Khalsa college for women ludhiana, hostelers only

Khalsa college for women ludhiana, hostelers only

Share

This page is for all the lovely students of KCW especially hostellers. Live videos where we mesmerize those times.

Photos from Khalsa college for women ludhiana, hostelers only's post 09/02/2026

Alumni meet 2026 !!!!

26/01/2026

Ladies, once again KCW is waiting for you !!!

10/10/2025

ਬਹੁਤ ਦੁੱਖਦਾਈ!!!

22/05/2025

Instagram kinia k behna kol hai ???

22/05/2025

Celebrating my 14th year on Facebook. I appreciate your ongoing support. It has been invaluable to me. 🙏🤗🎉

11/05/2025

ਸਾਰੀਆਂ ਮਾਵਾਂ ਨੂੰ ਸਿਜਦਾ!!!!

27/04/2025

ਮੈਂ ਕਈ ਵਾਰ ਇਸ ਵਿਸ਼ੇ ਤੇ ਲਿਖਣ ਦਾ ਸੋਚਿਆ ਹੈ.... ਪਰ ਮੇਰੀ ਗੱਲ ਇਥੇ ਆ ਕੇ ਖਤਮ ਹੋ ਜਾਂਦੀ ਹੈ ਕਿ ਜਦੋਂ ਕੋਈ ਵਿਅਕਤੀ ਇੱਕ ਵਾਰੀ ਠਾਣ ਲਵੇ ਕਿ ਅਸੀਂ ਇਹ ਗੱਲ ਨਹੀਂ ਮੰਨਣੀ ਤਾਂ ਅਸੀਂ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਸਮਝਾ ਨਹੀਂ ਸਕਦੇ.... ਜਾਂ ਫਿਰ ਉਸ ਵਿਅਕਤੀ ਨੂੰ ਸਮਝਾਉਣਾ ਹੀ ਨਹੀਂ ਚਾਹੀਦਾ। ਪਰ ਕੱਲ ਹੀ ਇਹ ਗੱਲ ਦੁਬਾਰਾ ਤਾਜ਼ਾ ਤਾਜ਼ਾ ਮੇਰੇ ਨਾਲ ਵਾਪਰੀ ਤਾਂ ਮੇਰੇ ਜਿਹਨ ਦੇ ਵਿੱਚੋਂ ਇਹ ਗੱਲ ਜਾ ਹੀ ਨਹੀਂ ਰਹੀ। ਕਿੱਦਾਂ ਜਦੋਂ ਸਾਨੂੰ ਕਿਸੇ ਗੱਲ ਦਾ ਤਜਰਬਾ ਨਾ ਹੋਵੇ ਤੇ ਅਸੀਂ ਉਸ ਗੱਲ ਦੇ ਪ੍ਰਤੀ ਆਪਣੀ ਇੱਕ ਧਾਰਨਾ ਬਣਾ ਕੇ ਰੱਖ ਲੈਦੇ ਆ। ਸਾਨੂੰ ਲੱਗਦਾ ਜੋ ਅਸੀਂ ਸੋਚਦੇ ਹਾਂ ਉਹੀ ਸਭ ਤੋਂ ਜਿਆਦਾ ਠੀਕ ਹੈ।
