16/02/2026
ਸਰਕਾਰੀ ਹਾਈ ਸਕੂਲ ਖੋਜਕੀਪੁਰ ਨੰਗਲ ਸਲਾਲਾ ਵਿੱਚ ਵਿਦਿਆਰਥੀਆਂ ਦੀ ਤੰਦਰੁਸਤੀ ਅਤੇ ਸਾਲਾਨਾ ਪ੍ਰੀਖਿਆ ਵਿੱਚ ਵਧੀਆ ਕਾਰਗੁਜ਼ਾਰੀ ਲਈ ਪਾਠ ਸ਼੍ਰੀ ਸੁਖਮਨੀ ਸਾਹਿਬ ਕਰਵਾਏ ਗਏ। ਇਸ ਮੌਕੇ ਬੀਬੀ ਪ੍ਰੀਤਮ ਕੌਰ ਯਾਦਗਾਰੀ ਟ੍ਰਸਟ ਵੱਲੋਂ ਵਿਦਿਆਰਥੀਆਂ ਨੂੰ ਬੈਗ, ਕਾਪੀਆਂ, ਪੈਨ ਅਤੇ ਖਾਣ ਪੀਣ ਦਾ ਸਮਾਨ ਵੀ ਦਿੱਤਾ ਗਿਆ। ਸਕੂਲ ਅਧਿਆਪਕਾਂ ਨੂੰ ਡਾਇਰੀ ਅਤੇ ਪੈਨ ਵੀ ਭੇਂਟ ਕੀਤੇ ਗਏ। ਸਕੂਲ ਵਲੋਂ ਟ੍ਰਸਟ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।