GSSS Sangowal-Phillour Jalandhar

GSSS Sangowal-Phillour Jalandhar ਸਿੱਖਿਆ ਸਿਰ ਝੁਕਾ ਕੇ ਪ੍ਰਾਪਤ ਹੁੰਦੀ ਐ,, ਪਰ ਸਮਾਜ ਵਿੱਚ ਸਿਰ ਉੱਠਾ ਕੇ ਜਿਉਣਾ ਸਿਖਾਉਂਦੀ ਹੈ ✊

ਅੱਜ ਮਿਤੀ 28 ਮਾਰਚ 2026 ( ਸ਼ਨੀਵਾਰ ) ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਫਿਲੌਰ ਵਿਖੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅੱਜ ਨਾਨ...
28/03/2026

ਅੱਜ ਮਿਤੀ 28 ਮਾਰਚ 2026 ( ਸ਼ਨੀਵਾਰ ) ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਫਿਲੌਰ ਵਿਖੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅੱਜ ਨਾਨ ਬੋਰਡ ਕਲਾਸਾਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਦੌਰਾਨ ਹਰ ਕਲਾਸ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਸਲਾਨਾ ਪ੍ਰਗਤੀ ਰਿਪੋਰਟ ਕਾਰਡ ਦਿੱਤੇ ਗਏ । ਇਸ ਦੌਰਾਨ ਸਰਕਾਰੀ ਹਸਪਤਾਲ ਬਿਲਗਾ ਵੱਲੋਂ ਡਾਕਟਰਾਂ ਦੀ ਟੀਮ ਨੇ ਸ਼ਮੂਲੀਅਤ ਕੀਤੀ ਗਈ ਅਤੇ 14 ਸਾਲ ਤੋਂ ਉੱਪਰ ਦੀਆਂ ਕੁੜੀਆਂ ਨੂੰ HPV ਦੇ ਟੀਕਾਕਰਨ ਸੰਬੰਧੀ ਮਾਪਿਆਂ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ NSQF ਸੰਬੰਧੀ ਚੱਲ ਰਹੀ ਟਰੇਡ ਦੀਆਂ ਟੂਲ ਕਿੱਟਾਂ ਅਤੇ NSQF ਸੰਬੰਧੀ ਹੋਈ ਪ੍ਰਤੀਯੋਗਤਾ ਦੇ ਜੇਤੂ ਵਿਦਿਆਰਥੀਆਂ ਨੂੰ ਕਾਪੀਆਂ ਦੇ ਕੇ ਸਨਮਾਨਿਤ ਕੀਤਾ ਗਿਆ 🎉

18/11/2025

ਹਿੰਦ ਦੀ ਚਾਦਰ ਸ਼੍ਰੀ ਗੁਰੁ ਤੇਗ ਬਹਾਦੁਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਦਿਨ 1

ਮਿਤੀ 25 ਅਕਤੂਬਰ 2025 ( ਸ਼ਨੀਵਾਰ ) ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱ...
25/10/2025

ਮਿਤੀ 25 ਅਕਤੂਬਰ 2025 ( ਸ਼ਨੀਵਾਰ ) ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਮਾਡਲ ਅਤੇ ਚਾਰਟ ਤਿਆਰ ਕੀਤੇ ਗਏ ਅਤੇ ਪਹੁੰਚੇ ਹੋਏ ਐਸ ਐਮ ਸੀ ਦੇ ਨੁਮਾਇਦਿਆਂ ਵੱਲੋਂ ਵਿਦਿਆਰਥੀਆਂ ਨੂੰ ਸਬਜੈਕਟ ਮਾਡਲ ਅਤੇ ਚਾਰਟ ਉੱਪਰ ਪ੍ਰਸ਼ਨ ਪੁੱਛੇ ਗਏ ਅਤੇ ਵਿਦਿਆਰਥੀਆਂ ਵਲੋਂ ਰੌਚਕ ਢੰਗ ਨਾਲ ਸਵਾਲਾਂ ਦੇ ਜਵਾਬ ਦਿੱਤੇ ਗਏ। ਅੰਤ ਵਿੱਚ ਸਕੂਲ ਇੰਚਾਰਜ ਸਰਦਾਰ ਮਨਜਿੰਦਰ ਸਿੰਘ ਜੀ ਵੱਲੋਂ ਸਾਰੇ ਆਏ ਸੱਜਣਾਂ ਦਾ ਧੰਨਵਾਦ ਕੀਤਾ ਗਿਆ।

24/10/2025
ਮਿਤੀ 24 ਅਕਤੂਬਰ 2025 ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਇੰਸ ਅਤੇ ਗਣਿਤ ਮੇਲਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਵਿਦਿਆ...
24/10/2025

ਮਿਤੀ 24 ਅਕਤੂਬਰ 2025 ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਇੰਸ ਅਤੇ ਗਣਿਤ ਮੇਲਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਮਾਡਲ ਅਤੇ ਚਾਰਟ ਤਿਆਰ ਕੀਤੇ ਗਏ ਅਧਿਆਪਕਾਂ ਵਲੋਂ ਸਵਾਲ ਕਰਨ ਤੇ ਵਿਦਿਆਰਥੀਆਂ ਵਲੋਂ ਬਣਾਏ ਗਏ ਮਾਡਲ ਅਤੇ ਚਾਰਟ ਦੇ ਜਵਾਬ ਬੜੇ ਹੀ ਸੁਚੱਜੇ ਢੰਗ ਨਾਲ ਦਿੱਤੇ ਗਏ। ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬੜੀ ਹੀ ਤਨਦੇਹੀ ਦੇ ਨਾਲ ਇਹ ਮਾਡਲ ਅਤੇ ਚਾਰਟ ਤਿਆਰ ਕੀਤੇ।

