GPS Bodalwala

GPS Bodalwala Government Primary School, Bodalwala Block Sidhwan Bet -1 Distt Ludhiana Punjab

19/12/2025
18/12/2025

ਸਦਾ ਪੱਤਰ

ਸਾਰੇ ਮਾਣਯੋਗ ਮਾਪਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਮਾਪਿਆਂ ਦੀ ਭਾਗੀਦਾਰੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ -

ਮਿਤੀ: 20/12/2025
ਸਮਾਂ: ਸਵੇਰੇ 10:00 ਵਜੇ
ਸਥਾਨ: ਸਰਕਾਰੀ ਪ੍ਰਾਇਮਰੀ ਸਕੂਲ ਬੋਦਲਵਾਲਾ
ਬਲਾਕ ਸਿੱਧਵਾਂ ਬੇਟ -1, ਜ਼ਿਲ੍ਹਾ ਲੁਧਿਆਣਾ

ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਮਾਪਿਆਂ ਨੂੰ ਬੱਚਿਆਂ ਦੀ ਸਿੱਖਿਆ, ਵਿਕਾਸ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਬਾਰੇ ਜਾਣਕਾਰੀ ਦੇਣਾ ਹੈ।

ਸਾਰੇ ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਇਸ ਮਾਪਿਆਂ ਦੀ ਭਾਗੀਦਾਰੀ ਟ੍ਰੇਨਿੰਗ ਵਿੱਚ ਜ਼ਰੂਰ ਸ਼ਾਮਿਲ ਹੋਣ ਅਤੇ ਟ੍ਰੇਨਿੰਗ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ।

ਬੇਨਤੀ ਕਰਤਾ
ਸਕੂਲ ਮੈਨੇਜਮੈਂਟ ਕਮੇਟੀ ਅਤੇ
ਸਕੂਲ ਸਟਾਫ਼
ਸਰਕਾਰੀ ਪ੍ਰਾਇਮਰੀ ਸਕੂਲ ਬੋਦਲਵਾਲਾ
ਬਲਾਕ ਸਿੱਧਵਾਂ ਬੇਟ -1 (ਲੁਧਿਆਣਾ)

16/11/2025

ਵਿਦਿਅਕ ਟੂਰ ਰਿਪੋਰਟ — ਬਲਾਕ ਸਿੱਧਵਾਂ ਬੇਟ–1

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸੰਪੂਰਨ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਬਲਾਕ ਸਿੱਧਵਾਂ ਬੇਟ–1 ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਵਿਦਿਅਕ ਟੂਰ ਦਾ ਆਯੋਜਨ ਕੀਤਾ ਗਿਆ। ਇਹ ਟੂਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ. ਇਤਬਾਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਈ.ਈ.ਆਰ.ਟੀ. ਮੈਡਮ ਗਗਨਦੀਪ ਕੌਰ ਦੀ ਅਗਵਾਈ ਹੇਠ ਸਫਲਤਾਪੂਰਵਕ ਸੰਪਨ ਹੋਇਆ।

ਇਸ ਯਾਤਰਾ ਵਿੱਚ ਸੁਖਮੰਦਰ ਸਿੰਘ ਸੀਐਚਟੀ ਤਿਹਾੜਾ, ਮਨਪ੍ਰੀਤ ਸਿੰਘ ਸਪਸ ਬੋਦਲਵਾਲਾ ਅਤੇ ਮੈਡਮ ਪ੍ਰਭਾ ਸਪਸ ਗਾਲਿਬ ਕਲਾਂ ਵੱਲੋਂ ਖਾਸ ਸਹਿਯੋਗ ਦਿੱਤਾ ਗਿਆ, ਜਿਸ ਨਾਲ ਬੱਚਿਆਂ ਦੀ ਸੁਰੱਖਿਆ, ਸਿੱਖਿਆ ਅਤੇ ਮਨੋਰੰਜਨ—ਤਿੰਨਾਂ ਪੱਖਾਂ ਨੂੰ ਸੁਚਾਰੂ ਢੰਗ ਨਾਲ ਸੰਭਾਲਿਆ ਗਿਆ।
---
ਟੂਰ ਦੇ ਮੁੱਖ ਕੇਂਦਰ

