Govt Middle Smart School Fatehgarh Niara

Govt Middle Smart School Fatehgarh Niara

Share

Contact information, map and directions, contact form, opening hours, services, ratings, photos, videos and announcements from Govt Middle Smart School Fatehgarh Niara, School, Hoshiarpur.

20/12/2025

ਅੱਜ ਮਿਤੀ 20/12/2025 ਦਿਨ ਸ਼ਨੀਵਾਰ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਾਰੀ ਦਿਸ਼ਾ ਨਿਰਦੇਸ਼ਾਂ ਤਹਿਤ
ਸਮਿਸ ਫ਼ਤਹਿਗੜ੍ਹ ਨਿਆੜਾ ਵਿਖੇ MEGA PTM ਮਾਪੇ ਅਧਿਆਪਕ ਮਿਲਣੀ ਦਾ ਸਫਲਤਾਪੂਰਵਕ ਅਯੋਜਨ ਕੀਤਾ ਗਿਆ।

05/12/2025

ਜੰਗ-ਏ-ਆਜ਼ਾਦੀ ਮੈਮੋਰੀਅਲ
ਕਰਤਾਰਪੁਰ ਸਾਹਿਬ - ਜਲੰਧਰ

ਵਿੱਦਿਅਕ ਟੂਰ 2025
ਸਮਿਸ ਫ਼ਤਹਿਗੜ੍ਹ ਨਿਆੜਾ

Photos from Govt Middle Smart School Fatehgarh Niara's post 28/10/2025

ਅੱਜ ਮਿਤੀ 28/10/2025 ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ
ਸਮਿਸ ਫ਼ਤਹਿਗੜ੍ਹ ਨਿਆੜਾ ਵਿਖੇ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਮੇਲਾ ਆਯੋਜਿਤ ਕੀਤਾ ਗਿਆ। ਜਿਸ ਵਿੱਚ ਬੱਚਿਆਂ ਨੇਂ ਬੜੇ ਹੀ ਉਤਸ਼ਾਹ ਅਤੇ ਚਾਵਾਂ ਨਾਲ ਹਿੱਸਾ ਲੈਂਦੇ ਹੋਏ ਆਪਣੀ ਪ੍ਰਤਿਭਾ ਦਿਖਾਈ।
ਮਾਪਿਆਂ ਨੇ ਇਸ ਮੇਲੇ ਵਿੱਚ ਸ਼ਿਰਕਤ ਕਰਕੇ ਬੱਚਿਆਂ ਦੀ ਰਚਨਾਤਮਕ ਸੂਝਬੂਝ ਜਾ ਅਨੰਦ ਮਾਣਿਆ।
ਸਮੂਹ ਅਧਿਆਪਕਾਂ ਵੱਲੋਂ ਬੱਚਿਆਂ ਦੀ ਵਧੀਆ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦੇ ਹੋਏ ਉਹਨਾਂ ਦੀ ਹੌਸਲਾਅਫਜ਼ਾਈ ਕੀਤੀ ਅਤੇ ਉਹਨਾਂ ਦੇ ਬੇਹਤਰ ਭਵਿੱਖ ਦੀ ਸ਼ੁਭ ਕਾਮਨਾਂ ਕੀਤੀ।

27/10/2025

ਅੱਜ ਮਿਤੀ 27/10/2025 ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ
ਸਮਿਸ ਫ਼ਤਹਿਗੜ੍ਹ ਨਿਆੜਾ ਵਿਖੇ ਸਾਇੰਸ ਅਤੇ ਗਣਿਤ ਮੇਲਾ ਆਯੋਜਿਤ ਕੀਤਾ ਗਿਆ। ਜਿਸ ਵਿੱਚ ਬੱਚਿਆਂ ਨੇਂ ਬੜੇ ਹੀ ਉਤਸ਼ਾਹ ਅਤੇ ਚਾਵਾਂ ਨਾਲ ਹਿੱਸਾ ਲੈਂਦੇ ਹੋਏ ਆਪਣੀ ਪ੍ਰਤਿਭਾ ਦਿਖਾਈ।
ਇਸ ਮੌਕੇ ਤੇ ਸ਼੍ਰੀਮਤੀ ਹਰਪ੍ਰੀਤ ਕੌਰ ( ਮੁੱਖ ਅਧਿਆਪਕਾ ਸਹਸ ਡਗਾਣਾਂ ਕਲਾਂ ) ਜੀ ਨੇਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਬੱਚਿਆਂ ਦੀ ਹੌਸਲਾਅਫਜ਼ਾਈ ਕਰਦੇ ਹੋਏ ਉਹਨਾਂ ਨੂੰ ਖੁਸ਼ਹਾਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਸਾਇੰਸ ਅਤੇ ਗਣਿਤ ਮੇਲੇ ਵਿੱਚ ਸਾਬਕਾ ਸਕੂਲ ਇੰਚਾਰਜ ਸ਼੍ਰੀ ਜਤਿੰਦਰ ਕੁਮਾਰ ਝੂੰਮਰ ਜੀ ਅਤੇ ਬੱਚਿਆਂ ਦੇ ਮਾਪਿਆਂ ਨੇ ਵੀ ਹਾਜ਼ਰੀ ਲਗਵਾਈ ਅਤੇ ਬੱਚਿਆਂ ਦੀ ਵਧੀਆ ਕਾਰਗੁਜ਼ਾਰੀ ਦਾ ਆਨੰਦ ਮਾਣਿਆ।

