31/05/2026
ਅੱਜ ਸਰਕਾਰੀ ਹਾਈ ਸਕੂਲ ਖੰਡੂਰ ਵਿਖੇ ਮੈਗਾ ਪੀ.ਟੀ.ਐਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਘਰ ਦਾ ਕੰਮ, ਰੋਜ਼ਾਨਾ ਗਤੀਵਿਧੀਆਂ ਅਤੇ ਵੱਖ-ਵੱਖ ਰੁਝੇਵਿਆਂ ਰਾਹੀਂ ਬੱਚਿਆਂ ਦੀ ਪੜ੍ਹਾਈ ਵਿੱਚ ਸਹਿਯੋਗ ਕਰਨ ਲਈ ਮਾਪਿਆਂ ਦਾ ਮਾਰਗਦਰਸ਼ਨ ਕਰਨਾ ਤਾਂ ਜੋ ਛੁੱਟੀਆਂ ਤੋਂ ਬਾਅਦ ਸਕੂਲ ਵਾਪਸੀ ਸੁਖਾਲ਼ੀ ਹੋ ਸਕੇ, ਇਸ ਦੇ ਨਾਲ ਨਾਲ ਖੇਡਣ-ਕੁੱਦਣ, ਘਰ ਦੇ ਕੰਮਾਂ ਵਿੱਚ ਹੱਥ ਵਟਉਣਾ ਅਤੇ ਮਾਪਿਆਂ ਦੇ ਸਿੱਖਿਆ ਪ੍ਰਤੀ ਵਿਚਾਰਾਂ ਤੇ ਚਰਚਾ ਕੀਤੀ ਗਈ। ਇਸ ਪ੍ਰਗਰਾਮ ਤਹਿਤ ਸਕੂਲ ਸਟਾਫ, ਸਕੂਲ ਮੈਨੇਜਮੈਂਟ ਕਮੇਟੀ ਅੱਠਵੀਂ, ਦਸਵੀਂ ਜਮਾਤ ਦੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਤਸਦੀਕ ਕੀਤੇ ਗਏ।
(NITI Aayog School Education Quality Report) ਵਿੱਚ ਪੰਜਾਬ ਦਾ ਪਹਿਲਾ ਰੈਂਕ ਆਉਣ 'ਤੇ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਸਨਮਾਨ ਪੱਤਰ ਸਮੂ੍ਹ ਅਧਿਆਪਕ ਸਾਹਿਬਾਨਾ ਨੂੰ ਦਿੱਤੇ ਗਏ।
ਗਰਮੀਆਂ ਦੀਆਂ ਛੁੱਟੀਆਂ ਵਿੱਚ ਸਿੱਖਿਆ ਤੋਂ ਦੂਰੀ ਨਹੀਂ ਹੋਣੀ ਚਾਹੀਦੀ। ਇਹ ਸਮਾਂ ਬੱਚੇ ਦੇ ਦਿਲ, ਦਿਮਾਗ਼ ਤੇ ਦਿਸ਼ਾ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ।
ਅੰਤ ਵਿੱਚ ਸਕੂਲ ਦੇ ਮੁੱਖ ਖ-ਅਧਿਆਪਕ ਸ਼੍ਰੀਮਤੀ ਅਸ਼ਦੀਪ ਪ੍ਰੀਆ ਜੀ ਨੇ ਆਏ ਹੋਏ ਮਾਪਿਆਂ, SMC ਮੈਂਬਰਾਂ ਦਾ ਅੱਜ ਦੇ ਪ੍ਰੋਗਰਾਮ ਵਿਚ ਆਉਣ ਤੇ ਧੰਨਵਾਦ ਕੀਤਾ l ਸਕੂਲ ਵਿਚ ਗ਼ਰਮੀ ਨੂੰ ਦੇਖਦੇ ਹੋਏ ਵਿਦਿਆਰਥੀਆਂ ਅਤੇ ਮਾਪਿਆਂ ਲਈ ਠੰਡੇ ਤੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ l
08/05/2026
Make a book English activity
06/05/2026
ਸਰਕਾਰੀ ਹਾਈ ਸਕੂਲ ਖੰਡੂਰ
ਨਵੇਂ ਵਿਦਿਆਕ ਸੈਸ਼ਨ 2026 ਦੀ ਸ਼ੁਭ ਸ਼ੁਰੂਆਤ ਮੌਕੇ
