Meri maa boli punjabi

Meri maa boli punjabi

Share

Punjab and Punjabi punjabi nu pyar karan waaleya nu khulla sadda

25/03/2024

ਜੇ ਕੋਈ ਤੁਹਾਨੂੰ ਕਹਿੰਦਾ ਕਿ ਸੰਸਕ੍ਰਿਤ ਪੰਜਾਬੀ ਦੀ ਮਾਂ ਹੈ ਤਾਂ ਉਸ ਨੂੰ ਪੰਜਾਬੀ ਦਾ ਕੋਈ ਵੀ ਟ, ਠ, ਡ, ਢ, ਣ ਅਤੇ ਝ ਤੋਂ ਸ਼ੁਰੂ ਹੁੰਦਾ ਠੇਠ ਸ਼ਬਦ ਕੱਢ ਦੇ ਦਿਓ ਅਤੇ ਪੁੱਛੋ ਕਿ ਇਸ ਦਾ ਮੂਲ ਕਿਸੇ ਵੀ ਬੇਦ ਵਿੱਚੋ ਲੱਭ ਕੇ ਦਿਖਾ ਦੇਣ ਤਾਂ ਉਹ ਨਹੀਂ ਕਰ ਸਕਦੇ। ਜੇ ਫੇਰ ਵੀ ਬਹਿਸਦੇ ਨੇ ਤਾਂ ਹੇਠਾਂ ਵਾਲਾ ਲਿੰਕ bookmark ਕਰ ਲਵੋ, ਦਿਖਾ ਦਿਆ ਕਰੋ ਕਿ ਟਵਰਗ ਅਤੇ ਝ ਰਿਗਵੇਦ ਵਿੱਚ ਖਾਲੀ ਹਨ।

ਇਸੇ ਤਰੀਕੇ ਹੜੱਪਾ ਦੇ ਖੰਡਰਾਂ ਵਿੱਚੋ ਮਿਲਣ ਵਾਲੀਆਂ ਵਸਤਾਂ ਦੇ ਨਾਵਾਂ ਦਾ ਕੋਈ ਰੂਟ (ਮੂਲ) ਬੇਦਕ ਸੰਸਕ੍ਰਿਤ ਵਿੱਚ ਨਹੀਂ ਮਿਲਦਾ। ਜਿਵੇਂ ਤੌੜਾ, ਚੱਪਣ, ਬੋਹੜ, ਟਾਹਲੀ, ਤੌੜੀ, ਓਟਾ, ਬਿਹੜਾ, ਝੋਟਾ, ਕ੍ਹਾੜਨੀ, ਬਰੋਟਾ, ਚਾਟੀ, ਤੰਦੂਰ ਆਦਿ ਦਾ ਬੇਦਕ ਭਾਸ਼ਾ ਨਾਲ ਕੋਈ ਸਬੰਧ ਨਹੀਂ। ਇਹ ਸਾਰੇ ਹੜੱਪਾ ਤੋਂ ਹੀ ਚੱਲਦੇ ਆਏ ਹੋ ਸਕਦੇ ਹਨ।

