ਤੁਹਾਡੇ ਹਰ ਕਦਮ ’ਤੇ ਹੋਵੇ ਰੱਬ ਦਾ ਸਾਥ,
ਤੇ ਸਫਲਤਾ ਲੰਮੇ ਸਮੇਂ ਤੱਕ ਰਹੇ ਨਾਲ।

ਵਲੋਂ ਮਨਪ੍ਰੀਤ ਸਿੰਘ, ਤੁਹਾਡੇ ਸਾਰੇ ਮਿੱਤਰਾਂ ਅਤੇ ਪਰਿਵਾਰ ਦੇ ਸੁੱਖਮਈ ਜੀਵਨ ਲਈ ਦਿਲੋਂ ਅਰਦਾਸ!
ਤੁਹਾਡੀ ਸਫਲਤਾ, ਸੁਖ-ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਦਿਲੋਂ ਅਰਦਾਸ।

ਸਰਕਾਰੀ ਮਿਡਲ ਸਕੂਲ ਅਲੀਸ਼ੇਰ ਕਲਾਂ ਦੇ ਵਿਦਿਆਰਥੀਆਂ ਲਈ ਇਤਿਹਾਸਕ ਤੇ ਸਿੱਖਿਆਤਮਕ ਯਾਤਰਾਅਲੀਸ਼ੇਰ ਕਲਾਂ, 8ਦਸੰਬਰ 2024:ਸਰਕਾਰੀ ਮਿਡਲ ਸਕੂਲ ਅਲੀਸ...
09/12/2024

