01/07/2024
ਇਕ ਸੱਚੀ ਘਟਨਾ ਪੰਜਾਬੀ ਆਪਣਾ ਕਾਰੋਬਾਰ ਭਈਆਂ ਵਾਂਗ ਕਿਉੰ ਨਹੀਂ ਕਰ ਸਕਦੇ ?
ਮੈਂ ਦੇਖ਼ ਰਿਹਾ ਸੀ ਕਿ ਇਕ ਸਰਦਾਰ ਜੀ ਜਿਨ੍ਹਾਂ ਦੀ ਉਮਰ ਤਕਰੀਬਨ 60 ਸਾਲ ਦੀ ਸੀ ਉਹ ਪਿੰਡ ਵਿੱਚ ਕੱਪੜਾ ਵੇਚਣ ਆਏ ਸਨ, ਕੱਪੜਾ ਵਦੀਆ ਸੀ.. ਗਰਮੀ ਕਾਫੀ ਸੀ ਤੇ ਧੁੱਪ ਵੀ ਜਿਆਦਾ ਸੀ, ਉਹ ਆਪਣਾ ਸਾਮਾਨ ਵੇਚਣ ਲਈ ਹੋਕਾ ਦੇ ਰਹੇ ਸਨ..2 ਔਰਤਾਂ ਨੇ 3xl t-shirt ਵਾਰੇ ਪੁੱਛਿਆ ਜੋ ਸਰਦਾਰ ਜੀ ਕੋਲ ਮੌਜੂਦ ਸਨ..10-15 ਮਿੰਟ ਪਸੰਦ ਕਰਨ ਮਗਰੋਂ ਤੇ ਟ੍ਰਾਈ ਕਰਨ ਮਗਰੋਂ ਗੱਲ ਆ ਗਈ ਪੈਸਿਆਂ ਤੇ ਇੱਕ ਔਰਤ ਉੱਥੇ ਹੋਰ ਆ ਗਈ ਜਿਹੜੀ ਸਿੰਘਣੀ ਸੀ ਤੇ ਗੁਰੂ ਆਲੀ ਸੀ.. ਸਰਦਾਰ ਜੀ ਨੇ ਓਹਨਾਂ ਦੋਨਾਂ ਔਰਤਾਂ ਨੂੰ ਰੇਟ ਦੱਸਿਆ ਕਿ ਇਹ 3xl ਟੀ ਸ਼ਰਟਾਂ ਵਦੀਆ ਹਨ ਜਿਸਦੀ ਕੀਮਤ 350 ਹੈ ਤੁਸੀਂ ਮੈਨੂੰ 200 ਰੂਪਏ ਦੇ ਦਿਉ.. ਦੋਨਾਂ ਔਰਤਾਂ ਦੇ ਕੁਝ ਕਹਿਣ ਤੋਂ ਪਹਿਲਾਂ ਤੀਜੀ ਔਰਤ ਜਿਹੜੀ ਸਾਬਤ ਸੂਰਤ ਗੁਰੂ ਆਲੀ ਸੀ ਬੋਲੀ ਸ਼ਹਿਰ 100-100 ਦੀ ਮਿਲਦੀ ਹੈ ਇਸਦੇ ਨਾਲ ਦੀ t-shirt.. ਓਹਨਾਂ ਦੋਨਾਂ ਔਰਤਾਂ ਨੇ ਸਰਦਾਰ ਜੀ ਕੋਲੋਂ ਪਹਿਲਾਂ ਵੀ 2 ਵਾਰ ਕੱਪੜੇ ਖ਼ਰੀਦੇ ਸਨ.. ਸਰਦਾਰ ਜੀ ਨੇ ਕਿਹਾ ਬੀਬੀ ਇਹ ਵਦੀਆ ਕੱਪੜਾ ਇਹਦੀ ਗਰੰਟੀ ਵੀ ਆ ਤੇ ਵਾਪਸ ਵੀ ਹੋ ਜਾਣਾਂ, ਇਹ ਉਹ 100-100 ਵਾਲਾ ਸਮਾਨ ਮੈਂ ਨਹੀਂ ਵੇਚਦਾ.. ਪਰ ਉਸ ਤੀਜੀ ਔਰਤ ਨੇ ਜਿੱਦ ਫੜ ਲਈ ਕੇ ਨਹੀਂ ਆਪਾ 100 ਦੀ t-shirt ਲੈਣੀ ਹੈ ਦੇਣੀ ਦਵੋ ਨਹੀਂ ਤੁਹਾਡੀ ਮਰਜ਼ੀ.. ਸਰਦਾਰ ਜੀ ਨੇ ਕਿਹਾ ਬੀਬੀ ਜੀ ਅਸੀਂ ਵੀ ਕੁੱਝ ਕਮਾਉਣਾ ਹੈ ਤੇ ਸਾਨੂ 100 ਵਿੱਚੋ ਕੁੱਝ ਨਹੀਂ ਬਚਣਾ.. ਉਸ ਤੀਜੀ ਔਰਤ ਦੇ ਚੱਕਰ ਵਿੱਚ ਜਿਹੜੀ ਗੁਰੂ ਦੀ ਸਿੰਘਣੀ ਸੀ ਓਹਨਾਂ ਦੋਨਾਂ ਔਰਤਾਂ ਨੇ tshirtan ਵਾਪਸ ਕਰ ਦਿੱਤੀਆਂ.. ਮੈਂ ਸਾਰਾ ਕੁੱਝ ਦੇਖ਼ ਰਿਹਾ ਸੀ.. ਉਹ ਚਲੀਆਂ ਗਈਆਂ ਤੇ ਮੈਂ ਸਰਦਾਰ ਜੀ ਨੂੰ ਕਿਹਾ ਪਾਣੀ ਪੀ ਲਵੋ.. ਓਹਨਾਂ ਪਾਣੀ ਪੀਤਾ ਤੇ ਗੱਲ ਚੱਲ ਪਈ ਕਹਿੰਦੇ ਕਾਕਾ ਦੇਖਲਾ ਤੀਜੀ ਸਿੰਘਣੀ ਨੇ ਸਾਮਾਨ ਤਾਂ ਕੀ ਲੈਣਾਂ ਸੀ ਉਲਟਾ ਮੇਰੇ ਗਾਹਕਾਂ ਨੂੰ ਪਟ ਸੁੱਟਿਆ ਕਿੱਸੇ ਦੇ ਕੁੱਝ ਪੱਲੇ ਨੀ ਪੈਣ ਦਿੱਤਾ.. ਇਹ ਹਾਲਾਤ ਨੇਂ ਸਾਡੇ..40-50 ਰੁਪਏ ਸਰਦਾਰ ਜੀ ਨੇ ਕਮਾਉਣੇ ਸੀ ਤੇ ਆਪਣਾ ਘਰ ਮਿਹਨਤ ਕਰਕੇ ਚਲਾਉਣਾ ਸੀ.. ਬੇਨਤੀ ਹੈ ਕਿ ਅਜਿਹਾ ਨਾ ਕੀਤਾ ਜਾਵੇ, ਸਰਦਾਰ ਜੀ ਦੇ ਘਟੋ ਘੱਟ 30-40 ਮਿੰਟ ਖ਼ਰਾਬ ਹੋਏ, ਐਨੀ ਧੁੱਪ ਵਿੱਚ ਸਾਮਾਨ ਵੇਚਣਾ ਤੇ ਘਰ ਚਲਾਉਣਾ ਇਹ ਤਾਂ ਓਹਨਾਂ ਨੂੰ ਪਤਾ ਕਿਦਾਂ ਕਰਨਾ.. ਸਰਦਾਰ ਜੀ ਨੇ ਫਿਰ ਕਿਹਾ ਕਾਕਾ ਕੋਈ ਨੀ ਉਹ ਅਕਾਲ ਪੁਰਖ ਵਾਹਿਗੁਰੂ ਦੇਖਦਾ ਉਹਨੇ ਮੈਂਨੂੰ ਚੜਦੀਕਲਾ ਵਿੱਚ ਰੱਖਣਾ.. ਮੈਂ ਹੈਰਾਨ ਸੀ ਕਿ ਕਿੰਨਾ ਸਬਰ ਸੰਤੋਖ ਸੀ ਉਹਨਾਂ ਵਿੱਚ.. ਉਲਟਾ ਅਸੀ ਆਪਣੇ ਪੰਜਾਬੀਆ ਦਾ ਸਾਥ ਤਾਂ ਕੀਂ ਦੇਣਾ ਓਹਨਾਂ ਦੀ ਰੋਟੀ ਵੀ ਮੂੰਹੋਂ ਖੋਈ ਜਾਂਦੇ ਪਏ ਆ, ਪੰਜਾਬੀ ਪੰਜਾਬੀ ਨੂੰ ਤਰੱਕੀ ਕਰਦਾ ਦੇਖ਼ ਰੋਟੀ ਖਾਂਦਾ ਦੇਖ਼ ਖ਼ੁਸ਼ ਨਹੀਂ ਇਹ ਸੱਚ ਹੈ, ਰਜਾਈ ਅਸੀਂ ਹੋਰਾਂ ਨੂੰ ਜਾਂਦੇ ਹਾਂ..ਚਲੋ ਰੱਬ ਤਾਂ ਦੇਖਦਾ..
ਕਾਪੀ
30/06/2024
30/06/2024
18/05/2024