01/09/2022
ਬਾਬਾ ਬੜਬੋਲਾ ਆਖੇ ਗੱਲ ਸੱਚੀ
Contact information, map and directions, contact form, opening hours, services, ratings, photos, videos and announcements from ਬਾਬਾ ਬੜਬੋਲਾ ਆਖੇ ਗੱਲ ਸੱਚੀ, Education, Hoshiarpur.
01/09/2022
04/09/2017
20/02/2016
ੲਿਸ ਦਾ ਕ੍ਰਿਪਾ ਚਲਾੳੁਣ ਦਾ ਢੰਗ ਵੀ ਅਜੀਬ ਹੈ
16/01/2016
ਬੁੱਗ __________
ਸਾਡੇ ਜੈਤੋ ਨੇੜ ਿੲੱਕ ਪਿੰਡ ਜੀਹਦਾ ਨਾਮ ਚੈਨਾ ਉਸ ਪਿੰਡ ਰਹਿੰਦੇ ਮਿੱਤਰ ਨੇ ਆਪਣੇ ਪਿੰਡ ਰਹਿੰਦੇ ਇੱਕ ਬੁੱਗ ਬਾਰੇ ਚਾਨਣਾ ਪਾਇਆ ਜੋ ਤੁਹਾਡੇ ਨਾਲ ਸਾਂਝਾ ਕਰ ਰਿਹਾ l ਬੁੱਗ ਦਾ ਮਤਲਬ ਬੱਸ ਬੁੱਗ ਹੀ ਹੁੰਦਾ " ਬੁੱਗ"
ਪਹਿਲਾਂ ਇਸ ਬੁੱਗ ਦੀ ਜੀਉਗਰਾਫੀ ਬਾਰੇ ਗੱਲ ਕਰਦੇ ਿੲਹ ਬੁੱਗ ਪੰਜਾਬ ਦੇ ਕਰਜ਼ੇ ਵਾਂਗਰਾਂ ਫੈਲਿਆ ਹੋਿੲਆ ਤੇ ਬਾਦਲ ਸਾਬ ਵਾਂਗ ਆਪ ਖੜਨ ਬੈਹਣ ਤੌ ਵੀ ਗਿਆ ਗੁਜ਼ਰਿਆ ਸੀ l ਸਕੂਲ ਟੈਂਮ ਤੌ ਹੀ ਇਹਦਾ ਇਹੀ ਹਾਲ ਸੀ ਕੇਰਾਂ ਕਲਾਸ ਵਿੱਚ ਆਇਆ ਨਵਾਂ ਨਵਾਂ ਮਾਹਟਰ ਆਵਦੀ ਮਾਹਟਰੀ ਝਾੜੀ ਜਾਵੇ ਅਖੇ ਮੇਰੀ ਕਲਾਸ ਚ ਕਿਸੇ ਨੇ ਤਿੰਨ ਪੰਜ ਨਹੀਂ ਕਰਨੀ ਨਹੀਂ ਮੇਰੇ ਤੌ ਕਿਸੇ ਲਿਹਾਜ਼ ਦੀ ਉਮੀਦ ਨਾ ਕਰਿਉ ਜੇ ਕਿਸੇ ਨੇ ਤਿੰਨ ਪੰਜ ਕਰਨੀ ਹੁਣ ਦੱਸ ਦਿਉ ਆਪਾ ਕਲਾਸ ਸ਼ੁਰੂ ਹੋਣ ਤੌ ਪਹਿਲਾਂ ਹੀ ਵੇਖ ਲਈਏ l ਕਿਸੇ ਵਹਿਬਤੀ ਜੇ ਜੁਆਕ ਨੇ ਮਗਰੋਂ ਇਹਦੀ ਬਾਂਹ ਚੱਕ ਕਿ ਖੜੀ ਕਰਤੀ ਮਾਸਟਰ ਨੇ ਬਿੰਦ ਨਾ ਲਾਇਆ ਬੁੱਗ ਕੱਟੇ ਵਾਂਗਰਾਂ ਢਾਹ ਲਿਆ l
