Akal Academy PAWEN

Akal Academy PAWEN

Share

Akal Academy is a chain of 130 co-educational English medium low cost public schools following CBSE curriculum.

09/02/2026

More than education—character for life.
Akal Academy shapes young minds with wisdom, values, and purpose.

📢 Admissions Open

19/12/2025

ਸਫਰ-ਏ-ਸ਼ਹਾਦਤ

05/11/2025

ਕਲਿ ਤਾਰਣ ਗੁਰੁ ਨਾਨਕ ਆਇਆ ॥੨੩॥

ਧਰਤੀ ‘ਤੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਮਨੁੱਖਤਾ ਨੂੰ ਨਵਾਂ ਦਿਸ਼ਾ-ਨਿਰਦੇਸ਼ ਮਿਲਿਆ। ਉਨ੍ਹਾਂ ਨੇ ਸੱਚ, ਨਿਆਂ ਤੇ ਪ੍ਰੇਮ ਦਾ ਮਾਰਗ ਵਿਖਾ ਕੇ ਅਗਿਆਨਤਾ ਤੇ ਅਹੰਕਾਰ ਨੂੰ ਦੂਰ ਕੀਤਾ।
ਗੁਰੂ ਜੀ ਨੇ ਸਾਰੇ ਮਨੁੱਖਾਂ ਨੂੰ ਇਕਸਾਰਤਾ, ਸੇਵਾ ਤੇ ਨਿਮਰਤਾ ਦਾ ਪਾਠ ਪੜ੍ਹਾਇਆ। 556ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ‘ਤੇ ਆਓ, ਅਸੀਂ ਗੁਰੂ ਜੀ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਈਏ, ਚੜ੍ਹਦੀ ਕਲਾ ਵਿੱਚ ਰਹੀਏ ਅਤੇ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ।

04/11/2025

ਸਤਿਗੁਰ ਨਾਨਕ ਪ੍ਰਗਟਿਆ,
ਮਿਟੀ ਧੁੰਧੁ ਜਗਿ ਚਾਨਣੁ ਹੋਆ।।

ਧਰਤੀ ‘ਤੇ ਉਤਰਿਆ ਨੂਰ ਨਾਨਕ ਦਾ, ਮਿਟਾਇਆ ਅਗਿਆਨਤਾ ਦਾ ਅੰਧਕਾਰ, ਪ੍ਰੇਮ, ਸੱਚ ਤੇ ਨਿਆਂ ਦੀ ਜੋਤ ਜਗਾ ਕੇ ਮਨੁੱਖਤਾ ਨੂੰ ਏਕਤਾ ਦਾ ਪਾਠ ਪੜ੍ਹਾਇਆ।

ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ‘ਤੇ ਆਓ, ਗੁਰੂ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਚੜ੍ਹਦੀਕਲਾ ਵਿੱਚ ਰਹੀਏ ਤੇ ਸਰਬੱਤ ਦਾ ਭਲਾ ਮੰਗੀਏ।

