ਗੁਰੂ ਰਾਮਦਾਸ ਸੇਵਾ ਸਿਮਰਨ ਸੁਸਾਇਟੀ - grdsss

  • Home
  • India
  • Ludhiana
  • ਗੁਰੂ ਰਾਮਦਾਸ ਸੇਵਾ ਸਿਮਰਨ ਸੁਸਾਇਟੀ - grdsss

ਗੁਰੂ ਰਾਮਦਾਸ ਸੇਵਾ ਸਿਮਰਨ ਸੁਸਾਇਟੀ - grdsss ਜੱਥੇ ਵਲੋਂ ਹਰ ਐਤਵਾਰ ਅੰਮ੍ਰਿਤ ਵੇਲੇ ਹਫਤਾਵ?

ਗੁਰੂ ਪਿਯਾਰੀ ਸਾਧ ਸੰਗਤ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀਆਂ ਦੀ ਅਪਾਰ ਕਿਰਪਾ ਹੋਈ ਹੈ ਜੋ ਉਹਨਾ ਨੇ ਗੁਰੂ ਰਾਮਦਾਸ ਸੇਵਾ ਸਿਮਰਨ ਸੋਸਿਏਟੀ ਦੇ ਜੱਥੇ ਨੂੰ ਗੁਰਬਾਣੀ ਕੀਰਤਨ ਅਤੇ ਨਾਮ ਸਿਮਰਨ ਅਭਿਆਸ ਦੀ ਦਾਤ ਬਖਸ਼ੀ ਹੈ | ਜੱਥੇ ਵਲੋਂ ਹਰ ਐਤਵਾਰ ਅੰਮ੍ਰਿਤ ਵੇਲੇ ਹਫਤਾਵਾਰੀ ਸਮਾਗਮ ਕੀਤੇ ਜਾਂਦੇ ਹਨ | ਗੁਰੂ ਸਾਹਿਬ ਜੀ ਵਲੋਂ ਲੱਗੀ ਪ੍ਰਚਾਰ ਦੀ ਸੇਵਾ ਦੀ ਕੋਈ ਭੇਟਾ ਨਹੀ ਹੈ ਜੀ,
ਜੱਥੇ ਦੇ ਸਭ ਸਿੰਘਾ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਸਭ ਰਲ ਮਿਲ ਕੇ ਨਾਮ ਸਿਮਰਨ ਅਭਿਆਸ ਕਰੀਏ ਅਤੇ ਹੋਰਨਾ ਸੰਗਤਾ ਨੂੰ ਜੋੜੀਏ ਤਾਂ ਜੋ ਗੁਰੂ ਸਾਹਿਬ ਜੀ ਵਲੋਂ ਬਖਸ਼ੀ ਮਾਨਸ ਦੇਹਿ ਅਤੇ ਚੱਲ ਰਹੇ ਸੁਆਸਾਂ ਦਾ ਪੂਰਾ ਪੂਰਾ ਲਾਹਾ ਲੈ ਸਕੀਏ, ਸੋ ਸਾਰੇ ਵੀਰਾਂ ਅਤੇ ਭੈਣਾ ਦੇ ਚਰਨਾ ਵਿਚ ਬੇਨਤੀ ਹੈ ਕਿ ਸਦਾ ਪਤਾ ਸਾਡੀ ਵੇਬਸਾਇਟ ਤੇ ਲਿਖਿਆ ਹੈ ਜੋ ਵੀ ਪਹੁੰਚ ਸਕੇ ਜਰੁਰ ਆਓ ਹਾਜਰੀ ਭਰੋ ਗੁਰਬਾਣੀ ਸ਼ਬਦ ਕੀਰਤਨ ਦਾ ਅਨੰਦੁ ਮਾਨੋ.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

10/10/2014

ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ॥
ਦੀਪਕੁ ਸਹਜਿ ਬਲੈ ਤਤਿ ਜਲਾਇਆ ॥
ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ ॥
ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ ॥
ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ ॥
ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ ॥੧੨॥

