ਇਸ ਗੱਲ ਚ’ ਕੋਈ ਸ਼ੱਕ ਨਹੀਂ, ਕਿ #ਛਾਪਿਆਂ_ਵਾਲੀ ਪਿੰਡ ਦੀ ਪਹਿਚਾਣ ਹੀ ਪਿੰਡ ਚ’ ਬਣੇ ਕਾਲਜ ਕਰਕੇ ਹੈ ਅਤੇ ਪਿੰਡ ਚ’ ਬਣੀ ਨਵੀਂ ਪੰਚਾਇਤ ਨੇ ਇਹਨਾਂ ਦੋਵੇਂ ਕਾਲਜਾ ਨੂੰ ਦੁਬਾਰਾ ਚਲਾਉਣ ਦਾ ਵਾਅਦਾ ਕੀਤਾ ਸੀ ।
#ਛਾਪਿਆਂ_ਵਾਲੀ ਪਿੰਡ ਦੇ ਸਰਪੰਚ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਸੰਨ 2020-21 ਤੋਂ ਬੰਦ ਪਏ ਦੋਵੇਂ ਕਾਲਜਾ ਚ’ ਦੁਬਾਰਾ ਰੌਣਕਾ ਪਰਤਨਗੀਆਂ ਅਤੇ ਪਿੰਡ ਦੇ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਦੁਬਾਰਾ ਪੈਦਾ ਹੋਣਗੇ ।
ਪਰ ਅਜੇ ਤੱਕ ਕੋਈ ਵੀ ਸਾਰਥਿਕ ਹੱਲ ਨਹੀਂ ਨਿਕਲਿਆ ।
ਧੰਨਵਾਦ ।
Alumni GTB Khalsa Polytechnic & Engg. College Chhapian-Wali
GTB Kh. Polytechnic was founded in 1989 & Engg. College was founded in 1997 & both closed in 2020-21 And thanks for suggestions also.
ਦਿਨ ਤੀਆਂ ਵਰਗੇ #ਛਾਪਿਆਂ_ਵਾਲੀ_ਕਾਲਜ ਦੇ, ਹੁਣ ਯਾਦਾ ਬਣਕੇ ਰਹਿ ਚੱਲੇ ।
#AlumniChhapianWali welcome all the students,staff members related to GTB Khalsa Institutes, Chhapian Wali, MALOUT to share their college time memories.
ਇਤਿਹਾਸ ਦੇ ਝਰੋਖੇ ਤੋਂ, ਦਾਸਤਾਨ ਛਾਪਿਆਂ ਵਾਲੀ ਕਾਲਜ ਦੀ..(Since 1989)...
A poem ( ਯਾਦਾ ਦਾ ਕਾਫ਼ਲਾ ) written by passed-out student of Chhapian Wali College, describes the passed golden days of C
11/04/2026
ਇਤਿਹਾਸ ਦੇ ਝਰੋਖੇ ਤੋਂ, ਦਾਸਤਾਨ #ਛਾਪਿਆ_ਵਾਲੀ ਕਾਲਜ ਦੀ..(Since 1989)...
ਕੁਝ ਯਾਦਾਂ ਇਤਿਹਾਸ ਬਣਾਉਦੀਆਂ ਨੇ,,,
ਤੇ ਕੁਝ ਖ਼ੁਦ ਇਤਿਹਾਸ ਬਣ ਜਾਂਦੀਆਂ ਨੇ...
#ਉਹੀ_ਪੁਰਾਣੇ_ਛਾਪਿਆਂ_ਵਾਲੀ_ਵਾਲੇ_ਯਾਰ_ਬੇਲੀ
(ਕਹਾਣੀਆਂ ਛਾਪਿਆਂ ਵਾਲੀ ਕਾਲਜ ਚ’ ਆਪੋ ਆਪਣੀਆਂ, ਕੁਝ ਮਸ਼ਹੂਰ ਹੋਈਆਂ , ਕੁਝ ਬਦਨਾਮ ਹੋਈਆਂ, ਕੁਝ ਹਮੇਸਾਂ ਲਈ ਅਮਰ ਹੋਈਆਂ ਤੇ ਕੁਝ ਸਮੇਂ ਦੇ ਚੱਕਰ ਨਾਲ ਅਲੋਪ ਹੋਈਆਂ...)
ਛਾਪਿਆ ਵਾਲੀ ਡਿਪਲੋਮਾ ਕਾਲਜ ਦੇ 90 (ਸੰਨ 1998-99) ਦੇ ਦਹਾਕੇ ਦੀ ਇੱਕ ਪੁਰਾਣੀ ਯਾਦਗਾਰੀ ਤਸਵੀਰ । ।
ਧੰਨਵਾਦ ।।🙏🏻
08/03/2026
“ਦਿਨ ਤੀਆਂ ਵਰਗੇ #ਛਾਪਿਆਂ_ਵਾਲੀ ਕਾਲਜ ਦੇ,
ਹੁਣ ਯਾਦਾ ਬਣ ਕੇ ਰਹਿ ਚੱਲੇ ।।”
#ਛਾਪਿਆਂ_ਵਾਲੀ ਡਿਪਲੋਮਾ ਅਤੇ ਡਿਗਰੀ ਕਾਲਜ ਦੇ ਵਿੱਚ ਵਿਦਿਆਰਥੀਆਂ ਦਾ ਦਾਖਲਾ (ਸੰਨ 2020-21) ਨਾ-ਮਾਤਰ ਹੋਣਾ, ਕਰੋਨਾ ਦਾ ਪ੍ਰਭਾਵ , ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਪਿੰਡ ਦੀ ਪੰਚਾਇਤ ਵਿਚਕਾਰ ਆਪਸੀ ਤਣਾਵ ਅਤੇ ਕਾਲਜ ਦੇ ਮਾਮਲਿਆਂ ਚ’ ਰਾਜਨੀਤਿਕ ਲੋਕਾਂ ਦਾ ਦਖਲ ਹੀ ਕਾਲਜ ਦੇ ਪਤਨ ਦਾ ਕਾਰਨ ਬਣਿਆ।
ਅੱਜ 5-6 ਸਾਲ ਬਾਅਦ ਵੀ ਦੋਵੇਂ ਕਾਲਜ ਬੰਦ ਪਏ ਹਨ ਅਤੇ ਇਮਾਰਤਾਂ ਖੰਡਰ ਬਣ ਰਹੀਆਂ ਹਨ। 2-3 ਸਾਲ ਪਹਿਲਾ, ਪਿੰਡ ਦੀ ਪੰਚਾਇਤ ਵੱਲੋ ਕਾਲਜ ਨੂੰ ਦੁਬਾਰਾ ਚਲਾਉਣ ਵਾਲੇ ਦਿੱਤੇ ਬਿਆਨ ਤੋਂ ਇਲਾਵਾ ,ਹੋਰ ਕੁਝ ਵੀ ਸਾਰਥਿਕ ਨਹੀਂ ਵਾਪਰਿਆ ,ਜਿਸ ਤੋਂ ਕਾਲਜ ਦੇ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਕੀਤੀ ਜਾ ਸਕਦੀ।
ਤਸਵੀਰ: ਸੰਨ 2019-20 ਦੇ ਦਾਖਲੇ ਲਈ, ਕਾਲਜ ਦੇ ਮੇਨ ਗੇਟ ਕੋਲ ਲਗਾਇਆ ਇਸ਼ਤਿਹਾਰ ।
08/02/2026
“ਦਿਨ ਤੀਆਂ ਵਰਗੇ #ਛਾਪਿਆਂ_ਵਾਲੀ ਕਾਲਜ ਦੇ,
ਹੁਣ ਯਾਦਾ ਬਣ ਕੇ ਰਹਿ ਚੱਲੇ ।।”
#ਛਾਪਿਆਂ_ਵਾਲੀ ਡਿਪਲੋਮਾ ਕਾਲਜ ਦੇ ਚੜਦੀ-ਕਲਾ ਵਾਲੇ ਦਿਨਾ (Annual function GTB Khalsa Polytechnic College) ਦੀ, 90 ਦੇ ਦਹਾਕੇ ਇੱਕ ਸੁਨਹਿਰੀ ਯਾਦ ।।
03/01/2026
Sad News:
“ਯਾਰ ਗੁਆਚੇ ਨਹੀਂ ਲੱਭਣੇ, ਮਿੱਟੀ ਨਾ ਫਰੋਲ ਜੋਗੀਆਂ ।।”