1. ਰੰਗਲਾ ਪੰਜਾਬ, ਜਲੰਧਰ

ਬੱਚਿਆਂ ਨੂੰ ਪੰਜਾਬ ਦੀ ਪੁਰਾਤਨ ਵਿਰਾਸਤ, ਰਹਿਤ-ਰਿਵਾਜ, ਲੋਕ-ਗੀਤਾਂ, ਬੁਲਾਰਿਆਂ, ਖੇਡਾਂ ਅਤੇ ਪੁਰਾਣੇ ਜੀਵਨ-ਜੀਵਨ ਸਟਾਈਲ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਰੰਗਲਾ ਪੰਜਾਬ ਦੀ ਲੋਕ–ਸੱਭਿਆਚਾਰਕ ਰੂਹ ਨੇ ਬੱਚਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ।

2. ਇਤਿਹਾਸਿਕ ਗੁਰਦੁਆਰਾ ਤਲਹਨ ਸਾਹਿਬ

ਬੱਚਿਆਂ ਨੂੰ ਗੁਰਮਤ, ਇਤਿਹਾਸਕ ਮਾਹੋਲ ਅਤੇ ਸਿੱਖ ਧਰਮ ਦੀਆਂ ਵਿਸ਼ੇਸ਼ ਪਰੰਪਰਾਵਾਂ ਨਾਲ ਰੂਬਰੂ ਹੋਣ ਦਾ ਅਨਮੋਲ ਅਨੁਭਵ ਮਿਲਿਆ। ਗੁਰਦੁਆਰਾ ਸਾਹਿਬ ਦੀ ਸ਼ਾਂਤਮਈ ਵਾਤਾਵਰਨ ਨੇ ਬੱਚਿਆਂ ਨੂੰ ਅੰਦਰੂਨੀ ਸ਼ਾਂਤੀ ਅਤੇ ਆਤਮਿਕ ਤਾਕਤ ਨਾਲ ਜੋੜਿਆ।
---
ਬੱਚਿਆਂ ਲਈ ਲਾਭ

