07/04/2026
27-03-2026: ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਜਲੰਧਰ ਵਿਖੇ ਮਾਣਯੋਗ ਪ੍ਰਿੰਸੀਪਲ 'ਡਾ. ਜਸਮੀਤ ਸੇਠੀ' ਜੀ ਦੀ ਯੋਗ ਅਗਵਾਈ ਹੇਠ, ਰਜਿਸਟਰਾਰ 'ਸ਼੍ਰੀਮਤੀ ਪ੍ਰਿਅੰਕਾ ਅਗਨੀਹੋਤਰੀ' ਅਤੇ ਸਾਰੇ ਸਟਾਫ਼ ਮੈਂਬਰਾਂ ਦੇ ਸਮਰਪਿਤ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਅਤੇ ਸ਼ਾਨ ਨਾਲ 'ਸਾਲਾਨਾ ਇਨਾਮ ਵੰਡ ਸਮਾਰੋਹ' ਆਯੋਜਿਤ ਕੀਤਾ ਗਿਆ। ਇਹ ਸਮਾਗਮ ਕਾਲਜ ਦੇ ਵਿਹੜੇ ਵਿੱਚ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਦੋਵਾਂ ਦੀ ਉਤਸ਼ਾਹਜਨਕ ਭਾਗੀਦਾਰੀ ਦੇਖਣ ਨੂੰ ਮਿਲੀ।
ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ 'ਸ਼੍ਰੀ ਬਲਵਿੰਦਰ ਸਿੰਘ ਬਿੱਕੀ' ਉਰਫ਼ 'ਚਾਚਾ ਰੌਣਕੀ ਰਾਮ' (ਇੱਕ ਪ੍ਰਸਿੱਧ ਪੰਜਾਬੀ ਹਾਸਰਸ ਕਲਾਕਾਰ (ਕਾਮੇਡੀਅਨ), ਅਦਾਕਾਰ ਅਤੇ ਰੰਗਮੰਚ ਕਲਾਕਾਰ), 'ਡਾ. ਵਰਿੰਦਰ ਕੁਮਾਰ'(ਸਾਬਕਾ ਪ੍ਰਿੰਸੀਪਲ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਜਲੰਧਰ), 'ਡਾ. ਟੀ.ਐਸ. ਬਸਰਾ' (ਸਾਬਕਾ ਪ੍ਰਿੰਸੀਪਲ ਸਰਕਾਰੀ ਕਾਲਜ ਕਪੂਰਥਲਾ)ਅਤੇ 'ਡਾ. ਚੰਦਰ ਕਾਂਤਾ' (ਸਾਬਕਾ ਪ੍ਰਿੰਸੀਪਲ ਸਰਕਾਰੀ ਕਾਲਜ ਬੂਟਾ ਮੰਡੀ, ਜਲੰਧਰ)ਦੁਆਰਾ ਕਾਲਜ ਦੇ ਵਿਹੜੇ 'ਚ ਸ਼ਿਰਕਤ ਕੀਤੀ ਗਈ। ਸਮਾਰੋਹ ਦੀ ਸ਼ੁਰੂਆਤ ਮਹਿਮਾਨਾਂ ਦੁਆਰਾ 'ਸ਼ਮ੍ਹਾਂ ਰੋਸ਼ਨ' ਕਰਨ ਦੇ ਨਾਲ ਹੋਈ । ਮੁੱਖ ਮਹਿਮਾਨਾਂ ਦੇ ਦੁਆਰਾ ਕ੍ਰਮਵਾਰ ਅਕਾਦਮਿਕ ਅਤੇ ਕੋ-ਕਰੀਕੂਲਰ ਗਤੀਵਿਧੀਆਂ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਐਮ.ਐੱਡ. ਤੋਂ ਅਲੀਸ਼ਾ ਵਰਮਾ ਨੇ ਯੂਨੀਵਰਸਿਟੀ ਅਤੇ ਕਾਲਜ ਦੋਵਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਮੁਸਕਾਨ ਸ਼ਰਮਾ ਅਤੇ ਅਮਨਦੀਪ ਨੇ ਡਿਸਟਿੰਕਸ਼ਨ ਪ੍ਰਾਪਤ ਕੀਤੀ। ਬੀ.ਐੱਡ. ਪ੍ਰੋਗਰਾਮ ਵਿੱਚ,
ਹੋਰ ਮਹੱਤਵਪੂਰਨ ਪ੍ਰਾਪਤੀਆਂ ਵਿੱਚ ਸ਼ਮਸ਼ੇਰ ਸਿੰਘ, ਜਿਸਨੇ ਯੂਨੀਵਰਸਿਟੀ ਵਿੱਚ 11ਵਾਂ ਸਥਾਨ ਪ੍ਰਾਪਤ ਕੀਤਾ, ਮਨਜੋਤ ਕੌਰ ਨੇ13ਵਾਂ ਸਥਾਨ ਪ੍ਰਾਪਤ ਕੀਤਾ, ਗੁਰਜੀਤ ਨੇ 25ਵਾਂ ਸਥਾਨ ਪ੍ਰਾਪਤ ਕੀਤਾ, ਤਨਵੀਰ ਕੌਰ ਨੇ 30ਵਾਂ ਅਤੇ ਮਨਜੋਤ ਕੌਰ ਨੇ 36ਵਾਂ ਸਥਾਨ ਪ੍ਰਾਪਤ ਕੀਤਾ।