ਕੱਲ ਸਾਡੇ ਸ਼ਹਿਰ ਦੀ ਇੱਕ ਜਾਣੀ ਪਹਿਚਾਣੀ ਸ਼ਖਸ਼ੀਅਤ ਨੂੰ ਮਿਲਣ ਦਾ ਮੈਨੂੰ ਮੌਕਾ ਮਿਲਿਆ ਮੈਨੂੰ ਸੱਦਾ ਆਇਆ ਹੋਇਆ ਸੀ ਅਤੇ ਮੈਂ ਉਹਨਾਂ ਨੂੰ ਮਿਲਣਾ ਵੀ ਚਾਹੁੰਦੀ ਸੀ ਤਾਂ ਮੈਂ ਇਹ ਮੌਕਾ ਜਾਣ ਨਹੀਂ ਸੀ ਦੇਣਾ ਚਾਹੁੰਦੀ..... ਜਦੋਂ ਮਹਿਫਿਲ ਮੇਰੇ ਮਨ ਪਸੰਦ ਦੀ ਹੋਵੇ ਤਾਂ ਉੱਥੇ ਮੈਂ ਚੁੱਪ ਨਹੀਂ ਬੈਠਦੀ ਹੁੰਦੀ ਹਾਂ, ਕਿਤੇ ਮੈਨੂੰ ਧੱਕੇ ਨਾਲ ਜਾਣਾ ਪੈ ਜਾਵੇ ਫਿਰ ਮੈਂ ਘੁੱਗੂ ਬਣ ਕੇ ਬੈਠ ਸਕਦੀ ਹਾਂ.... ਯਾ ਅਗਲੇ ਨੂੰ ਆਪਣੇ ਹੂ ਹਾਂ ਦੇ ਨਾਲ ਹੀ ਦੱਸ ਦਿਨੀ ਆ ਕਿ ਮੈਨੂੰ ਤੇਰੇ ਵਿੱਚ ਕੋਈ ਦਿਲਚਸਪੀ ਨਹੀਂ..... ਪਰ ਕੱਲ ਅਸੀਂ ਕੁੜੀਆਂ ਕੁੜੀਆਂ ਇਕੱਠੀਆਂ ਹੋਈਆਂ ਸੀ, ਜਦੋਂ ਇਨੀਆਂ ਕੁੜੀਆਂ ਇਕੱਠੀਆਂ ਹੋਈਆਂ ਹੋਣ ਤਾਂ ਗੱਲ ਕਦੇ ਕਿਧਰੇ ਨੂੰ ਚਲੀ ਜਾਂਦੀ ਹੈ ਕਦੇ ਕਿਧਰੇ ਨੂੰ ਚਲੀ ਜਾਂਦੀ ਹੈ..... ਅਸੀਂ ਹੋਣ ਵਾਲੇ ਮੇਲਿਆਂ ਦੀ ਗੱਲ ਕੀਤੀ, ਕਿਤਾਬਾਂ ਦੀ ਗੱਲ ਕੀਤੀ, ਬੱਚਿਆਂ ਦੀ ਗੱਲ ਕੀਤੀ, ਘਰ ਵਾਲਿਆਂ ਦੀ ਅਤੇ ਸੱਸਾ ਨਨਾਣਾ ਦਰਾਣੀਆਂ ਜਠਾਣੀਆਂ ਦੀ ਗੱਲ ਕੀਤੀ, ਕੰਮਾਂ ਧੰਦਿਆਂ ਦੀ ਗੱਲ ਕੀਤੀ ਅਤੇ ਬਦਲਦੇ ਹੋਏ ਮਾਹੌਲ ਦੀ ਗੱਲ ਕੀਤੀ।
ਜਦੋਂ ਮੈਂ ਹਰ ਗੱਲ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀ ਸੀ... ਤਾਂ ਸਵਾਲਾਂ ਚੋਂ ਸਵਾਲ ਆਇਆ ਕਿ ਤੁਸੀਂ ਕਿਹੜੇ ਕਾਲਜ ਚ ਪੜੇ ਹੋਏ ਹੋ..... ਮੈਂ ਬੜੇ ਮਾਣ ਨਾਲ ਦੱਸਿਆ ਕਿ ਮੈਂ ਖਾਲਸਾ ਕਾਲਜ ਚ ਪੜ੍ਹੀ ਹੋਈ ਹਾਂ.... ਮੈਂ ਹੋਸਟਲ ਦੇ ਵਿੱਚ ਰਹਿੰਦੀ ਸੀ.... ਅੱਗੋਂ ਉਹਨਾਂ ਨੇ ਬੜੇ ਤਪਾਕ ਦੇ ਨਾਲ ਕਿਹਾ ਕਿ ਹਾਂ ਹੋਸਟਲ ਦੀਆਂ ਕੁੜੀਆਂ ਨੂੰ ਥੋੜਾ ਜਿਹਾ ਕੱਟਣਾ ਔਖਾ ਹੋ ਜਾਂਦਾ..... ਮੈਂ ਆਖਿਆ ਕਿ ਨਹੀਂ ਮੈਨੂੰ ਤਾਂ ਇਦਾਂ ਦੀ ਕੋਈ ਔਖ ਨਹੀਂ ਹੋਈ......
ਪਰ ਮਨ ਦੇ ਵਿੱਚ ਇਹ ਸਵਾਲ ਆਇਆ ਕਿ ਇੱਕ ਪੜ੍ੇ ਲਿਖੇ ਬੰਦੇ ਦੇ ਮਨ ਦੇ ਵਿੱਚ ਵੀ "ਹੋਸਟਲ ਦੀਆਂ ਕੁੜੀਆਂ" ਦੇ ਖਿਲਾਫ ਖਾਸੀਆਂ ਗਲਤ ਫਹਿਮੀਆਂ ਪਈਆਂ ਹਨ.... ਦੁੱਖ ਹੋਇਆ.... ਇਹ ਗੱਲ ਮੈਂ ਕਾਫੀ ਲੋਕਾਂ ਦੇ ਮੂੰਹ ਦੇ ਵਿੱਚੋਂ ਸੁਣ ਚੁੱਕੀ ਹਾਂ.... ਬਹੁਤ ਹੀ ਵਾਰ ਇਹ ਗੱਲ ਆਖਣ ਵਾਲਾ ਆਪ ਘਟ ਹੀ ਪੜਿਆ ਲਿਖਿਆ ਹੁੰਦਾ ਹੈ.... ਅਤੇ ਇਦਾਂ ਦੀਆਂ ਗੱਲਾਂ ਦੇ ਨਾਲ ਉਹ ਆਪਣੇ ਹਲਕੇ ਕਿਰਦਾਰ ਨੂੰ ਆਪ ਹੀ ਦੱਸ ਦਿੰਦਾ ਹੈ...... ਇਹ ਵਿਤਕਰਾ ਮੈਂ ਹੋਸਟਲ ਦੇ ਵਿੱਚ ਪੜ੍ਹਦੀ ਨੇ ਵੀ ਦੇਖਿਆ ਸੀ.... ਜਿੱਥੇ ਕਈ ਅਧਿਆਪਕ ਸਾਹਿਬਾਨ ਤਾਂ ਹੋਸਟਲ ਦੀਆਂ ਕੁੜੀਆਂ ਦਾ ਬੜਾ ਸਤਿਕਾਰ ਕਰਦੇ ਸੀ ਪਰ ਕਈ ਸਾਨੂੰ ਇਦਾਂ ਦੀ ਨਿਗਹਾ ਦੇ ਨਾਲ ਦੇਖਦੇ ਸੀ ਜਿਵੇਂ ਅਸੀਂ ਉੱਥੇ ਕਲੱਬ ਦੇ ਵਿੱਚ ਠਹਿਰਨ ਆਏ ਹੋਏ ਆ।
ਕਈਆਂ ਨੂੰ ਹੋਸਟਲ ਨੀ ਬਲਕਿ ਸ਼ਬਦ ਹੋਟਲ ਦਿਮਾਗ ਦੇ ਵਿੱਚ ਠਹਿਰ ਜਾਂਦਾ ਹੈ.... ਕੀ ਲੱਗਦਾ ਹੈ ਕਿ ਜਦੋਂ ਘਰ ਦੇ ਆਪਣੀਆਂ ਧੀਆਂ ਨੂੰ ਜਿਨਾਂ ਨੂੰ ਦੁਨੀਆਂ ਦੀ ਨਿਗਹਾ ਤੋਂ ਬਚਾ ਬਚਾ ਕੇ ਰੱਖਣਾ ਚਾਹੁੰਦੇ ਹਨ ਉਹ ਹੋਸਟਲ ਐਸ਼ ਪ੍ਰਸਤੀ ਦੇ ਵਾਸਤੇ ਭੇਜਦੇ ਹਨ? ਚਲੋ ਹੁਣ ਤਾਂ ਹਵਾ ਹੀ ਹੋਰ ਚੱਲ ਪਈ ਹੈ ਦਸਵੀਂ ਤੋਂ ਬਾਅਦ ਨਿਆਣੇ ਹੋਸਟਲ ਤਾਂ ਕੀ ਵਿਦੇਸ਼ਾਂ ਦੀ ਧਰਤੀ ਤੇ ਹੀ ਜਾਂਦੇ ਹਨ..... ਪਰ ਅਸੀਂ ਜਦੋਂ ਪੜ੍ਹਾਈ ਕਰਦੇ ਸੀ ਉਦੋਂ ਇਹ ਗੱਲ ਚਿੱਤ ਚੇਤੇ ਨਹੀਂ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਹਵਾ ਵਗੇਗੀ.... ਜਿਹੜਾ ਵਿਸ਼ਾ ਜਾਂ ਮਜਮੂਨ ਆਪਣੇ ਇਲਾਕੇ ਦੇ ਵਿੱਚ ਨਹੀਂ ਸੀ ਪੜ੍ਨ ਨੂੰ ਮਿਲਦਾ ਉਹਨਾਂ ਕਰਕੇ ਸਾਨੂੰ ਦੂਜੇ ਜਿਲਿਆਂ ਜਾਂ ਵੱਡੇ ਕਾਲਜਾਂ ਦੇ ਵਿੱਚ ਜਾ ਕੇ ਪੜਨਾ ਪੈਂਦਾ ਸੀ ਤੇ ਹੋਸਟਲ ਰਹਿਣਾ ਪੈਂਦਾ ਸੀ ਸੋਚਦੇ ਸੀ ਕਿ ਪੜ੍ਹ ਲਿਖ ਕੇ ਚੰਗੀ ਨੌਕਰੀ ਤੇ ਲੱਗ ਜਾਵਾਂਗੇ ..... ਕਈ ਚੰਗੇ ਘਰਾਂ ਦੀਆਂ ਆਪਸ ਦੇ ਵਿੱਚ ਦੁਸ਼ਮਣੀਆਂ ਚੱਲਦੀਆਂ ਸਨ..... ਅਤੇ ਉਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੀਆਂ ਕੁੜੀਆਂ ਨੂੰ ਕੋਈ ਨੁਕਸਾਨ ਨਾ ਹੋ ਜਾਵੇ ਇਸ ਕਰਕੇ ਨਿਗਰਾਨੀ ਵਾਸਤੇ ਵੀ ਉਹ ਹੋਸਟਲ ਛੱਡਦੇ ਸਨ..... ਕਈਆਂ ਨੂੰ ਹੁੰਦਾ ਸੀ ਕਿ ਕੁੜੀਆਂ ਥੋੜਾ ਜਿਹਾ ਆਤਮ ਨਿਰਭਰ ਜਾਂ ਜਿਆਦਾ ਆਤਮ ਵਿਸ਼ਵਾਸੀ ਹੋ ਜਾਣਗੀਆ ਇਸ ਕਰਕੇ ਛੱਡ ਦਿੰਦੇ ਸਨ..... ਪਰ ਇਦਾਂ ਦਾ ਮਾਪਾ ਪੇਕਾ ਮੈਨੂੰ ਕੋਈ ਯਾਦ ਨਹੀਂ ਜਿਹੜਾ ਇਹ ਸੋਚ ਕੇ ਆਪਣੀ ਧੀ ਨੂੰ ਹੋਸਟਲ ਦੇ ਵਿੱਚ ਛੱਡ ਕੇ ਗਿਆ ਹੋਵੇ ਕਿ ਇੱਥੇ ਮੇਰੀ ਧੀ ਜੋ ਜੀ ਕਰੇ ਕਰ ਸਕਦੀ ਹੈ..... ਹਾਲਾਂਕਿ ਚੰਗਾ ਮਾੜਾ ਤਾਂ ਦੁਨੀਆਂ ਦੇ ਉੱਪਰ ਹੁੰਦਾ ਹੀ ਆਇਆ..... ਜਿਨਾਂ ਨੇ ਅੱਖਾਂ ਦੇ ਵਿੱਚ ਧੂੜ ਪਾਉਣੀ ਹੈ ਉਹ ਘਰਦਿਆਂ ਨੂੰ ਰਾਤ ਨੂੰ ਨੀਂਦ ਦੀਆਂ ਗੋਲੀਆਂ ਖਵਾ ਕੇ ਵੀ ਪਾ ਦਿੰਦੀਆਂ ਹਨ.....
ਅੱਜ ਖਾਲਸਾ ਕਾਲਜ ਦੀਆਂ ਕੁੜੀਆਂ ਹਰ ਮੁਲਕ ਦੇ ਵਿੱਚ ਹਨ.... ਚੰਗੇ ਚੰਗੇ ਕੰਮ ਬਿਜਨਸ ਸਾਂਭੀ ਬੈਠੀਆਂ ਹਨ.... ਆਪਣਾ ਘਰ ਪਰਿਵਾਰ ਸਭ ਕੁਝ ਬੜੇ ਚੰਗੇ ਤਰੀਕੇ ਦੇ ਨਾਲ ਚਲਾ ਰਹੀਆਂ ਹਨ... ਕੀ ਵਿਆਹ ਦੇ ਪਹਿਲੇ ਕੁਝ ਸਾਲ ਜਿਹੜੀਆਂ ਕੁੜੀਆਂ ਮਾਂ ਪਿਓ ਦੇ ਗੋਡੇ ਦੇ ਨਾਲ ਲੱਗ ਕੇ ਰਹੀਆਂ ਹੁੰਦੀਆਂ ਹਨ ਉਹਨਾਂ ਨੂੰ ਔਖ ਨਹੀਂ ਆਉਂਦੀ? ਕੀ ਸਾਨੂੰ ਜੇ ਵਿਆਹ ਤੋਂ ਬਾਅਦ ਕੋਈ ਔਖ ਆਉਂਦੀ ਹੈ ਉਹ ਤਾਂ ਕਰਕੇ ਆਈ ਹੈ ਕਿਉਂਕਿ ਅਸੀਂ ਹੋਸਟਲ ਦੇ ਵਿੱਚ ਰਹੇ ਹਾਂ? ਕੀ ਹੋਸਟਲ ਸਾਨੂੰ ਰਿਸ਼ਤਿਆਂ ਨੂੰ ਵਰਤਣਾ ਵਰਤਾਉਣਾ ਛਡਵਾ ਦਿੰਦਾ ਹੈ? ਕੀ ਸਾਨੂੰ ਉੱਥੇ ਆਪਣਿਆਂ ਦੀ ਕਦਰ ਘਟ ਜਾਂਦੀ ਹੈ? ਸਾਨੂੰ ਤਾਂ ਸਾਡੇ ਹੋਸਟਲ ਨੇ ਸਭ ਕੁਝ ਵਧੀਆ ਹੀ ਸਿਖਾਇਆ ਹੈ ਇਸੇ ਕਰਕੇ ਹੁਣ ਤੱਕ ਇਸ ਦੁਨੀਆਂ ਦੇ ਨਾਲ ਮੱਥਾ ਲਾਉਂਦੇ ਆ ਰਹੇ ਹਾਂ। ਜੇ ਕੋਈ ਸਿੱਧਾ ਚਲਦਾ ਹੈ ਤਾਂ ਉਹਦੇ ਨਾਲ ਸਿੱਧੇ ਆਂ ਨਹੀਂ ਫਿਰ ਸਾਨੂੰ ਮੂਹਰੇ ਲਾਉਣਾ ਵੀ ਆਉਂਦਾ।
ਪਤਾ ਨਹੀਂ, ਇਸ ਬਹਿਸ ਦਾ ਅਤੇ ਇਸ ਸਫਾਈ ਦਾ ਕੋਈ ਅੰਤ ਨਹੀਂ..... ਪਰ ਅਸੀਂ ਜੋ ਵੀ ਸਿੱਖਿਆ ਆਪਣੇ ਹੋਸਟਲ ਕਰਕੇ ਹੀ ਸਿੱਖਿਆ। ਕਾਲਜ ਦੀ ਪੜ੍ਹਾਈ ਤਾਂ ਫਿਰ ਕਦੇ ਭੁੱਲ ਗਏ ਹੋਵਾਂਗੇ..... ਪਰ ਹੋਸਟਲ ਨੇ ਤਾਂ ਸਾਨੂੰ ਇਨਾ ਡਿਸਿਪਲਨ ਸਿਖਾਇਆ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੀ ਉਹਦੇ ਕਰਕੇ ਹੋਏ ਹਾਂ।
ਧੰਨਵਾਦ
ਪੁਨੀਤ ਕੌਰ

