Govt sci college jagraon(oFFicIAl)

Govt sci college jagraon(oFFicIAl) Have anything to confess which you can't disclose publicly, confess here without disclosing your identity.let the fun begins.

27/10/2025

*ਸੜਕ ਹਾਦਸੇ ਵਿੱਚ NSQF ਵੋਕੇਸ਼ਨਲ ਅਧਿਆਪਕ ਦੀ ਹੋਈ ਮੌਤ, ਪਰ ਨਹੀ ਲਈ ਸਰਕਾਰ ਨੇ ਕੋਈ ਸਾਰ।*

ਆਊਟਸੋਰਸ/ਕੱਚਾ ਅਧਿਆਪਕ ਹੋਣ ਦਾ ਮਿਲਿਆ ਇਨਾਮ।

ਪਿਛਲੇ ਦਿਨੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਰਾਮਪੁਰ ਝੱਜੋਵਾਲ ਵਿਖੇ NSQF ਆਈ.ਟੀ. ਵਿਸ਼ੇ ਦੀ ਗਰਭਵਤੀ ਅਧਿਆਪਿਕਾ ਨੀਰਜ ਕੁਮਾਰੀ ਪਤਨੀ ਜਸਵੰਤ ਰਾਏ ਦੀ ਸੜਕ ਹਾਦਸੇ ਵਿੱਚ ਬੇਵਕਤੀ ਮੌਤ ਹੋ ਗਈ ਸੀ। ਨੀਰਜ ਕੁਮਾਰੀ ਅੱਠ ਮਹੀਨੇ ਦੀ ਗਰਭਵਤੀ ਸੀ। ਸੜਕ ਹਾਦਸੇ ਦੌਰਾਨ ਮੌਕੇ ਤੇ ਹੀ ਜੱਚਾ ਬੱਚੇ ਦੀ ਮੌਤ ਵੀ ਹੋ ਗਈ।
ਅਧਿਆਪਿਕਾ ਸਰਕਾਰੀ ਸਕੂਲ ਵਿੱਚ ਪ੍ਰਾਈਵੇਟ/ਆਊਟਸੋਰਸ ਅਧਿਆਪਕ ਵਜੋਂ ਸੇਵਾ ਨਿਭਾ ਰਹੀ ਸੀ। ਪਿਛਲੇ ਕਈ ਸਾਲਾਂ ਤੋਂ ਓਹੋ ਕੇਵਲ 15000/- ਉੱਤੇ ਕੰਮ ਕਰ ਰਹੇ ਸਨ। ਆਊਟਸੋਰਸ ਅਧਿਆਪਕ ਹੋਣ ਕਾਰਨ ਸਰਕਾਰ ਵੱਲੋਂ ਇਸ ਅਧਿਆਪਕ ਦੀ ਕੋਈ ਵੀ ਸਾਰ ਨਹੀਂ ਲਈ ਗਈ ਅਤੇ ਨਾ ਹੀ ਪਰਿਵਾਰ ਨੂੰ ਕੋਈ ਮੁਆਵਜਾ ਦਿੱਤਾ ਗਿਆ।
ਆਮ ਆਦਮੀ ਪਾਰਟੀ ਦੀ ਸਰਕਾਰ ਨਲਾਇਕੀਆਂ ਜੱਗ ਜਾਹਰ ਹਨ ਇਹ ਸਰਕਾਰ ਜੋ ਵੋਟਾਂ ਤੋਂ ਪਹਿਲਾਂ ਕਹਿੰਦੀ ਹੁੰਦੀ ਸੀ ਕਿ ਸਰਕਾਰ ਬਣਦੇ ਹੀ ਅਸੀਂ ਠੇਕੇਦਾਰੀ ਭਰਤੀ ਬੰਦ ਕਰ ਦਵਾਂਗੇ। ਪਰੰਤੂ ਇੰਨੇ ਸਾਲ ਬੀਤਣ ਤੋਂ ਬਾਅਦ ਵੀ ਇਹ ਮਸਲੇ ਪਹਿਲਾਂ ਵਾਂਗ ਹੀ ਹਨ। ਸਿੱਖਿਆ ਕ੍ਰਾਂਤੀ ਦਾ ਰੋਲਾ ਪਾਣ ਵਾਲੀ ਸਰਕਾਰ ਇਹਨਾਂ ਆਊਟਸੋਰਸ ਮੁਲਾਜ਼ਮਾਂ ਦਾ ਕੋਈ ਪੱਕਾ ਹੱਲ ਨਹੀਂ ਕਰ ਸਕੀ। ਪਹਿਲਾਂ ਵੀ ਕਈ NSQF ਅਧਿਆਪਕ ਦੁਰਘਟਨਾ ਦਾ ਸ਼ਿਕਾਰ ਹੋਏ ਹਨ। ਪ੍ਰੰਤੂ ਨਾ ਸਰਕਾਰ ਨੇ ਇਹਨਾਂ ਅਧਿਆਪਕਾਂ ਦੀ ਸਾਰ ਲਈ ਅਤੇ ਨਾ ਹੀ ਕਿਸੇ ਪ੍ਰਾਈਵੇਟ ਕੰਪਨੀ ਨੇ ਕੋਈ ਮੁਆਵਜ਼ਾ ਦਿੱਤਾ। ਇਹ ਅਧਿਆਪਕ ਆਪਣੇ ਜਾਨ ਹਥੇਲੀ ਉੱਤੇ ਰੱਖ ਕੇ ਰੋਜ ਦੂਰ ਦਰਾੜੇ ਦੇ ਸਕੂਲਾਂ ਵਿੱਚ ਜਾ ਕੇ ਨੌਕਰੀ ਕਰਦੇ ਹਨ।
NSQF ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ ਵੱਲੋਂ ਸਰਕਾਰ ਤੋਂ ਕਈ ਵਾਰ ਇਹ ਮੰਗ ਕੀਤੀ ਗਈ ਹੈ ਕਿ 11 ਸਾਲਾਂ ਦੀ ਨੌਕਰੀ ਹੋਣ ਤੋਂ ਬਾਅਦ ਵੀ NSQF ਅਧਿਆਪਕਾਂ ਨੂੰ ਰੈਗੂਲਰ ਅਧਿਆਪਕਾਂ ਵਾਂਗ ਸੁਵਿਧਾਵਾਂ ਦਿੱਤੀਆਂ ਜਾਣ। ਇਹ ਅਧਿਆਪਕ ਇੱਕ ਪਾਸੇ ਆਊਟਸੋਰਸ ਹੋਣ ਦਾ ਸੰਤਾਪ ਭੋਗ ਰਹੇ ਹਨ। ਦੂਜੇ ਪਾਸੇ ਘੱਟ ਤਨਖਾਹਾਂ ਅਤੇ ਮੈਡੀਕਲ ਭੱਤਿਆਂ ਤੋਂ ਵਾਂਝੇ ਹਨ। ESI ਦੇ ਨਾਮ ਤੇ ਇਮਪਲੋਰ ਅਤੇ ਇਮਪਲੋਈ ਫੰਡ ਅਧਿਆਪਕਾਂ ਦੀ ਤਨਖਾਹਾਂ ਵਿੱਚੋਂ ਹੀ ਕੱਟਿਆ ਜਾਂਦਾ ਹੈ। ਪਰੰਤੂ ਕੋਈ ਵਿੱਤ ਲਾਭ ਨਹੀਂ ਦਿੱਤਾ ਜਾਂਦਾ। ਇੱਕ ਪਾਸੇ ਸਰਕਾਰ ਦੇਸ਼ ਲਈ ਸ਼ਹੀਦ ਹੋਣ ਵਾਲੇ ਅਗਨੀਵੀਰਾਂ ਨੂੰ ਇਕ ਕਰੋੜ ਰੁਪਏ ਦੇ ਸਕਦੀ ਹੈ ਤਾਂ ਇਹਨਾਂ ਆਊਟਸੋਰਸ ਅਧਿਆਪਕਾਂ ਨੂੰ ਕੋਈ ਮਾਣ ਪੱਤਾ ਕਿਉਂ ਨਹੀਂ ਦਿੱਤਾ ਜਾਂਦਾ। ਕਮੇਟੀ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਸਰਕਾਰ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਕਰੇ।
🚩🚩NSQF ਵੋਕੇਸ਼ਨਲ ਟੀਚਰਜ਼ ਫਰੰਟ ਪੰਜਾਬ🚩🚩










15/05/2025
04/05/2025

ਫੰਕਸ਼ਨ ਦੌਰਾਨ ਸਕੂਲੀ ਬੱਚਿਆਂ ਤੋਂ ਵੇਟਰ ਦਾ ਕੰਮ ਲੈਣ ਦਾ ਮਾਮਲਾ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਕੂਲ ਇੰਚਾਰਜ ਨੂੰ ਕੀਤਾ ਮੁਅੱਤਲ

18/04/2025

ਜਗਰਾਉਂ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੋਸਾਇਟੀ ਜਗਰਾਉਂ ਵੱਲੋਂ ਅੱਜ ਸਰਕਾਰੀ ਸਨਮਤੀ ਸਾਇੰਸ ਤੇ ਖੋਜ ਕਾਰਜ ਜਗਰਾਉਂ ਨੂੰ ਪੰਜਵਾਂ ਏ ਸੀ ਦਿੱਤਾ

ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਜਿੰਦਰ ਜੈਨ ਕਾਕਾ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਇਹ ਪੰਜਵਾਂ ਏ ਸੀ ਜਗਰਾਉਂ ਦੇ ਸਾਇੰਸ ਕਾਲਜ ਨੂੰ ਉਹਨਾਂ ਦੀ ਲੋੜ ਮੁਤਾਬਕ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਸੁਸਾਇਟੀ ਵੱਲੋਂ ਜਿੱਥੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਸਮੇਂ ਸਮੇਂ ਸਮਾਜ ਸੇਵਾ ਦੇ ਪ੍ਰੋਜੈਕਟ ਲਾਏ ਜਾਂਦੇ ਹਨ ਉੱਥੇ ਹੀ ਜਗਰਾਉਂ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੁਸਾਇਟੀ ਵੱਲੋਂ ਜਗਰਾਉਂ ਦੇ ਸਾਇੰਸ ਕਾਲਜ ਨੂੰ ਚਾਰ ਏ ਸੀ ਸਮੇਂ ਸਮੇਂ ਤੇ ਦਿੱਤੇ ਜਾ ਚੁੱਕੇ ਹਾਂ ਜਾ ਚੁੱਕੇ ਹਨ ਅਤੇ ਅੱਜ ਪੰਜਵਾਂ ਏ ਸੀ ਕਾਲਜ ਪ੍ਰਬੰਧਕਾਂ ਦੀ ਮੰਗ ਅਨੁਸਾਰ ਦਿੱਤਾ ਜਾ ਰਿਹਾ ਹੈ। ਉਹਨਾਂ ਕਾਲਜ ਪ੍ਰਬੰਧਕਾਂ ਨੂੰ ਭਰੋਸਾ ਦਵਾਇਆ ਕਿ ਉਹ ਭਵਿੱਖ ਵਿੱਚ ਵੀ ਉਹਨਾਂ ਦੀ ਹਰ ਸੰਭਵ ਮਦਦ ਕਰਨ ਲਈ ਤਤਪਰ ਰਹਿਣਗੇ। ਇਸ ਮੌਕੇ ਸਾਇੰਸ ਕਾਲਜ ਜਗਰਾਉਂ ਦੇ ਡਾਇਰੈਕਟਰ ਡਾਕਟਰ ਰਾਜੀਵ ਸਹਿਗਲ ਵਾਇਸ ਡਾਇਰੈਕਟਰ ਨਿਧੀ ਮਹਾਜਨ, ਸਰਬਦੀਪ ਕੌਰ ਸਿੱਧੂ ਅਤੇ ਸੁਮਿਤ ਸੋਨੀ ਅਤੇ ਸੁਰਿੰਦਰ ਪਾਲ ਕਾਲਾ ਸ਼ਰਮਾ ਨੇ ਸੁਸਾਇਟੀ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਦ ਵੀ ਸੁਸਾਇਟੀ ਕੋਲ ਕਾਲਜ ਦੀ ਲਈ ਕੋਈ ਵੀ ਮੰਗ ਰੱਖੀ ਜਾਂਦੀ ਹੈ ਤਾਂ ਸੁਸਾਇਟੀ ਦੇ ਅਹੁਦੇਦਾਰ ਫ਼ੌਰੀ ਤੌਰ ਤੇ ਉਸ ਮੰਗ ਨੂੰ ਪੂਰਾ ਕਰਦੇ ਹਨ ਇਸ ਮੌਕੇ ਸੋਸਾਇਟੀ ਦੇ ਪ੍ਰੋਜੈਕਟ ਚੇਅਰਮੈਨ ਮਨੋਹਰ ਸਿੰਘ ਟੱਕਰ ਸੀਨੀਅਰ ਵਾਈਸ ਪ੍ਰਧਾਨ ਮਦਨ ਨਾਲ ਅਰੋੜਾ ਅਨਿਲ ਮਲਹੋਤਰਾ ਕੈਪਟਨ ਨਰੇਸ਼ ਵਰਮਾ ਵਿਨੋਦ ਬਾਂਸਲ ਆਰ ਕੇ ਗੋਇਲ ਪੀ ਆਰ ਓ ਸੁਖਦੇਵ ਗਰਗ ਆਦਿ ਹਾਜ਼ਰ ਸਨ।


