Govt. High School Muddowal; Kapurthala

Govt. High School Muddowal; Kapurthala Govt. High School Muddowal. 4 km away from Subhanpur. Standard Education is being given by hardworki

CEP TEST CONDUCTED TODAY AT GHS MUDDOWAL
04/10/2025

CEP TEST CONDUCTED TODAY AT GHS MUDDOWAL

No cost- low cost science activity for bagless day
04/10/2025

No cost- low cost science activity for bagless day

28/05/2025

ਅੱਜ ਸਰਕਾਰੀ ਹਾਈ ਸਕੂਲ ਮੁੱਦੋਵਾਲ  Govt. High School Muddowal; Kapurthala ਵਿੱਚ ਜਿਲ੍ਹਾ ਸਿੱਖਿਆ ਅਫਸਰ ਕਪੂਰਥਲਾ ਤੇ ਬੀ ਐਨ ਓ ਨਡਾਲਾ ਦੇ...
24/02/2025

ਅੱਜ ਸਰਕਾਰੀ ਹਾਈ ਸਕੂਲ ਮੁੱਦੋਵਾਲ Govt. High School Muddowal; Kapurthala ਵਿੱਚ ਜਿਲ੍ਹਾ ਸਿੱਖਿਆ ਅਫਸਰ ਕਪੂਰਥਲਾ ਤੇ ਬੀ ਐਨ ਓ ਨਡਾਲਾ ਦੇ ਆਦੇਸ਼, ਨਿਰਦੇਸ਼ ਅਨੁਸਾਰ, ਨੈਸ਼ਨਲ ਵਿਗਿਆਨ ਦਿਵਸ ਮਨਾਇਆ ਗਿਆ ਜਿਸ ਵਿੱਚ ਮੁਖੀ ਗੁਰਿੰਦਰਜੀਤ ਸਿੰਘ ਵੱਲੋਂ ਅਧਿਆਪਕ ਤੇ ਵਿਦਿਆਰਥੀਆਂ ਨੂੰ ਪ੍ਰੇਰ ਕੇ ਦੋ ਤਰ੍ਹਾਂ ਦੇ ਕੰਪੀਟੀਸ਼ਨ ਕਰਵਾਏ ਗਏ।
ਉਸ ਵਿੱਚ ਪਹਿਲੀ ਪ੍ਰਤੀਯੋਗਤਾ ਅਧੀਨ 1) ਪੋਸਟਰ ਮੇਕਿੰਗ ਕੰਪਟੀਸ਼ਨ ਹੋਇਆ,ਜਿਸ ਦਾ ਬਾਅਦ ਵਿੱਚ ਨਤੀਜਾ ਕੱਢ ਕੇ ਵਿਦਿਆਰਥੀਆਂ ਦਾ ਲੋੜੀਂਦਾ ਸਨਮਾਨ ਕੀਤਾ ਗਿਆ।
2)ਦੂਸਰਾ Essay Writing ਕੰਪਟੀਸ਼ਨ ਹੋਇਆ।
ਇਸ ਤੋਂ ਉਪਰੰਤ sci master ਕ੍ਰਿਸ਼ਨ ਕੁਮਾਰ ਵੱਲੋਂ ਵੱਖ-ਵੱਖ ਕਿਰਿਆਵਾਂ ਰਾਹੀਂ ਵਿਗਿਆਨ ਦੇ ਪ੍ਰਯੋਗ ਕਰਵਾਏ ਅਤੇ ਵਿਗਿਆਨਿਕ ਦ੍ਰਿਸ਼ਟੀਕੋਣ ਬਾਰੇ ਦੱਸਦਿਆਂ ਭਾਰਤ ਦੀ ਵਿਗਿਆਨ ਦੇ ਖੇਤਰ ਵਾਲੀ ਅਜੋਕੀ ਸਥਿਤੀ ਬਾਰੇ ਵਿਚਾਰ ਚਰਚਾ ਕੀਤੀ ਗਈ।
ਇਸ ਵਿੱਚ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਭਰਪੂਰ ਹਿੱਸਾ ਲਿਆ।

