7654 Sanja Front Teacher Union

7654 Sanja Front Teacher Union This page made for teaching profession
information purpose only. Dont post any misleading, political and anti religion post here.

7654 ਸਾਂਝਾ ਅਧਿਆਪਕ ਯੂਨੀਅਨ ..♥
(¯`ν´¯)
`*.¸.*´
¸.•´¸.•*• ƹӝʒ
(¸.• ღ*«╬♥7654 SANJA TEACHERS UNION╬╬เ♥

☻♥☺
/█\/█\ ♥ ManoJ♥ll..ll
(\__/)
(='.'=) • » ωєℓ¢σмє αℓℓ « •
(")_(")
▀▀★▀▀★▀▀★

20/11/2024
11500 ਪੋਸਟਾਂ ਦੀ ਭਰਤੀ ਭਾਰਤੀ ਰੇਲਵੇ ਚ
08/09/2024

11500 ਪੋਸਟਾਂ ਦੀ ਭਰਤੀ ਭਾਰਤੀ ਰੇਲਵੇ ਚ

06/07/2024

ਲੱਗਦੇ ਪੰਜਾਬੀ ਦੇ ਤੇ ਐਲੋਵੇਰਾ ਆਖਦੇ
ਵਿਹੜੇ ਲੱਗੀ ਬਾਲਾਂ ਨੂੰ ਕਵਾਰ ਕਦੇ ਦੱਸੀ ਐ ?

ੳਟ ਮੀਲ ਕੁੱਕੀ ਨਾਲ ਕੌਫ਼ੀਆਂ ਵੀ ਦੱਸਨੈਂ
ਮੱਕੀ,ਮੋਠ,ਬਾਜਰਾ, ਜਵਾਰ ਕਦੇ ਦੱਸੀ ਐ ?

ਦੱਸਦੈਂ ਜਕੂਜ਼ੀ ਮਹਿੰਗੇ ਸ਼ਾਵਰਾਂ ਦੇ ਨਾਲ ਤੂੰ
ਔਲੂਆਂ,ਚਬੱਚਿਆਂ ਦੀ ਧਾਰ ਕਦੇ ਦੱਸੀ ਐ ?

ਮਿਲਨਾ ਮਿਲਾਉਣਾ ਤੇ ਸੁਨੇਹੇ ਸਭ‌ ਫ਼ੋਨ 'ਤੇ
ਚਿੱਠੀਆਂ ਤੇ ਰੁੱਕੇ ਸਣੇ ਤਾਰ ਕਦੇ ਦੱਸੀ ਐ ?

ਸੈਨੇਟਾਈਜ਼ ਕਰ ਕੇ ਹੀ ਜਾਨਾ ਬੇਟਾ ਬਾਹਰ ਕੋ
ਛੱਪੜਾਂ 'ਚੋਂ ਕੱਢੀ ਕੀਹਨੇ ਗ਼ਾਰ ਕਦੇ ਦੱਸੀ ਐ ?

ਬੈੱਡ ਰੂਮ,ਮੈਟਰੇਸ,ਪਿੱਲੋ ਸ਼ਿੱਲੋ ਸਭ‌ ਨੇ
ਸਣ,ਵਾਣ,ਸੂਤ ਦੀ ਨਵਾਰ ਕਦੇ ਦੱਸੀ ਐ ?

ਮੰਥਲੀ ਤੇ ਐਨੁਅਲ ਬੱਚੇ ਸਭ ਜਾਣਦੇ
ਉਹਨਾਂ ਨੂੰ ਤੂੰ ਪਰ,ਤੇ ਪਰਾਰ ਕਦੇ ਦੱਸੀ ਐ ?

ਬਿਊਟੀਫ਼ੁਲ,ਹੌਟ,ਸ਼ੌਟ ਆਂਹਦੇ ਨਹੀਉਂ ਥੱਕਦੇ
ਹੁੰਦੀ ਕੀ ਰਕਾਨ,ਸੋਹਣੀ ਨਾਰ ਕਦੇ ਦੱਸੀ ਐ?

ਜ਼ੂ 'ਚ ਵਿਖਾਉਨੇ ਉ ਜੀ ਬਾਹਰ ਦੀਆਂ ਚਿੜੀਆਂ
ਲੱਥਦੀ ਸਿਆੜਾਂ ਵਿੱਚ ਡਾਰ ਕਦੇ ਦੱਸੀ ਐ ?

