Gadri Baba Harnam Singh Govt Sen Sec School Kala Sanghian Kapurthala

Gadri Baba Harnam Singh Govt Sen Sec School Kala Sanghian Kapurthala The School was established in 1907. It is Affiliated to P.S.E.B. School is a Sen.Sec. School.

6th

NCC Camp
30/05/2026

NCC Camp

Mega PTM 30 May 2026
30/05/2026

Mega PTM 30 May 2026

Mega PTM 30 May 2026Certificate Distribution To Students
30/05/2026

Mega PTM 30 May 2026

Certificate Distribution To Students

*ਕਪੂਰਥਲਾ ਦੇ ਸਿਤਾਰੇ*👍👍👍👍👍👍👍👍👍👍*GBHSSS Kala Sanghian**GSSS Phagwara Girls**GSSS Tibba*
30/05/2026

*ਕਪੂਰਥਲਾ ਦੇ ਸਿਤਾਰੇ*
👍👍👍👍👍👍👍👍👍👍
*GBHSSS Kala Sanghian*
*GSSS Phagwara Girls*
*GSSS Tibba*

23/05/2026

Morning Assembly at Gadri Baba Harnam Singh PM Shri Govt Sen Sec School Kala Sanghian Kapurthala

ਦੋਆਬੇ ਦੇ ਕਪੂਰਥਲਾ ਜਿਲ੍ਹੇ ਦਾ ਪਿੰਡ ਕਾਲਾ ਸੰਘਿਆਂ ਨੂੰ ਗ਼ਦਰੀਆਂ ਦੇ ਪਿੰਡ ਵੱਜੋ ਵੀ ਜਾਣਿਆ ਜਾਂਦਾ ਹੈ। ਇਸ ਪਿੰਡ ਦੇ ਕਈ ਦੇਸ਼ ਭਗਤ ਆਜ਼ਾਦੀ ਦੀ ਗ਼ਦ...
18/05/2026

ਦੋਆਬੇ ਦੇ ਕਪੂਰਥਲਾ ਜਿਲ੍ਹੇ ਦਾ ਪਿੰਡ ਕਾਲਾ ਸੰਘਿਆਂ ਨੂੰ ਗ਼ਦਰੀਆਂ ਦੇ ਪਿੰਡ ਵੱਜੋ ਵੀ ਜਾਣਿਆ ਜਾਂਦਾ ਹੈ। ਇਸ ਪਿੰਡ ਦੇ ਕਈ ਦੇਸ਼ ਭਗਤ ਆਜ਼ਾਦੀ ਦੀ ਗ਼ਦਰ ਵਿਚ ਸ਼ਾਮਿਲ ਰਹੇ ਹਨ।
ਜਿਨ੍ਹਾਂ ਵਿਚੋ ਗ਼ਦਰੀ ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ ਇੱਕ ਅਹਿਮ ਨਾਮ ਹੈ। ਫਿਰੋਜ਼ਪੁਰ ਛਾਉਣੀ ਵਿਚ ਫ਼ੋਜ ਦੀ ਨੌਕਰੀ ਦੌਰਾਨ ਉਹ ਸ਼ਹੀਦ ਕਰਤਾਰ ਸਿੰਘ ਸਰਾਭੇ ਅਤੇ ਵਿਸ਼ਨੂੰ ਗਨੇਸ਼ ਪਿੰਗਲੇ ਦੇ ਸੰਪਰਕ ਵਿਚ ਆਏ ਸਨ ਅਤੇ ਗ਼ਦਰ ਪਾਰਟੀ ਦੀਆਂ ਫਿਰੋਜ਼ਪੁਰ ਛਾਉਣੀ ਦੀਆਂ ਗਤੀਵਿਧੀਆਂ ਵਿਚ ਸ਼ਾਮਿਲ ਰਹੇ । ਉਨ੍ਹਾਂ ਨੂੰ ਲਾਹੌਰ ਸ਼ਾਜਿਸ਼ ਕੇਸ ਦੂਜੇ ਦੌਰਾਨ ਜਾਇਦਾਦ ਜਬਤੀ ਅਤੇ ਉਮਰ ਕੈਦ ਦੀ ਸਜਾ ਹੋਈ।ਉਹ ਤਕਰੀਬਨ 21 ਸਾਲ ਵੱਖ ਵੱਖ ਜੇਲ੍ਹਾਂ ਵਿਚ ਬੰਦ ਰਹੇ। ਭਾਈ ਰਣਧੀਰ ਸਿੰਘ, ਬਾਬਾ ਸੋਹਣ ਸਿੰਘ ਭਕਨਾ ਅਤੇ ਸ਼ਹੀਦ ਭਗਤ ਸਿੰਘ ਵਰਗੇ ਦੇਸ਼ ਭਗਤਾਂ ਨਾਲ ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ ਵੱਖ ਵੱਖ ਜੇਲ੍ਹਾਂ ਵਿਚ ਰਹੇ।

