Maninder Singh Sangha

Maninder Singh Sangha Contact information, map and directions, contact form, opening hours, services, ratings, photos, videos and announcements from Maninder Singh Sangha, Education, Kapurthala.

08/04/2023
ਬਾਬਾ ਬੋਹੜ    (ਕਿਸ਼ਤ 1)(ਪੰਜਾਬ ਦੇ ਇਤਿਹਾਸ ਦੀ ਪਦ-ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀਦੇ ਸਮੇਂ ਤੋਂ ਲੈ ਕੇ ਗਾਂਧੀ ਜੀ ਦੇ ਦੇਹਾਂਤ ਤਕਦੀ ਕਹਾਣੀ)...
07/04/2023

ਬਾਬਾ ਬੋਹੜ (ਕਿਸ਼ਤ 1)
(ਪੰਜਾਬ ਦੇ ਇਤਿਹਾਸ ਦੀ ਪਦ-ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ
ਦੇ ਸਮੇਂ ਤੋਂ ਲੈ ਕੇ ਗਾਂਧੀ ਜੀ ਦੇ ਦੇਹਾਂਤ ਤਕ
ਦੀ ਕਹਾਣੀ) ਪਾਤਰ
ਬਾਬਾ ਬੋਹੜ-ਪਰਦੇ ਪਿਛੇ ਇਕ ਆਦਮੀ
ਤਿੰਨ ਚਾਰ ਮੁੰਡੇ-ਉਮਰ ਚੌਦਾਂ ਪੰਦਰਾਂ ਸਾਲ।
ਪਰਦੇ ਉਤੇ ਢਾਈ ਤਿੰਨ ਸੌ ਸਾਲ ਪੁਰਾਣੇ ਬੋਹੜ ਦਾ ਇਕ ਵਾਸਤਵਿਕ
ਚਿੱਤਰ। ਦੋ ਮੱਝਾਂ ਚਾਰਨ ਵਾਲੇ ਮੁੰਡੇ। ਇਹਨਾਂ ਦੀ ਟੋਲੀ ਦੇ ਦੋ ਮੁੰਡੇ ਕੁਝ ਦੂਰ ਵਾਲੀ
ਨਹਰ ਵਿਚ ਨਹਾ ਕੇ ਕਪੜੇ ਪਾਂਦੇ ਬੋਹੜ ਵਲ ਨੂੰ ਤੁਰੇ ਆ ਰਹੇ ਹਨ। ਇਹਨਾਂ ਦੋਹਾਂ
ਮੁੰਡਿਆਂ ਦੀਆਂ ਉਮਰਾਂ ਪੰਦਰਾਂ ਚੌਦਾਂ ਸਾਲ ਦੀਆਂ ਹਨ।
ਮੁੰਡਾ ੧- ਬਾਬਾ ਬੋਹੜ ਬਾਬਾ ਬੋਹੜ ਸਾਡੀ ਟੁਟੀ ਯਾਰੀ ਜੋੜ
(ਦੋਵੇਂ ਆਪਣੇ ਆਪਣੇ ਹੱਥਾਂ ਦੇ ਅੰਗੂਠੇ ਮੂੰਹ ਵਿਚ ਪਾ ਕੇ ਚੀਚੀਆਂ
ਮੁੰਡਾ ੧- ਬਾਬਾ ਬੋਹੜ, ਬਾਬਾ ਬੋਹੜ,
ਸਾਡੀ ਟੁਟੀ ਯਾਰੀ ਜੋੜ ।
ਮੁੰਡਾ ੨- ਬਾਬਾ ਬੋਹੜ, ਬਾਬਾ ਬੋਹੜ,
ਸਾਡੀ ਟੁੱਟੀ ਯਾਰੀ ਜੋੜ ।
ਮੁੰਡਾ ੧- ਹੁਣ ਨਾ ਇਸ ਨੂੰ ਸੱਕੇ ਤੋੜ,
ਮੌਤੋਂ ਉਰੇ ਚੀਜ਼ ਕੋਈ ਹੋਰ।
ਬਾਬਾ ਬੋਹੜ- ਸੁਣ ਲਓ, ਬੀਬਿਓ, ਮੈਂ ਬਹੁਤ ਨਿਹਾਲ ਹੋਇਆਂ ਤੁਹਾਨੂੰ ਦੇਖ
ਕੇ, ਰਾਂਝੇ ਮਹੀਵਾਲ ਤੁਸੀਂ ਹੋ ਧਰਤੀ ਏਸ ਦੇ ਦੋ ਬੀਬੇ ਬਾਲ।ਤੋੜ ਨਿਭਾਇਓ ਯਾਰੀਆਂ,
ਇਕ ਦੂਜੇ ਨਾਲ। ਤੁਸੀਂ ਹੋ ਸਾਰੇ ਜਾਣਦੇ ਨੱਚਣ ਦੀ ਸਾਰ, ਜਿਨ੍ਹਾਂ ਤੋਂ ਪੈ ਜਾਂਵਦੇ ਹਨ
ਮਾਤ ਨੱਚਾਰ।
(ਮੁੰਡੇ ਡਰ ਜਾਂਦੇ ਹਨ। ਦੂਜੇ ਮੁੰਡੇ ਵੀ ਇਹਨਾਂ ਪਾਸ ਆ ਜਾਂਦੇ ਹਨ।)
ਮੁੰਡਾ੧- (ਆ ਰਹੇ ਮੁੰਡਿਆ ਨੂੰ)
ਆਓ ਯਾਰੋ ਨੱਸ ਕੇ ਸਭ ਮੇਰੇ ਕੋਲ, ਬਾਬਾ ਬੋਹੜ ਜੇ ਬੋਲਦਾ
ਮਰਦਾਂ ਜਿਹੇ ਬੋਲ। ਬੋਲ ਰਿਹਾ ਜੇ ਆਦਮੀ ਨਹੀਂ ਘੁਘੀ ਕੋਲ, ਨਾ ਹੀ ਜਿਨ ਤੇ ਪਰੇਤ ਦੇ
ਇਹ ਸੁਹਣੇ ਬੋਲ।
(ਦੂਜੇ ਮੁੰਡੇ ਨੱਸ ਕੇ ਉਸ ਦੇ ਕੋਲ ਆ ਜਾਂਦੇ ਹਨ ਤੇ ਇਕ ਝੁਰਮਟ ਬਣਾਂਦੇ
ਹਨ)
ਬਾਬਾ ਬੋਹੜ-
ਸੁਣੋ ਬੀਬੀਓ ਰਾਣੀਓ ਨਹੀਂ ਮੈਥੋਂ ਡਰਨਾ
ਮੈਂ ਨਹੀਂ ਜਿੰਨ ਪਰੇਤ ਭਰਮ ਨਾ ਕੋਈ ਕਰਨਾ।
ਮੈਂ ਹਾਂ ਬਾਬਾ ਬੋਹੜ ਮੇਰੀ ਕੋਈ ਬਹੁਤੀ ਉਮਰ ਨਾ,
ਤਿੰਨ ਸੌ ਬਰਸੋਂ ਘੱਟ ਤੇ ਖ਼ਬਰੇ ਕਲ ਹੀ ਮਰਨਾ।
ਇਸ ਦੁਨੀਆਂ ਤੇ, ਸੁਹਣੀਓ, ਨਹੀਂ ਸਦਾ ਵਿਚਰਨਾ,
ਜੇ ਸੌ ਵਰ੍ਹਿਆਂ ਜੀਵਣਾ ਹੈ, ਫਿਰ ਭੀ ਮਰਨਾ।
ਮਰਦਾਂ, ਬੋਹੜਾਂ, ਨਗਰਾਂ ਇਹ ਕਿਸੇ ਦੀ ਧਰ ਨਾ
ਤਾਂ ਫਿਰ, ਬੀਬੀਓ ਰਾਣਿਓ, ਲਓ ਬੰਨ੍ਹ ਕਤਾਰ।
ਆਏ ਤੁਹਾਡੀ ਕੌਮ ਤੇ ਹਨ ਬਹੁਤ ਵਬਾਲ।
ਹੋਰ ਵੀ ਅੱਗੇ ਆਉਣਗੇ ਸੈਂਕੜੇ ਭੁਚਾਲ।
ਇਕ ਇਕ ਕਰਕੇ ਨੱਚੀਓ ਜੇ ਬੋਲਾਂ ਨਾਲ।
ਆ ਜਾਏ ਏਥੇ, ਬੱਚਿਓ ਉਹ ਰੰਗ ਬਹਾਰ,
ਇੰਦਰ ਦਿਉਤਾ ਤੁਸਾਂ ਤੋਂ ਜਾਵੇ ਬਲਿਹਾਰ।
(ਮੁੰਡੇ ਕਤਾਰ ਬੰਨ ਕੇ ਖਲੋ ਜਾਂਦੇ ਹਨ ਤੇ ਹਰ ਦੋ ਚਾਰ ਬੋਲਾਂ
ਪਿਛੋਂ ਇਕ ਜਣਾ ਨੱਚ ਕੇ ਦੂਜੇ ਪਾਸੇ ਚਲਾ ਜਾਂਦਾ ਹੈ।)
ਮੁੰਡਾ -
ਬਾਬਾ ਬੋਹੜ-

(ਮੁੰਡੇ ਇਹ ਸੁਣ ਕੇ ਦਿਲ ਧਰ ਆਉਂਦੇ ਹਨ।)
ਆਹੋ ਬਾਬਾ ਬੋਹੜਾ, ਤੈਥੋਂ ਕਿਉਂ ਡਰਨਾ ?
ਤੇਰੀ ਛਾਵੇਂ ਰੋਜ਼ ਬਸੇਰਾ ਅਸਾਂ ਜੇ ਕਰਨਾ,
ਤੇਰੀਆਂ ਗੱਲਾਂ ਸੁਣਨ ਤੋਂ ਸਾਨੂੰ ਕੋਈ ਉਜ਼ਰ ਨਾ।
ਪਹਿਲੋਂ ਸਾਡਾ, ਬਾਬਿਆ, ਪਰ ਸੁਣ ਲੈ ਹਾਲ,
ਨੱਸਾਂਗੇ ਫਿਰ ਤੁਧ ਨਾਲ ਅਸੀਂ ਘੁੱਮਰ ਚਾਲ।
ਕਹਿੰਦੇ ਹਨ ਇਸ ਦੇਸ਼ ਵਿਚ ਤੀਹ ਚਾਲੀ ਸਾਲ,
ਪਿਛੇ ਮੱਝਾਂ ਰਹਿੰਦੀਆਂ ਸਨ ਖੂਬ ਨਿਹਾਲ।
ਮੀਂਹ ਪੈਂਦੇ ਸਨ ਰੱਜ ਕੇ ਕੋਈ ਮੋਹਲੇਧਾਰ,
ਹੁੰਦੀ ਸੀ ਬਰਸਾਤ ਕਈ ਦਿਨ ਝਝਿਆ ਨਾਲ।
ਘਾਹ ਪਠੇ ਦੀ ਟੋਟ ਨਹੀਂ ਸੀ ਹਾੜ੍ਹ ਸਿਆਲ,
ਮੱਝਾਂ ਗਾਈਆਂ ਚਰਦੀਆਂ ਸਨ ਸਾਰਾ ਸਾਲ,
ਭਿਸ਼ਤਾਂ ਵਿਚ ਲੰਘਾਂਵਦੇ ਸਨ ਮੱਝੀਵਾਲ
ਦਿਨ ਇਹ ਉਮਰ ਜਵਾਨ ਦੇ ਜਿਹੜੇ ਪੰਜ ਚਾਰ।
ਪੁੱਤਰ ਮਾਵਾਂ ਪਾਲਦੀਆਂ ਸਨ ਦੁੱਧ ਘਿਉ ਨਾਲ
ਮਹੀਆਂ ਨੂੰ ਵੀ ਜਾਣਦੇ ਸਨ ਮਾਵਾਂ ਹਾਲ।
ਸੱਚੀ, ਬੀਬਾ ਰਾਣਿਆਂ ਤੁਧ ਕਹੀ ਉਚਾਰ,
ਬਦਲ ਗਏ ਨੇ ਦੇਸ ਵਿਚ ਲੋਕਾਂ ਦੇ ਹਾਲ।
ਜਦ ਹੋਏ ਸਨ ਦੇਸ਼ ਦੇ ਹਾਕਮ ਅੰਗਰੇਜ਼,
ਸੁਖ ਅਸਾਡੇ ਉਹਨਾਂ ਨੇ ਦਿਤੇ ਸਨ ਭੇਜ
ਖਬਰੇ ਕਿਹੜੇ ਦੇਸ ਨੂੰ ! ਉਹਨਾਂ ਦਾ ਤੇਜ
ਅਗਨੀ ਵਾਂਗ ਸੁਕਾ ਗਿਆ ਭੋਇੰ ਦੇ ਰੇਜ।
ਧਰਤੀ ਭਾਵੇਂ ਅੱਜ ਵੀ ਹੈ ਸੂ ਜ਼ਰਖੇਜ਼
ਨਹਰਾਂ ਖੂਹਾਂ ਨਾਲ, ਤੇ ਰੇਲਾਂ ਵੀ ਤੇਜ਼
ਕਣਕ ਕਪਾਹ ਇਸ ਦੇਸ ਦੀ ਦੇਂਦੀਆਂ ਭੇਜ
ਦੂਰ ਦੁਰਾਡੇ ਦੁਨੀ ਵਿਚ ਜਿਥੇ ਹੈ ਹੇਜ,
ਐਪਰ ਸਾਡੇ ਦੇਸ਼ ਦੀ ਇਹ ਨਵੀਂ ਸਟੇਜ
ਬਾਬਾ ਬੋਹੜ
ਦੁਧ ਦਹੀਂ ਦੀ ਥਾਉਂ ਨੇ ਹੁਣ ਕੁਰਸੀ ਮੇਜ਼,
ਟੁਟੇ ਨਾਹੀਂ ਪਿਛਲੇ, ਪਏ ਹੋਰ ਬੰਧੇਜ।
ਗੱਲਾਂ ਬੀਬੇ ਰਾਣਿਆਂ, ਹਨ ਤੇਰੀਆਂ ਠੀਕ
ਪੰਜਾਂ ਵਿਚੋਂ ਚਾਰ, ਪਰ ਪੰਜਵੀਂ ਤਫ਼ਰੀਕ
ਕੀਤਿਆਂ ਰਹਿੰਦਾ ਬਹੁਤ ਨਾ ਤੇਰੇ ਨਜ਼ਦੀਕ
ਸੱਚ ਝੂਠ ਹੋ ਜਾਂਵਦਾ ਜੇ ਹੋਏ ਵਧੀਕ।
ਠੀਕ ਹੋਵੇਗੀ ਬਾਬਿਆ, ਤੇਰੀ ਵੀ ਗੱਲ,
ਅਸੀਂ ਵੀ ਪਰ ਨਹੀਂ ਜੋੜਿਆ ਇਹ ਲੱਲ ਬਲੱਲ।
ਸਾਨੂੰ ਜਿੱਦਾਂ ਦੱਸਿਆ ਹੈ ਕਿਸੇ ਨੇ ਕੱਲ
ਦਿੱਤਾ ਤੇਰੇ ਪਾਸ ਆ ਅੱਜ ਅਸਾਂ ਉਥੱਲ।
ਨਾਲੇ ਅਸੀਂ ਵੀ ਦੇਖਦੇ ਹਾਂ ਜਦ ਆਪਣੀ ਵੱਲ,
ਸਾਡੇ ਵਿਚੋਂ ਕਿਹੜਾ ਉਹ ਗੱਭਰੂ ਮੱਲ
ਜਿਸਦੀਆਂ ਬਾਹਾਂ ਵਿਚ ਹੈ ਅਰਜਨ ਦਾ ਬਲ ?
ਦੇਖ ਜੇ ਸਕਦਾ ਆਪ ਤੂੰ ਸਾਡੇ ਪਿੰਡ ਚਲ,
ਮਨ ਜਾਂਦਾ ਤੂੰ ਅਸਾਂ ਨਹੀਂ ਕੁਝ ਕਿਹਾ ਅਵੱਲ।
ਪਹਿਲੋਂ ਮੈਂ ਵੀ ਮੰਨਿਆਂ ਇਸ ਗੱਲ ਵਿਚਾਰ,
ਪੰਜਾਂ ਵਿਚੋਂ ਸੱਚੀਆਂ ਗੱਲਾਂ ਹਨ ਚਾਰ
ਤੇ ਪੰਜਵੀਂ ਵੀ ਸੁਣ ਲਓ, ਤੇ ਕਰੋ ਵਿਚਾਰ।
ਤੇਰੀ ਬਾਬ, ਸੁਣਨ ਨੂੰ ਅਸੀਂ ਸਦਾ ਤਿਆਰ।
ਠੀਕ ਹੈ ਤੁਸੀਂ ਪੰਜਾਬੀਓ, ਨਹੀਂ ਉਹ ਬਲਵਾਨ,
ਤੁਹਾਡੇ ਵਿਚ ਨਹੀਂ ਪਿਛਲੇ ਜਿਹੇ ਮਰਦ ਜਵਾਨ,
ਤੁਹਾਡੀਆਂ ਬਾਹਾਂ ਵਿਚ ਨਹੀਂ ਪਿਛੇ ਜਿਹਾ ਤਾਣ
ਪਰ ਕਾਰਨ ਇਸ ਗੱਲ ਦੇ ਤੋਂ ਤੁਸੀਂ ਅਜਾਣ।
ਮੇਰੀਆਂ ਨਜ਼ਰਾਂ ਵਿਚ ਹਨ ਉਹ ਵੀ ਨਾਦਾਨ,
ਬਾਪੂ ਤਾਏ ਤੁਸਾਂ ਦੇ ਬਾਬੇ ਸਦਵਾਣ !
ਮੇਰੇ ਕੋਲੋਂ ਗੁਜ਼ਰੇ ਹਨ ਬਹੁ ਮੁਗਲ ਪਠਾਣ,
ਜ਼ਰ ਨਜੋਰ ਹੀ ਮੁਝ ਨੂੰ ਹੈ ਠੀਕ ਪਛਾਣ।
ਦੱਸੀਂ, ਬਾਬਾ, ਏਹ ਵੀ ਜੇ ਗੱਲ ਨਹੀਂ ਰਾਸ,
ਹੁਣ ਨਹੀਂ ਮੱਝਾਂ ਗਾਈਆਂ ਲੋਕਾਂ ਦੇ ਪਾਸ,
ਜੋ ਸਨ ਪਹਿਲੋਂ ਅੱਜ ਤੋਂ ਕੁਝ ਬਰਸ ਪਚਾਸ।
ਹੁਣ ਨਹੀਂ ਸਾਡੇ ਦੇਸ ਵਿਚ ਉਹ ਵਿਹਲ ਖੁਲਾਸ।
ਬਾਰਾਂ ਵਰ੍ਹੇ ਦੀ ਉਮਰ ਵਿਚ ਹੋ ਜਾਵਣ ਦਾਸ,
ਕੁੜੀਆਂ ਮੁੰਡੇ ਗਰਸਤ ਵਿਚ ਕਰ ਲੈਂਦੇ ਵਾਸ।
ਕਈਆਂ, ਨੂੰ ਇਸ ਤੋਂ ਵੀ ਪਹਿਲੋਂ ਪੈਂਦੀ ਫਾਸ,
ਦੇਂਦੇ ਭੇਜ ਸਕੂਲ ਵਿਚ ਮੁਣਸ਼ੀ ਦੇ ਪਾਸ
ਬਾਝ ਜਵਾਨੀ, ਖੁਲ੍ਹ ਦੇ ਜਿਉਂ ਸੁੰਞੀ ਸੇਜ।
ਗੱਲਾਂ ਇਕ ਦੋ ਤੁਸਾਂ ਨਾਲ ਜੀ ਚਾਹੇ ਕਰਨਾ।

21/03/2023

ਰੱਜ ਰੱਜ ਕੇ ਭੰਡੋ ਸਜਣੋ
ਭੰਡ ਭੰਡ ਕੇ ਹੋਵੋ ਖੁਸ਼ ॥
ਤੁਸੀ ਉਚੇ ਤੇ ਗਿਆਨ ਦੇ ਸਾਗਰ
ਅਸੀਂ ਨੀਵੇਂ ਅੱਤ ਦੇ ਤੁਛ ॥
ਪਰ ਯਾਦ ਰਖਿਓ
ਪਹਿਲਾਂ ਤੀਲੀ ਆਪ ਹੈ ਸੜਦੀ
ਪਿੱਛੋਂ ਸੜਦੇ ਕੱਖ ॥
ਕਿਸੇ ਤੇ ਚਿੱਕੜ ਸਿੱਟਣ ਤੋਂ ਪਹਿਲਾਂ
ਆਪ ਭਰੀ ਦੇ ਹੱਥ ॥

08/09/2018
04/09/2018
01/09/2015

ਥੋਡ਼ਾ ਹੱਸ ਵੀ ਲਿਆ ਕਰੋ ਜਿੰਦਗੀ ਵਿੱਚ ਦੁਖੀ ਤਾਂ ਹਰੇਕ ਹੈ

ਸੱਜਰੀ ਪੈੜ ਦਾ ਰੇਤਾ (ਕਿਸ਼ਤ ਆਖਰੀ)ਸ਼ਾਹ ਜੀ ਨੇ ਸਾਰੀ ਗੱਲ ਬ੍ਰਿਟਿਸ਼ ਹਾਈ ਕਮਿਸ਼ਨ ਨਾਲ਼ ਮਿਥੀ ਹੋਈ ਸੀ।ਅਗਲੇ ਦਿਨ ਉਸ ਨੇ ਰਵਿੰਦਰ ਅਤੇ ਸੀਤਲ ਨੂ...
01/09/2015