18/10/2025

ਅੱਜ ਮਿਤੀ 18 ਅਕਤੂਬਰ 2025 ਨੂੰ ਸਮਿਸ ਫ਼ਤਹਿਗੜ੍ਹ ਨਿਆੜਾ ਵਿਖੇ
ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੈਗਲੈੱਸ ਡੇ ਮੌਕੇ ਤੇ ਦਿਵਾਲੀ ਨਾਲ ਸੰਬੰਧਿਤ ਆਰਟ ਗਤੀਵਿਧੀਆਂ ਕਰਵਾਈਆਂ ਗਈਆਂ।
ਜਿਸ ਵਿੱਚ ਬੱਚਿਆਂ ਨੇਂ ਬਹੁਤ ਹੀ ਉਤਸ਼ਾਹ ਨਾਲ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਰਚਨਾਤਮਕਤਾ ਪ੍ਰਤਿਭਾ ਨੂੰ ਬੜੇ ਹੀ ਸੁਚੱਜੇ ਅਤੇ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ। ਬੱਚਿਆਂ ਨੇਂ ਬਹੁਤ ਹੀ ਘੱਟ ਸਮੇਂ ਵਿੱਚ ਮਨ ਲਗਾ ਕੇ ਮਿਹਨਤ ਕੀਤੀ ਅਤੇ ਦਿਵਾਲੀ ਮੌਕੇ ਤੇ ਸਭ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।

ਸਮੂਹ ਸਕੂਲ ਸਟਾਫ਼ ਵੱਲੋਂ
ਬੱਚਿਆਂ ਦੀ ਚੰਗੀ ਸਿਹਤ ਅਤੇ ਖੁਸ਼ਹਾਲ ਭਵਿੱਖ ਲਈ ਸ਼ੁਭ ਕਾਮਨਾਵਾਂ।

Photos from Govt Middle Smart School Fatehgarh Niara's post 18/10/2025

ਅੱਜ ਮਿਤੀ 17/10/25 ਦਿਨ ਸ਼ੁੱਕਰਵਾਰ ਨੂੰ ਸਰਕਾਰੀ ਮਿਡਲ ਸਕੂਲ ਫ਼ਤਿਹਗੜ੍ਹ ਨਿਆੜਾ ਵਿਖੇ ਮਾਪੇ ਅਧਿਆਪਕ ਮਿਲਣੀ ਆਯੋਜਿਤ ਕੀਤੀ ਗਈ,ਜਿਸ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀਆਂ ਵਿੱਦਿਅਕ ਪ੍ਰਾਪਤੀਆਂ ਮਾਪਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਹਨਾਂ ਦਾ ਹੱਲ ਲੱਭਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।

23/08/2025

National space 🚀 day
23/08/2025

23/08/2025

ਅੱਜ ਬੱਚਿਆਂ ਨੂੰ Watercolour DEMO ਰਾਹੀਂ ਮਾਡਲ ਡਰਾਇੰਗ ਵਿੱਚ ਛਾਂ ਅਤੇ ਰੋਸ਼ਨੀ ਦਿਖਾ ਕੇ 3D ਆਰਟ ਵਰਕ ਤਿਆਰ ਕਰਨਾ ਸਿਖਾਇਆ ਗਿਆ।

Photos from Govt Middle Smart School Fatehgarh Niara's post 23/08/2025

ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਘਰ ਤਿਰੰਗਾ ਮੁਹਿੰਮ ਦੇ ਅੰਤਰਗਤ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।

Photos from Govt Middle Smart School Fatehgarh Niara's post 23/08/2025

79ਵੇਂ ਸਵਤੰਤਰਤਾ ਦਿਵਸ ਨੂੰ ਸਕੂਲ ਪੱਧਰ ਤੇ ਬੱਚਿਆਂ ਸੰਗ ਮਨਾਇਆ ਗਿਆ।

15/08/2025
ਸ਼ੁੱਕਰਵਾਰ

Want your school to be the top-listed School/college in Hoshiarpur?

Click here to claim your Sponsored Listing.

Location

Category

Website

Address


Hoshiarpur