ਜੇਲ੍ਹਾਂ ਵਿਚ ਬਾਬਾ ਜੀ ਤੇ ਬਹੁਤ ਤਸ਼ੱਦਦ ਕੀਤਾ ਜਾਂਦਾ ਰਿਹਾ, ਪਰ ਇਹ ਤਸ਼ੱਦਦ ਅਤੇ ਸਖ਼ਤੀ ਵੀ ਬਾਬਾ ਜੀ ਦਾ ਹੌਸਲਾ ਨਾ ਤੋੜ ਸਕੀ ਅਤੇ ਬਾਬਾ ਜੀ ਦੇ ਮਨ ਦੇ ਅੰਦਰ ਦੇਸ਼ ਪ੍ਰੇਮ
ਅਤੇ ਦੇਸ਼ ਦੀ ਆਜ਼ਾਦੀ ਲਈ ਜਜਬਾ ਉਂਝ ਹੀ ਬਰਕਰਾਰ ਰਿਹਾ।

ਇਹ ਘਟਨਾ ਹਜ਼ਾਰੀ ਬਾਗ ਜੇਲ੍ਹ ਦੀ ਹੈ, ਜਦੋਂ ਬਾਬਾ ਜੀ ਅਤੇ ਗ਼ਦਰੀ ਬਾਬਿਆਂ ਉਪਰ ਜੇਲ੍ਹ ਵਿਚ ਜੇਲ੍ਹ ਅਧਿਕਾਰੀਆਂ ਦਾ ਜੁਲਮ ਹੱਦਾਂ ਬੰਨੇ ਟੱਪ ਗਿਆ ਤਾਂ ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ ਅਤੇ ਨੱਥਾ ਸਿੰਘ ਧੁੰਨ ਅਤੇ ਹੋਰ ਗ਼ਦਰੀ ਬਾਬਿਆਂ ਨੇ ਜੇਲ੍ਹ ਵਿਚ ਹਰਨ ਹੋਣ ਦੇ ਮਨਸੂਬੇ ਬੰਨਣੇ ਆਰੰਭ ਕਰ ਦਿੱਤੇ।ਇਹ ਸਕੀਮਾਂ ਅਜੇ ਬਣ ਹੀ ਰਹੀਆਂ ਸਨ ਕਿ ਜੇਲ੍ਹ ਵਿਚ ਬੰਦ ਇੱਕ ਰਾਜਸੀ ਕੈਦੀ ਰਾਜਪੂਤ ਕੇਸਰੀ ਸਿੰਘ ਨੇ ਟਿੱਚਰ ਕਰਦਿਆਂ ਕਿਹਾ ਕਿ ਜੇਲ੍ਹ ਤੋੜ ਕੇ ਨਿਕਲਣਾ ਨਾ- ਮੁਨਕਨ ਕੰਮ ਹੈ। ਇਹ ਗੱਲ ਬਾਬਿਆਂ ਨੂੰ ਹੋਰ ਚੁਭ ਗਈ ਅਤੇ ਗ਼ਦਰੀ ਬਾਬਿਆਂ ਨੇ ਜੇਲ੍ਹ ਵਿਚੋ ਹਰਨ ਹੋਣ ਦੀਆਂ ਹੋਰ ਜਿਆਦਾ ਤਿਆਰੀਆਂ ਸ਼ੁਰੂ ਕਰ ਦਿੱਤੀਆਂ।
ਇਸ ਲਈ ਇੱਕ ਸਕੀਮ ਬਣਾਈ ਗਈ ਤੇ ਹਰ ਰੋਜ਼ ਸ਼ਾਮ ਨੂੰ ਉੱਚੀ ਉੱਚੀ ਪਾਠ ਕੀਤਾ ਜਾਂਦਾ , ਜਿਸ ਨਾਲ ਪਹਿਰੇਦਾਰਾਂ ਨੂੰ ਕਿਸੇ ਕਿਸਮ ਦਾ ਸ਼ੱਕ ਨਾ ਹੋਵੇ ਅਤੇ ਉਹ ਅਵੇਸਲੇ ਹੋ ਜਾਣ ਕਿ ਇਹ ਤਾਂ ਪੰਜਾਬੀਆਂ ਦਾ ਰੋਜ ਦਾ ਕੰਮ ਹੈ।

