Keshav Vidya Mandir

Keshav Vidya Mandir Best School in Town

12/06/2023

ਮੋਗੇ ਬਾਰੇ ਜਾਣਕਾਰੀ

ਮੋਗੇ ਦੀ ਸਥਾਪਨਾ ਮੋਗਾ ਸਿੰਘ ਗਿੱਲ ਜੀ ਨੇ ਕੀਤੀ। ਉਹਨਾਂ ਤੋਂ ਬਾਅਦ ਇਸ ਸ਼ਹਿਰ ਨੂੰ ਉਹਨਾਂ ਦੇ ਪੁੱਤਰਾਂ ਮੋਗਾ ਅਜੀਤ ਸਿੰਘ ਅਤੇ ਮੋਗਾ ਮਹਿਲ ਸਿੰਘ ਨੇ ਕੀਤਾ। ਮੋਗਾ ਸ਼ਹਿਰ 🛣️NH-95 ਤੇ ਵਸਿਆ ਹੋਇਆ ਹੈ। ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਵੱਲੋਂ 24 ਨਵੰਬਰ 1995 ਵਿੱਚ ਮੋਗੇ ਨੂੰ ਪੰਜਾਬ ਦਾ 17ਵਾਂ ਜਿਲ੍ਹਾ ਬਣਾਇਆ ਗਿਆ।ਇਸ ਤੋਂ ਪਹਿਲਾਂ ਇਹ ਫਰੀਦਕੋਟ ਦਾ ਹਿੱਸਾ ਸੀ। ਅਤੇ ਜਿਲਾ ਬਨਣ ਮਗਰੋਂ ਫਿਰੋਜ਼ਪੁਰ ਦੇ ਧਰਮਕੋਟ ਖੇਤਰ ਨੂੰ ਫਿਰੋਜ਼ਪੁਰ ਨਾਲੋਂ ਤੋੜ ਕੇ ਮੋਗੇ ਨਾਲ ਜੋੜਿਆ ਗਿਆ। ਮੋਗੇ ਜਿੱਲੇ ਵਿੱਚ 5 ਬਲਾਕ, 6 ਮਿਊਂਸੀਪਲ ਕਾਰਪੋਰੇਸ਼ਨ, 13 ਪੁਲਿਸ ਸਟੇਸ਼ਨ ਅਤੇ 322 ਪਿੰਡ ਹਨ।

1911 ਵਿੱਚ ਜਦੋਂ ਰੇਲ ਸੁਵਿਧਾ ਦਾ ਵਿਕਾਸ ਮੋਗਾ ਵਿੱਚ ਹੋਇਆ ਤਾਂ ਇਸਦੇ ਖੇਤਾਂ ਦੀ ਜਮੀਨ ਨੂੰ ਇੱਕ ਵੱਡੇ ਸ਼ਹਿਰ ਵਿੱਚ ਤਬਦੀਲ ਕਰ ਦਿੱਤਾ ਗਿਆ। ਜਿਸ ਨਾਲ ਮੋਗੇ ਦਾ ਵੀ ਬਹੁਤ ਵਿਕਾਸ ਹੋਇਆ। ਉਦੋਂ ਮੋਗਾ ਰੇਲਵੇ ਲਾਈਨਾਂ ਦਾ ਆਖਰੀ ਸਟਾਪ ਹੁੰਦਾ ਸੀ। ਉੱਦੋਂ ਜੀਰਾ, ਧਰਮਕੋਟ ਅਤੇ ਬੱਧਣੀ ਇਸ ਦੇ ਨੇੜੇ ਵੱਡੇ ਕਸਬੇ ਸਨ।

ਮੋਗੇ ਦੀ ਪਹਿਲੀ ਅਨਾਜ ਮੰਡੀ 1901 ਵਿੱਚ ਰੇਲਵੇ ਸਟੇਸ਼ਨ ਦੇ ਸਾਹਮਣੇ ਇੱਕ ਕਿਲੇ ਵਿੱਚ ਬਣਾਈ ਗਈ ਸੀ।

