Govt Sen Sec Smart School Hathan

Govt Sen Sec Smart School Hathan Contact information, map and directions, contact form, opening hours, services, ratings, photos, videos and announcements from Govt Sen Sec Smart School Hathan, School, Malerkotla.

ਡੇਂਗੂ ਜਾਗਰੂਕਤਾ ਅਭਿਆਨ
28/05/2022

ਡੇਂਗੂ ਜਾਗਰੂਕਤਾ ਅਭਿਆਨ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਥਨ ਦੇ ਸਟਾਫ ਵੱਲੋਂ ਪਿ੍ੰਸੀਪਲ ਮੈਡਮ ਸੁਖਜੀਤ ਕੌਰ ਜੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਵੰਡੀ...
23/05/2020

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਥਨ ਦੇ ਸਟਾਫ ਵੱਲੋਂ ਪਿ੍ੰਸੀਪਲ ਮੈਡਮ ਸੁਖਜੀਤ ਕੌਰ ਜੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਵੰਡੀਆਂ ਗਈਆਂ।

ਜੋਨ ਫਤਹਿ ਕਰਨ ਤੋਂ ਬਾਅਦ ਪਹਿਲੀ ਵਾਰ ਹਥਨ ਸਕੂਲ ਦੀਆਂ ਬੱਚੀਆਂ ਨੇ ਕਾਤਰੋਂ ਜੋਨ ਵੱਲੋਂ ਸੰਗਰੂਰ ਜਿਲ੍ਹੇ ਦੇ ਐਥਲੈਟਿਕਸ ਮੁਕਾਬਲਿਆਂ ਵਿੱਚ ਭਾਗ ਲਿ...
05/10/2019

ਜੋਨ ਫਤਹਿ ਕਰਨ ਤੋਂ ਬਾਅਦ ਪਹਿਲੀ ਵਾਰ ਹਥਨ ਸਕੂਲ ਦੀਆਂ ਬੱਚੀਆਂ ਨੇ ਕਾਤਰੋਂ ਜੋਨ ਵੱਲੋਂ ਸੰਗਰੂਰ ਜਿਲ੍ਹੇ ਦੇ ਐਥਲੈਟਿਕਸ ਮੁਕਾਬਲਿਆਂ ਵਿੱਚ ਭਾਗ ਲਿਆ।
ਬਾਰਵੀਂ ਜਮਾਤ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਲੰਬੀ ਛਾਲ ਵਿੱਚ ਦੂਜਾ ਸਥਾਨ ਹਾਸਿਲ ਕੀਤਾ।
ਹੁਣ ਬੱਚੀ ਸੰਗਰੂਰ ਜਿਲ੍ਹੇ ਵੱਲੋਂ ਪੰਜਾਬ ਖੇਡੇਗੀ।
ਰਿਲੇਅ ਦੌੜਾਂ ਵਿੱਚ ਬੱਚੀਆਂ ਤੀਜੇ ਸਥਾਨ ਉੱਤੇ ਰਹੀਆਂ।
ਅਗਲੀਆਂ ਉਮੀਦਾਂ ਮੁੰਡਿਆਂ ਵੱਲੋਂ ਵੀ ਪੂਰੀਆਂ ਨੇ ਜੋ ਸੋਮਵਾਰ ਨੂੰ ਕਰਤੱਵ ਦਿਖਾਉਣਗੇ।

ਰੱਸਾਕਸ਼ੀ,ਫੁੱਟਬਾਲ,ਰਗਬੀ ਵਿੱਚ ਪੰਜਾਬ ਖੇਡਣ ਤੋਂ ਬਾਅਦ ਐਥਲੈਟਿਕਸ ਮੁਕਾਬਲਿਆਂ ਵਿੱਚ ਕਾਤਰੋਂ ਜੋਨ ਵਿੱਚ ਹਥਨ  ਸਕੂਲ ਦੇ ਖਿਡਾਰੀਆਂ ਨੇ ਗੱਡੇ ਝੰਡ...
04/10/2019

