11/05/2016
'ਹਦਵਾਣੇ ਦੇ ਖੇਤ ਵਿਚ ਇਕ ਮਨੁੱਖ ਅੰਬ ਦੇ ਦਰੱਖ਼ਤ ਥੱਲੇ ਲੇਟਿਆਂ ਹੋਇਆ ਸੀ ।
ਉਹ ਸੋਚਦਾ ਹੈ ਕਿ ਰੱਬ ਬੜਾ ਭੋਲਾ ਹੈ। ਉਸ ਨੇ ਇਤਨੇ ਵੱਡੇ ਵੱਡੇ ਹਦਵਾਣੇ
ਛੋਟੀਆਂ ਛੋਟੀਆਂ ਵੱਲਾਂ ਨੂੰ ਲਾਏ,,,ਅਤੇ ਨਿੱਕੇ ਨਿੱਕੇ ਅੰਬ ਇਤਨੇ ਵੱਡੇ ਦਰੱਖ਼ਤ 'ਤੇ ਲਾਏ ਹਨ।
ਪਰਮਾਤਮਾ ਬੜਾ ਭੋਲਾ ਹੈ,
--------ਕਾਸ਼--------
ਉਹ ਮੈਥੋਂ ਹੀ ਅਕਲ ਲੈ ਲੈਂਦਾ। ਸੋਚਦਿਆਂ ਸੋਚਦਿਆਂ ਅੰਬ ਦੇ ਦਰੱਖ਼ਤ ਥੱਲੇ ਨੀਂਦ ਅਾ ਗਈ। ਹਵਾ ਦੇ ਤੇਜ਼ ਝੋਕਿਆਂ ਨਾਲ ਦਰੱਖ਼ਤ ਤੋ ਅੰਬ ਡਿੱਗਿਆ ਤੇ ਉਸ ਦੇ ਸਿਰ ਤੇ ਅਾਣ ਵੱਜਾ । ਅੱਖ ਖੁੱਲੀ ਤਾਂ ਖ਼ਿਆਲ ਆਇਆ ਕਿ ਜੇਕਰ ਹਦਵਾਣਾ ਅਾ ਕੇ ਡਿੱਗਦਾ ਤਾਂ ਮੇਰਾ ਸਿਰ ਹੀ ਟੁੱਟ ਜਾਣਾ ਸੀ । ਸੌਚਣ ਲੱਗਾ ਕਿ ਨਹੀਂ ਪ੍ਭੂ ,
ਤੂੰ ਜੋ ਕੁਝ ਵੀ ਕੀਤਾ ਹੈ ਠੀਕ ਕੀਤਾ ਹੈ,,,ਸਹੀ ਕੀਤਾ ਹੈ।
ਤੇਰੇ ਵਿੱਚ ਭੁੱਲ ਕੱਢਣੀ ਹੀ ਮੇਰੀ ਭੁੱਲ ਹੈ।
ਤੇਰੇ ਵਿਚ ਗ਼ਲਤੀਆਂ ਨੂੰ ਦੇਖਣਾ ਹੀ ,,ਮੇਰੇ ਵਿਚ ਗ਼ਲਤੀ ਹੈ।
ਤੇਰੇ ਵਿਚ ਅਨਰਥ ਨੂੰ ਦੇਖਣਾ ਹੀ ,,ਮੇਰੀ ਜ਼ਿੰਦਗ ਦਾ ਅਨਰਥ ਹੈ।
ਹੇ ਪ੍ਭੂ !
ਤੇਰੇ ਹੁਕਮ ਵਿਚ ਹੀ ਸਾਰੇ ਅਾਕਾਰ ਹਨ ਅਤੇ ਸਹੀ ਹਨ।
ਹੁਕਮੀ ਆਪ ਮਹਾਨ ਹੈ,
ਹੁਕਮੀ ਦਾ ਹੁਕਮ ਮਹਾਨ ਹੈ।
"ਹੁਕਮੀ ਹੋਵਨਿ ਆਕਾਰ
ਹੁਕਮੁ ਨ ਕਹਿਆ ਜਾਈ॥
(ਜਪੁੁਜੀ ਸਾਹਿਬ)
ਗਿਆਨੀ ਸੰਤ ਸਿੰਘ ਜੀ ਮਸਕੀਨ