ਮੋਗਾ ਲਾਹੌਰ ਦੀ ਯਾਤਰਾ ਲਈ ਇੱਕ ਪ੍ਰਸਿੱਧ ਸਥਾਨ ਹੋਣ ਕਾਰਨ ਲੋਕ ਰੇਲ ਗੱਡੀਆਂ ਰਾਹੀਂ ਮੋਗੇ ਆਏ ਅਤੇ ਉਸ ਤੋਂ ਬਾਅਦ ਬੱਸਾਂ ਰਾਹੀਂ ਲਾਹੌਰ ਦੀ ਯਾਤਰਾ ਲਈ ਲਾਹੌਰ ਗਏ।1947 ਦੀ ਵੰਡ ਵੇਲੇ ਵੀ ਬਹੁਤ ਲੋਕ ਲਹਿੰਦੇ ਪੰਜਾਬ ਤੋਂ ਉੱਜੜ ਕੇ ਰੇਲ ਰਾਹੀਂ ਮੋਗੇ ਪਹੁੰਚੇ ਤੇ ਉੱਥੋਂ ਅੱਗੇ ਜਿੱਥੇ ਜਮੀਨ ਆਲਾਟ ਸਨ ਉੱਥੇ ਪਹੁੰਚੇ।

ਮੋਗਾ ਚਾਹ ਪੱਤੀ ਦੇ ਨਿਰਯਾਤ ਲਈ ਇੱਕ ਵਪਾਰਕ ਕੇਂਦਰ ਬਣ ਗਿਆ ਜਿਸ ਕਾਰਣ ਇਸ ਨੂੰ "ਮੋਗਾ ਚਾਹ ਜੋਗਾ" ਵੀ ਕਿਹਾ ਜਾਣ ਲੱਗਾ। ਭਾਵ ਵਿਕਾਸ ਕਰ ਰਹੇ ਮੋਗੇ ਅੰਦਰ ਉਸ ਸਮੇਂ ਸਿਰਫ ਵੇਚਣ ਲਈ ਵਰਤੀ ਜਾਣ ਵਾਲੀ ਕੀਮਤੀ ਚੀਜ ਚਾਹ ਹੀ ਸੀ।

ਮੋਗਾ ਦੋ ਤਿੰਨ ਕਾਰਣਾਂ ਕਾਰਨ ਮਸ਼ਹੂਰ ਸੀ । ਪ੍ਰਸਿੱਧ ਮੰਡੀ ਸੀ , ਰੇਲਵੇ ਸਟੇਸ਼ਨ ਹੋਣ ਕਾਰਨ ਲਗਭਗ 300 ਪਿੰਡ ਏਥੇ ਹੀ ਫਸਲ ਵੇਚਦੇ ਸਨ ਤੇ ਲੋੜੀਦੀਆਂ ਵਸਤਾਂ ਦੀ ਖਰੀਦ ਵੀ ਕਰਦੇ ਸਨ । ਏਥੇ ਚਾਹ ਪੱਤੀ ਦਾ ਵੱਡਾ ਡਿਪੂ ਸੀ । ਯਾਤਰੂ ਹੋਰ ਕੁਝ ਲਵੇ ਜਾਂ ਨਾਂ , ਚਾਹ ਜਰੂਰ ਲੈ ਜਾਂਦਾ ਕਿ ਹੋਰ ਕਿਤੋਂ ਮਿਲਣੀ ਨਹੀਂ । ਡਾਕਟਰ ਮਥਰਾ ਦਾਸ ਪ੍ਰਸਿੱਧ ਅੱਖਾਂ ਦਾ ਸਰਜਨ ਹੋਇਆ । ਉਸ ਨੇ ਡੀ. ਐਮ. ਕਾਲਜ , ਡੀ ਏ ਵੀ ਗਰਲਜ਼ ਸਕੂਲ, ਆਰੀਆ ਸਕੂਲ , ਡੀ ਏ ਵੀ ਕਾਲਜ , ਦੇਵ ਸਮਾਜ ਸਕੂਲ , ਦੇਵ ਸਮਾਜ ਹਾਈ ਸਕੂਲ ਖੁਲਵਾਏ। ਮੋਗਾ ਵਿਦਿਆ ਦੀ ਕਾਂਸ਼ੀ ਸੀ ਉਸ ਸਮੇਂ ।