ਸੱਜਰੀ ਪੈੜ ਦਾ ਰੇਤਾ (ਕਿਸ਼ਤ ਆਖਰੀ)
ਸ਼ਾਹ ਜੀ ਨੇ ਸਾਰੀ ਗੱਲ ਬ੍ਰਿਟਿਸ਼ ਹਾਈ ਕਮਿਸ਼ਨ ਨਾਲ਼ ਮਿਥੀ ਹੋਈ ਸੀ।
ਅਗਲੇ ਦਿਨ ਉਸ ਨੇ ਰਵਿੰਦਰ ਅਤੇ ਸੀਤਲ ਨੂੰ ਹਾਈ ਕਮਿਸ਼ਨ ਦੇ ਹਵਾਲੇ ਕਰ ਦਿੱਤਾ ਅਤੇ ਉਹਨਾਂ ਨੂੰ ਇੰਗਲੈਂਡ ਆ ਕੇ ਮਿਲਣ ਦਾ ਵਾਅਦਾ ਵੀ ਦਿੱਤਾ। ਹਾਈ ਕਮਿਸ਼ਨ ਨੇ ਰਵਿੰਦਰ ਦੀ ਸਪੌਂਸਰਸਿ਼ੱਪ ਮੰਗੀ, ਤਾਂ ਸ਼ਾਹ ਜੀ ਨੇ ਲੋੜੀਂਦੇ ਕਾਗਜ਼ਾਂ 'ਤੇ ਦਸਤਖ਼ਤ ਕਰ ਦਿੱਤੇ। ਸ਼ਾਹ ਜੀ ਨੇ ਉਸ ਨੂੰ ਆਪਣੀ ਫ਼ਰਮ ਵਿਚ ਕੰਮ ਦੇਣ ਦੀ ਪੇਸ਼ਕਸ਼ ਕਰ ਦਿੱਤੀ ਅਤੇ ਇਕ 'ਕਾਂਨਟਰੈਕਟ' 'ਤੇ ਦਸਤਖ਼ਤ ਕਰ ਦਿੱਤੇ! ਇਸਲਾਮਾਬਾਦ ਦੇ ਪੁਲੀਸ ਮੁਖੀ ਨੇ ਬ੍ਰਿਟਿਸ਼ ਹਾਈ ਕਮਿਸ਼ਨਰ ਦੀ ਮੌਜੂਦਗੀ ਵਿਚ ਸੀਤਲ ਅਤੇ ਰਵਿੰਦਰ ਦੀ ਸਟੇਟਮੈਂਟ ਲਈ। ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖਿ਼ਲਾਫ਼ ਕਾਰਵਾਈ ਆਰੰਭੀ ਜਾਣੀ ਸੀ। ਬਾਹਰਲੇ ਦੇਸ਼ਾਂ ਵਿਚੋਂ ਪਾਕਿਸਤਾਨ ਲਿਆ ਕੇ, ਉਹਨਾਂ ਤੋਂ ਧੰਦਾ ਕਰਵਾਉਣ ਵਾਲ਼ੇ ਇਕ ਗੈਂਗ ਦਾ ਪਰਦਾਫ਼ਾਸ਼ ਹੋ ਚੁੱਕਾ ਸੀ। ਹੈਦਰ, ਖ਼ਾਨ ਅਤੇ ਇਮਰਾਨ ਖਿ਼ਲਾਫ਼ ਕੇਸ ਦਰਜ਼ ਕੀਤਾ ਜਾ ਚੁੱਕਾ ਸੀ। ਸਾਈਦਾ ਅਤੇ ਜ਼ਾਲਮ ਖ਼ਾਂ ਪਹਿਲਾਂ ਹੀ ਹਿਰਾਸਤ ਵਿਚ ਸਨ। ਉਹਨਾਂ ਦੀਆਂ ਗਵਾਹੀਆਂ ਪੁਆਈਆਂ ਜਾ ਚੁੱਕੀਆਂ ਸਨ। ਹੈਦਰ, ਖ਼ਾਨ ਅਤੇ ਇਮਰਾਨ ਦੀ ਗ੍ਰਿਫ਼ਤਾਰੀ ਦੇ ਵਾਰੰਟ ਲੈ ਕੇ ਇਕ ਵਿਸ਼ੇਸ਼ ਪੁਲੀਸ ਦਸਤਾ ਹਾਈ ਕਮਿਸ਼ਨ ਦੀ ਹਮਾਇਤ ਨਾਲ਼ ਇੰਗਲੈਂਡ ਰਵਾਨਾਂ ਹੋ ਗਿਆ ਸੀ।
ਹਾਈ ਕਮਿਸ਼ਨਰ ਨੇ ਸੀਤਲ ਦਾ ਨਾਂ ਅਤੇ ਬਾਕੀ ਨਿੱਜੀ ਵੇਰਵਾ ਲੈ ਕੇ ਨਵੇਂ ਪਾਸਪੋਰਟ ਜਾਰੀ ਕਰਨ ਲਈ ਫ਼ਾਈਲ ਤਿਆਰ ਕਰਵਾਉਣੀ ਸ਼ੁਰੂ ਕਰ ਦਿੱਤੀ। ਮੰਤਰਾਲੇ ਨਾਲ਼ ਈ-ਮੇਲਾਂ ਅਤੇ ਫ਼ੈਕਸਾਂ ਦਾ ਅਦਾਨ-ਪ੍ਰਦਾਨ ਜੰਗੀ ਪੱਧਰ 'ਤੇ ਜਾਰੀ ਸੀ। ਪਰ ਇਸ ਗੱਲ ਦਾ 'ਪ੍ਰੈੱਸ' ਕੋਲ਼ ਭੋਗ ਨਹੀਂ ਪਾਇਆ ਗਿਆ ਸੀ, ਕਿਉਂਕਿ ਹਾਈ ਕਮਿਸ਼ਨਰ ਅਤੇ ਹੋਰ ਅਫ਼ਸਰਾਂ ਦਾ ਵਿਚਾਰ ਸੀ ਕਿ ਪ੍ਰੈੱਸ ਵਿਚ ਖ਼ਬਰ ਨਸ਼ਰ ਹੋਣ 'ਤੇ ਦੋਸ਼ੀ ਗ੍ਰਿਫ਼ਤਾਰੀ ਤੋਂ ਬਚਣ ਲਈ ਕਿਤੇ ਤਿਲ੍ਹਕ ਸਕਦੇ ਹਨ ਅਤੇ ਫਿਰ ਉਹਨਾਂ ਨੂੰ ਗ੍ਰਿਫ਼ਤਾਰ ਕਰਨਾ ਔਖਾ ਹੋ ਜਾਣਾਂ ਸੀ।
ਰਵਿੰਦਰ ਦਾ ਪਾਸਪੋਰਟ ਭਾਰਤੀ ਦੂਤਘਰ ਤੋਂ ਜਾਰੀ ਕਰਵਾਇਆ ਜਾਣਾਂ ਸੀ। ਸ਼ਾਹ ਜੀ ਦੇ ਬੰਦੇ ਰਵਿੰਦਰ ਦੀ ਹਰ ਸੰਭਵ ਮੱਦਦ ਕਰ ਰਹੇ ਸਨ।
ਅੰਬੈਸੀ ਵਿਚ ਫ਼ਾਈਲ ਜਮ੍ਹਾਂ ਕਰਵਾਉਣ ਤੋਂ ਬਾਅਦ ਬ੍ਰਿਟਿਸ਼ ਹਾਈ ਕਮਿਸ਼ਨਰ ਸੀਤਲ ਕੋਲ਼ ਆਇਆ।
-"ਜੇ ਤੁਸੀਂ ਚਾਹੋਂ ਤਾਂ ਅਸੀਂ ਮੰਤਰਾਲੇ ਰਾਹੀਂ ਤੁਹਾਡੇ ਮਾਂ ਬਾਪ ਨੂੰ ਸੂਚਨਾਂ ਦੇ ਸਕਦੇ ਹਾਂ..!" ਗੋਰੇ ਹਾਈ ਕਮਿਸ਼ਨਰ ਨੇ ਸੀਤਲ ਨੂੰ ਪੁੱਛਿਆ ਤਾਂ ਸੀਤਲ ਦਾ ਰੋਣ ਨਿਕਲ਼ ਗਿਆ।
ਪਰ ਉਸ ਨੇ 'ਹਾਂ' ਪੱਖੀ ਹੁੰਗਾਰਾ ਭਰ ਦਿੱਤਾ।
-"ਕਿਰਪਾ ਕਰਕੇ ਐਥੇ ਆਪਣੇ ਘਰ ਦਾ ਨੰਬਰ ਲਿਖ ਦਿਓ..! ਅਸੀਂ ਮੰਤਰਾਲੇ ਨੂੰ ਇਹ ਨੰਬਰ ਦਿਆਂਗੇ ਅਤੇ ਉਹ ਤੁਹਾਡੇ ਮਾਂ ਬਾਪ ਨੂੰ ਸੂਚਿਤ ਕਰ ਦੇਣਗੇ..!"
ਸੀਤਲ ਨੇ ਅੱਖਾਂ ਪੂੰਝ ਕੇ ਆਪਣੇ ਮਾਂ-ਬਾਪ ਦਾ ਨੰਬਰ ਲਿਖ ਦਿੱਤਾ ਅਤੇ ਨੰਬਰ ਲੈ ਕੇ ਗੋਰਾ ਚਲਾ ਗਿਆ।
ਅੰਬੈਸੀ ਦੀ ਸਾਰੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਹਾਈ ਕਮਿਸ਼ਨਰ ਦੀ ਹਾਜਰੀ ਵਿਚ ਇਸਲਾਮਾਬਾਦ ਦੀ ਪੁਲੀਸ ਨੇ ਸੀਤਲ ਅਤੇ ਰਵਿੰਦਰ ਦੇ ਬਿਆਨ ਇਕ ਵਾਰ ਫਿਰ ਲੈ ਕੇ ਪੁਸ਼ਟੀ ਕੀਤੀ। ਫ਼ੋਟੋਆਂ ਖਿੱਚੀਆਂ ਅਤੇ ਦੋਸ਼ੀ ਸਾਈਦਾ ਅਤੇ ਜ਼ਾਲਮ ਖ਼ਾਂ ਦੀ ਸ਼ਨਾਖ਼ਤ ਕਰਵਾਈ। ਵੱਖੋ ਵੱਖ ਧਾਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਅਤੇ ਪਾਕਿਸਤਾਨ ਵਿਚ ਰਹਿੰਦੇ ਬਾਕੀ ਦੋਸ਼ੀਆਂ ਦੀ ਭਾਲ਼ ਲਈ ਥਾਂ-ਥਾਂ 'ਤੇ ਛਾਪੇ ਵੱਜਣੇ ਸ਼ੁਰੂ ਹੋ ਗਏ! ਹਾਈ ਕਮਿਸ਼ਨ ਅੱਗੇ ਪੁਲੀਸ ਊਰੀ ਬਣੀ ਫਿ਼ਰਦੀ ਸੀ। ਜ਼ਾਲਮ ਖ਼ਾਂ ਅਤੇ ਸਾਈਦਾ ਦੇ ਇਕਬਾਲੀਆ ਬਿਆਨਾਂ ਦੇ ਆਧਾਰ 'ਤੇ ਕੇਸ ਮੜ੍ਹਿਆ ਗਿਆ। ਸੀਤਲ ਅਤੇ ਰਵਿੰਦਰ ਦੀਆਂ ਗਵਾਹੀਆਂ ਨਾਲ਼ ਨੱਥੀ ਕੀਤੀਆਂ ਗਈਆਂ।
ਪੰਜ ਕੁ ਦਿਨਾਂ ਦੀ ਤੂਫ਼ਾਨੀ ਕਾਰਵਾਈ ਤੋਂ ਬਾਅਦ ਰਵਿੰਦਰ ਨੂੰ ਭਾਰਤੀ ਅਤੇ ਸੀਤਲ ਨੂੰ ਬ੍ਰਿਟਿਸ਼ ਪਾਸਪੋਰਟ ਜਾਰੀ ਕਰ ਦਿੱਤੇ ਗਏ ਅਤੇ ਰਵਿੰਦਰ ਨੂੰ ਬ੍ਰਿਟਿਸ਼ ਅੰਬੈਸੀ ਨੇ ਸ਼ਾਹ ਜੀ ਦੀ ਸ਼ਾਹਦੀ 'ਤੇ ਛੇ ਮਹੀਨੇ ਦਾ ਮਲਟੀਪਲ ਵੀਜ਼ਾ ਦੇ ਦਿੱਤਾ ਗਿਆ। ਟਿਕਟਾਂ ਦਾ ਪ੍ਰਬੰਧ ਅਤੇ ਖ਼ਰਚਾ ਸ਼ਾਹ ਜੀ ਨੇ ਹੀ ਕੀਤਾ ਸੀ।
ਜਿ਼ੰਦਗੀ ਦੇ ਭਾਗਾਂ ਵਿਚ ਲਿਖਿਆ ਸੰਤਾਪ ਭੋਗਣ ਤੋਂ ਬਾਅਦ ਹਫ਼ਤੇ ਦੇ ਵਿਚ ਵਿਚ ਸੀਤਲ ਅਤੇ ਰਵਿੰਦਰ ਇੰਗਲੈਂਡ ਨੂੰ ਉਡਾਰੀ ਮਾਰ ਗਈਆਂ...!
-"ਜੇ ਮੈਂ ਤੇਰੇ ਤੇ ਡੈਡ ਦੇ ਆਖੇ ਲੱਗ ਕੇ ਚੱਲਦੀ, ਤਾਂ ਮੈਂ ਐਨਾਂ ਦੁੱਖ ਨ੍ਹੀ ਸੀ ਭੋਗਣਾ ਮੰਮ.!" ਅਗਲੀ ਸਵੇਰ ਹੀਥਰੋ ਏਅਰਪੋਰਟ 'ਤੇ ਸੀਤਲ ਆਪਣੀ ਮਾਂ ਦੀ ਬੁੱਕਲ਼ ਵਿਚ ਗੁਆਚੀ ਧਾਹਾਂ ਮਾਰੀ ਜਾ ਰਹੀ ਸੀ। ਰਵਿੰਦਰ ਉਸ ਦੀ ਪਿੱਠ ਪਲ਼ੋਸ ਕੇ ਧਰਵਾਸ ਦੇਣ ਦੇ ਯਤਨ ਵਿਚ ਸੀ! ਸੀਤਲ ਦਾ ਬਾਪ ਗੁਰਚਰਨ ਅਤੇ ਭੈਣ ਪਾਇਲ ਰਵਿੰਦਰ ਵੱਲ ਸੁਆਲੀਆਂ ਨਜ਼ਰਾਂ ਨਾਲ਼ ਤੱਕ ਰਹੇ ਸਨ। ਰਵਿੰਦਰ ਵੱਲੋਂ ਕੀਤੀ ਜਾਂਦੀ ਮਿਹਰਬਾਨੀ ਦਾ ਉਹਨਾਂ ਨੂੰ ਹੁਣ ਤੱਕ ਪਤਾ ਨਹੀਂ ਲੱਗਿਆ ਸੀ।
ਤੀਜੇ ਦਿਨ ਹੈਦਰ, ਇਮਰਾਨ ਅਤੇ ਖ਼ਾਨ ਦੀ ਹੋਈ ਗ੍ਰਿਫ਼ਤਾਰੀ ਦਾ ਅਖ਼ਬਾਰਾਂ ਵਿਚ ਤੜਥੱਲ ਮੱਚਿਆ ਪਿਆ ਸੀ।

*** ਸਮਾਪਤ ***

ਸੱਜਰੀ ਪੈੜ ਦਾ ਰੇਤਾ (ਕਿਸ਼ਤ 21)    ਸੀਤਲ ਨੂੰ ਪਾਕਿਸਤਾਨ ਦੇ ਇਸ ਕੰਜਰਖਾਨੇ ਆਈ ਨੂੰ ਤਕਰੀਬਨ ਨੌਂ ਮਹੀਨੇ ਹੋ ਗਏ ਸਨ।     ਉਸ ਨਾਲ਼ ਹਰ ਰਾਤ ਘਟ...
01/09/2015

ਸੱਜਰੀ ਪੈੜ ਦਾ ਰੇਤਾ (ਕਿਸ਼ਤ 21)
ਸੀਤਲ ਨੂੰ ਪਾਕਿਸਤਾਨ ਦੇ ਇਸ ਕੰਜਰਖਾਨੇ ਆਈ ਨੂੰ ਤਕਰੀਬਨ ਨੌਂ ਮਹੀਨੇ ਹੋ ਗਏ ਸਨ।
ਉਸ ਨਾਲ਼ ਹਰ ਰਾਤ ਘਟਨਾਵਾਂ ਨਹੀਂ, 'ਹਾਦਸੇ' ਵਾਪਰਦੇ ਸਨ। ਕਦੇ ਜ਼ਾਲਮ ਖ਼ਾਂ ਉਸ ਨੂੰ ਮਿੱਧ-ਮੁੱਛ ਜਾਂਦਾ ਅਤੇ ਕਦੇ ਡਾਕਟਰ ਉਸ ਦਾ ਗਾਹ ਪਾ ਜਾਂਦਾ। ਕਹਿਰ ਦੀ ਰਾਤ ਤਾਂ ਉਸ 'ਤੇ ਉਦੋਂ ਆਉਂਦੀ, ਜਦੋਂ ਸੱਲ੍ਹਤ ਖ਼ਾਨ ਪਠਾਣ ਆਉਂਦਾ। ਉਹ ਸਾਰੀ ਸਾਰੀ ਰਾਤ ਸੀਤਲ ਦਾ 'ਝਟਕਾ' ਕਰਕੇ ਉਸ ਉਪਰੋਂ ਪੈਸਿਆਂ ਦੀ ਵਰਖ਼ਾ ਕਰਦਾ ਅਤੇ ਮੂੰਹ 'ਤੇ ਥੁੱਕਦਾ..! ਨਾਲ਼ ਦੀ ਨਾਲ਼ ਉਸ ਨੂੰ "ਬੜੀ ਅਣਖ਼ੀ ਸਰਦਾਰਨੀ ਐਂ ਤੂੰ" ਦਾ ਮਿਹਣਾਂ ਮਾਰ ਕੇ ਸੀਨੇ ਵਿਚ ਗਜ ਚੌੜਾ ਪਾੜ ਪਾ ਜਾਂਦਾ..! ਇਹ ਮਿਹਣੇ ਭਰਿਆ ਨਸ਼ਤਰ ਕਿਸੇ ਸ਼ਮਸ਼ੀਰ ਵਾਂਗ ਉਸ ਦੀ ਹਿੱਕ ਦੇ ਆਰ ਪਾਰ ਹੋ ਜਾਂਦਾ ਅਤੇ ਉਹ ਘੰਟਿਆਂ ਬੱਧੀ ਉਸ ਮਿਹਣੇਂ ਦੀ ਮਾਰੀ ਹੋਈ ਰੋਂਦੀ ਅਤੇ ਆਪਣੇ ਆਪ ਵਿਚ ਖਪਦੀ ਰਹਿੰਦੀ। ਉਸ ਦਾ ਕਸੂਰ ਵੀ ਕੀ ਸੀ...? ਉਹ ਕਿਹਛਾ ਇੱਥੇ ਆਪਣੀ ਮਰਜ਼ੀ ਨਾਲ਼ ਆਈ ਸੀ...? ਉਹ ਤਾਂ ਤਦ ਕਸੂਰਵਾਰ ਹੁੰਦੀ, ਜੇ ਉਹ ਆਪਣੀ ਇੱਛਾ ਅਨੁਸਾਰ ਇਹ ਸਭ ਕੁਝ ਕਰ ਰਹੀ ਹੁੰਦੀ...? ਉਹ ਅੰਦਰੋ ਅੰਦਰੀ ਹੈਦਰ ਅਤੇ ਇਮਰਾਨ ਦੇ ਬਾਪ, ਖ਼ਾਨ ਦੀ ਜਾਨ ਦਾ ਪਿੱਟ ਸਿਆਪਾ ਕਰਦੀ। ਉਸ ਦਾ ਜੀਅ ਕਰਦਾ ਕਿ ਖ਼ਾਨ ਕਦੇ ਇਕੱਲਾ ਉਸ ਇਕੱਲੀ ਦੇ ਸਾਹਮਣੇਂ ਆ ਜਾਵੇ ਤਾਂ ਉਹ ਉਸ ਦੀ ਛਾਤੀ 'ਤੇ ਬੈਠ ਕੇ ਦੰਦਾਂ ਨਾਲ਼ ਬੁਰਕੀਆਂ ਵੱਢੇ..! ਉਸ ਦੇ ਗੰਦੇ ਖ਼ੂਨ ਦਾ ਕਤਰਾ ਕਤਰਾ ਪੀ ਜਾਵੇ..! ਜਾਂ ਉਸ ਦੇ ਗੋਲ਼ੀ ਮਾਰ ਦੇਵੇ, ਜਾਂ ਫਿਰ ਆਪ ਮਰ ਜਾਵੇ..! ਉਸ ਨੇ ਕਈ ਵਾਰ ਖ਼ੁਦਕਸ਼ੀ ਕਰਨ ਦੀ ਵੀ ਸੋਚੀ। ਪਰ ਰਫ਼ੀਕਾ ਦਾ ਉਸ ਤੋਂ ਵਿਸ਼ਵਾਸ ਉਠ ਜਾਵੇਗਾ ਅਤੇ ਹੋ ਸਕਦੈ ਉਸ ਨੂੰ ਕਿਤੇ ਹੋਰ ਭੇਜ ਦਿੱਤਾ ਜਾਵੇ..? ਸੋਚ ਕੇ ਉਹ ਖ਼ੁਦਕਸ਼ੀ ਕਰਨ ਦਾ ਫ਼ੈਸਲਾ ਤਿਆਗ ਦਿੰਦੀ। ਰਫ਼ੀਕਾ ਨੇ ਉਸ ਨੂੰ ਇਕ ਨਹੀਂ, ਵਾਰ ਵਾਰ ਸਮਝਾਇਆ ਸੀ ਕਿ ਅਗਰ ਹੁਣ ਉਸ ਨੇ ਕੋਈ ਹਿੰਮਤ ਜਾਂ ਹਿਮਾਕਤ ਕਰਨ ਦੀ ਕੋਸਿ਼ਸ਼ ਕੀਤੀ, ਤਾਂ ਇਹ ਉਸ ਦੀ ਜਿ਼ੰਦਗੀ ਦੀ ਆਖਰੀ ਗਲਤੀ ਹੋਵੇਗੀ..! ਕਿਉਂਕਿ ਇੱਥੇ ਕਿੰਨੀਆਂ ਹੀ ਕੁੜੀਆਂ ਆਈਆਂ ਅਤੇ ਪਤਾ ਨਹੀਂ ਕਿਸ ਨੇ ਕਿੱਥੇ ਖਪਾ ਦਿੱਤੀਆਂ ਗਈਆਂ..? ਉਹਨਾਂ ਨੂੰ ਧਰਤੀ ਨਿਗਲ਼ ਗਈ ਜਾਂ ਅਸਮਾਨ ਹੜੱਪ ਕਰ ਗਿਆ, ਹੁਣ ਤੱਕ ਕੋਈ ਪਤਾ ਨਹੀਂ ਚੱਲਿਆ ਸੀ..! ਇਸ ਲਈ ਬਿਹਤਰ ਇਹੀ ਸੀ ਕਿ ਉਹ ਆਪਣੇ ਹਾਲਾਤਾਂ ਅਨੁਸਾਰ, ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿ ਕੇ ਵਿਚਰੇ ਅਤੇ ਆਪਣੇ ਚੰਗੇ-ਮੰਦੇ ਲਈ ਸੋਚਣਾਂ ਬੰਦ ਕਰ ਦੇਵੇ..! ਹੁਣ ਉਸ ਦੀ ਜਾਨ ਅਤੇ ਚੰਗਾ ਮਾੜਾ ਸੋਚਣਾਂ ਗੈਂਗ ਦੇ ਦੱਲਿਆਂ ਹੱਥ ਸੀ..। ਜਿੰਨਾਂ ਚਿਰ ਉਹ ਉਹਨਾਂ ਅਨੁਸਾਰ ਚੱਲਦੀ ਰਹੇਗੀ, ਸੌਖੀ ਰਹੇਗੀ..! ਪਰ ਜਿੱਦੇਂ ਉਹਨਾਂ ਦੀ ਕਿਸੇ ਇੱਛਾ ਤੋਂ ਬਾਗ਼ੀ ਹੋਈ, ਉਸ ਦੀ ਜਾਨ ਲਈ ਧੋਖਾ ਸੀ..! ਉਹਨਾਂ ਦੇ ਵਿਧਾਨ ਦੀ ਸਜ਼ਾ ਸਿਰਫ਼ ਅਤੇ ਸਿਰਫ਼ ਮੌਤ ਸੀ..! ਸੀਤਲ ਹਰ ਵਕਤ ਰੱਬ ਨੂੰ ਧਿਆਉਂਦੀ ਰਹਿੰਦੀ, ਕਿ ਕਦੇ ਤਾਂ ਰੱਬ ਉਸ ਦੀ ਸੁਣੂੰਗਾ..? ਮਾਂ ਦੀਆਂ ਦਿੱਤੀਆਂ ਦਲੀਲਾਂ, ਆਖੀਆਂ ਗੱਲਾਂ ਹੁਣ ਹੂ-ਬ-ਹੂ ਪ੍ਰਤੱਖ ਸਾਹਮਣੇ ਆ ਰਹੀਆਂ ਸਨ। ਐਵੇਂ ਤਾਂ ਨਹੀਂ ਸਿਆਣੇ ਆਖਦੇ ਕਿ ਸਿਆਣਿਆਂ ਦਾ ਕਿਹਾ ਅਤੇ ਔਲ਼ੇ ਦਾ ਖਾਧਾ ਪਿੱਛੋਂ ਸੁਆਦ ਦਿੰਦੈ..? ਹੁਣ ਉਸ ਨੂੰ ਮਾਂ ਦੀ ਯਾਦ ਸਭ ਤੋਂ ਵੱਧ ਆਉਂਦੀ..। ਆਪਣੀ ਭੈਣ ਪਾਇਲ ਦਾ ਮੋਹ ਆਉਂਦਾ..। ਬਾਪ ਦਾ ਹਿਤ ਆਉਂਦਾ। ਪਰ ਉਹ ਸੜੇ ਖੰਭਾਂ ਵਾਲ਼ੇ ਪੰਛੀ ਵਾਂਗ ਬੇਵੱਸ ਸੀ..। ਨਿਆਸਰਾ ਸੀ..।

