15/08/2023
ਅੱਜ 77ਵੇਂ ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਤਹਿਸੀਲ ਪੱਧਰ ਤੇ ਤਹਿਸੀਲ ਗਿੱਦੜਬਾਹਾ ਵਿਖੇ ਆਜ਼ਾਦੀ ਸਮਾਰੋਹ ਵਿੱਚ ਸਾਡੇ ਸਕੂਲ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲਿਆ ਗਿਆ| ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ ਜਿਸਦੀ ਤਿਆਰੀ ਸ਼੍ਰੀਮਤੀ ਅਮਨਪ੍ਰੀਤ ਕੌਰ (ਅੰਗਰੇਜ਼ੀ ਮਿਸਟ੍ਰੈਸ) ਅਤੇ ਸ਼੍ਰੀਮਤੀ ਗੁਰਪ੍ਰੀਤ ਕੌਰ (ਸ.ਸ. ਮਿਸਟ੍ਰੈਸ) ਦੁਆਰਾ ਕਰਵਾਈ ਗਈ| ਸਮੂਹ ਸਟਾਫ਼ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ|
ਸਮਾਰੋਹ ਦੇ ਅੰਤ ਵਿੱਚ ਮਾਨਯੋਗ SDM ਸਾਹਿਬ ਅਤੇ ਸ਼੍ਰੀ ਪ੍ਰਿਤਪਾਲ ਸ਼ਰਮਾ ਜੀ ਦੁਆਰਾ ਸਕੂਲ ਦੀ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕੀਤਾ ਗਿਆ|