30/04/2026
ਮੁੱਖ ਅਧਿਆਪਕਾ ਮੈਡਮ ਸ਼੍ਰੀਮਤੀ ਪਰਮਿੰਦਰ ਕੌਰ ਪੀ ਐਮ ਸ਼੍ਰੀ ਸਰਕਾਰੀ ਹਾਈ ਸਕੂਲ ਮਿਆਣੀ ਜੀ ਨੂੰ ਸੇਵਾ ਮੁਕਤੀ ਦੀਆਂ ਬਹੁਤ ਬਹੁਤ ਮੁਬਾਰਕਾਂ, ਪ੍ਰਮਾਤਮਾ ਹਮੇਸ਼ਾ ਹੀ ਆਪ ਜੀ ਨੂੰ ਤੰਦਰੁਸਤੀ, ਚੜਦੀ ਕਲਾ ਬਖਸ਼ਣ ਤਾਂ ਜੋ ਆਪ ਦੇਸ਼ ਕੌਮ ਸਮਾਜ ਦੀ ਸੇਵਾ ਕਰ ਸਕੋ .
GOVT.HIGH SCHOOL MIANI ,BLOCK TANDA (Hoshiarpur)
30/04/2026
ਮੁੱਖ ਅਧਿਆਪਕਾ ਮੈਡਮ ਸ਼੍ਰੀਮਤੀ ਪਰਮਿੰਦਰ ਕੌਰ ਪੀ ਐਮ ਸ਼੍ਰੀ ਸਰਕਾਰੀ ਹਾਈ ਸਕੂਲ ਮਿਆਣੀ ਜੀ ਨੂੰ ਸੇਵਾ ਮੁਕਤੀ ਦੀਆਂ ਬਹੁਤ ਬਹੁਤ ਮੁਬਾਰਕਾਂ, ਪ੍ਰਮਾਤਮਾ ਹਮੇਸ਼ਾ ਹੀ ਆਪ ਜੀ ਨੂੰ ਤੰਦਰੁਸਤੀ, ਚੜਦੀ ਕਲਾ ਬਖਸ਼ਣ ਤਾਂ ਜੋ ਆਪ ਦੇਸ਼ ਕੌਮ ਸਮਾਜ ਦੀ ਸੇਵਾ ਕਰ ਸਕੋ .
16/11/2025
Cultural Events and Annual Prize Distribution (15.11.25)
15/08/2025
ਮਿਤੀ 15.08.2025 ਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੁਆਰਾ ਦਿੱਤੇ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਹਾਈ ਸਕੂਲ ਮਿਆਣੀ ਵਿੱਚ ਹੈਡਮਿਸਟ੍ਰੈਸ ਸ਼੍ਰੀਮਤੀ ਪਰਮਿੰਦਰ ਕੋਰ ਦੀ ਯੋਗ ਅਗਵਾਈ ਹੇਠ ਸਕੂਲ ਦੇ ਅਧਿਆਪਕਾਂ / SMC MEMBERS /ਵਿਦਿਆਰਥੀਆਂ ਨੇ 79ਵਾਂ ਆਜ਼ਾਦੀ ਦਿਵਸ ਮਨਾਇਆ ਗਿਆ |
08/08/2025
ਜੋਨ ਪੱਧਰੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਵਿਸ਼ੇਸ਼ ਮਾਨ ਸਨਮਾਨ ਸਕੂਲ ਮੁਖੀ ਮੈਡਮ ਪਰਮਿੰਦਰ ਕੌਰ ਵੱਲੋਂ ਕੀਤਾ ਗਿਆ .
