Gurbani Khoj & Vichar Edu Society Malout

Gurbani Khoj & Vichar Edu Society Malout ਆਓ ਗੁਰਬਾਣੀ ਵਿਚ ਛੁਪੇ ਹੀਰੇ ਦੀ ਤਲਾਸ਼ ਕਰੀਏ

ਨਾਮ ਜੋ ਸਾਰੇ ਸੁੱਖਾ ਅਤੇ ਜੀਵ ਆਤਮਾ ਨੂੰ ਝੂਠ ਅਤੇ ਦੁੱਖਾਂ ਦੇ ਸਮੁੰਦਰ ਅੰਦਰੋਂ ਕੱਢ ਕੇ ਸਦਾ ਲਈ ਨਿਰਮਲ ਅਤੇ ਸੱਚ ਨਾਲ ਜੋੜਦਾ ਹੈ , ਲੇਕਿਨ ਅਸੀਂ...
07/02/2022

ਨਾਮ ਜੋ ਸਾਰੇ ਸੁੱਖਾ ਅਤੇ ਜੀਵ ਆਤਮਾ ਨੂੰ ਝੂਠ ਅਤੇ ਦੁੱਖਾਂ ਦੇ ਸਮੁੰਦਰ ਅੰਦਰੋਂ ਕੱਢ ਕੇ ਸਦਾ ਲਈ ਨਿਰਮਲ ਅਤੇ ਸੱਚ ਨਾਲ ਜੋੜਦਾ ਹੈ , ਲੇਕਿਨ ਅਸੀਂ ਸਾਰੇ ਹੀ ਸਦੀਵੀ ਸੁਖ ਨੂੰ ਛੱਡ ਕੇ ਸਥਾਈ ਸੁਖ ਜੋ ਕੁਝ ਸਮੇ ਲਈ ਹਨ , ਪੰਜੇ ਵਿਕਾਰਾਂ ਅਤੇ ਮਾਇਆ ਦੇ ਪਦਾਰਥਾਂ ਅੰਦਰ ਮਗੰਨ ਹੋਣ ਕਰਕੇ ਕਦੇ ਵੀ ਸੱਚਾ ਸੁਖ ਹਾਸਿਲ ਨਹੀਂ ਕਰ ਸਕਦੇ , ਜਦੋ ਤਕ ਪੂਰੇ ਗੁਰੂ { ਗੁਰਬਾਣੀ } ਦੀ ਸੰਗਤ ਕਰ ਕੇ ਸ਼ਬਦ ਦੀ ਕਮਾਈ ਕਰ ਕੇ ਆਪਣੇ ਹਾਉਮੇ ਨੂੰ ਖਤਮ ਨਹੀਂ ਕਰਦੇ I

ਨਾਮ ਜੋ ਸਾਰੇ ਸੁੱਖਾ ਅਤੇ ਜੀਵ ਆਤਮਾ ਨੂੰ ਝੂਠ ਅਤੇ ਦੁੱਖਾਂ ਦੇ ਸਮੁੰਦਰ ਅੰਦਰੋਂ ਕੱਢ ਕੇ ਸਦਾ ਲਈ ਨਿਰਮਲ ਅਤੇ ਸੱਚ ਨਾਲ ਜੋੜਦਾ ਹੈ , ਲੇਕਿਨ ਅਸ...

