15/05/2026
#ਸਾਡਾ_ਸਕੂਲ_ਸਾਡਾ_ਮਾਣ
#ਮੇਰਾ_ਸਕੂਲ_ਮੇਰੀ_ਸ਼ਾਨ
ਜਿਲ੍ਹਾ ਪੱਧਰੀ ਸਮਾਗਮ ਦੌਰਾਨ ਸਕੂਲ ਮੁੱਖ ਅਧਿਆਪਕ, ਅਧਿਆਪਕ ਵਿਕਾਸ ਅਤੇ ਸਮੂਹ ਸਕੂਲ ਸਟਾਫ ਨੂੰ ਮਾਣਯੋਗ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਸੁਨੀਤਾ ਰਾਣੀ ਜੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਕਮਲ ਅਰੋੜਾ ਜੀ, ਮਾਣਯੋਗ ਬਲਾਕ ਸਿੱਖਿਆ ਅਫਸਰ ਸਰਦਾਰ ਜਸਵਿੰਦਰ ਸਿੰਘ ਜੀ ਅਤੇ ਸੈੰਟਰ ਹੈੱਡ ਟੀਚਰ ਸਰਦਾਰ ਗੁਰਦੀਪ ਸਿੰਘ ਜੀ ਵੱਲੋਂ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਸੈਸ਼ਨ 2025-26 ਦੌਰਾਨ ਪੰਜਵੀਂ ਜਮਾਤ ਦੇ ਵਿਦਿਆਰਥੀ ਅਵਨੂਰ ਕੌਰ ਅਤੇ ਪਰਵਿੰਦਰ ਕੌਰ ਵੱਲੋਂ 500 ਵਿੱਚੋਂ 500 ਨੰਬਰ ਪ੍ਰਾਪਤ ਕਰਕੇ ਸਟੇਟ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਤੇ ਕੀਤਾ ਗਿਆ।
ਜਿਸ ਨਾਲ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਘੁੱਲਾ, ਸੈੰਟਰ ਗੁੱਦੜ ਢੰਡੀ, ਬਲਾਕ ਮਮਦੋਟ ਅਤੇ ਜਿਲ੍ਹਾ ਫਿਰੋਜ਼ਪੁਰ ਦਾ ਨਾਮ ਰੌਸ਼ਨ ਹੋਇਆ.....