14/04/2026
ਵਿਸਾਖੀ, ਖਾਲਸਾ ਪੰਥ ਦੀ ਸਾਜਨਾ ਦਿਵਸ ਅਤੇ ਡਾ.ਬੀ.ਆਰ. ਅੰਬੇਦਕਰ ਜੈਅੰਤੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ...
ਸਾਰੇ ਸਮਾਜ ਦੀ ਭਲਾਈ,ਖੁਸ਼ਹਾਲੀ,ਤਰੱਕੀ ਲਈ ਨਿਰੰਤਰ ਯਤਨਸ਼ੀਲ ਅਦਾਰਾ।ਆਓ ਸਾਰੇ ਰਲ ਮਿਲ ਕੇ ਹੰਭਲਾ ਮਾਰੀਏ ਜੀ....
14/04/2026
ਵਿਸਾਖੀ, ਖਾਲਸਾ ਪੰਥ ਦੀ ਸਾਜਨਾ ਦਿਵਸ ਅਤੇ ਡਾ.ਬੀ.ਆਰ. ਅੰਬੇਦਕਰ ਜੈਅੰਤੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ...
13/04/2026
Recent visit by batch of Bham School 1980-81
13/04/2026
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਮ ਜਿਲਾ ਹੁਸ਼ਿਆਰਪੁਰ ਦੀਆਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾ ਨੇ ਸਲਾਨਾ ਪ੍ਰੀਖਿਆ 2025-26 ਵਿਚੋਂ ਬਾਜੀ ਮਾਰੀ.... ਬਹੁਤ ਬਹੁਤ ਮੁਬਾਰਕਾਂ ਜੀ...।
12/04/2026
ਛੇਵੀਂ, ਸੱਤਵੀਂ,ਨੌਵੀਂ ਅਤੇ 11ਵੀਂ ਜਮਾਤ ਦੇ ਸਲਾਨਾ ਪ੍ਰੀਖਿਆਵਾਂ ਵਿੱਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਦਾਰ ਰਸ਼ਪਾਲ ਸਿੰਘ ਜੀ ਕਨੇਡਾ ਨੇ ਆਪਣੇ ਸਤਿਕਾਰਯੋਗ ਚਾਚਾ ਜੀ ਸ਼੍ਰੀ ਹਰੀ ਸਿੰਘ ਜਸਵਾਲ ਜੀ ਰਾਹੀਂ 15,000 ਦਾ ਨਕਦ ਇਨਾਮ ਭੇਜਿਆ। ਇਸ ਮੌਕੇ ਤੇ 1980-81 ਦੀ ਦਸਵੀਂ ਜਮਾਤ ਦੇ ਵਿਦਿਆਰਥੀ ਅਤੇ ਉਹਨਾਂ ਨੂੰ ਪੜਾਉਣ ਵਾਲੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸ੍ਰੀ ਅਮੋਲਕ ਚੰਦ ਜੀ,ਸ੍ਰੀ ਰਵਿੰਦਰ ਪਾਲ ਜੀ,ਸਰਦਾਰ ਬਲਬੀਰ ਸਿੰਘ ਜੀ,ਸਰਦਾਰ ਪ੍ਰਿਥੀਪਾਲ ਸਿੰਘ ਜੀ, ਭਾਮ ਸਕੂਲ ਦੇ ਬਹੁਤ ਹੀ ਪਤਵੰਤੇ ਸੱਜਣ ਸਰਦਾਰ ਹਰੀ ਸਿੰਘ ਜੀ ਜਸਵਾਲ ਉੱਘੇ ਸਮਾਜ ਸੇਵੀ, ਭਾਮ ਸਕੂਲ ਦੇ ਸਟਾਫ ਮੈਂਬਰ ਅਤੇ ਵਿਦਿਆਰਥੀ ਸ਼ਾਮਿਲ ਸਨ। ਸਰਦਾਰ ਰਸ਼ਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
Sardar Rashpal Singh Ji Canada sent a cash prize of Rs. 15,000 to the students who secured positions in the annual examinations of classes 6, 7, 9 and 11 through his respected uncle Shri Hari Singh Jaswal Ji. On this occasion, the students of class 10 of 1980-81 and their very respected teachers Shri Amolak Chand Ji, Shri Ravinder Pal Ji, Sardar Balbir Singh Ji, Sardar Prithipal Singh Ji, the very respected gentleman of Bham School, Sardar Hari Singh Ji Jaswal, eminent social workers, staff members and students of Bham School were present. Many thanks to Sardar Rashpal Singh Ji.