ਰੱਸਾਕਸ਼ੀ,ਫੁੱਟਬਾਲ,ਰਗਬੀ ਵਿੱਚ ਪੰਜਾਬ ਖੇਡਣ ਤੋਂ ਬਾਅਦ ਐਥਲੈਟਿਕਸ ਮੁਕਾਬਲਿਆਂ ਵਿੱਚ ਕਾਤਰੋਂ ਜੋਨ ਵਿੱਚ ਹਥਨ ਸਕੂਲ ਦੇ ਖਿਡਾਰੀਆਂ ਨੇ ਗੱਡੇ ਝੰਡੇ......
ਸ. ਨਵਜੀਤ ਸਿੰਘ ਡੀ. ਪੀ. ਈ. ਤੇ ਮੈਡਮ ਰਮਨਦੀਪ ਕੌਰ ਲੈਕਚਰਾਰ ਫਿਜੀਕਲ ਐਜੂਕੇਸ਼ਨ ਦੀ ਅਗਵਾਈ ਵਿੱਚ ਸਾਡੀ ਸੰਸਥਾ ਦੇ ਖਿਡਾਰੀਆਂ ਨੇ100ਮੀਟਰ, 200 ਮੀਟਰ, ਰਿਲੇਅ ਦੌੜਾਂ, ਡਿਸਕਸ, ਗੋਲਾ, ਜੈਵਲਿਨ, ਵਿੱਚ ਕਈ ਪਹਿਲੇ, ਦੂਜੇ ਤੇ ਤੀਜੇ ਸਥਾਨ ਪ੍ਰਾਪਤ ਕੀਤੇ।
ਮੁੰਡੇ-ਕੁੜੀਆਂ ਦੋਵਾਂ ਵਰਗਾ ਦਾ ਵਧੀਆ ਪ੍ਦਰਸ਼ਨ।
ਸਕੂਲ ਵਿੱਚ ਪਹੁੰਚਣ ਤੇ ਪਿ੍ੰਸੀਪਲ ਸ੍ਰੀਮਤੀ ਸੁਖਜੀਤ ਕੌਰ ਜੀ ਵੱਲੋਂ ਜੇਤੂ ਖਿਡਾਰੀਆਂ ਨੂੰ ਪੂਰੇ ਸਟਾਫ਼ ਦੀ ਮੌਜੂਦਗੀ ਵਿੱਚ ਇਨਾਮ ਵੰਡੇ ਗਏ।
ਪਿ੍ੰਸੀਪਲ ਮੈਡਮ ਅਤੇ ਸ. ਲਾਭ ਸਿੰਘ ਜੀ ਨੇ ਸਾਰੇ ਜੇਤੂਆਂ ਅਤੇ ਭਾਗ ਲੈਣ ਵਾਲੇ ਬੱਚਿਆਂ ਦੀ ਸਲਾਘਾਂ ਕੀਤੀ।
ਧੰਨਵਾਦ

ਸਰਕਾਰੀ ਸਕੂਲ ਕਿਸੇ ਗੱਲੋਂ ਘੱਟ ਨਹੀਂ"ਮਾਪੇ ਅਧਿਆਪਕ ਮਿਲਣੀ "ਪਿ੍ੰਸੀਪਲ ਸ੍ਰੀਮਤੀ ਸੁਖਜੀਤ ਕੌਰ ਜੀ ਦੀ ਯੋਗ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰ...
28/09/2019

ਸਰਕਾਰੀ ਸਕੂਲ ਕਿਸੇ ਗੱਲੋਂ ਘੱਟ ਨਹੀਂ
"ਮਾਪੇ ਅਧਿਆਪਕ ਮਿਲਣੀ "
ਪਿ੍ੰਸੀਪਲ ਸ੍ਰੀਮਤੀ ਸੁਖਜੀਤ ਕੌਰ ਜੀ ਦੀ ਯੋਗ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ,ਹਥਨ ਵਿਖੇ ਮਾਪੇ ਅਧਿਆਪਕ ਮਿਲਣੀ ਪੂਰੀ ਤਰ੍ਹਾਂ ਸਫ਼ਲ ਰਹੀ।
ਵਿਦਿਆਰਥੀਆਂ ਅਤੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਵੱਧ ਚੜ ਕੇ ਭਾਗ ਲਿਆ।ਪੂਰੇ ਸਟਾਫ਼ ਦੀ ਮਿਹਨਤ ਸਦਕਾ ਇਹ ਪ੍ਰੋਗਰਾਮ ਵੀ ਸਫ਼ਲ ਹੋ ਨਿਬੜਿਆ।
ਜੋ ਵਿਦਿਆਰਥੀ ਮਾਪਿਆਂ ਨਾਲ ਪੁੱਜੇ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਮੈਡਮ ਵੱਲੋਂ ਇੱਕ ਇੱਕ ਪੈੱਨ ਦਿੱਤਾ ਗਿਆ।
ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਚਾਹ ☕ਪਾਣੀ ਦਾ ਪੂਰਾ ਪ੍ਬੰਧ ਕੀਤਾ ਗਿਆ।
ਇਸ ਸਮਾਗਮ ਵਿੱਚ ਲਗਭਗ 70% ਵਿਦਿਆਰਥੀਆਂ ਦੇ ਮਾਪੇ ਪਹੁੰਚੇ।
ਪਿ੍ੰਸੀਪਲ ਮੈਡਮ ਵੱਲੋਂ ਅਤੇ ਪੂਰੇ ਸਟਾਫ਼ ਵੱਲੋਂ PTM ਵਿੱਚ ਪਹੁੰਚਣ ਵਾਲੇ ਸਾਰੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ।