ਇਕ ਦਿਨ ਸੀਤਲ ਅਤੇ ਰਫ਼ੀਕਾ ਵਾਲ਼ੀ ਕੋਠੀ ਦੀ ਕੁਝ ਜਿ਼ਆਦਾ ਹੀ ਝਾੜ ਪੂੰਝ ਹੋਣ ਲੱਗ ਪਈ। ਜ਼ਾਲਮ ਖ਼ਾਂ ਵੀ ਹਰ ਕੋਨੇ ਦਾ ਜਾਇਜ਼ਾ ਲੈ ਰਿਹਾ ਸੀ। ਫ਼ੁੱਲ ਬੂਟੇ ਬੜੇ ਸਲੀਕੇ ਨਾਲ਼ ਧੋਤੇ ਜਾ ਰਹੇ ਸਨ। ਬੈੱਡਾਂ ਦੀਆਂ ਚਾਦਰਾਂ ਬਦਲੀਆਂ ਜਾ ਰਹੀਆਂ ਸਨ। ਚਾਹੇ ਬੈੱਡਾਂ ਦੀਆਂ ਚਾਦਰਾਂ ਹਰ ਰੋਜ਼ ਹੀ ਬਦਲੀਆਂ ਜਾਂਦੀਆਂ ਸਨ। ਪਰ ਅੱਜ ਤਾਂ ਸ਼ਹਿਰੋਂ ਨਵੀਆਂ ਲਿਆ ਕੇ ਵਿਛਾਈਆਂ ਜਾ ਰਹੀਆਂ ਸਨ। ਸ਼ਾਇਦ ਕੋਈ "ਖ਼ਾਸ ਮਹਿਮਾਨ" ਹੀ ਆ ਰਿਹਾ ਸੀ। ਕੋਠੀ ਵਿਚ ਬੱਕਰੇ ਅਤੇ ਮੁਰਗੇ ਦਾ ਮਾਸ ਲਿਆਂਦਾ ਜਾ ਚੁੱਕਾ ਸੀ। ਵਿਦੇਸ਼ੀ ਸ਼ਰਾਬ ਦੀਆਂ ਪੇਟੀਆਂ ਪੁੱਜ ਚੁੱਕੀਆਂ ਸਨ। ਫ਼ੁੱਲਾਂ ਦੇ ਗੁਲਦਸਤੇ ਖ਼ਰੀਦੇ ਜਾ ਰਹੇ ਸਨ! ਕੋਠੀ ਦੇ ਦੂਜੇ ਹਿੱਦੇ 'ਚੋਂ ਸੋਫ਼ੇ ਉਪਰ ਢੋਹੇ ਜਾ ਰਹੇ ਸਨ। ਇਸ ਦਾ ਮਤਲਬ ਸੀ ਕਿ ਮਹਿਮਾਨ ਇਕ ਅੱਧੀ ਰਾਤ ਦੀ ਰਹਾਇਸ਼ ਵੀ ਕਰੇਗਾ ਅਤੇ ਉਸ ਨਾਲ਼ ਹੋਰ ਬੰਦੇ ਵੀ ਹੋਣਗੇ!
ਸ਼ਨਿੱਚਰਵਾਰ ਦਾ ਦਿਨ ਸੀ।
ਸ਼ਾਮ ਨੂੰ ਛੇ ਕੁ ਵਜੇ ਰਫ਼ੀਕਾ ਨੇ ਸੀਤਲ ਨੂੰ ਤਿਆਰ ਹੋ ਜਾਣ ਲਈ ਆਖਿਆ।
ਜਦ ਸੀਤਲ ਨੇ ਰਫ਼ੀਕਾ ਤੋਂ ਕਾਰਨ ਪੁੱਛਿਆ ਤਾਂ ਰਫ਼ੀਕਾ ਨੇ ਸਿਰਫ਼ ਇਤਨਾ ਮੂੰਹ ਹੀ ਖੋਲ੍ਹਿਆ ਸੀ ਕਿ ਅੱਜ 'ਸ਼ਾਹ ਜੀ' ਨੇ ਆਉਣਾਂ ਸੀ। ਇਹ ਸ਼ਾਹ ਜੀ ਕੌਣ ਸਨ..? ਸ਼ਾਇਦ ਸੀਤਲ ਨੂੰ ਕੱਖ ਪਤਾ ਨਹੀਂ ਸੀ। ਸਫ਼ਾਈਆਂ ਕਰ ਕੇ ਜਦ ਤਮਾਮ ਦੱਲੇ ਅਤੇ ਜ਼ਾਲਮ ਖ਼ਾਂ ਚਲੇ ਗਏ, ਤਾਂ ਸੀਤਲ ਨੇ ਰਫ਼ੀਕਾ ਨੂੰ 'ਸ਼ਾਹ ਜੀ' ਦੇ ਬਾਰੇ ਪੁੱਛਿਆ। ਅਸਲ ਵਿਚ ਸ਼ਾਹ ਜੀ ਪਾਕਿਸਤਾਨ ਦਾ ਇਕ ਤੇਲ ਦਾ ਵਿਉਪਾਰੀ ਸੀ। ਉਸ ਦੀਆਂ ਚਾਰ ਬੀਵੀਆਂ ਅਤੇ ਬਾਈ ਬੱਚੇ ਸੁਣੀਂਦੇ ਸਨ। ਇਸ ਏਰੀਏ ਵਿਚ ਜਿੰਨੀਆਂ ਵੀ ਕੋਠੀਆਂ ਰੰਡੀਖਾਨੇ ਲਈ ਵਰਤੀਆਂ ਜਾ ਰਹੀਆਂ ਸਨ, ਇਹ ਸ਼ਾਹ ਜੀ ਦੀਆਂ ਹੀ ਸਨ। ਪਰ ਇਸ ਚੱਲਦੇ ਕੰਜਰਖਾਨੇ ਬਾਰੇ ਸ਼ਾਹ ਜੀ ਨੂੰ ਕੱਖ ਪਤਾ ਨਹੀਂ ਸੀ। ਉਸ ਨੂੰ ਤਾਂ ਇਹ ਦੱਸਿਆ ਗਿਆ ਸੀ ਕਿ ਇਹ ਕੋਠੀਆਂ ਵੱਡੇ ਵੱਡੇ ਅਫ਼ਸਰਾਂ ਅਤੇ ਹਾਈ ਕਮਿਸ਼ਨਰਾਂ ਲਈ ਕਿਰਾਏ 'ਤੇ ਲਈਆਂ ਗਈਆਂ ਸਨ, ਜਿੱਥੇ ਉਹਨਾਂ ਦੇ ਪ੍ਰੀਵਾਰ ਅਤੇ ਬੀਵੀਆਂ ਰਹਿੰਦੀਆਂ ਸਨ। ਸ਼ਾਹ ਜੀ ਰੰਗੀਲੇ ਬੰਦੇ ਸਨ। ਜਦ ਉਹ ਆਉਂਦੇ, ਦੱਲੇ ਉਹਨਾਂ ਲਈ ਸ਼ਰਾਬ, ਕਵਾਬ ਅਤੇ ਸ਼ਬਾਬ ਦਾ ਹਰ ਪ੍ਰਬੰਧ ਕਰਦੇ..! ਉਹਨਾਂ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਅਫ਼ਸਰ ਅਤੇ ਹਾਈ ਕਮਿਸ਼ਨਰ ਹਫ਼ਤੇ ਦੇ ਅਖ਼ੀਰ ਵਿਚ ਇੱਥੇ ਨਹੀਂ ਰਹਿੰਦੇ ਸਨ। ਉਹ ਆਪਣੇ ਪ੍ਰੀਵਾਰਾਂ ਨਾਲ਼ ਜਾਂ ਤਾਂ ਵੱਡੇ ਹੋਟਲਾਂ ਵਿਚ ਰਾਤ ਕੱਟਦੇ ਸਨ ਅਤੇ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਮਿਲਣ ਚਲੇ ਜਾਂਦੇ ਸਨ। ਇਸ ਲਈ ਸ਼ਾਹ ਜੀ ਵਾਹ ਲੱਗਦੀ ਹਫ਼ਤੇ ਦੇ ਅਖ਼ੀਰ ਵਿਚ ਹੀ ਚੱਕਰ ਲਾਉਂਦੇ..! ਸ਼ਾਹ ਜੀ ਸਾਲ ਵਿਚ ਇਕ ਅੱਧੀ ਵਾਰ ਹੀ ਇੱਥੇ ਗੇੜਾ ਮਾਰਦੇ ਸਨ ਅਤੇ ਆਪਣਾ ਕਿਰਾਇਆ ਬਗੈਰਾ ਲੈ ਕੇ ਅਤੇ ਇਕ ਅੱਧੀ ਰਾਤ 'ਐਸ਼' ਕਰਕੇ ਚਲੇ ਜਾਂਦੇ। ਕਿੱਥੇ ਜਾਂਦੇ..? ਇਸ ਬਾਰੇ ਸ਼ਾਇਦ ਕਿਸੇ ਨੂੰ ਵੀ ਪਤਾ ਨਹੀਂ ਸੀ..! ਵੈਸੇ ਆਮ ਕਿਆਫ਼ੇ ਸਨ ਕਿ ਉਹ ਤੇਲ ਦੇ ਵਿਉਪਾਰ ਦੇ ਮਸਲੇ ਵਿਚ ਬਹੁਤਾ ਯੂਰਪ, ਅਮਰੀਕਾ ਜਾਂ ਕੈਨੇਡਾ ਹੀ ਰਹਿੰਦੇ। ਕਦੇ ਕਦੇ ਇਰਾਕ ਅਤੇ ਸਾਊਦੀ ਅਰਬ ਵੀ ਚਲੇ ਜਾਂਦੇ..! ਉਹਨਾਂ ਕੋਲ਼ ਲਿਮੋਸਿੰਨ ਕਾਰਾਂ ਤੋਂ ਇਲਾਵਾ ਇਕ ਆਪਣਾ 'ਜੈੱਟ' ਵੀ ਰੱਖਿਆ ਹੋਇਆ ਸੀ। ਸਾਰੀ ਐਸ਼ ਉਹ ਦੱਲਿਆਂ ਦੇ ਸਿਰੋਂ ਹੀ ਕਰਦੇ। ਪਰ ਚੱਲ ਰਹੇ ਵੇਸਵਾ ਘਰਾਂ ਬਾਰੇ ਉਹ ਉਕਾ ਹੀ ਨਾਵਾਕਿਫ਼ ਸਨ। ਦੱਲੇ ਉਹਨਾਂ ਅੱਗੇ ਪ੍ਰਾਪਰਟੀ ਡੀਲਰ ਬਣ ਕੇ ਪੇਸ਼ ਹੁੰਦੇ..।
ਸਾਰੀ ਕੋਠੀ ਵੰਨ-ਸਵੰਨੀਆਂ ਲਾਈਟਾਂ ਨਾਲ਼ 'ਜਗਮਗ-ਜਗਮਗ' ਕਰ ਉਠੀ ਸੀ।
ਬਾਗ ਅਤੇ ਬਗੀਚੇ ਵਿਚ ਵੀ ਜੋਬਨਮੱਤਾ ਖੇੜਾ ਆਇਆ ਪਿਆ ਸੀ।
ਰਾਤ ਦੇਰ ਨਾਲ਼ ਸ਼ਾਹ ਜੀ ਆਪਣੇ ਲਾਮ ਲਸ਼ਕਰ ਨਾਲ਼ ਆਏ। ਕੋਠੀ ਦਾ ਉਪਰਲਾ ਪੂਰਾ ਹਿੱਸਾ ਉਹਨਾਂ ਲਈ ਸਜਾਇਆ ਹੋਇਆ ਸੀ। ਫ਼ੁੱਲਾਂ ਦੇ ਗੁਲਦਸਤੇ ਰੱਖੇ ਗਏ ਸਨ। ਅਤਰ ਕਪੂਰ ਛਿੜਕੇ ਗਏ ਸਨ। ਸ਼ਾਹ ਜੀ ਨਾਲ਼ ਪੂਰੀਆਂ ਸੱਤ ਵੱਡੀਆਂ ਕਾਰਾਂ ਦਾ ਇਕ ਕਾਫ਼ਲਾ ਸੀ। ਉਹਨਾਂ ਨਾਲ਼ ਅੱਠ ਆਦਮ ਕੱਦ ਹਥਿਆਰਬੰਦ ਬਾਡੀਗਾਰਡ ਸਨ। ਸ਼ਾਹ ਜੀ ਦਾ ਸ਼ਾਹੀ ਸੁਆਗਤ ਕੀਤਾ ਗਿਆ। ਪਰ ਸ਼ਾਹ ਜੀ ਇਸ ਸਾਰੇ ਸੁਆਗਤ ਤੋਂ ਅਣਭਿੱਜ ਜਿਹੇ ਹੀ ਰਹੇ। ਉਹ ਸਿੱਧੇ ਸਲੋਟ ਹੀ ਉਪਰ ਆਪਣੇ ਰਿਹਾਇਸ਼ੀ ਟਿਕਾਣੇਂ 'ਤੇ ਪੁੱਜ ਗਏ। ਰਾਤ ਨੂੰ ਵੀ ਉਹਨਾਂ ਦੇ ਕਾਲ਼ੀਆਂ ਐਨਕਾਂ ਲਾਈਆਂ ਹੋਈਆਂ ਸਨ। ਸ਼ਾਹ ਜੀ ਦੀ ਉਮਰ ਦੇਖਣ ਤੋਂ ਸੱਠ ਕੁ ਸਾਲ ਤੋਂ ਵੱਧ ਨਹੀਂ ਲੱਗਦੀ ਸੀ। ਉਹ ਕਿਸੇ ਨਾਲ਼ ਬਹੁਤੀ ਗੱਲ ਨਹੀਂ ਕਰ ਰਹੇ ਸਨ। ਉਹਨਾਂ ਦੇ ਬਾਡੀਗਾਰਡ ਵੀ ਔਤਾਂ ਦੀ ਮਟੀ ਵਾਂਗ ਚੁੱਪ ਸਨ। ਉਹਨਾਂ ਦੀਆਂ ਸਿਰਫ਼ ਅੱਖਾਂ ਹੀ ਫ਼ਰਕਦੀਆਂ ਨਜ਼ਰ ਪੈ ਰਹੀਆਂ ਸਨ। ਸ਼ਾਹ ਜੀ ਦੇ ਸਰੀਰ 'ਤੇ ਤਕਰੀਬਨ ਇੱਕ ਕਿੱਲੋ ਸੋਨਾਂ ਪਾਇਆ ਹੋਇਆ ਸੀ। ਹੱਥਾਂ ਦੀਆਂ ਦਸਾਂ ਉਂਗਲਾਂ ਵਿਚ ਛਾਪਾਂ, ਗਲ਼ ਵਿਚ ਸੰਗਲ਼ ਵਰਗੀ ਸੋਨੇ ਦੀ ਚੈਨ ਅਤੇ ਹੱਥ ਵਿਚ ਨੌਂ ਤੋਲ਼ੇ ਦਾ ਬਰੈਸਲੈੱਟ..! ਉਹਨਾਂ ਦੇ ਨਾਲ਼ ਉਹਨਾਂ ਦਾ ਨਿੱਜੀ ਸਕੱਤਰ, ਜਿਸ ਕੋਲ਼ ਇਕ ਭਾਰੀ ਕਾਲ਼ਾ ਬੈਗ ਫੜਿਆ ਹੋਇਆ ਸੀ, ਜਿਸ ਵਿਚ ਸ਼ਾਇਦ ਨੋਟ ਭਰੇ ਹੋਏ ਸਨ। ਸ਼ਾਹ ਜੀ ਨੇ ਇਸ਼ਾਰੇ ਨਾਲ਼ ਆਪਣੇ ਬਾਡੀਗਾਰਡਾਂ ਅਤੇ ਨਿੱਜੀ ਸਕੱਤਰ ਨੂੰ ਹੇਠਾਂ ਉਤਾਰ ਦਿੱਤਾ। ਉਹਨਾਂ ਦੀ ਰਹਾਇਸ਼ ਅਤੇ ਖਾਣ ਪੀਣ ਦਾ ਪ੍ਰਬੰਧ ਨਾਲ਼ ਲੱਗਦੀ ਕੋਠੀ ਵਿਚ ਸੀ।
ਜਦੋਂ ਸ਼ਾਹ ਜੀ ਇਕੱਲੇ ਰਹਿ ਗਏ ਤਾਂ ਜ਼ਾਲਮ ਖ਼ਾਂ ਰਫ਼ੀਕਾ ਨੂੰ ਇਸ਼ਾਰਾ ਦੇ ਕੇ ਆਪ ਚਲਿਆ ਗਿਆ।
ਰਫ਼ੀਕਾ ਸ਼ਾਹ ਜੀ ਦੀ ਸੇਵਾ ਵਿਚ ਜਾ ਹਾਜ਼ਰ ਹੋਈ ਅਤੇ ਝੁਕ ਕੇ ਬੜੇ ਅਦਬ ਨਾਲ਼ 'ਆਦਾਬ ਅਰਜ਼' ਕੀਤਾ।
-"ਆ ਬਈ ਰਫ਼ੀਕਾ..! ਸਭ ਖ਼ੈਰੀਅਤ ਏ..?" ਸ਼ਾਹ ਜੀ ਸਿਰਫ਼ ਗਾਊਨ ਵਿਚ ਹੀ ਸਨ। ਪੈਰੀਂ ਚੱਪਲਾਂ ਸਨ। ਹੱਥ ਵਿਚ ਵਿਸਕੀ ਦਾ ਪੈੱਗ ਸੀ। ਐਨਕ ਉਹਨਾਂ ਨੇ ਉਤਾਰ ਦਿੱਤੀ ਸੀ।
-"ਅੱਲਾਹ ਦਾ ਫ਼ਜ਼ਲ ਈ ਸ਼ਾਹ ਜੀ..! ਆਪ ਸੁਣਾਓ..?" ਰਫ਼ੀਕਾ ਸਤਿਕਾਰ ਵਿਚ ਅੱਧੀ ਹੋਈ ਖੜ੍ਹੀ ਸੀ।
-"ਬੱਸ ਰਫ਼ੀਕਾ, ਤੁਸਾਂ ਨੂੰ ਪਤਾ ਈ ਕਿ ਮਰਨ ਦਾ ਵੀ ਵਿਹਲ ਨਹੀਂ ਜੇ..! ਹੋਰ ਸੁਣਾਓ..? ਪ੍ਰੀਵਾਰ ਕਿੱਦਾਂ ਈ..?"
-"ਸਭ ਖ਼ੈਰੀਅਤ ਈ ਸ਼ਾਹ ਜੀ..!"
-"ਅੱਜ ਕੋਈ ਨਵੀਂ ਸ਼ੈਅ ਪੇਸ਼ ਕੀਤੀ ਜਾ ਰਹੀ ਏ ਜਾਂ ਤੂੰ ਹੀ ਮੇਰੇ ਪਾਸ ਰਹਿਸੀ..?" ਸ਼ਾਹ ਜੀ ਨੇ ਪੈੱਗ ਰੱਖ ਕੇ ਰਫ਼ੀਕਾ ਨੂੰ ਬੁੱਕਲ਼ ਵਿਚ ਘੁੱਟ ਲਿਆ।
-"ਨਹੀਂ ਸ਼ਾਹ ਜੀ, ਅੱਜ ਆਪ ਨੂੰ ਇਕ ਨਵੀਂ ਸ਼ੈਅ ਈ ਪੇਸ਼ ਕਰਾਂਗੀ..! ਉਮਰ ਇੱਕੀ ਸਾਲ..!"
-"ਇੱਕੀ ਸਾਲ..? ਅਸਾਂ ਲਈ ਤਾਂ ਇਹ ਬਹੁਤ ਛੋਟੀ ਏ ਰਫ਼ੀਕਾ..! ਇੱਕੀ ਸਾਲ ਵੀ ਕੋਈ ਉਮਰ ਹੋਸੀ..? ਉਹ ਤੇ ਅਜੇ ਬੱਚੀ ਏ..!"
-"ਨਹੀਂ ਸ਼ਾਹ ਜੀ, ਪੱਕ ਚੁੱਕੀ ਏ..! ਕੋਈ ਖ਼ਤਰਾ ਨਹੀਂ..! ਆਪ ਜੋ ਮਰਜ਼ੀ ਤਰੀਕਾ ਅਪਨਾਓ, ਨਾਂਹ ਨਹੀਂ ਜੇ ਕਰੇਗੀ..! ਬੜੀ ਤਜ਼ਰਬੇਕਾਰ ਈ ਸ਼ਾਹ ਜੀ..! ਤੁਸਾਂ ਹੈਰਾਨ ਰਹਿ ਜਾਓਗੇ..!"
-"ਖ਼ੁਸ਼ ਕੀਤਾ ਈ ਰਫ਼ੀਕਾ..! ਆਹ ਫ਼ੜ ਜੇ ਆਪਣਾ ਇਨਾਮ..!" ਉਸ ਨੇ ਰੁੱਗ ਭਰ ਕੇ ਰਫ਼ੀਕਾ ਨੂੰ ਪੈਸੇ ਦਿੰਦਿਆਂ ਕਿਹਾ।
-"ਮਿਹਰਬਾਨੀ ਜਨਾਬ..! ਪੈੱਗ ਪਾ ਕੇ ਦੇਵਾਂ..?" ਰਫ਼ੀਕਾ ਨੇ ਬੜੀ ਚੁੱਸਤ ਅੱਖ ਨਾਲ਼ ਤੱਕਿਆ ਕਿ ਸ਼ਾਹ ਜੀ ਦਾ ਗਿਲਾਸ ਖਾਲੀ ਹੋ ਚੁੱਕਾ ਸੀ।
-"ਨਹੀਂ, ਹੁਣ ਤੂੰ ਜਾਹ ਤੇ ਉਸ ਨੱਢੀ ਨੂੰ ਪਈ ਭੇਜ..! ਹੁਣ ਤੇਰੀ ਉਮਰ ਜਵਾਬ ਪਈ ਦਿੰਦੀ ਜਾਂਦੀ ਏ, ਤੂੰ ਹੁਣ ਇਹ ਕੰਮ ਛੱਡ ਕੇ ਕੋਈ ਹੋਰ ਕਿੱਤਾ ਕਿਉਂ ਨਹੀਂ ਕਰ ਲੈਂਦੀ..?"
-"ਸ਼ਾਹ ਜੀ, ਇਹ ਕਿੱਤਾ ਈ ਐਸਾ ਜਲ਼ੀਲ ਹੈ ਕਿ ਔਰਤ ਇਸ ਕੰਮ ਨੂੰ ਛੱਡ ਕੇ ਭੁੱਖੀ ਹੀ ਮਰੇਗੀ..! ਜਿਸ ਤਰ੍ਹਾਂ ਬਜੁਰਗ ਬਾਤ ਪਏ ਪਾਂਦੇ ਸਨ ਕਿ ਮੈਂ ਕੰਬਲ਼ੀ ਨੂੰ ਛੱਡਦੀ ਆਂ, ਪਰ ਕੰਬਲ਼ੀ ਮੈਨੂੰ ਨਹੀਂ ਜੇ ਛੱਡ ਰਹੀ..!"
-"ਚੱਲ, ਹੁਣ ਨਸ਼ਾ ਨਾ ਖੋਟਾ ਕਰ..! ਉਸ ਨੱਢੀ ਨੂੰ ਪਈ ਭੇਜ ਜਾ ਕੇ..! ਅੱਜ ਅਸਾਂ ਉਸ ਦੇ ਮਾਲੂਕ ਹੱਥਾਂ ਦੇ ਈ ਪੈੱਗ ਪਏ ਪੀਵਾਂਗੇ..!" ਉਸ ਨੇ ਰਫ਼ੀਕਾ ਦਾ ਇਕ ਤਰ੍ਹਾਂ ਨਾਲ਼ ਰੱਸਾ ਲਾਹ ਦਿੱਤਾ। ਰਫ਼ੀਕਾ ਸੋਚ ਰਹੀ ਸੀ ਕਿ ਚਾਹੇ ਕੋਈ ਕਿੰਨ੍ਹਾਂ ਵੀ ਅਮੀਰ ਹੋ ਜਾਵੇ, ਚਾਰ ਚਾਰ ਤੀਵੀਂਆਂ ਵੀ ਰੱਖ ਲਵੇ, ਪਰ ਉਸ ਦੀ ਨੀਅਤ ਬਿਗਾਨੀਆਂ ਔਰਤਾਂ ਵੱਲ ਝਾਕਣ ਵੱਲੋਂ ਨਹੀਂ ਭਰਦੀ।
ਰਫ਼ੀਕਾ ਨੇ ਝੁਕ ਕੇ ਸ਼ਾਹ ਜੀ ਨੂੰ ਫਿਰ 'ਆਦਾਬ' ਕੀਤਾ ਅਤੇ ਪੌੜੀਆਂ ਉਤਰ ਗਈ।
ਕੁਝ ਪਲਾਂ ਵਿਚ ਨਿੱਖਰੀ-ਤਿੱਖਰੀ ਅਤੇ ਸਜੀ-ਧਜੀ ਸੀਤਲ ਕਮਰੇ ਵਿਚ ਪ੍ਰਵੇਸ਼ ਹੋਈ। ਜਿਵੇਂ ਕਮਰੇ ਅੰਦਰ ਨੂਰ ਵਰ੍ਹ ਪਿਆ ਸੀ। ਸੀਤਲ ਦੀ ਦਿਲਕਸ਼ ਸੂਰਤ ਨੇ ਸ਼ਾਹ ਜੀ ਦੀ ਸੁਰਤ ਨੂੰ ਮਧੋਲ਼ ਸੁੱਟਿਆ।
-"ਸੁਭਾਅਨ ਅੱਲਾਹ..! ਸੁਭਾਅਨ ਅੱਲਾਹ..!! ਇਹ ਚੰਦ ਅੱਜ ਕਿੱਧਰੋਂ ਚੜ੍ਹ ਪਿਆ ਈ..? ਆ ਜਾਹ ਨੱਢੀਏ..! ਆ ਜਾਹ..! ਸੰਗਦੀ ਕਿਉਂ ਪਈ ਏਂ..? ਬਹੁਤ ਤਾਰੀਫ਼ ਮੈਂ ਸੁਣ ਚੁੱਕਿਆ ਵਾਂ ਤੇਰੀ ਰਫ਼ੀਕਾ ਬੇਗਮ ਤੋਂ..! ਤਸ਼ਰੀਫ਼ ਲਿਆਓ..!" ਸ਼ਾਹ ਜੀ ਨੂੰ ਵਿਸਕੀ ਨਾਲ਼ੋਂ ਸੀਤਲ ਦਾ ਸਰੂਰ ਵੱਧ ਚੜ੍ਹ ਗਿਆ ਸੀ। ਉਹ ਧਤੂਰਾ ਪੀਤੇ ਵਾਂਗ ਸ਼ੁਦਾਈ ਹੀ ਤਾਂ ਹੋ ਗਿਆ ਸੀ। ਉਸ ਨੇ ਬੜੇ ਸਲੀਕੇ ਨਾਲ਼ ਸੀਤਲ ਨੂੰ ਆਪਣੇ ਬੈੱਡ 'ਤੇ ਬਿਠਾਇਆ ਅਤੇ ਸੀਤਲ ਨੂੰ ਬੜੀ ਰੀਝ ਨਾਲ਼, ਨੀਝ ਲਾ ਕੇ ਤੱਕਿਆ। ਹੁਸਨ ਦੀ ਮੂਰਤ ਸੀਤਲ ਤੋਂ ਉਸ ਦਾ ਕੁਰਬਾਨ ਹੋ ਜਾਣ ਨੂੰ ਜੀਅ ਕਰਦਾ ਸੀ।
-"ਤੂੰ ਹੁਣ ਤੱਕ ਕਿੱਥੇ ਛੁਪੀ ਰਹੀ..?"
ਸੀਤਲ ਚੁੱਪ ਸੀ।