ਟਿੱਚ ਜਿਹਾ ਕਰ ਕੇ ਤੇ ਗੈਸ ਬਾਲ ਲੈਂਦੇ ਉ
ਭੁੱਬਲਾਂ 'ਚ ਧੁੱਖ ਦੀ ਸ਼ਰਾਰ ਕਦੇ ਦੱਸੀ ਐ ?

ਦੱਸਦੈਂ ਤਲਾਕ ਕਿੰਜ ਲੈਣੈ ਧੀ ਪੁੱਤ ਨੂੰ
ਸੋਹਣੀ ਕਿੰਜ ਲੰਘਦੀ ਸੀ ਪਾਰ ਕਦੇ ਦੱਸੀ ਐ ?

- ਸ਼ਿਵ ਰਾਜ ਲੁਧਿਆਣਵੀ

May Day 🛠️
01/05/2024

May Day 🛠️

ਆਓ ਆਪਣਾ ਭਵਿੱਖ ਸਵਾਰੀਏ
20/02/2024

ਆਓ ਆਪਣਾ ਭਵਿੱਖ ਸਵਾਰੀਏ

ਕਿਸਾਨ ਜਥੇਬੰਦੀਆਂ ਬਾਰੇ ਗਲਤ ਬੋਲਣ ਵਾਲੇ ਨਾ ਪੜ੍ਹਨ ਕੀ ਸਾਰੇ ਡਾਕਟਰ ਰੱਬ ਦਾ ਰੂਪ ਹੁੰਦੇ ਨੇ ? ਬਠਿੰਡਾ ਕੈਂਸਰ ਕੇਅਰ ਹਸਪਤਾਲ ਜਿਥੋਂ ਇੱਕ ਪਰਿਵਾ...
23/12/2023

ਕਿਸਾਨ ਜਥੇਬੰਦੀਆਂ ਬਾਰੇ ਗਲਤ ਬੋਲਣ ਵਾਲੇ ਨਾ ਪੜ੍ਹਨ

ਕੀ ਸਾਰੇ ਡਾਕਟਰ ਰੱਬ ਦਾ ਰੂਪ ਹੁੰਦੇ ਨੇ ?
ਬਠਿੰਡਾ ਕੈਂਸਰ ਕੇਅਰ ਹਸਪਤਾਲ ਜਿਥੋਂ ਇੱਕ ਪਰਿਵਾਰ ਨੇ ਬੱਚੇ ਦਾ ਚੈੱਕਅਪ ਕਰਵਾਇਆ ਤਾਂ ਹਸਪਤਾਲ ਵਾਲੇ ਕਹਿੰਦੇ ਦੋ ਤਰਾਂ ਦਾ ਕੈਂਸਰ ਹੈ, ਇੱਕ ਬੱਲਡ ਕੈਂਸਰ ਤੇ ਇੱਕ ਹੋਰ ਕੈਂਸਰ। ਪਰਿਵਾਰ ਨੇ 3- 4 ਮਹੀਨੇ ਬੇਟੇ ਦਾ ਇਲਾਜ਼ ਕਰਵਾਇਆ ਪਰ ਫਰਕ ਕੋਈ ਨਾ ਪਿਆ ਸਗੋਂ ਬੱਚੇ ਦੀ ਸਿਹਤ ਹੋਰ ਜਿਆਦਾ ਵਿਗੜ ਗਈ ਤੇ ਹਸਪਤਾਲ ਵਾਲਿਆਂ 13.50 ਲੱਖ ਦਾ ਬਿੱਲ ਬਣਾ ਦਿੱਤਾ ਜਿਹੜਾ ਕਿ ਪਰਿਵਾਰ ਨੇ ਦੇ ਵੀ ਦਿੱਤਾ। ਇਲਾਜ ਦੌਰਾਨ 300 ਯੂਨਿਟ ਖੂਨ ਦੇ ਵੀ ਚੜ੍ਹਾਉਣ ਦੀ ਗੱਲ ਆਖੀ ਜਾ ਰਹੀ ਹੈ।
ਖ਼ੈਰ ਬੱਚੇ ਦੀ ਹਾਲਤ ਜਿਆਦਾ ਵਿਗੜਦੀ ਵੇਖ ਪਰਿਵਾਰ ਬੱਚੇ ਨੂੰ ਪੀ.ਜੀ.ਆਈ. ਚੰਡੀਗੜ ਲੈ ਕੇ ਚਲਾ ਗਿਆ। ਜਦ ਉਨ੍ਹਾਂ ਟੈਸਟ ਕੀਤੇ ਤਾਂ ਉਹ ਕਹਿੰਦੇ ਗ਼ਲਤ ਇਲਾਜ਼ ਕੀਤਾ ਗਿਆ, ਬੱਚੇ ਨੂੰ ਤਾਂ ਕੈਸਰ ਵਰਗੀ ਕੋਈ ਵੀ ਬਿਮਾਰੀ ਹੈ ਹੀ ਨਹੀਂ। (ਪਰ ਇਹ ਬਠਿੰਡੇ ਵਾਲੇ ਕਹਿੰਦੇ ਸੀ ਕਿ ਬੱਚੇ ਨੂੰ ਦੋ ਤਰ੍ਹਾਂ ਦਾ ਕੈਂਸਰ ਹੈ) ਉਨ੍ਹਾਂ ਨੇ ਦਵਾਈ ਸ਼ੁਰੂ ਕਰ ਦਿੱਤੀ ਤੇ ਬੱਚੇ ਦੀ ਸਿਹਤ ਵਿਚ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਬੱਚਾ ਹੁਣ ਲੱਗਭੱਗ ਠੀਕ ਹੈ। ਪਰ PGI ਵਾਲ਼ੇ ਕਹਿੰਦੇ ਜਿਹੜੀਆਂ ਗ਼ਲਤ ਦਵਾਈਆਂ ਬਠਿੰਡੇ ਵਾਲੇ ਹਸਪਤਾਲ ਵਾਲਿਆਂ ਨੇ ਬੱਚੇ ਨੂੰ ਦਿੱਤੀਆਂ ਉਨ੍ਹਾਂਨਾ ਕਰਕੇ ਉਮਰ ਭਰ ਇਸ ਦੇ ਸਾਈਡ ਇਫੈਕਟ ਰਹਿਣੇ ਨੇ।
ਇਸ ਗੱਲ ਨੂੰ ਲੈਕੇ ਮਰੀਜ ਦੇ ਵਾਰਸਾਂ ਅਤੇ ਓਹਨਾ ਨਾਲ ਸਹਯੋਗੀ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਲਗਾਤਾਰ ਧਰਨਾ ਲਗਾਇਆ ਹੋਇਆ ਹੈ।
ਹੁਣ ਫੈਸਲਾ ਤਾਂ ਮੈਡੀਕਲ ਬੋਰਡ ਹੀ ਕਰੇਗਾ ਕਿ ਬਠਿੰਡੇ ਵਾਲੇ ਸਹੀ ਨੇ ਜਾਂ ਪੀ ਜੀ ਆਈ ਚੰਡੀਗੜ੍ਹ ਵਾਲੇ। ਬਠਿੰਡਾ ਦੀ ਇਹ ਘਟਨਾ ਕੋਈ ਨਵੀਂ ਨਹੀ, ਬਹੁਤੇ ਲਾਲਚੀ ਕਿਸਮ ਦੇ ਹਸਪਤਾਲਾਂ ਦਾ ਮਾੜਾ ਹਾਲ ਹੈ, ਬਿਨਾ ਰੌਲਾ ਪਾਏ ਕਿਸੇ ਦੀ ਗੱਲ ਨਹੀਂ ਸੁਣਦੇ,, ਉਪਰੋ ਮੈਡੀਕਲ ਯੂਨੀਅਨਾਂ ਵੀ ਗਲਤ ਕਰਨ ਵਾਲੇ ਡਾਕਟਰਾਂ ਦਾ ਹੀ ਸਾਥ ਦਿੰਦਿਆ ਵੀ ਕਾਨੂੰਨ ਅਨੁਸਾਰ ਡਾਕਟਰਾਂ ਨਾਲ ਧੱਕਾ ਕਰਨਾ ਗਲਤ ਹੈ।
#ਜੀਉ_ਔਰ_ਜੀਨੇ_ਦੋ #ਸਹਿਯੋਗ_ਵੈਲਫੇਅਰ_ਕਲੱਬ_ਬਠਿੰਡਾ

ਇਸ ਅਦਾਲਤ ਚ ਬੰਦੇ ਬਿਰਖ਼ ਹੋ ਗਏਫੈਸਲਾ ਸੁਣਦਿਆਂ ਸੁਣਦਿਆਂ ਮੁੱਕ ਗਏਆਖੋ ਇਹਨਾਂ ਨੂੰ ਆਪਣੇ ਘਰੇ ਜਾਣ ਹੁਣਇਹ ਕਦ ਤੱਕ ਇਉਂ ਹੀ ਹੀ ਖੜ੍ਹੇ ਰਹਿਣਗੇ ।
15/12/2023

