Aam Aadmi party student fadration of punjab

Aam Aadmi party student fadration of punjab Contact information, map and directions, contact form, opening hours, services, ratings, photos, videos and announcements from Aam Aadmi party student fadration of punjab, Ludhiana.

((ਦਿਲ ਨੂੰ ਛੂਹਗੀ ਗੱਲ,ਤਾਂ ਪਾ ਦਿੱਤੀ ਭਰਾਵੋ,ਦਾਤਾ ਕਰੇ ਸੱਚੀ ਹੀ ਹੋਵੇ)))ਸੁਪਰ ਸਟਾਰ  #ਰਜਨੀਕਾਂਤ ਦੀ ਗੋਦ ਚ ਬੈਠਾ ਇਹ ਬੱਚਾ ਤਾਮਿਲਨਾਡੂ ਚ ਇਮ...
04/06/2019

((ਦਿਲ ਨੂੰ ਛੂਹਗੀ ਗੱਲ,ਤਾਂ ਪਾ ਦਿੱਤੀ ਭਰਾਵੋ,ਦਾਤਾ ਕਰੇ ਸੱਚੀ ਹੀ ਹੋਵੇ)))
ਸੁਪਰ ਸਟਾਰ #ਰਜਨੀਕਾਂਤ ਦੀ ਗੋਦ ਚ ਬੈਠਾ ਇਹ ਬੱਚਾ ਤਾਮਿਲਨਾਡੂ ਚ ਇਮਾਨਦਾਰੀ ਦੀ ਮਿਸਾਲ ਬਣ ਗਿਆ, #ਮੁਹੰਮਦ_ਯਾਸੀਨ ਨੂੰ 50 ਹਜ਼ਾਰ ਰੁਪਏ ਸੜਕ ਤੇ ਮਿਲੇ, ਉਹ ਸਿੱਧਾ ਪੁਲਸ ਸਟੇਸ਼ਨ ਪਹੁੰਚਿਆ ਅਤੇ ਥਾਣੇਦਾਰ ਨੂੰ ਰਕਮ ਦੇ ਕੇ ਕਿਹਾ, ਇਹ ਪੈਸੇ ਮੈਨੂੰ ਮਿਲੇ ਨੇ, ਜਿਸਦੇ ਵੀ ਹੋਣ ਲੱਭ ਕੇ ਦੇ ਦਿਓ ।

ਥਾਣੇਦਾਰ ਨੇ ਬੱਚੇ ਦੀ ਇਮਾਨਦਾਰੀ ਵੇਖ ਕੇ ਯਾਸੀਨ ਨੂੰ ਪੁੱਛਿਆ, ਆਪਣੀ ਕੋਈ ਖਾਹਿਸ਼ ਦੱਸ ਜਿਸਨੂੰ ਅਸੀਂ ਪੂਰਾ ਕਰ ਸਕੀਏ ? ਯਾਸੀਨ ਨੇ ਝੱਟ ਰਜਨੀਕਾਂਤ ਨੂੰ ਮਿਲਣ ਦੀ ਖਾਹਿਸ਼ ਦਸੀ, ਉਸਨੂੰ ਰਜਨੀਕਾਂਤ ਨਾਲ ਮਿਲਵਾਇਆ ਗਿਆ ਅਤੇ ਰਜਨੀਕਾਂਤ ਨੇ ਬੱਚੇ ਦੇ ਮਾਪਿਆਂ ਨੂੰ ਵਾਦਾ ਕੀਤਾ ਕਿ ਇਸ ਬੱਚੇ ਦੀ ਪੜ੍ਹਾਈ ਦਾ ਪੂਰਾ ਖਰਚਾ ਮੈਂ ਉਠਾਇਆ ਕਰਾਂਗਾ ।

#ਘਟਨਾ_ਜੁਲਾਈ_੨੦੧੮

" ਇਕ ਕੁੜੀ ਜਿਸ ਨੂੰ ਉਸ ਦੇ ਆਪਣਿਆਂ ਨੇ ਹੀ ਹਰਾ ਦਿੱਤਾ ...😢😢ਗੱਲ 2 ਨਵੰਬਰ 2000 ਦੀ ਹੈ ਜਦੋਂ ਭਾਰਤ ਦੇ ਮਨੀਪੁਰ ਰਾਜ ਦੇ ਇੰਫਾਲ ਸ਼ਹਿਰ ਦੇ 'ਮਾ...
27/05/2019

