31/10/2025
ਬ੍ਰੈੱਡ, ਬਿਸਕੁਟ ਬਣ ਰਹੇ ਕੈਂਸਰ ਦਾ ਮੁੱਖ ਕਾਰਨ
ਬ੍ਰੈੱਡ ਬਿਸਕੁਟ ਵਿੱਚ ਪੈਣ ਵਾਲਾ ਕੈਮੀਕਲ... #punjabi #shorts #ytshorts #lokawaztv
You learn something every day if you pay attention.
31/10/2025
ਬ੍ਰੈੱਡ, ਬਿਸਕੁਟ ਬਣ ਰਹੇ ਕੈਂਸਰ ਦਾ ਮੁੱਖ ਕਾਰਨ
ਬ੍ਰੈੱਡ ਬਿਸਕੁਟ ਵਿੱਚ ਪੈਣ ਵਾਲਾ ਕੈਮੀਕਲ... #punjabi #shorts #ytshorts #lokawaztv
31/10/2025
आज राष्ट्रीय एकता दिवस पर विशेष : लौह पुरुष सरदार वल्लभभाई पटेल – दृष्टि: एक राष्ट्र, एकजुट भारत Bharatiya Janata Party (BJP) PMO India PMOindia PMO India : Report Card BJP Punjab
ਦਰਬਾਰ ਬਾਬਾ ਹਾਥੀ ਰਾਮ ਜੀ ਗੁਣਾਚੌਰ ਵਿਖੇ ਦੀਵਾਲੀ ਮੇਲਾ ਕੱਲ੍ਹ : ਡਾ. ਕੁਲਵੰਤ ਸਿੰਘ ਰਾਮਾ , ਪਰਮਜੀਤ ਕੁਲਥਮ
* ਦਰਬਾਰ ਹਾਲ ਦੀ ਨਵੀਂ ਰੂਪ ਰੇਖਾ ਅਤੇ ਸਜਾਵਟ ਦਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਵਿਸ਼ੇਸ਼ ਤੋਹਫ਼ਾ
* * ਦੀਵਾਲੀ ਮੇਲੇ ਤੇ ਮਾਇਆ ਭੇਜਣ ਵਾਲੀਆਂ ਸੰਗਤਾਂ ਦਾ ਕੋਟ ਕੋਟ ਧੰਨਵਾਦ
ਜਲੰਧਰ ( ਜਸਕਰਨ ਸਿੰਘ ਲੇਹਲ ) ਦਰਬਾਰ ਬਾਬਾ ਹਾਥੀ ਰਾਮ ਜੀ ਗੁਣਾਚੌਰ ( ਨੇੜੇ ਬੰਗਾ ) ਵਿਖੇ ਇਸ ਵਾਰ ਦੇ ਦਿਵਾਲੀ ਮੇਲੇ ਦੌਰਾਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦਰਬਾਰ ਹਾਲ ਦੀ ਨਵੀਂ ਰੂਪ ਰੇਖਾ ਅਤੇ ਸਜਾਵਟ ਦਾ ਵਿਸ਼ੇਸ਼ ਤੋਹਫ਼ਾ ਦਿੱਤਾ ਗਿਆ ਹੈ। ਦਰਬਾਰ ਵਿਖੇ ਸਲਾਨਾ ਦੀਵਾਲੀ ਮੇਲਾ ਇਸ ਵਾਰ 12 ਅਕਤੂਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਕਮੇਟੀ ਦੇ ਪ੍ਰਧਾਨ ਡਾਕਟਰ ਕੁਲਵੰਤ ਸਿੰਘ ਰਾਮਾ ਨਗਰ ਅਤੇ ਚੇਅਰਮੈਨ ਪਰਮਜੀਤ ਕੁਲਥਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਵਾਲੀ ਮੇਲੇ ਦੌਰਾਨ 12 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਧਾਰਮਿਕ ਦੀਵਾਨਾਂ ਵਿਚ ਰਾਗੀ ਢਾਡੀ, ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ , ਕਥਾ ਵਿਚਾਰ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਤੋਂ ਬਾਅਦ ਪੰਜਾਬ ਦੇ ਪ੍ਰਸਿੱਧ ਗਾਇਕ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਸ਼ਮੂਲੀਅਤ ਅਤੇ ਸਹਿਯੋਗ ਨਾਲ ਮੁੱਖ ਮੇਲੇ ਦੀ ਤਰ੍ਹਾਂ ਇਹ ਦਿਵਾਲੀ ਮੇਲਾ ਵੀ ਨਵਾਂ ਇਤਿਹਾਸ ਸਿਰਜੇਗਾ। ਸੰਗਤਾਂ ਬਾਬਾ ਹਾਥੀ ਰਾਮ ਦਰਬਾਰ ਦੇ ਨਵੇਂ ਰੂਪ ਵਿੱਚ ਦਰਸ਼ਨ ਕਰਨ ਦੇ ਨਾਲ ਨਾਲ ਵਿਰਾਸਤੀ ਪਵਿੱਤਰ ਖੂਹੀ ਸਾਹਿਬ ਜੀ ਦੇ ਵੀ ਦਰਸ਼ਨ ਕਰਨਗੀਆਂ। ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਅਤੇ ਅਤੁੱਟ ਲੰਗਰ ਅਤੁੱਟ ਵਰਤਾਇਆ ਜਾਵੇਗਾ।
10/10/2025
ਕੇ.ਐੱਮ.ਵੀ. ਵਲੋਂ ਕਰਵਾ ਚੌਥ ਮਨਾਉਣ ਲਈ ਕਰਵਾ ਚੌਥ ਸੇਲ ਦਾ ਆਯੋਜਨ
* ਵਿਦਿਆਰਥਣਾਂ ਨੂੰ ਉਦਯਮਿਤਾ ਅਤੇ ਇਵੈਂਟ ਮੈਨੇਜਮੈਂਟ ਵਿੱਚ ਪ੍ਰਾਯੋਗਿਕ ਅਨੁਭਵ ਪ੍ਰਦਾਨ ਕੀਤਾ ਗਿਆ KMV Kaushal Kendra Collegedunia.com
ਜਲੰਧਰ The College Leaf ਕੰਨਿਆ ਮਹਾਵਿਦਿਆਲੇ (ਸਵਾਇਤ), ਮਹਿਲਾਵਾਂ ਦੀ ਸਿੱਖਿਆ ਦਾ ਇੱਕ ਅਗਰਨੀ ਸੰਸਥਾਨ, ਨੇ ਕਰਵਾ ਚੌਥ ਮਨਾਉਣ ਲਈ ਕਰਵਾ ਚੌਥ ਧਮਾਕਾ ਸੇਲ ਦਾ ਆਯੋਜਨ ਕੀਤਾ। ਇਹ ਆਯੋਜਨ ਰਿਟੇਲ ਮੈਨੇਜਮੈਂਟ ਵਿਭਾਗ ਵਲੋਂ ਕੀਤਾ ਗਿਆ ਸੀ, ਜਿਸ ਵਿੱਚ ਕਰਵਾ ਚੌਥ ਦੇ ਮੌਕੇ ਨੂੰ ਮਨਾਉਣ ਲਈ ਵੱਖ-ਵੱਖ ਕਿਸਮ ਦੀਆਂ ਤਿਉਹਾਰੀ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਰਵਾਇਤੀ ਭਾਰਤੀ ਸੱਭਿਆਚਾਰ ਨੂੰ ਉਭਾਰਨਾ ਅਤੇ ਛਾਤਰਾਵਾਂ ਨੂੰ ਆਪਣੇ ਉਦਯਮੀ ਕੌਸ਼ਲ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਸੀ। ਸਟਾਲਾਂ ਵਿੱਚ ਕਰਵਾ ਚੌਥ ਦੀ ਥੀਮ ਦੇ ਅਨੁਸਾਰ ਰਵਾਇਤੀ ਪਹਿਰਾਵੇ, ਗਹਿਣੇ, ਮਹਿੰਦੀ ਕਲਾ ਵਰਗੀਆਂ ਚੀਜ਼ਾਂ ਉਪਲਬਧ ਸਨ। ਇਹ ਆਯੋਜਨ ਇੱਕ ਚੰਗੇ ਅਤੇ ਜੋਸ਼ ਭਰੇ ਮਾਹੌਲ ਵਿੱਚ ਹੋਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਨੇ ਹਿੱਸਾ ਲਿਆ, ਜੋ ਖਰੀਦਦਾਰੀਆਂ ਅਤੇ ਤਿਉਹਾਰੀ ਗਤੀਵਿਧੀਆਂ ਵਿੱਚ ਭਾਗ ਲੈ ਰਹੀਆਂ ਸਨ। ਪ੍ਰਧਾਨ ਪ੍ਰਾਚਾਰਕਾ ਪ੍ਰੋ. ਡਾ. ਅਤੀਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਦੀ ਉਤਸ਼ਾਹ ਭਰੀ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਆਧੁਨਿਕ ਸਿੱਖਿਆ ਪ੍ਰਣਾਲੀਆਂ ਵਿੱਚ ਭਾਰਤੀ ਰਵਾਇਤਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਿਰਫ ਸਾਡੇ ਸੱਭਿਆਚਾਰਕ ਵਿਰਸੇ ਨੂੰ ਜੀਊਂਦਾ ਨਹੀਂ ਰੱਖਦੇ, ਸਗੋਂ ਛਾਤਰਾਵਾਂ ਨੂੰ ਉਦਯਮੀਤਾ ਅਤੇ ਇਵੈਂਟ ਮੈਨੇਜਮੈਂਟ ਵਿੱਚ ਪ੍ਰਾਯੋਗਿਕ ਤਜਰਬਾ ਵੀ ਦਿੰਦੇ ਹਨ।
08/10/2025
ਗਾਇਕ ਜਵੰਦਾ ਨਹੀਂ ਰਹੇ: ਖਾਣਾ ਪੀਣਾ ਭੁੱਲ ਜਾਂਦੀਆਂ, ਪੁੱਤ ਮਰੇ ਨਹੀਂਉ ਭੁੱਲਦੀਆਂ ਮਾਵਾਂ --- ਰਾਜਵੀਰ ਜਵੰਦਾ ਦਾ ਇਹ ਗੀਤ ਹਰ ਉਸ ਮਾਂ ਦਾ ਦਰਦ ਬਿਆਨ ਰਿਹਾ ਹੈ ਜਿਨ੍ਹਾਂ ਦੇ ਪੁੱਤਰ ਹੱਸਦੇ ਖੇਡਦੇ ਇਸ ਦੁਨੀਆਂ ਤੋਂ ਤੁਰ ਗਏ ਹਨ
Maavan Provided to YouTube by Phonographic Digital LimitedMaavan · Rajvir JawandaMaavan℗ 2022 Rajvir JawandaReleased on: 2022-05-27Auto-generated by YouTube.