01/01/2025

Happy New Year, Ladies

18/11/2024

Kuch yaad aaya ???

15/09/2024

ਪਾਕਿਸਤਾਨੀ ਡਰਾਮਿਆਂ ਦੀ ਕਲਮ ਬਹੁਤ ਮਜ਼ਬੂਤ ਹੈ, ਅਤੇ ਉਹਨਾਂ ਡਰਾਮਿਆਂ ਦਾ ਦਰਸ਼ਕਾਂ ਤੇ ਅਸਰ ਉਸ ਤੋਂ ਵੀ ਜਿਆਦੇ. ਕਿੰਨੇ ਹੀ ਡਰਾਮੇ ਇਦਾਂ ਦੇ ਨੇ ਜਿਹੜੇ ਤੁਹਾਨੂੰ ਅੰਦਰ ਤੱਕ ਝੰਝੋੜ ਦਿੰਦੇ ਹਨ। ਜਿੱਥੇ ਸਾਡੀ ਪੰਜਾਬੀ ਇੰਡਸਟਰੀ ਹਾਲੇ ਉਨਾਂ ਗੱਲਾਂ ਤੇ ਹੀ ਖੜੀ ਹੈ.... ਉੱਥੇ ਪਾਕਿਸਤਾਨੀ ਡਰਾਮੇ ਦੇਖ ਕੇ ਇਹ ਲੱਗਦਾ ਹੈ ਕਿ ਅਸੀਂ ਪਤਾ ਨਹੀਂ ਕਿਹੜੀ ਗੱਲੋਂ ਮਾਣ ਕਰੀ ਜਾਨੇ ਆਂ. ਸਾਡੀਆਂ ਫਿਲਮਾਂ ਦੇ ਵਿੱਚ ਉਹੀ ਕੁਝ ਹੈ ਇੱਕ ਬੰਦੇ ਦੇ ਪਿੱਛੇ ਤਿੰਨ ਜਨਾਨੀਆਂ ਭੱਜ ਰਹੀਆਂ ਹੁੰਦੀਆਂ ਹਨ ਜਾਂ ਇੱਕ ਜਨਾਨੀ ਦੇ ਪਿੱਛੇ ਤਿੰਨ ਚਾਰ ਬੰਦੇ. ਅਹਿਸਾਸ ਜਾਂ ਜਜ਼ਬਾਤ ਵਾਲੀ ਫਿਲਮ ਜਾਂ ਡਰਾਮਾ ਸਾਡੀ ਇੰਡਸਟਰੀ ਵਿੱਚ ਹਲੇ ਬਹੁਤ ਘੱਟ ਬਣ ਰਿਹਾ ਹੈ. ਇੰਨੀ ਲਿਆਕਤ ਹੈ ਉਹਨਾਂ ਦੇ ਪਹਿਰਾਵੇ ਵਿੱਚ ਤੇ ਬੋਲਚਾਲ ਵਿੱਚ | ਕਦੇ ਗਾਲ ਤੱਕ ਨਹੀਂ ਕੱਢੀ ਜਾਂਦੀ| ਉਲਟਾ ਸਾਡੀ ਇੰਡਸਟਰੀ ਦੇ ਨਾ ਪਹਿਰਾ ਵਿੱਚ ਲਿਆਕਤ ਹੈ ਤੇ ਨਾ ਬੋਲ ਚਾਲ ਚ. ਗੱਲ ਹੈ ਕਿ ਅਸੀਂ ਦੁਨੀਆਂ ਨੂੰ ਕੀ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਕੀ ਆ?
ਸਾਰੇ ਪਾਠਕਾਂ ਨੂੰ ਇੱਕ ਵਾਰੀ ਬੇਨਤੀ ਕਰੂੰਗੀ ਕਿ ਪਾਕਿਸਤਾਨੀ ਡਰਾਮਾ "ਦੁਰ ਏ ਸ਼ਹਿਵਾਰ" ਜਰੂਰ ਦੇਖੋ. ਇਹ ਡਰਾਮਾ ਹਰ ਇੱਕ ਮਾਂ ਪਿਓ ਲਈ ਹੈ, ਹਰ ਇੱਕ ਧੀ ਲਈ ਹੈ ਹਰ ਇੱਕ ਪਤੀ ਲਈ ਹੈ.... ਸੋ ਇਹ ਸਾਡੇ ਸਾਰਿਆਂ ਲਈ ਹੈ
ਮੈਨੂੰ ਨਹੀਂ ਲੱਗਦਾ ਕਿ ਇਹ ਡਰਾਮਾ ਦੇਖਣ ਤੋਂ ਬਾਅਦ ਕੋਈ ਅੱਖ ਨਾ ਰੋਈ ਹੋਵੇ. ਕਿੱਡਾ ਹੀ ਖੱਬੀ ਖਾਨ ਬੰਦਾ ਕਿਉਂ ਨਾ ਹੋਵੇ ਇੱਕ ਵਾਰੀ ਆਪਣੇ ਆਪ ਨੂੰ ਸਵਾਲ ਜਰੂਰ ਪੁੱਛਣ ਤੇ ਮਜਬੂਰ ਹੋ ਜਾਂਦਾ ਹੈ. ਕੁਛ ਤਕਨੀਕੀ ਕਾਰਨਾਂ ਕਰਕੇ ਯੂਟੀਊਬ ਦੇ ਉੱਤੇ ਇਹ ਲੜੀਵਾਰ ਤਾਂ ਨਹੀਂ ਹੈ ਪਰ ਸੂਝਵਾਨ ਦਰਸ਼ਕ ਆਪਣੇ ਆਪ ਹੀ ਸਾਰਾ ਸਾਰੀਆਂ ਲੜੀਆਂ ਜੋੜ ਲੈਂਦਾ ਹੈ.