" ਇਕ ਕੁੜੀ ਜਿਸ ਨੂੰ ਉਸ ਦੇ ਆਪਣਿਆਂ ਨੇ ਹੀ ਹਰਾ ਦਿੱਤਾ ...😢😢

ਗੱਲ 2 ਨਵੰਬਰ 2000 ਦੀ ਹੈ ਜਦੋਂ ਭਾਰਤ ਦੇ ਮਨੀਪੁਰ ਰਾਜ ਦੇ ਇੰਫਾਲ ਸ਼ਹਿਰ ਦੇ 'ਮਾਲੋਮ' ਬੱਸ ਅੱਡੇ ਤੇ ਸੁਰਖਿਆ ਦਸਤਿਆਂ ਹੱਥੋਂ ਬੱਸ ਦੀ ਉਡੀਕ ਵਿੱਚ ਖੜੇ ਦਸ ਬੇ ਕਸੂਰ ਵਿਅਕਤੀ ਮਾਰੇ ਗਏ । ਇਸ ਘਟਨਾ ਨੂੰ ' ਮਾਲੋਮ ਨਰਸੰਹਾਰ' ਵਜੋਂ ਜਾਣਿਆਂ ਜਾਂਦਾ ਹੈ ।
ਇਸ ਘਟਨਾ ਵਿੱਚ 26 ਜਨਵਰੀ 1988 ਦੇ ' ਬਾਲ ਬਹਾਦਰੀ ਪੁਰਸਕਾਰ ਵਿਜੇਤਾ 18 ਸਾਲਾ ਸਿਨਮ ਚਿੰਦਰਾਮਨੀ' ਨਾਮਕ ਨੌਜਵਾਨ ਮੰੁਡਾ ਵੀ ਮਾਰਿਆ ਗਿਆ।
ਬੱਸ ਇਸ ਨਰਸੰਹਾਰ ਦੇ ਦਰਦ ਤੋਂ ਹੀ ਸ਼ੁਰੂ ਹੁੰਦੀ ਹੈ 14 ਮਾਰਚ 1972 ਵਿੱਚ ਮਨੀਪੁਰ ਵਿੱਚ ਜੰਮੀ ਸਤਾਂ ਭੈਣਾਂ ਵਿੱਚੋਂ ਇਕ ਕੁੜੀ " ਇਰੋਮ ਚਾਨੂੰ ਸ਼ਰਮੀਲਾ" ਦੀ ਕਹਾਣੀ ..!! ਜਿਸ ਨੇ ਇਸ ਨਰਸੰਹਾਰ ਦੇ ਵਿਰੁੱਧ ਮਨੀਪੁਰ ਵਿੱਚ ਭਾਰਤੀ ਸੁਰਖਿਆ ਦਸਤਿਆਂ ਨੂੰ ਮਿਲੇ ਵਾਧੂ ਅਧਿਕਾਰ ( AFSPA -Armed forces special Power Act,1958) ਨੂੰ ਹਟਾਉਣ ਦੀ ਮੰਗ ਕਰਦਿਆਂ ਹੋਇਆਂ 5 ਨਵੰਬਰ 2000 ਨੂੰ ਭੁੱਖ ਹੜਤਾਲ਼ ਸ਼ੁਰੂ ਕਰ ਦਿੱਤੀ । ਉਸ ਵਕਤ ਇਸ ਕੁੜੀ ਦੀ ਉਮਰ 28 ਸਾਲ ਸੀ । ਇਸ ਨੇ ਖਾਣਾ, ਪੀਣਾ, ਆਪਣੇ ਵਾਲ ਵਾਹੁਣੇ ਅਤੇ ਸ਼ੀਸ਼ਾ ਵੇਖਣਾ ਬੰਦ ਕਰ ਦਿੱਤੇ। ਭੁੱਖ ਹੜਤਾਲ਼ ਦੇ ਸਿਰਫ ਤਿੰਨ ਦਿਨਾਂ ਬਾਅਦ ਹੀ ਪੁਲਿਸ ਨੇ ' ਆਤਮ ਹੱਤਿਆ ਕਰਨ ਦੀ ਕੋਸ਼ਿਸ਼' ਦਾ ਦੋਸ਼ ਲਗਾ ਕੇ ਸ਼ਰਮੀਲਾ ਨੂੰ ਗ੍ਰਿਫਤਾਰ ਕਰ ਲਿਆ। ਇਸ ਦੀ ਵਿਗੜਦੀ ਹਾਲਤ ਨੂੰ ਵੇਖ ਕੇ ਇਸ ਨੂੰ ਹਿਰਾਸਤ ਵਿੱਚ ਜ਼ਿੰਦਾ ਰੱਖਣ ਲਈ ਅਤੇ ਖਾਣਾ ਪਹੁਚਾਉਣ ਦੇ ਲਈ ਪ੍ਰਸਾਸ਼ਨ ਨੇ ਧੱਕੇ ਨਾਲ 21 ਨਵੰਬਰ ਨੂੰ ਇਸ ਦੇ ਨੱਕ ਰਾਹੀਂ ਨਾਲੀ ਲਗਾ ਦਿੱਤੀ ।
ਸ਼ਰਮੀਲਾ ਨੂੰ ਹਰ ਸਾਲ ਰਿਹਾ ਕੀਤਾ ਜਾਂਦਾ ਰਿਹਾ ਪਰ ਇਹ ਜਿੱਦੀ ਕੁੜੀ ਫਿਰ ਭੁੱਖ ਹੜਤਾਲ਼ ਕਰ ਲੈਂਦੀ ਅਤੇ ਪ੍ਰਸ਼ਾਸ਼ਨ ਫਿਰ ਉਹੋ ਦੋਸ਼ ਲਗਾ ਕੇ ਅੰਦਰ ਕਰ ਦਿੰਦਾ ।
ਇਸ ਤਰਾਂ ਸ਼ਰਮੀਲਾ ਇਕ Icon ਬਣ ਗਈ ਅਤੇ ਦੇਸ਼ ਵਿਦੇਸ਼ ਦੇ ਬਹੁਤ ਸਾਰੇ ਮਨੁੱਖੀ ਅਧਿਕਾਰ ਸੰਗਠਨ ਇਸ ਦੇ ਨਾਲ ਜੁੜਦੇ ਗਏ । 2 ਅਕਤੂਬਰ 2006 ਵਿੱਚ ਮਨੀਪੁਰ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਇਸ ਨੇ ਦਿੱਲੀ ਮਹਾਤਮਾਂ ਗਾਂਧੀ ਦੀ ਸਮਾਧ ਤੇ ਮੱਥਾ ਟੇਕਿਆ ਅਤੇ ਜੰਤਰ ਮੰਤਰ ਤੇ ਇਕ ਵਿਸ਼ਾਲ ਰੈਲੀ ਕੱਢੀ ਜਿਸ ਵਿੱਚ ਮਨੁਖੀ ਅਧਿਕਾਰ ਸੰਸਥਾਵਾਂ , ਵਿਦਿਆਰਥੀਆਂ ਅਤੇ ਹੋਰ ਲੋਕਾਂ ਦੀ ਸ਼ਮੂਲੀਅਤ ਨਾਲ ਬਹੁਤ ਵੱਡਾ ਇਕੱਠ ਹੋਇਆ । 6 ਅਕਤੂਬਰ ਨੂੰ ਇਸ ਕੁੜੀ ਨੂੰ ਦਿੱਲੀ ਪੁਲਿਸ ਦੁਆਰਾ ਗ੍ਰਿਫਤਾਰ ਕਰ ਕੇ ਹਸਪਤਾਲ ਭੇਜ ਦਿੱਤਾ ਗਿਆ ਜਿੱਥੋਂ ਇਸ ਨੇ ਦੇਸ਼ ਦੇ ਪ੍ਰਧਾਨ ਮੰਤਰੀ , ਰਾਸ਼ਟਰਪਤੀ ਅਤੇ ਹੋਰਾਂ ਨੂੰ ਨਾਗਰਿਕਾਂ ਨਾਲ ਹੋ ਰਹੇ ਧੱਕੇ ਵਿਰੁੱਧ ਅਤੇ Afsfa ਹਟਾਉਣ ਲਈ ਪੱਤਰ ਲਿਖਿਆ। ਇਸੇ ਦੌਰਾਨ ਇਸ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਸਨਮਾਨ ਯੋਗ ਲੋਕ ਆ ਮਿਲੇ ਅਤੇ ਉਨਾਂ ਨੇ ਇਹ ਮਾਮਲਾ International human right commission ਕੋਲ ਲਿਜਾਣ ਦਾ ਵਾਅਦਾ ਕੀਤਾ।
2011 ਵਿੱਚ ਅੰਨਾਂ ਹਜ਼ਾਰੇ , ਮਮਤਾ ਬੈਨਰਜੀ, ਕਮਿਊਨਿਸਟ ਪਾਰਟੀ, ਹੋਰ ਰਾਜਨੈਤਿਕ ਪਾਰਟੀਆਂ ਦੇ ਨੁਮਾਇੰਦੇ ,ਦੇਸ਼ ਦੀਆਂ ਮਸ਼ਹੂਰ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਆਦਿਕ ਨੇ ਸ਼ਰਮੀਲਾ ਦੀ ਮੰਗ ਦਾ ਸਮਰਥਨ ਕੀਤਾ। ਇਸ ਦੌਰਾਨ ਇਸ ਨੂੰ ਰਾਸ਼ਟਰੀ, ਅੰਤਰ ਰਾਸ਼ਟਰੀ ਮਨੂਖੀ ਅਧਿਕਾਰ ਸੰਸਥਾਵਾਂ ਅਤੇ ਕਮਿਸ਼ਨਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਸੀ । ਸ਼ਰਮੀਲਾ ਨੇ ਉਸ ਵਕਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦੁਬਾਰਾ ਪੱਤਰ ਲਿਖਿਆ।ਇਸੇ ਸਾਲ ਯਾਨੀ ਗਿਆਰਾਂ ਸਾਲ ਬਾਅਦ ਸ਼ਰਮੀਲਾ ਦੀ ਮਾਂ ਇਸਨੂੰ ਮਿਲੀ ਅਤੇ ਭੁੱਖ ਹੜਤਾਲ਼ ਖਤਮ ਕਰਨ ਦਾ ਵਾਸਤਾ ਦਿੱਤਾ ਪਰ ਇਹ ਕੁੜੀ ਆਪਣੀ ਮਾਂ ਦੇ ਸਾਹਮਣੇ ਵੀ ਅੜ ਖਲੋਤੀ ਕਿ ' ਮੈਂ ਆਪਣੀ ਮੰਗ ਮਨਵਾ ਕੇ ਹੀ ਸਾਹ ਲਵਾਂਗੀ ਅਤੇ ਤੇਰੇ ਹੱਥੋਂ ਹੀ ਚਾਵਲ ਖਾ ਕੇ ਵਰਤ ਤੋੜਾਂਗੀ ।'