ਸਰਕਾਰੀ ਮਿਡਲ ਸਕੂਲ ਅਲੀਸ਼ੇਰ ਕਲਾਂ ਦੇ ਵਿਦਿਆਰਥੀਆਂ ਲਈ ਇਤਿਹਾਸਕ ਤੇ ਸਿੱਖਿਆਤਮਕ ਯਾਤਰਾ
ਅਲੀਸ਼ੇਰ ਕਲਾਂ, 8ਦਸੰਬਰ 2024:
ਸਰਕਾਰੀ ਮਿਡਲ ਸਕੂਲ ਅਲੀਸ਼ੇਰ ਕਲਾਂ ਨੇ 6 ਅਤੇ 7 ਦਸੰਬਰ 2024 ਨੂੰ 32 ਵਿਦਿਆਰਥੀਆਂ ਲਈ ਦੋ ਰੋਜ਼ਾ ਸਿੱਖਿਆਤਮਕ ਅਤੇ ਇਤਿਹਾਸਕ ਯਾਤਰਾ ਦਾ ਆਯੋਜਨ ਕੀਤਾ। ਇਸ ਯਾਤਰਾ ਦੀ ਅਗਵਾਈ ਸਕੂਲ ਮੁੱਖੀ ਜੁਗਰਾਜ ਸਿੰਘ ਅਤੇ ਸਟਾਫ ਮੈਂਬਰ ਬਚਿੱਤਰ ਸਿੰਘ, ਮਨਪ੍ਰੀਤ ਸਿੰਘ, ਕਸ਼ਮੀਰ ਸਿੰਘ ਅਤੇ ਰਣਜੀਤ ਕੌਰ ਨੇ ਕੀਤੀ। ਕਿਸੇ ਕਾਰਨ ਯਾਤਰਾ ਤੇ ਨਾ ਜਾਣ ਸਕਣ ਵਾਲੇ ਵਿਦਿਆਰਥੀਆਂ ਨੂੰ ਕਰਮਜੀਤ ਸਿੰਘ ਵਲੋਂ ਤਿਆਰ ਕੀਤੀ ਪ੍ਰੋਜੈਕਟ ਰਿਪੋਰਟ ਮੈਡਮ ਹਰਲੀਨ ਕੌਰ ਨੇ ਸਕੂਲ ਵਿੱਚ ਹੀ ਪ੍ਰੋਜੈਕਟਰ ਤੇ ਉਹਨਾਂ ਥਾਵਾਂ ਦੇ ਦਰਸ਼ਨ ਕਰਵਾਏ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ।
ਪਹਿਲਾ ਦਿਨ: ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ
ਯਾਤਰਾ ਦੀ ਸ਼ੁਰੂਆਤ ਤੋਂ ਬਾਅਦ ਪਹਿਲਾ ਪੜਾਅ ਸ੍ਰੀ ਚਮਕੌਰ ਸਾਹਿਬ ਸੀ , ਜਿੱਥੇ ਵਿਦਿਆਰਥੀਆਂ ਨੇ ਸ਼ਹੀਦੀ ਯਾਦਗਾਰਾਂ ਦੇ ਦਰਸ਼ਨ ਕੀਤੇ।
ਦਾਸਤਾਨ ਏ ਸ਼ਹਾਦਤ ਵੇਖਣ ਮਗਰੋਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਬਾਰੇ ਜਾਣਕੇ ਉਹਨਾਂ ਦੇ ਦਿਲਾਂ ਵਿੱਚ ਸਿੱਖ ਇਤਿਹਾਸ ਪ੍ਰਤੀ ਗਹਿਰਾ ਸਤਿਕਾਰ ਜਾਗਿਆ।
ਇਸ ਤੋਂ ਬਾਅਦ ਯਾਤਰੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਲਿਜਾਇਆ ਗਿਆ, ਜਿੱਥੇ ਉਹਨਾਂ ਨੇ ਤਖ਼ਤ ਸ੍ਰੀ ਕੇਸ਼ਗੜ ਸਾਹਿਬ ਦੇ ਦਰਸ਼ਨ ਕੀਤੇ। ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਖ਼ਾਲਸਾ ਪੰਥ ਦੀ ਸਥਾਪਨਾ ਹੋਈ ਸੀ। ਇਸ ਦੌਰਾਨ ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਸਾਂਝਾ ਕੀਤਾ ਗਿਆ।
ਇਸ ਤੋਂ ਬਾਅਦ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ, ਕਿਲ੍ਹਾ ਅਨੰਦਗੜ੍ਹ ਸਾਹਿਬ ਤੇ ਗੁਰੂਦੁਆਰਾ ਬਾਬਾ ਜੀਵਨ ਸਿੰਘ ਅਤੇ ਬਾਉਲੀ ਸਾਹਿਬ ਦੇ ਦਰਸ਼ਨ ਕੀਤੇ ਅਤੇ ਲੰਗਰ ਛਕਣ ਉਪਰੰਤ ਅਧਿਆਪਕ ਅਤੇ ਵਿਦਿਆਰਥੀ ਭਾਂਡੇ ਧੋਣ ਦੀ ਸੇਵਾ ਕਰਨ ਦਾ ਮੌਕਾ ਮਿਲਿਆ।
ਵਿਰਾਸਤ ਏ ਖਾਲਸਾ ਦਿਖਾ ਕੇ ਖ਼ਾਲਸਾ ਪੰਥ ਅਤੇ ਪੰਜਾਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।
ਦੂਜਾ ਦਿਨ: ਚੰਡੀਗੜ੍ਹ
ਦੂਜੇ ਦਿਨ ਯਾਤਰਾ ਚੰਡੀਗੜ੍ਹ ਵੱਲ ਗਈ, ਜਿੱਥੇ ਵਿਦਿਆਰਥੀਆਂ ਨੇ ਰਾਕ ਗਾਰਡਨ, ਸੁੱਖਨਾ ਝੀਲ ਦਾ ਦੌਰਾ ਕੀਤਾ।
ਰਾਕ ਗਾਰਡਨ: ਵਿਦਿਆਰਥੀਆਂ ਨੇ ਨੇਕ ਚੰਦ ਦੁਆਰਾ ਬਣਾਏ ਇਸ ਅਨੋਖੇ ਬਾਗ ਦੀ ਸਥਾਪਤ ਕਲਾ ਬਾਰੇ ਜਾਣਿਆ।
ਸੁੱਖਨਾ ਝੀਲ: ਇਸ ਸੁੰਦਰ ਝੀਲ ਨੇ ਵਿਦਿਆਰਥੀਆਂ ਨੂੰ ਪ੍ਰਕਿਰਤੀ ਦੇ ਨੇੜੇ ਜਾਣ ਦਾ ਮੌਕਾ ਦਿੱਤਾ।
ਵਿਦਿਆਰਥੀਆਂ ਦੇ ਅਨੁਭਵ
ਇਸ ਦੋ ਰੋਜ਼ਾ ਯਾਤਰਾ ਨੇ ਵਿਦਿਆਰਥੀਆਂ ਨੂੰ ਨਾ ਸਿਰਫ ਸਿੱਖਿਆਤਮਕ ਸੂਝ-ਬੂਝ ਬਖ਼ਸ਼ੀ, ਸਗੋਂ ਉਹਨਾਂ ਨੂੰ ਆਪਣੀ ਸੱਭਿਆਚਾਰ ਅਤੇ ਇਤਿਹਾਸ ਨਾਲ ਗਹਿਰੇ ਤੌਰ ’ਤੇ ਜੋੜਿਆ। ਇੱਕ ਵਿਦਿਆਰਥੀ ਨੇ ਕਿਹਾ, “ਇਹ ਯਾਤਰਾ ਬਹੁਤ ਮਜ਼ੇਦਾਰ ਅਤੇ ਜਾਣਕਾਰੀ ਭਰੀ ਸੀ। ਸਾਨੂੰ ਆਪਣੇ ਇਤਿਹਾਸ ਦੀ ਗਹਿਰਾਈ ਵਿੱਚ ਜਾਣ ਦਾ ਮੌਕਾ ਮਿਲਿਆ।”
ਸਕੂਲ ਪ੍ਰਬੰਧਨ ਅਨੁਸਾਰ ਯਾਤਰਾ ਦਾ ਮਤਲਬ
ਸਕੂਲ ਮੁੱਖੀ ਜੁਗਰਾਜ ਸਿੰਘ ਨੇ ਦੱਸਿਆ ਕਿ ਇਹ ਟੂਰ ਵਿਦਿਆਰਥੀਆਂ ਦੇ ਸਿੱਖਣ ਦੇ ਤਜਰਬੇ ਨੂੰ ਵਧਾਉਣ ਲਈ ਆਯੋਜਿਤ ਕੀਤਾ ਗਿਆ ਸੀ। ਉਹਨਾਂ ਕਿਹਾ, “ਇਤਿਹਾਸਕ ਅਤੇ ਸਿੱਖਿਆਤਮਕ ਯਾਤਰਾਵਾਂ ਰਿਸ਼ਤਿਆਂ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਵਿਦਿਆਰਥੀਆਂ ਨੂੰ ਨਵੇਂ ਤਜਰਬਿਆਂ ਨਾਲ ਜੋੜਦੀਆਂ ਹਨ।”
ਸਿੱਟਾ
ਇਹ ਯਾਤਰਾ ਵਿਦਿਆਰਥੀਆਂ ਲਈ ਇੱਕ ਯਾਦਗਾਰ ਅਨੁਭਵ ਰਿਹਾ, ਜਿਸ ਨੇ ਉਹਨਾਂ ਨੂੰ ਵਿਗਿਆਨ, ਸੱਭਿਆਚਾਰ ਅਤੇ ਇਤਿਹਾਸ ਵਿੱਚ ਰੁਚੀ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਨ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਵੀ ਇਸ ਤਰ੍ਹਾਂ ਦੇ ਯਾਤਰਾ ਪ੍ਰੋਗਰਾਮ ਜਾਰੀ ਰਹਿਣਗੇ।