27/09/2019

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ,ਹਥਨ ਵਿੱਚ ਪੜ ਰਹੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ ਨੂੰ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਹੈ,ਸੋ ਸਾਰੇ ਜਰੂਰ ਪਹੁੰਚਿਓ।
ਸਵੇਰੇ 9ਵਜੇ ਤੋਂ ਦੁਪਿਹਰ 3ਵਜੇ ਤੱਕ ਵਿਦਿਆਰਥੀਆਂ ਦੀ ਜੁਲਾਈ ਟੈਸਟ,ਸਤੰਬਰ ਟੈਸਟ,ਖੇਡਾਂ,ਵਿਵਹਾਰ ਆਦਿ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ।
ਧੰਨਵਾਦ

23ਸਤੰਬਰ 2019 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ,ਹਥਨ ਵਿਖੇ ਸ਼ਾਨਦਾਰ ਸਾਇੰਸ ਮੇਲਾ ਆਯੋਜਿਤ ਕੀਤਾ ਗਿਆ। ਪਿ੍ੰਸੀਪਲ ਸ੍ਰੀਮਤੀ ਸੁਖਜੀਤ ਕੌ...
24/09/2019

23ਸਤੰਬਰ 2019 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ,ਹਥਨ ਵਿਖੇ ਸ਼ਾਨਦਾਰ ਸਾਇੰਸ ਮੇਲਾ ਆਯੋਜਿਤ ਕੀਤਾ ਗਿਆ। ਪਿ੍ੰਸੀਪਲ ਸ੍ਰੀਮਤੀ ਸੁਖਜੀਤ ਕੌਰ ਜੀ ਦੀ ਅਗਵਾਈ ਵਿੱਚ ਤਿੰਨੋਂ ਸਾਇੰਸ ਅਧਿਆਪਕ ਸ੍ਰੀ ਵਿਸ਼ਨੂੰ ਕੁਮਾਰ, ਸ੍ਰੀਮਤੀ ਗੁਲਜੀਤ ਕੌਰ ਅਤੇ ਸ੍ਰੀਮਤੀ ਅਨੂੰ ਗੋਇਲ ਹੋਰਾਂ ਦੀ ਸਖ਼ਤ ਮਿਹਨਤ ਤੇ ਵਿਦਿਆਰਥੀਆਂ ਦੀ ਸਫ਼ਲ ਪੇਸ਼ਕਾਰੀ ਸਦਕਾ ਹੁਣ ਤੱਕ ਦਾ ਸਭ ਤੋਂ ਸਫ਼ਲ ਮੇਲਾ ਰਿਹਾ।
ਸਾਰੇ ਸਟਾਫ਼ ਦੁਆਰਾ ਦਿੱਤੇ ਗਏ ਸਹਿਯੋਗ ਤੇ ਨਿਭਾਈਆਂ ਗਈਆਂ ਡਿਊਟੀਆਂ ਸਦਕਾ ਸਾਇੰਸ ਮੇਲਾ ਸਿੱਖਿਆਦਾਇਕ ਹੋ ਨਿਬੜਿਆ।
ਇਸ ਮੇਲੇ ਵਿੱਚ ਸਮੂਹ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਵਿਦਿਆਰਥੀਆਂ ਦੇ ਮਾਪਿਆਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਹਾਜਰੀ ਲਗਵਾ ਕੇ ਮੇਲੇ ਨੂੰ ਚਾਰ ਚੰਨ ਲਗਾਏ ਗਏ।