28 ਮਾਰਚ 2016 ਨੂੰ ਇੰਫਾਲ ਦੀ ਅਦਾਲਤ ਨੇ ਇਸ ਤੇ ਲੱਗੇ ਦੋਸ਼ ਨੂੰ ( ਆਤਮ ਹੱਤਿਆ ਦੀ ਕੋਸ਼ਿਸ਼) ਨਿਰਮੂਲ ਪਾਇਆ ਅਤੇ ਰਿਹਾ ਕਰ ਦਿੱਤਾ । ਇਸ ਨੇ ਉਸੇ ਦਿਨ ਹੀ ਫਿਰ ਇੰਫਾਲ ਦੀ 'ਸ਼ਹੀਦ ਮੀਨਾਰ' ਤੋਂ ਆਪਣਾ ਮਰਨ ਵਰਤ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ । ਕੁਝ ਰਾਜਨੈਤਿਕ ਲੀਡਰਾਂ ਦੀਆਂ ਚਾਲਾਂ ਵਿੱਚ ਫਸ ਕੇ ਆਖਰ 26 ਜੁਲਾਈ 2016 ਨੂੰ ਆਪਣਾ ਪਿਛਲੇ ਸੋਲਾਂ ਸਾਲਾਂ ਤੋਂ ਚੱਲਦਾ ਆ ਰਿਹਾ ਮਰਨ ਵਰਤ ਖਤਮ ਕਰ ਦਿੱਤਾ ਅਤੇ ਸਟੇਟ ਅਸੈਂਬਲੀ ਦੀਆਂ ਚੋਣਾਂ ਲੜਣ ਦਾ ਐਲਾਨ ਕਰ ਦਿੱਤਾ ।ਇਸ ਦਾ ਕਹਿਣਾ ਸੀ ਕਿ "ਆਪਣੀ ਮੰਗ ਮਨਵਾਉਣ ਤੱਕ ਮੇਰਾ ਸੰਘਰਸ਼ ਜਾਰੀ ਰਹੇਗਾ ।"
ਅਕਤੂਬਰ 2016 ਵਿੱਚ ਸ਼ਰਮੀਲਾ ਨੇ ' (PRAJA) Peoples’ Resurgence and Justice Alliance ਨਾਮਕ ਰਾਜਨੀਤਿਕ ਪਾਰਟੀ ਬਨਾਈ। 2017 ਦੀਆਂ ਚੋਣਾਂ ਵਿੱਚ ਸ਼ਰਮੀਲਾ ਨੇ ਖੰਗਾਬੋਕ ਹਲਕੇ ਤੋਂ ਆਪਣਾ ਨਾਮਾਂਕਣ ਸੂਬੇ ਦੇ ਮੁੱਖ ਮੰਤਰੀ ਦੇ ਵਿਰੁੱਧ ਭਰ ਦਿੱਤਾ । ਇਸ ਹਲਕੇ ਵਿੱਚ ਕੁਲ ਪੰਜ ਉਮੀਦਵਾਰ ਖੜੇ ਸਨ ਅਤੇ ਜਿਸ ਦਿਨ ਨਤੀਜਾ ਆਇਆ ਤਾਂ ਪਤਾ ਹੈ ਇਸ ' ਲੋਹ ਲੇਡੀ' ਨੂੰ ਕਿੰਨੀਆਂ ਵੋਟਾਂ ਪਈਆਂ ....??
ਸਿਰਫ 90...ਅਤੇ ਸਭ ਤੋਂ ਪਿਛਲੇ ਨੰਬਰ ਤੇ...
ਜ਼ਮਾਨਤ ਵੀ ਨਾ ਬਚਾ ਸਕੀ ਇਹ ਬਹਾਦਰ ਸ਼ਰਮੀਲਾ ....
ਜ਼ਿੰਦਗੀ ਦੇ 16 ਕੀਮਤੀ ਸਾਲ ਆਪਣਿਆਂ ਲਈ ਭੁੱਖੇ ਤਿਹਾਏ ਅਤੇ ਜੇਲਾਂ ਵਿੱਚ ਜਹਾਲਤ ਦੀ ਜ਼ਿੰਦਗੀ ਕੱਟਣ ਦਾ ਮੁੱਲ ਉਸਦੇ ਆਪਣਿਆਂ ਨੇ ਤਾਰਿਆ ਸਿਰਫ 90 ਵੋਟਾਂ ਦੇ ਕੇ ....
ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੀ ਰਹਿੰਦਾ ਹੈ ਅਤੇ ਇਸ ਵਾਰ ਇਹ ਇਤਿਹਾਸ ਫਿਰ ਦੋਹਰਾਇਆ ਗਿਆ ਪੰਜਾਬ ਦੇ ਰੰਗ-ਮੰਚ ਉਤੇ ..
ਬੱਸ ਪਾਤਰ ਅਤੇ ਪ੍ਰੀਸਿਥੀਤੀਆਂ ਥੋੜੀਆਂ ਵਖਰੀਆਂ ਨੇ ਪਰ ਨਤੀਜਾ ਤਕਰੀਬਨ ਇੱਕੋ ਜਿਹਾ ਹੀ ਐ , ਸਮਝ ਗਏ ਹੋਵੋਂਗੇ ਮੇਰੀ ਮੁਰਾਦ ਬੀਬੀ ਖਾਲੜਾ ਨੂੰ ਉਸ ਦੀ ਕੁਰਬਾਨੀ ਲਈ ਉਸ ਦੇ ਆਪਣਿਆਂ ਵੱਲੋਂ ਦਿੱਤੇ ਤਮਗੇ ਤੋਂ ਐ......!!
🙏🙏