ਛਾਪਿਆਂ ਵਾਲੀ ਕਾਲਜ ਨਾਲ ਸੰਬੰਧਤ ਵੀਰਾਂ-ਭੈਣਾਂ ਲਈ ਦੁਖਦਾਈ ਖ਼ਬਰ ਹੈ, #ਛਾਪਿਆ_ਵਾਲੀ ਕਾਲਜ ਦੇ 1995, ਬੈਂਚ ਦਾ ਵਿਦਿਆਰਥੀ ਪਰਮਿੰਦਰਪ੍ਵੀਤ ਸਿੰਘ (ਉਰਫ ਪੰਮੀ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਾ ਹੋਇਆ, ਸਾਨੂੰ ਸਦੀਵੀ ਵਿਛੋੜਾ ਦੇ ਗਿਆ ਹੈ । ਲੁਧਿਆਣੇ ਜਿਲੇ ਨਾਲ ਸੰਬੰਧਿਤ, ਪਰਮਿੰਦਰਪ੍ਵੀਤ ਸਿੰਘ,ਛਾਪਿਆਂ ਵਾਲੀ ਪੌਲੀਟੈਕਨਿਕ ਕਾਲਜ ਦਾ ਵਿਦਿਆਰਥੀ ਰਹਿ ਚੁੱਕਿਆ ਹੈ। ਪਰਮਾਤਮਾ ,ਪਰਿਵਾਰ ਅਤੇ ਦੋਸਤਾਂ ਨੂੰ ਭਾਣਾ ਮੰਨਣ ਦਾ ਬਲ ਬਕਸ਼ੇ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਜ ਬਖ਼ਸ਼ੇ ।
RIP: Parminderpreet Singh ( Pammi ),( Former student of GTB Kh Polytechnic , ChhapianWali...) (1995 Batch).
27/12/2025
13 ਪੋਹ (1741 ਬਿਕਰਮੀ )
27 ਦਸੰਬਰ (1704 AD)
ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। 🙏
ਧਰਮ ਅਤੇ ਸੱਚ ਦੀ ਰਾਖੀ ਲਈ ਦਿੱਤੀ ਗਈ ਇਹ ਮਹਾਨ ਕੁਰਬਾਨੀ ਸਾਨੂੰ ਹਮੇਸ਼ਾ ਬੁਰਾਈ ਵਿਰੁੱਧ ਡਟਣ ਅਤੇ ਨੇਕੀ ਦੇ ਰਾਹ ‘ਤੇ ਚੱਲਣ ਦੀ ਪ੍ਰੇਰਨਾ ਦਿੰਦੀ ਰਹੇਗੀ।
21/10/2025
Alumni ਗੁਰੂ ਤੇਗ ਬਹਾਦਰ ਖਾਲਸਾ Polytechnic & Engg. College ਛਾਪਿਆਂ ਵਾਲੀ, ਮਲੋਟ ਵੱਲੋਂ ਦੇਸ਼-ਵਿਦੇਸ਼ ਵਿੱਚ ਵਸਦੇ,( #ਛਾਪਿਆਂ_ਵਾਲੀ ਕਾਲਜ ਨਾਲ ਸੰਬੰਧਿਤ ਸਾਰੇ ਵਿਦਿਆਰਥੀਆਂ, ਸਟਾਫ ਮੈਂਬਰ ਅਤੇ ਅਧਿਆਪਕ ਸਾਹਿਬਾਨ ) ਨੂੰ "ਬੰਦੀ ਛੋੜ ਦਿਵਸ ਅਤੇ ਦਿਵਾਲੀ" ਦੀਆਂ ਲੱਖ-ਲੱਖ ਵਧਾਈਆਂ ਜੀ...
"HaPPy Bandi Chod Diwas & Diwali 🪔 ” to everyone related to ChhapianWali College…
ਸਾਲਾਨਾ ਗੁਰਮਤਿ ਸਮਾਗਮ, ਛਾਪਿਆਂ ਵਾਲੀ ਕਾਲਜ, ਦੀ ਇੱਕ ਯਾਦਗਾਰੀ ਤਸਵੀਰ । 👏🏻
12/10/2025
ਇਤਿਹਾਸ ਦੇ ਝਰੋਖੇ ਤੋਂ, ਦਾਸਤਾਨ #ਛਾਪਿਆ_ਵਾਲੀ ਕਾਲਜ ਦੀ..(Since 1989)...
