06/04/2024
👳♂ ਮੈਂ ਅਧਿਆਪਕ ਹਾਂ 👳♂
😔 ਮੈਨੂੰ ਪਤਾ ਹੈ ਕਿ ਮੇਰੀ ਕੋਈ ਸ਼ੋਭਾ ਨਹੀ।
ਸ਼ੋਭਾ ਤਾਂ ਗੁੰਬਦ ਅਤੇ ਮਹੱਲਾਂ ਦੀ ਹੁੰਦੀ ਹੈ ।
ਮੈ ਤਾਂ ਇਕ ਨੀਂਹ ਹਾਂ
ਨੀਹਾਂ ਤਾਂ ਛੁਪੀਆ ਨੇ, ਨੀਂਹਾਂ ਕਿਹੜਾ ਦਿਖਦੀਆਂ ਨੇ ।
ਪਰ ਇਤਨਾ ਪਤਾ ਹੈ ਕਿ ਨੀਹਾਂ ਹਨ ਤਾਂ ਮਹੱਲ ਹਨ, ਨੀਹਾਂ ਹਨ ਤਾਂ ਗੁੰਬਦ ਹਨ।
😔ਮੈਨੂੰ ਪਤਾ ਹੈ ਕਿ ਮੇਰਾ ਅਪਣਾ ਕੋਈ ਵਜੂਦ ਨਹੀ ।
ਵਜੂਦ ਤਾਂ ਫਲ ਦਾ ਹੈ, ਵਜੂਦ ਤਾਂ ਰੁੱਖਾਂ ਦਾ ਹੈ।
ਮੈ ਤਾਂ ਬੀਜ਼ ਹਾਂ
ਪਰ ਏਨਾ ਪਤਾ ਹੈ ਕਿ ਬੀਜ਼ ਹੈ ਤਾਂ ਰੁੱਖ ਹਨ, ਬੀਜ਼ ਹੈ ਤਾਂ ਫਲ ਹਨ।
😔 ਮੈਨੂੰ ਪਤਾ ਹੈ ਕਿ ਮੈ ਲੋਕਾਂ ਦੀ ਚਰਚਾਂ ਚ ਨਹੀ, ਕਿਸੇ ਦੀ ਜੁਬਾਨ ਤੇ ਨਹੀ, ਕਿਸੇ ਦੀਆਂ ਗੱਲਾਂ 'ਚ ਨਹੀ।
ਗੱਲ ਤਾਂ ਦੀਵੇ ਦੀ ਹੁੰਦੀ ਹੈ, ਚਰਚਾ ਤਾਂ ਚਾਨਣ ਦੀ ਹੁੰਦੀ ਹੈ
ਮੈ ਤਾਂ 'ਜੋਤ' ਹਾਂ
ਪਰ ਹਾਂ ... ਜੋਤ ਹੈ ਤਾਂ ਚਾਨਣ ਹੈ, ਜੋਤ ਹੈ ਤਾਂ ਦੀਵਾ ਹੈ
😔 ਮੈਨੂੰ ਪਤਾ ਹੈ ਕਿ ਮੈ ਕਿਸੇ ਦਾ ਪਿਆਰੀ ਨਹੀ।
ਪਿਆਰ ਤਾਂ ਮਿੱਠੀਆਂ ਗੱਲਾਂ ਨੂੰ ਹੁੰਦਾ ਹੈ।
ਮੈਨੂੰ ਤਾਂ ਝਿੜਕਣਾ ਵੀ ਪੈਂਦਾ ਹੈ ।
ਪਰ ਹਾਂ ... 'ਝਿੜਕ' ਹੈ ਤਾ ਕੋਈ ਵਕੀਲ ਬਣਿਆ, ਝਿੜਕ ਹੈ ਤਾ ਕੋਈ ਡਾਕਟਰ ਬਣਿਆ, ਝਿੜਕ ਹੈ ਤਾ ਕੋਈ ਇੰਜਨੀਅਰ ਬਣਿਆ
😔 ਪਤਾ ਹੈ ਜੀ, ਬਹੁਤੇ ਮੇਰੇ ਤੇ ਮਾਣ ਨਹੀ ਕਰਦੇ ।
ਮਾਣ ਤਾਂ ਅਫਸਰਾਂ ਤੇ ਹੁੰਦਾ ਹੈ, ਮਾਣ ਤਾਂ ਫੌਜੀਆ ਤੇ ਹੁੰਦਾ ਹੈ, ਮਾਣ ਤਾਂ ਡਾਕਟਰਾਂ ਤੇ ਹੁੰਦਾ
ਪਰ ਮੈ ਤਾਂ ਅਧਿਆਪਕ ਹਾਂ।
ਪਰ ਹਾਂ.... ਅਧਿਆਪਕ ਹੈ ਤਾਂ ਡਾਕਟਰ ਹੈ, ਅਧਿਆਪਕ ਹੈ ਤਾਂ ਅਫਸਰ ਹੈ।
😊 ਕੋਈ ਮੇਰੇ ਤੇ ਮਾਣ ਕਰੇ ਜਾ ਨਾ ਕਰੇ
ਪਰ ਮੈਨੂੰ ਅਪਣੇ ਆਪ ਤੇ ਮਾਣ ਹੈ
ਕਿਉਕਿ ..
....... ਮੈ ਨੀਂਹ ਹਾਂ
....... ਮੈ ਬੀਜ਼ ਹਾਂ
....... ਮੈ ਮਿੱਠੀ ਝਿੜਕ ਹਾਂ
....... ਮੈ ਜੋਤ ਹਾਂ
...ਸਹੀ ਜਾਣਿਆ, ਮੈ ਇਕ ਅਧਿਆਪਕ ਹਾਂ
-----( 👳♂... 👳♂)