Holy Heart Public Senior Secondary school Madevi

Holy Heart Public Senior Secondary school Madevi Holy Heart School was started from 2004. Nursery to +2th classes are running in this school. Viocati

ਜ਼ਿਲ੍ਹਾ ਮਾਲੇਰਕੋਟਲਾ ਦੀਆਂ 4 ਗਤਕਾ ਖਿਡਾਰਨਾਂ ਨੇ ਨੈਸ਼ਨਲ ਸਕੂਲ ਖੇਡਾਂ ਵਿਚੋਂ ਜਿੱਤੇ ਗੋਲਡ ਮੈਡਲ67 ਵੀਆਂ ਨੈਸ਼ਨਲ ਗਤਕਾ ਸਕੂਲ ਖੇਡਾਂ ਛਤੀਸਗੜ੍ਹ...
10/02/2024

ਜ਼ਿਲ੍ਹਾ ਮਾਲੇਰਕੋਟਲਾ ਦੀਆਂ 4 ਗਤਕਾ ਖਿਡਾਰਨਾਂ ਨੇ ਨੈਸ਼ਨਲ ਸਕੂਲ ਖੇਡਾਂ ਵਿਚੋਂ ਜਿੱਤੇ ਗੋਲਡ ਮੈਡਲ
67 ਵੀਆਂ ਨੈਸ਼ਨਲ ਗਤਕਾ ਸਕੂਲ ਖੇਡਾਂ ਛਤੀਸਗੜ੍ਹ ਦੇ ਦੁਰਗ ਭਲਾਈ ਸ਼ਹਿਰ ਵਿਖੇ ਹੋਈਆਂ। ਗਤਕਾ ਐਸੋਸੀਏਸ਼ਨ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਢਿੱਲੋਂ ਅਤੇ ਪ੍ਰੈਸ ਸਕੱਤਰ ਡਾ. ਮੁਹੰਮਦ ਸਫੀਕ ਥਿੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੈਸ਼ਨਲ ਵਿੱਚੋਂ ਪੰਜਾਬ ਦੀ ਗਤਕਾ ਟੀਮ ਨੇ ਓਵਰਆਲ ਟਰਾਫੀ ਜਿੱਤ ਲਈ। ਜੇਤੂ ਟੀਮ ਵਿੱਚ ਜਿਲ੍ਹਾ ਮਲੇਰਕੋਟਲਾ ਦੀਆਂ ਚਾਰ ਲੜਕੀਆਂ ਨੇ ਗੋਲਡ ਮੈਡਲ ਜਿੱਤੇ, ਫਰੀ ਸੋਟੀ ਟੀਮ ਵਿੱਚ ਗੁਰਵਿੰਦਰ ਕੌਰ ਤੇ ਮਨਵੀਰ ਕੌਰ ਨੇ ਸਿੰਗਲ ਸੋਟੀ ਟੀਮ ਵਿੱਚ ਅਵਨੀਤ ਕੌਰ ਤੇ ਖੁਸ਼ਵੀਰ ਕੌਰ ਨੇ ਨੈਸ਼ਨਲ ਖੇਡਾਂ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਜਿਸ ਵਿੱਚ ਹੌਲੀ ਹਾਰਟ ਪਬਲਿਕ ਸਕੂਲ ਮਦੇਵੀ ਦੇ (ਡੀ ਪੀ) ਕੋਚ ਨਪਿੰਦਰ ਸਿੰਘ ਨਿਮਾਣਾ ਨੇ ਟੀਮ ਮੈਨੇਜਰ ਦੀ ਜ਼ਿੰਮੇਵਾਰੀ ਨਿਭਾਈ। ਗਤਕਾ ਐਸੋਸੀਏਸ਼ਨ ਜ਼ਿਲ੍ਹਾ ਮਾਲੇਰਕੋਟਲਾ ਦੇ ਖਜ਼ਾਨਚੀ ਜਗਵਿੰਦਰ ਸਿੰਘ ਲਸੋਈ, ਉਪ ਪ੍ਰਧਾਨ ਇਕਰਾਮ ਉਰ ਰਹਿਮਾਨ , ਸਹਾਇਕ ਸਕੱਤਰ ਪ੍ਰਵੇਜ ਫਰੂਕੀ , ਸਹਾਇਕ ਕੈਸ਼ੀਅਰ ਮਨਵੀਰ ਸਿੰਘ ਬੁੱਟਰ , ਪ੍ਰੋਫੈਸਰ ਮੁਹੰਮਦ ਅਨਵਰ ਅਤੇ ਡਾ. ਪ੍ਰਿਤਪਾਲ ਕੌਸ਼ਿਕ ਨੇ ਨੈਸ਼ਨਲ ਵਿੱਚੋਂ ਮੈਡਲ ਜਿੱਤਣ ਵਾਲੀਆਂ ਧੀਆਂ ਨੂੰ ਮੁਬਾਰਕਬਾਦ ਦਿੱਤੀ ਜਿਨ੍ਹਾਂ ਨੇ ਪੂਰੇ ਦੇਸ਼ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਦਾ ਨਾਮ ਰੌਸ਼ਨ ਕੀਤਾ ਹੈ। ਲੈਕਚਰਾਰ ਮੁਹੰਮਦ ਯਾਮੀਨ ਨੇ ਦੱਸਿਆ ਕਿ ਨੈਸ਼ਨਲ ਖੇਡਾਂ ਵਿਚ ਮੈਨੇਜਰ ਦੀ ਡਿਊਟੀ ਨਿਭਾਉਣ ਵਾਲੇ ਹੋਲੀ ਹਾਰਟ ਦੇ ਗਤਕਾ ਕੋਚ ਨਪਿੰਦਰ ਸਿੰਘ ਨਿਮਾਣਾ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਸੁਯੋਗ ਅਗਵਾਈ ਵਿੱਚ ਪੰਜਾਬ ਦੀ ਟੀਮ ਨੇ ਨੈਸ਼ਨਲ ਵਿੱਚੋਂ ਓਵਰਆਲ ਟਰਾਫੀ ਤੇ ਕਬਜ਼ਾ ਕੀਤਾ।