ਸਾਲ 1980-81 ਦੇ ਦਸਵੀਂ ਜਮਾਤ ਦੇ ਵਿਦਿਆਰਥੀ ਅਤੇ ਉਹਨਾਂ ਦੇ ਸਤਿਕਾਰਯੋਗ ਅਧਿਆਪਕ ਸ੍ਰੀ ਅਮੋਲਕ ਚੰਦ ਜੀ, ਸ਼੍ਰੀ ਰਵਿੰਦਰ ਪਾਲ ਜੀ,ਸ ਬਲਵੀਰ ਸਿੰਘ ਜੀ,ਸ ਪ੍ਰਿਥੀਪਾਲ ਸਿੰਘ ਜੀ ਨੇ ਭਾਮ ਸਕੂਲ ਦੇ ਸਟਾਫ ਮੈਂਬਰਾਂ ਨਾਲ ਚਾਹ ਦਾ ਕੱਪ ਸਾਂਝਾ ਕੀਤਾ।
ਭਾਮ ਸਕੂਲ ਦੇ 1980-81 ਦਸਵੀਂ ਜਮਾਤ ਦੇ ਵਿਦਿਆਰਥੀ ਰਹੇ ਡਾ. ਕੁਲਤਰਨ ਜੀਤ ਸਿੰਘ ਸਾਬਕਾ ਜਿਲਾ ਸਿੱਖਿਆ ਅਫਸਰ ਆਪਣੇ ਸਤਿਕਾਰਯੋਗ ਅਧਿਆਪਕਾਂ ਸ੍ਰੀ ਅਮੋਲਕ ਚੰਦ ਜੀ ,ਸ਼੍ਰੀ ਰਵਿੰਦਰ ਪਾਲ ਜੀ , ਸ੍ਰ.ਪ੍ਰਿਥੀਪਾਲ ਸਿੰਘ ਜੀ, ਸ੍ਰ ਬਲਵੀਰ ਸਿੰਘ ਜੀ ਦੀ ਹਾਜਰੀ ਵਿੱਚ ਆਪਣੇ ਉਸ ਸਮੇਂ ਦੇ ਵਿਦਿਆਰਥੀ ਸਾਥੀਆਂ ਨੂੰ ਯਾਦ ਕਰਦੇ ਹੋਏ। ਉਹਨਾਂ ਨੇ ਆਪਣੇ ਅਧਿਆਪਕਾਂ ਅਤੇ ਸਾਥੀਆਂ ਨੂੰ ਅੱਜ ਵਿਸ਼ੇਸ਼ ਤੌਰ ਤੇ ਭਾਮ ਸਕੂਲ ਵਿੱਚ ਸੱਦਾ ਪੱਤਰ ਦਿੱਤਾ ਸੀ ਤਾਂ ਜੋ ਮੁੜ ਕੇ ਉਹੀ ਪੁਰਾਣੇ ਪਲ਼ ਮਾਣ ਸਕਣ। ਸਾਰਿਆਂ ਦਾ ਭਾਮ ਸਕੂਲ ਵਿਖੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ ਜੀ।
ਡਾ.ਕੁਲਤਰਨ ਜੀਤ ਸਿੰਘ ਸਾਬਕਾ ਜਿਲਾ ਸਿੱਖਿਆ ਅਫਸਰ ਜੋ ਕਿ ਭਾਮ ਸਕੂਲ ਦੇ 1980-81 ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀ ਰਹੇ ਹਨ। ਉਹ ਆਪਣੇ ਸਤਿਕਾਰਯੋਗ ਅਧਿਆਪਕਾਂ ਸ੍ਰੀ ਅਮੋਲਕ ਚੰਦ ਜੀ, ਸ੍ਰ ਬਲਵੀਰ ਸਿੰਘ ਜੀ,ਸ੍ਰੀ ਰਵਿੰਦਰ ਪਾਲ ਸ਼ਰਮਾ ਜੀ ਸ੍ਰ ਪ੍ਰਿਥੀਪਾਲ ਸਿੰਘ ਜੀ ਤੇ ਆਪਣੇ ਵਿਦਿਆਰਥੀ ਸਾਥੀਆਂ, ਭਾਮ ਸਕੂਲ ਦੇ ਪਤਵੰਤੇ ਸੱਜਣਾਂ ਸਰਦਾਰ ਹਰੀ ਸਿੰਘ ਜਸਵਾਲ ,ਸ੍ਰੀ ਹਰੀ ਸਿੰਘ ਜਸਵਾਲ,ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ।
ਡਾ. ਕੁਲਤਰਨਜੀਤ ਸਿੰਘ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਭਾਮ ਸਕੂਲ ਦੇ ਵਿਦਿਆਰਥੀਆਂ ਨੂੰ ਸਫਲਤਾ ਦਾ ਮੰਤਰ ਦੱਸਦੇ ਹੋਏ।
ਸ੍ਰੀ ਅਮੋਲਕ ਚੰਦ ਜੀ ਨੇ ਭਾਮ ਸਕੂਲ ਵਿਖੇ 17.4.1980 ਤੋਂ 1.05.1984 ਤੱਕ ਆਪਣੀਆਂ ਅਧਿਆਪਨ ਸੇਵਾਵਾਂ ਨਿਭਾਈਆਂ। ਆਪ ਜੀ ਸਰਕਾਰੀ ਹਾਈ ਸਕੂਲ ਲਹਿਲੀ ਕਲਾਂ ਤੋਂ ਬਤੌਰ ਹੈਡ ਮਾਸਟਰ ਰਿਟਾਇਰ ਹੋਏ ਹਨ। ਉਹ ਆਪਣੇ ਉਸ ਸਮੇਂ ਦੇ ਅਧਿਆਪਕਾਂ ਅਤੇ ਉਸ ਸਮੇਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਭਾਮ ਦੇ ਵਿਦਿਆਰਥੀਆਂ ਨੂੰ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ...।
10/04/2026
