04/05/2017
ਜਿਸ ਪਲ ਤੁਹਾਡੀ ਮੌਤ ਹੋ ਜਾਂਦੀ ਹੈ , ਉਸੇ ਪਲ ਤੁਹਾਡੀ ਪਹਿਚਾਣ ਇੱਕ ਬਾਡੀ ਬਣ ਜਾਂਦੀ ਹੈ ।
ਆਓ ਬਾਡੀ ਲੈ ਕੇ ਆਈਏ ,ਬਾਡੀ ਐਂਬੁਲੇੰਸ ਚ ਆ ਰਹੀ ਹੈ, ਬਾਡੀ ਨੂੰ ਚੁਕੋ ,ਬਾਡੀ ਨੂੰ ਨਹਿਲਾ ਦੇਓ...ਅਜਿਹੇ ਸ਼ਬਦਾ ਨਾਲ ਤੁਹਾਨੂੰ ਪੁਕਾਰਿਆ ਜਾਂਦਾ ਹੈ ,
ਉਹ ਲੋਕ ਵੀ ਤੁਹਾਨੂੰ ਤੁਹਾਡੇ ਨਾਮ ਨਾਲ ਨਹੀ ਬੁਲਾਉਂਦੇ, ਜਿਨ੍ਹਾਂ ਨੂੰ ਪ੍ਰਭਾਵਿਤ ਕਰਨ ਲਈ ਤੁਸੀਂ ਆਪਣੀ ਪੂਰੀ ਜਿੰਦਗੀ ਖਰਚ ਕਰ ਦਿੱਤੀ ।
ਇਸ ਲਈ ਦੁਨੀਆ ਨੂੰ ਨਹੀ ਆਪਣੇ ਆਪ ਨੂੰ ਪ੍ਰਭਾਵਿਤ ਕਰਨ ਲਈ ਜੀਵਨ ਜੀਓ, ਜੀਵਨ ਵਿਚ ਆਪਣੇ ਮਨਪਸੰਦ ਆਪ ਬਣੋ। ਜੀਵਨ ਵਿੱਚ ਆਉਣ ਵਾਲੇ ਹਰ ਚੈਲੇਂਜ ਨੂੰ ਸਵੀਕਾਰ ਕਰੋ ।,ਆਪਣੀ ਪਸੰਦ ਦੀ ਚੀਜ਼ਾਂ ਲਈ ਖਰਚਾ ਕਰੋ । ਇੰਨਾ ਹੱਸੋ ਕਿ ਢਿੱਡ ਦਰਦ ਹੋ ਜਾਵੇ । ,ਤੁਸੀ ਕਿੰਨਾ ਵੀ ਬੁਰਾ ਨੱਚਦੇ ਹੋ ,ਫਿਰ ਵੀ ਨੱਚੋ । ਉਸ ਖੂਸ਼ੀ ਨੂੰ ਮਹਿਸੂਸ ਕਰੋ । ਫੋਟੋਆਂ ਲਈ ਪਾਗਲਾਂ ਵਾਲੇ ਪੋਜ ਬਣਾਓ ।ਬਿਲਕੁਲ ਛੋਟੇ ਬੱਚੇ ਬਣ ਜਾਓ । ਕਿਉਂਕਿ ਮੌਤ ਜਿੰਦਗੀ ਦਾ ਸਭ ਤੋਂ ਵੱਡਾ ਨੁਕਸਾਨ ਨਹੀਂ ਹੈ । ਨੁਕਸਾਨ ਤਾਂ ਉਹ ਹੈ ਜਦੋਂ ਜਿੰਦਾ ਹੋਕੇ ਵੀ ਤੁਹਾਡੇ ਅੰਦਰ ਜਿੰਦਗੀ ਜੀਣ ਦੀ ਆਸ ਖਤਮ ਹੋ ਚੁੱਕੀ ਹੈ ।
ਹਰ ਪਲ ਨੂੰ ਖੂਸ਼ੀ ਨਾਲ ਜੀਣ ਨੂੰ ਹੀ ਜਿੰਦਗੀ ਕਹਿੰਦੇ ਹਨ । ਸੋ ਕੋਸ਼ਿਸ਼ ਕਰੋ ਕਿ ਹਰ ਪਲ ਚੋ ਖੁਸ਼ੀ ਨੁੰ ਲਭਿਆ ਜਾਵੇ ਤੇ ਮਿਲੇ ਖੁਸ਼ੀ ਦੇ ਮੋਕੇ ਦਾ ਭਰਪੂਰ ਲਾਭ ਉਠਾਏਆ ਜਾਵੇ..