17/10/2025
17/10/2025
ਅੱਜ ਮਿਤੀ 17 ਅਕਤੂਬਰ 2025 ( ਸ਼ੁੱਕਰਵਾਰ ) ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਵਿਖੇ ਪੰਜਾਬ ਸਰਕਾਰ ਦੇ ਆਦੇਸ਼ ਉੱਪਰ ਅਧਿਆਪਕ - ਮਾਪ...
17/10/2025

ਅੱਜ ਮਿਤੀ 17 ਅਕਤੂਬਰ 2025 ( ਸ਼ੁੱਕਰਵਾਰ ) ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਵਿਖੇ ਪੰਜਾਬ ਸਰਕਾਰ ਦੇ ਆਦੇਸ਼ ਉੱਪਰ ਅਧਿਆਪਕ - ਮਾਪੇ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੱਚਿਆਂ ਦੇ ਸਤੰਬਰ ਪ੍ਰੀਖਿਆ ਦੇ ਨਤੀਜੇ , ਅਨੁਸ਼ਾਸ਼ਨ , ਵਿਦਿਆਰਥੀ ਦਾ ਘਰੇਲੂ ਫੀਡਬੈਕ ਅਤੇ ਬੋਰਡ ਅਤੇ ਗੈਰ ਬੋਰਡ ਪ੍ਰੀਖਿਆਵਾਂ ਸੰਬੰਧੀ ਯੋਜਨਾਬੰਦੀ ਬਾਰੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ। ਮਾਪਿਆਂ ਵੱਲੋਂ ਵੱਧ ਚੜ ਕੇ ਇਸ ਮੀਟਿੰਗ ਵਿੱਚ ਹਿੱਸਾ ਲਿਆ। ਅੰਤ ਵਿੱਚ ਸਕੂਲ ਇੰਚਾਰਜ ਸਰਦਾਰ ਮਨਜਿੰਦਰ ਸਿੰਘ ਜੀ ਵੱਲੋਂ ਸਮੂਹ ਮਾਪਿਆਂ ਦਾ ਸ਼ਿਰਕਤ ਕਰਨ ਤੇ ਧੰਨਵਾਦ ਕੀਤਾ ਗਿਆ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਵਿਖੇ 79 ਵਾਂ ਸੁਤੰਤਰਤਾ ਦਿਵਸ ਸਕੂਲ ਸਟਾਫ , ਸਮੂਹ ਵਿਦਿਆਰਥੀ ਅਤੇ   ਐਸ ਐਮ ਸੀ ਕਮੇਟੀ ਦੇ ਸਹਿਯੋਗ ਨਾ...
15/08/2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਵਿਖੇ 79 ਵਾਂ ਸੁਤੰਤਰਤਾ ਦਿਵਸ ਸਕੂਲ ਸਟਾਫ , ਸਮੂਹ ਵਿਦਿਆਰਥੀ ਅਤੇ ਐਸ ਐਮ ਸੀ ਕਮੇਟੀ ਦੇ ਸਹਿਯੋਗ ਨਾਲ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ।ਐਸ ਐਮ ਸੀ ਕਮੇਟੀ ਚੇਅਰਮੈਨ ਸਰਦਾਰ ਸੇਵਾ ਸਿੰਘ ਜੀ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ । ਇਸ ਮੌਕੇ ਸਕੂਲ ਇੰਚਾਰਜ ਸਰਦਾਰ ਮਨਜਿੰਦਰ ਸਿੰਘ ਜੀ ਨੇ ਸਭ ਨੂੰ ਸੰਬੋਧਨ ਕਰਦੇ ਹੋਏ ਅਜਾਦੀ ਦਿਵਸ ਦੇ ਮਹੱਤਵ ਨੂੰ ਸਮਝਾਇਆ ਅਤੇ ਇਸ ਦੌਰਾਨ ਦੇਸ਼ ਲਈ ਸ਼ਹੀਦ ਹੋਏ ਸੂਰਬੀਰਾਂ ਨੂੰ ਯਾਦ ਕੀਤਾ ਗਿਆ। ਅੰਤ ਵਿੱਚ ਸਕੂਲ ਇੰਚਾਰਜ ਵਲੋਂ ਆਏ ਹੋਏ ਸਾਰੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ ,,,, ਜੈ ਹਿੰਦ 🇮🇳🇮🇳🇮🇳

13/07/2025

Science experiment (exothermic reaction) ਤਾਪ ਨਿਕਾਸੀ ਕਿਰਿਆ

09/07/2025

Address

Jalandhar
144036

Website

Alerts

Be the first to know and let us send you an email when GSSS Sangowal-Phillour Jalandhar posts news and promotions. Your email address will not be used for any other purpose, and you can unsubscribe at any time.

Contact The School

Send a message to GSSS Sangowal-Phillour Jalandhar:

Shortcuts

Share

Category