ਕੁਝ ਯਾਦਾਂ ਇਤਿਹਾਸ ਬਣਾਉਦੀਆਂ ਨੇ,,,
ਤੇ ਕੁਝ ਖ਼ੁਦ ਇਤਿਹਾਸ ਬਣ ਜਾਂਦੀਆਂ ਨੇ...
(ਕਹਾਣੀਆਂ ਛਾਪਿਆਂ ਵਾਲੀ ਕਾਲਜ ਚ’ ਆਪੋ ਆਪਣੀਆਂ, ਕੁਝ ਮਸ਼ਹੂਰ ਹੋਈਆਂ , ਕੁਝ ਬਦਨਾਮ ਹੋਈਆਂ, ਕੁਝ ਹਮੇਸਾਂ ਲਈ ਅਮਰ ਹੋਈਆਂ ਤੇ ਕੁਝ ਸਮੇਂ ਦੇ ਚੱਕਰ ਨਾਲ ਅਲੋਪ ਹੋਈਆਂ...)
ਛਾਪਿਆ ਵਾਲੀ ਡਿਪਲੋਮਾ ਕਾਲਜ ਦੇ ਸਟਾਫ ਦੀ, 90 ਦੇ ਦਹਾਕੇ ਦੀ ਇੱਕ ਪੁਰਾਣੀ ਯਾਦਗਾਰੀ ਤਸਵੀਰ । ।
ਧੰਨਵਾਦ ।।
30/04/2025
Sad News:
“ਯਾਰ ਗੁਆਚੇ ਨਹੀਂ ਲੱਭਣੇ, ਮਿੱਟੀ ਨਾ ਫਰੋਲ ਜੋਗੀਆਂ ।।”
ਛਾਪਿਆਂ ਵਾਲੀ ਕਾਲਜ ਨਾਲ ਸੰਬੰਧਤ ਵੀਰਾਂ-ਭੈਣਾਂ ਲਈ ਦੁਖਦਾਈ ਖ਼ਬਰ ਹੈ, ਸਾਡੇ ਡਿਪਲੋਮਾ ਕਾਲਜ ਦੇ 1998, ਬੈਂਚ ਦਾ ਵਿਦਿਆਰਥੀ ਕੋਮਲਦੀਪ ਸ਼ਰਮਾ, ਮਿਤੀ 24/04/2025 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਾ ਹੋਇਆ, ਸਾਨੂੰ ਸਦੀਵੀ ਵਿਛੋੜਾ ਦੇ ਗਿਆ ਹੈ । ਸੰਗਰੂਰ ਸ਼ਹਿਰ ਨਾਲ ਸੰਬੰਧਿਤ, ਕੋਮਲਦੀਪ ਸ਼ਰਮਾ ,ਛਾਪਿਆਂ ਵਾਲੀ ਪੌਲੀਟੈਕਨਿਕ ਕਾਲਜ ਚ’ Electronics ਟਰੇਡ ਦਾ ਵਿਦਿਆਰਥੀ ਰਹਿ ਚੁੱਕਿਆ ਹੈ। ਪਰਮਾਤਮਾ ,ਪਰਿਵਾਰ ਅਤੇ ਦੋਸਤਾਂ ਨੂੰ ਭਾਣਾ ਮੰਨਣ ਦਾ ਬਲ ਬਕਸ਼ੇ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਜ ਬਖ਼ਸ਼ੇ ।
RIP: Komaldeep Sharma,( Former student of GTB Kh Polytechnic , ChhapianWali...) (1998 Batch, Electronics Trade, Diploma)
27/04/2025
ਇਤਿਹਾਸ ਦੇ ਝਰੋਖੇ ਤੋਂ, ਦਾਸਤਾਨ #ਛਾਪਿਆ_ਵਾਲੀ ਕਾਲਜ ਦੀ..(Since 1989)...