23/02/2025
16/02/2025

ਮਿਹਣਿਆਂ ਦਾ ਪਖੰਡ ਚੱਲ ਪਿਐ। ਕਾਂਗਰਸੀ, ਭਾਜਪਾਈ ਤੇ ‘ਆਪ’ ਵਾਲੇ ਅਮਰੀਕਾ ਤੋਂ ਮੁੜੇ ਮੁੰਡਿਆਂ ’ਤੇ ਖੇਡਣ ਲੱਗ ਪਏ ਨੇ। ਇੱਕ ਕਹਿੰਦਾ, ‘ਮਨੁੱਖੀ ਤਸਕਰੀ ਨੂੰ ਠੱਲ੍ਹ ਪਾਉਣ ’ਚ ਨਾਕਾਮ ਸਰਕਾਰ ਅਸਤੀਫ਼ਾ ਦੇਵੇ।’
ਦੂਜਾ ਕਹਿੰਦਾ, ‘ਕੇਂਦਰ ਪੰਜਾਬ ਨੂੰ ਬੇਇੱਜ਼ਤ ਕਰ ਰਹੀ। ਅੰਮ੍ਰਿਤਸਰ ਜਹਾਜ਼ ਜਾਣ-ਬੁੱਝ ਉਤਾਰੇ ਜਾ ਰਹੇ।’
ਤੀਜਾ ਕਹਿੰਦਾ, ‘ਸਾਡੇ ’ਤੇ ਇਲਜ਼ਾਮ ਨਾ ਲਾਓ, ਗੋਰੇ ਜਹਾਜ਼ ਭਰ-ਭਰ ਆਉਣੇ ਸੀ, ਆਪਣੇ ਆਉਣ ਲੱਗ ਗਏ, ਗ਼ਲਤ ਤੁਸੀਂ ਹੋ।’
ਕਿਸੇ ਲੀਡਰ ਦਾ ਧੀ-ਪੁੱਤ ਇਨ੍ਹਾਂ ਜਹਾਜ਼ਾਂ ’ਚੋਂ ਨਹੀਂ ਉੱਤਰ ਰਿਹਾ। ਗਏ ਵੀ ਤੁਸੀਂ, ਆ ਵੀ ਤੁਸੀਂ ਰਹੇ ਹੋ। ਲੀਡਰਾਂ ਲਈ ਤੁਸੀਂ ਵਿਸ਼ਾ ਹੋ, ਕੱਲ੍ਹ ਕੋਈ ਹੋਰ ਮੁੱਦਾ ਆ ਗਿਆ, ਇਹ ਓਧਰ ਹੋ ਤੁਰਨਗੇ।
ਵਾਪਸ ਆਇਆਂ ਨੂੰ ਪਿੰਡਾਂ ਵਾਲੇ ਹੌਸਲਾ ਦਿਓ। ਟੁੱਟ ਚੁੱਕੇ ਪਰਵਾਰ ਦੀ ਇਨਸਾਨੀਅਤ ਨਾਤੇ ਰਲ਼-ਮਿਲ ਮੱਦਦ ਕਰੋ। ਟਿੱਚਰਾਂ ਦੀ ਥਾਂ ਬੰਦਿਆਂ ਵਾਂਗ ਨਾਲ ਖੜੋ। ਉਹ ਜੂਆ ਹਾਰ ਕੇ ਆਏ ਹਨ, ਆਪਾਂ ਉਨ੍ਹਾਂ ਨੂੰ ਨੰਗੇ ਨਹੀਂ ਹੋਣ ਦੇਣਾ। ਉਹ ਗ਼ਲਤ ਤਰੀਕੇ ਗਏ, ਪਰ ਆਪਾਂ ਗ਼ਲਤ ਨਹੀਂ ਹੋਣਾ।
ਵੀਹ-ਵੀਹ ਸਾਲ ਦੇ ਮੁੰਡੇ ਡੌਂਕੀਆਂ ਲਾ ਰਹੇ। ਮਾਪੇ ਕਿਉਂ ਪੈਸੇ ਲਾ ਰਹੇ? ਉਹਨੂੰ ਕਾਬਲ ਬਣਾਓ। ਜੇ ਉਹ ਕਾਬਲ ਨਹੀਂ ਬਣਦਾ ਤਾਂ ਉਹਦੀ ਕਿਸੇ ਦੇਸ਼ ਨੂੰ ਲੋੜ ਨਹੀਂ। ਡੌਂਕੀ ਹਰ ਪਾਸਿਓਂ ਥੱਕੇ ਟੁੱਟੇ ਲੋਕਾਂ ਦਾ ਰਾਹ ਹੈ। ਆਜੋ ਕਾਬਲ ਬਣੀਏ। ਟਰੰਪ ਨੂੰ ਦੋਸ਼ ਦੇਣ ਦੀ ਥਾਂ ਆਪਣੇ ਵੱਲ ਝਾਤ ਮਾਰੀਏ।
- ਸਵਰਨ ਸਿੰਘ ਟਹਿਣਾ

Save our best teachers
01/10/2024

Save our best teachers

Address

Science College Jagraon
Jagraon
142026

Alerts

Be the first to know and let us send you an email when Govt sci college jagraon(oFFicIAl) posts news and promotions. Your email address will not be used for any other purpose, and you can unsubscribe at any time.

Contact The School

Send a message to Govt sci college jagraon(oFFicIAl):

Shortcuts

Share

Category