2017 ਵਾਲ਼ਾ ਬਰਥਡੇ ਮਸ਼ੋਬਰਾ ਵਿਚ , 2018 ਵਾਲ਼ਾ ਮਨਾਲੀ 'ਚ , 2019 ਵਾਲ਼ਾ ਚੰਡੀਗੜ੍ਹ , 2020 ਆਲ਼ਾ ਕਿਤੇ ਗਿੱਦੜਬਾਹੇ ਨਾ ਆ ਕੇ ਮਨਾ ਲੈਣ। ਵੈਸੇ ਇਹ ...
22/05/2019

2017 ਵਾਲ਼ਾ ਬਰਥਡੇ ਮਸ਼ੋਬਰਾ ਵਿਚ , 2018 ਵਾਲ਼ਾ ਮਨਾਲੀ 'ਚ , 2019 ਵਾਲ਼ਾ ਚੰਡੀਗੜ੍ਹ , 2020 ਆਲ਼ਾ ਕਿਤੇ ਗਿੱਦੜਬਾਹੇ ਨਾ ਆ ਕੇ ਮਨਾ ਲੈਣ। ਵੈਸੇ ਇਹ ਭੇਤ ਇਆ ਕਿ ਇਨ੍ਹਾਂ ਸ਼ਾਹੀ ਮਹਿਫਲਾਂ ਦਾ ਖਰਚ ਕੈਪਟਨ ਪੱਲਿਓਂ ਕਰਦੈ ਜਾਂ ਉਹੀ ਲੋਕ ਚੁੱਕਦੇ ਆ ਜਿੰਨ੍ਹਾਂ ਦੀ ਰੋਟੀ ਹੰਝੂਆਂ 'ਚ ਗੁੱਝ ਕੇ ਪੱਕਦੀ ਹੈ ....?
-ਮਿੰਟੂ ਗੁਰੂਸਰੀਆ

ਅੈਰਕੀਂ ਘੜੂਕੇ ਦਾ ਜਿਕਰ ੲੀ ਨੀ ਹੋੲਿਅਾ, ,,,ਵੋਟਾਂ ਲੰਘ ਚੱਲੀਅਾਂ,,,,ਅੈਨੇ ਪੈਸੇ ਲੱਗੇ ਸੀ ਮੇਰੇ ਭਰਾ ੲਿਸਨੂੰ ਵੋਟਾਂ ਚ ਥਾਂ ਦਿਓ ਮਾੜੀ ਮੋਟੀ,,...
17/05/2019

ਅੈਰਕੀਂ ਘੜੂਕੇ ਦਾ ਜਿਕਰ ੲੀ ਨੀ ਹੋੲਿਅਾ, ,,,ਵੋਟਾਂ ਲੰਘ ਚੱਲੀਅਾਂ,,,,ਅੈਨੇ ਪੈਸੇ ਲੱਗੇ ਸੀ ਮੇਰੇ ਭਰਾ ੲਿਸਨੂੰ ਵੋਟਾਂ ਚ ਥਾਂ ਦਿਓ ਮਾੜੀ ਮੋਟੀ,,,,