(ਕਿਰਤੁ=ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਪਇਆ=
ਮਿਲ ਜਾਂਦਾ ਹੈ, ਜੋ=ਜਿਹੜਾ ਜੀਵ, ਪ੍ਰਭ ਭਾਇਆ=ਪ੍ਰਭੂ ਨੂੰ
ਚੰਗਾ ਲੱਗ ਪੈਂਦਾ ਹੈ, ਦੀਪਕੁ=ਦੀਵਾ, ਸਹਜਿ=ਆਤਮਕ
ਅਡੋਲਤਾ ਵਿਚ, ਬਲੈ=ਜਗ ਪੈਂਦਾ ਹੈ, ਤਤਿ=ਪ੍ਰਭੂ ਨਾਲ
ਡੂੰਘੀ ਜਾਣ-ਪਛਾਣ ਨੇ, ਜਲਾਇਆ=ਜਗਾ ਦਿੱਤਾ, ਦੀਪਕ
ਰਸ ਤੇਲੋ=ਆਤਮਕ ਜੀਵਨ ਦੀ ਸੂਝ ਦੇ ਆਨੰਦ ਦਾ ਤੇਲ,
ਧਨ=ਜੀਵ-ਇਸਤ੍ਰੀ, ਓਮਾਹੈ=ਉਮਾਹ ਵਿਚ,ਉਤਸ਼ਾਹ ਵਿਚ,
ਸਰਸੀ=ਸ+ਰਸੀ,ਆਨੰਦ ਮਾਣਦੀ ਹੈ, ਮਰੈ=ਆਤਮਕ ਮੌਤੇ
ਮਰ ਜਾਂਦੀ ਹੈ, ਸੀਝੈ=ਕਾਮਯਾਬ ਹੁੰਦੀ, ਗੁਣਿ=ਗੁਣ ਨੇ, ਮਾਰੀ=
ਵਿਕਾਰਾਂ ਵਲੋਂ ਮਾਰ ਦਿੱਤੀ, ਮਰਸੀ=ਵਿਕਾਰਾਂ ਵਲੋਂ ਬਚੀ ਰਹੇਗੀ,
ਦੇ=ਦੇਂਦਾ ਹੈ, ਨਿਜ ਘਰਿ=ਆਪਣੇ ਘਰ ਵਿਚ, ਤਿਨਾੜੀ=ਉਹਨਾਂ
ਦੀ, ਕਪਟ ਦਰ=ਦਰਵਾਜ਼ੇ ਦੇ ਕਿਵਾੜ, ਖਟੁ ਮਾਸਾ=ਛੇ ਮਹੀਨੇ)

10/10/2014

ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ ॥
ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ ॥
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ ॥
ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ ॥
ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ ॥
ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ ॥੧੧॥

(ਅਸੁਨਿ=ਅੱਸੂ ਮਹੀਨੇ ਵਿਚ, ਪਿਰਾ=ਹੇ ਪਤੀ, ਸਾਧਨ=
ਇਸਤ੍ਰੀ, ਝੂਰਿ=ਝੂਰ ਕੇ, ਹਉਕੇ ਲੈ ਲੈ ਕੇ, ਤਾ=ਤਦੋਂ ਹੀ,
ਮੇਲੇ=ਮੇਲੇਂ, ਦੂਜੈ ਭਾਇ=ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ
ਪਿਆਰ ਵਿਚ, ਖੁਈ=ਖੁੰਝ ਗਈ, ਵਿਗੁਤੀ=ਖ਼ੁਆਰ ਹੋਈ,
ਮੁਤੀ=ਛੁੱਟੜ, ਕੁਕਹ ਕਾਹ=ਪਿਲਛੀ ਤੇ ਕਾਹੀ (ਅੱਸੂ ਦੀ
ਰੁੱਤੇ ਦਰਿਆਵਾਂ ਕੰਢੇ ਉੱਗੀ ਹੋਈ ਪਿਲਛੀ ਤੇ ਕਾਹੀ ਨੂੰ
ਬੂਰ ਪੈਂਦਾ ਹੈ, ਪਿਲਛੀ ਤੇ ਕਾਹੀ ਦਾ ਫੁੱਲਣਾ ਬੁਢੇਪੇ ਨੂੰ
ਅੱਖਾਂ ਅੱਗੇ ਲਿਆ ਕੇ ਉਦਾਸੀ ਪੈਦਾ ਕਰਦਾ ਹੈ), ਆਗੈ=
ਅੱਗੇ ਲੰਘ ਗਈ ਹੈ, ਘਾਮ=ਗਰਮੀ, ਪਿਛੈ=ਉਸ ਘਾਮ ਦੇ
ਪਿਛੇ ਪਿਛੇ, ਜਾਡਾ=ਸਿਆਲ,ਕਮਜ਼ੋਰੀ, ਸਹਜਿ=ਅਡੋਲਤਾ
ਵਿਚ, ਬਸੀਠਾ=ਵਕੀਲ,ਵਿਚੋਲਾ)

