22/12/2025
ਪਿਛਲੇ 25 ਸਾਲਾਂ ਦੀ ਰਿਵਾਇਤ ਨੂੰ ਕਾਇਮ ਰੱਖਦੇ ਹੋਏ ਮਿਤੀ 09-12-2025 ਨੂੰ ਪਿੰਡ ਚਾਨੀਆਂ ਦੇ ਵਸਨੀਕ ਡਾ.ਸੰਪੂਰਨ ਸਿੰਘ ਜੀ ਵਲੋਂ ਵਿਦਿਅਕ ਵਰ੍ਹੇ 2024-25ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ 26ਵਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਇਹ ਇਨਾਮ ਵੰਡ ਸਮਾਰੋਹ ਉਹਨਾਂ ਵਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ।ਇਸ ਸਮਾਗਮ ਦੀ ਪਰਦਾਨਗੀ ਸ੍ਰੀ ਕੁਲਵਿੰਦਰ ਸਿੰਘ ਸਰਾਏ ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ ਜੀ ਵਲੋ ਕੀਤੀ ਗਈ |ਇਸ ਸਮਾਗਮ ਵਿੱਚ ਇਸ ਸਮਾਗਮ ਵਿੱਚ 6ਵੀ ਤੋਂ 10ਵੀ ਜਮਾਤਾਂ ਦੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਸਹਿ ਅਕਾਦਮਿਕ ਗਤੀਵਿਧੀਆਂ ਅਤੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਡਾ ਸੰਪੂਰਨ ਸਿੰਘ ਜੀ ਨੇ ਉਹਨਾਂ ਨੂੰ ਭਵਿੱਖ ਵਿਚ ਹੋਰ ਵੀ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਦਾ ਸਿਹਰਾ ਸਕੂਲ ਮੁਖੀ ਅਤੇ ਸਕੂਲ ਦੇ ਸਮੂਹ ਸਟਾਫ ਦੇ ਸਿਰ ਬੰਨਿਆ। ਇਸ ਮੌਕੇ ਤੇ ਡਾ ਸੰਪੂਰਨ ਸਿੰਘ ਜੀ ਦੇ ਪਰਿਵਾਰਕ ਮੈਂਬਰ, ਪਿੰਡ ਚਾਨੀਆਂ ਦੇ ਪਿਛਲੇ ਸਰਪੰਚ ਸ਼੍ਰੀ ਦਰਸ਼ਨ ਜੀ,ਮੌਜੂਦਾ ਸਰਪੰਚ ਸ੍ਰੀਮਤੀ ਨੇਹਾ ਕੁਮਾਰੀ ਜੀ , ਪੰਚਾਇਤ ਮੈਂਬਰ ਸ਼੍ਰੀ ਅਮਰਜੀਤ ਜੀ,ਸਕੂਲ ਦੀ ਐਸ.ਐਮ.ਸੀ ਕਮੇਟੀ ਦੇ ਮੈਂਬਰ ਅਤੇ ਵਿਦਿਆਰਥੀਆ ਦੇ ਮਾਤਾ ਪਿਤਾ ਵੀ ਮੌਜੂਦ ਸਨ। ਡਾ ਸੰਪੂਰਨ ਸਿੰਘ ਜੀ ਵਲੋਂ 5100ਰੁਪਏ ਦਾ ਯੋਗਦਾਨ ਸਕੂਲ ਨੂੰ ਦਿੱਤਾ ਗਿਆ।ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਪਲੇਅ (ਯੁੱਧ ਨਸ਼ਿਆਂ ਵਿਰੁੱਧ) ਤੋਂ ਖੁਸ਼ ਹੋ ਕੇ ਸ਼੍ਰੀ ਸੰਪੂਰਨ ਜੀ,ਸ਼੍ਰੀ ਦਰਸ਼ਨ ਜੀ ਅਤੇ ਸ਼੍ਰੀ ਅਮਰਜੀਤ ਜੀ ਵਲੋਂ 1100 ਰੁਪਏ ਦਾ ਯੋਗਦਾਨ ਸਕੂਲ ਨੂੰ ਦਿੱਤਾ ਗਿਆ ।ਸਕੂਲ ਦੇ ਮੁੱਖ ਅਧਿਆਪਕਾ ਮਿਸ ਨਵਜੋਤ ਜੀ ਵਲੋਂ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ ਗਿਆ।