ਬੇਦਾਂ ਵਿੱਚ horse ਅਸ਼ਵ ਹੈ ਪਰ ਪੰਜਾਬੀ ਵਿੱਚ ਘੋੜਾ ਹੈ। ਪੰਜਾਬੀ ਦੇ ਪ੍ਰਭਾਵ ਤੋਂ ਬਾਹਰ ਕੋਈ ਸਾਡੇ ਵਾਂਗ ਘੋੜਾ ਨਹੀਂ ਉਚਾਰਦਾ। ਇਹ ਗ੍ਹੋਰਾ ਜਾਂ ਗ੍ਹੋੜਾ ਹੁੰਦਾ ਹੈ। ਬੇਦਾਂ ਵਿੱਚ ਭੇਡ ਮੇਸ਼ ਹੈ, ਬੱਕਰੀ ਅਜ, ਚੂਹਾ ਮੂਸ਼ਕ ਹੈ। ਅਨੇਕਾਂ ਸ਼ਬਦ ਨੇ ਜਿਹਨਾਂ ਦਾ ਮੁਢਲੀ ਸੰਸਕ੍ਰਿਤ (ਬੇਦਾਂ ਵਾਲੀ) ਨਾਲ ਕੋਈ ਸਬੰਧ ਨਹੀਂ। ਪੁਰਸ਼ ਦਾ ਮੂਲ ਬੇਦਕ ਭਾਸ਼ਾ ਵਿੱਚ ਹੈ ਪਰ ਬੁੜਾ, ਗੱਭਰੂ ਦਾ ਨਹੀਂ। ਬੇਦਾਂ ਵਿੱਚ ਪਾਣੀ 💦 ਅਪ ਹੈ, ਬਹੁਬਚਨ ਅਪਸ ਨਾਲ ਮਿਲਦਾ ਹੈ। ਪਾਣੀ ਵੀ ਬੇਦਕ ਸ਼ਬਦ ਨਹੀਂ। ਅਪ-ਅਪਸ ਤੋਂ ਆਬ ਤਾਂ ਬਣਦਾ ਹੈ ਪਰ ਪਾਣੀ ਨਹੀਂ। ਪਾਰਸੀ ਗ੍ਰੰਥ ਵਿੱਚ ਪਾਣੀ ਅਪਸ ਅਤੇ ਅਬਸ Apas ɑːpəs, æp ābas ਹੈ। ਅਪਸ ਦਾ ਦੂਜਾ ਰੂਪ ਅਬਸ ਆਬ ਦਾ ਮੂਲ ਹੈ। ਪਰ ਪਾਣੀ ਪੰਜਾਬ ਦਾ ਸ਼ਬਦ ਹੈ।

ਵਾਰ ਵਾਰ ਜੋ ਥੋੜੇ ਜਿਹੇ ਸ਼ਬਦ ਰਲਦੇ ਨੇ ਉਹੀ ਦੁਹਰਾ ਕੇ ਸਾਨੂੰ ਜਿਤਾਇਆ ਜਾਂਦਾ ਕਿ ਪੰਜਾਬੀ ਸੰਸਕ੍ਰਿਤ ਵਿੱਚੋ ਨਿਕਲੀ ਹੈ। ਜਦੋਂ ਕਿ ਅਸਲ ਵਿੱਚ ਆਰੀਆਵਾਂ ਦੀ ਭਾਸ਼ਾ (ਬੇਦਕ) ਅਤੇ ਪੁਰਾਤਨ ਪੰਜਾਬ ਦੀ ਬੋਲੀ ਦੇ ਰਲੇਵੇ ਵਿੱਚੋ ਪਹਿਲਾਂ ਕਲਾਸੀਕਲ ਸੰਸਕ੍ਰਿਤ ਬਣੀ ਅਤੇ ਬਾਅਦ ਵਿੱਚ ਜਿਵੇਂ ਜਿਵੇਂ ਆਰੀਆਈ ਲੋਕ ਭਾਰਤ ਵਿੱਚ ਅੱਗੇ ਵੱਧੇ ਉਹਨਾਂ ਭਾਸ਼ਾਵਾਂ ਨਾਲ ਰਲ ਕੇ ਸੰਸਕ੍ਰਿਤ ਵਿਕਾਸ ਕਰਦੀ ਰਹੀ।

ਬਹੁਤ ਲੋਕ ਤਿੰਨਾਂ ਸੰਸਕ੍ਰਿਤਾ ਦਾ ਭੇਦ ਦੱਸੇ ਬਿਨਾਂ ਸ਼ਬਦ ਦਿਖਾ ਦਿਖਾ ਜਤਾਈ ਜਾਂਦੇ ਨੇ ਕਿ ਆਹ ਵੀ ਸੰਸਕ੍ਰਿਤ ਵਿੱਚੋ ਨਿਕਲਿਆ ਉਹ ਵੀ। ਪਰ ਪਰਦਾ ਪਾ ਜਾਣਗੇ ਕਿ ਬਹੁਤੇ ਸ਼ਬਦ ਪੰਜਾਬ ਵਿੱਚ ਬੋਲੀ ਜਾਣ ਵਾਲੀ ਪੁਰਾਤਨ ਬੋਲੀ ਵਿੱਚੋਂ ਹੀ ਸੰਸਕ੍ਰਿਤ ਵਿੱਚ ਗਏ ਨੇ।

