20/03/2025
ਅੱਜ ਸਰਕਾਰੀ ਪ੍ਰਾਇਮਰੀ ਸਕੂਲ ਉਮਰਪੁਰ ਕਲਾਂ ਵਿਖੇ ਸ.ਤਰਲੋਕ ਸਿੰਘ ਬਸਰਾ (ਕੈਨੇਡਾ), ਬਲਬੀਰ ਕੌਰ ਬਸਰਾ ( USA), ਰਾਜਵਿੰਦਰ ਕੌਰ ਦੁਸਾਂਝ( USA) ਤੇ ਉਹਨਾਂ ਦੇ ਪਰਿਵਾਰ ਵੱਲੋਂ ਵਿਦਿਆਰਥੀਆਂ ਲਈ ਖਾਣੇ ਦੀ ਸੇਵਾ ਕੀਤੀ ਗਈ। ਇਸਦੇ ਨਾਲ ਹੀ ਉਹਨਾਂ ਵੱਲੋਂ ਸਕੂਲ ਨੂੰ ਕੁਝ ਦਿਨਾਂ ਵਿੱਚ ਹੀ Interactive Touch Panel ਲੈਕੇ ਦੇਣ ਦਾ ਵਾਦਾ ਕੀਤਾ ਗਿਆ। ਇਸ ਮੌਕੇ ' ਤੇ BMT ਸ. ਸਿਮਰਨਦੀਪ ਸਿੰਘ, ਸ੍ਰੀ ਬਲਵਿੰਦਰ ਕੁਮਾਰ, ਸ. ਪ੍ਰੇਮ ਸਿੰਘ, ਸ੍ਰੀ ਸੰਦੀਪ ਕੁਮਾਰ ( ਸ. ਪ੍ਰਾ. ਸਕੂਲ ਉੱਪਲ ਭੂਪਾ), ਸ੍ਰੀ ਕਮਲੇਸ਼ ਕੁਮਾਰ ਜੀ ਮੁੱਖ ਤੌਰ ਤੇ ਮੌਜੂਦ ਰਹੇ। ਸਮੂਹ ਸਕੂਲ ਸਟਾਫ਼ ਵੱਲੋਂ ਸਭ ਦਾ ਦਿਲੋਂ ਧੰਨਵਾਦ ਕੀਤਾ ਗਿਆ।