ਕੁਝ ਯਾਦਾਂ ਇਤਿਹਾਸ ਬਣਾਉਦੀਆਂ ਨੇ,,,
ਤੇ ਕੁਝ ਖ਼ੁਦ ਇਤਿਹਾਸ ਬਣ ਜਾਂਦੀਆਂ ਨੇ...
(ਕਹਾਣੀਆਂ ਛਾਪਿਆਂ ਵਾਲੀ ਕਾਲਜ ਚ’ ਆਪੋ ਆਪਣੀਆਂ, ਕੁਝ ਮਸ਼ਹੂਰ ਹੋਈਆਂ , ਕੁਝ ਬਦਨਾਮ ਹੋਈਆਂ, ਕੁਝ ਹਮੇਸਾਂ ਲਈ ਅਮਰ ਹੋਈਆਂ ਤੇ ਕੁਝ ਸਮੇਂ ਦੇ ਚੱਕਰ ਨਾਲ ਅਲੋਪ ਹੋਈਆਂ...)
ਤਸਵੀਰ ਭੇਜੀ: #ਬੂਟਾ_ਸਿੰਘ :
ਡਿਗਰੀ ਕਾਲਜ, 2007 ਬੈਂਚ ਦੇ ਕੰਪਿਊਟਰ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਦੀ ਇੱਕ ਯਾਦਗਾਰੀ ਤਸਵੀਰ ।
ਧੰਨਵਾਦ ।। 🙏🏻
ਇਤਿਹਾਸ ਦੇ ਝਰੋਖੇ ਤੋਂ ,ਦਾਸਤਾਨ #ਛਾਪਿਆ_ਵਾਲੀ ਕਾਲਜ ਦੀ (Since 1989)…
ਕੁਝ ਗੱਲਾ ਵੇ ਸੱਜਣਾਂ, ਤੇਰੇ #ਮਲੋਟ ਸ਼ਹਿਰ ਦੀਆਂ ,
ਕੁਝ ਗੱਲਾ ਵੇ ਸੱਜਣਾਂ , #ਛਾਪਿਆ_ਵਾਲੀ ਕਾਲਜ ਚ’ ਗੁਜ਼ਾਰੇ ਕੱਲੇ-ਕੱਲੇ ਪਹਿਰ ਦੀਆਂ ।
ਹੁਣ ਤਾਂ ਉਹ ਗੱਲਾ ਵੇ ਸੱਜਣਾਂ , ਕਿੱਸੇ-ਕਹਾਣੀਆਂ ਚ’ ਸੁਨਣ ਨੂੰ ਰਹਿ ਗਈਆਂ ਨੇ,
ਯਾਦਾ ਭਾਵੇ ਤਾਜ਼ੀਆਂ ਵੇ ਸੱਜਣਾਂ , ਪਰ ਤਸਵੀਰਾਂ ਧੁੰਦਲੀਆਂ ਪੈ ਗਈਆਂ ਨੇ ।।
ਸੰਨ 1989 ਤੋਂ ਸ਼ੁਰੂ ਹੋਇਆ ਇਹ ਸ਼ਫਰ , ਸੰਨ 2020-21 ਚ’ ਥੰਮ ਗਿਆ । ਤਿੰਨ ਦਹਾਕੇ ਬਾਅਦ (ਸੰਨ 2020-21 ) ਚ’ ਦੋਵੇਂ ਕਾਲਜਾ ਦੇ ਗੇਟਾਂ ਨੂੰ ਜਿੰਦਰੇ ਲੱਗ ਗਏ। ਦੋਵੇਂ ਕਾਲਜ ਬੰਦ ਹੋਣ ਦਾ ਕਾਰਨ ਭਾਵੇ ਕੋਈ ਵੀ ਸੀ, ਚਾਹੇ ਮੈਨਿਜਮੈਟ ਦੀ ਆਪਸੀ ਤਕਰਾਰ, ਜਾ ਕਰੋਨਾ ਕਾਲ ਚ’ ਵਿਦਿਆਰਥੀਆਂ ਦੀ ਘੱਟ ਆਮਦ ਜਾ ਬਹੁਗਿਣਤੀ ਵਿਦਿਆਰਥੀਆਂ ਦਾ ਸਕੂਲੀ ਸਿੱਖਿਆ ਤੋਂ ਬਾਅਦ, ਵਿਦੇਸ਼ਾਂ ਵੱਲ ਕੂਚ ਕਰਨਾ । ਪਰ ਕਾਲਜ ਦੇ ਕਰਤਾ-ਧਰਤਾ, ਸਮੇ ਦੀ ਲੋੜ ਅਨੁਸਾਰ ,ਕਾਲਜ ਨੂੰ ਸਹੀ ਦਿਸ਼ਾ ਨਹੀਂ ਪ੍ਵਦਾਨ ਕਰ ਸਕੇ । ਵਿਸ਼ਾਲ ਖੇਤਰਫਲ ਚ’ ਫੈਲਿਆ ਇਹ ਅਦਾਰਾ, ਕਿਸੇ ਸਮੇ “Deemed University” ਬਨਣ ਦੇ ਕਿਨਾਰੇ ਸੀ ਅਤੇ ਅੱਜ ਆਪਣੀ ਹੋਂਦ ਬਚਾਉਣ ਲਈ ਤਰਸ ਰਿਹਾ । ਇਮਾਰਤਾਂ ਖੰਡਰ ਬਣ ਰਹੀਆਂ ਹਨ ਅਤੇ ਕਰੋੜਾਂ ਦੇ ਤਕਨੀਕੀ ਉਪਕਰਨ ਖਸਤਾ ਹਾਲਤ ਚ’ ਹਨ।
ਪਿੰਡ ਦੀ ਪੰਚਾਇਤ ਦੀਆਂ ਕੋਸ਼ਿਸ਼ਾਂ ਜਾਰੀ ਹਨ, ਕਿ ਦੋਵੇਂ ਕਾਲਜਾ ਨੂੰ ਜਲਦੀ ਤੋਂ ਜਲਦੀ ਚਲਾਇਆ ਜਾਵੇ । ਪਰ ਅਜੇ ਕੋਈ ਸਫਲਤਾ ਹੱਥ ਨਹੀਂ ਲੱਗੀ ।ਉਮੀਦ ਕਰਦੇ, ਮਿਹਨਤਾਂ ਨੂੰ ਬੂਰ ਪੈਣ ਅਤੇ #ਛਾਪਿਆ_ਵਾਲੀ ਕਾਲਜ ਦੇ ਵਿਹੜੇ ਦੁਬਾਰਾ ਰੌਣਕਾ ਪਰਤਨ ।
ਮਲੋਟ ਸ਼ਹਿਰ ਦੇ ਕਿਸੇ ਲਾਗਲੇ ਪਿੰਡ ਦੇ ਸਥਾਨਿਕ ਸੱਜਣ ਮਿੱਤਰ ਦੀ ਕਿਸੇ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਉ ਵੀ ਇਹੀ ਦਰਸਾਉਂਦੀ , ਕਿ #ਛਾਪਿਆ_ਵਾਲੀ ਕਾਲਜ , #ਮਲੋਟ ਇਲਾਕੇ ਦੀ ਸ਼ਾਨ ਸੀ । ਭਾਵੇ ਤੁਸੀਂ ਉੱਥੇ ਪੜਦੇ ਵੀ ਨਹੀਂ ਸੀ, ਪਰ ਉੱਥੇ ਕੁਝ ਕੁ ਵਾਰੀ ਫੇਰਾ ਪਾਉਣ ਨਾਲ, ਸਥਾਨਕ ਸੱਜਣ-ਮਿੱਤਰਾਂ ਨੂੰ ਵੀ ਕਾਲਜ ਨਾਲ ਲਗਾਅ ਹੋ ਜਾਂਦਾ ਸੀ । ਉੱਥੋਂ ਦੇ ਹੋਸਟਲਾਂ ਚ’ ਵੀ ਇੱਕ ਵੱਖਰਾ ਹੀ ਮਾਹੌਲ ਹੁੰਦਾ ਸੀ ।
ਧੰਨਵਾਦ: ਛਾਪਿਆ ਵਾਲੀ ਕਾਲਜ 🙏🏻🙏🏻
ਵੀਡੀੳ: ਕਾਪੀ ਅਤੇ ਐਡਿਟਡ ।।
Click here to claim your Sponsored Listing.
Location
Category
Contact the school
Website
Address
Chhapian-Wali
Malout
152107