ਸ੍ਰੀ ਅੰਮ੍ਰਿਤਸਰ ਸਾਹਿਬ ਟੂਰ ਦੌਰਾਨ ਕੁੱਛ ਯਾਦਗਾਰੀ ਪਲ ਦੀਆਂ ਤਸਵੀਰਾਂ
31/12/2023

ਸ੍ਰੀ ਅੰਮ੍ਰਿਤਸਰ ਸਾਹਿਬ ਟੂਰ ਦੌਰਾਨ ਕੁੱਛ ਯਾਦਗਾਰੀ ਪਲ ਦੀਆਂ ਤਸਵੀਰਾਂ

ਮਾਪੇ ਅਧਿਆਪਕ ਮਿਲਣੀ ਦੌਰਾਨ ਤਿਆਰੀ ਕਰਦੇ ਵਿਦਿਆਰਥੀ ਅਤੇ ਆਪਣੇ ਬੱਚਿਆ ਦੀ ਕਾਰਜ਼ਗੁਜ਼ਾਰੀ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ ਉਹਨਾਂ ਦੇ ਮਾਪੇ।
16/12/2023

ਮਾਪੇ ਅਧਿਆਪਕ ਮਿਲਣੀ ਦੌਰਾਨ ਤਿਆਰੀ ਕਰਦੇ ਵਿਦਿਆਰਥੀ ਅਤੇ ਆਪਣੇ ਬੱਚਿਆ ਦੀ ਕਾਰਜ਼ਗੁਜ਼ਾਰੀ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ ਉਹਨਾਂ ਦੇ ਮਾਪੇ।