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਮ ਹੁਸ਼ਿਆਰਪੁਰ ਵਿਖੇ ਸਾਲ 1980-81 ਵਿੱਚ 10ਵੀਂ ਜਮਾਤ ਪਾਸ ਕਰਕੇ ਗਏ ਵਿਦਿਆਰਥੀ ਅਤੇ ਉਹਨਾਂ ਪੜ੍ਹਾਉਣ ਵਾਲੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਆਏ। ਇਹ ਉਪਰਾਲਾ ਸ਼੍ਰੀ ਕੁਲਤਰਨਜੀਤ ਸਿੰਘ (ਡਾ).ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ ਜੀ ਅਤੇ ਸ਼੍ਰੀ ਜਸਵਿੰਦਰ ਸਿੰਘ ਜੀ ਭਾਮ ਸੇਵਾ ਮੁਕਤ ਆਧਿਆਪਕ ਵਲੋਂ ਕੀਤਾ ਗਿਆ। ਜਿਹਨਾਂ ਨੇ ਉਸ ਸਮੇਂ ਦੇ ਆਪਣੇ ਅਧਿਆਪਕ ਸ਼੍ਰੀ ਅਮੋਲਕ ਚੰਦ ਜੀ,ਸ਼੍ਰੀ ਰਵਿੰਦਰ ਪਾਲ ਜੀ, ਸ੍ਰ ਬਲਵੀਰ ਸਿੰਘ ਜੀ, ਸ੍ਰ ਪ੍ਰਿਥੀਪਾਲ ਸਿੰਘ ਜੀ ਦੇ ਨਾਲ ਨਾਲ ਉਸ ਸਮੇਂ ਦੇ ਸਹਿਪਾਠੀਆਂ ਨੂੰ ਵੀਂ ਆਪਣੇ ਨਾਲ ਲਿਆਂਦਾ। ਇਹ ਸਾਰੇ ਵਿਦਿਆਰਥੀ ਹੁਣ ਵੱਖ ਵੱਖ ਉੱਚੇ ਅਹੁਦਿਆਂ ਤੇ ਸੇਵਾ ਮੁਕਤ ਹੋ ਕੇ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ।ਇਹਨਾਂ ਸਾਰਿਆਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਭਾਮ ਸਕੂਲ ਦੇ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਨਾਲ ਸੇਧ ਦਿੱਤੀ।ਇਹਨਾਂ ਸਭ ਦੇ ਸਕੂਲ ਆਉਣ ਨਾਲ ਬਹੁਤ ਚੰਗਾ ਅਨੁਭਵ ਹੋਇਆ,ਬਹੁਤ ਪ੍ਰੇਰਣਾ ਮਿਲੀ। ਸ਼੍ਰੀ ਕੁਲਤਰਨਜੀਤ ਸਿੰਘ ਤੇ ਉਹਨਾਂ ਸਾਥੀਆਂ ਵਲੋਂ ਸਕੂਲ ਨੂੰ 5100/- ਅਤੇ ਇਕ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ।ਇਸ ਸਮੇਂ ਸ੍ਰ ਹਰੀ ਸਿੰਘ ਜੀ ਜਸਵਾਲ ਅਤੇ ਸ਼੍ਰੀ ਹਰੀ ਸਿੰਘ ਜੀ ਵਲੋਂ ਅਤੇ ਸਾਰੇ ਸਟਾਫ਼ ਮੈਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਧੰਨਵਾਨ ਸਹਿਤ ਯਾਦ ਚਿੰਨ੍ਹ ਵੀ ਭੇੱਟ ਕੀਤੇ।
Today, students who passed 10th standard in the year 1980-81 and the very respected teachers who taught them came to Government Senior Secondary School Bham Hoshiarpur. This effort was taken by Mr. Kultranjit Singh (Dr.), former District Education Officer and Mr. Jaswinder Singh Ji, retired teacher of Bham. Who brought their then teachers Mr. Amolak Chand Ji, Mr. Ravinder Pal Ji, Mr. Balvir Singh Ji, Mr. Prithipal Singh Ji as well as their classmates of that time with them. All these students are now living a happy life after retiring in