ਅੰਗਰੇਜ ਸ਼ਾਸਨ ਨੇ ਉਪਾਧੀ ਦਿੱਤੀ । ਮਥਰਾ ਦਾਸ ਨੇ ਉਪਾਧੀ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਕੁਝ ਦੇਣਾ ਹੈ ਤਾਂ ਇੰਡਸਟਰੀ ਦਿਓ, ਸ਼ਹਿਰ ਦਾ ਟੈਕਸ ਮਾਫ ਕਰੋ। ਇੰਜ ਹੋਇਆ ਵੀ । ਟੈਕਸ ਮਾਫ ਹੋਇਆ, ਨੈਸਲੇ ਡੇਅਰੀ ਆਈ । ਮੋਗੇ ਦਾ ਨਾਮ ਮੋਗਾ ਮਥਰਾ ਦਾਸ ਪ੍ਰਸਿੱਧ ਹੋਇਆ। ਅਜੇ ਵੀ ਮੇਰੇ ਜਿਹੇ ਪੁਰਾਣੇ ਖੁੰਢ ਮੋਗਾ ਮਥਰਾ ਦਾਸ ਕਹਿੰਦੇ ਹਨ । ਅੰਗਰੇਜ ਸ਼ਾਸਨ ਵਲੋਂ ਮਥਰਾ ਦਾਸ ਦੇ ਕਹਿਣ ਤੇ ਬਹੁਤ ਵੱਡਾ ਸਿਵਲ ਹਸਪਤਾਲ ਮੋਗਾ ਵਿਖੇ ਬਣਾਇਆ ਗਿਆ ਜਿਸ ਦੀ ਪੁਰਾਤਨ ਇਮਾਰਤ ਅੱਜ ਵੀ ਮੌਜੂਦ ਹੈ । ਡਾ. ਮਥਰਾ ਦਾਸ ਨੇ ਵਿਗਿਆਨਕ ਆਧਾਰ ਤੇ ਦਿਸ਼ਾ ਆਧਾਰ ਤੇ ਗੁਣੀਏ ਵਿੱਚ ਨਵਾਂ ਮੋਗਾ ਬਣਾਇਆ, ਨਾਮ ਹੈ ਮਾਡਲ ਟਾਊਨ। ਗਲੀਆਂ ਦੇ 1 ਤੋਂ 9 ਨੰਬਰ ਹਨ । ਲੋਕ ਮਾਡਲ ਟਾਊਨ ਨਹੀਂ ਕਹਿੰਦੇ , ਗਲੀ ਨੰਬਰ ਪ੍ਰਸਿੱਧ ਹਨ।

ਮੋਗੇ ਤੋਂ ਲਾਹੌਰ 45 ਮੀਲ ਹੈ । ਅੰਗਰੇਜ ਸ਼ਾਸਨ ਦੌਰਾਨ ਮੋਗੇ ਤੋਂ ਲਾਹੌਰ ਕੋਲੇ ਨਾਲ ਚੱਲਣ ਵਾਲੀ 🚌 ਬੱਸ ਜਾਂਦੀ ਸੀ ਸੇਵਕ ਟਰਾਂਸਪੋਰਟ ਦੀ , ਜਿਸਨੂੰ ਬਾਦਲ ਸਰਕਾਰ ਸਮੇਂ ਖਤਮ ਹੋਣਾ ਪਿਆ। ਮੋਗੇ ਦਾ ਤਾਂਗਾ/ਟਾਂਗਾ ਅੱਡਾ ਮਸ਼ਹੂਰ ਹੁੰਦਾ ਸੀ। ਸਾਈਕਲ/ ਘੋੜੇ/ ਪੈਦਲ ਤੋਂ ਬਾਅਦ ਯਾਤਰਾ ਦਾ ਸਾਧਨ ਤਾਂਗੇ ਹੀ ਸਨ । ਬਾਘੇ ਪੁਰਾਣੇ ਕੋਲ ਮੋਗੇ ਰਸਤੇ ਵਿੱਚ " ਗਿੱਲ " ਪਿੰਡ ਦੇ ਤਾਰੂ ਅਮਲੀ ਦਾ ਤਾਂਗਾ ਸ਼ਿੰਗਾਰ ਕਰਕੇ ਤੇ ਅਮਲੀ ਦੀ ਕਾਟੋ ਫੁੱਲਾਂ ਤੇ ਹੋਣ ਤੇ ਲਾਈਆਂ ਹੇਕਾਂ ਕਰਕੇ ਪ੍ਰਸਿੱਧ ਸੀ ।