🏅🏅🏅🏅🏅🏅🏅🏅🏅🏅🏅🏅🏅🏅🏅
06/08/2025
'ਏਕ ਪੇੜ ਮਾਂ ਕੇ ਨਾਮ 2.0' ਮੁਹਿੰਮ ਦੀ ਸ਼ੁਰੂਆਤ
ਸਕੂਲ ਮੁਖੀ ਮੈਡਮ ਪਰਮਿੰਦਰ ਕੌਰ ਵੱਲੋਂ ਅੱਜ ਪੀ.ਐਮ.ਸ਼੍ਰੀ ਸਰਕਾਰੀ ਹਾਈ ਸਕੂਲ ਮਿਆਣੀ ਵਿਖੇ ਆਪਣੀ ਸਵਰਗਵਾਸੀ ਮਾਤਾ ਸ਼੍ਰੀਮਤੀ ਹਰਜੀਤ ਕੌਰ ਜੀ ਦੀ ਮਿੱਠੀ ਯਾਦ ਵਿੱਚ ਮੌਲਸਰੀ ਦਾ ਪੇੜ ਲਗਾ ਕੇ ਕੀਤੀ ਗਈ.
ਇਸੇ ਲੜੀ ਤਹਿਤ ਵਿਦਿਆਰਥੀਆਂ ਨੂੰ ਆਪਣੇ ਘਰਾਂ ਵਿੱਚ ਲਾਉਣ ਲਈ ਸਕੂਲ ਸਟਾਫ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪੌਦੇ ਵੰਡੇ ਗਏ.
ਸਕੂਲ ਕੈਂਪਸ ਵਿੱਚ ਅਧਿਆਪਕਾਂ ਦੀ ਸਹਿਯੋਗ ਸਦਕਾ ਵਿਦਿਆਰਥੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ .
31/07/2025
ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ ਮਿਆਣੀ ਵਿਖੇ ਦੋ ਦਿਨਾਂ ਟੇਬਲ ਟੈਨਿਸ ਖੇਡ ਮੁਕਾਬਲੇ ਸਫਲਤਾਪੂਰਬਕ ਸਮਾਪਤ।
।ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀਮਤੀ ਲਲਿਤਾ ਅਰੋੜਾ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ),ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ, ਜੋਨ ਪ੍ਰਧਾਨ ਪ੍ਰਿੰਸੀਪਲ ਰਜੇਸ਼ ਕੁਮਾਰ ਅਤੇ ਜ਼ੋਨ ਸਕੱਤਰ ਸਰਬਜੋਤ ਸਿੰਘ ਦੀ ਅਗਵਾਈ ਹੇਠ ਅਤੇ ਹੈੱਡ ਮਿਸਟ੍ਰੈੱਸ ਮੈਡਮ ਪਰਮਿੰਦਰ ਕੌਰ ਦੀ ਦੇਖ ਰੇਖ ਵਿੱਚ ਪੀ.ਐਮ.ਸ਼੍ਰੀ ਸਰਕਾਰੀ ਹਾਈ ਸਕੂਲ ਮਿਆਣੀ ਵਿਖੇ 2 ਦਿਨਾਂ ਜੋਨ ਦੇ ਟੇਬਲ ਟੈਨਿਸ ਖੇਡ ਮੁਕਾਬਲਿਆਂ ਦੇ ਦੂਸਰੇ ਦਿਨ ਮੁਕਾਬਲੇ ਕਰਵਾਏ ਗਏ।ਆਪਣੇ ਸੰਬੋਧਨ ਵਿੱਚ ਮੈਡਮ ਪਰਮਿੰਦਰ ਕੌਰ ਨੇ ਜੇਤੂ ਖਿਡਾਰੀਆਂ,ਕੋਚ ਸਾਹਿਬਾਨ,ਖਿਡਾਰੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੀਆਂ ਜਿਲ੍ਹਾ ਪੱਧਰੀ ਖੇਡਾਂ ਵਿਚ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁਭ ਇੱਛਾਵਾਂ ਦਿਤੀਆਂ ।ਖੇਡ ਇੰਚਾਰਜ ਸ.ਬਲਵਿੰਦਰ ਸਿੰਘ ਨੇ ਦੱਸਿਆ ਕਿ ਟੇਬਲ ਟੈਨਿਸ ਦੇ ਹੋਏ ਅੰਡਰ 14 ਲੜਕਿਆਂ ਦੇ ਮੁਕਾਬਲੇ ਵਿੱਚ ਮੇਜ਼ਬਾਨ ਪੀ.ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਮਿਆਣੀ ਨੇ ਕੈਂਬਰਿਜ ਅਰਥ ਸਕੂਲ ਅਹੀਆਪੁਰ (ਟਾਂਡਾ) ਨੂੰ ਹਰਾਇਆ।