Photos from Akal Academy PAWEN's post 27/10/2025

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੰਤ ਤੇਜਾ ਸਿੰਘ ਜੀ ਬੜੂ ਸਾਹਿਬ ਯਾਦਗਰੀ ਗੱਤਕਾ ਚੈਂਪੀਅਨਸ਼ਿਪ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ 25 ਅਕਤੂਬਰ ਨੂੰ ਕਰਵਾਈ ਗਈ,ਇਸ ਵਿੱਚ ਅਕਾਲ ਅਕੈਡਮੀ ਪਵੇਂ ਦੇ ਵਿਦਿਆਰਥੀ ਪ੍ਰਭਜੋਤ ਸਿੰਘ ,ਪਰਮਿੰਦਰ ਕੌਰ ,ਇਸ਼ਮੀਤ ਸਿੰਘ ,ਭਵਨੂਰ ਕੌਰ ,ਸਿਮਰਨਪ੍ਰੀਤ ਕੌਰ ,ਮਨਜੋਤ ਸਿੰਘ ,ਅਨੰਤਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਸਨਮਾਨ ਹਾਸਿਲ ਕੀਤਾ । ਇਹ ਗੱਤਕਾ ਚੈਂਪੀਅਨਸ਼ਿਪ, ਗੱਤਕਾ ਐਸੋਸੀਏਸ਼ਨ ਜਿਲ੍ਹਾ ਹੁਸ਼ਿਆਰਪੁਰ ਅਤੇ ਕਲਗੀਧਰ ਟਰੱਸਟ ਬੜੂ ਵੱਲੋਂ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਗੱਤਕਾ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਈ । ਜਿਸ ਦੀ ਮੇਜਬਾਨੀ ਭਾਈ ਹਰਜੀਤ ਸਿੰਘ ਜੀ ਬੜੂ ਸਾਹਿਬ, ਪ੍ਰਿੰਸੀਪਲ ਅਕਾਲ ਅਕੈਡੀ ਧੁੱਗਾ ਕਲਾਂ ਮੈਡਮ ਪਰਮਿੰਦਰ ਕੌਰ, ਪ੍ਰਿੰਸੀਪਲ ਅਕਾਲ ਅਕੈਡਮੀ ਮੱਖਣਗੜ ਮੈਡਮ ਸੁਖਵਿੰਦਰ ਕੌਰ, ਪ੍ਰਿੰਸੀਪਲ ਅਕਾਲ ਅਕੈਡਮੀ ਪਵੇਂ ਮੈਡਮ ਸੁਖਸ਼ਰਨ ਕੌਰ ਅਤੇ ਨਾਲ ਬੀਬੀ ਸਿਮਰਜੀਤ ਕੌਰ ਬੜੂ ਸਾਹਿਬ ਵੱਲੋਂ ਕੀਤੀ ਗਈ । ਇਸ ਗੱਤਕਾ ਮੁਕਾਬਲੇ ਸਿੰਗਲ ਸੋਟੀ ਫਾਈਟ, ਫਰੀ ਸੋਟੀ ਫਾਈਟ ਅਤੇ ਵਿਅਕਤੀਗਤ ਸ਼ਸਤਰ ਪ੍ਰਦਰਸ਼ਨ ਅੰਡਰ-11, ਅੰਡਰ-14 ਅਤੇ ਅੰਡਰ 17 ਸਾਲ ਦੇ ਖਿਡਾਰੀਆ ਦਰਮਿਆਨ ਕਰਵਾਇਆ ਗਿਆ । ਜਿਸ ਵਿੱਚ ਅਕਾਲ ਅਕੈਡਮੀ ਧੁੱਗਾ ਕਲਾਂ, ਪਵੇਂ, ਮੱਖਣਗੜ, ਖੇੜਾ,ਮਾਇਓਪੱਟੀ,ਰਸੂਲਪੁਰ ਬੇਟ, ਮੂਲਿਆਵਾਲ, ਅਕਾਲ ਸੁਜਾਨਪੁਰ, ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਸਪੋਰਟਸ ਕਲੱਬ, ਗੱਤਕਾ ਅਖਾੜਾ ਹਾਜੀਪੁਰ, ਸਰਦਾਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ, ਗੱਤਕਾ ਅਖਾੜਾ ਦਸੂਹਾ, ਗੋਲਡਨ ਈਗਲ ਗੱਤਕਾ ਅਖਾੜਾ, ਸੰਤ ਬਾਬਾ ਹਰਨਾਮ ਸਿੰਘ ਜੀ ਗੱਤਕਾ ਅਖਾੜਾ ਆਦਿ ਟੀਮਾਂ ਨੇ ਭਾਗ ਲਿਆ । ਸਾਰੀਆ ਹੀ ਟੀਮਾਂ ਨੇ ਬੜੇ ਹੀ ਉਤਸ਼ਾਹ ਅਤੇ ਅਨੁਸਾਸ਼ਨ ਨਾਲ ਮੁਕਾਬਲਿਆ ਵਿੱਚ ਹਿੱਸਾ ਲਿਆ।

26/10/2025

ਗੁਰੂ ਮਾਨਿਓ ਗ੍ਰੰਥ ਸੇਵਾ ਸੋਸਾਇਟੀ ਵੱਲੋਂ ,ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 21ਵਾਂ ਮਹਾਨ ਰੈਣਿ ਸਬਾੲੀ ਕੀਰਤਨ ਦਰਬਾਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਜੀ ਵਿਖੇ ਮਿਤੀ 25 ਅਕਤੂਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਗਿਆ ।ਜਿਸ ਵਿੱਚ ਅਕਾਲ ਅਕੈਡਮੀ ਪਵੇਂ ਦੇ ਬੱਚਿਆਂ ਨੇ ਵੀ ਬੜੇ ਉਤਸ਼ਾਹ ਨਾਲ ਭਾਗ ਲਿਆ ।ਗੁਰਲੀਨ ਕੌਰ ਜਮਾਤ ਪੰਜਵੀਂ ਨੇ ਦੁਮਾਲਾ ਸਜਾਉਣ ਵਿੱਚ ਪਹਿਲਾ ਸਥਾਨ ਅਤੇ ਸਵਾਲ ਜਵਾਬ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ । ਜਸਦੀਪ ਸਿੰਘ ਨੇ ਦਸਤਾਰ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਕਨਵਰਪ੍ਰਤਾਪ ਸਿੰਘ ਨੇ ਦਸਤਾਰ ਮੁਕਾਬਲੇ ਵਿੱਚ ਤੀਸਰਾ ਅਤੇ ਸਵਾਲ ਜਵਾਬ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ।

23/10/2025

We feel immense pleasure to share proud moment that our student Ranveer Singh received the CBSE Scholars Award for the excellent result in Grade 10th,The ceremony was organised by Akal Academy Baru Sahib.
With the guidance of our Principal Sukhsharan Kaur our Teacher Amandeep Kaur also honoured for the excellent Social Science result.
This event was a beautiful commendation to the hard work, dedication and preservance shown by our brilliant students and teachers.
Congratulations to our Akal Family for outstanding acheivment!

Want your school to be the top-listed School/college in Hoshiarpur?

Click here to claim your Sponsored Listing.

Location

Telephone

Address


Jhinger Kalan, Dasua
Hoshiarpur
144205

Opening Hours

Monday 8am - 3pm
Tuesday 8am - 3pm
Saturday 8am - 3pm