02/11/2021

ਗੁਰਬਾਣੀ ਅਨੁਸਾਰ ਜਿਸ ਮਨੁੱਖ ਦੇ ਮਨ ਅੰਦਰ ਪ੍ਰਮਾਤਮਾ ਦਾ ਨਾਮ ਵੱਸ ਜਾਂਦਾ ਹੈ , ਅਤੇ ਇਹ ਨਾਮ ਮਨ ਅੰਦਰ ਪ੍ਰਮਾਤਮਾ ਦੇ ਗੁਣ ਗੌਣ ਨਾਲ ਵਸਦਾ ਹੈ , ਜੋ ਗੁਰੂ {ਗੁਰਬਾਣੀ } ਦੀ ਸੰਗਤ ਸਿਖੋਉਂਦੀ ਹੈ , ਤਾ ਸਮਝ ਲਵੋ ਉਸ ਮਨੁੱਖ ਨੇ ਲੱਖਾਂ ਕਰੋੜਾ ਅਤੇ ਅਰਬਾ ਰੁਪਏ ਦਾਨ ਕਰ ਦਿਤੇ ਹਨ , ਪੈਸੇ ਦਾਨ ਕਰਨ ਦੀ ਬਜਾਏ ਮਾਲਕ ਪ੍ਰਮਾਤਮਾ ਨੂੰ ਉਸ ਦੇ ਗੁਣ ਅਤੇ ਸਿਫਤਾਂ ਗੌਣ ਵਾਲਾ ਜੀਵ ਭੌਂਦਾ ਹੈ I

02/11/2021

ਗੁਰੂ ਜੀ , ਸ਼ਬਦ ਅੰਦਰ ਜੀਵ ਆਤਮਾ ਨੂੰ ਚਿਤਾ ਰਹੇ ਹਨ , ਕੀ ਹੈ ਮੂਰਖ ਪ੍ਰਾਣੀ ਤੂੰ ਆਪਣੇ ਘਰ {ਸਰੀਰ } ਨੂੰ ਸਾਫ ਕਰਨ ਦੀ ਜਗਾ ਹੋਰ ਬਾਹਰ ਦੇ ਕਮਾ ਅੰਦਰ ਹੀ ਆਪਣੇ ਜੀਵਨ ਨੂੰ ਵਿਅਰਥ ਗਵਾ ਰਿਹਾ ਹੈ , ਜਿਹਨਾਂ ਕਮਾ ਨੇ ਤੇਰਾ ਕੋਈ ਕਾਰਜ ਨਹੀਂ ਸਵਾਰਨਾ , ਪ੍ਰਮਾਤਮਾ ਨੇ ਤੈਨੂੰ ਦੁਨੀਆ ਅੰਦਰ ਗੁਰੂ {ਗੁਰਬਾਣੀ } ਦੀ ਸਰਣ ਪਾਇਆ ਹੈ , ਤਾ ਕੀ ਗੁਰੂ ਦਾ ਕਿਹਾ ਮਨ ਕੇ ਆਪਣੇ ਮਨ ਨੂੰ ਸਾਫ ਕਰ ਸਕੇ ਲੇਕਿਨ ਮਨੁੱਖ ਮਾਇਆ ਅੰਦਰ ਫਸਿਆ ਹੋਇਆ ਹੋਰ ਰੋਗੀ ਹੁੰਦਾ ਜਾ ਰਿਹਾ ਹੈ , ਜਿਸ ਰੋਗ ਦੀ ਦਵਾਈ ਕੇਵਲ ਗੁਰੂ ਕੋਲੋਂ ਮਿਲਦੀ ਹੈ I