04/09/2024

ਆਦਰਸ਼ ਅਧਿਆਪਕ ਕੌਮ ਦੀ ਜਾਨ ਹੁੰਦੇ ਨੇ।
ਅੱਖਰਾਂ ਦੀ ਸਮਝ ਵਾਲੇ ਗਿਆਨਵਾਨ ਹੁੰਦੇ ਨੇ।
ਜੋ ਵਸਾ ਲੈਣ ਹਿਰਦੇ ਵਿੱਚ ਵਿੱਦਿਆ ਦਾ ਅਨਹਦ ਨਾਦ,,, ਨਿਰਸੰਦੇਹ ਉਹ ਮਨੁੱਖ ਅਲੌਕਿਕ ਤੇ ਮਹਾਨ ਹੁੰਦੇ ਨੇ।
ਸਰਵਪੱਲੀ ਡਾਕਟਰ ਰਾਧਾ ਕ੍ਰਿਸ਼ਨਨ ਰਾਸ਼ਟਰਪਤੀ ਦੇ ਜਨਮਦਿਵਸ ਭਾਵ ,5 ਸਤੰਬਰ ਅਧਿਆਪਕ ਦਿਵਸ ਮੌਕੇ ਅਕੀਦਤ:
ਸੌਖਾ ਨਹੀਂ ਹੁੰਦਾ "ਅਧਿਆਪਕ"ਹੋਣਾ!!!
ਪੁੰਗਰ ਰਹੀਆਂ ਕਲੀਆਂ ਦੀਆਂ ਲੋੜਾਂ ਦਾ,
ਖਿਆਲ ਰੱਖਣਾ ਪੈਂਦਾ ਹੈ।
ਉਗਮਦੇ ਚਾਵਾਂ ਦੇ ਖ਼ਿਲਾਰ ਲਈ ,ਜਾਲ਼ ਬੰਨਣਾ ਪੈਂਦਾ ਹੈ।
ਮਤਾਂ ਕੋਈ ਖਿੜਿਆ ਫੁੱਲ ਮੁਰਝਾ ਨਾ ਜਾਏ,,,,,
ਕੋਈ ਫੁੱਟਦੀ ਕਰੁੰਬਲ਼ ਨੂੰ ਆਂਚ ਨਾ ਆਏ,,,,
ਵਿਆਸ ਪੀਠ ਦਾ ਸਨਮਾਣ ਸਮਝਣਾ ਪੈਂਦਾ ਹੈ।
ਸੌਖਾ ਨਹੀਂ ਹੈ "ਅਧਿਆਪਕ"ਹੋਣਾ!!!!
ਕਿੰਨੇ ਨੀਰਸ,ਅਕਾਊ, ਅਲੋਚਨਾ ਭਰੇ,
ਪ੍ਰਤੀਕਰਮਾਂ ਨੂੰ ਝੇਲਣਾ ਪੈਂਦਾ!
ਆਸਵੰਦ ਨੇਤਰਾਂ 'ਚ ਕਸ਼ਿਸ਼ ਦੇਖਣ ਲਈ,
ਮਨੋਵਿਗਿਆਨ ਨਾਲ ਖ੍ਹੇਲਣਾ ਪੈਂਦਾ।।
ਖ਼ੁਦ ਨੂੰ ਬਿਲਕੁਲ ਮਨਫ਼ੀ ਕਰਕੇ ,,,,
ਕਿਰਦਾਰ 'ਚ ਸਰਵਰ ਸਖ਼ੀ ਭਰਕੇ,,,,
ਇੱਛਾਵਾਂ -ਲੋੜਾਂ ਦਾ ਰੇਲਾ-ਰੱਬੀ ਹੁਕਮ ਨਾਲ ਠ੍ਹੇਲਣਾ ਪੈਂਦਾ।। ਸੌਖਾ ਨਹੀਂ ਹੈ ਸੱਚਾ "ਅਧਿਆਪਕ" ਹੋਣਾ!!!
ਬਣੇ ਹੋਏ ਭਵਿੱਖ ਲਈ, ਫੜਣਾ ਪੈਂਦਾ ਮਿਹਨਤ ਦਾ ਰਾਹ । ਸੰਘਰਸ਼ ਕੋਸ਼ਿਸ਼ਾਂ ਕਰ ਕਰ ਕੇ,ਲੇਖੇ ਲਾਉਣਾ ਇੱਕ ਇੱਕ ਸਾਹ। ਫੇਰ ਕਿਤੇ ਜਾ ਪੈਂਦਾ ਮੁੱਲ,,,,
ਰੰਗ ਬਰੰਗੇ ਖਿੜਦੇ ਫੁੱਲ,,,,
ਸਦਾ ਕਰਨੀ ਭਲਾਈ- ਨਹੀਂ ਤਰੀਫ਼ ਦੀ ਚਾਹ।।
ਬੜਾ ਔਖਾ ਹੁੰਦਾ....
ਹਾਂ, ਪਰ ਬੜਾ ਸੁਭਾਗਾ ਹੁੰਦਾ" ਅਧਿਆਪਕ ਹੋਣਾ",,,
ਕੋਈ ਪੁੰਨ ਜਾਗਦੈ ,,ਤਾਂ ਇਹ ਸੇਵਾ ਮਿਲਦੀ,,,
ਰੱਬ ਲਾਗੇ ਹੋ ਕੇ ਸੁਣੇ ਜੇਕਰ ਸੋਹਣੇ ਦਿਲ ਦੀ!!!
ਤਿੰਨ ਤਰ੍ਹਾਂ ਦੇ ਰਿਣ ਤੋਂ ਮੁਕਤ ਹੋਣਾ,,,
ਔਗੁਣਾਂ, ਤਰੁੱਟੀਆਂ ਦਾ ਲੁਪਤ ਹੋਣਾ,,,
ਕਿਸੇ ਜਪ-ਤਪ-ਪੂਜਾ ਦਾ ਸਾਰਥਕ ਹੋਣਾ,,,,
ਮਾਨਵ ਭਲਾਈ ਲਈ "ਅਕਾਲ" ਦੇ ਜਾਚਕ ਹੋਣਾ,,,
ਬੜਾ ਵਡਭਾਗੀ ਹੈ kk, "ਅਧਿਆਪਕ" ਹੋਣਾ!

