Sant Baba Bhag Singh University

Sant Baba Bhag Singh University This is an official page of Sant Baba Bhag Singh University

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਦੀ ਦਿਸ਼ਾ ਨਿਰਦੇਸ ਤਹਿਤ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਸਾਲਾ ਪ੍ਰਕਾਸ਼ ਪੁਰਬ ਨੂੰ ਸ...
22/08/2026

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਦੀ ਦਿਸ਼ਾ ਨਿਰਦੇਸ ਤਹਿਤ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਾਮੀ 650 ਵੇਂ ਸਾਲਾ ਪ੍ਰਕਾਸ਼ ਪੁਰਬ/ਸ਼ਤਾਬਦੀ ਸਮਾਰੋਹਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਰਾਜ ਪੱਧਰੀ ਸੈਮੀਨਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ, ਸੰਤ-ਮਹਾਂਪੁਰਸ਼, ਪ੍ਰਮੁੱਖ ਰਾਜਨੀਤਿਕ ਸ਼ਖ਼ਸੀਅਤਾਂ, ਯੂਨੀਵਰਸਿਟੀ ਮੈਨੇਜਮੈਂਟ, ਅਧਿਆਪਕ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਲ ਹੋਏ।
ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਪਲਵਿੰਦਰ ਸਿੰਘ ਜੀ ਨੇ ਆਏ ਹੋਏ ਮੁੱਖ ਮਹਿਮਾਨ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਕੁਲਪਤੀ ਸੰਤ ਮਨਮੋਹਨ ਸਿੰਘ ਜੀ, ਸੰਤ ਸਰਵਣ ਸਿੰਘ ਜੀ, ਸੰਤ ਨਿਰਮਲ ਦਾਸ ਜੀ, ਸੰਤ ਪ੍ਰਦੀਪ ਦਾਸ ਜੀ, ਭੈਣ ਸੰਤੋਸ਼ ਕੁਮਾਰੀ ਜੀ, ਵਿਧਾਇਕ ਸਾਹਿਬਾਨ, ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਾਢੇ ਛੇ ਸੌ ਸਾਲ ਪਹਿਲਾਂ ਹੀ ਮਨੁੱਖੀ ਬਰਾਬਰੀ, ਸਨਮਾਨ ਅਤੇ 'ਕਰਮ' ਦੀ ਮਹੱਤਤਾ ਦਾ ਸੰਦੇਸ਼ ਦੇ ਦਿੱਤਾ ਸੀ, ਜੋ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਅਟੱਲ ਲਿਖਤੀ ਪ੍ਰਮਾਣ ਵਜੋਂ ਦਰਜ ਹੈ। ਉਨ੍ਹਾਂ ਮਾਣ ਨਾਲ ਦੱਸਿਆ ਕਿ ਯੂਨੀਵਰਸਿਟੀ ਵਿੱਚ ਹਰ ਵਿਦਿਆਰਥੀ ਨਾਲ ਕਿਸੇ ਕਿਸਮ ਦਾ ਭੇਦਭਾਵ ਜਾਂ ਜਾਤ-ਪਾਤ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਅਸਲ ਤਰੱਕੀ ਉਦੋਂ ਹੀ ਸੰਭਵ ਹੈ ਜਦੋਂ ਸਮਾਜ ਦੇ ਆਖ਼ਰੀ ਵਿਅਕਤੀ ਤੱਕ ਨਿਆਂ ਅਤੇ ਗਿਆਨ ਪਹੁੰਚੇਗਾ। ਅੱਜ ਦੇ ਏ.