ਇਸੇ ਤਰਾਂ ਪੇਪਰਾਂ ਦੇ ਦਿਨਾਂ ਚ ਸਕੂਲ ਦੇ ਮਾਸਟਰਾਂ ਨੇ ਨਕਲ ਮਾਰਨ ਦੀ ਖੁੱਲ ਦੇ ਦਿੱਤੀ l ਪਰ ਨਾਲ ਹੀ ਤਾੜਨਾ ਕਰਤੀ ਕਿ ਜੇ ਕਿਸੇ ਤੌ ਕੁੱਝ ਫੜਿਆ ਗਿਆ ਤਾਂ ਸਵਾਰੀ ਆਵਦੇ ਸਮਾਨ ਦੀ ਆਪ ਜ਼ੁੰਮੇਵਾਰ ਹੋਵੇਗੀ l ਉਹੀ ਗੱਲ ਫਲੈਂਗ ਪੈਗੀ ਸਕੂਲ ਨੂੰ ਇਹਨਾਂ ਦੀ ਕਲਾਸ ਵਾਲੇ ਮਾਸਟਰ ਨੇ ਕਹਿਤਾ ਆਵਦਾ ਆਵਦਾ ਸਮਾਨ ਸਾਂਭ ਲਵੋ ਉੱਥੇ ਤਾਂ ਮਿੰਟ ਨਹੀਂ ਲੱਗਿਆ ਪਰਚੀਆ ਦਾ ਢੇਰ ਲੱਗ ਗਿਆ ਹੁਣ ਸਮੱਸਿਆ ਿੲਹ ਸੀ ਬਈ ਸਾਂਭਦੇ ਕਿੱਥੇ ਇੱਕ ਮਜਬੀ ਸਿੱਖਾਂ ਦੇ ਛੋਹਰ ਨੇ ਬੁੱਗ ਦਾ ਇੱਕ ਪਾਸਾ ਬੜਾ ਔਖਾ ਜਿਹਾ ਹੋ ਕਿ ਚੱਕਿਆ ਤੇ ਸਾਰੀ ਇਤਰਾਜ ਯੋਗ ਸਮੱਗਰੀ ਹੇਠਾਂ ਤੁੰਨਤੀ l ਫਲੈਂਗ ਨੇ ਬਥੇਰੇ ਖੁੰਜਾ ਖੋਲੇ ਫਰੋਲੇ ਪਰ ਬੁੱਗ ਨੂੰ ਨਹੀਂ ਉਠਾਲਿਆ l
ਸਕੂਲ ਤੌ ਬਾਅਦ ਪਿੰਡ ਆਲੀ ਸਾਰੀ ਜਨਤਾ ਦੀ ਕਿਤੇ ਨਾ ਕਿਤੇ ਗਾਹਟੀ ਪਾਈ ਹੋਇਆ ਕਰੇ ਫ਼ੋਨ ਤੇ ਆਥਣ ਸਵੇਰ ਭਵਿਖ ਦੀਆਂ ਯੋਜਨਾਵਾਂ ਉਲੀਕੀਆ ਜਾਇਆ ਕਰਨ ਜੁਆਕਾ ਦੇ ਨਾਮ ਰੱਖਣ ਤੌ ਲੈ ਕਿ ਕਿਹੜੇ ਸਕੂਲ ਪੜਨ ਲਾਉਣ ਦੀਆਂ ਭਵਿੱਖੀ ਯੋਜਨਾਵਾਂ ਪਰ ਬੁੱਗ ਵਿਚਾਰਾ ਕੱਲ੍ਹਾ ਕੇਹਰਾ ਜਨਤਾ ਵੰਨੀ ਵੇਖ ਝੂਰੀ ਜਾਇਆ ਕਰੇ l ਜਨਤਾ ਚੱੌ ਕਿਸੇ ਨੇ ਿੲਹਨੂੰ ਵੀ ਨੰਬਰ ਦੇਤਾ ਕਿਸੇ ਕੁੜੀ ਦਾ ਤੇ ਕਹਿਤਾ ਬਈ ਥੋੜੇ ਹੱਥ ਪੈਰ ਮਾਰੇ ਤੌ ਿੲਹ ਗੱਲ ਕਰ ਲੈਂਦੀ l ਦੋ ਤਿੰਨ ਦਿਨਾਂ ਦੀ ਅਣਥੱਕ ਮੇਹਨਤ ਤੌ ਬਾਅਦ ਬੁੱਗ ਦੀਆਂ ਆਸਾਂ ਨੂੰ ਵੀ ਬੂਰ ਪੈ ਗਿਆ ਹੁਣ ਬੁੱਗ ਵੀ ਸਟਾਰਟ ਹੋ ਗਿਆ ਪੂਰਾ ਗੱਲਾਂ ਦਾ ਕੜਾਹ ਬਣਾਇਆ ਕਰੇ l ਕੁੜੀ ਉਹ ਬਰਨਾਲੇ ਅੱਲ ਦੇ ਸੇਠਾਂ ਦੀ ਸੀ ਤਕੜੇ ਘਰੋਂ ਬੱਸ ਗੱਲਾਂ ਮਾਰਨ ਦਾ ਉਹਨੂੰ ਵੀ ਭੁਸ ਜਿਹਾ ਹੀ ਸੀ ਤੇ ਬੁੱਗ ਕਦੇ ਅੰਡੈਵਰ ਤੇ ਕਦੇ ਪਜਾਇਰੋ ਤੇ ਗੱਲਾਂ ਗੱਲਾਂ ਵਿੱਚ ਹੀ ਚੰਡੀਗੜ੍ਹ ਕਦੇ ਮਨਾਲੀ ਘੁੰਮ ਆਇਆ ਕਰੇ l ਜੀਹਨੂੰ ਕੋਈ ਸੜਿਆ ਸੈਂਕਲ ਪਿੰਡ ਚ ਮੰਗਵਾਂ ਨਹੀਂ ਦਿੰਦਾ ਸੀ ਉਹ ਹੁਣ ਭੱਠਿਆ ਦਾ ਮਾਲਕ ਬਣਿਆ ਬੈਠਾ l ਕੁੜੀ ਨੇ ਬਥੇਰਾ ਕਹਿਣਾ ਆਜਾ ਮਿਲ ਜਾ ਫਿਰ ਘਰ ਦਿਆ ਨਾਲ ਮਿਲ ਕਿ ਅੱਗੇ ਦੀ ਗੱਲ ਤੋਰਦੇ ਪਰ ਬੁੱਗ ਕਿਵੇਂ ਜਾਵੇ ਸਥਿਤੀ ਬੜੀ ਵਿਸਫੋਟਕ ਜਿਹੀ ਬਣ ਜਾਇਆ ਕਰੇ l ਅਖੀਰ ਮਰਦੀ ਨੇ ਅੱਕ ਚੱਬਿਆ ਹਾਰ ਕਿ ਜੇਠ ਨਾਲ ਲਾਂਈਆ ਵਾਂਗ ਓਸ ਬੀਬੀ ਨੇ ਨਵੇਂ ਥਾਂ ਗਾਹਟੀ ਪਾ ਲਈ ਇੱਧਰ ਬੁੱਗ ਨਾਲ ਵੀ ਗੱਲ ਕਰਿਆ ਕਰੇ l ਉਹ ਬਾਈ ਤਾਂ ਬਾਹਲਾ ਤੱਤਾ ਲੱਕਣ ਵਾਲਾ ਹਫ਼ਤੇ ਚ ਈ ਘਰੋ ਭਜਾ ਕਿ ਲੈ ਗਿਆ l ਕੁੜੀ ਜਾਂਦੀ ਜਾਂਦੀ ਮੋਟੇ ਪੈਸਿਆਂ ਤੇ ਗਹਿਣੇ ਗੱਟੇ ਤੇ ਵੀ ਹੱਥ ਫੇਰ ਗਈ ਿੲੱਕ ਸੀ ਨਬਾਲਗ਼ l ਸੇਠ ਠਾਣੇ ਜਾ ਵੱਜੇ ਆਖਿਰ ਜਾਣਾ ਈ ਸੀ l ਠਾਣੇਦਾਰ ਨੇ ਸਾਰੀਆਂ ਕਾਲ ਡਟੇਲ ਕਢਵਾ ਲਈਆ ਜੀਹਦੇ ਵਿੱਚ ਬੁੱਗ ਦਾ ਨੰਬਰ ਚਮਕਦੇ ਸਿਤਾਰੇ ਵਾਂਗਰਾਂ ਮੱਥੇ ਚ ਵੱਜਿਆ ਸੇਠਾਂ ਦੇ ਵੀ ਤੇ ਠਾਣੇਦਾਰ ਦੇ ਵੀ l ਠਾਣੇਦਾਰ ਨੇ ਗਾਰਦ ਬੁੱਗ ਦੇ ਪਿੰਡ ਭੇਜਤੀ ਤੇ ਬੁੱਗ ਚੱਕ ਲਿਆ l ਚੱਕਣਾਂ ਈ ਪੈਣਾ ਸੀ ਆਪ ਤਾਂ ਉਹ ਕੈਂਟਰ ਚ ਚੜਨ ਵਾਲੇ ਹਾਲਾਤ ਚ ਨਹੀਂ ਸੀ ਨਾਲੇ ਤਾਂ ਪੁਲਿਸ ਆਲੇ ਉਹਨੂੰ ਨੀਲੇ ਜਿਹੇ ਕੈਂਟਰ ਚ ਲੋਡ ਕਰੀ ਜਾਣ ਸਾਹੋ ਸਾਹੀ ਹੋਏ ਤੇ ਨਾਲੇ ਆਪੋ ਵਿੱਚ ਗੱਲਾਂ ਕਰਨ ਇਹ ਤਾਂ ਸਾਲਾ ਆਪ ਨਹੀਂ ਭੱਜ ਸਕਦਾ ਕਿਸੇ ਨੂੰ ਕੀ ਭਜਾਊ l
ਕਰਦੇ ਕਰਾਉਂਦੇ ਠਾਣੇ ਪਹੁੰਚ ਗਏ ਤਾਂ ਠਾਣੇਦਾਰ ਕਹਿੰਦਾ ਹਾਂ ਬਈ ਲਿਆਂਦਾ ਮਿਰਜ਼ਾ ! ਪੁਲਿਸ ਆਲੇ ਕਹਿੰਦੇ ਜੀ ਜਨਾਬ , ਕਿੱਥੇ ਆ ਉਹ ! ਜੀ ਕੈਂਟਰ ਚ ,
ਠਾਣੇਦਾਰ - ਲੈ ਹੁਣ ਮੇਰੇ ਸਾਲੇ ਨੂੰ ਸੰਗ ਲੱਗਦੀ ਆਖੋ ਸਹੁਰੀ ਆਇਆ ਤੇਰੀ ਸੇਵਾ ਪਾਣੀ ਕਰਦੇ ਆ ਹੇਠਾਂ ਉਤਰ ਆ l
ਐਨਾ ਕਹਿ ਜਦੋਂ ਠਾਣੇਦਾਰ ਨੇ ਕੈਂਟਰ ਦਾ ਦਰਵਾਜ਼ਾ ਖੋਲਿਆ ਬੁੱਗ ਮਾੜੀ ਮੱਝ ਵਾਂਗਰਾਂ ਲਿਟਿਆ ਪਿਆ l ਬੁੱਗ ਨੂੰ ਵੇਖ ਠਾਣੇਦਾਰ ਆਂਹਦਾ ਆਹ ਕੀਹਨੂੰ ਚੱਕ ਲਿਆਏ ਓਏ , ਪੁਲਿਸ ਆਲੇ ਕਹਿੰਦੇ ਜੀ ਫ਼ੋਨ ਤਾਂ ਇਹੀ ਕਰਦਾ ਰਿਹਾ ਮੰਨ ਗਿਆ ਪਰ ਕੁੜੀ ਦਾ ਨਹੀਂ ਪਤਾ l ਚਲੋ ਪੁਲਿਸ ਆਲਿਆ ਓਸ ਰਾਤ ਬੁੱਗ ਦਾ ਤੇਲ ਪਾਣੀ ਬਦਲ ਕਿ ਅਗਲੇ ਦਿਨ ਘਰ ਨੂੰ ਸੈਂਡ ਕਰਤਾ l