ਇਸ ਅਦਾਲਤ ਚ ਬੰਦੇ ਬਿਰਖ਼ ਹੋ ਗਏ
ਫੈਸਲਾ ਸੁਣਦਿਆਂ ਸੁਣਦਿਆਂ ਮੁੱਕ ਗਏ
ਆਖੋ ਇਹਨਾਂ ਨੂੰ ਆਪਣੇ ਘਰੇ ਜਾਣ ਹੁਣ
ਇਹ ਕਦ ਤੱਕ ਇਉਂ ਹੀ ਹੀ ਖੜ੍ਹੇ ਰਹਿਣਗੇ ।

16/09/2023

ਪ੍ਰੋਫ਼ੈਸਰ ਸਾਹਿਬਾਨ ਨੂੰ ਆਪਣੀ ਤਸਵੀਰ ਤੇ ਪੜਾਕੂਆਂ ਨੂੰ ਆਪਣੀ ਨਿਯਤ ਸੁਧਾਰਨੀ ਪੈਣੀ ਹੈ

ਸੁਰਜੀਤ ਸਰ ਨਾਲ ਜਿਹੜੀ ਬੇਹੂਦਗੀ ਹੋਈ ਹੈ ਓਹ ਹੈਰਾਨੀ ਜਨਕ ਹੈ
ਅਤੇ ਇਸ ਪੁਰਾਤਨ ਸਿਖਿਆ ਦੇ ਨਿਜ਼ਾਮ ਨੂੰ ਬਦਲਣ ਦਾ ਇਸ਼ਾਰਾ ਹੈ ।

ਵਿਦਿਆਰਥੀ ਹੁਣ ਅਧਿਆਪਕਾਂ ਨੂੰ ਗੁਰੂ ਨਹੀਂ ਸਗੋਂ ਪੈਸੇ ਦੇ ਪੜ੍ਹਾਉਣ ਵਾਲੇ ਕਰਮਚਾਰੀ ਲਗਦੇ ਹਨ
ਅਤੇ
ਵਿਦਿਆਰਥੀ ਹੁਣ ਪੜ੍ਹਾਕੂ ਨਹੀਂ ਅਧਿਆਪਕਾਂ ਦੇ ਗਾਹਕ ਬਣ ਗਏ ਨੇ ਜਿੰਨਾ ਨੂੰ ਤੁਸੀ ਪਿਆਰ ਨਾਲ ਸਮਝਾ ਸਕਦੇ ਹੋ ਪਰ ਉਹਨੇ ਦੇ ਫਾਇਦੇ ਤੱਕ ਲਈ ਝਿੜਕ ਨਹੀਂ ਸਕਦੇ ।

ਪਹਿਲਾਂ ਵਿਦਿਆਰਥੀ ਮਾਂ ਬਾਪ ਦਾ ਗੁੱਸਾ ਕਰ ਲੈਂਦੇ ਸਨ ਪਰ ਅਧਿਆਪਕ ਦਾ ਕਦੇ ਨਹੀਂ

ਹੁਣ ਸਮਾਂ ਵਿਦੇਸ਼ੀ ਹੋ ਗਿਆ ।

ਦੁੱਜੇ ਪੱਖ ਇਹ ਵੀ ਹੈ ਕਿ
95% ਪ੍ਰੋਫ਼ੈਸਰ ਸਾਹਿਬਾਨ ਪੀ ਐਚ ਡੀ ਕਰਨ ਵਾਲੇ ਬੱਚਿਆਂ ਤੋਂ ਨੌਕਰਾਂ ਵਾਂਗ ਕੰਮ ਹੀ ਨਹੀਂ ਲੈਂਦੇ ਸਗੋਂ ਓਹਨਾ ਦਾ ਸੋਸ਼ਣ ਤਕ ਕਰਦੇ ਨੇ ।
ਘਰ ਦੇ ਕੰਮ ਤੋਂ ਲੈ ਕੇ ਪੈਸਿਆਂ ਤੱਕ ਦੀ ਡਿਮਾਂਡ ਹੁੰਦੀ ਹੈ।

ਫੇਰ ਇੱਜਤ ਕਿੱਥੋਂ ਮਿਲੇਗੀ ?

