08/06/2025
ਧੂੰਆਂ
ਧੂੰਆਂ ਸ਼ਬਦ ਵਧੀਆ ਸੰਕੇਤ ਨਹੀਂ ਹਰ ਸੁਲਗਦੀ ਚੀਜ਼ ਵਿੱਚੋਂ ਧੂੰਆਂ ਨਿਕਲਦਾ ਭਾਵੇਂ ਉਹ ਦਿੱਖਤ ਹੋਵੇ ਜਾਂ ਅਣਦਿੱਖਤ।
ਪਰ ਗਰੀਬ ਦੇ ਘਰ ਚੋਂ ਨਿਕਲਦਾ ਧੂੰਆਂ ਵਧੀਆ ਸੰਕੇਤ ਨਹੀਂ ਤੇ ਹਰ ਇੱਕ ਨੂੰ ਚੁਭਦਾ ਹੈ।
ਸਾਡੇ ਦੇਸ਼ ਵਿੱਚ ਵੀ ਫੈਕਟਰੀਆਂ, ਸੜਕਾਂ ਤੇ ਘੁੰਮਦੇ ਬੇਲਗਾਮ ਗੱਡੀਆਂ ਦੇ ਕਾਫਲੇ,ਉੱਚੀਆਂ ਇਮਾਰਤਾਂ ਜਾਂ ਸੜਕਾਂ ਦੇ ਨਿਰਮਾਣ ਸਮੇਂ ਉਡਦੀ ਧੂੜ ਨਾਲੋਂ ਕਿਤੇ ਵੱਧ ਪਰਾਲੀ ਜਾਂ ਨਾੜ ਨੂੰ ਲਾਈ ਜਾਂ ਲੱਗੀ ਅੱਗ ਦਿਸਦੀ ਏ। ਸੰਸਾਰ ਦੇ ਵਾਤਾਵਰਨ ਪ੍ਰੇਮੀਆਂ ਨੂੰ ਆਪਣੀ ਹੋਂਦ ਦਿਖਾਉਣ ਦਾ ਵਧੀਆ ਮੌਕਾ ਪ੍ਰਦਾਨ ਕਰਦੀ ਏ। ਹਾਲਾਂ ਕਿ ਇਹ ਧੂੰਆਂ,ਅੱਗ ਨਾ ਲਗਾਉਣ ਕਰਕੇ ਗਰੀਬ ਕਿਸਾਨਾਂ ਦੇ ਅੰਦਰੋਂ ਨਿਕਲਦੇ ਧੂੰਏ ਜਾਂ ਆਹਾਂ ਨਾਲੋਂ ਘੱਟ ਖਤਰਨਾਕ ਹੁੰਦਾ।
ਪਰ ਇਹ ਅੱਗ ਕਿਤੇ ਵਿਕਸਤ ਦੇਸ਼ ਅਮਰੀਕਾ ਕਨੇਡਾ ਵਰਗੇ ਜੰਗਲ ਚ ਲੱਗੀ ਹੋਵੇ ਤਾਂ ਪਰਾਲੀ ਧੂੰਏਂ ਵਾਂਗ ਸੈਟੇਲਾਈਟ ਤਸਵੀਰਾਂ ਵਾਇਰਲ ਨਹੀਂ ਹੁੰਦੀਆਂ। ਪਤਾ ਇਹਨਾਂ ਸਰਕਾਰਾਂ ਨੂੰ ਵੀ ਹੁੰਦਾ ਕਿ ਇਹ ਵਾਪਰਨਾ ਫਿਰ ਵੀ ਜ਼ਬਰਦਸਤ ਅਗਾਊਂ ਪ੍ਰਬੰਧ ਨਹੀਂ ਹੁੰਦੇ। ਬੱਸ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ ਕਿ ਬੁੱਢੇ, ਸਾਹ ਦੇ ਮਰੀਜ਼ ਬਾਹਰ ਘੱਟ ਨਿਕਲਣ।
ਸਾਡੀਆਂ ਸਰਕਾਰਾਂ ਨੂੰ ਵੀ ਕਿਸਾਨਾਂ ਦੇ ਹੱਕ ਵਿੱਚ ਆਉਣਾ ਚਾਹੀਦਾ ਤੇ ਅੱਗ ਦੇ ਬਦਲ ਚ ਹੋਰ ਪ੍ਰਬੰਧ ਕਰਨੇ ਚਾਹੀਦੇ ਨੇ। ਇਹ ਮੇਰੀ ਨਿੱਜੀ ਰਾਏ ਹੈ ਕੋਈ ਸਿਆਸੀ ਪੈਂਤੜਾ ਨਹੀਂ।
ਜਸਬੀਰ ਸਿੰਘ
ਕਨੇਡਾ ਤੋਂ।