ਉਸ ਨੇ ਹੇਕ ਲਾਉਣੀ " ਤਾਗਾਂ ਵਾਹ ਗਿਆ ਗਿੱਲਾਂ ਦਾ ਤਾਰੂ , ਲੋਕ ਐਵੇਂ ਧੰਦ ਪਿੱਟਦੇ " ।

ਮੋਗੇ ਤੋੰ ਤੇ ਮੋਗੇ ਨੂੰ ਭਾਰ ਢੋਣ ਲਈ ਗੱਡੇ ਚਲਦੇ ਸਨ । ਮੋਗਾ ਹਰ ਤਰਾਂ ਵਪਾਰ, ਵਿਦਿਆ, ਸਿਹਤ ਸਹੂਲਤ ਤੇ ਟਰਾਂਸਪੋਰਟ ਦੀ ਉਤਰੀ ਭਾਰਤ ਦੀ ਹੱਬ ਤੇ ਸੁੱਕੀ ਬੰਦਰਗਾਹ ਸੀ। ਮੋਗੇ ਦੀ ਮਾਲ ਮੰਡੀ ( ਪਸ਼ੂਆਂ) ਦੀ ਪ੍ਰਸਿੱਧ ਸੀ ।
ਕੁੜੀਆਂ ਚਿੜੀਆਂ ਦੀ ਪ੍ਰਸਿੱਧ ਬੋਲੀ ਸੀ ," ਤੈਨੂੰ ਮੋਗੇ ਦੀ ਮੰਡੀ ਤੇ ਆਵਾਂ ਵੇਚ ਮੁੰਡਿਆ।
" ਪੁਰਾਣੇ ਮੋਗੇ ( ਹਾਕਮ ਦਾ ਅਗਵਾੜ ) ਦੇ ਇਕ ਕੋਨੇ ਚੜਦੇ ਪਾਸੇ ਢਾਬ ਸੀ ਜੋ ਪਾਣੀ ਪੂਰਤੀ ਦਾ ਸਾਧਨ ਸੀ ਤੇ ਛਿਪਦੇ ਪਾਸੇ ਟੋਬਾ ਸੀ ਜਿਸ ਵਿੱਚੋਂ ਔਰਤਾਂ ਗਰਮੀ ਵਿਚ ਮਿੱਟੀ ਪੁੱਟ ਕੇ ਲਿਆਉੰਦੀਆਂ ਸਨ । ਢਾਬ ਨੇੜੇ ਸਾਧ ਦਾ ਡੇਰਾ ਸੀ ਜੋ ਲੰਘਦੀਆਂ ਔਰਤਾਂ ਨਾਲ ਹਾਸਾ ਠੱਠਾ ਕਰ ਲੈਂਦਾ ਸੀ। ਔਰਤਾਂ ਨੇ ਸਾਧ ਦੀ ਪ੍ਰਸਿੱਧ ਬੋਲੀ ਘੜੀ ਸੀ ,