ਗਤਕਾ ਪੰਜਾਬ ਸਟੇਟ ਸਕੂਲ ਖੇਡਾਂ ਵਿੱਚ ਜਿਲ੍ਹਾ ਮਾਲੇਰਕੋਟਲਾ ਨੇ ਜਿੱਤੇ  15 ਗੋਲਡ, 5 ਸਿਲਵਰ, 9 ਬਰੋਨਜ, ਕੁੱਲ 29 ਮੈਡਲਸ੍ਰੀ ਮੁਕਤਸਰ ਸਾਹਿਬ ਵਿਖ...
10/12/2023

ਗਤਕਾ ਪੰਜਾਬ ਸਟੇਟ ਸਕੂਲ ਖੇਡਾਂ ਵਿੱਚ ਜਿਲ੍ਹਾ ਮਾਲੇਰਕੋਟਲਾ ਨੇ ਜਿੱਤੇ 15 ਗੋਲਡ, 5 ਸਿਲਵਰ, 9 ਬਰੋਨਜ, ਕੁੱਲ 29 ਮੈਡਲ
ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈਆਂ 67ਵੀਆਂ ਰਾਜ ਪੱਧਰੀ ਸਕੂਲੀ ਖੇਡਾ ਵਿੱਚੋਂ ਜਿਲ੍ਹਾ ਮਲੇਰਕੋਟਲਾ ਦੀ ਬੇਹਤਰੀਨ ਪ੍ਰਦਸ਼ਨੀ ਵਾਰੇ ਜਿਲਾ ਮਾਲੇਰਕੋਟਲਾ ਦੇ ਗਤਕਾ ਕਨਵੀਨਰ ਡਾ. ਪਰਮਜੀਤ ਸਿੰਘ ਢਿੱਲੋਂ ਅਤੇ ਜਿਲਾ ਗਤਕਾ ਐਸੋਸੀਏਸ਼ਨ ਦੇ ਸਕੱਤਰ ਕੋਚ ਨਪਿੰਦਰ ਸਿੰਘ ਨਿਮਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਤਕਾ ਵਿੱਚ ਜਿਲੇ ਦੇ ਖਿਡਾਰੀਆਂ ਨੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਸਟੇਟ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। U-14 ਟੀਮ ਡੈਮੋਂ ਵਿੱਚ ਲੜਕੀਆਂ ਨੇ ਪਹਿਲਾਂ ਸਥਾਨ,ਵਿਆਕਤੀਗਤ ਫਰੀ ਸੋਟੀ ਤੀਜਾ ਸਥਾਨ, ਵਿਆਕਤੀਗਤ ਸਿੰਗਲ ਸੋਟੀ ਤੀਜਾ ਸਥਾਨ,ਵਿਆਕਤੀਗਤ ਪ੍ਦਰਸ਼ਨ ਵਿੱਚੋਂ ਤੀਜਾ ਅਤੇ ਫਰੀ ਸੋਟੀ ਟੀਮ ਲੜਕੇ ਦੂਜਾ ਸਥਾਨ, ਵਿਆਕਤੀਗਤ ਸਿੰਗਲ ਸੋਟੀ ਵਿੱਚੋਂ ਤੀਜਾ ਸਥਾਨ, U-19 ਸਿੰਗਲ ਸੋਟੀ ਲੜਕੀਆਂ ਨੇ ਤੀਜਾ ਸਥਾਨ ਹਾਸਿਲ ਕੀਤਾ। U-17 ਵਿਆਕਤੀਗਤ ਸਿੰਗਲ ਸੋਟੀ ਲੜਕਿਆਂ ਵਿੱਚੋਂ ਤੀਜਾ ਸਥਾਨ ਅਤੇ ਸਿੰਗਲ ਸੋਟੀ ਟੀਮ ਲੜਕੀਆਂ ਨੇ ਪਹਿਲਾਂ ਸਥਾਨ, ਫਰੀ ਸੋਟੀ ਟੀਮ ਲੜਕੀਆਂ ਨੇ ਪਹਿਲਾਂ ਸਥਾਨ, ਵਿਆਕਤੀਗਤ ਪ੍ਦਰਸ਼ਨ ਵਿੱਚੋਂ ਪਹਿਲਾਂ ਸਥਾਨ ਅਤੇ ਵਿਆਕਤੀਗਤ ਸਿੰਗਲ ਸੋਟੀ ਵਿੱਚੋਂ ਦੂਜਾ ਸਥਾਨ ਅਤੇ U-19 ਵਿਆਕਤੀਗਤ ਸਿੰਗਲ ਸੋਟੀ ਲੜਕੇ ਤੀਜਾ ਸਥਾਨ ਹਾਸਿਲ ਕਰਕੇ ਆਪਣੇ ਜਿਲ੍ਹੇ ਦਾ ਨਾਮ ਰੌਸ਼ਨ ਕਰਿਆ।ਡੀ. ਈ. ਓ. ਸੈਕੰਡਰੀ ਮੈਡਮ ਜਸਵਿੰਦਰ ਕੌਰ ਨੇ ਬੱਚਿਆਂ ਦੀ ਇਸ ਸ਼ਾਨਦਾਰ ਜਿੱਤ ਤੇ ਸਾਰੇ ਖਿਡਾਰੀਆਂ ਅਤੇ ਉਹਨਾਂ ਦੇ ਕੋਚ ਸਹਿਬਾਨਾਂ ਨੂੰ ਮੁਬਾਰਕਬਾਦ ਦਿੱਤੀ। ਡੀ. ਐਮ ਸਪੋਰਟਸ ਸ੍ਰੀ ਰਘੂ ਨੰਦਨ ਅਤੇ ਡੀ. ਈ. ਓ. ਐਲੀਮੈਟਰੀ ਮੁਹੰਮਦ ਖਲੀਲ ਜੀ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਲ੍ਹਾ ਮਾਲੇਰਕੋਟਲਾ ਦੀਆਂ ਧੀਆਂ ਨੇ ਲੜਕਿਆਂ ਦੇ ਮੁਕਾਬਲੇ ਵੱਧ ਮੈਡਲ ਜਿੱਤ ਕੇ ਸਾਰੇ ਜਿਲ੍ਹੇ ਦਾ ਮਾਣ ਵਧਾਇਆ ਹੈ। ਗਤਕਾ ਐਸੋਸੀਏਸ਼ਨ ਮਾਲੇਰਕੋਟਲਾ ਦੇ ਖਜਾਨਚੀ ਜਗਵਿੰਦਰ ਸਿੰਘ ਲਸੋਈ, ਮੈਂਬਰ ਪ੍ਰਵੇਜ ਫਾਰੂਕੀ, ਮੁਹੰਮਦ ਯਾਸੀਨ, ਪ੍ਰੋ ਇਕਰਾਮ ਉਰ ਰਹਿਮਾਨ, ਪ੍ਰੋ ਮੁਹੰਮਦ ਅਨਵਰ,ਪ੍ਰੋ ਮੁਹੰਮਦ ਸ਼ਾਹਿਦ, ਡਾ. ਮਹੰਮਦ ਸਫੀਕ ਥਿੰਦ ਅਤੇ ਮਨਵੀਰ ਸਿੰਘ ਬੁੱਟਰ ਨੇ ਜੇਤੂ ਖਿਡਾਰੀਆਂ ਅਤੇ ਗਤਕਾ ਪ੍ਰੇਮੀਆਂ ਨੂੰ ਸਟੇਟ ਪੱਧਰ ਤੇ 29 ਮੈਡਲ ਜਿੱਤਣ ਤੇ ਮੁਬਾਰਕਬਾਦ ਦਿੱਤੀ।