ਅਕਸਰ ਸਾਨੂੰ ਕੁੜੀਆਂ ਨੂੰ ਸਰਬ ਗੁਣ ਸੰਪੰਨ ਹੋਣਾ ਪੈਂਦਾ ਹੈ.... ਗੋਲ ਰੋਟੀਆਂ ਦੀ ਕੀਮਤ ਚੁਕਾਉਣੀ ਪੈਂਦੀ ਹੈ. ਜਿੱਥੇ ਅੱਜ ਕੱਲ ਸਾਰੇ ਕਿਤੇ ਇਹ ਢੋਲ ਵੱਜ ਰਿਹਾ ਹੈ ਕਿ ਹੁਣ ਦੀਆਂ ਕੁੜੀਆਂ ਕੰਮ ਕਰਕੇ ਨਹੀਂ ਰਾਜ਼ੀ...... ਕੁੜੀਆਂ ਨੂੰ ਚਾਹ ਦਾ ਕੱਪ ਤੱਕ ਨਹੀਂ ਬਣਾਉਣਾ ਆਉਂਦਾ, ਕੁੜੀਆਂ ਨੂੰ ਘਰ ਦੇ ਕੰਮਾਂ ਦਾ ਕੋਈ ਸ਼ੌਂਕ ਹੀ ਨਹੀਂ, ਕੁੜੀਆਂ ਨੂੰ ਕਿਸੇ ਦੀ ਆਓ ਭਗਤ ਕਰਨ ਦਾ ਚੱਜ ਹੀ ਨਹੀਂ.... ਉਥੇ ਕੀ ਕਦੇ ਅਸੀਂ ਆਪਣੇ ਆਪ ਨੂੰ ਇਹ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਉਂ?
ਕਿਉਂਕਿ ਕੁੜੀਆਂ ਨੇ ਉਸ ਤੋਂ ਪਹਿਲੀ ਪੀੜੀ ਦੇ ਇਹਨਾਂ ਗੱਲਾਂ ਕਰਕੇ ਫੁੱਲ ਪੈਂਦੇ ਆਪਣੀਆਂ ਅੱਖਾਂ ਨਾਲ ਦੇਖੇ ਹੋਏ ਹਨ। ਕੁੜੀਆਂ ਇਹ ਸਿੱਖ ਚੁੱਕੀਆਂ ਹਨ ਕਿ ਭਾਵੇਂ ਉਹਨਾਂ ਦੀ ਮਾਂ ਸਾਰਾ ਦਿਨ ਸਾਰਿਆਂ ਵਾਸਤੇ ਟਰੇਅ ਚੱਕ ਕੇ ਫਿਰਦੀ ਰਹਿੰਦੀ ਸੀ ਪਰ ਆਪ ਨੂੰ ਇੱਕ ਵਕਤ ਦੀ ਰੋਟੀ ਵੀ ਆਰਾਮ ਦੇ ਨਾਲ ਖਾਣੀ ਨਸੀਬ ਨਹੀਂ ਹੁੰਦੀ.
ਕੁੜੀਆਂ ਇਹ ਵੀ ਦੇਖ ਚੁੱਕੀਆਂ ਹਨ ਕਿ ਭਾਵੇਂ ਉਹਨਾਂ ਦੀ ਮਾਂ ਲੱਖ ਆਏ ਗਏ ਦੀ ਮਹਿਮਾਨ ਨਵਾਜ਼ੀ ਕਰ ਲੈਣ, ਪਰ ਹਲੇ ਪਿੱਠ ਘੁਮਾਉਣ ਦੀ ਦੇਰ ਹੁੰਦੀ ਆ ਕਿ ਅਗਲਾ ਕਹਿ ਦਿੰਦਾ ਆਏ ਗਏ ਤੇ ਤਾਂ ਬਥੇਰੀ ਮਿੱਠੀ ਹੋ ਜਾਂਦੀ ਹੈ।
ਆਪਣੀਆਂ ਸੱਸਾਂ ਜਾਂ ਨਣਦਾਂ ਦੇ ਨਾਲ ਜਿੰਨੀਆਂ ਮਰਜ਼ੀ ਮਿੱਠੀਆਂ ਹੋ ਜਾਣ ਪਰ ਬਾਅਦ ਦੇ ਵਿੱਚ ਇਹੀ ਸੁਣਿਆ ਮੀਸਣੀ ਹੈ ਨਾ....
ਉਨਾਂ ਨੇ ਇਹ ਵੀ ਦੇਖਿਆ ਹੁੰਦਾ ਹੈ ਕਿ ਭਾਵੇਂ ਉਨਾਂ ਦੀ ਮਾਂ ਸਾਰਾ ਦਿਨ ਚੁੱਲੇ ਚੌਂਕੇ ਚ ਖਪਾ ਖੂਨ ਹੋਈ ਰਹਿੰਦੀ ਹੈ ਨਾ ਉਹਨੂੰ ਮੂੰਹ ਧੋਣ ਦੀ ਸੁਧ ਰਹਿੰਦੀ ਹੈ ਤੇ ਨਾ ਨਹਾਉਣ ਧੋਣ ਦੀ.... ਤੇ ਫਿਰ ਵੀ ਫੁੱਲ ਇਹੀ ਪੈਂਦੇ ਨੇ ਵੀ ਪਤਾ ਨਹੀਂ ਸਾਰਾ ਦਿਨ ਕਰਦੀ ਕੀ ਰਹਿੰਦੀ ਹੈ.
ਹੁਣ ਦੇ ਬੱਚੇ ਕਿਤੇ ਨਾ ਕਿਤੇ ਇਹ ਅਹਿਸਾਸ ਵਿੱਚ ਆ ਚੁੱਕੇ ਹਨ ਕਿ ਉਹ ਇਹ ਸਭ ਕੁਝ ਬਦਲ ਦੇਣਗੇ. ਸ਼ਾਇਦ ਉਹਨਾਂ ਦੀ ਮਾਂ ਨੂੰ ਇਹ ਤਪੱਸਿਆ ਤਾਂ ਕਰਨੀ ਪਈ ਕਿਉਂਕਿ ਉਹ ਕਮਾਉਂਦੀ ਨਹੀਂ ਸੀ ਤਾਂ ਕੁੜੀਆਂ ਕਮਾਊ ਬਣ ਰਹੀਆਂ ਨੇ.
ਮਾਫ ਕਰਨਾ ਇਹ ਇਕੱਲੇ ਸਿਰਫ ਮੇਰੇ ਵਿਚਾਰ ਹੋ ਸਕਦੇ ਹਨ..... ਪਰ ਸਾਨੂੰ ਇਸ ਦੀ ਕਾਰਨ ਲੱਭਣ ਦੀ ਲੋੜ ਜਰੂਰ ਹੈ.