16/12/2023

ਮਾਪੇ ਅਧਿਆਪਕ ਮਿਲਣੀ ਮਿਤੀ 16/12/2023 ਸਰਕਾਰੀ ਮਿਡਲ ਸਕੂਲ ਅਲੀਸ਼ੇਰ ਕਲਾਂ

ਗੁਰੂ ਨਾਨਕ ਦੁਨੀਆਂ ਵਿਚ ਜਿਸ ਦਮ ਮਨਮਤ ਸੀ ਹੋਈ,ਤੇ ਗੁਰਮਤ ਤਾਂਈ ਨਾ ਮਿਲਦੀ ਸੀ ਢੋਈ।ਜਦ ਧਰਮ ਕਰਮ ਦੀ ਨਾ ਸ਼ਰਮ ਸੀ ਕੋਈ,ਲਾਹ ਦਿਤੀ ਸੀ ਜਗ ਨੇ ਜਦ ...
27/11/2023

ਗੁਰੂ ਨਾਨਕ


ਦੁਨੀਆਂ ਵਿਚ ਜਿਸ ਦਮ ਮਨਮਤ ਸੀ ਹੋਈ,
ਤੇ ਗੁਰਮਤ ਤਾਂਈ ਨਾ ਮਿਲਦੀ ਸੀ ਢੋਈ।
ਜਦ ਧਰਮ ਕਰਮ ਦੀ ਨਾ ਸ਼ਰਮ ਸੀ ਕੋਈ,
ਲਾਹ ਦਿਤੀ ਸੀ ਜਗ ਨੇ ਜਦ ਮੂੰਹ ਤੋਂ ਲੋਈ।
ਚੌਂਹ ਕੂਟਾਂ ਅੰਦਰ ਅੰਧੇਰ ਸੀ ਛਾਇਆ,
ਸ੍ਰੀ ਸਤਿਗੁਰੂ ਨਾਨਕ ਉਸ ਵੇਲੇ ਆਇਆ।

ਜਦ ਡਾਂਗ ਦੁਈ ਦੀ ਹਰ ਪਾਸੇ ਖੜਕੀ,
ਅਤੇ ਏਕਤਾ ਵਾਲੀ ਗਰਦਨ ਸੀ ਝੜਕੀ ।
ਜਦ ਵੈਰਾਂ ਵਿਰੋਧਾਂ ਦੀ ਅਗ ਸੀ ਭੜਕੀ,
ਤੇ ਜ਼ੁਲਮ ਸਿਤਮ ਦੀ ਬਿਜਲੀ ਸੀ ਕੜਕੀ ।
ਜਦ ਦੁਨੀਆਂ ਨੇ ਦਿਲ ਤੋਂ ਸੀ ਪ੍ਰੇਮ ਭੁਲਾਇਆ,
ਤਦ ਕਾਲੂ ਜੀ ਦੇ ਘਰ ਨਾਨਕ ਆਇਆ ।

ਕਰਤਾਰ ਦੀ ਪੂਜਾ ਨਾ ਕੋਈ ਕਰਦਾ,
ਨਾ ਸਿਧੇ ਰਾਹ ਤੇ ਕੋਈ ਪੈਰ ਸੀ ਧਰਦਾ ।
ਸੀ ਵਿਚ ਭੁਲੇਖੇ ਜਗ ਖਪ ਖਪ ਮਰਦਾ,
ਤਦ ਖਾਂਦੇ ਸੀ ਗੋਤੇ ਨਾ ਕੋਈ ਸੀ ਤਰਦਾ ।
ਖੁਦਗ਼ਰਜ਼ਾਂ ਨੇ ਜਿਸ ਦਮ ਸੀ ਰੌਲਾ ਪਾਇਆ,
ਤਦ ਬਾਬਾ ਨਾਨਕ ਨਣਕਾਣੇ 'ਚ ਆਇਆ ਹੈ ।

ਮਿਤੀ 8 ਸਤੰਬਰ 2022 ਨੂੰ ਸਰਕਾਰੀ ਹਾਈ ਸਕੂਲ ਅਲੀਸ਼ੇਰ ਕਲਾਂ, ਮਾਨਸਾ ਵਿਖੇ ਸਕੂਲ ਇੰਚਾਰਜ ਸ. ਜੁਗਰਾਜ ਸਿੰਘ ਜੀ ਦੀ ਅਗਵਾਈ ਵਿੱਚ ਅੰਗਰੇਜ਼ੀ ਅਤੇ ...
09/09/2022