ਪੰਜਾਬੀ ਸੱਭਿਆਚਾਰ ਅਤੇ ਇਤਿਹਾਸ ਬਾਰੇ ਸਿੱਧੀ ਜਾਣਕਾਰੀ

ਸਮਾਜਿਕ ਬਰਾਬਰੀ, ਸਹਿਯੋਗ ਅਤੇ ਸਮਾਜਿਕ ਜੁੜਾਵ ਦੀ ਪ੍ਰੇਰਣਾ

ਧਾਰਮਿਕ ਅਤੇ ਨੈਤਿਕ ਮੂਲਿਆਂ ਨਾਲ ਜਾਣ-ਪਛਾਣ

ਕਲਾਸਰੂਮ ਤੋਂ ਬਾਹਰ ਪ੍ਰੈਕਟਿਕਲ ਸਿੱਖਣ ਦਾ ਅਨੁਭਵ

ਮਨੋਰੰਜਨ ਅਤੇ ਸਿੱਖਿਆ ਦਾ ਸੁੰਦਰ ਮਿਲਾਪ
---
ਬੱਚਿਆਂ ਦੀ ਪ੍ਰਤੀਕਿਰਿਆ

ਵਿਦਿਆਰਥੀਆਂ ਨੇ ਪੂਰੇ ਟੂਰ ਦਾ ਬੇਹੱਦ ਆਨੰਦ ਮਾਣਿਆ। ਨਵੇਂ ਸਥਾਨਾਂ ਦੀ ਜਾਣਕਾਰੀ, ਵਿਰਾਸਤ ਦੇ ਦਰਸ਼ਨ ਅਤੇ ਗੁਰਦੁਆਰਾ ਸਾਹਿਬ ਦਾ ਦਰਸ਼ਨ—ਸਭ ਕੁਝ ਉਨ੍ਹਾਂ ਲਈ ਰੋਮਾਂਚਕ ਅਤੇ ਸਿੱਖਿਆਪ੍ਰਦ ਰਿਹਾ। ਉਨ੍ਹਾਂ ਨੇ ਇਸ ਯਾਤਰਾ ਨੂੰ ਯਾਦਗਾਰੀ ਅਤੇ ਪ੍ਰੇਰਣਾਦਾਇਕ ਕਿਹਾ।
https://youtu.be/EXrKokde0FM?si=jI51XVSovQpr0JH8

🏫✨✨🏆ਸਰਕਾਰੀ ਪ੍ਰਾਇਮਰੀ ਸਕੂਲ ਬੋਦਲਵਾਲਾ 🏫 ਦੀ ਵਿਦਿਆਰਥਣ ਨੇ ਆਪਣੀ ਮਿਹਨਤ 💪, ਦ੍ਰਿੜ ਨਿਸ਼ਚੇ 💫 ਅਤੇ ਖੇਡ ਪ੍ਰਤੀ ਜੁਨੂਨ 🏃‍♀️ ਨਾਲ ਬਲਾਕ ਪੱਧਰੀ ...
30/10/2025

🏫✨✨🏆

ਸਰਕਾਰੀ ਪ੍ਰਾਇਮਰੀ ਸਕੂਲ ਬੋਦਲਵਾਲਾ 🏫 ਦੀ ਵਿਦਿਆਰਥਣ ਨੇ ਆਪਣੀ ਮਿਹਨਤ 💪, ਦ੍ਰਿੜ ਨਿਸ਼ਚੇ 💫 ਅਤੇ ਖੇਡ ਪ੍ਰਤੀ ਜੁਨੂਨ 🏃‍♀️ ਨਾਲ ਬਲਾਕ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਾ ਸੁਟਣ ਮੁਕਾਬਲੇ ਵਿੱਚ ਪਹਿਲਾ ਸਥਾਨ 🥇 ਹਾਸਲ ਕੀਤਾ ਹੈ।

ਇਹ ਉਪਲਬਧੀ ਸਿਰਫ਼ ਸਕੂਲ ਹੀ ਨਹੀਂ, ਸਗੋਂ ਸੈਂਟਰ ਗਾਲਿਬ ਕਲਾਂ 📚 ਅਤੇ ਪਿੰਡ ਬੋਦਲਵਾਲਾ 🏡 ਦਾ ਵੀ ਮਾਣ ਵਧਾਉਂਦੀ ਹੈ। ਵਿਦਿਆਰਥਣ ਨੇ ਆਪਣੀ ਲਗਨ ਅਤੇ ਨਿਰੰਤਰ ਅਭਿਆਸ ਨਾਲ ਇਹ ਸਾਬਤ ਕੀਤਾ ਹੈ ਕਿ ਮਿਹਨਤ ਨਾਲ ਕੋਈ ਵੀ ਲਕਸ਼ ਪ੍ਰਾਪਤ ਕੀਤਾ ਜਾ ਸਕਦਾ ਹੈ 🎯।

ਸਕੂਲ ਦੇ ਇੰਚਾਰਜ਼ ਅਧਿਆਪਕ ਮਨਪ੍ਰੀਤ ਸਿੰਘ ਅਤੇ ਕਮਲਜੀਤ ਕੌਰ 👨‍🏫 ਨੇ ਵਿਦਿਆਰਥਣ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ 🎉 ਦਿੱਤੀ ਅਤੇ ਉਸਦਾ ਹੌਸਲਾ ਅਫ਼ਜ਼ਾਈ ਕੀਤੀ 👏। ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ 💐 ਹਨ ਅਤੇ ਖੇਡਾਂ ਵਿੱਚ ਹਿੱਸਾ ਲੈਣ ਦੀ ਪ੍ਰੇਰਣਾ ਦੇਂਦੀਆਂ ਹਨ 🏃‍♂️🏃‍♀️।

