A S Sen Sec School, Mukerian

A S Sen Sec School, Mukerian Contact information, map and directions, contact form, opening hours, services, ratings, photos, videos and announcements from A S Sen Sec School, Mukerian, School, Giridih.

ਏ.ਐੱਸ. ਸਕੂਲ ਮੁਕੇਰੀਆਂ ਵਿਖੇ ਬਾਲ ਦਿਵਸ ਮਨਾਇਆ ਗਿਆ           ਅੱਜ ਏ.ਐੱਸ. ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਬਾਲ ਦਿਵਸ ਦੇ ਮੌਕੇ ਸਾਲ...
14/11/2025

ਏ.ਐੱਸ. ਸਕੂਲ ਮੁਕੇਰੀਆਂ ਵਿਖੇ ਬਾਲ ਦਿਵਸ ਮਨਾਇਆ ਗਿਆ

ਅੱਜ ਏ.ਐੱਸ. ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਬਾਲ ਦਿਵਸ ਦੇ ਮੌਕੇ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ ਜਿਸ ਵਿੱਚ ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਬੰਧਕ ਡਾ. ਰਾਜੇਸ਼ ਲਖਨਪਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਦੁਆਰਾ ਸਕੂਲ ਦਾ ਝੰਡਾ ਫਹਿਰਾਉਣ ਤੋਂ ਹੋਈ ਅਤੇ ਸਕੂਲ ਦੇ ਚਾਰ ਸਦਨਾਂ ਸਵਾਮੀ ਦਇਆਨੰਦ ਸਦਨ, ਡਾ. ਏ. ਪੀ.ਜੇ. ਅਬਦੁਲ ਕਲਾਮ ਸਦਨ, ਰਾਣੀ ਲਕਸ਼ਮੀ ਬਾਈ ਸਦਨ ਅਤੇ ਮਹਾਰਾਣਾ ਪ੍ਰਤਾਪ ਸਦਨ ਦੇ ਖਿਡਾਰੀਆਂ ਨੇ ਮਾਰਚ ਪਾਸਟ ਵਿੱਚ ਹਿੱਸਾ ਲੈਂਦੇ ਹੋਏ ਸਕੂਲ ਦੇ ਝੰਡੇ ਨੂੰ ਸਲਾਮੀ ਦਿੱਤੀ।
ਇਸ ਤੋਂ ਬਾਅਦ ਅਮਰੀਕਾ ਵਿਖੇ ਰਹਿ ਰਹੇ ਸਕੂਲ ਦੇ ਪੁਰਾਣੇ ਵਿਦਿਆਰਥੀ ਐਨ.ਆਰ.ਆਈ. ਡਾ. ਕ੍ਰਿਸ਼ਨ ਕਾਂਤ ਜੋਸ਼ੀ ਅਤੇ ਸ਼੍ਰੀਮਤੀ ਵਿੱਕੀ ਜੋਸ਼ੀ ਵੱਲੋਂ ਚਲਾਈ ਗਈ ਫਰੂਟ ਸਕੀਮ ਦੇ ਤਹਿਤ ਪ੍ਰਬੰਧਕੀ ਕਮੇਟੀ ਦੇ ਮੈਂਬਰ ਬਰਜਿੰਦਰ ਅਗਰਵਾਲ ਵੱਲੋਂ ਬੱਚਿਆਂ ਨੂੰ ਫਲ ਵੰਡੇ ਗਏ।
ਉਪਰੰਤ ਪ੍ਰਬੰਧਕੀ ਕਮੇਟੀ ਦੇ ਉਪ ਪ੍ਰਧਾਨ ਸ੍ਰੀਮਤੀ ਅਨੀਤਾ ਜੈਨ ਵੱਲੋਂ ਰਾਜ ਪੱਧਰੀ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪੰਜ ਵਿਦਿਆਰਥੀਆਂ ਨੂੰ ਸ਼੍ਰੀਮਤੀ ਆਂਚਲ ਜੈਨ ਅਤੇ ਡਾ. ਰਜੀਵ ਜੈਨ ਵੱਲੋਂ ਭੇਜੇ ਗਏ ਪੈਸੇ 3100 ਰੁਪਏ ਪ੍ਰਤੀ ਖਿਡਾਰੀ ਤਕਸੀਮ ਕੀਤੇ ਗਏ। ਅਥਲੈਟਿਕ ਮੀਟ ਦੀ ਰਸਮੀ ਸ਼ੁਰੂਆਤ ਪ੍ਰਬੰਧਕੀ ਕਮੇਟੀ ਦੇ ਜੁਆਇੰਟ ਮੈਨੇਜਰ ਪ੍ਰੋ. ਐੱਸ.ਐਮ. ਸ਼ਰਮਾ ਵੱਲੋਂ ਕੀਤੀ ਗਈ।