-"ਮੈਂ ਤਾਂ ਹੁਣ ਤੱਕ ਸੁੱਕੇ ਹੱਡਾਂ ਨਾਲ ਈ ਮੱਥਾ ਟਕਰਾਂਦਾ ਪਿਆ ਸਾਂ..!" ਉਹ ਆਪਣੀ ਬੇਵਕੂਫ਼ੀ ਵਿਚ ਝੂਰ ਰਿਹਾ ਸੀ।
ਸੀਤਲ ਫਿਰ ਵੀ ਕੁਝ ਨਾ ਬੋਲੀ।
-"ਕੱਪੜੇ ਤਾਂ ਉਤਾਰ ਲੈ..! ਕਿਉਂ ਅਸਾਂ ਨੂੰ ਬੇਸਬਰੇ ਪਏ ਕਰਦੇ ਓਂ..?" ਸ਼ਾਹ ਜੀ ਨੇ ਦਰਵਾਜੇ ਦੀ ਕੁੰਡੀ ਲਾ ਕੇ ਪਰਦੇ ਕਰਨ ਲੱਗਿਆਂ ਬਾਹਰ ਨਜ਼ਰ ਮਾਰੀ। ਸਾਰਾ ਜੱਗ ਜਹਾਨ ਨੀਂਦ ਵਿਚ ਡੁੱਬਿਆ ਪਿਆ ਸੀ। ਸ਼ਾਹ ਜੀ ਨੇ ਪਰਦੇ ਕਰ ਦਿੱਤੇ।
ਸੀਤਲ ਨੇ ਕੱਪੜੇ ਉਤਰਾਨੇ ਸ਼ੁਰੂ ਕਰ ਦਿੱਤੇ।
ਸੰਗਮਰਮਰ ਦੀ ਤਰਾਸ਼ੀ ਮੂਰਤ ਵਾਂਗ ਸੀਤਲ ਹੁਣ ਸ਼ਾਹ ਜੀ ਦੇ ਸਾਹਮਣੇ ਨਿਰਵਸਤਰ ਖੜ੍ਹੀ ਸੀ।
ਦੇਖ ਦੇਖ ਕੇ ਸ਼ਾਹ ਜੀ ਬੇਸੁੱਧ ਹੁੰਦੇ ਜਾ ਰਹੇ ਸਨ।
-"ਕੀ ਤਾਰੀਫ਼ ਐ ਤੁਸਾਂ ਦੀ ਬਾਨੋਂ..?" ਸ਼ਾਹ ਜੀ ਨੇ ਸੁਰਤ ਪਰਤਣ 'ਤੇ ਪੁੱਛਿਆ।
-"ਸੀਤਲ...!" ਉਸ ਦੇ ਪਪੀਸੀ ਬੁੱਲ੍ਹਾਂ ਪਿੱਛੋਂ ਮੋਤੀਆਂ ਦੀ ਮਾਲ਼ਾ ਦੰਦ ਲਿਸ਼ਕੇ!
-"ਕੀ ਫ਼ੁਰਮਾਇਆ..?" ਸ਼ਾਹ ਜੀ ਹੈਰਾਨ ਸਨ।
-"ਸੀਤਲ..!" ਡਰਦੀ ਸੀਤਲ ਨੇ ਦੁਹਰਾ ਦਿੱਤਾ। ਉਹ ਸੋਚ ਰਹੀ ਸੀ ਕਿ ਕਿਤੇ ਸ਼ਾਹ ਵੀ ਉਸ ਨੂੰ 'ਗ਼ੈਰ ਮਜਹਬ' ਦੀ ਹੋਣ ਕਾਰਨ ਠੁਕਰਾ ਨਾ ਦੇਵੇ?
-"ਕਿੱਥੋਂ ਦੀ ਰਹਿਣ ਵਾਲ਼ੀ ਏਂ..?"
-"ਇੰਗਲੈਂਡ ਦੀ..!"
-"ਇੰਗਲੈਂਡ ਦੀ ਰਹਿਣ ਵਾਲ਼ੀ ਤੇ ਕੰਮ ਆਹ ਕੁੱਤੇ..?" ਉਸ ਦਾ ਨਸ਼ਾ ਲਹਿ ਗਿਆ, "ਐਥੋਂ ਦੀਆਂ ਔਰਤਾਂ ਤਾਂ ਮਜਬੂਰੀ ਵੱਸ ਪਈਆਂ ਕਰਦੀਆਂ ਨੇ, ਪਰ ਤੈਨੂੰ ਕੀ ਮਜਬੂਰੀ ਆ ਪਈ..? ਪੰਜਾਬੀ ਬੋਲਦੀ ਪਈ ਏਂ, ਕਿਹੜੀ ਜ਼ਾਤ ਐ ਤੇਰੀ..?"
-"ਮੈਂ ਸਿੱਖਾਂ ਦੀ ਕੁੜੀ ਆਂ ਸ਼ਾਹ ਜੀ..!"
-"ਸਿੱਖਾਂ ਦੀ ਲੜਕੀ ਤੇ ਕਾਰੇ ਆਹ ਲੁੱਚੇ..?" ਸ਼ਾਹ ਜੀ ਦੀ ਜ਼ਮੀਰ ਨੇ ਜਿਵੇਂ ਉਸ ਦਾ ਸਿਆਪਾ ਕੀਤਾ।
ਸੀਤਲ ਪਹਿਲਾਂ ਹੁਬਕੀਂ ਅਤੇ ਫਿਰ ਭੁੱਬੀਂ ਰੋ ਪਈ!
-"ਰੋਣ ਦਾ ਮਸਲਾ ਨਹੀਂ, ਅਸਲ ਗੱਲ ਦੱਸ ਜੇ..!" ਸ਼ਾਹ ਜੀ ਨੇ ਉਸ ਨੂੰ ਡੌਲਿ਼ਆਂ ਤੋਂ ਫੜ ਕੇ ਖੜ੍ਹੀ ਕਰ ਲਿਆ।
ਇਕ ਦੇ ਵਾਢਿਓਂ ਸੀਤਲ ਨੇ ਸਾਰਾ ਦੁਖਾਂਤ ਸ਼ਾਹ ਜੀ ਦੇ ਅੱਗੇ ਬਗੈਰ ਕਿਸੇ ਵਲ਼-ਫ਼ੇਰ ਤੋਂ ਰੱਖ ਦਿੱਤਾ।
ਕੋਠੀ ਦੇ ਚੁਬਾਰੇ ਵਿਚ ਸੰਨਾਟਾ ਛਾ ਗਿਆ। ਸਿਰਫ਼ ਕੰਧ 'ਤੇ ਲੱਗੀ ਘੜ੍ਹੀ ਦੀ ਟਿੱਕ-ਟਿੱਕ ਆਪਣੀਂ ਹੋਂਦ ਦਰਸਾ ਰਹੀ ਸੀ।
ਸ਼ਾਹ ਜੀ ਨੇ ਗਿਲਾਸ ਭਰ ਕੇ ਅੰਦਰ ਸੁੱਟਿਆ। ਉਸ ਦੀਆਂ ਅੱਖਾਂ ਦਾ ਰੰਗ ਗੇਰੂ ਹੋ ਗਿਆ ਸੀ।
-"ਬੜੇ ਬੜੇ ਸਰਦਾਰ ਮੇਰੇ ਯਾਰ ਨੇ ਕੁੜੀਏ..! ਤੂੰ ਕੱਪੜੇ ਪਾ..!"
ਸੀਤਲ ਨੂੰ ਰੱਬ ਦਇਆਲ ਹੁੰਦਾ ਜਾਪਿਆ।
-"ਸਰਦਾਰਨੀਆਂ ਤਾਂ ਆਪਣੀ ਅਣਖ਼ ਇੱਜ਼ਤ ਤੇ ਮਜ੍ਹਬ ਲਈ ਆਪਣੇ ਬੱਚਿਆਂ ਦੇ ਟੋਟੇ ਝੋਲੀਆਂ ਵਿਚ ਪੁਆਂਦੀਆਂ ਪਈਆਂ ਸਨ, ਤੇ ਤੂੰ ਇਹਨਾਂ ਬਦ-ਹਾਲਾਤਾਂ ਨਾਲ ਸਮਝੌਤਾ ਕਿਸ ਤਰ੍ਹਾਂ ਕਰੀ ਬੈਠੀ ਏਂ..? ਆਪਣੇ ਖ਼ਾਨਦਾਨ ਦੀ ਇੱਜ਼ਤ ਲਈ ਕੁਝ ਤੇ ਪਈ ਸੋਚਦੀ ਕੁੜੀਏ..! ਕੋਈ ਮਹੁਰਾ ਪਈ ਚੱਟ ਕੇ ਮਰ ਜਾਂਦੀ..? ਇੱਜ਼ਤ 'ਤੇ ਬਰਕਰਾਰ ਰਹਿੰਦੀ..?" ਸ਼ਾਹ ਉਸ ਨੂੰ ਲਾਹਣਤਾਂ ਪਾ ਰਿਹਾ ਸੀ।
-"ਮੇਰੇ ਕੋਈ ਵੱਸ ਦੀ ਗੱਲ ਨਹੀਂ ਰਹੀ ਸ਼ਾਹ ਜੀ..! ਮੈਂ ਮਜਬੂਰ ਸੀ ਤੇ ਅੱਜ ਵੀ ਮਜਬੂਰ ਹਾਂ..! ਇਹ ਸਾਰਾ ਕੰਮ ਮਜਬੂਰੀ ਵਿਚ ਹੀ ਕਰਦੀ ਰਹੀ, ਪਰ ਮੈਨੂੰ ਰੱਬ 'ਤੇ ਪੱਕਾ ਵਿਸ਼ਵਾਸ ਐ ਕਿ ਕੋਈ ਰੱਬ ਦਾ ਬੰਦਾ ਆਊਗਾ, ਤੇ ਮੈਨੂੰ ਇਸ ਨਰਕ ਭਰੀ ਜਿ਼ੰਦਗੀ 'ਚੋਂ ਕੱਢੂਗਾ..!" ਉਸ ਦਾ ਫਿਰ ਰੋਣ ਨਿਕਲ਼ ਗਿਆ।
-"ਉਹ ਰੱਬ ਦਾ ਬੰਦਾ ਆਵੇਗਾ ਨਹੀਂ, ਇੰਸ਼ਾਲਾ ਆ ਚੁੱਕਾ ਈ ਕੁੜੀਏ..!" ਸ਼ਾਹ ਨੇ ਬੈੱਡ ਤੋਂ ਲਾਹ ਕੇ ਚਾਦਰ ਨਾਲ਼ ਸੀਤਲ ਦਾ ਨਗਨ ਬਦਨ ਢਕ ਦਿੱਤਾ।
-"ਪਰ ਐਥੋਂ ਨਿਕਲਣਾਂ ਖ਼ਤਰੇ ਤੋਂ ਖਾਲੀ ਨਹੀਂ ਐਂ ਸ਼ਾਹ ਜੀ..!"
-"ਜਹੱਨਮ 'ਚ ਪਿਆ ਪਵੇ ਖ਼ਤਰਾ..! ਇਸ ਦਾ ਤੂੰ ਫਿ਼ਕਰ ਨਾ ਕਰ..! ਇਸ ਦਾ ਕੰਮ ਮੇਰੇ ਉਪਰ ਪਈ ਛੱਡ..! ਮੈਂ ਕੱਢਾਂਗਾ ਤੁਸਾਂ ਨੂੰ ਇਸ ਜ਼ਲਾਲਤ ਵਿਚੋਂ..! ਮੇਰੇ ਬੜੇ ਬੜੇ ਸਰਦਾਰ ਯਾਰ ਈ..! ਹਿੱਕ ਦੇ ਵਾਲ, ਹਮ ਪਿਆਲਾ, ਹਮ ਨਿਵਾਲਾ..! ਮੇਰੇ ਬਿਜ਼ਨਸ ਵਿਚ ਮੇਰਾ ਬੜਾ ਸਾਥ ਪਏ ਦਿੰਦੇ ਨੇ..! ਤੇ ਉਹ ਵੀ ਬੜੀ ਇਮਾਨਦਾਰੀ ਨਾਲ..! ਤੂੰ ਚਿੰਤਾ ਕੋਈ ਨਹੀਂ ਕਰਨੀ..! ਮੈਂ ਵੈਸੇ ਸੁਭਾਹ ਜਾਣਾਂ ਸੀ, ਪਰ ਮੈਂ ਕੱਲ੍ਹ ਵੀ ਐਥੇ ਈ ਰਹਿਸਾਂ..! ਕਿਸੇ ਨੂੰ ਕੋਈ ਗੱਲ ਬਾਤ ਨਹੀਂ ਜੇ ਦੱਸਣੀ..! ਸੁਣ ਲਿਆ ਈ..? ਮੈਂ ਤੈਨੂੰ ਐਥੋਂ ਕੱਢਣ ਲਈ ਇੰਸ਼ਾ-ਲਾ ਪੂਰੀ ਸਕੀਮ ਬਣਾਉਨਾਂ..! ਕੱਲ੍ਹ ਰਾਤ ਫਿਰ ਮੇਰੇ ਕੋਲ ਆਣਾਂ..! ਰਾਤੋ ਰਾਤ ਤੁਸਾਂ ਨੂੰ ਕਿਸੇ ਟਿਕਾਣੇ ਪਏ ਪਹੁੰਚਾ ਦਿਆਂਗੇ..! ਬੜੇ ਸਿਆਸਤਦਾਨ ਤੇ ਹਾਈ ਕਮਿਸ਼ਨਰ ਮੇਰੇ ਮਿੱਤਰ ਨੇ..! ਤੂੰ ਇਹ ਗੱਲ ਕਿਸੇ ਕੋਲ ਨਹੀਂ ਜੇ ਕਰਨੀ, ਤੇ ਕੱਲ੍ਹ ਇੰਸ਼ਾ-ਲਾ ਪੂਰੀ ਤਿਆਰੀ ਕਰ ਕੇ ਆਣਾਂ ਜੇ..! ਕੁਝ ਵੀ ਨਾਲ ਨਹੀਂ ਜੇ ਖੜਨਾ..! ਕਿਸੇ ਨੂੰ ਸ਼ੱਕ ਨਹੀਂ ਹੋਣੀਂ ਚਾਹੀਦੀ..! ਮੈਨੂੰ ਤਾਂ ਕੋਈ ਡਰ ਨਹੀਂ, ਲੇਕਿਨ ਤੈਨੂੰ ਨਾ ਅੱਗੇ ਪਿੱਛੇ ਪਏ ਕਰ ਦੇਣ, ਤੇਰੇ ਲਈ ਇਹ ਖ਼ਤਰਾ ਅਸਾਂ ਨੇ ਮੁੱਲ ਨਹੀਂ ਜੇ ਲੈਣਾਂ, ਸਮਝ ਗਈ..? ਕਿਸੇ ਕੋਲ ਕੋਈ ਗੱਲ ਨਹੀਂ ਜੇ ਕਰਨੀ, ਮੂੰਹ ਬੰਦ ਰੱਖਣਾਂ ਈ..! ਇਹ ਇਤਨੇ ਹਰਾਮੀ ਤੇ ਜ਼ਲੀਲ ਲੋਕ..? ਮੈਨੂੰ ਹਰਾਮਜ਼ਾਦੇ ਪਏ ਆਖਦੇ ਸਨ ਕਿ ਇੱਥੇ ਤਾਂ ਜੀ ਵੱਡੇ ਵੱਡੇ ਅਫ਼ਸਰ ਵਸਦੇ ਨੇ, ਉਹਨਾਂ ਦੇ ਪ੍ਰੀਵਾਰ ਵਸਦੇ ਨੇ! ਇਹ ਜੋ ਰਫ਼ੀਕਾ ਵਰਗੀਆਂ ਤੁਸਾਂ ਨੂੰ ਪੇਸ਼ ਕਰਦੇ ਪਏ ਆਂ, ਇਹ ਸ਼ੌਂਕੀਆ ਧੰਦਾ ਪਈਆਂ ਕਰਦੀਆਂ ਨੇ! ਪੈਸੇ ਲਈ ਕਰਦੀਆਂ ਨੇ..! ਅਸਾਂ ਨੂੰ ਕੀ ਪਤਾ ਕੀ ਇਹ ਕੰਜਰ ਮਾਸੂਮ ਕੁੜੀਆਂ ਨੂੰ ਆਪਣੇ ਜਾਲ ਵਿਚ ਫ਼ਸਾ ਕੇ ਜ਼ਲੀਲ ਪਏ ਕਰਦੇ ਨੇ ਤੇ ਪੈਸੇ ਵੱਲੋਂ ਹੱਥ ਪਏ ਰੰਗਦੇ ਨੇ..? ਕੋਈ ਗੱਲ ਨਹੀਂ, ਇਹਨਾਂ ਹਰਾਮਜ਼ਾਦਿਆਂ ਨੂੰ ਮੈਂ ਸਬਕ ਸਿਖਾ ਕੇ ਰਹਾਂਗਾ..! ਪਰ ਤੂੰ ਆਪਣੀ ਜ਼ੁਬਾਨ ਬੰਦ ਰੱਖਣੀ ਏਂ, ਸਮਝ ਗਈ ਜੇ ਮੇਰੀ ਗੱਲ..? ਹੋਰ ਨਾ ਕਿਤੇ ਕੀਤਾ ਕਰਾਇਆ ਖ਼ੂਹ ਵਿਚ ਪਈ ਸੁੱਟ ਛੱਡੇਂ..! ਮੂਰਖ਼ਤਾਈ ਨਹੀਂ ਜੇ ਕਰਨੀ..! ਬੱਸ ਚੁੱਪ ਰਹਿਣਾਂ ਜੇ..! ਕਿਸੇ ਨੂੰ ਕੁਝ ਵੀ ਮਹਿਸੂਸ ਨਾ ਹੋਵੇ ਕੀ ਆਪਣੀ ਕੋਈ ਗੱਲ ਬਾਤ ਹੋਈ ਏ..! ਤੇ ਬੱਚਿਆਂ ਵਾਲੀ ਗੱਲ ਨਾ ਪਈ ਕਰੀਂ..! ਬੱਸ ਅੱਲਾਹ ਦਾ ਨਾਂਮ ਲੈ ਕੇ ਕੱਲ੍ਹ ਨੂੰ ਆ ਜਾਵੀਂ, ਤੇ ਕੱਲ੍ਹ ਰਾਤ ਨੂੰ ਤੁਸਾਂ ਨੂੰ ਇੱਥੋਂ ਕੱਢ ਲਵਾਂਗੇ..! ਔਰ ਹਾਂ, ਕੱਲ੍ਹ ਵੀ ਇਸੇ ਤਰ੍ਹਾਂ ਹੀ ਤਿਆਰ ਹੋ ਕੇ ਆਣਾਂ ਜੇ..! ਕਿਸੇ ਨੂੰ ਸ਼ੱਕ ਨਹੀਂ ਹੋਵੇਗੀ..!" ਸ਼ਾਹ ਜੀ ਨੇ ਕਿੰਨਾਂ ਕੁਝ ਸੀਤਲ ਨੂੰ ਸਮਝਾ ਦਿੱਤਾ।
ਸੀਤਲ ਨੇ ਝੁਕ ਕੇ ਸ਼ਾਹ ਜੀ ਦੇ ਪੈਰ ਫੜ ਲਏ। ਸ਼ਾਹ ਜੀ ਨੇ ਉਸ ਨੂੰ ਆਪਣਿਆਂ ਪੈਰਾਂ ਤੋਂ ਉਠਾ ਕੇ ਕਿਸੇ ਬੱਚੇ ਵਾਂਗ ਛਾਤੀ ਨਾਲ਼ ਲਾ ਲਿਆ।
-"ਸੀਤਲ, ਤੂੰ ਇਕ ਤਰ੍ਹਾਂ ਨਾਲ ਹੁਣ ਮੇਰੀ ਬੱਚੀ ਏਂ..! ਇਕ ਅਣਖ਼ੀ ਸਰਦਾਰ ਦੀ ਧੀ, ਮੇਰੀ ਧੀ ਏ..! ਚਿੰਤਾ ਨਹੀਂ ਜੇ ਕਰਨੀ..! ਜੋ ਤੂੰ ਮੇਰੇ ਸਾਹਮਣੇ ਕੱਪੜੇ ਉਤਾਰੇ ਤੇ ਅਸਾਂ ਨੇ ਤੇਰਾ ਨੰਗਾ ਬਦਨ ਤੱਕਿਆ, ਇਸ ਲਈ ਅਸਾਂ ਨੂੰ ਮੁਆਫ਼ ਕਰਨਾਂ..!" ਸ਼ਾਹ ਜੀ ਨੇ ਸੀਤਲ ਅੱਗੇ ਹੱਥ ਜੋੜੇ। ਪਰ ਸੀਤਲ ਨੇ ਉਸ ਦੇ ਜੋੜੇ ਹੱਥ ਸਤਿਕਾਰ ਵਜੋਂ ਫੜ ਕੇ ਮੱਥੇ ਨਾਲ਼ ਲਾਏ।
-"ਸੀਤਲ, ਗੁੰਡਿਆਂ ਨੂੰ ਗੁੰਡੇ ਹੀ ਖ਼ਤਮ ਕਰ ਸਕਦੇ ਨੇ, ਸਾਡਾ ਸਮਾਜ, ਸਾਡਾ ਕਾਨੂੰਨ, ਸਾਡਾ ਭਾਈਚਾਰਾ, ਸਾਡੀਆਂ ਅਦਾਲਤਾਂ ਗੁੰਡਿਆਂ ਨੂੰ ਨੱਥ ਨਹੀਂ ਜੇ ਪਾ ਸਕਦੀਆਂ..! ਸਾਡਾ ਕਾਨੂੰਨ ਗਿਰਵੀ ਏ, ਸਾਡਾ ਸਮਾਜ ਨਿਪੁੰਸਕ ਏ, ਸਾਡੀਆਂ ਅਦਾਲਤਾਂ ਗ਼ੁਲਾਮ ਨੇ, ਸਾਡੇ ਭਾਈਚਾਰੇ ਦੀ ਜ਼ਮੀਰ ਵਿਕੀ ਹੋਈ ਏ..! ਅੱਲਾਹ ਤਾਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਪਿਆ ਆਖਨਾ ਵਾਂ ਕਿ ਮੈਂ ਤੇ ਸੋਚ ਰਿਹਾ ਸਾਂ ਕਿ ਕੁੜੀਆਂ ਖ਼ੁਦ ਅਯਾਸ਼ੀ ਕਰਨ ਪਈਆਂ ਆਂਦੀਆਂ ਨੇ, ਜਾਂ ਪੈਸੇ ਦੇ ਲਾਲਚ ਵਿਚ ਅਮੀਰ ਘਰਾਂ ਦੀਆਂ ਵਿਗੜੀਆਂ ਲੜਕੀਆਂ ਆਪਣਾ ਸ਼ਾਹੀ ਖ਼ਰਚਾ ਚਲਾਣ ਲਈ ਵੀ ਧੰਦਾ ਪਈਆਂ ਕਰਦੀਆਂ ਨੇ, ਪਰ ਐਸ ਅਸਲ ਗੱਲ ਦਾ ਤਾਂ ਤੂੰ ਮੈਨੂੰ ਅੱਜ ਪਹਿਲੀ ਵਾਰ ਜਿ਼ਕਰ ਕੀਤਾ ਈ..! ਸਾਡੀ ਤਮਾਮ ਸਕੀਮ ਅੱਲਾਹ ਦੇ ਫ਼ਜ਼ਲ ਨਾਲ ਇੰਸ਼ਾ-ਲਾ ਕੱਲ੍ਹ ਨੂੰ ਸਿਰੇ ਲੱਗ ਜਾਵੇਗੀ..!" ਸ਼ਾਹ ਜੀ ਨੇ ਉਠ ਕੇ ਫਿਰ ਬਾਹਰਲਾ ਪਰਦਾ ਪਰ੍ਹੇ ਕਰਕੇ ਦੇਖਿਆ। ਚਾਰੇ ਪਾਸੇ ਸੁੰਨ ਸਰਾਂ ਸੀ। ਕੋਈ ਬੰਦਾ, ਨਾ ਪਰਿੰਦਾ ਨਜ਼ਰ ਆਉਂਦਾ ਸੀ। ਸਾਰਾ ਜਹਾਨ ਗੂੜ੍ਹੀ ਨੀਂਦ ਵਿਚ ਡੁੱਬਿਆ ਹੋਇਆ ਸੀ। ਕੋਠੀ ਦੇ ਸਿਰ 'ਤੇ ਪੁੰਨਿਆਂ ਦਾ ਚੰਦਰਮਾਂ ਮੁਸਕਰਾ ਰਿਹਾ ਸੀ ਅਤੇ ਨਿਰਮਲ ਅਸਮਾਨ ਦੀ ਹਿੱਕ 'ਤੇ ਤਾਰੇ ਖਿੜੇ ਹੱਸ ਰਹੇ ਸਨ।
ਸੀਤਲ ਦੇ ਮਨ ਤੋਂ ਮਣਾਂ-ਮੂੰਹੀਂ ਬੱਜਰ ਬੋਝ ਉਤਰ ਗਿਆ ਸੀ। ਉਹ ਸੋਚ ਰਹੀ ਸੀ ਕਿ ਉਹ ਵੀ ਆਪਣੇ ਆਪ ਨੂੰ ਮੁਸਲਮਾਨ ਅਖਵਾਉਣ ਵਾਲ਼ੇ ਦੈਂਤ ਸਨ, ਜਿਹਨਾਂ ਨੇ ਮੈਨੂੰ ਜਿਉਂਦੀ ਜਾਗਦੀ ਨੂੰ ਐਡੇ ਨਰਕ ਵਿਚ ਲਿਆ ਸੁੱਟਿਆ..? ਅਤੇ ਇਹ ਵੀ ਇਕ ਮੁਸਲਮਾਨ ਸੀ, ਜਿਸ ਨੇ ਮੈਨੂੰ ਇਸ ਕੁੰਭੀ ਨਰਕ ਵਿਚੋਂ ਕੱਢਣ ਦਾ ਬੀੜਾ ਚੁੱਕਿਆ। ਇਨਸਾਨ ਅਸਲ ਵਿਚ ਇਨਸਾਨ ਹੁੰਦਾ ਹੈ, ਉਸ ਦਾ ਕੋਈ ਮਜ੍ਹਬ ਜਾਂ ਧਰਮ ਨਹੀਂ ਹੁੰਦਾ..! ਮਜ੍ਹਬ ਜਾਂ ਧਰਮ ਦਾ ਫ਼ੋਕਾ ਹੋਕਾ ਸਿਰਫ਼ ਪਾਖੰਡੀ ਅਤੇ ਲੁਟੇਰੇ ਹੀ ਦਿੰਦੇ ਹਨ! ਸਭ ਤੋਂ ਵੱਡੇ ਠੱਗ ਹੀ ਧਰਮ-ਮਜ੍ਹਬ ਦੇ ਠੇਕੇਦਾਰ ਬਣਦੇ ਨੇ..! ਮਜ੍ਹਬ ਦੇ ਭੇਸ ਵਿਚ ਦੁਨੀਆਂ ਨੂੰ ਲੁੱਟਣ ਖਾਣ ਲਈ!