ਮਿਤੀ 8 ਸਤੰਬਰ 2022 ਨੂੰ ਸਰਕਾਰੀ ਹਾਈ ਸਕੂਲ ਅਲੀਸ਼ੇਰ ਕਲਾਂ, ਮਾਨਸਾ ਵਿਖੇ ਸਕੂਲ ਇੰਚਾਰਜ ਸ. ਜੁਗਰਾਜ ਸਿੰਘ ਜੀ ਦੀ ਅਗਵਾਈ ਵਿੱਚ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਮੇਲਾ ਕਰਵਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਦੁਆਰਾ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਵਿਸੇ ਨਾਲ ਸਬੰਧਤ ਮਾਡਲ ,ਚਾਰਟ ਅਤੇ ਕਿਰਿਆਵਾਂ ਦੀ ਪ੍ਰਦਰਸ਼ਨੀ ਲਗਾਈ ਗਈ।ਇਸ ਮੌਕੇ ਤੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ।

01/09/2022

ਮਾਪੇ ਅਧਿਆਪਕ ਮਿਲਣੀ
ਸਰਕਾਰੀ ਹਾਈ ਸਕੂਲ ਅਲੀਸ਼ੇਰ ਕਲਾਂ, ਮਾਨਸਾ।

ਅੱਜ ਮਿਤੀ 30/07/2022 ਨੂੰ ਸਰਕਾਰੀ ਹਾਈ ਸਕੂਲ ਅਲੀਸ਼ੇਰ ਕਲਾਂ (ਮਾਨਸਾ) ਵਿਖੇ ਗਣਿਤ ਮੇਲੇ ਦਾ ਆਯੋਜਨ ਕੀਤਾ ਗਿਆ, ਇਸ ਵਿਚ ਸਕੂਲ ਇੰਚਾਰਜ ਜੁਗਰਾਜ...
30/07/2022

ਅੱਜ ਮਿਤੀ 30/07/2022 ਨੂੰ ਸਰਕਾਰੀ ਹਾਈ ਸਕੂਲ ਅਲੀਸ਼ੇਰ ਕਲਾਂ (ਮਾਨਸਾ) ਵਿਖੇ ਗਣਿਤ ਮੇਲੇ ਦਾ ਆਯੋਜਨ ਕੀਤਾ ਗਿਆ, ਇਸ ਵਿਚ ਸਕੂਲ ਇੰਚਾਰਜ ਜੁਗਰਾਜ ਸਿੰਘ ਜੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਵਲੋਂ ਵੱਖ ਵੱਖ ਤਰਾਂ ਦੇ ਚਾਰਟ , ਮਾਡਲ ਤਿਆਰ ਕਰਕੇ ਮੇਲੇ ਵਿੱਚ ਪ੍ਰਦਰਸ਼ਿਤ ਕੀਤੇ ਗਏ। ਇਸ ਦੌਰਾਨ ਸਰਕਾਰੀ ਹਾਈ ਸਕੂਲ ਇੰਚਾਰਜ ਸ੍ਰ ਜੁਗਰਾਜ ਸਿੰਘ ਅਤੇ ਸਮੂਹ ਸਟਾਫ,SMC ਮੈਂਬਰ ਅਤੇ ਸਕੂਲ ਦੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਸ਼ਮੂਲੀਅਤ ਕੀਤੀ।

 # ਵਿਸ਼ਵ ਪੁਸਤਕ ਦਿਵਸ  # ( ਮਿਤੀ 23-04-2022 )ਸਰਕਾਰੀ ਹਾਈ ਸਕੂਲ ਅਲੀਸ਼ੇਰ ਕਲਾਂ ਵਿਖੇ ਵਿਸ਼ਵ ਪੁਸਤਕ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨ...
23/04/2022

# ਵਿਸ਼ਵ ਪੁਸਤਕ ਦਿਵਸ # ( ਮਿਤੀ 23-04-2022 )
ਸਰਕਾਰੀ ਹਾਈ ਸਕੂਲ ਅਲੀਸ਼ੇਰ ਕਲਾਂ ਵਿਖੇ ਵਿਸ਼ਵ ਪੁਸਤਕ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਗਿਆ।

Address

Mansa
151504

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Telephone

+919463076591

Website

Alerts

Be the first to know and let us send you an email when Govt. High School Alisher Kalan ਸਰਕਾਰੀ ਹਾਈ ਸਕੂਲ ਅਲੀਸ਼ੇਰ ਕਲਾਂ posts news and promotions. Your email address will not be used for any other purpose, and you can unsubscribe at any time.

Contact The School

Send a message to Govt. High School Alisher Kalan ਸਰਕਾਰੀ ਹਾਈ ਸਕੂਲ ਅਲੀਸ਼ੇਰ ਕਲਾਂ:

Shortcuts

Share

Category