ਮੰਨਦੇ ਓ ਫੇਰ ਥੋਡੇ ਬਾਈ ਨੂੰ..ਤਿਲਕ ਵੀ ਤੇ ਸਰੋਪਾ ਵੀ...ਇਹ ਅਸਲੀ ਆਰ ਆਰ ਐੱਸ ਤੇ ਸਿਰੋਮੁੰਨੀ ਕਾਲੀ ਦਲ ਦਾ ਰਿਸ਼ਤਾ ਆ...ਬਾਕੀ ਥੋਨੂੰ ਹੋਰ ਗੱਲ ...
08/05/2019

ਮੰਨਦੇ ਓ ਫੇਰ ਥੋਡੇ ਬਾਈ ਨੂੰ..ਤਿਲਕ ਵੀ ਤੇ ਸਰੋਪਾ ਵੀ...ਇਹ ਅਸਲੀ ਆਰ ਆਰ ਐੱਸ ਤੇ ਸਿਰੋਮੁੰਨੀ ਕਾਲੀ ਦਲ ਦਾ ਰਿਸ਼ਤਾ ਆ...ਬਾਕੀ ਥੋਨੂੰ ਹੋਰ ਗੱਲ ਦੱਸਾਂ ...ਸਿਰ ਤੇ ਪੱਗ ਬੇਸ਼ੱਕ ਪੱਗ ਨੀਲੀ ਆ ..ਪਰ ਕੱਛਾਂ ਆਪਣਾ ਖਾਕੀ ਐ...ਭਰਦਾਨ ਥੋਡਾ ਟੂ ਇਨ ਵਨ ਆ.. ਮਤਲਬ ਹਾਈਬ੍ਰਿਡ ਐ ਮੇਰੇ ਚਮਚਿਉ

ਪੰਜਾਬ ਦੀ ਰਾਜਨੀਤੀ ਦੇ ਬਾਬਾ ਬੋਹੜ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਦੀ ਤੀਸਰੀ ਪੀੜੀ ( ਨਿਊ ਜਿੰਨਰੇਸ਼ਨ ) ਨੇ ਇੰਨ੍ਹਾਂ ਲੋਕ ਸਭਾ ਚੋਣਾਂ ਵਿੱਚ ਪ...
07/05/2019

ਪੰਜਾਬ ਦੀ ਰਾਜਨੀਤੀ ਦੇ ਬਾਬਾ ਬੋਹੜ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਦੀ ਤੀਸਰੀ ਪੀੜੀ ( ਨਿਊ ਜਿੰਨਰੇਸ਼ਨ ) ਨੇ ਇੰਨ੍ਹਾਂ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਦੇ ਜਰੀਏ ਆਪਣਾ ਪੈਰ ਧਰ ਦਿੱਤਾ ।
ਹੁਣ ਜੋ ਲੋਕ ਅਕਾਲੀ ਦਲ ਵਿੱਚ ਜਾ ਰਹੇ ਨੇ , ਉਹਨਾਂ ਲਈ ਸੱਤਾ ਦੇ ਦਰਵਾਜ਼ੇ ਨਹੀਂ ਖੁੱਲਣ ਵਾਲੇ !!!!

ਸਵਾਲਾਂ ਦੀ ਦਹਿਸ਼ਤ : ਕੱਲ੍ਹ ਬੀਬੀ ਨਵਜੋਤ ਕੌਰ ਸਿੱਧੂ ਬਠਿੰਡੇ ਆਈ ਤਾਂ ਕੁਝ ਨੌਜਵਾਨਾਂ ਨੂੰ ਪੁਲਸ ਨੇ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਕਿਉਂਕਿ ਉ...
02/05/2019

ਸਵਾਲਾਂ ਦੀ ਦਹਿਸ਼ਤ : ਕੱਲ੍ਹ ਬੀਬੀ ਨਵਜੋਤ ਕੌਰ ਸਿੱਧੂ ਬਠਿੰਡੇ ਆਈ ਤਾਂ ਕੁਝ ਨੌਜਵਾਨਾਂ ਨੂੰ ਪੁਲਸ ਨੇ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਕਿਉਂਕਿ ਉਹ ਬੀਬੀ ਸਿੱਧੂ ਨੂੰ ਕੁਝ ਸੁਆਲ ਕਰਨ ਆਏ ਸੀ। ਇਸ ਤੋਂ ਪਹਿਲਾਂ ਬੀਬਾ ਬਾਦਲ, ਵੜਿੰਗ, ਗੋਲਡੀ, ਕੇਵਲ ਢਿੱਲੋਂ ਜਿਹੇ ਨੁਮਾਇੰਦਿਆਂ ਨੂੰ ਨੌਜਵਾਨ ਤਿੱਖੇ ਸੁਆਲਾਂ ਦੀ ਜ਼ਦ 'ਚ ਲਿਆ ਚੁੱਕੇ ਹਨ। ਇਨ੍ਹਾਂ ਕਾਰਨਾਂ ਕਰਕੇ ਪਨੂੰ ਭਾਅ ਦੀ ਇੰਟਰਵਿਊ ਵਾਲ਼ੀ 'ਸਮਾਜ ਸੇਵਕਾ' ਪ੍ਰਨੀਤ ਕੌਰ ਪੁਲਸ ਦੇ ਸਖ਼ਤ ਪਹਿਰੇ 'ਚ ਨਜ਼ਰ ਆਈ ਤਾਂ ਕਿ ਕੋਈ 'ਸੁਆਲ' 'ਸਮਾਜ ਸੇਵੀਆਂ' ਦੇ ਕੋਲ ਨਾ ਆ ਸਕੇ। ਯਾਨੀ ਕਾਂਬਾ ਚੜ੍ਹ ਗਿਆ ਹੈ ਉਨ੍ਹਾਂ ਲੋਕਾਂ ਨੂੰ ਜਿਹੜੇ ਦਹਾਕਿਆਂ ਤੋਂ ਲੋਕਾਂ ਨੂੰ ਗੱਲਾਂ ਦੇ ਗੁਲਗੁਲੇ ਖੁਆ ਕੇ ਚਾਰੀ ਜਾਂਦੇ ਸੀ !!!!!
-ਮਿੰਟੂ ਗੁਰੂਸਰੀਆ