30/10/2021

ਜਦੋ ਜੀਵ ਗੁਰੂ {ਗੁਰਬਾਣੀ } ਦੀ ਸੰਗਤ ਲੈ ਕੇ ਗੁਰਬਾਣੀ ਦੇ ਉਪਦੇਸ਼ ਅਨੁਸਾਰ ਚਲਦਾ ਹੈ , ਨਾਮ ਦੀ ਕਮਾਈ ਕਰਦਾ ਹੈ , ਉਸ ਦੇ ਸਾਰੇ ਡਰ ਸੰਸੇ ਗੁਰੂ ਦੂਰ ਕਰ ਦੇਂਦਾ ਹੈ , ਮਨ ਅੰਦਰੋਂ ਸਾਰੇ ਵਿਕਾਰਾਂ ਦਾ ਖਾਤਮਾ ਹੋ ਜਾਂਦਾ ਹੈ , ਗੁਰੂ ਅਨੁਸਾਰ ਚੱਲਣ ਵਾਲੇ ਜੀਵ ਨੂੰ ਮਾਇਆ ਨੁਕਸਾਨ ਨਹੀਂ ਕਰ ਸਕਦੀ ਅਤੇ ਗੁਰੂ ਸੰਗਤ ਦਾ ਸੱਭ ਤੋਂ ਵੱਡਾ ਫਲ ਹੈ , ਪ੍ਰਮਾਤਮਾ ਦਾ ਦੀਦਾਰ ਮਿਲਾਪ ਹਾਸਿਲ ਹੋਣਾ ਜਿਸ ਦੇ ਲਈ ਅਸੀਂ ਦੁਨੀਆ ਅੰਦਰ ਬਾਰ ਬਾਰ ਜਨਮ ਲੈ ਰਹੇ ਹਾ , ਗੁਰੂ ਪ੍ਰਮਾਤਮਾ ਨਾਲ ਜੀਵ ਦਾ ਮਿਲਾਪ ਕਰਵਾ ਦੇਂਦਾ ਹੈ I

30/10/2021

ਹਰ ਇਕ ਮਨੁੱਖ ਪ੍ਰਮਾਤਮਾ ਨੂੰ ਲੱਭ ਰਿਹਾ ਹੈ , ਉਸ ਦੇ ਦਰਸ਼ਨ ਕਰਨਾ ਚਾਉਂਦਾ ਹੈ , ਰੱਬ ਨਾਲ ਗੱਲਾਂ ਕਰਨਾ ਚਾਉਂਦਾ ਹੈ , ਆਪਣੇ ਸਵਾਲਾ ਦੇ ਜਵਾਬ ਹਾਸਿਲ ਕਰਨਾ ਚਉਂਦਾ ਹੈ , ਲੇਕਿਨ ਗੁਰੂ ਜੀ , ਫਰਮਾਉਂਦੇ ਹਨ ਭਾਈ ਕੋਈ ਜੀਵ ਕਿਸੇ ਵੀ ਤਰਾਂ ਦੇ ਕਰਮ ਕਰਦਾ ਰਹੇ ਮੁਕਤ ਵਿਕਾਰਾਂ ਤੋਂ ਮੁਕਤ ਮਤਲਬ ਪ੍ਰਮਾਤਮਾ ਦਾ ਮਿਲਾਪ ਕੇਵਲ ਨਾਮ ਦੀ ਕਮਾਈ ਨਾਲ ਹੋ ਸਕਦਾ ਹੈ , ਇਸ ਤੋਂ ਬਿਨਾ ਬਾਕੀ ਮਾਲਕ ਦੇ ਮਿਲਾਪ ਲਈ ਕੀਤੇ ਉਦਮ ਨਿਹਫਲ ਹਨ , ਕੇਵਲ ਗੁਰੂ {ਗੁਰਬਾਣੀ } ਦੇ ਸ਼ਬਦ ਦੀ ਕਮਾਈ ਰੱਬ ਨਾਲ ਮਿਲਾਪ ਕਰਵਾ ਸਕਦੀ ਹੈ I

27/10/2021

ਸਾਡੇ ਮਨ ਨੂੰ ਅੱਜ ਤਾਪ ਅਤੇ ਪਾਪ ਦਾ ਰੋਗ ਲੱਗ ਗਿਆ ਹੈ , ਜੋ ਸਾਡੇ ਮਨ ਨੂੰ ਵਿਕਾਰਾਂ ਦੀ ਜਕੜ ਅੰਦਰ ਕਸਦਾ ਜਾ ਰਿਹਾ ਹੈ , ਅਤੇ ਅਸੀਂ ਦੁਖੀ ਹੋ ਰਹੇ ਹਾ , ਲੇਕਿਨ ਜੋ ਜੀਵ ਗੁਰੂ {ਗੁਰਬਾਣੀ } ਦੇ ਉਪਦੇਸ਼ ਨੂੰ ਕਮਾਉਂਦਾ ਹੈ , ਸ਼ਬਦ ਦੀ ਕਮਾਈ ਕਰਦਾ ਹੈ , ਗੋਬਿੰਦ {ਪ੍ਰਮਾਤਮਾ } ਨੂੰ ਮਿਲ ਕੇ ਆਪਣੇ ਮਨ ਦਾ ਰੋਗ ਖਤਮ ਕਰ ਲੈਂਦਾ ਹੈ , ਅਤੇ ਆਪਣੇ ਮਨ ਨੂੰ ਸਦਾ ਲਈ ਸ਼ਾਂਤ ਕਰ ਲੈਂਦਾ ਹੈ I