29/09/2014

ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ ॥
ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥2॥301॥

(ਰੰਗ ਸਿਉ=ਪ੍ਰੇਮ ਨਾਲ, ਗੁਣਤਾਸੁ=ਗੁਣਾਂ ਦਾ ਖ਼ਜ਼ਾਨਾ
ਹਰੀ, ਗੁਰ ਸਾਬਾਸਿ= ਗੁਰੂ ਦੀ ਥਾਪਣਾ )

27/09/2014

ਸ਼੍ਰੀ ਦਰਬਾਰ ਸਾਹਿਬ

(ਹਰਿਮੰਦਰ, ਅੰਮ੍ਰਿਤਸਰ)

ਮਣੀ ਗੁਆਚਿਆਂ ਸੱਪ ਜਿਉਂ ਦੁਖ ਪਾਂਵਦਾ,
ਪੁੱਤ ਗੁਆਚਿਆਂ ਮਾਂ ਜਗ ਨਹੀਂ ਭਾਂਵਦਾ,
ਹਰਿ ਰਸ ਦੀ ਜਦ ਟੋਟ ਪਵੇ ਫਕੀਰ ਨੂੰ
ਪਰਲੋ ਮਚੇ ਚੁਫੇਰ ਤਿਉਂ ਘਬਰਾਂਵਦਾ,-
ਟੁੱਟੀ ਡੋਰ ਜਿ ਦਵਾਰ ਤੇਰੇ ਆਂਵਦਾ,
ਲਹਿਰ ਫਿਰੇ ਇਕ ਵਾਰ ਰੌ ਮੁੜ ਧਾਂਵਦਾ
ਕੀਹ ਅਗੰਮੀ ਖੇਡ ਏਥੇ ਲਹਿਰਦੀ ?
ਅਰਸ਼ ਉਤਰਿਆ ਆਨ ਰਸੀਆਂ ਬਚਾਂਵਦਾ ?

27/09/2014

ਬਾਰਹ ਮਾਹਾ ਤੁਖਾਰੀ ਰਾਗੁ ਗੁਰੂ ਨਾਨਕ ਦੇਵ ਜੀ -

ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ ॥
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥
ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ ॥੧੦॥

(ਭਰਮਿ=ਭਟਕਣਾ ਵਿਚ, ਭੁਲੀ=ਕੁਰਾਹੇ ਪੈ ਗਈ, ਭਰਿ
ਜੋਬਨਿ=ਪੂਰੇ ਜੋਬਨ ਵਿਚ, ਨੀਰਿ=ਪਾਣੀ ਨਾਲ, ਬਰਸ ਰੁਤੇ=
ਵਰਖਾ ਦੀ ਰੁੱਤੇ, ਰੰਗੁ ਮਾਣੀ=ਰੰਗ ਮਾਣਦੀ, ਨਿਸਿ=ਰਾਤ
ਵੇਲੇ, ਦਾਦਰ=ਡੱਡੂ, ਲਵੰਤੇ=ਬੋਲਦੇ ਹਨ, ਚਵੈ=ਬੋਲਦਾ ਹੈ,
ਭੁਇਅੰਗਮ=ਸੱਪ, ਡਸੰਤੇ=ਡੰਗ ਮਾਰਦੇ, ਸਾਇਰ=ਸਮੁੰਦਰ,
ਸਰੋਵਰ, ਭਰ ਸੁਭਰ=ਨਕਾ-ਨਕ ਭਰੇ ਹੋਏ, ਚਲਉ=ਮੈਂ ਚੱਲਾਂ,
ਜਹ=ਜਿਥੇ, ਤਹ=ਤਿਥੈ)

27/09/2014

ਬਾਰਹ ਮਾਹਾ ਤੁਖਾਰੀ ਰਾਗੁ ਗੁਰੂ ਨਾਨਕ ਦੇਵ ਜੀ -

ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥
ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ ॥
ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ ॥
ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ ॥
ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ ॥
ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ ॥੯॥