ੲਿਹ ਸਿਰਫ ਤਸਵੀਰ ਨਹੀ। ਹਲਕਾ ਖੰਡੂਰ ਸਾਹਿਬ ਵਾਲਿਓ, ਵੋਟ ਪਾੳੁਣ ਤੋਂ ਪਹਿਲਾਂ ੲਿਹ ਤਸਵੀਰ ੲਿੱਕ ਬਾਰ ਜਰੂਰ ਵੇਖ ਲਿਓ।
18/04/2019

ੲਿਹ ਸਿਰਫ ਤਸਵੀਰ ਨਹੀ। ਹਲਕਾ ਖੰਡੂਰ ਸਾਹਿਬ ਵਾਲਿਓ, ਵੋਟ ਪਾੳੁਣ ਤੋਂ ਪਹਿਲਾਂ ੲਿਹ ਤਸਵੀਰ ੲਿੱਕ ਬਾਰ ਜਰੂਰ ਵੇਖ ਲਿਓ।

ਆਹ ਫੋਟੋ ਮੇਰੇ ਮਿੱਤਰ ਦੇ ਭਤੀਜੇ ਨੇ ਫਰਦੀਕੋਟ ਤੋਂ ਘੱਲੀ ਹੈ। ਇਹ ਮੁੰਡਾ ਇਨ੍ਹਾਂ ਦੀ ਲਿਹਾਜ਼ੀ ਸੀ। ਸੋਮਵਾਰ ਘਰੋਂ ਨਿਕਲਿਆ ਤੇ ਫੇਰ ਪਰਤਿਆ ਈ ਨਹੀਂ...
15/04/2019