ਸਰਕਾਰੀ ਪ੍ਰਾਇਮਰੀ ਸਕੂਲ ਬੋਦਲਵਾਲਾ ਸਦਾ ਹੀ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ 🌱 — ਪੜ੍ਹਾਈ 📖 ਨਾਲ ਨਾਲ ਖੇਡਾਂ ⚽ ਅਤੇ ਸੱਭਿਆਚਾਰਕ ਗਤੀਵਿਧੀਆਂ 🎭 — ਉੱਤੇ ਖ਼ਾਸ ਧਿਆਨ ਦਿੰਦਾ ਹੈ।

ਸਕੂਲ ਪਰਿਵਾਰ ਵਿਦਿਆਰਥਣ ਦੀ ਇਸ ਪ੍ਰਾਪਤੀ ਲਈ ਉਸਨੂੰ ਸ਼ੁਭਕਾਮਨਾਵਾਂ 🌟 ਦਿੰਦੇ ਹੋਏ ਆਗਾਮੀ ਮੁਕਾਬਲਿਆਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਦੀ ਕਾਮਨਾ ਕਰਦਾ ਹੈ 🏅🎊।

14/10/2025

ਗਰੇਵਾਲ ਪਰਿਵਾਰ ਵੱਲੋਂ ਆਪਣੀ ਬੇਟੀ ਦੇ
ਜਨਮਦਿਨ ਮੌਕੇ ਬੱਚਿਆਂ ਨੂੰ ਗਰਮ ਟਰੈਕ ਸੂਟ
ਵੰਡੇ ਜਾਣ ਤੇ
ਸਰਕਾਰੀ ਪ੍ਰਾਇਮਰੀ ਸਕੂਲ ਬੋਦਲਵਾਲਾ
ਬਲਾਕ ਸਿੱਧਵਾਂ ਬੇਟ-1 (ਲੁਧਿਆਣਾ) ਵੱਲੋਂ
ਪਰਿਵਾਰ ਦਾ ਬਹੁਤ ਬਹੁਤ ਧੰਨਵਾਦ

🌟 ਸਰਕਾਰੀ ਪ੍ਰਾਇਮਰੀ ਸਕੂਲ ਬੋਦਲਵਾਲਾ ਵੱਲੋਂ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ 🏅 🌟ਮਿਤੀ 9 ਅਕਤੂਬਰ ਨੂੰ ਗਾਲਿਬ ਕਲਾਂ ਵਿੱਚ ਆਯੋਜਿਤ ਸੈ...
13/10/2025

🌟 ਸਰਕਾਰੀ ਪ੍ਰਾਇਮਰੀ ਸਕੂਲ ਬੋਦਲਵਾਲਾ ਵੱਲੋਂ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ 🏅 🌟

ਮਿਤੀ 9 ਅਕਤੂਬਰ ਨੂੰ ਗਾਲਿਬ ਕਲਾਂ ਵਿੱਚ ਆਯੋਜਿਤ ਸੈਂਟਰ ਪੱਧਰੀ ਪ੍ਰਾਇਮਰੀ ਖੇਡ ਮੁਕਾਬਲਿਆਂ ਵਿੱਚ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਉਤਸ਼ਾਹ ਅਤੇ ਜੋਸ਼ ਨਾਲ ਭਰਪੂਰ ਭਾਗ ਲਿਆ।

ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੀ ਮਿਹਨਤ, ਜੁਝਾਰੂਪਣ ਅਤੇ ਖੇਡ ਪ੍ਰਤੀ ਲਗਨ ਕਾਬਿਲ-ਏ-ਤਾਰੀਫ਼ ਰਹੀ 👏