ਆਈ. ਅਤੇ ਤਕਨਾਲੋਜੀ ਦੇ ਯੁੱਗ ਵਿੱਚ ਵਿਦਿਆਰਥੀਆਂ ਨੂੰ ਇੱਕ ਜ਼ਿੰਮੇਵਾਰ ਇਨਸਾਨ ਬਣਾਉਣ ਲਈ ਉਨ੍ਹਾਂ ਨੇ ਤਿੰਨ ਮੁੱਖ ਨੁਕਤੇ ਕਰੜੀ ਮਿਹਨਤ, ਮਨੁੱਖਤਾ ਦਾ ਸਤਿਕਾਰ ਅਤੇ ਉੱਚਾ ਚਰਿੱਤਰ ਤੇ ਸੇਵਾ ਭਾਵਨਾ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ। ਅੰਤ ਵਿੱਚ, ਉਨ੍ਹਾਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਰਾਹੀਂ ਪੰਜਾਬ ਸਰਕਾਰ ਅੱਗੇ ਨਿਮਰ ਬੇਨਤੀ ਰੱਖੀ ਕਿ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਯੂਨੀਵਰਸਿਟੀ ਦੇ ਆਲੇ-ਦੁਆਲੇ ਜਾਂ ਕੈਂਪਸ ਵਿੱਚ ਇੱਕ 'ਖੋਜ ਕੇਂਦਰ' ਜ਼ਰੂਰ ਸਥਾਪਿਤ ਕੀਤਾ ਜਾਵੇ।
ਸਮਾਗਮ ਦੇ ਮੁੱਖ ਬੁਲਾਰੇ ਪ੍ਰੋ. ਹਰਬੰਸ ਸਿੰਘ ਬੋਲੀਨਾ ਜੀ ਨੇ ਆਪਣੇ ਭਾਸ਼ਣ ਦੌਰਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਇਸ ਸੈਮੀਨਾਰ ਵਿੱਚ ਆਪ ਸਭ ਨਾਲ ਵਿਚਾਰ ਸਾਂਝੇ ਕਰਦਿਆਂ 1966 ਤੋਂ 2026 ਤੱਕ ਦੀਆਂ ਵੱਖ-ਵੱਖ ਸਰਕਾਰਾਂ ਸਮੇਂ ਮਨਾਈਆਂ ਗਈਆਂ ਸ਼ਤਾਬਦੀਆਂ ਦੇ ਇਤਿਹਾਸਕ ਪ੍ਰਸੰਗ 'ਤੇ ਚਾਨਣਾ ਪਾਇਆ। ਉਨ੍ਹਾਂ ਮੌਜੂਦਾ ਸਰਕਾਰ ਦੀ ਸ਼ਲਾਘਾ ਕੀਤੀ ਕਿ ਗੁਰੂ ਸਾਹਿਬ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਇੱਕ ਸਾਲ ਪਹਿਲਾਂ ਤੋਂ ਹੀ ਯੂਨੀਵਰਸਿਟੀਆਂ ਵਿੱਚ ਸ਼ੁਰੂ ਕਰ ਦਿੱਤੇ ਗਏ ਹਨ। ਇਤਿਹਾਸਕ ਸ਼ਤਾਬਦੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ 1966 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ 300 ਸਾਲਾ ਪ੍ਰਕਾਸ਼ ਸ਼ਤਾਬਦੀ ਮੌਕੇ ਲਾਰਡ ਡੱਲਹੌਜ਼ੀ ਵੱਲੋਂ ਇੰਗਲੈਂਡ ਲਿਜਾਏ ਗਏ ਪਾਵਨ ਸ਼ਸਤਰਾਂ ਦੀ ਵਾਪਸੀ, 1969 ਵਿੱਚ ਗੁਰੂ ਨਾਨਕ ਦੇਵ ਜੀ ਦੀ 500 ਸਾਲਾ ਪ੍ਰਕਾਸ਼ ਸ਼ਤਾਬਦੀ ਮੌਕੇ 'ਗੁਰੂ ਨਾਨਕ ਦੇਵ ਯੂਨੀਵਰਸਿਟੀ' ਦੀ ਸਥਾਪਨਾ, 1975 ਵਿੱਚ ਗੁਰੂ ਤੇਗ ਬਹਾਦਰ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਦਿੱਲੀ ਦੇ ਹਾਕਮਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾਉਣ ਅਤੇ 1999 ਵਿੱਚ ਖਾਲਸਾ ਸਾਜਨਾ ਦੇ 300 ਸਾਲਾ ਮੌਕੇ ਵਿਰਾਸਤ-ਏ-ਖਾਲਸਾ ਵਰਗੀਆਂ ਸੰਸਥਾਵਾਂ ਦੀ ਨੀਂਹ ਰੱਖਣ ਦਾ ਵੇਰਵਾ ਦਿੱਤਾ। ਗੁਰੂ ਰਵਿਦਾਸ ਜੀ ਦੀ ਬਾਣੀ ਅਤੇ 'ਬੇਗਮਪੁਰਾ' ਦੇ ਸੰਕਲਪ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਰਵਿਦਾਸ ਜੀ ਦੇ 40 ਸ਼ਬਦ ਅਤੇ 1 ਸਲੋਕ ਦਰਜ ਕਰਨ ਕਰਕੇ ਹੀ 'ਬੇਗਮਪੁਰਾ' ਦਾ ਸੰਦੇਸ਼ ਦੁਨੀਆ ਸਾਹਮਣੇ ਲਿਖਤੀ ਰੂਪ ਵਿੱਚ ਆਇਆ ਹੈ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ (ਐੱਨ.ਆਰ.ਆਈ. ਮਾਮਲੇ, ਸੰਸਦੀ ਮਾਮਲੇ, ਜੇਲ੍ਹ ਅਤੇ ਸੁਧਾਰ ਸੇਵਾਵਾਂ) ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲਈ ਇਹ ਬਹੁਤ ਵੱਡਾ ਸੁਭਾਗ ਹੈ ਕਿ ਸਾਨੂੰ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਉਣ ਦਾ ਮੌਕਾ ਮਿਲਿਆ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਸ਼ਤਾਬਦੀ ਵਰ੍ਹੇ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਡੇਰਾ ਸੱਚਖੰਡ ਬੱਲਾਂ ਵਿਖੇ 37 ਕਰੋੜ ਰੁਪਏ ਦੀ ਲਾਗਤ ਨਾਲ 'ਸ਼੍ਰੀ ਗੁਰੂ ਰਵਿਦਾਸ ਬਾਣੀ ਅਕਾਦਮਿਕ/ਰਿਸਰਚ ਸੈਂਟਰ' ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਗੁਰੂ ਜੀ ਦੇ ਜੀਵਨ ਅਤੇ ਫਲਸਫੇ ਨੂੰ ਪੰਜਾਬ ਦੇ 13 ਹਜ਼ਾਰ ਪਿੰਡਾਂ ਤੱਕ ਪਹੁੰਚਾਉਣ ਲਈ 50 ਮੋਬਾਈਲ ਪ੍ਰਚਾਰ ਵੈੱਨਾਂ ਚਲਾਈਆਂ ਜਾ ਰਹੀਆਂ ਹਨ ਅਤੇ ਵੱਡੇ ਪੱਧਰ 'ਤੇ ਬੂਟੇ ਲਗਾਉਣ ਦੀ ਮੁਹਿੰਮ ਚੱਲ ਰਹੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਲਾਕੇ ਦੇ ਬੁਨਿਆਦੀ ਢਾਂਚੇ, ਹਸਪਤਾਲ ਅਤੇ ਸੜਕਾਂ ਨਾਲ ਸਬੰਧਤ ਮੰਗਾਂ ਨੂੰ ਮੁੱਖ ਮੰਤਰੀ ਅੱਗੇ ਰੱਖ ਕੇ ਜਲਦ ਪੂਰਾ ਕਰਵਾਇਆ ਜਾਵੇਗਾ।