27/10/2021

ਇਸ ਦੁਨੀਆ ਅੰਦਰ ਕੇਵਲ ਗੁਰੂ ਜੀ , ਉਸ ਮਨੁੱਖ ਨੂੰ ਹੀ ਆਇਆ ਪਰਵਾਣ ਕਹ ਰਹੇ ਹਨ , ਜਿਸ ਨੇ ਪ੍ਰਮਾਤਮਾ ਨਾਲ ਪਿਆਰ ਬਣਾ ਲਿਆ , ਅਤੇ ਪ੍ਰਮਾਤਮਾ ਨਾਲ ਪ੍ਰੀਤ ਕੇਵਲ ਗੁਰੂ {ਗੁਰਬਾਣੀ } ਦ੍ਵਾਰਾ ਪੈਦਾ ਹੁੰਦੀ ਹੈ , ਇਸੇ ਪ੍ਰੀਤ ਤੋਂ ਨਾਮ ਦਾ ਖ਼ਜ਼ਾਨਾ ਹਾਸਿਲ ਹੁੰਦਾ ਹੈ , ਜਿਸ ਨਾਲ ਜੀਵ ਆਤਮਾ ਆਪਣਾ ਮੂਲ਼ ਪਹਿਚਾਨਣ ਦੇ ਕਾਬਿਲ ਹੋ ਜਾਂਦੀ ਹੈ , ਨਾਮ ਤੋਂ ਬਿਨਾ ਕੋਈ ਵੀ ਮਨੁੱਖ ਇਸ ਦੁਨੀਆ ਅੰਦਰ ਸੁਖੀ ਨਹੀਂ ਵੱਸ ਸਕਦਾ ਸਾਰੇ ਜੀਵ ਹੀ ਭਰਮ ਅੰਦਰ ਹਨ , ਜੋ ਭ੍ਰਮ ਕੇਵਲ ਗੁਰੂ ਦੀ ਸੰਗਤ ਕਰਨ ਨਾਲ ਦੂਰ ਹੁੰਦਾ ਹੈ I

23/10/2021

ਜਿਸ ਤਰਾਂ ਸਾਡੇ ਰੋਜ ਰੋਜ ਵਰਤਣ ਨਾਲ ਰਸੋਈ ਵਾਲੇ ਭਾਂਡੇ ਗੰਦੇ ਅਤੇ ਥਿੰਦੇ ਹੋ ਜਾਂਦੇ ਹਨ , ਨਾ ਮਾਂਜੀਐ ਤਾ ਦੁਬਾਰਾ ਵਰਤੋਂ ਨਹੀਂ ਕਰ ਸਕਦੇ , ਇਸੇ ਤਰਾਂ ਗੁਰੂ ਜੀ , ਕਹ ਰਹੇ ਹਨ , ਸਾਡੇ ਮਨ ਦਾ ਭਾਂਡਾ ਵੀ ਵਿਕਾਰਾਂ ਦੀ ਸੰਗਤ ਨਾਲ ਮੈਲਾ ਹੋ ਜਾਂਦਾ ਹੈ , ਇਸੇ ਕਰਕੇ ਜੀਵਨ ਦੁੱਖਾਂ ਨਾਲ ਚਿੰਤਾਵਾਂ ਅੰਦਰ ਬਤੀਤ ਹੋ ਰਿਹਾ ਹੈ , ਗੁਰੂ {ਗੁਰਬਾਣੀ } ਦੇ ਸ਼ਬਦ ਗਿਆਨ ਦੀ ਸੋਝੀ ਨਾਲ ਸਾਡੇ ਮਨ ਨੂੰ ਰੋਜ ਮਾਂਜਣ ਨਾਲ ਮੰਨ ਸਾਫ ਰਹਿੰਦਾ ਹੈ , ਅਤੇ ਸਾਡਾ ਜੀਵਨ ਅਨੰਦਮਈ ਬਣ ਜਾਂਦਾ ਹੈ I