12/11/2023
11 ਨਵੰਬਰ 2023 ਦਿਵਾਲੀ ਤੋਂ ਇੱਕ ਦਿਨ ਪਹਿਲਾਂ ਹੋਲੀ ਹਾਰਟ ਸਕੂਲ ਮਦੇਵੀ ਦੇ ਬੱਚਿਆਂ ਵੱਲੋਂ ਕੀਤੀ ਸਜਾਵਟ ਅਤੇ ਮਨਾਈਆਂ ਖੁਸੀਆਂ ਦੇ ਯਾਦਗਾਰੀ ਪਲ
12/11/2023

11 ਨਵੰਬਰ 2023 ਦਿਵਾਲੀ ਤੋਂ ਇੱਕ ਦਿਨ ਪਹਿਲਾਂ ਹੋਲੀ ਹਾਰਟ ਸਕੂਲ ਮਦੇਵੀ ਦੇ ਬੱਚਿਆਂ ਵੱਲੋਂ ਕੀਤੀ ਸਜਾਵਟ ਅਤੇ ਮਨਾਈਆਂ ਖੁਸੀਆਂ ਦੇ ਯਾਦਗਾਰੀ ਪਲ

ਹੋਲੀ ਹਾਰਟ ਸਕੂਲ ਮਦੇਵੀ ਦੇ  ਖਿਡਾਰੀ ਜਿਲਾ ਜੇਤੂਗਤਕਾ ਵਿੱਚ 19 ਮੈਡਲ ਅਤੇ ਐਥਲੈਟਿਕਸ ਵਿੱਚ 5 ਮੈਡਲਖੇਡਾਂ ਵਤਨ ਪੰਜਾਬ ਦੀਆਂ, ਜਿਲਾ ਪੱਧਰੀ ਮੁਕਾ...
02/10/2023

ਹੋਲੀ ਹਾਰਟ ਸਕੂਲ ਮਦੇਵੀ ਦੇ ਖਿਡਾਰੀ ਜਿਲਾ ਜੇਤੂ
ਗਤਕਾ ਵਿੱਚ 19 ਮੈਡਲ ਅਤੇ ਐਥਲੈਟਿਕਸ ਵਿੱਚ 5 ਮੈਡਲ

