17/11/2024
ਬਰਾਈਟ ਫਿਊਚਰ ਅਕੈਡਮੀ ਰਾਜਪੁਰਾ ਦਾ ਸਲਾਨਾ ਇਨਾਮ ਵੰਡ ਸਮਾਗਮ ਯਾਦਗਾਰੀ ਹੋ ਨਿਬੜਿਆ
ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ ਪੇਸ਼ ਕਰਕੇ ਸਕੂਲ ਦੇ ਸਲਾਨਾ ਪ੍ਰੋਗਰਾਮ ਨੂੰ ਬਣਾਇਆ ਯਾਦਗਾਰ
ਬਟਾਲਾ 14 ਨਵੰਬਰ
ਕਾਹਨੂੰਵਾਨ ਦੇ ਬੇਟ ਖੇਤਰ ਵਿੱਚ ਵਿਦਿਅਕ ਯੋਗਤਾਵਾਂ ਅਤੇ ਚਰਿੱਤਰ ਨਿਰਮਾਣ ਤੋਂ ਇਲਾਵਾ ਵਿਦਿਆਰਥੀਆਂ ਵਿੱਚ ਚੇਤਨਾ ਪੈਦਾ ਕਰ ਰਹੀ ਬਰਾਈਟ ਫਿਊਚਰ ਅਕੈਡਮੀ ਰਾਜਪੁਰਾ ਦਾ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਸਟਾਫ ਅਤੇ ਪ੍ਰਬੰਧਕਾਂ ਨੇ ਵਿਸ਼ੇਸ਼ ਮਿਹਨਤ ਨਾਲ ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਇਆ। ਇਸ ਪ੍ਰੋਗਰਾਮ ਦੇ ਵਿੱਚ ਵਿਦਿਆਰਥੀਆਂ ਨੇ ਨਾਟਕ, ਕਵਿਤਾਵਾਂ, ਭਾਸ਼ਣ, ਭੰਗੜਾ, ਗਿੱਧਾ ਅਤੇ ਕੋਰੀਓਗਰਾਫੀ ਪੇਸ਼ ਕਰਕੇ ਮੰਚ ਤੋਂ ਇਲਾਵਾ ਪੰਡਾਲ ਵਿੱਚ ਬੈਠੇ ਸਮੂਹ ਦਰਸ਼ਕਾਂ ਨੂੰ ਆਪਣੀ ਕਲਾ ਦਾ ਲੋਹਾ ਮਨਵਾਇਆ। ਛੋਟੇ ਛੋਟੇ ਬੱਚਿਆਂ ਦੀ ਕੋਰੀਓ ਗਰਾਫੀ ਅਤੇ ਗੀਤਾਂ ਤੇ ਐਕਸ਼ਨ ਕਲਾਕਾਰੀ ਤੇ ਦਰਸ਼ਕਾਂ ਨੇ ਤਾੜੀਆਂ ਮਾਰੀਆਂ। ਇਸ ਤੋਂ ਇਲਾਵਾ ਵਿਦਿਆਰਥਣਾ ਵੱਲੋਂ ਪੇਸ਼ ਕੀਤਾ ਲੋਕ ਨਾਚ ਗਿੱਧਾ ਅਤੇ ਲੋਕ ਬੋਲੀਆਂ ਦਾ ਵੀ ਮਿਆਰ ਦੇਖਣ ਯੋਗ ਸੀ। ਇਸ ਮੌਕੇ ਸਕੂਲ ਦੇ ਮੁੱਖ ਪ੍ਰਬੰਧਕ ਸੰਦੀਪ ਭੋਜਾ ਨੇ ਸਕੂਲ ਦੀ ਸਲਾਨਾ ਕਾਰਗੁਜ਼ਾਰੀ ਤੋਂ ਇਲਾਵਾ ਸਕੂਲ ਵਿੱਚ ਇਲਾਕੇ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸਿੱਖਿਆ ਸਹੂਲਤਾਂ ਤੋਂ ਵੀ ਸਮੂਹ ਹਾਜ਼ਰੀਨ ਨੂੰ ਜਾਣੂ ਕਰਵਾਇਆ। ਇਸ ਸਮਾਗਮ ਵਿੱਚ ਬਲਾਕ ਸਿੱਖਿਆ ਅਫਸਰ ਕਾਹਨੂੰਵਾਨ ਲਖਵਿੰਦਰ ਸਿੰਘ ਸੇਖੋ ਉਚੇਚੇ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਵਿਦਿਆਰਥੀਆਂ ਤੋਂ ਇਲਾਵਾ ਸਟਾਫ ਅਤੇ ਪ੍ਰਬੰਧਕਾਂ ਨੂੰ ਇਸ ਸਫਲ ਪ੍ਰੋਗਰਾਮ ਅਤੇ ਸਕੂਲ ਦੀ ਸਮੁੱਚੀ ਕਾਰਗੁਜ਼ਾਰੀ ਤੇ ਵਧਾਈ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਤੋਂ ਇਲਾਵਾ ਹੋਰ ਵੱਖ-ਵੱਖ ਪਤਵੰਤਿਆਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਅਤੇ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸ਼ਰਨਜੀਤ ਕੌਰ ਜੀਂਦੜ ਕਿਸਾਨ ਆਗੂ ਦਲੀਪ ਸਿੰਘ ਲੰਬੜਦਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਰਪੰਚ ਸਤਨਾਮ ਸਿੰਘ ਫੇਰੋਚੇਚੀ, ਕੁਲਦੀਪ ਸਿੰਘ ਜਾਫਲਪੁਰ, ਕੁਲਵੰਤ ਸਿੰਘ ਭਿੰਡਰ,ਐਡਵੋਕੇਟ ਨਗਿੰਦਰ ਸਿੰਘ ਸਿੱਧਵਾਂ, ਹਰਦੀਪ ਸਿੰਘ ਸੰਧੂ, ਜਗਤਾਰ ਸਿੰਘ ਸੰਧੂ, ਗੁਰਮੁਖ ਸਿੰਘ ਨੈਣੋਂ ਕੋਟ,ਮੱਖਣ ਸਿੰਘ, ਫੁਮਣ ਸਿੰਘ ਜੱਜ ਫੇਰੋਚੇਚੀ ਤੋਂ ਇਲਾਵਾ ਹੋਰ ਵੀ ਇਲਾਕੇ ਦੇ ਪਤਵੰਤੇ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ। ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਪ੍ਰਿੰਸੀਪਲ ਗੁਰਸੇਵਕ ਸਿੰਘ ਰਿਆੜ,ਨਿਸ਼ਾ ਬਾਵਾ, ਸਰਬਦੀਪ ਸਿੰਘ, ਸਤਨਾਮ ਸਿੰਘ ਅਤੇ ਅਸ਼ੋਕ ਕੁਮਾਰ ਨੇ ਬਾਖੂਬੀ ਨਿਭਾਇਆ।
ਬਰਾਈਟ ਫਿਊਚਰ ਅਕੈਡਮੀ ਰਾਜਪੁਰਾ ਦੇ ਸਲਾਨਾ ਇਨਾਮ ਵੰਡ ਸਮਾਗਮ ਦੀਆਂ ਵੱਖ ਵੱਖ ਤਸਵੀਰ