ਬਾਕੀ ਪੰਜੇ ਉਂਗਲੀਆ ਇਕਸਾਰ ਤਾਂ ਨਹੀਂ ਹੁੰਦੀਆਂ

ਪਰ ਸਮੇਂ ਦਾ ਹਾਣੀ ਹਰ ਇੱਕ ਨੂੰ ਹੋਣਾ ਪਵੇਗਾ ਹੀ

31/12/2022

ਸਭ ਤੋਂ ਵੱਡਾ ਪਾਪ ਆਪਣੇ ਆਪ ਨੂੰ ਕਮਜ਼ੋਰ ਸਮਝਣਾ ਹੈ।

ਉਠੋ, ਜਾਗੋ ਅਤੇ ਮਿਹਨਤ ਕਰੋ, ਉਦੋਂ ਤੱਕ ਨਾ ਰੁਕੋ ਜਦੋਂ ਤੱਕ

ਤੁਸੀਂ ਆਪਣੇ ਟੀਚੇ 'ਤੇ ਨਹੀਂ ਪਹੁੰਚ ਜਾਂਦੇl

ਨਵੇਂ ਸਾਲ 2023 ਦੀਆਂ ਸ਼ੁੱਭਕਾਮਨਾਵਾਂ

ਸਾਥੀ ODL ਅਧਿਆਪਕਾਂ ਨੂੰ ਇਨਸਾਫ ਦਿਵਾਉਣ ਲਈ dtf ਦੀ ਅਗਵਾਈ ਵਿੱਚ ਅਨੰਦਪੁਰ ਸਾਹਿਬ ਸਿੱਖਿਆ ਮੰਤਰੀ ਦੇ ਪਿੰਡ ਕੀਤੀ ਗਈ ਜ਼ਬਰਦਸਤ ਰੈਲੀਮੀਟਿੰਗ ਦਾ...
06/11/2022

ਸਾਥੀ ODL ਅਧਿਆਪਕਾਂ ਨੂੰ ਇਨਸਾਫ ਦਿਵਾਉਣ ਲਈ dtf ਦੀ ਅਗਵਾਈ ਵਿੱਚ ਅਨੰਦਪੁਰ ਸਾਹਿਬ ਸਿੱਖਿਆ ਮੰਤਰੀ ਦੇ ਪਿੰਡ ਕੀਤੀ ਗਈ ਜ਼ਬਰਦਸਤ ਰੈਲੀ
ਮੀਟਿੰਗ ਦਾ ਸਮਾਂ 11 ਨਵੰਬਰ ਨੂੰ ਮਿਲਿਆ
ਜੈ ਸੰਘਰਸ਼

ਆਪ ਸਭ ਸਾਥੀਆਂ ਨੂੰ ਅਪੀਲ ਹੈ ਕਿ ਅਧਿਆਪਕਾਂ ਨੂੰ ਇਨਸਾਫ ਦਿਵਾਉਣ ਲਈ ਛੇ ਨਵੰਬਰ ਨੂੰ ਆਨੰਦਪੁਰ ਸਾਹਿਬ ਚੱਲੋ, ਜੋ ਸਾਥੀ ਸਾਥ ਦੇ ਸਕਦੇ ਹਨ ਤਾਂ ਕ੍ਰ...
02/11/2022

ਆਪ ਸਭ ਸਾਥੀਆਂ ਨੂੰ ਅਪੀਲ ਹੈ ਕਿ ਅਧਿਆਪਕਾਂ ਨੂੰ ਇਨਸਾਫ ਦਿਵਾਉਣ ਲਈ ਛੇ ਨਵੰਬਰ ਨੂੰ ਆਨੰਦਪੁਰ ਸਾਹਿਬ ਚੱਲੋ, ਜੋ ਸਾਥੀ ਸਾਥ ਦੇ ਸਕਦੇ ਹਨ ਤਾਂ ਕ੍ਰਿਪਾ ਕਰਕੇ ਉਹ ਅੱਜ ਹੀ ਆਪਣਾ ਨਾਮ ਨੋਟ ਕਰਵਾ ਦੇਣ 🙏🙏

Address

Hoshairpur
Mahilpur
146105

Alerts

Be the first to know and let us send you an email when 7654 Sanja Front Teacher Union posts news and promotions. Your email address will not be used for any other purpose, and you can unsubscribe at any time.

Contact The School

Send a message to 7654 Sanja Front Teacher Union:

Shortcuts

Share

Category