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ,ਹਥਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਜਨਮ ਸਾਲ ਦੇ ਮੌਕੇ ਤੇ ਵਿਦਿਆਰਥੀਆਂ ਦੇ ਦਸਤਾਰਬੰਦੀ ਅਤ...
22/09/2019

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ,ਹਥਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਜਨਮ ਸਾਲ ਦੇ ਮੌਕੇ ਤੇ ਵਿਦਿਆਰਥੀਆਂ ਦੇ ਦਸਤਾਰਬੰਦੀ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ।
ਜਿਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਪੂਰੀ ਤਿਆਰੀ ਅਤੇ ਜੋਸ਼ ਨਾਲ ਭਾਗ ਲਿਆ।ਪਿ੍ੰਸੀਪਲ ਸ੍ਰੀਮਤੀ ਸੁਖਜੀਤ ਕੌਰ ਜੀ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਉੱਤੇ ਚੱਲਣ ਦੀ ਪ੍ਰੇਰਨਾ ਦਿੱਤੀ।ਸਾਰੇ ਸਟਾਫ਼ ਨੇ ਪਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ।
ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਸ. ਲਾਭ ਸਿੰਘ ਅਤੇ ਕੁਲਦੀਪ ਸਿੰਘ ਮਰਾਹੜ ਨੇ ਆਪਣੇ ਵੱਲੋਂ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਕਾਪੀਆਂ ਇਨਾਮ ਵਜੋਂ ਦਿੱਤੀਆਂ।ਮੁਹੰਮਦ ਸਾਕਿਬ ਅਜੀਮ ਤੇ ਵਿਕਰਮਜੀਤ ਸਿੰਘ ਨੇ ਕਵਿਸ਼ਰੀ ਪੇਸ਼ ਕਰਨ ਵਾਲੀਆਂ ਤਿੰਨਾਂ ਬੱਚੀਆਂ ਨੂੰ ਨਕਦ ਇਨਾਮ ਦਿੱਤੇ।
ਮੈਡਮ ਰਾਜਵੀਰ ਕੌਰ, ਮੁਹੰਮਦ ਸਾਕਿਬ ਅਜੀਮ ਅਤੇ ਸ.ਕੰਵਰਦੀਪ ਹੋਰਾਂ ਨੇ ਜੱਜਮੈਂਟ ਕਰਨ ਲਈ ਜੱਜਾਂ ਦੀ ਅਹਿਮ ਭੂਮਿਕਾ ਨਿਭਾਈ।
ਮੈਡਮ ਅਮਰਦੀਪ ਕੌਰ ਅਤੇ ਕੁਲਦੀਪ ਸਿੰਘ ਮਰਾਹੜ ਨੇ ਸਾਂਝੇ ਰੂਪ ਸਟੇਜ ਦਾ ਸੰਚਾਲਨ ਕੀਤਾ।
ਇਹ ਪਰੋਗਰਾਮ ਯਾਦਗਾਰੀ ਅਤੇ ਸਿੱਖਿਆਦਾਇਕ ਹੋ ਨਿਬੜਿਆ।
ਧੰਨਵਾਦ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ,ਹਥਨ।

ਬੋਲੀਅੈ ਸਚੁ ਧਰਮੁ ਝੂਠੁ ਨ ਬੋਲੀਐਜੋ ਗੁਰ ਦਸੈ ਵਾਟ ਮੁਰੀਦਾ ਜੋਲੀਐ।।,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,...
17/09/2019