" ਪਿੰਡਾਂ ਵਿੱਚੋਂ ਪਿੰਡ ਸੁਣੀਂਦਾ , ਪਿੰਡ ਸੁਣੀਂਦਾ ਮੋਗਾ ।
ਉਰਲੇ ਪਾਸੇ ਢਾਬ ਸੁਣੀਂਦੀ , ਪਰਲੇ ਪਾਸੇ ਟੋਭਾ ।
ਢਾਬ ਕਿਨਾਰੇ ਸਾਧੂ ਰਹਿੰਦਾ , ਘਰ-ਘਰ ਜਿਸਦੀ ਸ਼ੋਭਾ।
ਆਉੰਦੀ ਜਾਂਦੀ ਨੂੰ ਘੜਾ ਚੁਕਾਉੰਦਾ , ਮਗਰੋਂ ਮਾਰਦਾ ਗੋਡਾ
ਲੱਕ ਤੇਰਾ ਪਤਲਾ ਜਿਹਾ , ਭਾਰ ਸਹਿਣ ਨਾ ਜੋਗਾ।"

ਮੋਗੇ ਏਰੀਏ ਦਾ ਇਹ ਵੀ ਗੀਤ ਬੱਚੇ ਅਕਸਰ ਗਾਉਂਦੇ ਹਨ-
ਬੱਧਣੀ ਪੈਸੇ ਠੱਗਣੀ,
ਮੋਗਾ ਚਾਹ ਯੋਗਾ,
ਜੁਗਰਾਵਾ ਠੰਡੀਆਂ ਛਾਵਾਂ,
ਲੁਧਿਆਣੇ ਲੋਅ ਵਗਦੀ,
ਵੇ ਮੈਂ ਕਿਹੜੇ ਸ਼ਹਿਰ ਨੂੰ ਜਾਵਾਂ।

ਬਾਲੀਵੁੱਡ ਅਦਾਕਾਰ Sonu Sood, ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗੀਤਕਾਰ, ਡਇਰੈਕਟਰ, ਫਿਲਮ ਲੇਖਕ ਸਰਦਾਰ Amardeep Singh Gill, ਪੰਜਾਬੀ ਗਾਇਕ Sippy Gill , Gill Hardeep, Gagan Kokri, ਗੀਤਕਾਰ Gill Raunta ਮਿਊਜ਼ਿਕ ਡਾਇਰੈਕਟਰ Laddi Gill ਮੋਗੇ ਜਿਲੇ ਦੇ ਹੀ ਰਹਿਣ ਵਾਲੇ ਹਨ । ਦੁਨੀਆ ਦਾ ਮਸ਼ਹੂਰ ਵਿਗਿਆਨਕ ਦਲੀਪ ਸਿੰਘ ਕਪਾਨੀ 44 ਪੇਟੈਂਟ ਦਾ ਮਾਲਕ ਤੇ ਔਪਟੀਕਲ ਫਾਈਬਰ ਕੇਬਲ ਦਾ ਖੋਜੀ ਮੋਗੇ ਪੜਿਆ ਤੇ ਮੋਗੇ ਜ਼ਿਲੇ ਦਾ ਜੰਮਪਲ ਸੀ । ਕਨੇਡਾ ਦੀ ਪ੍ਰਸਿੱਧ ਐਮ ਪੀ ਰੂਬੀ ਢੱਲਾ ਮੋਗੇ ਦੀ ਵਾਸੀ ਤੇ ਸੁਨਿਆਰ ਕੌਮ ਦਾ ਮਾਣ ਹੈ । ਗੁਰਬਖਸ਼ ਸਿੰਘ ਐਮ ਪੀ ਕਨੇੇਡਾ ਮੋਗੇ ਜਿਲੇ ਦਾ ਮਾਣ ਹੈ । ਹਾਈਟੋਨ ਰੇਡੀਓ ਨਾਮ ਦੀ ਦੁਕਾਨ ਰੇਡੀਓ, ਤਵੇ ਵਾਲੇ ਵਾਜੇ ਬਣਾਉਣ ਵੇਚਣ ਦੀ ਪੰਜਾਬ ਦੀ ਪ੍ਰਸਿੱਧ ਦੁਕਾਨ ਸੀ।