ਖੇਡਾਂ ਵਤਨ ਪੰਜਾਬ ਦੀਆਂ, ਜਿਲਾ ਪੱਧਰੀ ਮੁਕਾਬਲਿਆਂ ਵਿੱਚ ਹੋਲੀ ਹਾਰਟ ਸਕੂਲ ਮਦੇਵੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਦਰਸ਼ਨ ਕੀਤਾ। ਜਿਸ ਵਿੱਚ ਹੋਲੀ ਹਾਰਟ ਦੀ ਅੰਡਰ 21 ਫਰੀ ਸੋਟੀ (ਲੜਕੀਆਂ) ਰਾਵਿੰਦਰ ਕੌਰ ਦੀ ਟੀਮ ਫਸਟ,ਸਿੰਗਲ ਸੋਟੀ ਵਿੱਚ ਹਰਮਨਦੀਪ ਕੌਰ, ਸਾਨੀਆਂ, ਜਸਨਪ੍ਰੀਤ ਕੌਰ ਅਤੇ ਨਵਜੋਤ ਕੌਰ ਦੀ ਟੀਮ ਫਸਟ, ਵਿਅਕਤੀਗਤ ਸਿੰਗਲ ਸੋਟੀ ਵਿੱਚ ਹਰਮਨਦੀਪ ਕੌਰ ਫਸਟ, ਫਰੀ ਸੋਟੀ ਵਿਅਕਤੀਗਤ ਵਿੱਚ ਰਾਵਿੰਦਰ ਕੌਰ ਸੈਕਿੰਡ, ਅੰਡਰ 17 ਲੜਕੀਆਂ ਸਿੰਗਲ ਸੋਟੀ ਟੀਮ ਵਿੱਚ ਪ੍ਰਭਜੋਤ ਕੌਰ , ਮਹਿਕਦੀਪ ਕੌਰ, ਸਿਮਰਨਜੀਤ ਕੌਰ ਅਤੇ ਸਿਮਰਨਪ੍ਰੀਤ ਕੌਰ ਦੀ ਟੀਮ ਸੈਕਿੰਡ, ਵਿਅਕਤੀਗਤ ਵਿੱਚ ਸਿਮਰਨਜੀਤ ਕੌਰ ਸੈਕਿੰਡ, ਫਰੀ ਸੋਟੀ ਵਿੱਚ ਜਸਨਦੀਪ ਕੌਰ, ਸੁਖਦੀਪ ਕੌਰ, ਨਵਜੀਤ ਕੌਰ ਅਤੇ ਸਹਿਬਾਨਾਂ ਸੈਕਿੰਡ ਰਹੀਆਂ। ਇਸੇ ਤਰ੍ਹਾਂ ਲੜਕਿਆਂ ਵਿੱਚ ਹਰਮਨਪ੍ਰੀਤ ਸਿੰਘ ਦੀ ਟੀਮ ਸਿੰਗਲ ਸੋਟੀ ਅੰਡਰ 21 ਵਿੱਚ ਜਿਲੇ ਵਿਚੋਂ ਫਸਟ ਰਹੀ। ਹੋਲੀ ਹਾਰਟ ਦਾ ਹੀ ਜੋਬਨਪ੍ਰੀਤ ਸਿੰਘ ਅੰਡਰ 14 ਵਿਅਕਤੀਗਤ ਫਰੀ ਸੋਟੀ ਵਿੱਚ ਸੈਕਿੰਡ ਰਿਹਾ। ਸਕੂਲ ਦੇ ਡਾਈਰੈਕਟਰ ਸੁਖਵਿੰਦਰ ਸਿੰਘ ਢਿਲੋਂ ਨੇ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਜਿਹਨਾਂ ਨੇ ਜਿਲੇ ਵਿੱਚ 9 ਗੋਲਡ ਅਤੇ 10 ਸਿਲਵਰ ਮੈਡਲ ਜਿੱਤ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੁਸ਼ਨਾਇਆ ਹੈ। ਸਕੂਲ ਪਿ੍ੰਸੀਪਲ ਗਗਨਦੀਪ ਕੌਰ ਅਤੇ ਚਰਨਜੀਤ ਸਿੰਘ ਨੇ ਦੱਸਿਆ ਕਿ ਐਥਲੈਟਿਕਸ ਵਿੱਚ ਹੋਲੀ ਹਾਰਟ ਦੀਆਂ ਹਰਸਿਮਰਨਜੀਤ ਕੌਰ 1500 ਮੀਟਰ ਵਿੱਚੋਂ ਫਸਟ, ਅੰਸ਼ੂ 400 ਮੀਟਰ ਵਿੱਚੋਂ ਫਸਟ, ਸਾਨੀਆਂ 5000 ਮੀਟਰ ਵਿੱਚੋਂ ਫਸਟ ਅਤੇ ਸੁਖਵੀਰ ਸਿੰਘ 3000 ਮੀਟਰ ਵਿੱਚੋਂ ਤੀਸਰੇ ਸਥਾਨ ਤੇ ਰਿਹਾ। ਇਸ ਮੌਕੇ ਵਾਇਸ ਪਿ੍ੰਸੀਪਲ ਮਨਪਿੰਦਰ ਕੌਰ ਢਿੱਲੋਂ, ਮੈਡਮ ਮਨਪ੍ਰੀਤ ਕੌਰ, ਦਲਜੀਤ ਕੌਰ ਅਤੇ ਪਰਮਿੰਦਰ ਕੌਰ ਵੀ ਹਾਜਰ ਸਨ।

ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ 7ਵੀ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਜੋ ਕਿ ਦੇਸ਼ ਦੇ ਅਸਾਮ ਸੂਬੇ ਵਿੱਚ ਹੋਈ ਜਿਸ ਵਿੱਚ ਪੰਜਾਬ ਦੀ ਟੀਮ ਵਿੱਚ ਖੇਡ...
13/08/2023

ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ 7ਵੀ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਜੋ ਕਿ ਦੇਸ਼ ਦੇ ਅਸਾਮ ਸੂਬੇ ਵਿੱਚ ਹੋਈ ਜਿਸ ਵਿੱਚ ਪੰਜਾਬ ਦੀ ਟੀਮ ਵਿੱਚ ਖੇਡਦੇ ਹੋਏ ਸਿਮਰਨਜੀਤ ਕੌਰ ਹੋਲੀ ਹਾਰਟ ਸਕੂਲ ਮਦੇਵੀ ਦੀ ਖਿਡਾਰਨ ਨੇ ਉਮਰ ਵਰਗ 17 ਸਿੰਗਲ ਸੋਟੀ ਟੀਮ ਈਵੈਂਟ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ । ਪਿੰਡ ਸ਼ੇਰਵਾਨੀ ਕੋਟ ਵਿੱਖੇ ਖਿਡਾਰਨ ਦਾ ਹੋਲੀ ਹਾਰਟ ਸਕੂਲ ਮਦੇਵੀ ਨੇ ਜ਼ੋਰ ਦਾਰ ਸਵਾਗਤ ਕੀਤਾ ਗਿਆ,
ਇਸ ਮੌਕੇ ਬੱਚੇ ਨੂੰ ਅਤੇ ਕੋਚ ਨਪਿੰਦਰ ਸਿੰਘ ਨਿਮਾਣਾ ਸਕੂਲ ਪ੍ਰਬੰਧਕਾਂ ਵੱਲੋਂ ਵੀ ਮੁਬਾਰਕਾਂ ਦਿੱਤੀਆਂ ਗਈਆਂ, ਖਿਡਾਰਨ ਨੇ ਆਪਣੀ ਜਿੱਤ ਦਾ ਸੇਹਰਾ ਆਪਣੇ ਅਧਿਆਪਕ ਅਤੇ ਕੋਚ ਸਾਹਿਬਾਨ ਨੂੰ ਦਿੱਤਾ ਜਿੰਨਾ ਦੀ ਪ੍ਰੇਰਨਾ ਅਤੇ ਸਖ਼ਤ ਮਿਹਨਤ ਨਾਲ ਇਹ ਜਿੱਤ ਦਰਜ ਕਰਨ ਵਿੱਚ ਸਫ਼ਲ ਹੋਈ ਇਸ ਮੌਕੇ ਪ੍ਰਿੰਸੀਪਲ ਗਗਨਦੀਪ ਕੌਰ,, ਕੋਚ ਨਪਿੰਦਰ ਸਿੰਘ ਨਿਮਾਣਾ, ਮੈਡਮ ਮਨਪਿੰਦਰ ਕੌਰ ਢਿੱਲੋਂ, ਚਰਨਜੀਤ ਸਿੰਘ ਮਰਾਹੜ ਤੇ ਕੋਚ ਅਰਸ਼ਦੀਪ ਸਿੰਘ ਆਦਿ ਮੌਜੂਦ ਸਨ।

Address

Madevi
Malerkotla
148023

Opening Hours

Monday 9am - 3pm
Tuesday 9am - 3pm
Wednesday 9am - 5pm
Thursday 9am - 3pm
Friday 9am - 3pm
Saturday 9am - 5pm

Telephone

+919465546000

Website

Alerts

Be the first to know and let us send you an email when Holy Heart Public Senior Secondary school Madevi posts news and promotions. Your email address will not be used for any other purpose, and you can unsubscribe at any time.

Contact The School

Send a message to Holy Heart Public Senior Secondary school Madevi:

Shortcuts

Share