-"ਇੰਸ਼ਾ-ਲਾ, ਕੱਲ੍ਹ ਨੂੰ ਤੈਨੂੰ ਇੱਥੋਂ ਕੱਢ ਕੇ, ਮੈਂ ਇਹਨਾਂ ਸੂਅਰ ਦੇ ਪੁੱਤਰਾਂ ਤੋਂ ਆਪਣੀਆਂ ਕੋਠੀਆਂ ਖਾਲੀ ਪਿਆ ਕਰਵਾਂਦਾ ਹਾਂ..! ਮੈਂ ਇਹਨਾਂ ਜ਼ਲਾਲਤ ਭਰੇ ਬੰਦਿਆਂ ਨੂੰ ਐਸਾ ਸਬਕ ਦੇਸਾਂ ਕਿ ਇਹ ਤੌਬਾ ਪਏ ਕਰ ਜਾਣਗੇ..! ਜੇ ਇਹਨਾਂ ਕੁੱਤੀ ਦੇ ਪੁੱਤਰਾਂ ਤੋਂ ਜੇਲ੍ਹ ਵਿਚ ਚੱਕੀ ਨਾ ਪਿਸਾਈ, ਤਾਂ ਅਸਾਂ ਨੂੰ ਸ਼ਾਹ ਜੀ ਕਿਸੇ ਨਹੀਂ ਜੇ ਆਖਣਾਂ..!" ਸ਼ਾਹ ਅੰਦਰੋਂ ਕਰੋਧ ਨਾਲ਼ ਉਬਲ਼ ਉਬਲ਼ ਪੈਂਦਾ ਸੀ।
ਉਸ ਨੇ ਆਪਣੇ ਆਪ ਨੂੰ ਹਲਕੀ-ਹਲਕੀ ਮਹਿਸੂਸ ਕੀਤਾ।
ਆਮ ਰੁਟੀਨ ਵਾਂਗ ਸੀਤਲ ਸ਼ਾਹ ਜੀ ਕੋਲ ਸਵੇਰ ਦੇ ਚਾਰ ਵਜੇ ਤੱਕ ਰਹੀ ਅਤੇ ਹੇਠਾਂ ਆ ਕੇ ਰਫ਼ੀਕਾ ਕੋਲ਼ ਪੈ ਗਈ। ਹੇਠਾਂ ਉਤਰਨ ਤੋਂ ਪਹਿਲਾਂ ਉਸ ਨੇ ਚਾਰੇ ਪਾਸੇ ਗਹੁ ਨਾਲ਼ ਦੇਖਿਆ ਸੀ। ਮਤਾਂ ਕਿਸੇ ਚੁਗਲਖ਼ੋਰ ਨੇ ਉਹਨਾਂ ਦੀਆਂ ਗੱਲਾਂ ਨਾ ਸੁਣ ਲਈਆਂ ਹੋਣ...? ਪਰ ਸਭ ਸੁੱਖ ਸਾਂਦ ਸੀ। ਸੀਤਲ ਦੇ ਮਨ 'ਤੇ ਕੋਈ ਬਹੁਤੀ ਖ਼ੁਸ਼ੀ ਨਹੀਂ ਆਈ ਸੀ। ਉਸ ਨੂੰ ਵਿਸ਼ਵਾਸ ਹੀ ਨਹੀਂ ਆ ਰਿਹਾ ਸੀ ਕਿ ਉਹ ਇਸ ਜ਼ਲਾਲਤ ਭਰੀ ਜਿ਼ੰਦਗੀ 'ਚੋਂ ਕਦੇ ਨਿਜ਼ਾਤ ਪਾ ਜਾਵੇਗੀ...? ਅਨੀਂਦਰੀ ਹੋਣ ਕਾਰਨ ਵੀ ਨੀਂਦ ਉਸ ਦੇ ਨਜ਼ਦੀਕ ਨਹੀਂ ਢੁੱਕੀ ਸੀ। ਸਵੇਰ ਹੋਣ ਤੱਕ ਉਹ ਮੁਲਾਇਮ ਬੈੱਡ 'ਤੇ ਪਈ ਪਾਸੇ ਪਰਤਦੀ ਰਹੀ ਸੀ। ਸੂਰਜ ਚੜ੍ਹਨ ਸਮੇਂ ਕਿਤੇ ਉਸ ਨੂੰ ਨੀਂਦ ਪਈ।
ਦੁਪਿਹਰ ਦੇ ਗਿਆਰਾਂ ਕੁ ਵਜੇ ਸੀਤਲ ਦੀ ਜਾਗ ਖੁੱਲ੍ਹੀ।
ਰਫ਼ੀਕਾ ਬਾਹਰ ਫ਼ੁੱਲਵਾੜੀ ਵਿਚ ਕੁਰਸੀ 'ਤੇ ਬੈਠੀ ਸੀ।
ਸ਼ਾਹ ਜੀ ਕਿਤੇ ਜਾ ਚੁੱਕੇ ਸਨ।
ਜਦ ਸੀਤਲ ਉਠ ਕੇ ਬਾਹਰ ਆਈ ਤਾਂ ਰਫ਼ੀਕਾ ਉਸ ਨੂੰ ਬੜੀ ਖ਼ੁਸ਼ ਖ਼ੁਸ਼ ਨਜ਼ਰ ਆਈ।
ਹੈਰਾਨ ਹੋ ਕੇ ਸੀਤਲ ਨੇ ਖ਼ੁਸ਼ੀ ਦਾ ਕਾਰਨ ਪੁੱਛਿਆ।
-"ਸ਼ਾਹ ਜੀ ਅੱਜ ਦੀ ਰਾਤ ਹੋਰ ਐਥੇ ਰਹਿਣਗੇ..!" ਰਫ਼ੀਕਾ ਨੇ ਸੀਤਲ ਨੂੰ ਦੱਸਿਆ ਸੀ। ਪਰ ਸੀਤਲ ਨੂੰ ਤਾਂ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ। ਉਸ ਦੇ ਮਨ 'ਤੇ ਬਹੁਤਾ ਕੋਈ ਅਸਰ ਨਾ ਹੋਇਆ।
-"ਅੱਗੇ ਤਾਂ ਕਦੇ ਸ਼ਾਹ ਜੀ ਇਕ ਰਾਤ ਤੋਂ ਵੱਧ ਐਥੇ ਰਹੇ ਨ੍ਹੀ ਸੀ..? ਕੀ ਘੋਲ਼ ਕੇ ਪਾ ਦਿੱਤਾ ਤੂੰ ਸ਼ਾਹ ਜੀ ਦੇ ਸਿਰ ਸੀਤਲ..?"
-"ਮੈਂ ਕੀ ਘੋਲ਼ ਕੇ ਪਾਉਣਾਂ ਸੀ ਭੈਣੇਂ..? ਜੋ ਹੋਰ ਲੋਕਾਂ ਨਾਲ਼ ਹਰ ਰਾਤ ਕਰਦੀ ਆਂ, ਓਹੀ ਸ਼ਾਹ ਜੀ ਨਾਲ਼ ਕੀਤੈ..! ਹੋਰ ਮੈਂ ਕੀ ਵੱਖਰਾ ਕਰ ਦਿੱਤਾ..?" ਚਾਹ ਪੀਂਦੀ ਸੀਤਲ ਨੇ ਗੱਲ ਘੱਟੇ ਪਾ ਦਿੱਤੀ।
ਦੁਪਿਹਰ ਦਾ ਖਾਣਾਂ ਖਾਣ ਤੋਂ ਬਾਅਦ ਰਫ਼ੀਕਾ ਅਤੇ ਸੀਤਲ ਫਿਰ ਅਰਾਮ ਕਰਨ ਲਈ ਪੈ ਗਈਆਂ।
ਸੀਤਲ ਦੇ ਦਿਮਾਗ ਵਿਚ ਸੋਚਾਂ ਦਾ ਭੂਚਾਲ਼ ਆਇਆ ਹੋਇਆ ਸੀ।
ਰਫ਼ੀਕਾ ਅਰਾਮ ਕਰ ਰਹੀ ਸੀ। ਪਰ ਸੀਤਲ ਨੂੰ ਇਕ ਅਜੀਬ ਅੱਚਵੀ ਲੱਗੀ ਹੋਈ ਸੀ।
ਉਸ ਨੂੰ ਟੇਕ ਜਿਹੀ ਨਹੀਂ ਆ ਰਹੀ ਸੀ।
ਉਹ ਵਾਰ ਵਾਰ ਪਾਸਾ ਪਰਤ ਕੇ ਰਫ਼ੀਕਾ ਵੱਲ ਦੇਖਦੀ। ਅੱਜ ਉਸ ਨੂੰ ਰਫ਼ੀਕਾ ਦਾ ਬਹੁਤਾ ਹੀ ਮੋਹ ਜਿਹਾ ਆ ਰਿਹਾ ਸੀ। ਰਫ਼ੀਕਾ ਨੇ ਸੀਤਲ ਨੂੰ ਕਦੇ ਕੰਡੇ ਜਿੰਨੀ ਤਕਲੀਫ਼ ਨਹੀਂ ਦਿੱਤੀ ਸੀ। ਜਦੋਂ ਦਿੱਤੀ ਸੀ, ਵੱਡੀਆਂ ਭੈਣਾਂ ਵਾਂਗ ਕੋਈ ਜਾਇਜ਼ ਮੱਤ ਹੀ ਦਿੱਤੀ ਸੀ। ਕਦੇ ਈਰਖ਼ਾ ਜਾਂ ਸਾੜਾ ਨਹੀਂ ਕੀਤਾ ਸੀ। ਕਦੇ ਮੰਦਾ ਬਚਨ ਨਹੀਂ ਬੋਲਿਆ ਸੀ। ਕਦੇ ਕਿਸੇ ਗੱਲੋਂ ਸਤਾਇਆ ਨਹੀਂ ਸੀ। ਕਦੇ ਕੋਈ ਚੋਭਵੀਂ ਗੱਲ ਨਹੀਂ ਕੀਤੀ ਸੀ। ਸਾਈਦਾ ਲਈ ਸੀਤਲ ਦੇ ਮਨ ਵਿਚ ਅੱਤ ਦੀ ਘ੍ਰਿਣਾਂ ਸੀ। ਸਾਈਦਾ ਨੇ ਸ਼ੁਰੂ ਸ਼ੁਰੂ ਵਿਚ ਸੀਤਲ ਨੂੰ ਬੜਾ ਤੰਗ ਕੀਤਾ ਸੀ। ਜਿੰਨਾਂ ਚਿਰ ਸੀਤਲ ਇਸ ਧੰਦੇ ਵਿਚ ਪ੍ਰਪੱਕ ਨਹੀਂ ਹੋ ਗਈ ਸੀ, ਉਤਨਾਂ ਚਿਰ ਸਾਈਦਾ ਅਤੇ ਜ਼ਾਲਮ ਖ਼ਾਂ ਦੀ ਬਾਜ਼ ਅੱਖ ਸੀਤਲ 'ਤੇ ਹੀ ਘੁੰਮਦੀ ਰਹਿੰਦੀ। ਉਹਨਾਂ ਦੋਨਾਂ ਨੇ ਸੀਤਲ ਨੂੰ ਕੁੱਟਣ ਮਾਰਨ ਤੋਂ ਇਲਾਵਾ ਬੜਾ ਅਣਮਨੁੱਖੀ ਤਸ਼ੱਦਦ ਕੀਤਾ ਸੀ। ਜ਼ਾਲਮ ਖ਼ਾਂ ਨੇ ਉਸ ਨੂੰ ਬੜਾ ਚੂੰਡਿਆ ਸੀ। ਘੋਰ ਜ਼ੁਲਮ ਕੀਤਾ ਸੀ। ਗਿਣ ਗਿਣ ਕੇ ਬਦਲੇ ਲਏ ਸਨ। ਉਸ ਨੂੰ ਡਰਾਉਣ ਅਤੇ ਇਸ ਰਸਤੇ ਤੋਰਨ ਲਈ ਵਾਹ ਲੱਗਦੀ ਹਰ ਜ਼ੁਲਮ ਕੀਤਾ ਸੀ।
ਸ਼ਾਮ ਨੂੰ ਜਦੋਂ ਸੀਤਲ ਅਤੇ ਰਫ਼ੀਕਾ ਉਠੀਆਂ ਤਾਂ ਕੋਠੀ ਦੇ ਉਪਰਲੇ ਹਿੱਸੇ ਦੀ ਸਫ਼ਾਈ ਕੀਤੀ ਜਾ ਚੁੱਕੀ ਸੀ।
ਰਫ਼ੀਕਾ ਤੋਂ ਬਾਅਦ ਸੀਤਲ ਨਹਾਉਣ ਚਲੀ ਗਈ। ਉਸ ਨੇ ਬੜੀ ਰੀਝ ਨਾਲ਼ ਆਪਣਾਂ ਸਰੀਰ ਧੋਤਾ। ਮਲ਼ ਮਲ਼ ਕੇ..! ਉਹ ਸੋਚ ਰਹੀ ਸੀ ਕਿ ਜਿਤਨਾਂ ਸੰਕਟ ਭੋਗਣਾਂ ਸੀ, ਉਹ ਤਾਂ ਭੋਗ ਚੁੱਕੀ ਹਾਂ..! ਇਸ ਜੇਲ੍ਹ ਵਿਚੋਂ ਅੱਜ ਉਸ ਦੀ 'ਰਿਹਾਈ' ਹੋ ਜਾਣੀ ਸੀ। ਪਰ ਉਸ ਦਾ ਦਿਲ ਸ਼ੱਕੀ ਜਿਹਾ ਹੋਇਆ ਪਿਆ ਸੀ। ਗਧਾ ਆਪਣੇ ਆਪ ਨੂੰ ਮਾਲਕ ਦਾ ਇਤਨਾ ਗੁ਼ਲਾਮ ਮੰਨ ਲੈਂਦਾ ਹੈ ਕਿ ਜਦ ਉਸ ਦਾ ਮਾਲਕ ਗਧੇ ਦੇ ਗਲ਼ ਵਿਚ ਸਿਰਫ਼ ਰੱਸਾ ਪਾ ਕੇ, ਬਿਨਾਂ ਬੰਨ੍ਹੇ ਤੋਂ ਰੱਸਾ ਕਿਸੇ ਖੁਰਨੀ 'ਤੇ ਰੱਖ ਦਿੰਦਾ ਹੈ, ਤਾਂ ਗਧਾ ਆਪਣੇ ਆਪ ਨੂੰ 'ਬੱਝਿਆ' ਹੋਣ ਕਾਰਨ ਬਿਲਕੁਲ ਹੀਲ ਹੁੱਜਤ ਨਹੀਂ ਕਰਦਾ ਅਤੇ ਸੀਲ ਜਿਹਾ ਬਣਿਆਂ ਉਸ ਥਾਂ 'ਤੇ ਹੀ ਖੜ੍ਹਾ ਰਹਿੰਦਾ ਹੈ!
ਇਹ ਹੀ ਹਾਲ ਅੱਜ ਸੀਤਲ ਦਾ ਹੋਇਆ ਪਿਆ ਸੀ ਕਿ ਪਤਾ ਨਹੀਂ ਉਸ ਦੀ ਰਿਹਾਈ ਸੰਭਵ ਹੋਵੇਗੀ, ਕਿ ਨਹੀਂ...? ਛੁਟਕਾਰਾ ਮਿਲੇਗਾ ਕਿ ਨਹੀਂ..? ਪਰ ਪਤਾ ਨਹੀਂ ਕਿਉਂ, ਉਸ ਨੂੰ ਸ਼ਾਹ ਜੀ 'ਤੇ ਅੱਤ ਦਾ ਵਿਸ਼ਵਾਸ ਬੱਝ ਗਿਆ ਸੀ! ਉਹ ਸੋਚ ਰਹੀ ਸੀ ਕਿ ਅਗਰ ਸ਼ਾਹ ਜੀ ਦੇ ਦਿਲ ਵਿਚ ਕੋਈ ਖੋਟ ਹੁੰਦਾ, ਤਾਂ ਉਹ ਸਾਰੀ ਰਾਤ ਉਸ ਨਾਲ਼ 'ਜਸ਼ਨ' ਕਰਦੇ..! ਉਸ ਨੂੰ ਲੋਕਾਂ ਵਾਂਗ ਮਧੋਲ਼ਦੇ..! ਜ਼ਾਲਮ ਖ਼ਾਂ ਵਾਂਗ ਨੋਚਦੇ..! ਸਰੀਰ 'ਤੇ ਨੀਲ ਪੈਂਦੇ, ਆਤਮਾਂ ਜਿ਼ਬਾਹ ਹੁੰਦੀ..! ਹਰ ਰਾਤ ਦੀ ਤਰ੍ਹਾਂ ਜ਼ਮੀਰ ਦਾ ਗਲ਼ ਘੁੱਟਿਆ ਜਾਂਦਾ ਅਤੇ ਕਸ਼ਟ ਜਰਨ ਲਈ ਉਸ ਨੂੰ ਦੰਦਾਂ ਹੇਠ ਜੀਭ ਲੈਣੀਂ ਪੈਂਦੀ..! ਪਰ ਸ਼ਾਹ ਜੀ ਨੇ ਉਸ ਨਾਲ਼ ਕਰਨਾ ਤਾਂ ਕੀ ਸੀ, ਚਾਦਰ ਨਾਲ਼ ਉਸ ਦਾ ਨਗਨ ਬਦਨ ਢਕ ਕੇ ਉਸ ਤੋਂ ਮੁਆਫ਼ੀ ਵੀ ਮੰਗੀ ਸੀ..! ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਸੀਤਲ..! ਮਾਂ ਪਤਾ ਨਹੀਂ ਕਿੰਨ੍ਹਾਂ ਕੁ ਪਾਠ ਕਰਦੀ ਹੋਵੇਗੀ ਮੇਰੇ ਲਈ..? ਇਹ ਉਸ ਦੇ ਪਾਠ ਦਾ ਨਤੀਜਾ ਹੀ ਹੋ ਸਕਦਾ ਹੈ..! ਰੱਬ ਨੂੰ ਕਿਹੜਾ ਕੋਈ ਮਿਲਿ਼ਐ..? ਰੱਬ ਵੀ ਆਖਰ ਬੰਦਿਆਂ ਵਿਚ ਦੀ ਹੀ ਬਹੁੜਦਾ ਹੈ..! ਪਰ ਮਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾਂ ਕਿ ਮੈਂ ਪਾਕਿਸਤਾਨ ਵਿਚ ਹਾਂ ਅਤੇ ਕੰਜਰਖ਼ਾਨੇ ਠੂਸ ਦਿੱਤੀ ਗਈ ਹਾਂ..? ਹਰ ਰਾਤ ਸੀਤਲ ਨਾਂ ਦਾ ਕਾਰਤੂਸ ਕਿਸੇ ਬੰਦੂਕ ਵਿਚ ਚਾੜ੍ਹ ਦਿੱਤਾ ਜਾਂਦੈ, ਜਿਸ ਨਾਲ਼ ਕਾਮ ਦੇ ਜਾਨੂੰਨ ਵਿਚ ਸੜੇ ਬੇਈਮਾਨਾਂ ਦਾ ਕਾਲ਼ਜਾ ਫ਼ੁੰਡਿਆ ਜਾਂਦੈ..! ਮਾਂ ਦੇ ਨਾਂ ਨੂੰ ਸੀਤਲ ਦੇ ਅੰਦਰ ਇੱਕ ਅਜੀਬ ਝੋਕਾ ਜਿਹਾ ਫਿ਼ਰ ਗਿਆ..। ਉਸ ਦਾ ਮਨ ਭਰ ਆਇਆ। ਉਸ ਨੇ ਤ੍ਰਭਕ ਕੇ ਆਸੇ ਪਾਸੇ ਦੇਖਿਆ। ਕੋਈ ਨੇੜੇ ਨਹੀਂ ਸੀ। ਰਫ਼ੀਕਾ ਦੂਰ ਲਾਅਨ ਵਿਚ ਫਿ਼ਰ ਰਹੀ ਸੀ। ਉਹ ਧੁੱਪ ਵਿਚ ਤੁਰ ਫਿਰ ਕੇ ਗਿੱਲੇ ਕੇਸ ਸੁਕਾ ਰਹੀ ਸੀ। ਹੋ ਸਕਦਾ ਹੈ ਰਫ਼ੀਕਾ ਨੂੰ ਸ਼ਾਹ ਜੀ ਨੇ ਕੁਛ ਦੱਸ ਦਿੱਤਾ ਹੋਵੇ..? ਪਰ ਨਹੀਂ..! ਸ਼ਾਹ ਜੀ ਇਕ ਤਜ਼ਰਬੇਕਾਰ, ਸੁਲ਼ਝੇ ਅਤੇ ਤੁਰੇ ਫਿ਼ਰੇ ਬੰਦੇ ਹਨ..! ਐਹੋ ਜਿਹੀ ਗੁਪਤ ਅਤੇ ਖ਼ਤਰਨਾਕ ਗੱਲ ਕਿਸੇ ਨੂੰ ਨਹੀਂ ਦੱਸਣਗੇ..! ਉਹ ਸੋਚਾਂ ਦੀਆਂ ਕਪੜਛੱਲਾਂ ਵਿਚ ਰੁੜ੍ਹੀ ਜਾ ਰਹੀ ਸੀ।
ਸ਼ਾਮ ਹੋ ਗਈ।
ਪਰ ਸ਼ਾਹ ਜੀ ਦਾ ਕਿਤੇ ਝੌਲ਼ਾ ਵੀ ਨਹੀਂ ਪੈਂਦਾ ਸੀ। ਸੀਤਲ ਦਾ ਦਿਲ ਜੋਰ ਨਾਲ਼ ਧੜਕਣ ਲੱਗ ਪਿਆ। ਅਮੀਰਾਂ ਦਾ ਕੀ ਇਤਬਾਰ ਸੀਤਲ..? ਅੱਜ ਕਿਤੇ, ਕੱਲ੍ਹ ਕਿਤੇ..? ਕਿੰਨੇ ਬੰਦਿਆਂ ਨਾਲ਼ ਇਹਨਾਂ ਦਾ ਵਾਹ ਪੈਂਦਾ ਹੈ..! ਕੀ ਪਤਾ ਅੱਜ ਆਉਣ ਹੀ ਨ੍ਹਾਂ..? ਸ਼ਾਹ ਜੀ ਬਾਰੇ ਤਾਂ ਸੁਣ ਰੱਖਿਆ ਹੈ ਕਿ ਉਹ ਅੱਜ ਸਾਊਦੀ ਅਰਬ ਅਤੇ ਅਗਲੇ ਦਿਨ ਅਮਰੀਕਾ ਹੁੰਦੇ ਨੇ..! ਉਹ ਨਾਸ਼ਤਾ ਪਾਕਿਸਤਾਨ ਵਿਚ ਕਰਦੇ ਨੇ, ਦੁਪਿਹਰ ਦਾ ਖਾਣਾਂ ਇੰਗਲੈਂਡ ਵਿਚ ਖਾਂਦੇ ਨੇ ਅਤੇ ਰਾਤ ਦਾ ਖਾਣਾਂ ਕੈਨੇਡਾ ਵਿਚ..! ਐਹੋ ਜਿਹੇ ਮਸ਼ਰੂਫ਼ ਬੰਦੇ ਦਾ ਕੀ ਇਤਬਾਰ..? ਕਿਤੋਂ ਬਿਜ਼ਨਸ ਦੇ ਸਬੰਧ ਵਿਚ ਫ਼ੋਨ ਆ ਗਿਆ ਅਤੇ ਸ਼ਾਹ ਜੀ ਫ਼ਲਾਈਟ ਲੈ ਕੇ ਚੜ੍ਹ ਗਏ..!
-"ਕੀ ਗੱਲ ਹੋਗੀ ਸੀਤਲ..? ਕਿਵੇਂ ਅੱਜ ਬਹੁਤੀ ਈ ਚੁੱਪ ਚੁੱਪ ਜੀ ਐਂ..?" ਰਫ਼ੀਕਾ ਨੇ ਉਸ ਦੀ ਸੋਚ ਦੀ ਬਿਰਤੀ ਤੋੜੀ।
ਸੀਤਲ ਕਿਸੇ ਖ਼ਲਾਅ ਵਿਚੋਂ ਵਾਪਸ ਪਰਤੀ।
-"ਨਹੀਂ, ਅੱਜ ਨੀਂਦ ਜੀ ਨ੍ਹੀ ਆਈ ਚੱਜ ਨਾਲ਼..!" ਘਬਰਾਈ ਸੀਤਲ ਨੇ ਗੱਲ ਬੋਚ ਲਈ।
ਸ਼ਾਮ ਹੋਰ ਗੂੜ੍ਹੀ ਹੋ ਗਈ ਸੀ। ਪ੍ਰਛਾਵੇਂ ਕੋਠੀ ਦੇ ਬਨੇਰਿਆਂ ਤੋਂ ਛਿਤਮ ਹੋ ਗਏ ਸਨ। ਬੱਤੀਆਂ ਜਗ ਪਈਆਂ ਸਨ। ਜ਼ਾਲਮ ਖ਼ਾਂ ਨੇ ਵਿਹੜੇ ਵਿਚ ਭਲਵਾਨੀ ਗੇੜਾ ਦਿੱਤਾ ਅਤੇ ਸੀਤਲ ਕੋਲ਼ ਆ ਕੇ ਉਸ ਵੱਲ ਕੁਝ ਜਿ਼ਆਦਾ ਹੀ ਘੋਖ਼ਵੀਆਂ ਨਜ਼ਰਾਂ ਨਾਲ਼ ਝਾਕਿਆ। ਇੱਲ੍ਹ ਦੀ ਨਜ਼ਰ ਵਰਗੀ ਜ਼ਾਲਮ ਖ਼ਾਂ ਦੀ ਨਜ਼ਰ ਨੇ ਸੀਤਲ ਦਾ ਦਿਲ ਕੱਢ ਲਿਆ ਸੀ। ਉਸ ਨੇ ਲੱਗੜ ਵਾਂਗ ਝਾਕਦੇ ਜ਼ਾਲਮ ਖ਼ਾਂ ਤੋਂ ਨਜ਼ਰ ਬੋਚ ਕੇ ਨੀਵੀਂ ਪਾ ਲਈ। ਉਸ ਦਾ ਦਿਲ ਕਿਸੇ ਘਬਰਾਹਟ ਨਾਲ਼ 'ਠੱਕ-ਠੱਕ' ਛਾਤੀ ਵਿਚ ਵੱਜ ਰਿਹਾ ਸੀ। ਜ਼ਾਲਮ ਖ਼ਾਂ ਬਾਹਰਲੀ ਬੱਤੀ ਜਗਾ ਕੇ ਸੂਣ ਵਾਲ਼ੀ ਮੱਝ ਵਾਂਗ ਪਾਸੇ ਜਿਹੇ ਮਾਰਦਾ ਕੋਠੀ ਤੋਂ ਬਾਹਰ ਨਿਕਲ਼ ਗਿਆ। ਅਜੇ ਸੀਤਲ ਨੇ ਸੁਖ ਦਾ ਸਾਹ ਲਿਆ ਹੀ ਸੀ ਕਿ ਭੂਤ ਵਾਂਗ ਸਾਈਦਾ ਆ ਵੱਜੀ। ਸੀਤਲ ਤ੍ਰਹਿ ਗਈ ਕਿ ਕੋਈ ਨਾ ਕੋਈ ਗੱਲ ਜ਼ਰੂਰ ਸੀ..! ਉਸ ਦਾ ਅੰਦਰੋ ਅੰਦਰੀ ਖ਼ੂਨ ਸੁੱਕੀ ਜਾ ਰਿਹਾ ਸੀ।
-"ਸ਼ਾਹ ਜੀ ਨੂੰ ਖ਼ੁਸ਼ ਕਰਨ ਵਾਲੀ ਕੋਈ ਕਸਰ ਬਾਕੀ ਨਾ ਰਹੇ..! ਬੜੀ ਮੋਟੀ ਸਾਅਮੀ ਐਂ..! ਜੇ ਕੋਈ ਸ਼ਕਾਇਤ ਆਈ, ਥਾਂ ਤੇ ਦਫ਼ਨ ਕਰ ਦਿਆਂਗੀ ਹਰਾਮਜ਼ਾਦੀ..! ਸੁਣ ਲਿਆ ਈ..?" ਤੇ ਸਾਈਦਾ ਹਦਾਇਤ ਜਿਹੀ ਕਰ ਕੇ ਚਿੱਤੜ ਹਿਲਾਉਂਦੀ ਤੁਰ

