26/09/2026
ਅਕਾਲ ਅਕੈਡਮੀ ਧਮੋਟ ਵਿਖੇ ਅੱਜ ਇੱਕ ਅਤਿਅੰਤ ਰੂਹਾਨੀ ਅਤੇ ਖ਼ੁਸ਼ੀਆਂ ਭਰਿਆ ਦਿਹਾੜਾ ਰਿਹਾ। ਗੁਰੂ ਸਾਹਿਬ ਜੀ ਦੀ ਅਪਾਰ ਕ੍ਰਿਪਾ ਸਦਕਾ ਅਕੈਡਮੀ ਦੇ 10 ਵਿਦਿਆਰਥੀਆਂ ਅਤੇ 5 ਹੋਰ ਪ੍ਰਾਣੀਆਂ ਨੇ ਅੰਮ੍ਰਿਤ ਵੇਲੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣਨ ਦਾ ਸੁਭਾਗ ਹਾਸਲ ਕੀਤਾ। ੴ🌸
ਕੋਟਿ-ਕੋਟਿ ਧੰਨਵਾਦ ਉਸ ਪਰਵਰਦਗਾਰ ਦਾ, ਜਿਨ੍ਹਾਂ ਨੇ ਇਨ੍ਹਾਂ ਰੂਹਾਂ ਨੂੰ ਆਪਣੇ ਲੜ ਲਾਇਆ। ਅਰਦਾਸ ਹੈ ਕਿ ਵਾਹਿਗੁਰੂ ਜੀ ਸਮੁੱਚੀ ਗੁਰਸੰਗਤ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਸਾਰੀ ਉਮਰ ਗੁਰੂ ਮਾਰਗ 'ਤੇ ਚੱਲਣ ਦਾ ਬਲ ਅਤੇ ਉੱਦਮ ਬਖ਼ਸ਼ਣ। 🕊️💙