ਸੰਤ ਨਿਰਮਲ ਦਾਸ ਜੀ ਨੇ ਬਾਨੀ ਮਹਾਂਪੁਰਸ਼ ਸੰਤ ਬਾਬਾ ਭਾਗ ਸਿੰਘ ਜੀ ਅਤੇ ਸੰਤ ਬਾਬਾ ਮਲਕੀਤ ਸਿੰਘ ਜੀ ਦੀ ਮਿਹਨਤ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਗਿਆਨ ਦਾ ਚਾਨਣ ਮੁਨਾਰਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਔਖੇ ਸਮੇਂ ਵਿੱਚ 'ਵਿਦਿਆ' ਹੀ ਮਨੁੱਖ ਦੀ ਸਭ ਤੋਂ ਵੱਡੀ ਸਾਥੀ ਹੁੰਦੀ ਹੈ। ਪੜ੍ਹਾਈ ਵਿੱਚ ਇਕਾਗਰਤਾ ਅਤੇ ਮਿਹਨਤ ਬਹੁਤ ਜ਼ਰੂਰੀ ਹੈ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਬੁਰਾਈਆਂ ਦਾ ਤਿਆਗ ਕਰਕੇ ਸਿਰਫ਼ ਗੁਣਾਂ ਅਤੇ ਗਿਆਨ ਨੂੰ ਗ੍ਰਹਿਣ ਕਰਨ।
ਸੰਤ ਪ੍ਰਦੀਪ ਦਾਸ ਜੀ ਨੇ ਕਿਹਾ ਕਿ ਜਿਸ ਤਪੋਭੂਮੀ 'ਤੇ ਮਹਾਂਪੁਰਸ਼ਾਂ ਨੇ ਨਾਮ-ਸਿਮਰਨ ਕੀਤਾ, ਅੱਜ ਉੱਥੇ ਹਜ਼ਾਰਾਂ ਬੱਚੇ ਆਪਣਾ ਭਵਿੱਖ ਸੰਵਾਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸਮਾਜ ਵਿੱਚ ਸਿੱਖਿਆ ਆਵੇਗੀ, ਉਦੋਂ ਹੀ ਅਸੀਂ ਆਤਮਿਕ ਅਤੇ ਸਮਾਜਿਕ ਤੌਰ 'ਤੇ ਅੱਗੇ ਵਧਾਂਗੇ।
ਭੈਣ ਸੰਤੋਸ਼ ਕੁਮਾਰੀ ਨੇ ਗੁਰੂ ਰਵਿਦਾਸ ਜੀ ਦੁਆਰਾ ਦਰਸਾਏ 'ਬੇਗਮਪੁਰਾ' ਦੇ ਸੰਕਲਪ ਨੂੰ ਭਾਰਤੀ ਸੰਵਿਧਾਨ ਨਾਲ ਜੋੜਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਊਚ-ਨੀਚ ਅਤੇ ਸਮਾਜਿਕ ਵਿਤਕਰੇ ਨੂੰ ਖ਼ਤਮ ਕਰਨ ਦਾ ਸੁਨੇਹਾ ਦਿੱਤਾ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰੂ ਜੀ ਦੇ 40 ਸ਼ਬਦ ਸਾਡੇ ਲਈ ਸਾਂਝੀਵਾਲਤਾ ਦਾ ਲਿਖਤੀ ਸੁਨੇਹਾ ਹਨ। ਉਨ੍ਹਾਂ ਸਰਕਾਰ ਅੱਗੇ ਇਲਾਕੇ ਵਿੱਚ ਬੁਨਿਆਦੀ ਸਹੂਲਤਾਂ ਅਤੇ ਪੁਲ-ਸੜਕਾਂ ਦੇ ਨਿਰਮਾਣ ਦੀ ਮੰਗ ਵੀ ਰੱਖੀ।
ਸਮਾਗਮ ਦੇ ਅੰਤ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਸ਼੍ਰੀ ਰਾਜਿੰਦਰ ਕੁਮਾਰ ਨੇ ਪਹੁੰਚੇ ਹੋਏ ਮੁੱਖ ਮਹਿਮਾਨ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਚਾਂਸਲਰ ਸੰਤ ਮਨਮੋਹਨ ਸਿੰਘ ਜੀ, ਸੰਤ ਸਰਵਣ ਸਿੰਘ ਜੀ, ਸੰਤ ਨਿਰਮਲ ਦਾਸ ਜੀ, ਸੰਤ ਪ੍ਰਦੀਪ ਦਾਸ ਜੀ, ਹਲਕਾ ਇੰਚਾਰਜ ਪਵਨ ਕੁਮਾਰ ਟੀਨੂ, ਪ੍ਰੋ. ਹਰਬੰਸ ਸਿੰਘ ਬੋਲੀਨਾ ਅਤੇ ਸਮੁੱਚੇ ਫੈਕਲਟੀ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਯੂਨੀਵਰਸਿਟੀ ਦੀ ਮੈਨੇਜਮੈਂਟ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸੰਤ-ਮਹਾਂਪੁਰਸ਼ਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

Celebrating the spirit of freedom, unity, and patriotism on the 80th Independence Day of India. 🇮🇳Sant Baba Bhag Singh U...
15/08/2026

Celebrating the spirit of freedom, unity, and patriotism on the 80th Independence Day of India. 🇮🇳

Sant Baba Bhag Singh University proudly honours the sacrifices of our freedom fighters and reaffirms its commitment to building a brighter future for the nation.

Happy Independence Day!

ਵੰਦੇ ਮਾਤਰਮ • ਜੈ ਹਿੰਦ 🇮🇳

13/08/2026
04/08/2026

Admissions Open at SBBSU
Apply Now!

As part of the nationwide "Nasha Mukta Yuva for Viksit Bharat" campaign, Sant Baba Bhag Singh University organized a spe...
02/08/2026

As part of the nationwide "Nasha Mukta Yuva for Viksit Bharat" campaign, Sant Baba Bhag Singh University organized a special session on 2 August 2026 to listen to the address of the Hon'ble Prime Minister, Shri Narendra Modi, through the online mode.
As part of this campaign, more than 1,100 students and faculty members took the e-Pledge against drug abuse, while over 250 students participated in the offline session organized in the university campus on sunday.
The session witnessed enthusiastic participation and successfully promoted awareness about building a drug-free society. Overall, the programme was highly effective and inspired the participants to contribute towards the vision of a Nasha Mukta Bharat and a Viksit Bharat.

Day 2ICSSR Sponsored Two Days National Seminar on “Unravelling the Layers: Trauma, Memory and Rehabilitation in Punjab’s...
30/07/2026

Day 2
ICSSR Sponsored Two Days National Seminar on “Unravelling the Layers: Trauma, Memory and Rehabilitation in Punjab’s Partition History”

Day 1ICSSR Sponsored Two Days National Seminar on “Unravelling the Layers: Trauma, Memory and Rehabilitation in Punjab’s...
30/07/2026

Day 1
ICSSR Sponsored Two Days National Seminar on “Unravelling the Layers: Trauma, Memory and Rehabilitation in Punjab’s Partition History”

27/07/2026

Sant Baba Bhag Singh University, Department of Computer Science & Engineering

📢 𝐂𝐚𝐥𝐥  𝐟𝐨𝐫 𝐏𝐚𝐩𝐞𝐫𝐬𝐈𝐂𝐒𝐒𝐑-𝐒𝐩𝐨𝐧𝐬𝐨𝐫𝐞𝐝 𝐓𝐰𝐨-𝐃𝐚𝐲 𝐍𝐚𝐭𝐢𝐨𝐧𝐚𝐥 𝐒𝐞𝐦𝐢𝐧𝐚𝐫 𝟐𝟎𝟐𝟔Dear 𝐑𝐞𝐬𝐞𝐚𝐫𝐜𝐡𝐞𝐫𝐬/𝐒𝐜𝐡𝐨𝐥𝐚𝐫𝐬,The Department of History Unive...
23/07/2026

📢 𝐂𝐚𝐥𝐥 𝐟𝐨𝐫 𝐏𝐚𝐩𝐞𝐫𝐬
𝐈𝐂𝐒𝐒𝐑-𝐒𝐩𝐨𝐧𝐬𝐨𝐫𝐞𝐝 𝐓𝐰𝐨-𝐃𝐚𝐲 𝐍𝐚𝐭𝐢𝐨𝐧𝐚𝐥 𝐒𝐞𝐦𝐢𝐧𝐚𝐫 𝟐𝟎𝟐𝟔

Dear 𝐑𝐞𝐬𝐞𝐚𝐫𝐜𝐡𝐞𝐫𝐬/𝐒𝐜𝐡𝐨𝐥𝐚𝐫𝐬,

The Department of History
University Institute of Humanities
Sant Baba Bhag Singh University, Khiala,
Jalandhar

cordially invites you to the Two-Day National Seminar on
𝙐𝙣𝙧𝙖𝙫𝙚𝙡𝙡𝙞𝙣𝙜 𝙩𝙝𝙚 𝙇𝙖𝙮𝙚𝙧𝙨: 𝙏𝙧𝙖𝙪𝙢𝙖, 𝙈𝙚𝙢𝙤𝙧𝙮 𝙖𝙣𝙙 𝙍𝙚𝙝𝙖𝙗𝙞𝙡𝙞𝙩𝙖𝙩𝙞𝙤𝙣 𝙞𝙣 𝙋𝙪𝙣𝙟𝙖𝙗’𝙨 𝙋𝙖𝙧𝙩𝙞𝙩𝙞𝙤𝙣 𝙃𝙞𝙨𝙩𝙤𝙧𝙮