(ਸਾਵਣਿ=ਸਾਵਣ ਵਿਚ, ਸਰਸ=ਹਰਾ ਹੋ, ਘਣ=ਬੱਦਲ,
ਆਏ=ਆਈ ਹੈ, ਮੈ ਭਾਵੈ=ਮੈਨੂੰ ਪਿਆਰਾ ਲੱਗਦਾ ਹੈ,
ਪਿਰ=ਪਤੀ ਜੀ, ਸਿਧਾਏ=ਚਲੇ ਗਏ ਹਨ, ਹਾਵੈ=ਹਉਕੇ
ਵਿਚ, ਦਾਮਨਿ=ਬਿਜਲੀ, ਚਮਕਿ=ਚਮਕ ਕੇ, ਖਰੀ=
ਬਹੁਤ, ਦੁਹੇਲੀ=ਦੁਖਦਾਈ, ਕਹੁ=ਦੱਸੋ, ਸੁਖਾਵਏ=
ਸੁਖਾਂਦਾ ਹੈ, ਕੰਤੀ=ਜਿਸ ਨੂੰ ਕੰਤ ਪਿਆਰ ਕਰਦਾ ਹੈ,
ਅੰਕਿ=ਗਲਵੱਕੜੀ ਵਿਚ, ਸਮਾਵਏ=ਲੀਨ ਹੋ ਜਾਂਦੀ ਹੈ)

27/09/2014

ਬਾਰਹ ਮਾਹਾ ਤੁਖਾਰੀ ਰਾਗੁ ਗੁਰੂ ਨਾਨਕ ਦੇਵ ਜੀ -

ਆਸਾੜੁ ਭਲਾ ਸੂਰਜੁ ਗਗਨਿ ਤਪੈ ॥
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥
ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥

(ਆਸਾੜੁ=ਹਾੜ ਮਹੀਨਾ, ਗਗਨਿ=ਆਕਾਸ਼ ਵਿਚ, ਭਲਾ=ਚੰਗਾ,
ਜੋਬਨ ਵਿਚ, ਸਹੈ=ਸਹਾਰਦੀ ਹੈ, ਭਖੈ=ਤਪਦੀ ਹੈ, ਰਸੁ=ਜਲ,
ਮਰੀਐ=ਮਰੀਦਾ ਹੈ, ਧੋਖੈ=ਧੁਖ ਧੁਖ ਕੇ, ਸੋ=ਉਹ ਸੂਰਜ,
ਕਿਰਤੁ ਨ ਹਾਰੇ=ਕਰਤੱਬ ਨਹੀਂ ਛੱਡਦਾ, ਫਿਰੈ=ਚੱਕਰ
ਲਾਂਦਾ ਹੈ, ਧਨ=ਕਮਜ਼ੋਰ ਜਿੰਦ, ਤਾਕੈ=ਤੱਕਦੀ ਹੈ, ਟੀਡੁ=
ਬੀਂਡਾ, ਲਵੈ=ਲੌਂਦਾ ਹੈ,ਟੀਂ ਟੀਂ ਕਰਦਾ ਹੈ, ਮੰਝਿ ਬਾਰੇ=
ਖੁਲ੍ਹੀ ਜੂਹ ਵਿਚ, ਬਾਧਿ=ਬੰਨ੍ਹ ਕੇ, ਚਲੀ=ਤੁਰਦੀ ਹੈ,
ਆਗੈ=ਅਗਾਂਹ ਸਾਹਮਣੇ, ਸਾਚੁ=ਸਦਾ-ਥਿਰ ਪ੍ਰਭੂ,
ਸਮਾਲੇ=ਹਿਰਦੇ ਵਿਚ ਸੰਭਾਲਦੀ ਹੈ, ਮਰਣੁ ਜੀਵਣੁ=
ਹਰ ਵੇਲੇ ਦਾ ਸਾਥ)

27/09/2014

ਬਾਰਹ ਮਾਹਾ ਤੁਖਾਰੀ ਰਾਗੁ ਗੁਰੂ ਨਾਨਕ ਦੇਵ ਜੀ -

ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ॥
ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ ॥
ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ ॥
ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ ॥
ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ ॥੭॥

