ਮੇਰੀ ਸੋਚ ਮੁਤਾਬਕ ਗੁਰੂ ਰਵਿਦਾਸ ਸੇਵਾ ਸੁਸਾਇਟੀ ਦੀ ਸਿਰਜਨਾ ਕੀਤੀ ਗਈ। ਮਨ ਖੁਸ਼ ਹੋਇਆ ਮੈ ਬੜੀ ਦੇਰ ਤੋ ਮਨ ਵਿਚ ਸੋਚਿਆ ਸੀ ਕਿ ਕੁਝ ਸਮਾਜ ਸੁਦਾਰਕ ਕੰਮ ਕੀਤੇ ਜਾਣ ਪਰ ਆਪਣੇ ਪਰਿਵਾਰ,ਰਿਸ਼ਤੇਦਾਰੀ ਦੇ ਜਾਲ ਵਿਚ ਅੇਨਾ ਓੁਲਜ ਗਿਆ ਕੀ ਇਨੇ ਵਿਚ ਬਹੁਤ ਸਮਾ ਬੀਤ ਗਿਆ ਅਤੇ ਕੁਝ ਆਪਣੇ ਵੀ ਵਿਛੜ ਗਏ। ਪਰ ਓੁਹ ਨਾ ਹੋ ਸਕਿਆ ਜੋ ਮੈ ਚਾਹੁਦਾ ਸੀ। ਫਿਰ ਇਕ ਦਿਨ ਸੋਚ ਆਈ ਕਿ ਇਨਸਾਨ ਨੂੰ ਜਨਮ ਤੋ ਬਾਅਦ ਜੋ ਕੁਝ ਮਿਲਦਾ ਹੈ। ਓੁਹ ਸਭ ਪ੍ਰਮਾਤਮਾ ਦੀ ਦੇਣ ਹੈ। ਪਰ ਇਨਸਾਨ ਕੁਝ ਵਾਧੂ ਪਾਓੁਣ ਦੇ ਚੱਕਰ ਵਿਚ ਆਪਣ
ੀ ਅਸਲੀ ਹੋਂਦ ਤੇ ਪ੍ਰਮਾਤਮਾ ਨੂੰ ਹੀ ਭੁਲ ਜਾਦਾ ਹੈ। ਅਤੇ ਇਹੋ ਜਹੇ ਕੰਮ ਕਰ ਜਾਂਦਾ ਹੈ। ਜਦ ਤੱਕ ਪਛਤਾਵਾ ਹੁੰਦਾ ਹੈ। ਤਾ ਓੁਮਰ ਬੀਤ ਜਾਦੀ ਹੈ। ਅਤੇ ਇਨਸਾਨ ਚੰਗੇ ਕਰਮਾ ਤੋ ਵਾਂਝਾ ਰਹਿ ਜਾਦਾ ਹੈ। ਕੁਝ ਅਲਗ ਕਰਨ ਦੀ ਚੇਟਕ ਬੱਚਪਨ ਤੋ ਹੀ ਸੀ। ਕਿਸੇ ਬਜੁਰਗ ਦਾ ਕਹਿਣਾ ਮਨਣਾ ਅਤੇ ਓੁਹਨਾ ਦਾ ਦਿਤਾ ਕੰਮ ਕਰਨਾ ਖਾਦੇ-ਖਾਦੇ ਕਿਸੇ ਨਾਲ ਚੀਜ ਸ਼ੇਅਰ ਕਰਨੀ ਮਨ ਨੂੰ ਬੜਾ ਸਕੁਨ ਦਿੰਦਾ ਸੀ। ਸਮਾ ਬੀਤਦਾ ਗਿਆ ਤੇ ਲੋਕਾ ਵਿਚ ਮੇਰਾ ਪਿਆਰ ਵੱਧਦਾ ਗਿਆ ਇਸੇ ਲਈ ਮੇਰੇ ਭਰਾ ਨੇ ਮੇਰਾ ਨਾਮ ਭੋਲਾ ਪੰਛੀ ਰੱਖ ਦਿੱਤਾ।ਕਿਓੁਕਿ ਮੈ ਕਦੇ ਵੀ ਆਪਣੇ ਬਾਰੇ ਸੋਚਦਾ ਨਹੀ ਸੀ । ਹਮੇਸ਼ਾ ਦੁਸਰੇ ਦੇ ਕੰਮਾ ਵਿੱਚ ਰੁਜਾ ਰਹਿਦਾ ਸੀ। ਫਿਰ 14 ਸਾਲ ਦੀ ਓਮਰ ਹੋਈ। ਮਨ ਵਿਚ ਖਿਆਲ ਆਇਆ ਕਿ ਪਿੰਡ ਵਿੱਚ ਗੁਰੂਦਵਾਰਾ ਬਣਾਇਆ ਜਾਵੇ।