08/10/2025
08/10/2025
बाढ़ की स्थिति के बीच सुप्रीम कोर्ट ने पंजाब में प्रवेश की अंतिम तिथि 30 अक्टूबर तक बढ़ाई
Collegedunia.com Guru Nanak Dev University, Amritsar, India Gndu University Punjabi University Patiala Lovely Professional University - LPU University College Jaitu ਯੂਨੀਵਰਸਿਟੀ ਕਾਲਜ, ਜੈਤੋ The A***n International - Day&Boarding School A***ns Group of Colleges, Chandigarh A***ns Group Of College
- पंजाब के छात्रों और शैक्षणिक संस्थानों को बड़ी राहत देते हुए, माननीय सर्वोच्च न्यायालय ने राज्य भर के कॉलेजों में प्रवेश की अंतिम तिथि 30 अक्टूबर तक बढ़ा दी है। पुक्का के अध्यक्ष और आर्यन्स ग्रुप ऑफ कॉलेजेज, राजपुरा, चंडीगढ़ के चेयरमैन डॉ. अंशु कटारिया ने कहा, "पहले प्रवेश की अंतिम तिथि 15 सितंबर थी, जो कई छात्रों, खासकर बाढ़ प्रभावित क्षेत्रों के छात्रों के लिए मुश्किल साबित हो रही थी। 30 अक्टूबर तक की यह वृद्धि ऐसे हजारों छात्रों को प्रवेश पाने में मदद करेगी।"
डॉ. कटारिया ने इस विचारशील और समय पर लिए गए निर्णय के लिए सर्वोच्च न्यायालय का आभार व्यक्त किया, जिससे यह सुनिश्चित होगा कि पंजाब का कोई भी योग्य छात्र बाढ़ संकट के कारण उच्च शिक्षा प्राप्त करने का अवसर न गँवाए। यह राहत पुक्का के सदस्यों द्वारा पंजाब में हाल ही में आई बाढ़ की स्थिति को देखते हुए प्रवेश की अंतिम तिथि बढ़ाने की मांग करने वाले एक मामले में दी गई है।उल्लेखनीय है कि पिछले चार वर्षों से पुक्का सुप्रीम कोर्ट का दरवाजा खटखटा रहा है और प्रवेश की कट-ऑफ तिथियों के विस्तार में राहत प्राप्त कर रहा है।
13/07/2025