ਸੱਜਰੀ ਪੈੜ ਦਾ ਰੇਤਾ (ਕਿਸ਼ਤ 20)    ਪਾਲੋ ਨੇ ਹਨੀ ਦੇ ਘਰ ਤਾਂ ਕੀ..? ਸਾਰੇ ਪਿੰਡ ਵਿਚ ਡੌਂਡੀ ਪਿੱਟ ਦਿੱਤੀ ਸੀ ਕਿ 'ਪੁੱਠੇ ਕੰਮਾਂ' ਕਰਕੇ ਹਨੀ ...
01/09/2015

ਸੱਜਰੀ ਪੈੜ ਦਾ ਰੇਤਾ (ਕਿਸ਼ਤ 20)
ਪਾਲੋ ਨੇ ਹਨੀ ਦੇ ਘਰ ਤਾਂ ਕੀ..? ਸਾਰੇ ਪਿੰਡ ਵਿਚ ਡੌਂਡੀ ਪਿੱਟ ਦਿੱਤੀ ਸੀ ਕਿ 'ਪੁੱਠੇ ਕੰਮਾਂ' ਕਰਕੇ ਹਨੀ ਦਾ ਤਲਾਕ ਹੋ ਗਿਆ ਸੀ ਅਤੇ ਹੁਣ ਉਹ ਇਕ 'ਬੁੱਢੇ' ਨਾਲ਼ ਕੁੰਡਾ ਫ਼ਸਾ ਕੇ ਰੰਗਰਲ਼ੀਆਂ ਮਨਾਉਂਦੀ ਫਿ਼ਰਦੀ ਸੀ। ਲੋਕ 'ਥੂ-ਥੂ' ਕਰਨ ਲੱਗ ਪਏ। ਸਾਰੇ ਪਿੰਡ ਵਿਚ 'ਬੂ-ਬੂ' ਹੋ ਗਈ। ਬੇਬੇ ਬਾਪੂ ਬੜੇ ਦੁਖੀ ਹੋਏ। ਬੁੱਕਣ ਨੇ ਰਮਣੀਕ ਵਾਲ਼ੀ ਸਾਰੀ ਅਸਲੀਅਤ ਵੀ ਉਹਨਾਂ ਨੂੰ ਆ ਦੱਸੀ ਸੀ ਅਤੇ ਇਹ ਵੀ ਦੱਸ ਦਿੱਤਾ ਸੀ ਕਿ ਹਨੀ ਦੀਆਂ ਘਤਿੱਤਾਂ ਕਿਸੇ ਖ਼ਾਨਦਾਨੀ ਕੁੜੀ ਵਾਲ਼ੀਆਂ ਨਹੀਂ ਸਨ। ਉਹ ਤਾਂ ਵੇਸਵਾ ਬਿਰਤੀ ਦੀ ਬਣ ਚੁੱਕੀ ਸੀ। ਪਿੰਡ ਦੀਆਂ ਵਿਹਲੜ ਬੁੜ੍ਹੀਆਂ ਨੇ ਗੱਲ ਪੜਛੱਤੀ ਚੁੱਕ ਲਈ।
-"ਕੁੜ੍ਹੇ ਉਹ ਤਾਂ ਡੁੱਬ ਜਾਣੀਂ ਐਥੇ ਨ੍ਹੀ ਸੀ ਮਾਨ, ਹੁਣ ਤਾਂ ਓਸ ਗੱਲ ਦੇ ਆਖਣ ਮਾਂਗੂੰ ਭਾਈ ਬਾਹਰਲੇ ਮੁਲਕ ਚਲੀ ਗਈ..!" ਪੰਜਾਬ ਕੌਰ ਨੇ ਕਿਹਾ।
-"ਆਹੋ, ਐਥੇ ਕਿਹੜਾ ਦੁੱਧ ਧੋਤੀ ਸੀ...?" ਮਾਸਟਰਨੀ ਮਨਜੀਤ ਬੋਲੀ।
-"ਨ੍ਹੀ ਭੈਣੇਂ ਜਿਹੋ ਜੀ ਨੰਦੋ ਬਾਹਮਣੀਂ, ਉਹੋ ਜਿਆ ਘੁੱਦੂ ਜੇਠ, ਸਾਰਾ ਆਵਾ ਈ ਊਤਿਆ ਪਿਐ! ਥੋਨੂੰ ਕਿਤੇ ਪਤਾ ਨ੍ਹੀ ਬਈ ਮਾਂ ਦਾ ਬੁੱਕਣ ਸਿਉਂ ਓਥੇ ਕੀ ਗੁੱਲ ਖਿੜਾ ਕੇ ਆਇਐ..?" ਖਹਿਰੀ ਕਰਮਜੀਤ ਨੇ ਵੀ ਆਪਣੀ ਵਾਰੀ ਲੈਣੀ ਜਾਇਜ਼ ਸਮਝੀ। ਉਹ ਕਿਸੇ ਦੀ ਨੂੰਹ ਧੀ ਨਾਲ਼ੋਂ ਘੱਟ ਸੀ..? ਉਹ ਪਿੱਛੇ ਕਿਉਂ ਰਹਿੰਦੀ..?? ਉਸ ਨੇ ਵੀ ਆਪਣੇ ਦਿਲ ਦੀ ਭੜ੍ਹਾਸ ਕੱਢ ਲਈ।
-"ਨ੍ਹੀ ਚਲੋ ਆਪਾਂ ਕੀ ਲੈਣੈਂ..? ਜੀਹਦੀਆਂ ਅੱਖਾਂ ਦੁਖਣਗੀਆਂ, ਆਪੇ ਪੱਟੀ ਬੰਨੂ..! ਕਰਤੀ ਨਾ ਕਮਲ਼ੀਆਂ ਆਲ਼ੀ ਗੱਲ..?"
-"ਨਾਲ਼ੇ ਭੈਣੇ ਮਾਂ ਪਿਉ ਦੇ ਵੀ ਕੀ ਵੱਸ ਐ..? ਕੀ ਬੰਦਾ ਅਲ਼ੱਥ ਹੋਏ ਧੀ ਪੁੱਤ ਦੇ ਘੋਲ਼ ਕੇ ਢਿੱਡ 'ਚ ਪਾਦੂ..?"
-"ਨ੍ਹੀ ਬੋਢਲ਼ ਕੱਟੀ ਤਾਂ ਉਹ ਹੋਈ ਪਈ ਐ..! ਅਜੇ ਉਹਦੇ ਢਿੱਡ 'ਚ ਘੋਲ਼ ਕੇ ਪਾਉਣ ਦੀ ਕਸਰ ਈ ਰਹਿਗੀ..? ਚਲੋ ਜੁਆਕ ਹੋਊ, ਅਗਲਾ ਕੁੱਟ ਮਾਰ ਵੀ ਲਊ..? ਪਰ ਬਰੋਬਰ ਦੀ ਧੀ ਨੂੰ ਬੰਦਾ ਕੀ ਆਖੂ..?" ਖਹਿਰੀ ਨੇ ਰਹਿੰਦੀ ਕਸਰ ਕੱਢ ਲਈ।
-"ਨ੍ਹੀ ਮਾਪਿਆਂ ਦੇ ਵੀ ਕੋਈ ਵੱਸ ਨ੍ਹੀ ਭੈਣੇਂ, ਕਰਮਜੀਤ..! ਤੂੰ ਤਾਂ ਕਮਲ਼ੀ ਐਂ...!"
-"ਨ੍ਹੀ ਭੈਣੇਂ ਪਤਾ ਨ੍ਹੀ ਲੁੱਚੀ ਨੂੰ ਕੀ ਅੱਗ ਲੱਗੀ ਵੀ ਐ..? ਥਾਂ ਥਾਂ ਤੇ ਪਿਉ ਦੀ ਦਾਹੜ੍ਹੀ ਰੋਲ਼ਦੀ ਫਿ਼ਰਦੀ ਐ..!"
-"ਨ੍ਹੀ ਕਰਮਜੀਤ..! ਧਾਰ ਨ੍ਹੀ ਕੱਢਣੀਂ..? ਕੀ ਗੁਰਬਤੇ ਫ਼ਰੋਲਣ ਲੱਗੀ ਐਂ ਐਥੇ..?" ਤਾਈ ਦਲੀਪ ਕੌਰ ਨੇ ਨੂੰਹ ਨੂੰ ਹੋਕਰਾ ਮਾਰਿਆ।
-"ਚੱਲ ਭੈਣੇਂ ਮੈਂ ਤਾਂ ਚੱਲ ਕੇ ਧਾਰ ਕੱਢਾਂ, ਨਹੀਂ ਤਾਂ ਖਹਿਰਾ ਆ ਕੇ ਹਾਲ ਹਾਲ ਕਰੂ..! ਨਾਲ਼ੇ ਉਹ ਤਾਂ ਅੱਜ ਗਿਆ ਵੀ ਠੇਕੇ ਨੂੰ ਐਂ, ਮੂਤ ਡੱਫ਼ ਕੇ ਆਊ..!"
ਮੇਲਾ ਵਿੱਛੜ ਗਿਆ ਸੀ।
ਹਨੀ ਦਾ ਦੇਵ ਤੋਂ ਜੀਅ ਭਰਦਾ ਜਾ ਰਿਹਾ ਸੀ। ਡੇਵ ਫਿਰ ਵੀ ਉਸ ਤੋਂ ਦੁੱਗਣਾਂ ਵੱਡਾ ਸੀ। ਜਦ ਹਨੀ ਕਿਸੇ ਹਮ-ਉਮਰ ਨੂੰ ਤੱਕਦੀ ਤਾਂ ਉਸ ਦਾ ਸਰੀਰ ਕਿਸੇ ਹਾਣ ਦੀ ਗਲਵਕੜੀ ਲਈ ਉਸਲ਼ਵੱਟੇ ਲੈਣ ਲੱਗਦਾ। ਮਨ ਅੰਗੜਾਈ ਭਰਦਾ! ਡੇਵ ਤਾਂ ਦਾਰੂ ਨੇ ਚਰ ਲਿਆ ਸੀ। ਹਨੀ ਦੇ ਜੋਬਨ ਦੀ ਜੂਹ ਵਿਚ ਜਾ ਕੇ ਡੇਵ ਦੀ ਜੀਭ ਨਿਕਲ਼ ਜਾਂਦੀ...! ਹੁਣ ਤਾਂ ਉਸ ਦੇ ਵਾਲ਼ਾਂ ਵਿਚੋਂ ਸਿੱਕਰੀ ਦੇ ਲਿਉੜ ਡਿੱਗਦੇ। ਉਹ ਖੁਰਕ ਖਾਧੇ ਕੁੱਤੇ ਵਾਂਗ ਹਰ ਵਕਤ ਖੁਰਕਦਾ ਹੀ ਰਹਿੰਦਾ। ਹਨੀ ਨੂੰ ਉਸ ਤੋਂ ਕਚਿਆਣ ਜਿਹੀ ਆਉਣ ਲੱਗ ਪਈ ਸੀ।
ਡੇਵ ਕੰਮ 'ਤੇ ਜਾ ਚੁੱਕਾ ਸੀ।
ਹਨੀ ਦੀ ਦੁਪਿਹਰ ਦੋ ਤੋਂ ਰਾਤ ਦੇ ਦਸ ਵਜੇ ਤੱਕ ਡਿਊਟੀ ਸੀ।
ਬਾਪੂ ਦਾ ਪਿੰਡੋਂ ਫ਼ੋਨ ਆ ਗਿਆ।
-"ਤੁਕੜੀ ਐਂ ਕੁੜ੍ਹੇ..?"
-"ਆਹੋ ਬਾਪੂ ਜੀ ਤਕੜੀ ਐਂ..! ਤੁਸੀਂ ਸੁਣਾਓ..?"
-"ਠੀਕ ਐਂ ਅਸੀਂ ਵੀ, ਆਹ ਆਬਦੀ ਬੇਬੇ ਨਾਲ਼ ਗੱਲ ਕਰਲਾ..!" ਬਾਪੂ ਨੇ ਟੈਲੀਫ਼ੋਨ ਬੇਬੇ ਦੇ ਹੱਥ ਦੇ ਦਿੱਤਾ।
-"ਤਕੜੀ ਐਂ ਹਨਿੰਦਰ..?"
-"ਹਾਂ ਬੇਬੇ ਤਕੜੀ ਆਂ, ਤੁਸੀਂ ਸੁਣਾਓ?"
-"ਠੀਕ ਐ ਪੁੱਤ...! ਆਹ ਲੁੱਚੀ ਪਾਲੋ ਨੇ ਆ ਕੇ ਆਪਣੇ ਪਿੰਡ ਬਾਹਲ਼ੀ ਈ ਬੱਕੜਵਾਹ ਕਰਤੀ..? ਜਿਵੇਂ ਕਹਿੰਦੇ ਹੁੰਦੇ ਐ, ਅਖੇ ਆਬਦੀਆਂ ਕੱਛ 'ਚ, ਤੇ ਦੂਜੇ ਦੀਆਂ ਹੱਥ 'ਚ..! ਆਬਦੇ ਵੇਲ਼ੇ ਨ੍ਹੀ ਦੇਂਹਦੀ, ਜਦੋਂ ਦਸਵੇਂ ਦਿਨ ਬੈਲੀਆਂ ਦੇ ਕਮਾਦ 'ਚੋਂ ਭਾਲ਼ ਕੇ ਲਿਆਏ ਸੀ, ਲੋਕ ਦੱਸਦੇ ਐ ਬਈ ਪੂਰੇ ਛੇ ਬੰਦੇ ਸੀ ਕਮਾਦ 'ਚ..! ਤੇ ਹੁਣ ਇਹ ਬਣਦੀ ਐ ਬੀਬੋ ਰਾਣੀਂ..!"
-"ਚੱਲ ਛੱਡ ਬੇਬੇ...! ਕੋਈ ਹੋਰ ਗੱਲ ਕਰ..!" ਹਨੀ ਬੋਲੀ।
-"ਕੀ ਹਾਲ ਐ ਡੇਵ ਦਾ...?" ਬੁੜ੍ਹੀ ਨੇ ਵੀ ਗੱਲ ਬਦਲ ਦਿੱਤੀ।
-"ਠੀਕ ਐ ਬੇਬੇ, ਪਰ ਹੁਣ ਮੈਂ ਬਾਹਲ਼ਾ ਚਿਰ ਇਹਦੇ ਨਾਲ਼ ਰਹਿਣਾਂ ਨ੍ਹੀ..!"
-"ਚੱਲ ਪੁੱਤ ਜਿਵੇਂ ਮਰਜੀ ਐ ਕਰ..! ਅਸੀਂ ਕਿਹੜਾ ਤੈਨੂੰ ਮੇੜ੍ਹ ਪਾ ਕੇ ਰੱਖਦੇ ਐਂ...? ਪਰ ਇਕ ਗੱਲ ਐ..!"
-"ਉਹ ਕੀ ਬੇਬੇ...?" ਹਨੀ ਹੈਰਾਨ ਸੀ।
-"ਸਿਆਣਿਆਂ ਦੇ ਆਖਣ ਮਾਂਗੂੰ, ਅਖੇ ਭਾਈ ਜੇ ਹਲਵਾਈ ਕਰੀਏ, ਤਾਂ ਖ਼ੁਸ਼ਕੀ ਨਾਲ਼ ਨਾ ਮਰੀਏ..!" ਬੁੜ੍ਹੀ ਉਤਲੇ ਪੱਤੇ ਮਾਰ ਰਹੀ ਸੀ।
-"ਬੇਬੇ ਗੱਲ ਸਿੱਧੀ ਕਰ..!" ਹਨੀ ਨਿੱਤ ਨਿੱਤ ਦੇ ਸੁਆਲਾਂ ਤੋਂ ਖਿਝ ਗਈ ਸੀ।
-"ਪੁੱਤ ਗੱਲ ਇਹ ਐ, ਊਂ ਤਾਂ ਤੂੰ ਆਪ ਸਿਆਣੀ ਐਂ..!" ਉਸ ਨੇ ਪੂਰਾ ਸਾਹ ਲੈ ਕੇ ਫਿਰ ਗੱਲ ਸ਼ੁਰੂ ਕੀਤੀ, "ਤੇਰਾ ਬਾਪੂ ਆਪਣੇ ਨਾਲ਼ ਲੱਗਦੇ ਤਿੰਨ ਕਿੱਲਿਆਂ ਦਾ ਸੌਦਾ ਮਾਰਨਾ ਚਾਹੁੰਦੈ..! ਓਸ ਪੈਲ਼ੀ ਦੇ ਨੇੜੇ ਪੁਲ਼ ਬਣ ਜਾਣੈਂ, ਤੇ ਜਦੋਂ ਪੁਲ਼ ਬਣ ਗਿਆ, ਜਿਹੜੀ ਜਮੀਨ ਅੱਜ ਪੰਜ ਲੱਖ ਦੀ ਐ, ਉਹਨੇ ਧੀਏ ਪੰਜਾਹ ਲੱਖ ਦੀ ਬਣ ਜਾਣੈਂ..! ਦੇਖ ਲੈ ਕਿੰਨਾਂ ਮੁਨਾਫ਼ਾ ਬਣੂੰ..? ਅਗਲੀਆਂ ਪਿਛਲੀਆਂ ਕਸਰਾਂ ਨਿਕਲ਼ ਜਾਣਗੀਆਂ ਪੁੱਤ ਮੇਰਿਆ..! ਜੇ ਡੇਵ ਨੂੰ ਛੱਡਣਾਂ ਈ ਐਂ, ਤਾਂ ਕੁਛ ਤਾਂ ਲੈ ਕੇ ਡਿੱਗ..! ਅਸੀਂ ਤਾਂ ਪੁੱਤ ਤੇਰੇ ਸਾਹ 'ਚ ਸਾਹ ਲੈਣ ਆਲ਼ੇ ਐਂ..! ਇਹ ਪੈਲ਼ੀ ਤੇਰੇ ਨਾਂ ਈ ਰਿਛਟਰੀ ਕਰਾਂਗੇ..! ਅਸੀਂ ਕਿਹੜਾ ਪੁੱਤ ਕਿਤੇ ਚੱਕ ਕੇ ਲੈ ਜਾਣੀਂ ਐਂ..? ਸਾਰ ਕੁਛ ਥੋਡਾ ਈ ਐ, ਅਸੀਂ ਕਿਹੜਾ ਡੱਡੇ ਹਿੱਕ 'ਤੇ ਧਰ ਕੇ ਲੈ ਜਾਣੈਂ..? ਜਦੋਂ ਮਰਜੀ ਐ ਆ ਕੇ ਚਿੱਕ ਕਰਲੀਂ ਧੀਏ, ਤੇਰੇ ਤੋਂ ਜਮਾਂ ਨਾਬਰ ਨ੍ਹੀ ਹੁੰਦੇ..! ਹੁਣ ਜੇ ਤੂੰ ਡੇਵ ਆਲ਼ਾ ਅੱਕ ਚੱਬ ਈ ਲਿਐ, ਓਸ ਗੱਲ ਦੇ ਆਖਣ ਮਾਂਗੂੰ, ਕੋਈ ਲਾਹਾ ਤਾਂ ਲੈ..! ਐਵੇਂ ਬਾਧੂ ਲਾਲ਼ਾਂ ਚੱਟਣ ਦਾ ਕੀ ਫੈਦਾ ਧੀਏ..? ਜੇ ਤੇਰੇ ਚਾਰ ਸਿਆੜ ਬਣ ਜਾਣਗੇ, ਜਦੋਂ ਮਰਜੀ ਐ ਆ ਕੇ ਵੇਚ ਦੇਈਂ..! ਗਹਿਣਾਂ ਤੇ ਜਮੀਨ ਤਾਂ ਧੀਏ ਜੇਬ 'ਚ ਪਈ ਮਾਇਆ ਹੁੰਦੀ ਐ, ਜਦੋਂ ਮਰਜੀ ਧਰ ਕੇ ਲੋੜ ਪੂਰੀ ਕਰ ਲਈਏ..!" ਬੁੜ੍ਹੀ ਨੇ ਕਈ ਦਾਅ ਸੁੱਟ ਦਿੱਤੇ।
-"ਕਿੰਨੇ ਕੁ ਨਾਲ਼ ਸਰਜੂ ਬੇਬੇ...?" ਹਨੀ ਨੇ ਪੁੱਛਿਆ।
-"ਪੁੱਤ..! ਮਾਇਆ ਵੀ ਕਦੇ ਵਧੀ ਐ...? ਜਿੰਨੀ ਮਰਜੀ ਐ ਭੇਜ ਦੇਹ..! ਜਿੰਨਾਂ ਗੁੜ ਪਾਵੇਂਗੀ, ਓਨਾਂ ਈ ਡੱਡੇ ਮਿੱਠਾ ਹੋਊ..! ਪੈਸੇ ਦੀ ਤਾਂ ਬੰਦੇ ਨੂੰ ਜਰੂਰਤ ਈ ਜਰੂਰਤ ਐ..! ਨਾਲ਼ੇ ਤੂੰ ਕਿਹੜਾ ਜੈ ਖਾਣੇਂ ਡੇਵ ਨਾਲ਼ ਫੇਰੇ ਲਏ ਐ..? ਆਬਦਾ ਕੰਮ ਕੱਢੀਏ ਸ਼ੇਰਾ..! ਮਰਦ 'ਤੇ ਬਹੁਤਾ ਕਦੇ 'ਤਬਾਰ ਨਾ ਕਰੀਏ..! ਮਰਦ ਮੱਛਰਿਆ ਘੋੜ੍ਹਾ ਹੁੰਦੈ..! ਜਦੋਂ ਜੀਅ ਭਰ ਗਿਆ, ਚਲਾ ਕੇ ਮਾਰੂ..! ਆਬਦਾ ਕੁਛ ਬਣਾਂ..! ਇਹ ਮੌਕੇ ਨਿੱਤ ਨਿੱਤ ਨ੍ਹੀ ਮਿਲ਼ਦੇ..! ਦੁਨੀਆਂ ਪੈਸੇ ਆਲ਼ੇ ਨੂੰ ਸਲਾਮਾਂ ਕਰਦੀ ਐ..! ਚਾਹੇ ਲੱਖ ਬੈਲ ਐਬ ਹੋਵੇ..! ਚੱਲ ਓਹ ਜਾਣੇਂ ਤੇਰੇ ਕੋਲ਼ ਕੁਛ ਹੋਊ, ਆਬਦਾ ਬੈਠ ਕੇ ਭੋਰ ਭੋਰ ਤਾਂ ਛਕੀ ਜਾਵੇਂਗੀ..? ਬਾਕੀ ਪੁੱਤ ਤੂੰ ਆਪ ਸਿਆਣੀ ਐਂ..! ਆਬਦਾ ਚੰਗਾ ਮੰਦਾ ਸਭ ਸਮਝਦੀ ਐਂ, ਸੱਤ ਸਮੁੰਦਰੋਂ ਪਾਰ ਤੂੰ ਬੈਠੀ ਐਂ..! ਘਾਟ ਘਾਟ ਦਾ ਪਾਣੀ ਪੀਤੈ..! ਜੇ ਧੀਏ ਮਰਦ ਤੋਂ ਚੰਮ ਚਟਾਇਐ, ਤਾਂ ਕੁਛ ਲੈ ਕੇ ਵੀ ਡਿੱਗ..! ਬਾਧੂ ਨਾ ਮੋਮ ਦਾ ਨੱਕ ਬਣੀ ਜਾਹ..! ਜੁੱਲ ਕਧੋਲ਼ੇ ਮੌਜਾਂ ਮਾਨਣ ਤੇ ਆਕੜ ਪਾਲ਼ੇ ਮਰਦੀ ਐ..! ਉਹੀ ਕੁਛ ਆਬਦਾ ਹੁੰਦੈ, ਜੋ ਆਬਦੇ ਹੱਥ 'ਚ ਹੋਵੇ..! ਮਗਰੋਂ ਧੀਏ ਟਿੱਡੀਆਂ ਬੁਸ਼ਕਰਨ ਨਾਲ਼ ਕੁਛ ਨ੍ਹੀ ਬਣਦਾ..! ਵੇਲ਼ਾ ਸਾਂਭੀਏ ਆਬਦਾ..!"
ਕੁਝ ਹੋਰ ਗੱਲਾਂ ਕਰ ਕੇ ਉਹਨਾਂ ਨੇ ਫ਼ੋਨ ਰੱਖ ਦਿੱਤਾ।
ਹਨੀ ਸੋਚੀਂ ਪੈ ਗਈ।
ਗੱਲ ਬੇਬੇ ਦੀ ਸੋਲ਼ਾਂ ਆਨੇ ਸੱਚੀ ਸੀ।
ਡੇਵ ਬੁੱਢੇ ਖੋਲੇ ਤੋਂ ਉਸ ਨੇ ਕੀ ਲੈਣਾਂ ਸੀ..? ਡੇਵ ਮੇਰੇ 'ਤੇ ਇਤਬਾਰ ਵੀ ਬਹੁਤ ਕਰਨ ਲੱਗ ਪਿਆ..। ਮੇਰੇ ਨਾਲ਼ ਉਸ ਦਾ ਬੈਂਕ ਅਕਾਊਂਟ ਵੀ ਸਾਂਝਾ ਚੱਲਦਾ ਹੈ..। ਜਦੋਂ ਲੋੜ ਪੈਂਦੀ ਹੈ, ਉਹ ਪੈਸੇ ਕਢਵਾ ਲੈਂਦੈ, ਤੇ ਜੇ ਹੁਣ ਮੈਨੂੰ ਲੋੜ ਪੈ ਗਈ ਤਾਂ ਮੈਂ ਕਿਉਂ ਨਾ ਕਢਵਾਵਾਂ..? ਘਰ ਦੇ ਮੇਰੇ ਨਾਂ 'ਤੇ ਜ਼ਮੀਨ ਖਰੀਦ ਰਹੇ ਐ..। ਜਦੋਂ ਲੋੜ ਪਈ ਵੇਚ ਦਿਊਂਗੀ..? ਜ਼ਮੀਨ ਨੇ ਵਧਣਾਂ ਹੀ ਹੈ, ਘਟਣਾਂ ਤਾਂ ਨ੍ਹੀਂ..? ਨਾਲ਼ੇ ਬਾਪੂ ਆਖਦਾ ਸੀ ਕਿ ਉਥੇ ਕੋਈ ਪੁਲ਼ ਬਣ ਜਾਣੈਂ..। ਤੇ ਜਿਹੜੀ ਜ਼ਮੀਨ ਅੱਜ ਪੰਜ ਲੱਖ ਦੀ ਐ, ਉਹ ਪੰਜਾਹ ਲੱਖ ਦੀ ਬਣ ਜਾਣੀ ਐਂ..? ਕੁਛ ਸੋਚ ਕਰ ਹਨੀ..! ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿਚੇ ਰੰਬਾ ਰੱਖ..! ਐਹੋ ਜੇ ਟਾਈਮ ਵਾਰ ਵਾਰ ਨਹੀਂ ਆਉਂਦੇ..! ਡੇਵ ਦੇ ਅਕਾਊਂਟ 'ਚੋਂ ਕਢਵਾ ਪੈਸੇ, ਤੇ ਬਾਪੂ ਨੂੰ ਤੋਰ...! ਪਿੱਛੋਂ ਆਪੇ 'ਘੈਂਸ-ਘੈਂਸ' ਹੁੰਦੀ ਫਿਰੂ..! ਦੇਖੀ ਜਾਊ, ਜੋ ਕੁਛ ਹੋਊ..! ਨਾਲ਼ੇ ਉਹ ਲਾਲ਼ਾਂ ਸਿੱਟਣਾਂ ਜਿਆ ਮੇਰਾ ਕੀ ਵਿਗਾੜ ਲਊ..? ਕਿਸੇ ਕਾਲ਼ੇ ਅਫ਼ਰੀਕਣ ਨੂੰ ਦੇ ਕੇ ਪੰਜ ਸੱਤ ਸੌ ਮੈਂ ਹੱਡ ਨਾ ਤੁੜਵਾ ਦਿਊਂ..? ਨਾਲ਼ੇ ਤੇਰਾ ਉਹਦਾ ਮੇਲ ਵੀ ਕੀ...? ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ...? ਕਿੱਥੇ ਤੇਰੀ ਕੂਕਦੀ ਜੁਆਨੀ, ਤੇ ਕਿੱਥੇ ਉਹ ਥੁੱਕ ਸਿੱਟਣਾਂ ਬੁੱਢਾ ਖੋਰ..? ਤੈਨੂੰ ਮੁੰਡਿਆਂ ਦਾ ਘਾਟੈ..? ਜ਼ਮੀਨ ਜਾਇਦਾਦ ਕੋਲ਼ੇ ਹੋਊ, ਤਾਂ ਮੈਂ ਛੇ ਮਹੀਨੇ ਪੰਜਾਬ ਰਿਹਾ ਕਰੂੰ, ਤੇ ਛੇ ਮਹੀਨੇ ਐਥੇ..! ਐਸ਼ ਨਾਲ਼ ਕੰਮ ਕਰੂੰ, ਤੇ ਪੈਸੇ ਜੋੜ ਕੇ ਛੇ ਮਹੀਨੇ ਠੰਢ 'ਚ ਪੰਜਾਬ ਰਿਹਾ ਕਰੂੰ..! ਕਰੀ ਜਾਣ ਪਿੰਡ ਦੇ ਲੋਕ ਗੱਲਾਂ..! ਮੇਰੇ ਮਾਰੇ ਐ ਛਿੱਤਰ ਤੋਂ ਦੀ..! ਜਦੋਂ ਚਾਰ ਪੈਸੇ ਕੋਲ਼ੇ ਹੋਣਗੇ, ਕੰਜਰ ਲੋਕ ਪੈਰ ਧੋ-ਧੋ ਪੀਣਗੇ..! ਕਿਸੇ ਨੇ ਕਿਸੇ ਦਾ ਐਬ ਨਹੀਂ ਦੇਖਿਆ..! ਪਿੱਠ ਪਿੱਛੇ ਤਾਂ ਲੋਕ ਗੌਰਮਿੰਟ ਨੂੰ ਗਾਲ਼ਾਂ ਕੱਢੀ ਜਾਂਦੇ ਐ..! ਪਰ ਮੂਹਰੇ ਕੋਈ ਨਹੀਂ ਕੁਸਕਦਾ..! ਮੈਂ ਤਾਂ ਲੈ ਕੇ ਜ਼ਮੀਨ, ਡੇਵ ਦੇ ਮਾਰੂੰ ਲੱਤ, ਤੇ ਕੋਈ ਪੱਚੀ-ਛੱਬੀ ਸਾਲ ਦਾ, ਗੰਧਾਲ਼ੇ ਵਰਗਾ ਜੁਆਨ ਮੁੰਡਾ ਵਿਆਹ ਕੇ ਲਿਆਊਂ..। ਫੇਰ ਕਰਾਂਗੇ ਐਸ਼ ਤੇ ਮਨਾਇਆ ਕਰਾਂਗੇ ਰੰਗਰਲ਼ੀਆਂ..! ਨਿੱਤ ਨਿੱਤ ਨ੍ਹੀ ਭਾਣਜੇ ਵਿਆਹੁੰਣੇ, ਖਾ ਲੈ ਬਿੱਲੋ ਨਾਸ਼ਪਾਤੀਆਂ..! ਤੂੰ ਸਾਰੀ ਉਮਰ ਡੇਵ ਵਰਗੇ ਖੋਰਾਂ ਤੋਂ ਮੁਲਾਇਮ ਪਿੰਡੇ 'ਤੇ ਰੇਗਮਾਰ ਵਰਗੇ ਹੱਥ ਤਾਂ ਨ੍ਹੀ ਰਗੜਾਈ ਜਾਣੇਂ..? ਜਿ਼ੰਦਗੀ ਬਹੁਤ ਛੋਟੀ ਐ ਹਨੀ..! ਇਹਨੂੰ ਢੰਗ ਨਾਲ਼ ਹੰਢਾ..! ਐਸ਼ ਕਰ, ਤੇ ਬੁੱਲੇ ਵੱਢ..! ਪੰਜ ਦਾ ਪੰਜਾਹ ਲੱਖ ਐਥੇ ਸਾਰੀ ਜਿ਼ੰਦਗੀ ਨ੍ਹੀ ਬਣਨਾਂ..? ਤੂੰ ਮਾਰ ਕੋਈ ਧੋਬੀ ਪਟੜਾ ਤੇ ਜ਼ਮੀਨ ਖ਼ਰੀਦ..! ਬਾਪੂ ਜਿ਼ੰਦਾਬਾਦ..!