ਜੇਤੂ ਵਿਦਿਆਰਥੀਆਂ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ 🎖️ ਅਤੇ ਬਲਾਕ ਪੱਧਰ ਲਈ ਚੁਣਿਆ ਗਿਆ।

ਸਕੂਲ ਅਧਿਆਪਕਾਂ ਵੱਲੋਂ ਸਭ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਲੋਂ ਵਧਾਈਆਂ ਅਤੇ ਮੁਬਾਰਕਾਂ 💐🎉
ਤੁਹਾਡਾ ਸਹਿਯੋਗ ਅਤੇ ਹੌਸਲਾ-ਅਫਜ਼ਾਈ ਹੀ ਬੱਚਿਆਂ ਦੀ ਸਫਲਤਾ ਦਾ ਆਧਾਰ ਹੈ। 🙏

🌟📚 ਸਰਕਾਰੀ ਪ੍ਰਾਇਮਰੀ ਸਕੂਲ ਬੋਦਲਵਾਲਾ ਦੀ ਵੱਡੀ ਕਾਮਯਾਬੀ 📚🌟ਬਲਾਕ ਸਿੱਧਵਾਂ ਬੇਟ-1 ਦੇ ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮ...
25/08/2025

🌟📚 ਸਰਕਾਰੀ ਪ੍ਰਾਇਮਰੀ ਸਕੂਲ ਬੋਦਲਵਾਲਾ ਦੀ ਵੱਡੀ ਕਾਮਯਾਬੀ 📚🌟

ਬਲਾਕ ਸਿੱਧਵਾਂ ਬੇਟ-1 ਦੇ ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੋਦਲਵਾਲਾ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਮੱਲਾ ਮਾਰੀਆਂ 🏆✨।

🥇 ਪੰਜਾਬੀ ਭਾਸ਼ਣ ਪ੍ਰਤੀਯੋਗਤਾ ਵਿੱਚ
👉 ਵਿਰਾਜ ਸਿੰਘ ਤੇਜੀ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ।

🥈 ਹਿੰਦੀ ਭਾਸ਼ਣ ਪ੍ਰਤੀਯੋਗਤਾ ਵਿੱਚ
👉 ਹੇਮਲੱਤਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

🥇 ਪਹਾੜਿਆਂ ਦੇ ਮੁਕਾਬਲੇ ਵਿੱਚ
👉 ਗੁਰਫਤਿਹ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਸਾਰੇ ਸਕੂਲ, ਪਿੰਡ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ 🌟👏।

🙏 ਇਹ ਸਾਰੀ ਕਾਮਯਾਬੀ ਬੱਚਿਆਂ ਦੀ ਮਿਹਨਤ, ਅਧਿਆਪਕਾਂ ਦੀ ਰਾਹਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਨਾਲ ਸੰਭਵ ਹੋਈ।

ਸਾਨੂੰ ਆਪਣੇ ਵਿਦਿਆਰਥੀਆਂ ‘ਤੇ ਗਰਵ ਹੈ 💐💐



#ਸਿੱਖਿਆ #ਗਰਵ #ਸਫਲਤਾ #ਬੋਦਲਵਾਲਾ

16/08/2025

🌸🙏🌟 ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਮੁਬਾਰਕਾਂ 🌟🙏🌸

ਸਾਰਿਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਦੀਆਂ ਦਿਲੋਂ ਵਧਾਈਆਂ 🎉।

ਮਨਪ੍ਰੀਤ ਸਿੰਘ
ਈਟੀਟੀ ਅਧਿਆਪਕ
ਸਰਕਾਰੀ ਪ੍ਰਾਇਮਰੀ ਸਕੂਲ ਬੋਦਲਵਾਲਾ, ਬਲਾਕ ਸਿੱਧਵਾਂ ਬੇਟ -1 ਲੁਧਿਆਣਾ

