08/08/2026
#ਚੰਡੀਗੜ੍ਹ
ਨਵੀਂ ਸਵੇਰ ਪਾਠਸ਼ਾਲਾ ਵਲੋਂ ਅੱਜ ਮੌਲੀਜਾਗਰਾਂ (ਪਿੰਡ) ਚੰਡੀਗੜ੍ਹ ਵਿਖੇ ਸੁਨੀਲ ਅਡਵਾਣੀ ਵੱਲੋਂ ਨਿਰਦੇਸ਼ਿਤ ਬਾਲ ਫਿਲਮ ‘ਏਕ ਅਜੂਬਾ’ ਦੀ ਪਰਦਾਪੇਸ਼ੀ ਕੀਤੀ ਗਈ। ਫਿਲਮ ਦੀ ਕਹਾਣੀ ਇੱਕ ਗੁਰੂ ਵੱਲੋਂ ਦਿੱਤੇ ਗਏ ਧਾਗੇ ਦੇ ਤਬੀਤ ਦੇ ਆਲੇ-ਦੁਆਲ਼ੇ ਬੁਣੀ ਗਈ ਹੈ। ਬੱਚੇ ਇਸ ਤਬੀਤ ਨੂੰ ਜਾਦੂਈ ਸਮਝਦੇ ਹਨ ਅਤੇ ਕਲਪਨਾ ਕਰਦੇ ਹਨ ਕਿ ਇਸ ਦੀ ਮਦਦ ਨਾਲ਼ ਉਹ ਬਿਨਾਂ ਮਿਹਨਤ ਕੀਤੇ ਚੰਗੇ ਨੰਬਰ ਹਾਸਲ ਕਰ ਸਕਦੇ ਹਨ। ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਇਹ ਕੋਈ ਜਾਦੂਈ ਤਬੀਤ ਨਹੀਂ, ਸਗੋਂ ਸਿਰਫ ਕੋਲ਼ੇ ਦੀ ਸਵਾਹ ਹੈ।
ਅਮਰੀਸ਼ ਪੁਰੀ ਵੱਲੋਂ ਨਿਭਾਇਆ ਗਿਆ ਪਾਤਰ ਬੱਚਿਆਂ ਨੂੰ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਅਤੇ ਆਪਣੀ ਮਿਹਨਤ, ਲਗਨ ਤੇ ਸਵੈ-ਭਰੋਸਾ ਕਰਨ ਦਾ ਸੁਨੇਹਾ ਦਿੰਦਾ ਹੈ। ਫਿਲਮ ਦੇਖਣ ਤੋਂ ਬਾਅਦ ਬੱਚਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਹਾਣੀ ਦੇ ਸੁਨੇਹੇ ਬਾਰੇ ਗੱਲਬਾਤ ਕੀਤੀ।
#ਨਵੀਂ_ਸਵੇਰ_ਪਾਠਸ਼ਾਲਾ #ਮੌਲੀਜਾਗਰਾਂ