ਸੈਸ਼ਨ 2023-2025 ਅਤੇ 2024-2026 ਦੌਰਾਨ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਕੁੱਲ 23 ਵਿਦਿਆਰਥੀਆਂ ਨੇ ਸ਼ਾਨਦਾਰ ਸਥਾਨ ਪ੍ਰਾਪਤ ਕੀਤੇ।
ਸਮਾਰੋਹ ਦੌਰਾਨ, ਅਕਾਦਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਉੱਤਮਤਾ ਨੂੰ ਮਾਨਤਾ ਦਿੰਦੇ ਹੋਏ ਕੁੱਲ 126 ਇਨਾਮ ਵੰਡੇ ਗਏ। ਪ੍ਰਿੰਸੀਪਲ ਡਾ. ਜਸਮੀਤ ਸੇਠੀ ਅਤੇ ਸ਼੍ਰੀ ਨਰਿੰਦਰ ਪੁਰੀ ਦੁਆਰਾ ਉਤਸ਼ਾਹ ਅਤੇ ਪ੍ਰਸ਼ੰਸਾ ਦੇ ਪ੍ਰਤੀਕ ਵਜੋਂ ਹੋਣਹਾਰ ਮੈਰੀਟੋਰੀਅਸ ਵਿਦਿਆਰਥੀਆਂ ਨੂੰ 'ਨਕਦ ਪੁਰਸਕਾਰ' ਵੀ ਪ੍ਰਦਾਨ ਕੀਤੇ ਗਏ।
ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰਦਰਸ਼ਨਾਂ ਦੁਆਰਾ ਸਮਾਗਮ ਨੂੰ ਹੋਰ ਵੀ ਰੌਸ਼ਨ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਦੀ ਸਿਰਜਣਾਤਮਕਤਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਗਿਆ। ਇਨਾਮ ਵੰਡ ਦੀ ਸਮਾਪਤੀ ਤੋਂ ਉਪਰੰਤ ਮੁੱਖ ਮਹਿਮਾਨ 'ਸ਼੍ਰੀ ਬਲਵਿੰਦਰ ਸਿੰਘ ਬਿੱਕੀ' ਦੁਆਰਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਪ੍ਰਾਪਤੀਆਂ ਲਈ ਜਸ਼ਨ ਮਨਾਉਂਦੇ ਹੋਏ ਦੂਜਿਆਂ ਨੂੰ ਉੱਤਮਤਾ ਲਈ ਯਤਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਨਾਂ ਵੱਲੋਂ ਸਭਿਆਚਾਰਕ ਗਤੀਵਿਧੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਵਿਦਿਆਰਥੀਆਂ ਨੂੰ 5100 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ।
ਪ੍ਰਿੰਸੀਪਲ ਮੈਡਮ 'ਡਾ:ਜਸਮੀਤ ਸੇਠੀ' ਵੱਲੋਂ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਾਲਜ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ । ਆਖਿਰ 'ਚ ਪ੍ਰਿੰਸੀਪਲ ਮੈਡਮ ਦੁਆਰਾ ਇਸੇ ਤਰ੍ਹਾਂ ਹੀ ਅੱਗੇ ਵਧਦੇ ਰਹਿਣ ਲਈ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸਮਾਪਤੀ ਹੋਈ।