23/10/2021

ਜਪੁ ਸਾਹਿਬ ਜੀ, ਦੀ ਬਾਣੀ ਦੇ ਇਸ ਸ਼ਬਦ ਅੰਦਰ ਗੁਰੂ ਜੀ , ਸਾਨੂੰ ਸਚਿਆਰੁ ਬਣਨਾ ਸਿੱਖਾਂ ਰਹੇ ਹਨ , ਕਿਵੇਂ ਜੀਵ ਝੂਠ ਅਤੇ ਭ੍ਰਮ ਦੇ ਕਿਲੇ ਨੂੰ ਤੋੜ ਕੇ ਆਪਣੇ ਅਸਲੀ ਘਰ ਦੀ ਪਹਿਚਾਣ ਕਰ ਸਕਦਾ ਹੈ, ਅਤੇ ਆਪਣੀ ਅਤੇ ਪ੍ਰਮਾਤਮਾ ਦੀ ਪਹਿਚਾਣ ਅਤੇ ਮਿਲਾਪ ਹਾਸਿਲ ਕਰ ਸਕਦਾ ਹੈ , ਹੁਕਮ ਕੀ ਹੈ , ਅਤੇ ਜੀਵ ਕਿਵੇਂ ਹੁਕਮ ਦੇ ਅੰਦਰ ਖੇਡ ਖੇਡ ਰਹੇ ਹਨ I

20/10/2021

ਗੁਰੂ ਜੀ , ਸਾਨੂੰ ਪ੍ਰਮਾਤਮਾ ਦੇ ਨਿਆਂ ਕਰਨ ਦੇ ਢੰਗ ਬਾਬਤ ਸਮਝਾ ਰਹੇ ਹਨ , ਭਾਈ ਉਸ ਮਾਲਕ ਦਾ ਦਰਬਾਰ ਅੰਦਰ ਹਮੇਸ਼ਾ ਸੱਚਾ ਨਿਆਂ ਮਿਲਦਾ ਹੈ , ਜੀਵ ਜੋ ਕਰਮ ਇਥੇ ਕਰਦਾ ਹੈ , ਓਸੇ ਦਾ ਮੁਆਵਜ਼ਾ ਭੋਗਦਾ ਹੈ , ਇਸੇ ਲਈ ਬੰਦਿਆ ਤੂੰ ਆਪਣੇ ਹਾਉਮੇ ਅੰਦਰ ਮਾਇਆ ਦੇ ਹੰਕਾਰ ਅੰਦਰ ਕਿਸੇ ਗਰੀਬ ਤੇ ਰੋਹਬ ਨਾ ਰੱਖੀ ਸਗੋਂ ਨਿਮਰਤਾ ਅੰਦਰ ਜੀਵਨ ਬਤੀਤ ਕਰ ਹੰਕਾਰੀ ਜੀਵ ਨੂੰ ਬਹੁਤ ਦੁੱਖ ਭੋਗਣਾ ਪੈਂਦਾ ਹੈ , ਅਤੇ ਆਪਣੇ ਭਗਤ ਨਾਮ ਜਪਣ ਵਾਲੇ ਦੇ ਮਨ ਅੰਦਰ ਮਾਲਕ ਆਪ ਹੀ ਨਿਮਰਤਾ ਪੈਦਾ ਕਰ ਕੇ ਉਸ ਦੀ ਲਾਜ ਰੱਖਦਾ ਹੈ I