नैशनल हाइवे का जालंधर में ताइनात स्टाफ बना चिट्ठा हाथी - नैशनल हाइवे नंबर 44 के यहां पठानकोट बाईपास चौंक से पीऐपी चौंक के दरमियान सुरिया इनक्लेव के पास नया रेलवे पुल बनाए जाने के लिए जमीन खोदने दौरान यहां बरसात होने के कारण पहले बने पुल की मिट्टी निकलनी शुरू हो गई है। नैशनल हाइवे की तरफ से जल्द करवाई न की गई तो और तेज बरसात होने से यहां जीटी रोड के नीचे से मिट्टी निकलनी शुरू हो जाएगी तो बड़ा हादसा हो सकता हैं। नितिन गडकरी जी को इस तरफ़ तुरंत ध्यान देने की जरूरत है।
ਅਮਰੀਕਾ ਵਿਚ ਸੈਟਲ ਲੜਕੇ ਲਈ ਲੜਕੀ ਦੀ ਲੋੜ
--------
ਅਮਰੀਕਾ ਵਿਚ ਆਪਣਾ ਟਰਾਂਸਪੋਰਟ ਕਾਰੋਬਾਰ ਕਰਦੇ ਹੋਣਹਾਰ ਜੱਟ ਲੜਕੇ (ਜਨਮ 18-10-1993) ਲਈ ਅਮਰੀਕਾ/ ਕੈਨੇਡਾ ਵਿਚ (PR) ਪੱਕੀ ਲੜਕੀ ਦੀ ਲੋੜ। ਵਿਆਹ ਜਲਦੀ, ਸੰਪਰਕ: +917986603510,
+14847073520
ਸੁਖਬੀਰ ਸਿੰਘ ਬਾਦਲ ਖਿਲਾਫ ਜਲੰਧਰ ਵਿਚ ਵੱਡੀ ਬਗਾਵਤ
12/07/2025
ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਨਾਲ ਮਨੁੱਖੀ ਸਰੀਰ ਵਿਚ ਗੁਰਦੇ ਦੀ ਪੱਥਰੀ ਬਣਦੀ ਹੈ : ਡਾ. ਅਮਿਤ ਸੰਧੂ
ਬੰਗਾ 12 ਜੁਲਾਈ Harpreet Singh Lehal :- ਸਾਡੀਆਂ ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਰਕੇ ਸਰੀਰ ਵਿਚ ਗੁਰਦੇ ਦੀ ਪੱਥਰੀ ਬਣਦੀ ਹੈ ਅਤੇ ਜਿਸ ਕਰਕੇ ਮਰੀਜ਼ ਨੂੰ ਬਹੁਤ ਤੇਜ਼ ਦਰਦ ਸਹਿਣਾ ਪੈਂਦਾ ਹੈ । ਇਸ ਜਾਣਕਾਰੀ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਯੂਰੋਲੌਜੀ ਵਿਭਾਗ ਵਿਚ ਗੁਰਦਿਆਂ ਦੀਆਂ ਪੱਥਰੀਆਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਅਮਿਤ ਸੰਧੂ ਐੱਮ.ਐੱਸ., ਐੱਮ.ਸੀ.ਐੱਚ. ਨੇ ਗੱਲਬਾਤ ਕਰਦੇ ਦਿੱਤੀ । ਉਹਨਾਂ ਨੇ ਗੁਰਦਿਆਂ ਦੀ ਪੱਥਰੀ ਬਾਰੇ ਜਾਣਕਾਰੀ ਦਿੰਦੇ ਦੱਸਿਆ ਸਰੀਰ ਵਿੱਚੋਂ ਬਾਹਰ ਨਿਕਲਦੇ ਫਾਲਤੂ ਖਣਿਜ ਪਦਾਰਥ ਗੁਰਦੇ ਵਿੱਚ ਜਮ੍ਹਾਂ ਹੋ ਜਾਣ ਤਾਂ ਉਹ ਪੱਥਰੀ ਦਾ ਰੂਪ ਧਾਰ ਲੈਂਦੇ ਹਨ । ਇਹਨਾਂ ਵਿਚ ਮੁੱਖ ਤੌਰ 'ਤੇ ਕੈਲਸ਼ੀਅਮ ਅਤੇ ਯੂਰਿਕ ਐਸਿਡ ਸ਼ਾਮਿਲ ਹੁੰਦਾ ਹੈ । ਡਾ. ਸੰਧੂ ਨੇ ਦੱਸਿਆ ਕਿ ਪਿਸ਼ਾਬ ਵਿੱਚ ਕੈਲਸ਼ੀਅਮ ਅਕਸਲੇਟ ਦੀ ਮਾਤਰਾ ਵੱਧਣ ਜਾਂ ਸਿਟਰੇਟ ਦੀ ਮਾਤਰਾ ਘੱਟਣ ਕਾਰਨ ਵੀ ਪੱਥਰੀ ਬਣ ਸਕਦੀ ਹੈ । ਇਸ ਤਰ੍ਹਾਂ ਜੇ ਪੇਟ ਵਿਚੋਂ ਦਰਦ ਸ਼ੁਰੂ ਹੋ ਕੇ ਪਿੱਠ ਵੱਲ ਜਾਵੇ ਤਾਂ ਗੁਰਦੇ ਵਿਚ ਪੱਥਰੀ ਹੋਣ ਦੀ ਸੰਭਾਵਨਾ ਹੁੰਦੀ ਹੈ । ਉਸ ਸਮੇਂ ਮਰੀਜ਼ ਨੂੰ ਬਹੁਤ ਤੇਜ਼ ਦਰਦ ਹੋ ਸਕਦਾ ਹੈ, ਪਿਸ਼ਾਬ ਵਿੱਚ ਖੂਨ ਆ ਸਕਦਾ ਹੈ ਅਤੇ ਪਿਸ਼ਾਬ ਰੁਕ ਵੀ ਸਕਦਾ ਹੈ । ਇਸ ਲਈ ਪੇਟ ਦਾ ਅਲਟਰਾ ਸਾਊਂਡ ਸਕੈਨ ਕਰਵਾ ਕੇ ਪੱਥਰੀ ਦਾ ਪਤਾ ਲੱਗਾਇਆ ਜਾਂਦਾਂ ਹੈ । ਡਾ. ਸੰਧੂ ਨੇ ਦੱਸਿਆ ਕਿ ਗੁਰਦੇ ਦੀ ਪੱਥਰੀ ਤੋਂ ਬਚਣ ਲਈ ਆਪਣੀ ਖੁਰਾਕ ਨੂੰ ਸੁੰਤਲਿਤ ਰੱਖਣਾ ਪਵੇਗਾ । ਖਾਣ-ਪੀਣ ਅਤੇ ਨਿਯਮਤ ਰੂਪ ਵਿੱਚ ਸਹੀ ਮਾਤਰਾ ਵਿਚ ਰੋਜ਼ਾਨਾ ਪਾਣੀ ਪੀਣ ਨਾਲ ਪੱਥਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ । ਇੱਕ ਵਾਰ ਪੱਥਰੀ ਬਣ ਜਾਣ ਤੋਂ ਬਾਅਦ ਦੁਬਾਰਾ ਬਣਨ ਦੀ ਬਹੁਤ ਸੰਭਾਵਨਾ ਰਹਿੰਦੀ ਹੈ । ਮੌਜੂਦਾ ਸਮੇਂ ਵਿਚ ਔਰਤਾਂ ਅਤੇ ਮਰਦਾਂ ਵਿਚ ਕਿਸੇ ਵੀ ਉਮਰ ਵਿਚ ਪੱਥਰੀਆਂ ਦੀ ਸਮੱਸਿਆ ਪੈਦਾ ਹੋ ਸਕਦੀ ਹੈ । ਉਹਨਾਂ ਦੱਸਿਆ ਕਿ ਗੁਰਦਿਆਂ ਵਿਚ ਛੋਟੀਆਂ ਪੱਥਰੀਆਂ ਹੋਣ ਦੀ ਸੂਰਤ ਵਿਚ ਇਹ ਦਵਾਈਆਂ ਦੀ ਸਹਾਇਤਾ ਨਾਲ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੀਆਂ ਹਨ । ਪਰ ਵੱਡੀਆਂ ਪੱਥਰੀਆਂ ਹੋਣ ਜਾਂ ਪਿਸ਼ਾਬ ਨਲੀ ਵਿਚ ਫਸੇ ਹੋਣ ਦੀ ਸੂਰਤ ਵਿਚ ਦੂਰਬੀਨ (ਐਂਡੋਸਕੋਪਿਕ ਸਰਜਰੀ) ਰਾਹੀਂ ਅਪਰੇਸ਼ਨ ਕਰਕੇ ਇਲਾਜ ਕੀਤਾ ਜਾ ਸਕਦਾ ਹੈ । ਇਸ ਲਈ ਸਮੇਂ ਸਿਰ ਮਾਹਿਰ ਡਾਕਟਰ ਸਾਹਿਬਾਨ ਤੋਂ ਚੈੱਕਅੱਪ ਕਰਵਾ ਕਰਵਾਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਯੂਰੋਲੌਜੀ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰਦਿਆਂ ਦੀਆਂ ਪੱਥਰੀਆਂ ਦੇ ਇਲਾਜ ਤੇ ਅਪਰੇਸ਼ਨ ਲਈ ਆਧੁਨਿਕ ਪ੍ਰਬੰਧ ਹਨ ਅਤੇ ਮਰੀਜ਼ਾਂ ਦਾ ਰੋਜ਼ਾਨਾ ਚੈੱਕਅੱਪ ਹੁੰਦਾ ਹੈ ।
ਫੋਟੋ :- ਡਾ. ਅਮਿਤ ਸੰਧੂ ਗੁਰਦਿਆਂ ਦੀਆਂ ਪੱਥਰੀਆਂ ਦੇ ਅਪਰੇਸ਼ਨਾਂ ਦੇ ਮਾਹਿਰ, ਯੂਰੋਲੌਜੀ ਵਿਭਾਗ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