ਮਿਤੀ 06-05-2026 ਨੂੰ ਸਰਕਾਰੀ ਹਾਈ ਸਕੂਲ ਖੰਡੂਰ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਬੜੀ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਗਿਆ। ਇਸ ਪਾਵਨ ਅਵਸਰ 'ਤੇ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਭਾਗ ਲੈ ਕੇ ਗੁਰਬਾਣੀ ਦਾ ਆਨੰਦ ਮਾਣਿਆ l
ਪਾਠ ਉਪਰੰਤ, ਸਕੂਲ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਸਭ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ, ਜੋ ਸਾਡੇ ਸਿੱਖ ਧਰਮ ਦੀ ਸੇਵਾ, ਸਾਂਝ ਅਤੇ ਸਮਾਨਤਾ ਦੀ ਮਹਾਨ ਪਰੰਪਰਾ ਨੂੰ ਦਰਸਾਉਂਦਾ ਹੈ।
ਇਸ ਤਰ੍ਹਾਂ, ਨਵੇਂ ਸੈਸ਼ਨ ਦੀ ਸ਼ੁਰੂਆਤ ਆਤਮਿਕ ਮਾਹੌਲ ਵਿੱਚ ਹੋਈ ਜੋ ਸਾਰੇ ਲਈ ਪ੍ਰੇਰਣਾਦਾਇਕ ਸਾਬਤ ਹੋਈ।
ਵੱਲੋਂ:
ਮੁੱਖ ਅਧਿਆਪਕਾ
ਸਰਕਾਰੀ ਹਾਈ ਸਕੂਲ ਖੰਡੂਰ
05/04/2026
Admission open 6th to 10th class
04/04/2026
ਸਰਕਾਰੀ ਹਾਈ ਸਕੂਲ ਖੰਡੂਰ (ਲੁਧਿਆਣਾ) ਵੱਲੋਂ ਮਿਤੀ 04-04-2026 ਨੂੰ ਕਰਵਾਈ ਗਈ ਦਾਖਲਾ ਰੈਲੀ ਸਫਲਤਾਪੂਰਵਕ ਸੰਪੰਨ ਹੋਈ। ਸਕੂਲ ਵਿੱਚ 6ਵੀਂ ਤੋਂ 10ਵੀਂ ਕਲਾਸ ਲਈ ਦਾਖਲੇ ਖੁੱਲ੍ਹੇ ਹਨ ਅਤੇ ਵਿਦਿਆਰਥੀਆਂ ਲਈ ਸਮਾਰਟ ਕਲਾਸਰੂਮ, ਸੀ.ਸੀ.ਟੀ.ਵੀ. ਕੈਮਰੇ, ਮਿਡ ਡੇ ਮੀਲ, ਇੰਗਲਿਸ਼ ਬੂਸਟਰ ਕਲੱਬ, ਕੰਪਿਊਟਰ ਲੈਬ, ਖੇਡਾਂ, ਸਾਇੰਸ ਲੈਬ,ਫਲੈਟ ਪੈਨਲ ਰੂਮ ਅਤੇ ਹੋਰ ਆਧੁਨਿਕ ਸੁਵਿਧਾਵਾਂ ਉਪਲਬਧ ਹਨ।
ਮੁੱਖ ਅਧਿਆਪਕਾ ਜੀ ਅਤੇ ਸਮੂਹ ਸਟਾਫ ਵੱਲੋਂ ਇਸ ਰੈਲੀ ਵਿੱਚ ਸ਼ਾਮਲ ਹੋਣ ਲਈ ਸਤਿਕਾਰਯੋਗ ਸਰਪੰਚ ਸਾਹਿਬ ਸ :ਕੁਲਦੀਪ ਖੰਡੂਰਿਆ, ਪੰਚ ਸ :ਲਖਵੀਰ ਸਿੰਘ ਅਤੇ ਸ :ਗੁਰਮੇਲ ਸਿੰਘ ਜੀ ਦਾ ਸਾਰੇ SMC ਮੈਂਬਰਾਂ ਦਾ ਵੀ ਖ਼ਾਸ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਮੁਹਿੰਮ ਨੂੰ ਸਫਲ ਬਣਾਇਆ।ਇਸ ਤੋਂ ਇਲਾਵਾ ਸ਼੍ਰੀ ਸੁਸ਼ੀਲ ਕੁਮਾਰ ਜੀ ਦਾ ਵੀ ਖ਼ਾਸ ਧੰਨਵਾਦ ਜਿਨ੍ਹਾਂ ਨੇ ਆਪਣੀ ਕੀਮਤੀ ਹਾਜ਼ਰੀ ਨਾਲ ਇਸ ਰੈਲੀ ਨੂੰ ਕਾਮਯਾਬ ਬਣਾਇਆ।ਅਸੀਂ ਸਭ ਦੇ ਸਹਿਯੋਗ ਲਈ ਹਿਰਦੇ ਤੋਂ ਆਭਾਰੀ ਹਾਂ।