ਅਸੀ 5 ਦੋਸਤ ਇਕਠੇ ਹੋਏ ਲੋਹੜੀ ਮੰਗੀ ਅਤੇ222 ਰੁਪਏ ਇਕਠੇ ਕੀਤੇ 5 ਰੁਪਏ ਪਰ ਮਹੀਨਾ ਓੁਗਰਾਹੀ ਲਾਈ 5 ਮਰਲੇ ਵਿੱਚ ਗੁਰੂਦਵਾਰਾ ਬਣਵਾਇਆ ਅਸੀ ਆਪ ਹੀ ਬੇਨਰ ਲਿਖਣੇ ਤੇ ਆਪ ਹੀ ਪਾਠ ਕਰਨਾ ਮਨ ਫਿਰ ਖੁਸ਼ ਰਹਿਣ ਲਗ ਪਿਆ ਇਸੇ ਤਰਾ ਸਮਾ ਬੀਤ ਦਾ ਗਿਆ ਫਿਰ ਮੁਸ਼ਕਲ ਆਓੁਣ ਲਗੀ ਕੋਈ ਧਰਮ ਦੀ ਗੱਲ ਕਰਨ ਲਗਾ, ਕੋਈ ਗੁਰੂਦਵਾਰਾ ਬੰਦ ਕਰਨ ਦੀ ਗੱਲ ਕਰਨ ਲਗਾ, ਕੋਈ ਗ੍ਰੰਥ ਬਦਲਣ ਦੀ ਗੱਲ ਕਰਨ ਲਗਾ ਆਦਿ ਮਨ ਦੁਖੀ ਹੋਇਆ ਅਸੀ 7/8 ਜਣੇ ਨਿਰਸਵਾਰਥ ਸੇਵਾ ਕਰਦੇ ਰਹੇ ਪਰ ਇਹ ਲੋਕ ਤੇ ਅੱਜ ਵੀ ਜਾਤਾ-ਪਾਤਾ ਤੇ ਗ੍ਰੰਥਾ ਵਿੱਚ ਵੰਡੇ ਹੋਏ ਆ ਇਸ ਲਈ ਸੋਚੇਆ ਕੀ ਗਰੀਬ, ਬੇ ਸਹਾਰਾ,ਬਿਨਾ ਮਾ-ਬਾਪ ਤੇ ਅਪਾਹਜ ਲੋਕਾ ਦੀ ਹੀ ਸੇਵਾ ਕੀਤੀ ਜਾਵੇ। ਇਸੇ ਲਈ ਚੰਗੇ ਰਾਹ ਤੇ ਚਲਣ ਦਾ ਮਨ ਬਣਾ ਲਿਆ।“ਅਕੇਲੇ ਹੀ ਨਿਕਲੇ ਥੇ ਮਜਿਲ ਕੀ ਅੋਰ ਇਨਸਾ ਮਿਲਤੇ ਗਏ ਔਰ ਕਫਲਾ ਬਨਤਾ ਗਿਆ” ਮਨ ਤੋ ਇਹ ਵੱਚਨ ਲਿਆ ਹੈ ਕਿ ਮਰਨ ਤੋ ਪਹਿਲਾ ਮੈ ਆਪਣਾ ਮਰਨਾ ਸਵਾਰਨਾ ਚੁਹੰਦਾ ਹਾ। ਰਹਿੰਦੇ ਸਮੇ ਵਿੱਚ ਜੋ ਵੀ ਮੈ ਕਮਾਵਾਂਗਾ ਜਾਂ ਜੋ ਵੀ ਮੈਨੂੰ ਕਿਸੇ ਦਾ ਜੋਗਦਾਨ ਮਿਲੇਗਾ ਮੈ ਓੁਸ ਨੂੰ ਪੂਰੀ ਇਮਾਨਦਾਰੀ ਨਾਲ ਸਮਾਜਿਕ ਕੰਮਾ ਵਿੱਚ ਲਾਮਾਗਾ। ਇਸ ਸੇਵਾ ਨੂੰ ਮੈ ਕਿਸੇ ਜਾਤੀ ਜਾ ਧਰਮ ਨਾਲ ਨਹੀ ਜੋੜਾਗਾ। ਜੋ ਸਭ ਤੋ ਓੁਚਾ ਤੇ ਸੁੱਚਾ ਇਨਸਾਨੀ ਫਰਜ ਹੈ। ਮੈ ਓੁਸ ਨੂੰ ਮੁਖ ਰੱਖ ਕੇ ਹੀ ਸਾਰੇ ਕੰਮ ਕਰਗਾ।ਪੈਸਾ ਕਮਾਣਾ ਮੇਰਾ ਟੀਚਾ ਨਹੀ ਹੈ। ਮੈ ਪੈਸਾ ਕਮਾ ਵੀ ਚੁੱਕਾ ਹਾ ਅਤੇ6/7ਮੁਲਕ ਵੀ ਘੁੰਮ ਚੁੱਕਾ ਹਾ। ਹੁਣ ਮੇਰਾ ਅਸਲੀ ਮਕਸਦ ਹੈ। ਲੋੜਵੰਦਾ ਦੀ ਸੇਵਾ ਕਰਨੀ। ਜਿਸ ਲਈ ਮੈ ਬੱਚਨਬੰਧ ਰਹਾਂਗਾ। ਗੁਰੂ ਰਵਿਦਾਸ ਸਮਾਜ ਸੇਵਾ ਸ਼ੁਸਾਇਟੀ ( ਚੈਅਰਮੈਨ ਅਮਰ ਜੀਤ ਲਾਲ )