15/08/2024
ਰਚਨਾਤਮਿਕਤਾ ਦਾ ਮੁੱਲ ਨਹੀਂ। ਕਿਰਤੀ ਦੇ ਕੋਈ ਤੁੱਲ ਨਹੀਂ।। ਬਦਲ 'ਚ ਭਾਵੇਂ ਨਹੀਂ ਕੋਈ ਆਸ।ਫਿਰ ਵੀ ਮੁਖੀ ਤੋਂ ਮਿਲੀ ਸ਼ਾਬਾਸ਼।। ਵਿਦਿਆਰਥੀ ਜਦੋਂ ...
05/08/2024

ਰਚਨਾਤਮਿਕਤਾ ਦਾ ਮੁੱਲ ਨਹੀਂ।
ਕਿਰਤੀ ਦੇ ਕੋਈ ਤੁੱਲ ਨਹੀਂ।।
ਬਦਲ 'ਚ ਭਾਵੇਂ ਨਹੀਂ ਕੋਈ ਆਸ।
ਫਿਰ ਵੀ ਮੁਖੀ ਤੋਂ ਮਿਲੀ ਸ਼ਾਬਾਸ਼।।
ਵਿਦਿਆਰਥੀ ਜਦੋਂ ਅਧਿਆਪਕ ਦੇ ਦਿੱਤੇ ਸਬਕ ਨੂੰ ਖੁਦ ਪਰਖਦਿਆਂ ਕਿਤੇ ਵਰਤਣ ਯੋਗ ਬਣਾਉਣ ਦਾ ਯਤਨ ਕਰਦਾ ਤਾਂ ਅਸਲ'ਚ ਵਿੱਦਿਆ ਦਾ ਮੰਤਵ ਉਦੋਂ ਸਫ਼ਲ ਹੁੰਦਾ।ਇਹੋ ਜਿਹੀਆਂ ਕੋਸ਼ਿਸ਼ਾਂ 'ਚ ਰੁੱਝੇ ਸਹਸ ਮੁੱਦੋਵਾਲ ਦੇ ਵਿਦਿਆਰਥੀ। ਦਸਵੀਂ ਜਮਾਤ ਦੀ ਰਮਨਪ੍ਰੀਤ ਕੌਰ ਵੱਲੋਂ ਖੁਦ ਸਾਬਣ ਬਣਾ ਕੇ ਦੇਖਿਆ, ਇਲੈਕਟ੍ਰੋਲਿਸਿਸ ਦਾ ਮਾਡਲ ਬਣਾਇਆ। ਇਸ ਉੱਦਮੀ ਕਾਰਜ ਸਦਕਾ ਉਸਨੂੰ ਸਕੂਲ ਵੱਲੋਂ ਪ੍ਰਸੰਸਾ ਮਿਲੀ, ਤਾਂ ਕਿ ਹੋਰਾਂ ਨੂੰ ਵੀ ਪ੍ਰੇਰਨਾ ਮਿਲੇ: ਆਮੀਨ।

03/08/2024

Address

VPO Muddowal
Kapurthala
144802

Telephone

+917009591561

Website

Alerts

Be the first to know and let us send you an email when Govt. High School Muddowal; Kapurthala posts news and promotions. Your email address will not be used for any other purpose, and you can unsubscribe at any time.

Contact The School

Send a message to Govt. High School Muddowal; Kapurthala:

Shortcuts

Share

Category