ਇਸੇ ਤਰ੍ਹਾਂ ਅੰਡਰ-17 ਦੇ ਲੜਕਿਆਂ ਦੇ ਮੁਕਾਬਲੇ ਵਿੱਚ ਵੀ ਮੇਜਵਾਨ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਮਿਆਣੀ ਦੀ ਟੀਮ ਨੂੰ ਜਿੱਤ ਪ੍ਰਾਪਤ ਹੋਈ,ਜਿਸ ਨੇ ਡਿਪਸ ਸਕੂਲ ਗਿਲਜੀਆਂ ਨੂੰ ਹਰਾਇਆ।ਅੰਡਰ 19 ਦੇ ਲੜਕਿਆਂ ਦੇ ਮੁਕਾਬਲੇ ਵਿੱਚ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਅਹੀਆਪੁਰ(ਟਾਂਡਾ) ਨੇ
ਪੀ.ਐਮ.ਸ਼੍ਰੀ ਸਰਕਾਰੀ ਹਾਈ ਸਕੂਲ ਮਿਆਣੀ ਨੂੰ ਹਰਾਇਆ। ਇਸ ਸਮੇਂ ਲੈਕ ਦੀਪਕ ਸੋਂਧੀ,ਲੈਕ ਗੁਰਚਰਨ ਸਿੰਘ ਵਿਸ਼ੇਸ਼ ਤੌਰ ਹਾਜਰ ਹੋ ਕੇ ਸਕੂਲ ਵਿਚ ਚੱਲ ਰਹੇ ਖੇਡ ਮੁਕਾਬਲਿਆਂ ਤੇ ਤਸੱਲੀ ਪ੍ਰਗਟ ਕੀਤੀ ਅਤੇ ਬਾਕੀ ਬੱਚਿਆਂ ਨੂੰ ਵੀ ਵੱਧ ਚੜ੍ਹ ਕੇ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ,ਦਿਨੇਸ਼ ਕੁਮਾਰ,ਕਮਲੇਸ਼ ਕੌਰ,ਸ਼ੀਤਲ ਕੌਰ,ਸ਼ਾਲੂ,ਰਜਿੰਦਰ ਕੌਰ,ਹਰੀਸ਼ ਕੁਮਾਰ,ਗੁਰਮੀਤ ਸਿੰਘ,ਪਰਮਜੀਤ ਕੌਰ,ਪਲਵਿੰਦਰ ਕੌਰ,ਪਵਨਦੀਪ ਕੌਰ,ਗੁਰਦੀਪ ਸਿੰਘ,ਬਿਮਲਾ, ਜੋਤੀ ਹਾਜ਼ਰ ਸਨ।
28/07/2025
ਦੋ ਦਿਨਾਂ ਜੋਨਲ ਟਾਂਡਾ-1 ਟੇਬਲ ਟੈਨਿਸ ਖੇਡਾਂ ਦੀ ਸ਼ੁਰੂਆਤ ਪੀ.ਐਮ .ਸ੍ਰੀ ਸਰਕਾਰੀ ਹਾਈ ਸਕੂਲ ਮਿਆਣੀ ਵਿਖੇ ਹੋਈ.
ਸਕੂਲ ਦੇ ਹੋਣਹਾਰ ਵਿਦਿਆਰਥਨਾਂ ਨੇ ਟੇਬਲ ਟੈਨਿਸ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ.
ਟੇਬਲ ਟੈਨਿਸ ਅੰਡਰ-14 ਲੜਕੀਆਂ - ਜੋਨਲ Ist
ਟੇਬਲ ਟੈਨਿਸ ਅੰਡਰ-17ਲੜਕੀਆਂ - ਜੋਨਲ 1st
ਟੇਬਲ ਟੈਨਿਸ ਅੰਡਰ-19 ਲੜਕੀਆਂ - ਜੋਨਲ 2nd
02/06/2025
Bharatiya Bhasha
Summer Camp Day-7 (02.06.2025)
02/06/2025
Bharatiya Bhasha
Summer Camp Day-6 (01.06.2025)