ਅਗਲੇ ਦਿਨ ਹਨੀ ਨੇ ਡੇਵ ਦੇ ਅਕਾਊਂਟ 'ਚੋਂ ਪੰਦਰਾਂ ਹਜ਼ਾਰ ਪੌਂਡ ਕਢਵਾ ਕੇ ਬਾਪੂ ਨੂੰ ਭੇਜ ਦਿੱਤੇ!
ਡੇਵ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ। ਉਹ ਬੈਂਕ ਘੱਟ ਵੱਧ ਹੀ ਜਾਂਦਾ। ਜਿੰਨੇ ਕੁ ਪੈਸਿਆਂ ਦੀ ਉਸ ਨੂੰ ਜ਼ਰੂਰਤ ਹੁੰਦੀ, 'ਕੈਸ਼ ਪੁਆਇੰਟ' ਤੋਂ ਕੱਢ ਲੈਂਦਾ। ਬੈਂਕ ਜਾਣ ਦੀ ਉਸ ਨੂੰ ਜ਼ਰੂਰਤ ਹੀ ਨਾ ਪੈਂਦੀ। ਉਸ ਨੂੰ ਹਨੀ 'ਤੇ ਵੀ ਪੂਰਾ ਪੂਰਾ ਵਿਸ਼ਵਾਸ ਸੀ। ਜੇ ਵਿਸ਼ਵਾਸ ਨਾ ਹੁੰਦਾ, ਤਾਂ ਉਹ ਹਨੀ 'ਤੇ ਇਤਨਾਂ ਨਿਰਭਰ ਕਿਉਂ ਕਰਦਾ...? ਸਮਾਨ ਬਗੈਰਾ ਲਿਆਉਣ ਲਈ ਉਸ ਨੂੰ ਆਪਣਾ ਬੈਂਕ ਕਾਰਡ ਕਿਉਂ ਦਿੰਦਾ..? ਉਹ ਤਾਂ ਹਨੀ ਦੇ ਸਰੀਰ ਅਤੇ ਰੰਗ ਰੂਪ ਵਿਚ ਹੀ ਮਸਤ ਸੀ। ਦੋਵੇਂ ਤੀਵੀਂ ਆਦਮੀ ਵਾਂਗ ਤਾਂ ਰਹਿੰਦੇ ਸਨ।
ਤੀਜੇ ਦਿਨ ਪੌਂਡ ਰੁਪਈਆਂ ਵਿਚ ਵਟ ਕੇ ਬਾਪੂ ਨੂੰ ਮਿਲ਼ ਗਏ। ਉਸ ਨੇ ਕੱਛਾਂ ਵਜਾਈਆਂ। ਦਿਮਾਗ ਵਿਚ ਖ਼ੁਸ਼ੀ ਦੇ ਨਾਦ ਵੱਜੇ ਅਤੇ ਉਸ ਦਾ ਲਲਕਾਰੇ ਮਾਰਨ ਨੂੰ ਜੀਅ ਕੀਤਾ..! ਹਨੀ ਨੂੰ ਫ਼ੋਨ ਆ ਗਿਆ ਅਤੇ ਨਾਲ਼ ਦੀ ਨਾਲ਼ ਬੇਬੇ ਬਾਪੂ ਨੇ ਪੰਜ ਲੱਖ ਦਾ ਸੁਆਲ ਹੋਰ ਦਾਗ ਦਿੱਤਾ। ਧੀ ਸੋਨੇ ਦੀ ਮੁਰਗੀ ਸੀ, ਕਿਹੜਾ ਕੋਈ ਜੋਰ ਲੱਗਦਾ ਸੀ..? ਘਰ ਦੀ ਮੁਰਗੀ ਦਾਲ਼ ਬਰਾਬਰ ਸੀ, ਸਿਰਫ਼ ਗਲ਼ ਮਰੋੜਨ ਦੀ ਹੀ ਲੋੜ ਸੀ..? ਬਾਪੂ ਨੇ ਹਨੀ ਅੱਗੇ ਚੋਗਾ ਖਿ਼ਲਾਰਿਆ। ਪੰਜ ਦੇ ਪੰਜਾਹ ਲੱਖ ਬਣਨੇ ਸਨ, ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਇਕ ਕਿੱਲੇ ਵਿਚੋਂ ਸਿੱਧਾ ਪੰਤਾਲ਼ੀ ਲੱਖ ਮੁਨਾਫ਼ਾ..! ਕਿੱਥੋਂ ਮਿਲਣਾਂ ਸੀ..? ਹੁਣ ਤਾਂ ਪੁਲ਼ ਬਣ ਜਾਣਾਂ ਸੀ, ਜ਼ਮੀਨ ਸੋਨੇ ਦੇ ਭਾਅ ਵਿਕਣੀਂ ਸੀ..! ਰਜਿਸਟਰੀ ਹਨੀ ਦੇ ਨਾਂ ਹੋਣੀਂ ਸੀ..! ਹਨੀ ਨੇ ਐਸ਼ ਕਰਨੀ ਸੀ..! ਐਹੋ ਜਿਹੇ ਮੌਕੇ ਵਾਰ ਵਾਰ ਹੱਥ ਨਹੀਂ ਲੱਗਣੇਂ ਸਨ..!
ਹਨੀ ਨੇ ਪੰਜ ਦੀ ਥਾਂ, ਛੇ ਲੱਖ ਰੁਪਏ ਬਾਪੂ ਨੂੰ ਭੇਜ ਦਿੱਤੇ।
ਡੇਵ ਜਿ਼ੰਦਾਬਾਦ ਸੀ। ਬੇਬੇ ਦੀ ਗੱਲ ਲੱਖ ਰੁਪਏ ਦੀ ਸੀ। ਹਨੀ ਬੁੱਢੇ ਡੇਵ ਦੀਆਂ ਲਾਲ਼ਾਂ ਚੱਟਦੀ ਸੀ...! ਕੁਛ ਨਾ ਕੁਛ ਤਾਂ ਉਸ ਨੂੰ ਲੈ ਕੇ ਡਿੱਗਣਾਂ ਹੀ ਚਾਹੀਦਾ ਸੀ..? ਉਹ ਰੋਟੀ ਲਾਹੁੰਦੀ ਸੀ..। ਸਫ਼ਾਈ ਕਰਦੀ ਸੀ...। ਰਾਤ ਨੂੰ ਬੁੜ੍ਹੇ ਡੇਵ ਦੀ ਧੰਗੇੜ ਵੀ ਝੱਲਦੀ ਸੀ..। ਕੱਪੜੇ ਧੋਂਦੀ ਸੀ..। ਕੱਪੜੇ ਪ੍ਰੈੱਸ ਕਰਦੀ ਸੀ..। ਫਿਰ ਜੇ ਉਸ ਨੇ ਉਸ ਦੇ ਸਾਂਝੇ ਅਕਾਊਂਟ 'ਚੋਂ ਵੀਹ-ਇੱਕੀ ਹਜ਼ਾਰ ਪੌਂਡ ਕਢਵਾ ਵੀ ਲਏ ਸਨ, ਤਾਂ ਕੀ ਲੋਹੜ੍ਹਾ ਆ ਗਿਆ ਸੀ..? ਕੋਈ ਕੰਧ ਡਿੱਗਣ ਲੱਗੀ ਸੀ..? ਜੇ ਡੇਵ ਨੂੰ ਪਤਾ ਲੱਗ ਗਿਆ, ਫੇਰ..? ਫੇਰ ਕੀ ਹਨ੍ਹੇਰੀ ਆ ਜਾਊ..? ਆਖੂੰ, ਮੈਂ ਨਹੀਂ ਕੰਮ ਕਰਦੀ..? ਜੇ 'ਚੂੰ-ਚਰਾਂ' ਕੀਤੀ ਫੇਰ..? ਚੰਗਾ ਹੋਊ..! ਇਕ ਨਾ ਇਕ ਦਿਨ ਤਾਂ ਇਸ ਬਿੱਜੂ ਤੋਂ ਖਹਿੜ੍ਹਾ ਛੁਡਵਾਉਣਾਂ ਈ ਐਂ..! ਇਹ ਤਾਂ ਇਕ ਤਰ੍ਹਾਂ ਨਾਲ਼ ਬਹਾਨਾਂ ਬਣ ਜਾਊ..! ਨਾਲ਼ੇ ਮੈਂ ਕਿਹੜਾ ਆਬਦੇ ਸਹੀ ਦਸਤਖ਼ਤ ਕੀਤੇ ਐ..? ਮੈਂ ਵੀ ਫ਼ਰਜ਼ੀ ਜਿਹੇ ਦਸਤਖ਼ਤ ਕਰ ਕੇ ਪਰ੍ਹਾਂ ਮਾਰੇ..! ਕਾਊਂਟਰ 'ਤੇ ਬੈਠੀ ਗੋਰੀ ਨੇ ਕਿਹੜਾ ਦਸਤਖ਼ਤ ਚੱਜ ਨਾਲ਼ ਚੈੱਕ ਕੀਤੇ ਐ..? ਮੈਂ ਸਾਫ਼ ਮੁੱਕਰ ਜਾਊਂ..! ਆਖੂੰ, ਇਹ ਤਾਂ ਮੇਰੇ ਦਸਤਖ਼ਤ ਈ ਨ੍ਹੀ..! ਕੀ ਫੜ ਲਊ ਮੇਰਾ..? ਐਹੋ ਜੇ ਵੀਹ ਦੇਖੇ ਐ..! ਮੈਂ ਤਾਂ ਰਮਣੀਕ ਦੇ ਘੈਂਟ ਪ੍ਰੀਵਾਰ ਨੂੰ ਪਾਣੀ ਨ੍ਹੀ ਮੰਗਣ ਦਿੱਤਾ..? ਇਹ 'ਕੱਲਾ ਟੋਟਰੂ ਮੇਰਾ ਕੀ ਕਰ ਲਊ..? ਐਹੋ ਜੇ ਮਾਰੇ ਨੇ ਮੇਰੀ ਢਾਕ ਤੋਂ ਦੀ..!
ਜਿਹੜੇ ਰੋਗ ਨਾਲ਼ ਮਰਗੀ ਬੱਕਰੀ, ਓਹੀ ਰੋਗ ਪਠੋਰੇ ਨੂੰ..! ਜਿਹੜਾ ਕੁਛ ਉਸ ਦੇ ਮਾਂ ਬਾਪ ਸੋਚ ਰਹੇ ਸਨ, ਉਹੀ ਕੁਛ ਹਨੀ ਸੋਚਣ ਲੱਗ ਪਈ ਸੀ। ਬਾਬੇ ਦੇ ਯਾਰ, ਗਿੱਦੜ ਤੇ ਬਘਿਆੜ੍ਹ..! ਜਿਹੋ ਜਿਹੇ ਮਾਂ ਬਾਪ ਸਨ, ਓਹੋ ਜਿਹੀ ਹੀ ਹਨੀ ਬਣ ਤੁਰੀ ਸੀ। ਵਿਹਲਾ ਬਾਣੀਆਂ ਕੀ ਕੰਮ ਕਰੇ, ਐਧਰਲੇ ਵੱਟੇ ਔਧਰ ਧਰੇ..! ਉਹ ਡੇਵ ਤੋਂ ਖਹਿੜ੍ਹਾ ਛੁਡਵਾਉਣ ਬਾਰੇ ਜੰਗੀ ਪੱਧਰ 'ਤੇ ਸੋਚ ਰਹੀ ਸੀ। ਪਰ ਡੇਵ ਦੇ ਮਨ ਵਿਚ ਕੋਈ ਛਲ, ਕਪਟ ਜਾਂ ਪਾਪ ਨਹੀਂ ਸੀ। ਦਿਲ ਦਰਿਆ ਅਤੇ ਸੱਚੇ ਬੰਦੇ ਡੇਵ ਨੂੰ ਇਹ ਕੰਨੋਂ ਕੰਨ ਖ਼ਬਰ ਨਹੀਂ ਸੀ ਕਿ ਉਸ ਦੇ ਅਕਾਊਂਟ ਵਿਚੋਂ ਇੱਕੀ ਹਜ਼ਾਰ ਪੌਂਡ ਗੋਹਿਆਂ ਦੀ ਲੜਾਈ ਵਿਚ ਹੀ ਰੁੜ੍ਹ ਗਿਆ ਸੀ। ਜਿਹੋ ਜੀ ਨੰਦੋ ਬਾਹਮਣੀਂ ਤੇ ਉਹੋ ਜਿਆ ਘੁੱਦੂ ਜੇਠ ਦੀ ਕਹਾਵਤ ਵਾਂਗ, ਜਿਵੇਂ ਮਾਂ ਬਾਪ ਹਨੀ ਦੀ ਪੂਛ ਨੂੰ ਵੱਟ ਚਾੜ੍ਹਦੇ, ਉਹ ਉਸੀ ਤਰ੍ਹਾਂ ਹੀ ਉਹਨਾਂ ਦੇ ਮਗਰ ਲੱਗ ਤੁਰਦੀ। ਆਗਿਆਕਾਰੀ ਬਾਂਦਰੀ ਵਾਂਗ ਜਿਵੇਂ ਬੇਬੇ ਬਾਪੂ ਸੀਟੀ ਮਾਰਦੇ, ਉਹ ਗਿੱਧਾ ਪਾਉਂਦੀ..! ਕੋਠਾ ਉਸਰਿਆ ਤੇ ਤਰਖਾਣ ਵਿਸਰਿਆ ਵਾਂਗ ਹਨੀ ਦੇ ਸਾਰੇ ਕਾਰਜ ਸਿੱਧ ਹੋ ਗਏ ਸਨ, ਅਤੇ ਹੁਣ ਉਸ ਨੂੰ ਡੇਵ ਕੋਈ ਸਹਾਰਾ ਨਹੀਂ, ਇਕ ਬੱਜਰ ਬੋਝ ਲੱਗਣ ਲੱਗ ਪਿਆ ਸੀ..!
ਹਨੀ ਨੂੰ ਉਸ ਦੇ ਆਪਣੇ ਮਕਾਨ ਦਾ ਕਿਰਾਇਆ ਬੈਂਕ ਵਿਚ ਹੀ ਆਈ ਜਾਂਦਾ ਸੀ, ਜਿਸ ਨਾਲ਼ ਮਕਾਨ ਦੀ ਕਿਸ਼ਤ ਸਿੱਧੀ ਹੀ ਤੁਰੀ ਜਾਂਦੀ ਸੀ। ਹੁਣ ਉਸ ਨੂੰ ਕੋਈ ਬਹੁਤਾ ਫਿ਼ਕਰ ਫ਼ਾਕਾ ਨਹੀਂ ਸੀ। ਇਕ ਇਕ ਕਿੱਲੇ ਦਾ ਉਸ ਨੂੰ ਪੰਤਾਲ਼ੀ ਹਜ਼ਾਰ ਮੁਨਾਫ਼ਾ ਹੋਣਾਂ ਸੀ..। ਉਸ ਨੇ ਹੁਣ ਡੇਵ ਕੋਲੋਂ ਸੁਆਹ ਤੇ ਖੇਹ ਲੈਣੀਂ ਸੀ..? ਦਫ਼ਾ ਹੋਵੇ, ਮਰੇ ਪਰ੍ਹਾਂ..! ਆਬਦੇ ਹਾਣ ਦੀ ਮੌਲੀ ਲੱਭ ਲਵੇ ਕੋਈ..! ਮੈਂ ਤਾਂ ਕੋਈ ਗੋਹਲ਼ ਵਰਗਾ ਮੁੰਡਾ ਵਿਆਹ ਕੇ ਲਿਆਊਂਗੀ..! ਮੈਂ ਇਹਨੂੰ ਬੁੜ੍ਹੇ ਨੂੰ ਜ਼ਰੂਰੀ ਹਿੱਕ 'ਤੇ ਹਿਣਕਾਉਣੈਂ..? ਮੂੰਹ ਨਾ ਮੱਥਾ ਤੇ ਜਿੰਨ ਪਹਾੜੋਂ ਲੱਥਾ..! ਇਹ ਤਾਂ ਮੇਰੀ ਮਜਬੂਰੀ ਸੀ, ਨਹੀਂ ਮੈਂ ਮਾਰਦੀ ਸੀ ਧਾਰ ਇਹਦੇ 'ਤੇ..! ਪਾਲੋ ਦੀ ਗੱਲ ਵੀ ਸੱਚੀ ਸੀ..। ਇਹ ਮੇਰੇ ਮੇਚ ਦਾ ਜਮਾਂ ਨਹੀਂ..! ਪਰ ਮਜਬੂਰੀ ਦਾ ਨਾਂ 'ਮਾਸੀ' ਸੀ..। ਨਹੀਂ ਮੈਂ ਤਾਂ ਐਹੋ ਜਿਹੇ ਬੁੱਢੇ ਦੇ ਮੂੰਹ 'ਤੇ ਥੁੱਕਦੀ ਨਹੀਂ ਸੀ..। ਮੇਰਾ ਤੇ ਉਹਦਾ ਬੁੱਢੇ ਖਚਰੇ ਦਾ ਕੋਈ ਮੇਲ ਐ..? ਪਰ ਜਿਹੜਾ ਕੁਛ ਬੰਦੇ ਦੇ ਕਰਮਾਂ 'ਚ ਲਿਖਿਆ ਹੁੰਦੈ, ਭੋਗਣਾਂ ਪੈਂਦੈ..! ਕੀ ਕਰੇ ਬੰਦਾ..? ਹਾਲਾਤਾਂ ਦਾ ਸਤਾਇਆ, ਗਧੇ ਨੂੰ ਵੀ ਬਾਪੂ ਆਖਦੈ..। ਜਿਹੜੀ ਚੀਜ਼ ਨੂੰ ਅੱਖਾਂ ਨਹੀਂ ਝੱਲਦੀਆਂ, ਜੀਭ ਕਿਵੇਂ ਝੱਲੂ..? ਮੇਰੀਆਂ ਅੱਖਾਂ ਤਾਂ ਇਹਨੂੰ ਝੱਲਦੀਆਂ ਨਹੀਂ ਸੀ, ਪਰ ਜੀਭ ਨੂੰ ਝੱਲਣਾਂ ਪਿਆ..। ਮਰਦੀ ਨੇ ਅੱਕ ਚੱਬਿਆ, ਤੇ ਮੈਂ ਹਾਰ ਕੇ ਜੇਠ ਨਾਲ਼ ਲਾਈਆਂ..! ਚੱਲ, ਦਿਨ ਵੀ ਤਾਂ ਕਿਸੇ ਆਸਰੇ ਕੱਢਣੇ ਹੀ ਸੀ..! ਬੰਦਾ ਉਹ, ਜੋ ਵੇਲ਼ਾ ਸਾਂਭ ਲਏ..! ਵੇਲ਼ਾ ਮੈਂ ਸਾਂਭ ਲਿਆ ਸੀ। ਖਰਚਾ ਮੇਰਾ ਕੋਈ ਹੈ ਨਹੀਂ ਸੀ..। ਇਹਦੇ ਸਿਰ 'ਤੇ ਅੱਧਿਓਂ ਜਿਆਦਾ ਮੌਰਗੇਜ ਲਾਹ ਕੇ ਪਰ੍ਹਾਂ ਮਾਰੀ..। ਜੌਬ ਪੱਕੀ ਹੋ ਗਈ..। ਹੁਣ ਮੈਂ ਇਹਨੂੰ ਬੁੱਢੇ ਖੁੰਢ ਨੂੰ ਕੀ ਦਬਾਲ਼ ਐਂ..? ਮੈਨੂੰ ਇਹ ਸੁੱਖ ਕੇ ਤਾਂ ਨਹੀਂ ਦਿੱਤਾ ਹੋਇਆ..? ਹਾਣ ਨੂੰ ਹਾਣ ਪਿਆਰਾ..! ਮੈਂ ਤਾਂ ਕੋਈ ਦਿਲਾਂ ਦਾ ਜਾਨੀ ਤੇ ਪਿਆਰਾ ਜਿਆ ਹਾਣੀ ਲੱਭ ਕੇ ਵਿਆਹ ਕਰੂੰ..! ਉਹ ਸ਼ੇਖ਼ ਚਿਲੀ ਵਾਂਗ ਸਕੀਮਾਂ ਬਣਾ ਅਤੇ ਢਾਹ ਰਹੀ ਸੀ..!
ਸ਼ਾਮ ਨੂੰ ਡੇਵ ਜਦ ਘਰ ਆਇਆ ਤਾਂ ਹਨੀ ਨੂੰ ਉਸ ਦਾ ਮੂੰਹ ਬਿੱਜੂ ਵਰਗਾ ਲੱਗਿਆ! ਉਸ ਦਾ ਦਿਲ ਕੀਤਾ ਡੇਵ ਦੇ ਚਿੱਬੇ ਜਿਹੇ ਮੂੰਹ 'ਤੇ ਜੁੱਤੀ ਮਾਰੇ! ਪਰ ਨਹੀਂ ਕਮਲ਼ੀਏ..! ਅਜੇ ਤੈਨੂੰ ਇਸ ਰਿੱਛ ਦੀ ਲੋੜ ਐ..! ਉਸ ਦੇ ਮਨ ਨੇ ਵਰਜਿਆ। ਅਜੇ ਇਸ ਦੇ ਸਿਰ 'ਤੇ ਕਈ ਕੰਮ ਕਰਨੇ ਨੇ..! ਅਜੇ ਇਹਦੇ ਨਾਲ਼ ਰਹਿ ਕੇ ਮੌਰਗੇਜ ਵੱਲੋਂ ਮਕਾਨ 'ਫ਼ਰੀ' ਕਰਨਾਂ ਹੈ..। ਜੌਬ ਤਾਂ ਮੇਰੀ ਪੱਕੀ ਹੋ ਹੀ ਚੁੱਕੀ ਹੈ..। ਫ਼ਰਮ ਵਿਚ ਕਿਹੜਾ ਕਿਸੇ ਨੂੰ ਸਾਡੇ ਸਬੰਧਾਂ ਦਾ ਪਤਾ ਹੈ..? ਕਿਸੇ ਨੂੰ ਸੂਤ ਭਰ ਦਾ ਵੀ ਸ਼ੱਕ ਨਹੀਂ..। ਜੇ ਇਹਨੇ ਬਾਹਲ਼ੀ 'ਚੂੰ-ਚਰਾਂ' ਕੀਤੀ, ਇਸ 'ਤੇ ਫ਼ਰਮ ਵਿਚ 'ਜਿਸਮਾਨੀ ਛੇੜਛਾੜ' ਦਾ ਦੋਸ਼ ਲੁਆ ਕੇ ਫ਼ੱਟੀ ਵੀ ਪੋਚ ਦਿਆਂਗੀ..! ਤੇ ਆਪ ਜੁਆਨ ਸੁਪਰਵਾਈਜ਼ਰ ਨਾਲ਼ ਨੇੜਤਾ ਗੰਢ ਲਵਾਂਗੀ..। ਭਰ ਜੁਆਨ ਸੁਪਰਵਾਈਜ਼ਰ ਵੀ ਤਾਂ ਕਿੰਨੇ ਕੱਟੇ ਵੱਛੇ ਮੇਰੇ ਅੱਗੇ ਪਿੱਛੇ ਬੰਨ੍ਹਦਾ ਫਿ਼ਰਦਾ ਹੈ..? ਮੈਂ ਹੀ ਉਹਨੂੰ ਕੋਈ ਲੜ ਨਹੀਂ ਫ਼ੜਾਇਆ..। ਤੇ ਉਹ ਵੀ ਇਸ ਬਾਂਦਰ ਦੇ ਕਰਕੇ..! ਨਾ ਅਕਲ ਨਾ ਸ਼ਕਲ ਹਰਾਮ ਦੇ ਊਤ ਦੀ..!
ਡੇਵ ਕਿਚਨ ਵਿਚ ਗਿਆ, ਦੋ ਗਿਲਾਸ ਅਤੇ ਬੋਤਲ ਚੁੱਕ ਲਿਆਇਆ।
ਦੇਖ ਕੁੱਤੇ ਨੂੰ ਕਿਵੇਂ ਅੱਗ ਲੱਗੀ ਐ ਪੀਣ ਦੀ..? ਹਨੀ ਨੇ ਸੋਚਿਆ। ਪਤਾ ਨਹੀਂ ਕਿਉਂ ਅੱਜ ਉਸ ਨੂੰ ਡੇਵ 'ਤੇ ਖਿਝ ਜਿਹੀ ਚੜ੍ਹੀ ਜਾ ਰਹੀ ਸੀ..? ਪਰ ਫਿ਼ਰ ਵੀ ਹਾਲਾਤਾਂ ਪ੍ਰਤੀ ਸੁਚੇਤ ਅਤੇ ਚੁਕੰਨੀ ਹੋਈ, ਸਮਾਈ ਕਰੀ ਬੈਠੀ ਸੀ। ਜੇ ਬਾਪੂ ਨੇ ਹੋਰ ਪੈਸਿਆਂ ਦੀ ਬਾਤ ਪਾ ਦਿੱਤੀ, ਫੇਰ ਕਿੱਥੋਂ ਭੇਜੂੰ..? ਅਜੇ ਇਸ ਬੁੱਢੇ ਬੋਕ ਦੀਆਂ ਲਾਲ਼ਾਂ ਚੱਟਣੀਆਂ ਪੈਣਗੀਆਂ..। ਜਦੋਂ ਬਾਪੂ ਨੇ ਸਾਰੀ ਜ਼ਮੀਨ ਲੈ ਕੇ ਰਜਿ਼ਸਟਰੀ ਮੇਰੇ ਨਾਂ ਕਰ ਦਿੱਤੀ, ਮੈਂ ਚੁੱਪ ਚਾਪ ਟਿਕਟ ਲੈ ਕੇ ਇੰਡੀਆ ਜਾ ਵੱਜੂੰਗੀ...! ਵਜਾਉਂਦਾ ਫਿ਼ਰੇ ਟੱਲ..! ਜ਼ਮੀਨ ਦੀ ਮਾਲਕ ਮੈਂ ਹੋਊਂਗੀ..! ਸਰਦੀਆਂ 'ਚ ਮੌਜ ਨਾਲ਼ ਛੇ ਮਹੀਨੇ ਉਥੇ ਰਿਹਾ ਕਰੂੰਗੀ..! ਮੈਂ ਐਥੇ ਜ਼ਰੂਰੀ ਗੋਰਿਆਂ ਦੀ ਗੁਲਾਮੀ ਕਰਨੀ ਐਂ..? ਜ਼ਰੂਰੀ ਬੁੱਢੇ ਤੋਂ ਨਹੁੰਦਰਾਂ ਮਰਵਾਉਣੀਐਂ..? ਆਪਦਾ ਚੰਗਾ ਖਾਊਂ, ਚੰਗਾ ਪਹਿਨੂੰ..! ਚੱਕ ਲਵੇ ਆਬਦੀ ਮੈਨੇਜਰੀ ਨੂੰ ਸਿਰ 'ਤੇ..! ਪਰ ਹਨੀ, ਜੇ ਤੂੰ ਇਹਦੇ ਨਾਲ਼ ਵਿਆਹ ਕਰਵਾ ਲਵੇਂ, ਅੱਧੀ ਜਾਇਦਾਦ ਤੇਰੀ ਹੋਜੂਗੀ..। ਪਰ ਬਿੱਜੂ ਵਿਆਹ ਕਰਵਾਉਂਦਾ ਨ੍ਹੀ..! ਅਖੇ ਮੈਂ ਤਾਂ ਇਕ ਵਾਰ ਕਰਕੇ ਈ ਪਛਤਾਉਨੈਂ..। ਤੇ ਹਰਾਮ ਦਿਆ, ਤੂੰ ਮੈਨੂੰ ਕੰਜਰੀ ਜਾਂ ਰਖੇਲ ਈ ਸਮਝ ਰੱਖਿਐ..? ਜਿਸ ਦੀ ਬਘਿਆੜ੍ਹ ਮਾਂਗੂੰ ਚਮੜੀ ਚੱਟੀ ਜਾਨੈਂ..? ਕੋਈ ਨਾ, ਮੈਂ ਵੀ ਤੈਨੂੰ ਪੁੱਤ ਨਾ ਬਣਾਂ ਕੇ ਛੱਡਿਆ, ਤਾਂ ਆਖੀਂ..! ਹਨੀ ਦੇ ਮਨ ਵਿਚ ਸੋਚਾਂ ਅਤੇ ਵਿਚਾਰਾਂ ਦੀ ਚੱਕ-ਥੱਲ ਭੂਚਾਲ਼ ਬਣੀ ਹੋਈ ਸੀ।
-"ਡਰਿੰਕ ਲੈਣੀਂ ਐਂ..?" ਡੇਵ ਨੇ ਵਿਸਕੀ ਦੀ ਬੋਤਲ ਦਾ ਡੱਟ ਮਰੋੜਦਿਆਂ ਪੁੱਛਿਆ।
-"ਲੈ ਲਵਾਂਗੀ..!" ਹਨੀ ਨੇ ਸੰਖੇਪ ਜਿਹਾ ਉਤਰ ਦਿੱਤਾ।
-"ਕੀ ਗੱਲ ਚਿੱਤ ਤਾਂ ਨ੍ਹੀ ਢਿੱਲਾ..?" ਉਸ ਨੇ ਗਿਲਾਸ ਵਿਚ ਦਾਰੂ ਪਾਉਂਦੇ ਨੇ ਕਿਹਾ।
-"ਨਹੀਂ, ਠੀਕ ਹਾਂ..!"
-"ਆਹ ਲੈ, ਠੰਢ ਐ, ਠੀਕ ਹੋਜੇਂਗੀ..!" ਡੇਵ ਨੇ ਪੈੱਗ ਉਸ ਦੇ ਹੱਥ ਥਮਾਉਂਦਿਆਂ ਆਖਿਆ।
ਹਨੀ ਨੇ ਪੈੱਗ ਫੜ ਕੇ ਸਾਹਮਣੇ ਪਏ ਮੇਜ਼ 'ਤੇ ਰੱਖ ਦਿੱਤਾ।
-"ਕੀ ਗੱਲ ਦਿਲ ਨ੍ਹੀ ਕਰਦਾ..?"
ਹਨੀ ਨੇ ਗਿਲਾਸ ਖਾਲੀ ਕਰ ਦਿੱਤਾ।
-"ਅੱਜ ਗੱਲ ਕੋਈ ਜਰੂਰ ਐ, ਜਿਹੜੀ ਚੁੱਪ ਜੀ ਬੈਠੀ ਐਂ..?" ਡੇਵ ਉਸ ਦੇ ਚਿਹਰੇ ਦੇ ਹਾਵ ਭਾਵ ਤਾੜੀ ਜਾ ਰਿਹਾ ਸੀ।
-"ਨਹੀਂ, ਕੋਈ ਗੱਲ ਨ੍ਹੀ..! ਵੈਸੇ ਈ ਮੂਡ ਜਿਆ ਖਰਾਬ ਐ..!" ਉਸ ਨੇ ਧੁੜਧੁੜੀ ਜਿਹੀ ਲਈ।
-"ਕੋਈ ਨ੍ਹਾਂ ਇਕ ਅੱਧੀ ਡਰਿੰਕ ਹੋਰ ਲੈ-ਲਾ, ਮੂਡ ਠੀਕ ਹੋਜੂ..! ਕੁਛ ਖਾਣ ਨੂੰ ਦੇਵਾਂ..?" ਡੇਵ ਨੇ ਪੁੱਛਿਆ।
-"ਨਹੀਂ, ਜੀਅ ਨ੍ਹੀ ਕਰਦਾ..।" ਉਹ ਬੜੇ ਸੰਖੇਪ ਉਤਰ ਦੇ ਰਹੀ ਸੀ।