ਚਾਰੇ ਸਦਨਾਂ ਵਿਚਕਾਰ 100 ਮੀਟਰ, 200 ਮੀਟਰ , 600 ਮੀਟਰ ਦੌੜਾਂ ਦੇ ਨਾਲ-ਨਾਲ ਨਿੰਬੂ ਦੌੜ, ਤਿੰਨ ਲੱਤ ਦੌੜ ਅਤੇ ਗੋਲਾ ਸੁੱਟਣ ਦੇ ਮੁਕਾਬਲੇ ਵੀ ਹੋਏ। ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਅੰਤ ਵਿੱਚ ਜੇਤੂ ਹਾਊਸ ਨੂੰ ਓਵਰਆਲ ਟਰਾਫੀ ਪ੍ਰਦਾਨ ਕੀਤੀ ਗਈ।
ਪ੍ਰਿੰਸੀਪਲ ਨੀਰਜ ਘਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਬਾਲ ਦਿਵਸ ਵਾਲੇ ਦਿਨ ਸਾਰੇ ਵਿਦਿਆਰਥੀਆਂ ਨੂੰ ਫਰੂਟ ਸਕੀਮ ਦੇ ਤਹਿਤ ਫਲ ਵੰਡੇ ਗਏ। ਉਨਾਂ ਦੱਸਿਆ ਕਿ ਡਾ. ਕ੍ਰਿਸ਼ਨ ਕਾਂਤ ਜੋਸ਼ੀ ਤੇ ਸ਼੍ਰੀਮਤੀ ਵਿੱਕੀ ਜੋਸ਼ੀ ਵੱਲੋਂ ਸ਼ੁਰੂ ਕੀਤੀ ਗਈ ਫਰੂਟ ਸਕੀਮ ਤਹਿਤ ਸਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਹਰ ਹਫਤੇ ਫਲ ਵੰਡੇ ਜਾਇਆ ਕਰਨਗੇ। ਇਸ ਮੌਕੇ ਕਮਲ ਸਾਗਰ ਮਹਿਤਾ, ਰਣਧੀਰ ਸਿੰਘ, ਸਰਬਜੀਤ ਸਿੰਘ, ਬਜਿੰਦਰ ਸਿੰਘ, ਦਵਿੰਦਰ ਕੁਮਾਰ, ਸਰਬਜੋਤ ਸਿੰਘ, ਰਜਨੀਸ਼ ਕੁਮਾਰ ਸ਼ਰਮਾ, ਮੁਕੇਸ਼ ਕੁਮਾਰ, ਸਤੀਸ਼ ਕੁਮਾਰ, ਬਲਵਿੰਦਰ ਸਿੰਘ, ਕਰਨੈਲ ਸਿੰਘ ਅਤੇ ਹੋਰ ਅਧਿਆਪਕ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਪੀ. ਟੀ. ਮਾਸਟਰ ਰਮੇਸ਼ ਸਿੰਘ ਅਤੇ ਤ੍ਰਿਕਸ਼ਤਾ ਦੇਵੀ ਦੁਆਰਾ ਇਹਨਾਂ ਸਾਰੀਆਂ ਖੇਡਾਂ ਦਾ ਬਾਖੂਬੀ ਸੰਚਾਲਨ ਕੀਤਾ ਗਿਆ।

  quiz   performances  # matriculation 2023
21/08/2023

quiz performances # matriculation 2023

18/04/2023

Address

Giridih

Website

Alerts

Be the first to know and let us send you an email when A S Sen Sec School, Mukerian posts news and promotions. Your email address will not be used for any other purpose, and you can unsubscribe at any time.

Contact The School

Send a message to A S Sen Sec School, Mukerian:

Shortcuts

Share

Category