𝘿𝙖𝙩𝙚𝙨 : 𝟤𝟪𝙩𝙝 - 𝟤𝟫𝙩𝙝 𝙅𝙪𝙡𝙮 𝟤𝟢𝟤𝟨

⏳ 𝐈𝐦𝐩𝐨𝐫𝐭𝐚𝐧𝐭 𝐃𝐚𝐭𝐞𝐬
𝐋𝐚𝐬𝐭 𝐃𝐚𝐭𝐞 𝐟𝐨𝐫 𝐀𝐛𝐬𝐭𝐫𝐚𝐜𝐭 𝐒𝐮𝐛𝐦𝐢𝐬𝐬𝐢𝐨𝐧: 24th July, 2026
𝐏𝐚𝐩𝐞𝐫 𝐒𝐮𝐛𝐦𝐢𝐬𝐬𝐢𝐨𝐧 𝐝𝐞𝐚𝐝𝐥𝐢𝐧𝐞: 27th July, 2026

📚 𝐏𝐮𝐛𝐥𝐢𝐜𝐚𝐭𝐢𝐨𝐧
Selected papers after review will be published in an 𝐄𝐝𝐢𝐭𝐞𝐝 𝐁𝐨𝐨𝐤 𝐰𝐢𝐭𝐡 𝐈𝐒𝐁𝐍 𝐍𝐨.
Note: Publication Fee for selected papers : Rs. 500/- extra
💳 𝐑𝐞𝐠𝐢𝐬𝐭𝐫𝐚𝐭𝐢𝐨𝐧 𝐅𝐞𝐞
𝐀𝐜𝐚𝐝𝐞𝐦𝐢𝐜𝐢𝐚𝐧𝐬/𝐅𝐚𝐜𝐮𝐥𝐭𝐲/𝐏𝐫𝐨𝐟𝐞𝐬𝐬𝐢𝐨𝐧𝐚𝐥𝐬: Rs. 500/-
𝐑𝐞𝐬𝐞𝐚𝐫𝐜𝐡 𝐒𝐜𝐡𝐨𝐥𝐚𝐫𝐬: Rs. 300/-
𝐒𝐭𝐮𝐝𝐞𝐧𝐭𝐬/𝐃𝐞𝐥𝐞𝐠𝐚𝐭𝐞𝐬: Rs. 200/-

𝐑𝐞𝐠𝐢𝐬𝐭𝐞𝐫 𝐍𝐨𝐰 : https://forms.gle/RwrR6d3wshDAJhHc7

📞 𝐂𝐎𝐍𝐓𝐀𝐂𝐓

𝐃𝐫. 𝐇𝐚𝐫𝐝ev 𝐊𝐚𝐮𝐫 ( 𝐂𝐨𝐧𝐯𝐞𝐧o𝐫 )
Contact No. 78885-37368
𝐃𝐫. 𝐒𝐚𝐦𝐞𝐞𝐫 𝐁𝐡𝐚𝐭 (𝐂𝐨- 𝐂𝐨𝐧𝐯𝐞𝐧o𝐫 )
Contact No. 88250-09107
𝐌𝐫𝐬. 𝐒𝐡𝐚𝐢𝐧𝐚 𝐏𝐚𝐫𝐦𝐚𝐫 (𝐂𝐨-𝐂𝐨𝐧𝐯𝐞𝐧𝐨𝐫)
Contact No. 98156-51589

𝐄𝐦𝐚𝐢𝐥: [email protected]

“Looking Forward for your positive response”

22/07/2026

Address

Vill. Khiala, PO. Padhiana, Distt. Jalandhar
Jalandhar
144030

Opening Hours

Monday 9am - 4:30am
Tuesday 9am - 4:30am
Wednesday 9am - 4:30am
Thursday 9am - 4:30am
Friday 9am - 4:30am
Saturday 9am - 4:30am

Telephone

+918146620136

Alerts

Be the first to know and let us send you an email when Sant Baba Bhag Singh University posts news and promotions. Your email address will not be used for any other purpose, and you can unsubscribe at any time.

Contact The School

Send a message to Sant Baba Bhag Singh University:

Shortcuts

Share