various high positions. All of them shared their old memories. They guided the students of Bham School with many good things. It was a very good experience and a lot of inspiration with all of them coming to the school. Shri Kultranjit Singh and his colleagues presented Rs. 5100/- and a memento to the school. At this time, Shri Hari Singh Ji Jaswal and Shri Hari Singh Ji and all the staff members also presented mementos along with big thanks to the guests who had come.
10/04/2026
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਮ ਵਿਖੇ 6ਵੀਂ, 7ਵੀਂ, 9ਵੀਂ ਅਤੇ 11ਵੀਂ ਜਮਾਤ ਦੇ ਸਾਲਾਨਾ ਨਤੀਜਾ 2025-26 ਵਿੱਚੋਂ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਦਾਰ ਰਸ਼ਪਾਲ ਸਿੰਘ ਜੀ ਕੈਨੇਡਾ ਨੇ ਕ੍ਰਮਵਾਰ 1500,1000 ਤੇ 500 ਰੁਪਏ ਨਕਦ ਇਨਾਮ ਆਪਣੇ ਅਜ਼ੀਜ਼ ਚਾਚਾ ਜੀ ਸ਼੍ਰੀ ਹਰੀ ਸਿੰਘ ਜਸਵਾਲ ਜੀ ਰਾਹੀਂ ਭੇਜੇ। ਇਹ ਇਨਾਮ ਉਹਨਾਂ ਨੇ ਅੱਜ ਸਾਲ 1980-81 ਵਿੱਚ ਸਕੂਲ ਵਿਚੋਂ ਪੜ੍ਹ ਕੇ ਗਏ ਵਿਦਿਆਰਥੀਆਂ ਅਤੇ ਪੜ੍ਹਾ ਕੇ ਗਏ ਆਧਿਆਪਕਾਂ ਦੀ ਹਾਜ਼ਰੀ ਵਿੱਚ ਤਕਸੀਮ ਕੀਤੇ। ਸਰਦਾਰ ਰਸ਼ਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ।Today, Sardar Rashpal Singh ji Canada sent cash prizes of Rs 1500, 1000 and 500 respectively to the students who came first, second and third in the annual results 2025-26 of 6th, 7th, 9th and 11th classes at Government Senior Secondary School Bham through his beloved uncle Shri Hari Singh Jaswal ji. He distributed these prizes today in the presence of the students who studied in the school in the year 1980-81 and the teachers who taught there. Many thanks to Sardar Rashpal Singh ji.
ਸ੍ਰੀ ਪਰਸ਼ੋਤਮ ਲਾਲ ਮਹਿਮੀ ਜੀ ਦੀ ਰਿਟਾਇਰਮੈਂਟ ਪਾਰਟੀ ਦੇ ਸਮਾਗਮ ਤੇ ਭਾਮ ਸਕੂਲ ਦੇ ਵੋਕੇਸ਼ਨਲ ਟਰੇਨਰ ਸ੍ਰੀ ਵਿਨੋਦ ਕੁਮਾਰ ਜੀ ਉਹਨਾਂ ਲਈ ਆਪਣੀ ਕਵਿਤਾ ਪੇਸ਼ ਕਰਦੇ ਹੋਏ...