ਪਰ ਫਿਰ ਵੀ ਡੇਵ ਕਿਚਨ ਵਿਚੋਂ ਬਦਾਮ ਅਤੇ ਕਾਜੂ ਚੁੱਕ ਲਿਆਇਆ। ਹਨੀ ਨੂੰ ਡੇਵ ਦਾ ਮੋਹ ਜਿਹਾ ਆਇਆ। ਉਹ ਸੋਚ ਰਹੀ ਸੀ ਕਿ ਜਿਤਨਾਂ ਬੁਰਾ ਉਹ ਡੇਵ ਬਾਰੇ ਸੋਚ ਰਹੀ ਸੀ, ਉਤਨਾਂ ਉਹ ਮਾੜਾ ਇਨਸਾਨ ਹੈ ਨਹੀਂ..। ਸਾਰਿਆਂ ਦੇ ਘਰਾਂ ਵਿਚ ਹੀ ਭੰਗ ਭੁੱਜਦੀ ਐ..। ਸਭ ਮਰਦ ਇੱਕੋ ਜਿਹੇ ਹੀ ਹੁੰਦੇ ਨੇ..। ਹਨੀ ਜੇ ਤੂੰ ਇਹਨੂੰ ਛੱਡ ਕੇ ਕਿਸੇ ਹੋਰ ਨਾਲ਼ ਕੁੰਡਾ ਅੜਾਵੇਂਗੀ, ਜ਼ਰੂਰੀ ਨਹੀਂ ਕਿ ਉਹ ਕ੍ਰਿਸ਼ਨ ਭਗਵਾਨ ਹੋਵੇ..? ਜੇ ਉਹ ਵੀ ਝੰਡੇ ਹੇਠਲਾ ਨਿਕਲਿ਼ਆ ਫੇਰ..? ਫੇਰ ਕਿਹੜੀ ਮਾਂ ਨੂੰ ਮਾਸੀ ਆਖੇਂਗੀ..? ਬਾਬੇ ਫ਼ਰੀਦ ਜੀ ਦੀ ਬਾਣੀ ਵਾਂਗ ਘਰ ਘਰ ਇਹੋ ਅੱਗ ਹੈ..। ਜਿ਼ੰਦਗੀ ਦਾ ਪਹਾੜਾ ਇਕ ਦੂਣੀਂ ਦੂਣੀਂ ਨਾਲ਼ ਨਹੀਂ ਚੱਲਦਾ..! ਕਦੇ ਕਦੇ ਦੋ ਦੂਣੀ ਪੰਜ, ਤੇ ਕਦੇ ਦੋ ਦੂਣੀ ਤਿੰਨ ਹੋ ਜਾਂਦੇ ਐ..! ਇਹ ਉਤਰਾਅ ਚੜ੍ਹਾਅ ਜਿ਼ੰਦਗੀ ਦਾ ਦਸਤੂਰ ਨੇ..! ਧੁੱਪ ਛਾਂ ਜੀਵਨ ਦੇ ਅੰਗ ਨੇ..! ਪਰ ਤੂੰ ਕਿੰਨ੍ਹਾਂ ਕੁ ਚਿਰ ਇਸ ਬੁੱਢੇ ਨਾਲ਼ ਟੋਚਨ ਪਾਈ ਫਿ਼ਰੇਂਗੀ..? ਸਾਲ ਦੋ ਸਾਲਾਂ ਨੂੰ ਇਹਦੀ ਪੀਪਣੀ ਬੋਲ ਜਾਣੀ ਐਂ..! ਨਾ ਇਹ ਤਿੰਨ੍ਹਾਂ 'ਚ, ਤੇ ਨਾ ਤੇਰ੍ਹਾਂ ਵਿਚ..? ਫੇਰ ਕੀਹਦੀ ਜਾਨ ਦਾ ਸਿਆਪਾ ਕਰੇਂਗੀ..? ਚੱਕੀ ਚੱਲੀਂ ਘੰਗਾਰ ਇਹਦੇ..! ਇਹਦੇ ਮਰਨ ਤੱਕ ਇਹਦੀ ਜਾਇਦਾਦ ਦੀ ਆਸ ਲਾਈ ਰੱਖੇਂਗੀ..? ਪਰ ਤੈਨੂੰ ਜਾਇਦਾਦ ਮਿਲੂ ਕਿਵੇਂ..? ਤੂੰ ਕਿਹੜਾ ਇਹਦੇ ਨਾਲ਼ ਕੋਈ ਵਿਆਹ ਕੀਤੈ..? ਕਾਨੂੰਨੀ ਤੌਰ 'ਤੇ ਤਾਂ ਇਹਦੇ ਬੱਚੇ ਇਸ ਦੀ ਪ੍ਰਾਪਰਟੀ ਦੇ ਵਾਰਿਸ ਹੋਣਗੇ..! ਤੂੰ ਵਜਾਉਂਦੀ ਫਿਰੀਂ ਟੱਲੀਆਂ..! ਜਾਂ ਤਾਂ ਇਹਦੇ ਕੰਜਰ ਨਾਲ਼ ਵਿਆਹ ਕਰ..! ਪਰ ਰਹਿਣ ਈ ਦੇਹ ਬਾਬਾ, ਐਹੋ ਜਿਆ ਤਾਂ ਮਰਦਾ ਵੀ ਨ੍ਹੀ ਹੁੰਦਾ..! ਮਰਿਆ ਸੱਪ ਗਲ਼ ਨਾ ਪਾਅ..! ਜੇ ਵਿਆਹ ਕਰਵਾ ਲਿਆ, ਪਰੁੰਨ੍ਹੀਂ ਜਾਵੇਂਗੀ..! ਇਹਨੇ ਬੁੱਢੇ ਬੋਕ ਨੇ ਤਲਾਕ ਵੀ ਨ੍ਹੀ ਦੇਣਾਂ..! ਉਲਟਾ ਪੁੱਠਾ ਇਲਜ਼ਾਮ ਲਾਊ ਬਈ ਮੇਰੀ ਜਾਇਦਾਦ ਕਰਕੇ ਤਲਾਕ ਮੰਗਦੀ ਐ..। ਅਦਾਲਤਾਂ ਵੀ ਬੁੱਢਿਆਂ ਦੀ ਗੱਲ ਬਹੁਤੀ ਸੁਣਦੀਐਂ..। ਮੇਰਾ ਤੇ ਇਹਦਾ ਉਮਰ ਦਾ ਕਿੰਨਾਂ ਫ਼ਰਕ ਐ..? ਵਕੀਲ ਤਾਂ ਵਾਲ਼ ਦੀ ਖੱਲ ਲਾਹ ਦਿੰਦੇ ਐ..। ਉਹ ਤਾਂ ਅਦਾਲਤ ਵਿਚ ਖੜ੍ਹੇ ਬੰਦੇ ਨੂੰ ਗੱਲਾਂ ਬਾਤਾਂ ਵਿਚ ਨੰਗਾ ਕਰ ਮਾਰਨ..! ਨਾ ਹਨੀ..! ਇਹ ਕੰਮ ਨਾ ਕਰ..! ਬਥੇਰੀ ਜ਼ਮੀਨ ਤੇਰੀ ਪਿੱਛੇ ਪੰਜਾਬ ਵਿਚ ਬਣ ਜਾਣੀਂ ਐਂ..! ਬਾਪੂ ਨੇ ਖਰੀਦ ਵੀ ਲਈ ਹੋਣੀ ਐਂ ਹੁਣ ਤਾਂ..? ਮੇਰੇ ਨਾਮ 'ਤੇ ਰਜਿ਼ਸਟਰੀ ਵੀ ਹੋ ਗਈ ਹੋਣੀਂ ਐਂ..? ਮੈਂ ਕਰੂੰਗੀ ਐਸ਼ ਪੰਜਾਬ ਰਹਿ ਕੇ਼..! ਸਰਦੀਆਂ 'ਚ ਪੰਜਾਬ ਤੇ ਗਰਮੀਆਂ 'ਚ ਇੰਗਲੈਂਡ..! ਉਸ ਦਾ ਚਿਹਰਾ ਟਹਿਕ ਉਠਿਆ। ਪਰ ਹਨੀ..! ਜਿਸ ਡੇਵ ਨੂੰ ਤੂੰ ਅੱਜ ਨੱਕ ਹੇਠ ਨਹੀਂ ਕਰਦੀ, ਇਸੇ ਦੀ ਬਦੌਲਤ ਤੂੰ ਅੱਜ ਐਸ ਮੁਕਾਮ 'ਤੇ ਪਹੁੰਚੀ ਐਂ..! ਜੇ ਉਦੋਂ ਡੇਵ ਤੇਰੀ ਬਾਂਹ ਨਾ ਫੜਦਾ, ਤਾਂ ਤੂੰ ਤਾਂ ਗਈ ਸੀ ਖੂਹ ਖਾਤੇ 'ਚ..! ਇਹ ਤਾਂ ਡੇਵ ਹੀ ਸੀ, ਜਿਸ ਨੇ ਤੈਨੂੰ ਆਸਰਾ ਦਿੱਤਾ..! ਜੇ ਕਿਤੇ ਡੇਵ ਨਾ ਹੁੰਦਾ, ਤੂੰ ਪਤਾ ਨਹੀਂ ਕਿਹੜੇ ਖੱਲ ਖੂੰਜੇ ਧੱਕੇ ਖਾਂਦੀ ਹੋਣਾਂ ਸੀ..? ਵਫ਼ਾ ਕਰਨ ਵਾਲ਼ੇ ਬੰਦੇ ਨਾਲ਼ ਧੋਖਾ ਨਹੀਂ ਕਰੀਦਾ ਹੁੰਦਾ..। ਪਰ ਇਹ ਵੀ ਤਾਂ ਮੈਨੂੰ ਨਿੱਤ ਚੂੰਡਦੈ..! ਇਹਨੇ ਵੀ ਮੇਰੇ ਸਰੀਰ ਨੂੰ ਨੋਚਿਆ ਈ ਐ..! ਪਰ ਹਰ ਮਰਦ ਆਬਦੀ ਤੀਮੀਂ ਨੂੰ ਨੋਚਦੈ..! ਤੂੰ ਕਿਤੇ ਨਿਵੇਕਲ਼ੀ ਐਂ..? ਤੂੰ ਦੁਨੀਆਂ 'ਚ ਨ੍ਹੀ ਆਉਂਦੀ..? ਸੀਤਾ ਮਾਤਾ ਤੂੰ ਵੀ ਹੈਨ੍ਹੀ..! ਤੂੰ ਵੀ ਬਥੇਰੇ ਖ਼ੂਹ ਟੋਭੇ ਪਾਰ ਕੀਤੇ ਐ..! ਪਰ ਨਹੀਂ, ਜੋ ਕੁਝ ਅੱਜ ਮੈਂ ਹਾਂ, ਡੇਵ ਦੀ ਹੀ ਦੇਣ ਹਾਂ..! ਇਸ ਨੂੰ ਛੇਤੀ ਕੀਤੇ ਧੋਖਾ ਨਹੀਂ ਦੇਣਾਂ..! ਪਰ ਜਿਹੜੇ ਇਹਦੇ ਅਕਾਊਂਟ 'ਚੋਂ ਪੈਸੇ ਕਢਵਾਏ ਐ, ਉਹੋ..? ਜੇ ਇਹਨੂੰ ਪਤਾ ਲੱਗ ਗਿਆ, ਇਹ ਤਾਂ ਝੱਜੂ ਪਾਊ..! ਫੇਰ ਕੀ ਦੱਸੇਂਗੀ..? ਫੇਰ ਤਾਂ ਤੇਰੇ ਕੋਲ਼ ਦੋ ਹੀ ਰਾਹ ਰਹਿ ਜਾਣੇਂ ਐਂ..! ਜਾਂ ਤਾਂ ਇਹਨੂੰ ਛੱਡ ਕੇ ਪਰ੍ਹਾਂ ਹੋਣਾਂ ਪਊ..? ਤੇ ਜਾਂ ਫੇਰ ਇਹਦੇ ਪੈਸੇ ਵਾਪਸ ਕਰਨੇ ਪੈਣਗੈ..! ਪੈਸੇ ਵਾਪਸ..? ਕਿਉਂ ਪੁੱਤ ਲੱਗਦੈ..? ਪਰ ਹਨੀ, ਜਿੰਨਾਂ ਚਿਰ ਨਹੀਂ ਪਤਾ ਲੱਗਦਾ, ਓਨਾਂ ਚਿਰ ਤਾਂ ਇਹਦੇ ਆਲ਼ਾ ਹਲਟ ਗੇੜੀ ਚੱਲ..! ਜਿੱਦੇਂ ਪਤਾ ਲੱਗ ਗਿਆ, ਉਹ ਮੌਕੇ 'ਤੇ ਦੇਖਾਂਗੇ, ਕੀ ਕਰਨੈਂ..? ਹੁਣ ਵਾਧੂ ਐਵੇਂ ਨਾ ਵਿਆਹ 'ਚ ਬੀਜ ਦਾ ਲੇਖਾ ਦੇਈ ਚੱਲ..! ਜਿੰਨਾਂ ਚਿਰ ਨਿਭਦੀ ਐ, ਓਨਾਂ ਚਿਰ ਤਾਂ ਇਹਦੇ ਨਾਲ਼ ਨਿਭਾਅ..! ਐਨੀ ਮੋਹ ਤੋੜ ਨਾ ਹੋ..! ਵੱਡੇ ਤਾਰੂ ਸਿੱਧੇ ਮਗਰਮੱਛ ਦੇ ਮੂੰਹ ਜਾ ਡਿੱਗਦੇ ਐ..! ਤੇ ਜੀਹਨੂੰ ਤਰਨਾਂ ਨਾ ਆਉਂਦਾ ਹੋਵੇ, ਉਹ ਡਰਦਾ ਪਾਣੀ 'ਚ ਹੀ ਨਹੀਂ ਵੜਦਾ..! ਹੁਣ ਤੂੰ ਬਹੁਤੀ ਤਾਰੂ ਨਾ ਬਣ..! ਜਿੰਨਾਂ ਚਿਰ ਹੈ, ਇਹਦੇ ਨਾਲ਼ ਮਿੱਠੀ ਪਿਆਰੀ ਹੋ ਕੇ ਕੱਟ..! ਹੋ ਸਕਦੈ ਬਾਪੂ ਨੂੰ ਹੋਰ ਪੈਸਿਆਂ ਦੀ ਜ਼ਰੂਰਤ ਪੈ ਜਾਵੇ..? ਫੇਰ ਕਿੱਥੋਂ ਲਵੇਂਗੀ? ਕਮਲ਼ੀਏ, ਤੂੰ ਤਾਂ ਇਹਨੂੰ ਛੱਡ ਕੇ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਲੱਗੀ ਐਂ..! ਇਹ ਬੁੱਢਾ ਤਾਂ ਤੈਨੂੰ ਰਿਜ਼ਰਵ ਬੈਂਕ ਦਾ ਚੈੱਕ ਮਿਲਿ਼ਐ..! ਇਹਨੂੰ ਗਿੱਲਾ ਨਾ ਕਰ ਲਈਂ..! ਲੋਹੇ ਦਾ ਥਣ ਨਾ ਦੱਬਿਆ ਜਾਂਦੈ, ਤੇ ਨਾ ਉਹਦੇ ਵਿਚੋਂ ਕੁਛ ਨਿਕਲ਼ਦੈ..! ਤੂੰ ਦੜ ਵੱਟ ਕੇ ਜ਼ਮਾਨਾਂ ਕੱਟ..! ਨਾਲ਼ੇ ਤੈਨੂੰ ਇਹ ਕਹਿੰਦਾ ਵੀ ਕੀ ਐ..? ਕੁਛ ਵੀ ਤਾਂ ਨਹੀਂ..! ਤੂੰ ਈ ਐਂ, ਜਿਹੜੀ ਲੱਤ ਨ੍ਹੀ ਲਾਉਂਦੀ..?
-"ਇਕ ਹੋਰ ਪਾਵਾਂ..?" ਡੇਵ ਬੋਤਲ ਫੜੀ ਬੈਠਾ ਸੀ।
-"ਪਾ ਦੇ..!" ਉਸ ਨੇ ਡੇਵ ਨੂੰ ਬੜੀ ਹਸਰਤ ਜਿਹੀ ਨਾਲ਼ ਦੇਖਿਆ। ਪਤਾ ਨਹੀਂ ਸ਼ਰਾਬ ਦੇ ਨਸ਼ੇ ਵਿਚ, ਜਾਂ ਪੰਜਾਬ ਵਿਚ ਖਰੀਦੀ ਜਾ ਰਹੀ ਜ਼ਮੀਨ ਦੇ ਚਾਅ 'ਚ..? ਉਸ ਨੂੰ ਡੇਵ ਦਾ ਮੋਹ ਜਿਹਾ ਆਇਆ ਅਤੇ ਉਸ ਨੇ ਉਠ ਕੇ ਉਸ ਨੂੰ ਜੱਫ਼ੀ ਪਾ ਲਈ। ਡੇਵ ਉਸ ਦਾ ਮਾਰਗ ਦਰਸ਼ਕ ਸੀ..। ਡੇਵ ਉਸ ਨਿਆਸਰੀ ਦਾ ਆਸਰਾ ਬਣਿਆਂ ਸੀ..! ਡੇਵ ਨੇ ਉਸ ਨੂੰ ਪਨਾਂਹ ਦਿੱਤੀ ਸੀ..! ਡੇਵ ਨੇ ਉਸ ਦਾ ਘਰ ਹੋਮ ਸੀਕਰਜ਼ ਵਾਲਿ਼ਆਂ ਨੂੰ ਦਿੱਤਾ ਸੀ, ਜੋ ਉਸ ਦਾ ਰਹਿੰਦਾ ਕਰਜ਼ਾ ਲਾਹੀ ਜਾ ਰਿਹਾ ਸੀ। ਇਹ ਸਾਰਾ ਕੁਝ ਡੇਵ ਦੀ ਹੀ ਤਾਂ ਦਿਆਨਤਦਾਰੀ ਸੀ..? ਤੂੰ ਐਵੇਂ ਵਾਧੂ ਵਿਚਾਰੇ ਛੜਾਂ ਮਾਰਨ ਲੱਗੀ ਐਂ..! ਐਹੋ ਜਿਹਾ ਸਤਿਯੁਗੀ ਬੰਦਾ ਤੈਨੂੰ ਕਿਤੋਂ ਮਿਲ਼ਣੈਂ..? ਜੇ ਤੂੰ ਇਹਦੇ ਨਾਲ਼ ਧੋਖਾ ਕੀਤਾ, ਤਾਂ ਤੂੰ ਕਲਜੋਗਣ ਹੋਵੇਂਗੀ ਹਨੀ..! ਇਹ ਵਾਕਿਆ ਹੀ ਤੇਰਾ ਹਮਦਰਦ ਬਣ ਕੇ ਰਿਹੈ..! ਤੇਰਾ ਦਰਦੀ..! ਤੇਰਾ ਹਮਸਫ਼ਰ..! ਤੈਨੂੰ ਡਾਵਾਂਡੋਲ ਨੂੰ ਸਹਾਰਾ ਦੇਣ ਵਾਲ਼ਾ...! ਨਾਲ਼ੇ ਤੈਨੂੰ ਇਹਨੇ ਆਸਰਾ ਵੀ ਉਦੋਂ ਦਿੱਤਾ, ਜਦੋਂ ਤੇਰਾ ਪ੍ਰਛਾਵਾਂ ਵੀ ਸਾਥ ਛੱਡਦਾ ਜਾ ਰਿਹਾ ਸੀ..। ਨਾਲ਼ੇ ਹੁਣ ਤੱਕ ਕਿਸੇ ਨੂੰ ਫ਼ਰਮ ਵਿਚ ਨਹੀਂ ਪਤਾ ਲੱਗਣ ਦਿੱਤਾ ਕਿ ਸਾਡਾ ਰਿਸ਼ਤਾ ਕੀ ਐ..! ਕੋਈ ਹੋਰ ਚੌਰਾ ਹੁੰਦਾ, ਸਾਰੀ ਫ਼ਰਮ ਵਿਚ ਡੌਂਡੀ ਪਿੱਟ ਦਿੰਦਾ..! ਜਿਵੇਂ ਮੇਰੇ 'ਤੇ ਹੁਸਨ ਹੈ, ਮੈਂ ਸੋਹਣੀਂ ਸੁਨੱਖੀ ਹਾਂ, ਲੋਕਾਂ ਵਿਚ ਆਪਣੀ ਭੱਲ ਬਣਾਉਣ ਲਈ ਹੀ ਰੌਲ਼ਾ ਪਾਈ ਜਾਂਦਾ..! ਪਰ ਇਸ ਮਾਂ ਦੇ ਪੁੱਤ ਨੇ ਕਿਸੇ ਕੋਲ਼ ਹੁਣ ਤੱਕ ਕੋਈ ਭਾਫ਼ ਨਹੀਂ ਕੱਢੀ..। ਤੂੰ ਈ ਅੱਗ ਤੋਂ ਦੀ ਲਿਟਦੀ ਫਿ਼ਰਦੀ ਐਂ..! ਉਹ ਤੇਰੇ ਕੋਈ ਖ਼ੁਰ ਨਹੀਂ ਵੱਢਦਾ..! ਤੇਰੀ ਆਦਤ ਈ ਕੁਲੱਛਣੀ ਬਣ ਗਈ..!
-"ਹੋਰ ਲਵੇਂਗੀ ਇੱਕ ਅੱਧਾ...?" ਡੇਵ ਨੇ ਆਪਣੇ ਲਈ ਆਖਰੀ ਪੈੱਗ ਪਾ ਲਿਆ।
-"ਬੱਸ ਇਕ ਈ..!"
ਉਹਨਾਂ ਨੇ ਸਾਂਝੇ ਪੈੱਗ ਪੀ ਲਏ।
ਡੇਵ ਨੇ ਪੀਜ਼ਾ ਡਲਿਵਰੀ ਵਾਲਿ਼ਆਂ ਨੂੰ ਫ਼ੋਨ ਕਰਕੇ ਦੋ ਪੀਜ਼ੇ ਮੰਗਵਾ ਲਏ।
ਦੋ ਕੁ ਦਿਨਾਂ ਬਾਅਦ ਡੇਵ ਬੂ-ਬੂ ਕਰਦਾ ਘਰ ਆਇਆ! ਉਸ ਦੇ ਮੂੰਹ 'ਤੇ ਝੱਗ ਜੰਮੀ ਹੋਈ ਸੀ। ਹਨੀ ਉਪਰ ਬਾਥਰੂਮ ਵਿਚ ਨਹਾ ਰਹੀ ਸੀ। ਡੇਵ ਨੇ ਕਰੋਧ ਨਾਲ਼ ਦਰਵਾਜਾ ਜਾ ਖੋਲ੍ਹਿਆ। ਸ਼ਾਵਰ ਹੇਠ ਭਿੱਜੀ ਖੜ੍ਹੀ ਹਨੀ ਡੇਵ ਦੇ ਤੇਵਰ ਦੇਖ ਕੇ ਹਿੱਲ ਗਈ। ਗੱਲ ਦਾ ਤਾਂ ਉਸ ਨੂੰ ਪਹਿਲਾਂ ਹੀ ਪਤਾ ਸੀ। ਪਰ ਫਿਰ ਵੀ ਉਹ ਹੈਰਾਨ ਜਿਹੀ ਹੋ ਕੇ ਪੇਸ਼ ਹੋਈ।
-"ਕੀ ਹੋ ਗਿਆ..?"
ਡੇਵ ਨੇ ਬੈਂਕ ਸਟੇਟਮੈਂਟ ਹਨੀ ਦੇ ਗਿੱਲੇ ਪੈਰਾਂ ਵਿਚ ਮਾਰੀ।
-"ਆਹ ਪੈਸੇ ਕਦੋਂ ਕਢਾਏ ਐ, ਤੇ ਕਾਹਦੇ ਲਈ ਕਢਾਏ ਐ..?" ਡੇਵ ਆਪੇ ਤੋਂ ਬਾਹਰ ਥਰ ਥਰ ਕੰਬੀ ਜਾ ਰਿਹਾ ਸੀ।
ਹਨੀ ਨੇ ਬੜੇ ਮਜਾਜ ਨਾਲ਼ ਵੱਡੇ ਤੌਲੀਏ ਨਾਲ਼ ਨਗਨ ਸਰੀਰ ਢਕ ਲਿਆ। ਜਿਵੇਂ ਉਹ ਡੇਵ ਨਾਲ਼ ਆਢਾ ਲਾਉਣ ਲਈ ਕਿੱਦੇਂ ਦੀ ਤਿਆਰੀ ਖਿੱਚ ਰਹੀ ਸੀ।
ਉਹ ਬੜੇ ਨਖ਼ਰੇ ਨਾਲ਼ ਬਾਥਰੂਮ ਦੇ ਟੱਬ ਵਿਚੋਂ ਨਿਕਲ਼ੀ ਅਤੇ ਸਿੱਧੀ ਸਲੋਟ ਡੇਵ ਦੇ ਅੱਗੇ ਆ ਕੇ, ਅੜ ਕੇ ਖੜ੍ਹ ਗਈ। ਜਿਵੇਂ ਉਸ ਨੂੰ ਡੇਵ ਦੀ ਕੋਈ ਸ਼ਰਮ ਜਾਂ ਭੈਅ ਨਹੀਂ ਸੀ।
ਡੇਵ ਹੋਰ ਹਰਖ਼ ਗਿਆ। ਪਰ ਸਿਆਣਾਂ ਸੀ। ਉਸ ਨੇ ਸਮਾਈ ਹੀ ਰੱਖੀ ਅਤੇ ਪੌੜੀਆਂ ਉਤਰ ਕੇ ਥੱਲੇ ਆ ਗਿਆ।
ਥੱਲੇ ਆ ਕੇ ਉਸ ਨੇ ਕਿਚਨ ਵਿਚੋਂ ਬੋਤਲ ਚੁੱਕੀ ਅਤੇ ਇਕ ਪੈੱਗ ਸੁੱਕਾ ਹੀ ਚਾੜ੍ਹ ਲਿਆ। ਉਸ ਦਾ ਦਿਲ ਰੋਹੀਏਂ ਚੜ੍ਹਿਆ ਫਿਰਦਾ ਸੀ। ਇਕ, ਨਾ ਅੱਧਾ..! ਇੱਕੀ ਹਜ਼ਾਰ ਪੌਂਡ..? ਬੰਦਾ ਕਿਵੇਂ ਟੁੱਟ ਟੁੱਟ ਕੇ ਕਮਾਉਂਦੈ..! ਤੇ ਇਹਨੇ ਇੱਕੀ ਹਜ਼ਾਰ ਪੌਂਡ ਨੂੰ ਸਿੱਧਾ ਈ ਲੋਦਾ ਲਾ ਧਰਿਆ..? ਨਾ ਪੁੱਛਿਆ, ਨਾ ਕਰਿਆ..? ਦਾਰੂ ਪੀਣ ਕਾਰਨ ਡੇਵ ਦਾ ਦਿਲ ਕੁਝ ਕੁ ਥਾਵੇਂ ਆ ਗਿਆ ਸੀ। ਉਹ ਸੋਫ਼ੇ 'ਤੇ ਬੈਠਾ ਸੂਣ ਵਾਲ਼ੀ ਮੱਝ ਵਾਂਗ ਵੱਟ ਜਿਹਾ ਕਰ ਰਿਹਾ ਸੀ। ਵਾਰ ਵਾਰ ਹੱਥ ਮਲ਼ਦਾ ਸੀ। ਕਦੇ ਸਿਰ ਘੁੱਟਦਾ ਸੀ। ਕਦੇ ਸਿਰ ਪਿੱਟਦਾ ਸੀ। ਉਸ ਦੀ ਹਾਲਤ ਕਾਫ਼ੀ ਤਰਸਯੋਗ ਹੋਈ ਪਈ ਸੀ।
ਹਨੀ ਗਾਊਨ ਪਾ ਕੇ ਥੱਲੇ ਆ ਗਈ।
-"ਐਨੇ ਪੈਸੇ ਕਢਾਏ ਕਾਹਦੇ ਲਈ ਐ ਵੈਰਨੇ, ਇਹ ਤਾਂ ਦੱਸ ਦੇਹ..!" ਡੇਵ ਪਿੱਟਣ ਵਾਲਿ਼ਆਂ ਵਾਂਗ ਬੋਲਿਆ।
-"ਮੈਂ ਤਾਂ ਨ੍ਹੀ ਕਢਵਾਏ..!" ਉਸ ਨੇ ਹੈਰਾਨੀ ਪ੍ਰਗਟ ਕੀਤੀ। ਉਹ ਸਾਫ਼ ਹੀ ਮੁੱਕਰ ਗਈ ਸੀ।
-"ਤੇ ਆਹ ਦਸਤਖ਼ਤ ਕੀਹਦੇ ਐ..? ਹੋਰ ਤਾਂ ਕਿਸੇ ਕੋਲ਼ ਮੇਰਾ ਬੈਂਕ ਕਾਰਡ ਈ ਹੈਨ੍ਹੀ..!" ਡੇਵ ਨੇ ਬਿਲਕ ਕੇ ਕਿਹਾ।
-"ਮੈਂ ਤਾਂ ਸੋਚਿਆ ਕਿ ਤੂੰ ਕਿਤੇ ਮਜ਼ਾਕ ਕਰਦੈਂ..? ਮੈਂ ਸੱਚੀਂ ਪੈਸੇ ਨ੍ਹੀ ਕਢਵਾਏ..! ਮੈਨੂੰ ਨ੍ਹੀ ਪਤਾ..! ਮੈਂ ਤਾਂ ਕੋਈ ਵੀ ਕਸਮ ਖਾਣ ਨੂੰ ਤਿਆਰ ਐਂ..! ਮੈਂ ਤਾਂ ਤੇਰੀ ਗੱਲ ਦਾ ਹਾਸਾ ਸਮਝਦੀ ਸੀ..!"
-"ਤੇ ਆਹ ਤੇਰੇ ਦਸਖ਼ਤ ਨ੍ਹੀ..?" ਉਸ ਨੇ ਵੈਣ ਪਾਉਣ ਵਾਲਿ਼ਆਂ ਵਾਂਗ ਪੁੱਛਿਆ।
-"ਨ੍ਹਾ..! ਤੈਨੂੰ ਹੁਣ ਤੱਕ ਮੇਰੇ ਦਸਖ਼ਤਾਂ ਦਾ ਨ੍ਹੀ ਪਤਾ ਲੱਗਿਆ..?" ਉਸ ਨੇ ਡੇਵ 'ਤੇ ਬੁੱਲ੍ਹ ਟੇਰੇ।
ਡੇਵ ਹੋਰ ਬੌਂਦਲ਼ ਗਿਆ।
-"ਓਹ ਗੌਡ..! ਹਾਏ ਰੱਬਾ..!" ਉਹ ਮੁੱਠੀਆਂ ਮੀਟ ਕੇ ਰਹਿ ਗਿਆ।
ਉਸ ਨੇ ਹਨੀ ਦਾ ਸੱਚ ਹੀ ਤਾਂ ਮੰਨ ਲਿਆ ਸੀ।
-"ਸੌ

Address

Kapurthala
144623

Website

Alerts

Be the first to know and let us send you an email when Maninder Singh Sangha posts news and promotions. Your email address will not be used for any other purpose, and you can unsubscribe at any time.

Shortcuts

Share

Category