ਧੰਨਵਾਦ
ਪੁਨੀਤ ਗਿੱਲ
ਕੈਨੇਡਾ

06/09/2024

ਕਈ ਵਾਰੀ ਬਹੁਤੇ ਵਿਦਵਾਨ ਇਕੱਠੇ ਹੋ ਕੇ ਬਹਿਸਣ ਲੱਗ ਪੈਂਦੇ ਹਨ ਕਿ ਕਿਹੜੀ ਭਾਸ਼ਾ ਵਧੀਆ ਹੈ... ਆਪੋ ਆਪਣੇ ਵਿਚਾਰ ਹੋ ਸਕਦੇ ਹਨ ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਵੀ ਭਾਸ਼ਾ ਦੇ ਵਿੱਚ ਤੁਸੀਂ ਆਪਣੇ ਹਾਵ ਭਾਵ, ਦੁੱਖ ਦਰਦ, ਖੁਸ਼ੀ ਗਮੀ, ਕੁਝ ਵੀ ਵਿਅਕਤ ਕਰ ਸਕਦੇ ਹੋਵੋ ਉਹੀ ਭਾਸ਼ਾ ਵਧੀਆ ਹੈ। ਭਾਸ਼ਾ ਦੇ ਵਿੱਚ ਨਿਰੰਤਰ ਪਰਿਵਰਤਨ ਹੁੰਦਾ ਆਇਆ ਹੈ.... ਤੇ ਬਦਲਾਅ ਸਾਡੀ ਜ਼ਿੰਦਗੀ ਵਾਸਤੇ ਜਰੂਰੀ ਹੈ। ਅੰਗਰੇਜ਼ੀ ਭਾਸ਼ਾ ਭਾਵੇਂ ਬਾਹਲੀਆਂ ਭਾਸ਼ਾਵਾਂ ਦੇ ਸੁਮੇਲ ਤੋਂ ਹੀ ਬਣੀ ਹੋਈ ਹੈ ਪਰ ਸਾਰੀ ਦੁਨੀਆਂ ਦੇ ਵਿੱਚ ਘਰ ਕਰ ਗਈ ਹੈ ਕਿਉਂਕਿ ਇਹਨੇ ਬਦਲਾਅ ਨੂੰ ਅਪਣਾਇਆ ਹੈ।
ਹੋਰਨਾ ਪਾਠਕਾਂ ਵਾਂਗ ਮੈਨੂੰ ਵੀ ਪੰਜਾਬੀ ਭਾਸ਼ਾ ਚੰਗੀ ਲੱਗਦੀ ਹੈ ਇਸੇ ਕਰਕੇ ਹੀ ਸ਼ਾਇਦ ਅਸੀਂ ਸਾਰੇ ਇਸ ਪੇਜ ਨਾਲ ਜੁੜੇ ਹੋਏ ਹਾਂ। ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਗੱਲ ਪਹਿਲਾਂ ਵੀ ਚੱਲੀ ਸੀ ਕਿ ਕੁਝ ਸ਼ਬਦ ਬਦਲੇ ਜਾਣੇ ਚਾਹੀਦੇ ਹਨ.... ਜਾਂ ਕੁਝ ਨਵੇਂ ਚਾਹੀਦੇ ਹਨ।
ਅੱਜ ਮੈਂ ਸਾਰੇ ਪਾਠਕਾਂ ਤੋਂ ਵਿਦਵਾਨਾਂ ਤੋਂ ਇੱਕ ਸ਼ਬਦ ਮੰਗਣਾ ਚਾਹੁੰਦੀ ਹਾਂ....
ਇਸ ਸ਼ਬਦ ਦੀ ਅੱਜ ਕੱਲ ਦੇ ਸੱਭਿਆਚਾਰਕ ਵਰਤਾਰੇ ਦੇ ਵਿੱਚ ਬਹੁਤ ਘਾਟ ਹੈ।
ਤਾਂ ਉਹ ਲਫਜ਼ ਹੈ " ਭੈਣ "
ਇੱਥੇ ਮੈਂ ਇਹ ਸਪਸ਼ਟ ਕਰ ਦਿਆਂ ਕਿ ਭੈਣ ਕਹਾਉਣਾ ਭੈਣਾਂ ਨੂੰ ਇਨਾ ਜਿਆਦੇ ਨਹੀਂ ਅੱਖਰਦਾ ਜਿੰਨਾ ਭਾਈਆਂ ਨੂੰ ਅੱਖਰਦਾ ਹੈ।
ਜਦੋਂ ਦੂਜੇ ਭਾਈਚਾਰੇ ਦੇ ਲੋਕ ਆਪਸ ਚ ਗੱਲ ਕਰਦੇ ਹਨ ਉਹ ਹਮੇਸ਼ਾ ਇੱਕ ਦੂਜੇ ਨੂੰ ਭੈਣ ਜਾਂ ਭਾਈ ਆਖਦੇ ਹਨ..... ਕਾਲੇ ਮੂਲ ਦੇ ਲੋਕ ਬਰਦਰ ਜਾਂ ਸਿਸਟਰ ਕਹਿ ਕੇ ਗੱਲ ਕਰਦੇ ਹਨ.... ਪਰ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਜਿਨਾਂ ਕੋਲ ਕਰੋੜਾਂ ਸ਼ਬਦ ਹਨ.... ਓਹੋ ਇੱਕ ਇਸਤਰੀ ਨੂੰ ਬੁਲਾਉਣ ਲੱਗੇ ਜੋ ਸ਼ਬਦ ਵਰਤਦੇ ਹਨ ਉਹ ਹਨ ਉਹ, ਆਹਾ, ਇਹ,
ਹੈ, ਪਤਾ ਕੀ, ਅਤੇ ਵਗੈਰਾ ਵਗੈਰਾ।