ਪੰਜਾਬੀ ਵਿੱਚ ਅਨੇਕਾਂ ਹੋਰ ਸ਼ਬਦ ਨੇ ਜਿਹਨਾਂ ਦਾ ਇੰਡੋ-ਯੂਰਪੀ ਭਾਸ਼ਾ ਵਿੱਚ ਕੋਈ ਮੂਲ ਨਹੀ ਲੱਭਦਾ।

(ਰਮਨਦੀਪ ਫੇਸਬੁੱਕੀਆ)

20/05/2018
Mobile uploads 05/11/2014

ਯੁੱਗ ਨਵੀਨੀ ਚਮਕ ਦਮਕ ਵਿੱਚ
ਅਸੀਂ ਵਿਰਸਾ ਆਪਣਾ ਭੁੱਲ ਗਏ ਹਾਂ।
ਚੰਗਿਆਈਆਂ ਵੱਲ ਟੁਰਦੇ ਟੁਰਦੇ
ਕਾਲਖ਼ਾਂ ਵੱਲ ਨੂੰ ਡੁੱਲ੍ਹ ਗਏ ਹਾਂ।
ਰੋਮ ਰੋਮ ਵਿਚ ਪਾਪ ਕਮਾਉਂਦੀ
ਅੱਜ ਸਾਡੀ ਹਸਤੀ ਡੋਲਦੀ।
ਗੁਰੂ ਨਾਨਕ ਦੀ ਤੱਕੜੀ ਅੱਜ ਵੀ
ਤੇਰਾ ਤੇਰਾ ਤੋਲਦੀ

ਉਸ ਸੱਚਾ ਸੌਦਾ ਕੀਤਾ ਸੀ
ਅਸੀਂ ਕੂੜ ਦੀ ਹੱਟੀ ਤੁੱਲ ਗਏ ਹਾਂ ।
ਉਸ ਮਾਨਸ ਏਕ ਬਣਾਇਆ ਸੀ
ਅਸੀਂ ਦੀਨ ਮਜ਼ਹਬ ਵੀ ਭੁੱਲ ਗਏ ਹਾਂ ।
ਮਿੱਠਤ ਭੁੱਲ ਨਸ਼ਿਆਈ ਜਿਹਬਾ
ਬਸ ਮੇਰਾ ਮੇਰਾ ਬੋਲਦੀ ।
ਗੁਰੂ ਨਾਨਕ ਦੀ ਤੱਕੜੀ ਅੱਜ ਵੀ
ਤੇਰਾ ਤੇਰਾ ਤੋਲਦੀ

ਵਲੋਂ : ਸੁਰਜੀਤ ਕੌਰ ਜਲੰਧਰ

12/08/2011

ਸੋਚਿਆ ਨਹੀਂ ਸੀ ਰੱਬਾ ਇਹ ਦਿਨ ਵੀ ਦਿਖਾਵੇਂਗਾ
ਆਪਣਿਆਂ ਦੀਆਂ ਨਜ਼ਰਾਂ ਚ ਆਪ ਤੂੰ ਡਿਗਾਵੇਂਗਾ
ਜਿੰਨ੍ਹਾਂ ਯਾਦਾਂ ਦੀ ਆਸ ਵਿੱਚ ਕਰੇ ਜ਼ਿੰਦਗੀ ਗੁਜ਼ਾਰਾ
ਕਾਹਤੋਂ ਖੋਹੀ ਜਾਨੈਂ ਰੱਬਾ ਮੇਰੇ ਜੀਣ ਦਾ ਸਹਾਰਾ

06/07/2011

ਪਿਆਰੇ ਦੋਸਤੋ ਸਤਿ ਸ਼੍ਰੀ ਅਕਾਲ ਸਭ ਠੀਕ ਠਾਕ ਓ ਮਾਂ ਬੋਲੀ ਦੇ ਵਿਹੜੇ ਵਿੱਚ ਨਵੇਂ ਮਹਿਮਾਨਾਂ ਦਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ

28/06/2011

ਸੁਰਜੀਤ ਕੌਰ ਜੀ ਤੇ ਅਮਨਦੀਪ ਜੀ ਦਾ ਨਵੇਂ ਮਹਿਮਾਨ ਦੇ ਤੌਰ ਤੇ ਮਾਂ ਬੋਲੀ ਦੇ ਵਿਹੜੇ ਵਿੱਚ ਸੁਆਗਤ ਹੈ ਜੀ
ਸੁਰਜੀਤ ਕੌਰ ਜੀ ਤੁਹਾਡੇ ਨਾਮ ਦੇ ਅਰਥ ਨਵਾਂ ਜੀਵਨ ਦਿੰਦੇ ਨੇ
ਅਮਨਦੀਪ ਜੀ ਤੁਸੀਂ ਤਾਂ ਹਰ ਜਗਾ ਸ਼ਾਂਤੀ ਦੀ ਰੌਸ਼ਨੀ ਫ਼ੈਲਾਂਦੇ ਹੋ
ਦੋਸਤੋ ਇਹ ਸਾਡੀ ਮਾਂ ਬੋਲੀ ਪੰਜਾਬੀ ਹੀ ਹੈ ਜਿੱਥੇ ਨਾਂਵਾਂ ਦੇ ਵੀ ਅਰਥ ਤੇ ਤੱਤ ਕੱਢ ਲਏ ਜਾਂਦੇ ਨੇ ਆਸ ਕਰਦੀ ਹਾਂ ਕਿ ਤੁਸੀਂਸਾਰੇ ਵੀ ਆਪਣੇ ਆਪਣੇ ਅਨੁਭਵ ਤੇ ਵਿਚਾਰ ਸਾਂਝੇ ਕਰੋਗੇ

28/06/2011

ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ
ਸਾਰਿਆਂ ਦਾ ਪੇਜ਼ ਜੁਆਇਨ ਕਰਨ ਲਈ ਅਨੇਕਾਂ ਵਾਰ ਧੰਨਵਾਦ ਹੈ ਜੀ ਪਰਮਾਤਮਾ ਸਭ ਦੀਆਂ ਸੱਧਰਾਂ ਪੂਰੀਆਂ ਕਰੇ

23/06/2011

ਪਹਿਲਾ ਪਿਤਾ ਗੁਰੂ ਨਾਨਕ ਜਿਸਦੀ ਸਿੱਖਿਆ ਸਦਾ ਕੰਮ ਆਈ।
ਦੂਜਾ ਪਿਤਾ ਮੇਰਾ ਜਨਮ ਦਾਤਾ ਜੀਹਨੇ ਜੀਵਨ ਜਾਚ ਸਿਖਾਈ।
ਸਾਨੂੰ ਸੁੱਖ ਦੇਣ ਦੀ ਖ਼ਾਤਿਰ ਜੀਹਨੇ ਸਾਰੀ ਉਮਰ ਗਵਾਈ।
ਬਣਿਆ ਰਹੇ ਸਦਾ ਸਿਰ ਤੇ ਇਹ ਸਾਇਆ ਕਰਦੇ ਰਹੀਏ ਵਡਿਆਈ।
ਰਹੀਏ ਔਕਾਤ ਵਿੱਚ ਮਾਲਕਾ ਸਾਨੂੰ ਇਸ ਕਾਬਿਲ ਬਣਾਈਂ।
ਬਾਬਲ ਦੇ ਰਹਿਮ ਕਰਮ ਦੀ ਛਾਇਆ ਸਦਾ ਹੀ ਰੱਖੀਂ ਬਣਾਈਂ।

21/06/2011

ਦੋਸਤੋ ਮਾਂ ਬੋਲੀ ਪੰਜਾਬੀ ਬਾਰੇ ਆਪੋ ਆਪਣੇ ਵਿਚਾਰ ਦਿਓ। ਧੰਨਵਾਦ।

13/06/2011

ਉਪੜਾਉਣਾ punjabi da ik shabd hai. Ajjkal isdi varto bahut ghatt hundi hai. Isda shabdi arth hai. Pahunchauna. Eng: to cause to deliver or despatch.

Want your school to be the top-listed School/college in Jalandhar?

Click here to claim your Sponsored Listing.

Location

Category

Website

Address


Jalandhar