ਬੋਲੀਅੈ ਸਚੁ ਧਰਮੁ ਝੂਠੁ ਨ ਬੋਲੀਐ
ਜੋ ਗੁਰ ਦਸੈ ਵਾਟ ਮੁਰੀਦਾ ਜੋਲੀਐ।।
,,,,,,,,,,,,,,,,,,,,,,,,,,,,,,,,,,
,,,,,,,,,,,,,,,,,,,,,
,,,,,,,,,,,,,,,,,,,,,,,,,,,,,,,,,,
ਪਿਛਲੇ ਦਿਨੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਹਥਨ ਵਿਖੇ NSS Unit ਵੱਲੋਂ ਐਨ.ਐੱਸ.ਐਸ. ਦੇ ਸਹਾਇਕ ਪ੍ਰੋਗਰਾਮ ਅਫਸਰ ਕੁਲਦੀਪ ਸਿੰਘ ਮਰਾਹੜ ਦੀ ਅਗਵਾਈ ਵਿੱਚ NSS ਵਲੰਟੀਅਰਾਂ ਵੱਲੋਂ ਸਕੂਲ ਵਿੱਚ ਇੱਕ ਦਿਨਾਂ ਕੈਂਪ ਲਗਾਇਆ ਗਿਆ।
ਜਿਸ ਵਿੱਚ ਸਕੂਲ ਕੈਂਪਸ ਦੀ ਸਫਾਈ ਅੰਦਰੋਂ ਬਾਹਰੋਂ ਕਰਵਾਈ ਗਈ
ਵਲੰਟੀਅਰਾਂ ਨੇ ਪੌਦੇ ਲਗਾਏ, ਪਾਰਕ,ਗਰਾਉਂਡ ਦੀ ਸਾਫ ਸਫਾਈ ਕਰਵਾਈ ਗਈ। ਬਾਹਰਲੇ ਰਸਤੇ ਵਿੱਚੋਂ ਕੱਖ ਪੁੱਟੇ,ਸਕੂਲ ਦੀ ਛੱਤਾਂ ਦੀ ਸਫਾਈ ਕੀਤੀ ਗਈ।
ਵਲੰਟੀਅਰਾਂ ਨੂੰ ਖਿਚੜੀ,ਚਾਹ ਅਤੇ ਕੇਲਿਆਂ ਦਾ ਸਕੂਲ ਵੱਲੋਂ ਪ੍ਬੰਧ ਕੀਤਾ ਗਿਆ।
ਇਹਨਾਂ ਵਲੰਟੀਅਰਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਜੋ ਕਿ ਵਧੀਆ ਕਾਲਜ ਵਿੱਚ ਦਾਖਲਾ ਲੈਣ ਲਈ ਅਤੇ ਨੌਕਰੀ ਪ੍ਰਾਪਤ ਕਰਨ ਵਿੱਚ ਸਹਾਈ ਹੁੰਦੇ ਹਨ, ਸਭ ਤੋਂ ਵੱਧ ਫਾਇਦਾ ਸਮਾਜ ਨੂੰ ਹੁੰਦਾ ਕਿਉਂ ਕਿ ਬੱਚਿਆਂ ਵਿੱਚ ਸਮਾਜ ਸੇਵੀ ਦੀ ਭਾਵਨਾ ਪੈਦਾ ਹੁੰਦੀ ਹੈ।
ਧੰਨਵਾਦ

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ,ਹਥਨ ਵਿਖੇ ਮੈਡਮ ਸੁਖਜੀਤ ਕੌਰ ਜੀ ਨੇ ਬਤੌਰ ਪ੍ਰਿੰਸੀਪਲ ਆਪਣਾ ਅਹੁਦਾ ਸੰਭਾਲਿਆ। ਸਾਨੂੰ ਪੂਰੀ ਉਮੀਦ ...
12/09/2019

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ,ਹਥਨ ਵਿਖੇ ਮੈਡਮ ਸੁਖਜੀਤ ਕੌਰ ਜੀ ਨੇ ਬਤੌਰ ਪ੍ਰਿੰਸੀਪਲ ਆਪਣਾ ਅਹੁਦਾ ਸੰਭਾਲਿਆ। ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਸੰਸਥਾ ਪਿ੍ੰਸੀਪਲ ਸ੍ਰੀਮਤੀ ਸੁਖਜੀਤ ਕੌਰ ਜੀ ਦੀ ਅਗਵਾਈ ਵਿੱਚ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਹਾਸਲ ਕਰੇਗੀ।
ਜਿਕਰਯੋਗ ਹੈ ਕਿ ਪਿ੍ੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਜੀ ਤੇ ਪਿ੍ੰਸੀਪਲ ਸ੍ਰੀਮਤੀ ਸੁਖਜੀਤ ਕੌਰ ਜੀ ਨੇ ਆਪਸੀ ਬਦਲੀ ਕਰਵਾਈ ਹੈ,ਹੁਣ ਪਿ੍ੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਹਾਂਗੀਰ/ਕਹੈਰੂ ਵਿਖੇ ਆਪਣੀਆਂ ਸੇਵਾਵਾਂ ਨਿਭਾਉਣਗੇ।

Address

Malerkotla

Alerts

Be the first to know and let us send you an email when Govt Sen Sec Smart School Hathan posts news and promotions. Your email address will not be used for any other purpose, and you can unsubscribe at any time.

Contact The School

Send a message to Govt Sen Sec Smart School Hathan:

Shortcuts

Share

Category