ਆਹ ਫੇਸਬੁੱਕ ਵੀ ਫੇਸਬੁੱਗ ਬਣਾਉਣ ਚ ਬਹੁਤ ਸਹਾਈ ਹੁੰਦੀ ਜਿਨਾਂ ਗੱਲਾਂ ਦਾ ਕੜਾਹ ਫੇਸਬੁੱਕ ਤੇ ਬਣਦਾ ਕਿਤੇ ਨਹੀਂ l ਕੱਲ ਦੋ ਤਿੰਨ ਮਹੀਨੇ ਮਗਰੋਂ ਜਿੰਮ ਲਾਇਆ l ਵੇਟ ਜਿਹੜਾ 250 ਪੌਂਡ ਚੱਕਦਾ ਸੀ 150 ਤੇ ਵੱਜਿਆ ਤੇ ਜਿਹੜਾ 300 ਪੌਂਡ ਸੀ 190 ਤੇ ਮਸਾਂ ਸੂਈ ਅੜੀ l ਐਵੇ ਲਿਖ ਲਿਖ ਕੰਪਿਊਟਰ ਕਾਲੇ ਕਰਨ ਦਾ ਕੀ idea ਸੇਹਤ ਵੱਲ ਧਿਆਨ ਦੇਈਏ ਮਨਾਂ ਇੱਥੇ ਤਾਂ ਆਹੀ ਰੰਡੀ ਰੋਣਾ ਰਹਿਣਾ l
feeling - ਬੁੱਗ ਬਣਨ ਵੱਲ ਪਹਿਲਾ ਕਦਮ 🤓 ਜੈਤੋ। l
10/11/2015
ਨਿਉਲਿਆਂ ਨੇ ਇਕੱਠੇ ਹੋ ਕੇ ਜ਼ਹਿਰੀ ਸੱਪ ਦੀ ਫੱਟੀ ਪੋਚੀ ?/////
01/11/2015
ਸਾਲਾ ਹਰਾਮੀ, ਪੰਜਾਬ ਆਲੇ ਸਿੱਖ ਇਹਨਾ ਤੋਂ ਪਤਾ ਨਹੀ ਕਿ ਦਾਣੇ ਭਾਲਦੇ ਨੇ ..?
ਇਹ ਸਾਲਾ ਖੁਦ ਇੰਦਰਾ ਦਾ ਵੱਡਾ ਭਗਤ ਹੈ, ਇਹ ਦਵਾਊ ਸਿੱਖਾਂ ਨੂੰ ਇਨਸਾਫ ..
ਆਪਣੇ ਆਲਿਆਂ ਦੇ ਜਦੋਂ ਇਹੋ ਜਿਹੇ ਲੀਡਰ ਚਿੱਤੜ ਸੇਕ ਜਾਂਦੇ ਨੇ ਉਦੋਂ ਆਪਣੀ ਜਨਤਾ ਪਿੱਛੇ ਹੱਥ ਲਾ ਦੇਖਦੀ ਹੈ ਤੇ ਨਾਲੇ ਗਰਮ ਪਾਣੀ ਦੀਆਂ ਟਕੋਰਾਂ ਕਰਦੀ ਫਿਰਦੀ ਹੈ ..ਅੰਨ੍ਹੇ ਭਗਤ....ਸੱਪਾਂ ਦੇ ਪੁੱਤਰ ਮਿੱਤ ਨਾ ਬਣਦੇ ਭਾਂਵੇ ਚੂਲੀਅਾਂ ਦੁੱਧ ਪਿਅਾੲੀੲੇ..
Click here to claim your Sponsored Listing.
Location
Category
Address
Hoshiarpur
144623