(ਕਿਉ ਬਿਸਰੈ=ਕਿਵੇਂ ਵਿੱਸਰੇ,ਨਹੀਂ ਵਿੱਸਰਦਾ, ਤਾਪਹਿ=
ਤਪਦੇ ਹਨ, ਭਖਦੇ ਹਨ, ਸਰ=ਵਾਂਗ, ਭਾਰ=ਭੱਠ, ਸਾਧਨ=
ਜੀਵ-ਇਸਤ੍ਰੀ, ਬਿਨਉ=ਬੇਨਤੀ, ਸਾਰੇਦੀ=ਸੰਭਾਲਦੀ ਹੈ,
ਯਾਦ ਕਰਦੀ ਹੈ, ਸਾਰੀ=ਮੈਂ ਯਾਦ ਕਰਦੀ ਹਾਂ, ਬੈਰਾਗੀ=
ਮਾਇਆ ਤੋਂ ਨਿਰਲੇਪ, ਆਵਣ ਦੇਹਿ=ਜੇ ਤੂੰ ਆਉਣ ਦੀ
ਆਗਿਆ ਦੇਵੇਂ, ਆਵਾ=ਮੈਂ ਤੇਰੇ ਪਾਸ ਆ ਸਕਦੀ ਹਾਂ,
ਕਰਮਿ=ਬਖ਼ਸ਼ਸ਼ ਨਾਲ, ਗਹਿਲੀ=ਗ੍ਰਹਣ ਕਰਨ ਵਾਲੀ,
ਜਾਣੈ=ਸਾਂਝ ਪਾ ਲਏ, ਗੁਣ ਗਹਿਲੀ=ਪ੍ਰਭੂ ਦੇ ਗੁਣ ਗ੍ਰਹਣ
ਕਰਨ ਵਾਲੀ)

27/09/2014

ਬਾਰਹ ਮਾਹਾ ਤੁਖਾਰੀ ਰਾਗੁ ਗੁਰੂ ਨਾਨਕ ਦੇਵ ਜੀ -

ਵੈਸਾਖੁ ਭਲਾ ਸਾਖਾ ਵੇਸ ਕਰੇ ॥
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥

(ਸਾਖਾ=ਨਵੀਆਂ-ਫੁੱਟੀਆਂ ਟਾਹਣੀਆਂ,ਲਗਰਾਂ, ਵੇਸ ਕਰੇ=
ਸੋਹਣੇ ਕੱਪੜੇ ਪਾਏ ਹੋਏ ਹਨ, ਧਨ=ਇਸਤ੍ਰੀ, ਦੇਖੈ=ਵੇਖਦੀ ਹੈ,
ਦੁਆਰਿ=ਬੂਹੇ ਵਿਚ, ਕਰੇ=ਕਰ ਕੇ, ਦੁਤਰ=ਜਿਸ ਵਿਚੋਂ ਤਰ
ਕੇ ਲੰਘਣਾ ਔਖਾ ਹੋਵੇ, ਤਾਰੇ=ਪਾਰ ਲੰਘਾ, ਅਢੁ=ਅੱਧੀ ਕੌਡੀ,
ਮੋਲੋ=ਮੁੱਲ, ਤੁਧੁ ਭਾਵਾਂ=ਜੇ ਤੈਨੂੰ ਚੰਗੀ ਲੱਗਣ ਲੱਗ ਪਵਾਂ, ਦਿਖਾਵੈ=
ਮੈਨੂੰ ਭੀ ਦਰਸਨ ਕਰਾ ਦੇਵੇ, ਢੋਲੋ=ਢੋਲੇ ਦਾ, ਜਾਨਾ=ਜਾਣਦੀ ਹਾਂ,
ਮਾਨਾ=ਮੰਨਦੀ ਹਾਂ, ਮਹਲੁ=ਟਿਕਾਣਾ, ਪਛਾਨਾ=ਪਛਾਣ ਲੈਂਦੀ ਹਾਂ,
ਵੈਸਾਖੀਂ=ਵੈਸਾਖ ਵਿਚ, ਮਾਨਾ=ਪਤੀਜ ਗਿਆ,ਗਿੱਝ ਗਿਆ)

27/09/2014

ਬਾਰਹ ਮਾਹਾ ਤੁਖਾਰੀ ਰਾਗੁ ਗੁਰੂ ਨਾਨਕ ਦੇਵ ਜੀ -

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥
ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥
ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥੫॥

