16/05/2026
ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵੱਲੋਂ ਨਵੇਂ ਸੈਸ਼ਨ 2026-27 ਵਿੱਚ ਦਾਖ਼ਲੇ ਸਬੰਧੀ ਖੇਤਰ ਦੇ ਕਸਬਾ ਚੱਬੇਵਾਲ ਦੀ ਸੰਤ ਮਾਰਕੀਟ ਵਿੱਚ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਕਰੀਅਰ ਸੇਧ ਅਤੇ ਕਾਉਂਸਲਿੰਗ ਦੀ ਸਹੂਲਤ ਲਈ ਅੱਜ ਵਿਸ਼ੇਸ਼ ਦਾਖ਼ਲਾ ਕੇਂਦਰ ਖੋਲ੍ਹਿਆ ਗਿਆ। ਇਸ ਦਾਖ਼ਲਾ ਕੇਂਦਰ ਦਾ ਉਦਘਾਟਨ ਸਮਾਜ ਸੇਵੀ ਡਾ ਸੰਦੀਪ ਖਰਬੰਦਾ ਵੱਲੋਂ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ 80 ਸਾਲ ਪੁਰਾਣੀ ਇਸ ਸੰਸਥਾ ਨਾਲ ਜੁੜ ਕੇ ਆਪਣਾ ਭਵਿੱਖ ਰੌਸ਼ਨ ਕਰਨ ਦੀ ਪ੍ਰੇਰਨਾ ਦਿੱਤੀ। ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਕਾਲਜ ਵਿਚ ਇਸ ਸੈਸ਼ਨ ਤੋਂ ਆਰੰਭ ਕੀਤੇ ਜਾ ਰਹੇ ਨਵੇਂ ਕੋਰਸਾਂ ਬਾਰੇ ਜਾਣਕਾਰੀ ਦਿੱਤੀ
ਸਾਬਕਾ ਪ੍ਰੋਫੈਸਰ ਰਮੇਸ਼ ਦੱਤ ਨੇ ਕਾਲਜ ਦੇ ਸ਼ਾਨਦਾਰ ਇਤਿਹਾਸ ਬਾਰੇ ਦੱਸਿਆ। ਇਸ ਮੌਕੇ ਡਾ ਖੜਕ ਸਿੰਘ, ਰਾਜ ਕੁਮਾਰ ਪਠਾਣੀਆਂ, ਡਾ ਸੰਜੀਵ ਕੁਮਾਰ, ਸ਼ਰਨ ਮੋਹਨ, ਨਵਨੀਤ ਕੁਮਾਰ, ਅਮਨਦੀਪ ਝੂਟੀ, ਰਮੇਸ਼ ਦੱਤ , ਨਿਤੀਨ ਹਾਂਡਾ ਸਮੇਤ ਕਾਲਜ ਦਾ ਟੀਚਿੰਗ ਅਤੇ ਨਾਨ ਸਟਾਫ਼ ਹਾਜ਼ਰ ਸੀ।