ਮੈਨੂੰ ਲੱਗਦਾ ਹੈ ਕਿ ਆਂਟੀ ਸ਼ਬਦ ਤਾਂ ਸ਼ਾਇਦ ਸਾਨੂੰ ਬੇਇੱਜਤ ਕਰਨ ਵਾਸਤੇ ਹੀ ਵਰਤਿਆ ਜਾਂਦਾ ਹੈ.... 30 ਕੁ ਸਾਲ ਦੀ ਕੁੜੀ ਨੂੰ ਵੀ ਚੰਗੇ ਭਲੇ ਬੰਦੇ ਆਂਟੀ ਆਖਣਗੇ.... ਤਾਂ ਮੇਰਾ ਅੱਜ ਦਾ ਜਿਹੜਾ ਸਵਾਲ ਹੈ ਉਹ ਇਹੀ ਹੈ ਕਿ ਭੈਣ ਅਤੇ ਆਂਟੀ ਦੇ ਵਿਚਾਲੇ ਜੇ ਕੋਈ ਸ਼ਬਦ ਹੈ ਤਾਂ ਉਹਦੇ ਬਾਰੇ ਜਰੂਰ ਦੱਸਿਓ..... ਬੀਬੀ ਸ਼ਬਦ ਦਾ ਹੁਣ ਬਹੁਤਾ ਰਿਵਾਜ਼ ਨਹੀਂ ਰਿਹਾ.
ਬੰਦਿਆਂ ਵਾਸਤੇ ਤਾਂ ਅਸੀਂ ਸ਼ਬਦ ਭਾਈ, ਬਾਈ ਜੀ, ਵੀਰ ਜੀ, ਭਾਈ ਸਾਹਿਬ, ਜਾਂ ਉਹਨਾਂ ਦਾ ਗੋਤ, ਆਦ ਆਖ ਕੇ ਬੁਲਾ ਲੈਦੇ ਹਾਂ.... ਪਰ ਭੈਣਾਂ ਵਾਸਤੇ ਇਹੋ ਜਿਹਾ ਕੋਈ ਸ਼ਬਦ ਨਹੀਂ ਹੈ..... ਆਓ ਸਾਰੇ ਜਾਣੇ ਅਸੀਂ ਰਲ ਮਿਲ ਕੇ ਇੱਕ ਹੰਬਲਾ ਮਾਰੀਏ ਕਿ ਇੱਕ ਨਵਾਂ ਸ਼ਬਦ ਲੱਭੀਏ ਜਿਹਨੂੰ ਕਹਿਣ ਅਤੇ ਸੁਣਨ ਦੇ ਵਿੱਚ ਕਿਸੇ ਨੂੰ ਵੀ ਸ਼ਰਮ ਨਾ ਆਵੇ।
ਹੈਰਾਨੀ ਵੀ ਆਉਂਦੀ ਹੈ, ਗੁੱਸਾ ਵੀ ਆਉਂਦਾ ਹੈ ਅਤੇ ਬਾਅਦ ਵਿੱਚ ਇਦਾਂ ਦੀਆਂ ਗੱਲਾਂ ਕਰਕੇ ਹੱਸੀ ਦਾ ਵੀ ਹੈ ਕਿ ਸਾਡੇ ਬੰਦਿਆਂ ਦਾ ਬੜਾ ਮਨ ਖਰਾਬ ਹੁੰਦਾ ਜਦੋਂ ਕੋਈ ਵੀਰ ਜੀ ਆਖ ਦਿੰਦਾ..... ਅਖੇ ਮੈਨੂੰ ਵੀਰ ਜੀ ਨਾ ਆਖਿਆ ਕਰੋ.... ਇੱਕ ਵਿਆਹੀ ਵਰੀ ਕੁੜੀ.... ਬੱਚਿਆਂ ਦੀ ਮਾਂ ਹੋ ਕੇ... ਬੇਗਾਨੇ ਬੰਦੇ ਨੂੰ ਕੀ ਆਖ ਕੇ ਬੁਲਾਵੇ....
ਜਾਂ ਫਿਰ ਅਸੀਂ ਕੋਈ ਇਦਾਂ ਦਾ ਸ਼ਬਦ ਲੱਭੀਏ ਜਿਹਦਾ ਅਰਥ ਹੋਵੇ ਬੇਗਾਨਾ ਬੰਦਾ ਅਤੇ ਬਗਾਨੀ ਔਰਤ ....
ਮਾਫ ਕਰਨਾ ਮੈਂ ਇਸ ਚੀਜ਼ ਬਾਰੇ ਬਹੁਤ ਦਿਨਾਂ ਦੀ ਸੋਚ ਰਹੀ ਆਂ ਤੇ ਬਹੁਤ ਹੈਰਾਨੀ ਹੋ ਰਹੀ ਹੈ ਨਵੀਂ ਪੀੜੀ ਦੇ ਬੱਚਿਆਂ ਨੂੰ ਦੇਖ ਕੇ ਜਿਹੜੇ ਕਿਸੇ ਨਾਲ ਕੋਈ ਪਵਿੱਤਰ ਰਿਸ਼ਤਾ ਰੱਖਣਾ ਹੀ ਨਹੀਂ ਚਾਹੁੰਦੇ. ਨਵੀਂ ਪੀੜੀ ਨੂੰ ਦੇਖ ਦੇਖ ਕੇ ਪੁਰਾਣੀ ਪੀੜੀਆਂ ਦੀਆਂ ਅਕਲਾਂ ਤੇ ਵੀ ਪੜਦੇ ਪੈ ਗਏ ਹਨ..... ਸਭ ਚਾਹੁੰਦੇ ਹਨ ਕਿ ਬੇਸ਼ਰਮੀ ਦੀ ਗੰਗਾ ਦੇ ਵਿੱਚ ਹੱਥ ਧੋਤੇ ਜਾਣ।
ਤਾਂ ਕਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਜਾਂ ਛੋਟੇ ਭੈਣ ਭਾਈਆਂ ਨੂੰ ਇਸ ਪਾਸੇ ਵੱਲ ਮੋੜ ਕੇ ਲੈ ਕੇ ਆ ਸਕਦੇ ਹਾਂ?
ਧੰਨਵਾਦ
ਪੁਨੀਤ ਕੌਰ
ਕੈਲਗਰੀ

Want your school to be the top-listed School/college in Ludhiana?

Click here to claim your Sponsored Listing.

Location

Website

Address


Ghumaar Mandi, Civil Lines
Ludhiana
141001