(ਸੁਹਾਵੜੇ=ਸੁਹਾਵਣੇ, ਬਨ=ਜੰਗਲ,ਬਨਸਪਤੀ, ਮੰਝ=ਵਿਚ,
ਬਾਰਿ=ਜੂਹ, ਮੈ ਪਿਰੁ=ਮੇਰਾ ਪਤੀ-ਪ੍ਰਭੂ, ਬਾਹੁੜੈ=ਆ ਜਾਏ,
ਧਨ=ਇਸਤ੍ਰੀ, ਬਿਰਹਿ=ਵਿਛੋੜੇ ਵਿਚ, ਛੀਜੈ=ਛਿੱਜਦਾ ਹੈ,
ਟੁੱਟਦਾ ਹੈ, ਅੰਬਿ=ਅੰਬ ਦੇ ਰੁੱਖ ਉਤੇ, ਅੰਕਿ=ਹਿਰਦੇ ਵਿਚ,
ਮਰੁ=ਮੌਤ, ਵਰੁ=ਪਤੀ, ਘਰਿ=ਹਿਰਦੇ-ਘਰ ਵਿਚ, ਧਨ=
ਜੀਵ-ਇਸਤ੍ਰੀ, ਪਾਏ=ਲੱਭ ਲਏ)

27/09/2014

ਬਾਰਹ ਮਾਹਾ ਤੁਖਾਰੀ ਰਾਗੁ ਗੁਰੂ ਨਾਨਕ ਦੇਵ ਜੀ -

ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ॥
ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ ॥
ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ ॥
ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ ॥
ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ ॥
ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ ॥੪॥

(ਬਰਸੈ=ਵਰ੍ਹਦੀ ਹੈ, ਅੰਮ੍ਰਿਤ ਧਾਰ ਬੂੰਦ=ਆਤਮਕ ਜੀਵਨ
ਦੇਣ ਵਾਲੇ ਨਾਮ-ਜਲ ਦੀਆਂ ਬੂੰਦਾਂ ਦੀ ਧਾਰ, ਸਹਜਿ=ਆਤਮਕ
ਅਡੋਲਤਾ ਵਿਚ ਟਿਕੇ ਹੋਏ ਨੂੰ, ਸੁਭਾਇ=ਪ੍ਰੇਮ ਵਿਚ, ਸਿਉ=ਨਾਲ,
ਜਾ=ਜਦੋਂ, ਪ੍ਰਭ ਭਾਵੈ=ਪ੍ਰਭੂ ਨੂੰ ਚੰਗਾ ਲੱਗਦਾ ਹੈ, ਧਨ=ਜੀਵ-
ਇਸਤ੍ਰੀ, ਊਭੀ=ਉੱਚੀ, ਉਤਾਵਲੀ, ਸਾਰੀ=ਸੰਭਾਲਦੀ ਹੈ, ਘਰਿ
ਘਰਿ=ਹਰੇਕ ਹਿਰਦੇ-ਘਰ ਵਿਚ, ਕੰਤੁ=ਪ੍ਰਭੂ-ਪਤੀ, ਰਾਵੈ=ਰੰਗ
ਮਾਣਦਾ ਹੈ, ਹਉ=ਮੈਨੂੰ, ਕੰਤਿ=ਪ੍ਰਭੂ-ਪਤੀ ਨੇ, ਉਨਵਿ=ਨਿਵ ਕੇ,
ਲਿਫ਼ ਕੇ, ਤਰਸ ਕਰ ਕੇ, ਘਨ=ਹੇ ਬੱਦਲ, ਬਰਸੁ=ਵਰਖਾ ਕਰ,
ਸੁਭਾਏ=ਪ੍ਰੇਮ ਨਾਲ, ਸੁਖਾਵੈ=ਸੁਖਾਂਦਾ ਹੈ, ਘਰਿ=ਘਰ ਵਿਚ)

Address

Noorwala Road, Lajpat Nagar, Street No. 6
Ludhiana
141007

Alerts

Be the first to know and let us send you an email when ਗੁਰੂ ਰਾਮਦਾਸ ਸੇਵਾ ਸਿਮਰਨ ਸੁਸਾਇਟੀ - grdsss posts news and promotions. Your email address will not be used for any other purpose, and you can unsubscribe at any time.

Shortcuts

Share

Category