ਇਹ ਤਿਉਹਾਰ ਸਾਨੂੰ ਪਿਆਰ ❤️, ਭਗਤੀ 🙏 ਅਤੇ ਸੱਚਾਈ ✨ ਦਾ ਸੰਦੇਸ਼ ਦਿੰਦਾ ਹੈ।

👧👦 ਬੱਚਿਆਂ ਲਈ ਰੌਚਕ ਜਾਣਕਾਰੀ 🎶🌙

🌙 ਜਨਮ ਦੀ ਰਾਤ – ਕ੍ਰਿਸ਼ਨ ਜੀ ਦਾ ਜਨਮ ਅੱਧੀ ਰਾਤ ਨੂੰ ਮਥੁਰਾ 🏰 ਵਿੱਚ ਹੋਇਆ।

🥛🧈 ਮੱਖਣ ਚੋਰ – ਉਹ ਬਚਪਨ ਵਿੱਚ ਗੁਆਲ ਬਾਲਾਂ ਨਾਲ ਖੇਡਦੇ 🎊 ਤੇ ਮੱਖਣ ਮਿਸਰੀ ਸ਼ਰਾਰਤ ਨਾਲ ਚੋਰੀ ਕਰ ਕੇ ਖਾਣ ਦੇ ਸ਼ੌਕੀਨ ਸਨ।

🎶🪈 ਮੁਰਲੀਧਰ – ਕ੍ਰਿਸ਼ਨ ਜੀ ਦੀ ਬਾਂਸਰੀ ਦੀ ਧੁਨ ਸੁਣਕੇ ਗਾਂਵਾਂ 🐄, ਮੋਰ 🦚 ਤੇ ਸਭ ਗੋਪੀਆਂ ਬਾਂਸੁਰੀ ਦੀ ਧੁਨ ਵਿਚ ਮਗਨ ਹੋ ਜਾਂਦੇ ਸਨ।

🦸‍♂️⚡ ਰੱਖਿਆਕਾਰ – ਉਹਨਾਂ ਨੇ ਦਾਨਵਾਂ ਨੂੰ ਮਾਰ ਕੇ ਲੋਕਾਂ ਦੀ ਰੱਖਿਆ ਕੀਤੀ ਅਤੇ ਧਰਮ ਦੀ ਰਾਖੀ ਕੀਤੀ।

📖🏹 ਗੀਤਾ ਦਾ ਉਪਦੇਸ਼ – ਮਹਾਭਾਰਤ ਵਿੱਚ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਗੀਤਾ ਦਾ ਗਿਆਨ ਦਿੱਤਾ ਜੋ ਅੱਜ ਵੀ ਸਾਡੀ ਜ਼ਿੰਦਗੀ ਦਾ ਰਾਹ ਦਿਖਾਉਂਦਾ ਹੈ।

🌺 ਆਓ ਬੱਚਿਓ, ਅਸੀਂ ਵੀ ਕ੍ਰਿਸ਼ਨ ਜੀ ਵਾਂਗ ਖੁਸ਼ਮਿਜ਼ਾਜ 😊, ਸੱਚੇ ✨ ਅਤੇ ਦਿਲੋਂ ਚੰਗੇ 💖 ਬਣੀਏ।

🎉🎊 ਇੱਕ ਵਾਰੀ ਫਿਰ ਸਭ ਨੂੰ ਜਨਮ ਅਸ਼ਟਮੀ ਦੀਆਂ ਲੱਖ-ਲੱਖ ਮੁਬਾਰਕਾਂ 🙏🌙🪈🐄🦚💐

Address

Jagraon
142026

Website

Alerts

Be the first to know and let us send you an email when GPS Bodalwala posts news and promotions. Your email address will not be used for any other purpose, and you can unsubscribe at any time.

Shortcuts

Share