ਕੁੜੀਆਂ ਦੀ ਕ੍ਰਿਕਟ ਟੀਮ ਦੀ ਖਿਡਾਰਨ ਹਰਮਨਪ੍ਰੀਤ ਕੌਰ ਮੋਗੇ ਜ਼ਿਲੇ ਦੀ ਪੈਦਾਵਾਰ ਹੈ ਕਬੱਡੀ ਐਕਸ਼ਨ ਬੱਚਿਆਂ ਦੀ ਟੀਮ ਵੀ ਕੜਿਆਲ ਜ਼ਿਲੇ ਮੋਗੇ ਦੀ ਹੈ। ਪ੍ਰਸਿੱਧ ਅਰੂਜ਼ੀ ਸ਼ਾਇਰ ਅਮਰ ਸੂਫ਼ੀ, ਮਹਿੰਦਰ ਸਾਥੀ , ਡਾਕਟਰ ਸੁਰਜੀਤ ਬਰਾੜ, ਨਿਰੰਜਨ ਬੋਹਾ,ਪ੍ਰੋਫੈਸਰ ਸਾਧੂ ਸਿੰਘ , ਵਿਅੰਗ ਲੇਖਕ ਕੇ ਐਲ ਗਰਗ ਤੇ ਪ੍ਰਸਿੱਧ ਸ਼ਾਸ਼ਤਰੀ ਗਾਇਕ ਜਨਾਬ ਬਰਕਤ ਸਿੱਧੂ ਨੇ ਵੀ ਮੋਗੇ ਦਾ ਮਾਣ ਵਧਾਇਆ ਹੈ। ਪ੍ਰਸਿੱਧ ਵਿਅੰਗ ਲੇਖਕ ਤੇ ਸਿਆਸਤਦਾਨ ਗੁਰਨਾਮ ਸਿੰਘ ਤੀਰ ਸਾਹਿਬ ਤੇ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਮੋਗੇ ਜ਼ਿਲੇ ਦੇ ਸਨ ।

ਮੋਗਾ ਪੰਜਾਬ ਦੀ ਸਿਆਸਤ ਦੀ ਧੁੰਨੀ ਵਜੋਂ ਵੀ ਜਾਣਿਆ ਜਾਂਦਾ ਹੈ ,,
ਮੋਗੇ ਦੇ ਗੁਲਾਬੀ ਬਾਗ ਦੀ ਟਰੱਕ ਬਾਡੀ ਦੂਰ ਦੂਰ ਤੀਕ ਮਸ਼ਹੂਰ ਹੈ ,,
ਮੋਗੇ ਦੀਆਂ ਜੀਪਾਂ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਮਸ਼ਹੂਰ ਹਨ ,,,i

ਬੱਚਿਆਂ ਦੇ ਮਾਹਿਰ ਡਾਕਟਰ ਸਤਪਾਲ ਅੱਜ ਵੀ ਜਿਉਂਦੇ ਹਨ , ਓਹਨਾਂ ਤੋਂ ਲਗਭਗ ਨੇੜੇ ਦੇ ਇਲਾਕੇ ਦੇ ਅੱਸੀ ਤੋਂ ਪਹਿਲਾਂ ਜੰਮੇ ਸਾਰੇ ਲੋਕਾਂ ਨੇ ਦਵਾਈ ਲਈ ਹੈ।!!ਕਾਪੀ!!

01/05/2023

Address

Gidderbaha
Giddarbaha
152101

Opening Hours

Monday 7:30am - 4pm
Tuesday 7:30am - 4pm
Wednesday 7:30am - 4pm
Thursday 7:30am - 4pm
Friday 7:30am - 4pm
Saturday 7:30am - 4pm

Telephone

+919417081594

Website

Alerts

Be the first to know and let us send you an email when Keshav Vidya Mandir posts news and promotions. Your email address will not be used for any other purpose, and you can unsubscribe at any time.

Contact The School

Send a message to Keshav Vidya Mandir:

Shortcuts

Share

Category