ਆਹ ਫੋਟੋ ਮੇਰੇ ਮਿੱਤਰ ਦੇ ਭਤੀਜੇ ਨੇ ਫਰਦੀਕੋਟ ਤੋਂ ਘੱਲੀ ਹੈ। ਇਹ ਮੁੰਡਾ ਇਨ੍ਹਾਂ ਦੀ ਲਿਹਾਜ਼ੀ ਸੀ। ਸੋਮਵਾਰ ਘਰੋਂ ਨਿਕਲਿਆ ਤੇ ਫੇਰ ਪਰਤਿਆ ਈ ਨਹੀਂ। ਭਾਲ ਕੀਤੀ ਗਈ ਤਾਂ ਵੀਰਵਾਰ ਟੀਕਾ ਲਾ ਕੇ ਉੱਥੇ ਈ ਪਿਆ ਮਿਲਿਆ। ਉਦੋਂ ਤੱਕ ਦੇਹ ਫੁਲ ਚੁੱਕੀ ਸੀ ਤੇ ਕੀੜੇ ਦੇਹੀ ਨੂੰ ਖਾ ਰਹੇ ਸਨ। ਮੈਂ ਤਾਂ ਹਾਰ ਕੇ ਬੱਸ ਇੱਕੋ ਗੱਲ ਕਹਾਂਗਾ ਕਿ ਤੁਹਾਡੀਆਂ ਵੋਟਾਂ ਠੱਗਣ ਵਾਲ਼ੇ ਤੁਹਾਡੇ ਸਕੇ ਨਹੀਂ, ਤੁਹਾਡੇ ਦੁਸ਼ਮਣ ਬਣ ਬੈਠੇ ਆ। ਪੰਜਾਬੀਓ ! ਹੁਣ ਆਪ ਈ ਆਪਣਾ ਘਰ ਪੱਕਾ ਕਰੋ ਤੇ ਦੂਰ ਰਹੋ ਇਹੋ ਜਿਹੀਆਂ ਜ਼ਹਿਰਾਂ ਤੋਂ। ਹਾਲਾਂਕਿ ਕੁਝ ਲੋਕ ਰਵਾਇਤੀ ਨਸ਼ੇ ਦਾ ਡੱਟਵਾਂ ਵਿਰੋਧ ਕਰਦੇ ਨੇ, ਪਰ ਇੰਝ ਚਿੱਟੇ ਨਾਲ਼ ਰੋਜ਼ਾਨਾ ਦੋ-ਤਿੰਨ ਨੌਜਵਾਨਾਂ ਨੂੰ ਅਸੀਂ ਗੁਆ ਕੇ ਅਸੀਂ ਜਾ ਵੀ ਕਿੱਧਰ ਰਹੇ ਹਾਂ..? ਇਹਦੇ ਨਾਲੋਂ ਤਾਂ ਫੇਰ ਰਵਾਇਤੀ ਨਸ਼ਿਆਂ ਦੇ ਹੱਕ 'ਚ ਖੜ੍ਹੇ ਲੋਕਾਂ ਦੀ ਦਲੀਲ ਭਾਰੀ ਹੋ ਰਹੀ ਹੈ। ਖ਼ੈਰ ! ਇਹ ਬਹਿਸ ਦਾ ਵਿਸ਼ਾ ਹੈ ਤੇ ਇਹਦੇ 'ਤੇ ਬਹਿਸ ਚੱਲਣੀ ਵੀ ਚਾਹੀਦੀ ਹੈ , ਪਰ ਕਮਾਲ ਦੀ ਗੱਲ ਇਆ ਕਿ ਚੋਣਾਂ ਵਿਚ ਪੰਜਾਬੀ ਦੀ ਤਬਾਹ ਹੋ ਰਹੀ ਜਵਾਨੀ ਕੋਈ ਮੁੱਦਾ ਈ ਨਹੀਂ ਬਣ ਰਹੀ; ਜਦਕਿ ਪੰਜਾਬ ਦੀ ਰਾਜਨੀਤੀ ਨੂੰ ਇਸ ਮੁੱਦੇ 'ਤੇ ਲੋਕ-ਕਚਹਿਰੀ ਵਿਚ ਨੀਤੀਆਂ ਅਤੇ ਰਿਪੋਰਟ ਕਾਰਡ ਲੈ ਕੇ ਆਉਣੇ ਚਾਹੀਦੇ ਹਨ ;
ਪਾਣੀ ਡਿੱਗਿਆ ਪਹਾੜਾਂ ਤੋਂ , ਓਏ ਪਾਣੀ ਡਿੱਗਿਆ ਪਹਾੜਾਂ ਤੋਂ
ਸੂਈਆਂ ਨੇ ਸੁਆਤੇ ਨੀਂਦ ਸਦਾ ਦੀ, ਜਿਹੜੇ ਟੁੱਕੇ ਨ੍ਹੀਂ ਸੀ ਜਾਂਦੇ ਤਲਵਾਰਾਂ ਤੋਂ !!
-ਮਿੰਟੂ ਗੁਰੂਸਰੀਆ

ਚੋਣ ਕਮੀਸ਼ਨ ਨੇ ਕੁੜੀ ਮਾਰ ਜਗੀਰੋ ਨੂੰ ਚੋਣ ਲੜਨ ਤੋ  ਅਯੋਗ ਘੋਸ਼ਿਤ ਕਰ ਇਹ ਫੈਸਲਾ ਲਿਆ ਕਿ ਤੁਸੀ ਲਗਾਤਾਰ ਤਿੰਨ ਚੋਣਾ ਨਹੀ ਲੜ ਸਕਦੇ!!ਜਗੀਰ ਕੌਰ ਨੂ...
14/04/2019

ਚੋਣ ਕਮੀਸ਼ਨ ਨੇ ਕੁੜੀ ਮਾਰ ਜਗੀਰੋ ਨੂੰ ਚੋਣ ਲੜਨ ਤੋ ਅਯੋਗ ਘੋਸ਼ਿਤ ਕਰ ਇਹ ਫੈਸਲਾ ਲਿਆ ਕਿ ਤੁਸੀ ਲਗਾਤਾਰ ਤਿੰਨ ਚੋਣਾ ਨਹੀ ਲੜ ਸਕਦੇ!!
ਜਗੀਰ ਕੌਰ ਨੂੰ ਡੂੰਘੇ ਸਦਮੇ ਕਰਕਾ ਪਈਆੰ ਭਾਜੜਾ ਤੇ ਮਿੰਟਾੰ ਵਿਚ ਚਿਹਰਾ ਨੇ ਵੀ ਰੰਗ ਵਟਾਇਆ!!

11/04/2019

Address

Ludhiana
141110

Telephone

9814240604

Website

Alerts

Be the first to know and let us send you an email when Aam Aadmi party student fadration of punjab posts news and promotions. Your email address will not be used for any other purpose, and you can unsubscribe at any time.

Shortcuts

Share