ਇੱਕ ਸ਼ਾਮ ਬਾਬਾ ਹਰਨਾਮ ਸਿੰਘ ਦੇ ਨਾਲ ਦੀ ਬੈਰਕ ਵਿਚ ਬੰਦ ਦੋ ਕੈਦੀਆਂ ਵਿਚੋਂ ਤੇਜਾ ਸਿੰਘ ਬੈਰਕ ਦੀ ਸ਼ਤੀਰੀ ਨਾਲ ਲਟਕ ਕੇ ਕਿਸੇ ਤਰ੍ਹਾਂ ਜੇਲ੍ਹ ਦੇ ਰੋਸ਼ਨਦਾਨ ਵਿੱਚੋ ਬਾਹਰ ਆ ਗਿਆ। ਮਿਥੀ ਹੋਈ ਸਕੀਮ ਅਨੁਸਾਰ ਬਾਬਾ ਹਰਨਾਮ ਸਿੰਘ ਨੇ ਪਹਿਰਾ ਦੇ ਰਹੇ ਸਿਪਾਹੀ ਨੂੰ ਪਹਿਲਾਂ ਹੀ ਗੱਲਾਂ-ਬਾਤਾਂ ਵਿਚ ਲਾਇਆ ਹੋਇਆ ਸੀ। ਪਿਛੋ ਆ ਕੇ ਤੇਜਾ ਸਿੰਘ ਨੇ ਸਿਪਾਹੀ ਨੂੰ ਫੜ ਲਿਆ ਅਤੇ ਉਸ ਦੇ ਮੂੰਹ ਵਿਚ ਰੋੜਾ ਦੇ ਕੇ ਉਸ ਨੂੰ ਥਮਲੇ ਨਾਲ ਬੰਨ ਦਿੱਤਾ ਅਤੇ ਖੁਦ ਉਸ ਦੀ ਵਰਦੀ ਪਹਿਨ ਕੇ ਪਹਿਰਾ ਦੇਣ ਲੱਗ ਗਿਆ। ਜਦੋ ਉਥੇ ਇੰਚਾਰਜ ਜਮਾਦਾਰ ਆਇਆ ਜਿਸ ਕੋਲ ਚਾਬੀਆਂ ਦੇ ਗੁੱਛੇ ਸਨ ਤਾਂ ਸੁੱਚਾ ਸਿੰਘ ਨੇ ਝਪਟਾ ਮਾਰ ਕੇ ਉਸ ਤੋ ਚਾਬੀਆਂ ਖੋਹ ਲਈਆ ਜਮਾਦਾਰ ਨੂੰ ਸੋਧਣ ਦੀ ਜਿੰਮੇਵਾਰੀ ਬਾਬਾ ਹਰਨਾਮ ਸਿੰਘ ਦੀ ਸੀ।ਬਾਬਾ ਜੀ ਨੇ ਉਸ ਨੂੰ ਸਖਤੀ ਨਾਲ ਦਬੋਚ ਲਿਆ ਅਤੇ ਕਿਹਾ "ਜੇ ਜਾਨ ਪਿਆਰੀ ਹੈ ਤਾਂ ਬੰਦਿਆਂ ਵਾਂਗ ਚੁੱਪ ਰਹਿ"
ਚਾਬੀਆ ਦਾ ਪਹਿਲਾ ਗੁੱਛਾ ਹੀ ਸ਼ਪੈਸ਼ਲ ਬਲਾਕ ਦਾ ਨਿਕਲਿਆ ਜਿਸ ਵਿਚ 18 ਆਦਮੀ ਸਨ, ਉਨ੍ਹਾਂ ਨੂੰ ਬਾਹਰ ਕੱਢ ਕੇ ਉਸ ਬੈਰਕ ਵਿਚ ਇੰਚਾਰਜ ਜਮਾਦਾਰ ਅਤੇ ਸਿਪਾਹੀ ਨੂੰ ਬੰਦ ਕਰ ਦਿੱਤਾ। ਕਈ ਕੋਸ਼ਿਸ਼ ਬਾਅਦ ਵੀ ਭਾਈ ਰਣਧੀਰ ਸਿੰਘ ਹੋਰਾਂ ਦੇ ਬੈਰਕ ਦੀ ਚਾਬੀ ਨਾ ਲੱਗੀ ਤਾਂ ਭਾਈ ਸਾਹਿਬ ਨੇ ਸਾਰੇ ਗ਼ਦਰੀ ਬਾਬਿਆਂ ਨੂੰ ਉਥੋ ਜਲਦੀ ਨਿਕਲ ਜਾਣ ਲਈ ਕਿਹਾ।
ਇਨ੍ਹੇ ਚਿਰ ਵਿਚ ਜੇਲ੍ਹ ਦਾ ਅਲਾਰਮ ਵੱਜ ਗਿਆ ਅਤੇ ਗਾਰਦ ਪਹੁੰਚਣ ਤੇ ਸਾਰੇ ਬਾਬਿਆਂ ਨੇ ਜੇਲ੍ਹ ਦੀ ਦੀਵਾਰ ਵੱਲ ਭੱਜਣਾ ਸ਼ੁਰੂ ਕੀਤਾ । ਬਾਬਾ ਜੀ ਦੇ ਹੱਥ ਵਿਚ ਇੱਕ ਬੈਰਕ ਦਾ ਖੋਲ੍ਹਿਆ ਹੋਇਆ ਭਾਰੀ ਜਿੰਦਰਾ ਸੀ। ਇੱਕ ਸਾਥੀ ਨੇ ਬਾਬਾ ਜੀ ਨੂੰ ਕਿਹਾ "ਚਲਾ ਦੇ ਇਸ ਨੂੰ ਕੀ ਕਰਨ ਨੂੰ ਰੱਖਿਆ ਹੈ"। ਬਾਬਾ ਜੀ ਨੇ ਜਦੋਂ ਜਿੰਦਰਾ ਵਗ੍ਹਾ ਕੇ ਗਾਰਦ ਵੱਲ ਮਾਰਿਆ ਤਾਂ ਗਾਰਦ ਇਸ ਨੂੰ ਬੰਬ ਸਮਝ ਕੇ ਡਰ ਗਈ। ਗ਼ਦਰੀ ਬਾਬਿਆਂ ਨੇ ਜਲਦੀ ਜਲਦੀ ਜੇਲ੍ਹ ਦੀ ਦੀਵਾਰ ਤੇ ਚੜ੍ਹ ਬਾਹਰ ਵੱਲ ਛਾਲਾਂ ਮਾਰ ਦਿੱਤੀਆਂ। ਜੋ ਗ਼ਦਰੀ ਬਾਬੇ ਜੇਲ੍ਹ ਤੋਂ ਭੱਜਣ ਵਿਚ ਕਾਮਯਾਬ ਹੋ ਗਏ ਉਨ੍ਹਾਂ ਵਿਚ ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ ਨਾਲ ਪਾਖਰ ਸਿੰਘ ਢੁਡੀਕੇ, ਇੰਦਰ ਸਿੰਘ ਸ਼ੇਖ ਦੌਲਤ,ਹਰੀ ਸਿੰਘ ਕੱਕੜ ਅਤੇ ਤੇਜਾ ਸਿੰਘ ਭਿਖੀ ਵਰਗੇ ਗ਼ਦਰੀ ਬਾਬੇ ਸ਼ਾਮਲ ਸਨ। ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ ਅਤੇ ਉਨ੍ਹਾਂ ਦੇ ਚਾਰ ਹੋਰ ਸਾਥੀ ਜੇਲ੍ਹ ਦੀ ਦੀਵਾਰ ਟੱਪਦੇ ਸਮੇਂ ਸਖ਼ਤ ਜਖ਼ਮੀ ਹੋ ਗਏ ਅਤੇ ਬਾਅਦ ਵਿਚ ਗ੍ਰਿਫ਼ਤਾਰ ਕਰ ਲਏ ਗਏ। ਇਨ੍ਹਾਂ ਹਰਨ ਹੋਏ ਬਾਬਿਆਂ ਦੀ ਗ੍ਰਿਫਤਾਰੀ ਲਈ 3000 ਤੋ 7000 ਤੱਕ ਦਾ ਇਨਾਮ ਰੱਖਿਆ ਗਿਆ।
ਦੂਸਰੇ ਦਿਨ ਦੀਆਂ ਅਖਬਾਰਾਂ ਗ਼ਦਰੀ ਬਾਬਿਆਂ ਦੀ ਇਸ ਦਲੇਰੀ ਭਰੇ ਕਾਰਨਾਮੇ ਨਾਲ ਭਰੀਆਂ ਹੋਈਆਂ ਸਨ।
ਜੇਲ੍ਹ ਵਿਚੋ ਬਿਨ੍ਹਾਂ ਸ਼ਰਤ ਰਿਹਾ ਹੋਣ ਬਾਅਦ ਜਦੋਂ ਬਾਬਾ ਜੀ 1937 ਵਿਚ ਮਾਲਵਾ ਦੀਵਾਨ ਦੀ ਤਰਫੋਂ ਆਨੰਦਪੁਰ ਸਾਹਿਬ ਵਿਚ ਇੱਕ ਸਨ੍ਹਮਾਨ ਤੋ ਬਾਅਦ ਸਟੇਜ ਤੋ ਉਤਰ ਰਹੇ ਸਨ ਤਾਂ ਇੱਕ ਸਾਧੂ ਨੇ ਬਾਬਾ ਜੀ ਨੂੰ ਗਲਵਕੜੀ ਪਾ ਕੇ ਕਿਹਾ ਮੈਨੂੰ ਪਹਿਚਾਣਿਆ ਤਾਂ ਬਾਬਾ ਜੀ ਦੇ ਸਿਰ ਫੇਰਨ ਤੇ ਉਸ ਨੇ ਕਿਹਾ ਮੈਂ ਤੇਜਾ ਸਿੰਘ ਭਿਖੀ ਹਾਂ ਜੋ ਜੇਲ੍ਹ ਵਿਚੋ ਤੁਹਾਡੇ ਨਾਲ ਹਰਨ ਹੋਇਆ ਸੀ, ਮੈਂ ਭੇਸ ਬਦਲ ਕੇ ਰਹਿ ਰਿਹਾ ਹਾਂ ਅੰਗਰੇਜ਼ ਸਰਕਾਰ ਮੈਨੂੰ ਫੜ ਨਹੀ ਸਕੀ। ਬਾਬਾ ਜੀ ਨੇ ਉਸ ਨੂੰ ਘੁੱਟ ਕੇ ਜੱਫੀ ਪਾਈ ਅਤੇ ਕਿਹਾ ਕੋਈ ਵੀ ਜ਼ਰੂਰਤ ਹੋਈ ਤਾਂ ਮੈਨੂੰ ਦੱਸੀ।

ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ ਜੀ ਨੇ ਅੰਗਰੇਜ਼ਾਂ ਦੀ ਸ਼ਰਤਾਂ ਅਧੀਨ ਰਿਹਾਈ ਨੂੰ ਠੋਕਰ ਮਾਰ ਦਿੱਤੀ ਅਤੇ ਜੇਲ੍ਹ ਤੋੜਨ ਦੇ ਕੇਸ ਵਿਚ ਉਨ੍ਹਾਂ ਨੂੰ ਦੋ ਸਾਲ ਦੀ ਹੋ ਸਜਾ ਹੋਈ।

ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ ਵਰਗੇ ਦੇਸ਼ ਭਗਤਾਂ ਨੂੰ ਸਲਾਮ ਹੈ ਜਿਨ੍ਹਾਂ ਦਾ ਹੌਸਲਾ ਨਾ ਤਾਂ ਜੇਲ੍ਹ ਦੀਆਂ ਸਖ਼ਤੀਆਂ ਤੋੜ ਸਕੀਆਂ ਨਾ ਹੀ ਜਾਇਦਾਦ ਅਤੇ ਜ਼ਮੀਨਾਂ ਜਬਤ ਹੋਣਾ।

ਇੰਦਰਜੀਤ ਬੱਸਣ

15/05/2026

ਨਾਟਕ ਚਾਂਦਨੀ ਚੌਂਕ ਦੀ ਪੇਸ਼ਕਾਰੀ

ਨਾਟਕ ਚਾਂਦਨੀ ਚੌਂਕ ਦੀ ਪੇਸ਼ਕਾਰੀ
15/05/2026

ਨਾਟਕ ਚਾਂਦਨੀ ਚੌਂਕ ਦੀ ਪੇਸ਼ਕਾਰੀ

Address

Vpo Alamgir Kala Sanghian
Kapurthala
144623

Alerts

Be the first to know and let us send you an email when Gadri Baba Harnam Singh Govt Sen Sec School Kala Sanghian Kapurthala posts news and promotions. Your email address will not be used for any other purpose, and you can unsubscribe at any time.

Shortcuts

Share

Category