20/10/2021

ਗੁਰੂ ਸਾਹਿਬ ਜੀ , ਸ਼ਬਦ ਅੰਦਰ ਸਾਨੂੰ ਇਕੋ ਕੰਮ ਕਰਨ ਦਾ ਉਪਦੇਸ਼ ਕਰ ਰਹੇ ਹਨ , ਜਿਸ ਦੇ ਕਰਨ ਨਾਲ ਮਨੁੱਖ ਦੇ ਸਾਰੇ ਭਰਮਾ ਦੁੱਖਾਂ , ਰੋਗਾ ਦਾ ਅੰਤ ਹੋ ਜਾਂਦਾ ਹੈ , ਉਹ ਕੰਮ ਹੈ , ਪ੍ਰਮਾਤਮਾ ਦੇ ਨਾਮ ਦਾ ਕੀਰਤਨ ਜੋ ਸਤਸੰਗਤਿ ਤੋਂ ਹਾਸਿਲ ਹੁੰਦਾ ਹੈ , ਅਤੇ ਸਤਸੰਗ ਕੇਵਲ ਪੂਰਾ ਗੁਰੂ {ਗੁਰਬਾਣੀ } ਕਰਵਾ ਸਕਦਾ ਹੈ , ਜਿਸ ਨਾਲ ਮਨ ਤੇ ਲੱਗੀਆਂ ਸਾਰੀਆਂ ਮੈਲਾ ਸਾਫ ਹੋ ਜਾਂਦੀਆਂ ਹਨ I

15/10/2021

ਗੁਰਬਾਣੀ ਗੁਰੂ ਸਾਹਿਬ ਜੀ , ਫ਼ਰਮਾਨ ਕਰ ਰਹੇ ਹਨ , ਭਾਈ ਤੇਰੇ ਸਰੀਰ ਅੰਦਰ ਇਕ ਇਹੋ ਜਿਹਾ ਰਾਮ ਰੱਸ ਪੈਦਾ ਹੁੰਦਾ ਹੈ , ਜਿਸ ਦੇ ਪੀਣ ਦਾ ਸਵਾਦ ਇਹੋ ਜਿਹਾ ਹੈ , ਜੋ ਪੀ ਲੈਂਦਾ ਹੈ , ਬਿਆਨ ਨਹੀਂ ਕਰ ਸਕਦਾ ਅਤੇ ਉਸ ਨੂੰ ਦੁਨੀਆ ਦੇ ਸਾਰੇ ਰੱਸ ਫਿਕੇ ਲੱਗਣ ਲੱਗ ਜਾਂਦੇ ਹਨ , ਇਹ ਰੱਸ ਗੁਰੂ {ਗੁਰਬਾਣੀ } ਦੀ ਸੇਵਾ ਨਾਲ ਪ੍ਰਗਟ ਹੁੰਦਾ ਹੈ ,ਜੋ ਜੀਵ ਗੁਰੂ {ਗੁਰਬਾਣੀ } ਨਾਲ ਪ੍ਰੀਤ ਪਾ ਲੈਂਦਾ ਹੈ , ਗੁਰੂ ਉਸ ਗੁਰਮੁਖ ਨੂੰ ਇਹ ਰੱਸ ਪ੍ਰੀਤ ਦੀ ਨਿਸ਼ਾਨੀ ਬਖਸ਼ਦੇ ਹਨ I

Address

New Grain Market Malout
Malout
152107

Alerts

Be the first to know and let us send you an email when Gurbani Khoj & Vichar Edu Society Malout posts news and promotions. Your email address will not be used for any other purpose, and you can unsubscribe at any time.

Contact The School

Send a message to Gurbani Khoj & Vichar Edu Society Malout:

Shortcuts

Share