23/09/2026
ਵਿਸ਼ਵ ਪੰਜਾਬੀ ਦਿਵਸ ਦੇ ਮੌਕੇ ’ਤੇ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਅਤੇ ਵਿਰਸੇ ਨਾਲ ਆਪਣੀ ਸਾਂਝ ਨੂੰ ਹੋਰ ਗਹਿਰਾ ਕਰਦਿਆਂ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਵਿੱਚ ਭਾਗ ਲਿਆ।
ਸੁੰਦਰ ਕੈਲੀਗ੍ਰਾਫੀ, ਪੋਸਟਰ ਮੇਕਿੰਗ ਅਤੇ ਅੱਖਰ ਪਹਿਚਾਣ ਵਰਗੀਆਂ ਵਿਸ਼ੇਸ਼ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਪੰਜਾਬੀ ਲਿਖਣ, ਪੜ੍ਹਨ ਅਤੇ ਸਮਝਣ ਦੀ ਆਪਣੀ ਕਲਾ ਨੂੰ ਨਿਖਾਰਿਆ।
ਪੰਜਾਬੀ ਸਾਡੀ ਸ਼ਾਨ, ਸਾਡੀ ਪਹਿਚਾਣ ਤੇ ਸਾਡਾ ਮਾਣ!