GSSS PADDI SURA SINGH

GSSS PADDI SURA SINGH Education Gsss Paddi Sura Singh is a Upper Secondary and Higher Secondary School in Paddi Sura Singh Village of Garshanker.

It was established in the year 1918 and the school management is Department of Education. It's a Punjabi Medium - Co-educational school.

24/04/2026
ਨੈਸ਼ਨਲ ਟੈਸਟਿੰਗ ਏਜੰਸੀ NTA ਵੱਲੋਂ ਲਏ ਗਏ ਰਾਸ਼ਟਰੀ ਪੱਧਰ ਦੇ JEE-Main ਟੈਸਟ ਨੂੰ ਸਾਡੇ ਸਕੂਲ ਦੇ ਵਿਦਿਆਰਥੀ ਯੁਵਰਾਜ ਹੀਰਾ ਵੱਲੋਂ  ਪਾਸ ਕਰ ਲ...
23/04/2026

ਨੈਸ਼ਨਲ ਟੈਸਟਿੰਗ ਏਜੰਸੀ NTA ਵੱਲੋਂ ਲਏ ਗਏ ਰਾਸ਼ਟਰੀ ਪੱਧਰ ਦੇ JEE-Main ਟੈਸਟ ਨੂੰ ਸਾਡੇ ਸਕੂਲ ਦੇ ਵਿਦਿਆਰਥੀ ਯੁਵਰਾਜ ਹੀਰਾ ਵੱਲੋਂ ਪਾਸ ਕਰ ਲਿਆ ਗਿਆ ਹੈ।

ਗੌਰਤਲਬ ਹੈ ਕਿ ਇਹ ਟੈਸਟ ਇੰਜੀਨੀਅਰਿੰਗ ਦੇ ਵਿੱਚ ਦਾਖਲੇ ਲਈ ਸਭ ਤੋਂ ਮੁਸ਼ਕਿਲ ਟੈਸਟ ਮੰਨਿਆ ਜਾਂਦਾ ਹੈ।

ਵਿਦਿਆਰਥੀ ਯੁਵਰਾਜ ਹੀਰਾ ਤੇ ਉਸਦੇ ਪੂਰੇ ਪਰਿਵਾਰ ਨੂੰ ਉਸਦੀ ਇਸ ਪ੍ਰਾਪਤੀ ਲਈ ਬਹੁਤ ਬਹੁਤ ਮੁਬਾਰਕਾਂ 🎉

ਵਿਸ਼ਵ ਕਿਤਾਬ ਦਿਵਸ ਮੁਬਾਰਕ “ ਕਿਤਾਬਾਂ ਇਨਸਾਨ ਦੀਆਂ ਸੱਚੀਆਂ ਮਿੱਤਰ ਹਨ।”
23/04/2026

ਵਿਸ਼ਵ ਕਿਤਾਬ ਦਿਵਸ ਮੁਬਾਰਕ

“ ਕਿਤਾਬਾਂ ਇਨਸਾਨ ਦੀਆਂ ਸੱਚੀਆਂ ਮਿੱਤਰ ਹਨ।”

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਵਿਖੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਕਿਰਪਾਲ ਸਿੰਘ ਜੀ ਨੂੰ ਉਹਨਾਂ ਦੀ ਸੇਵਾ ਮੁਕਤੀ ...
22/04/2026

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਵਿਖੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਕਿਰਪਾਲ ਸਿੰਘ ਜੀ ਨੂੰ ਉਹਨਾਂ ਦੀ ਸੇਵਾ ਮੁਕਤੀ ਉਪਰੰਤ ਸਕੂਲ ਸਟਾਫ਼ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ।

ਸ਼੍ਰੀ ਕਿਰਪਾਲ ਸਿੰਘ ਜੀ ਬੀਤੀ 31 ਮਾਰਚ 2026 ਨੂੰ ਆਪਣੀ ਸਰਕਾਰੀ ਨੌਕਰੀ ਦੀ ਸੇਵਾ ਪੂਰੀ ਹੋਣ ਉਪਰੰਤ ਸੇਵਾ ਮੁਕਤ ਹੋ ਗਏ ਸਨ। ਉਹਨਾਂ ਨੂੰ ਸਮੂਹ ਸਟਾਫ਼ ਵੱਲੋਂ ਸਨਮਾਨਿਤ ਕੀਤਾ ਗਿਆ।

ਸ਼੍ਰੀ ਕਿਰਪਾਲ ਸਿੰਘ ਜੀ ਨੇ ਆਪਣੀ ਸੇਵਾ ਇਸ ਸਕੂਲ ਵਿੱਚ ਬਤੌਰ ਲੈਕਚਰਾਰ ਅੰਗਰੇਜ਼ੀ ਦੇ ਤੌਰ ਤੇ ਸ਼ੁਰੂ ਕੀਤੀ। ਇਸ ਉਪਰੰਤ ਉਹਨਾਂ ਨੇ ਇਸ ਸਕੂਲ ਵਿੱਚ ਬਤੌਰ ਕਾਰਜਕਾਰੀ ਪ੍ਰਿੰਸੀਪਲ ਸੇਵਾ ਨਿਭਾਈ। ਬਤੌਰ ਪ੍ਰਿੰਸੀਪਲ ਉਹਨਾਂ ਨੇ ਇਸ ਸਕੂਲ ਵਿੱਚ ਮਿਤੀ 12-01-2021 ਤੋਂ 31-03-2026 ਤੱਕ ਆਪਣੀਆਂ ਸੇਵਾਵਾਂ ਨਾਲ ਸਾਡੇ ਸਕੂਲ ਨੂੰ ਜ਼ਿਲ੍ਹੇ ਹੀ ਨਹੀਂ ਸਗੋਂ ਸੂਬਾ ਪੱਧਰ ਦੇ ਵਧੀਆ ਸਕੂਲਾਂ ਵਿੱਚ ਸ਼ੁਮਾਰ ਕੀਤਾ।

ਬਤੌਰ ਪ੍ਰਿੰਸੀਪਲ ਉਹਨਾਂ ਨੇ ਇਸ ਸਕੂਲ ਨੂੰ ਬਹੁਤ ਵੱਡੀਆਂ ਪ੍ਰਾਪਤੀਆਂ ਤੱਕ ਪਹੁੰਚਾਇਆ।

ਸਾਡੇ ਕੋਲ ਇੰਨੇ ਸ਼ਬਦ ਨਹੀਂ ਹਨ ਕਿ ਅਸੀਂ ਉਹਨਾਂ ਦੀਆਂ ਸਕੂਲ ਨੂੰ ਦਿੱਤੀਆਂ ਆਪਣੀਆਂ ਸੇਵਾਵਾਂ ਨੂੰ ਲਿਖ ਕੇ ਬਿਆਨ ਕਰ ਸਕੀਏ।

ਸਿਰਫ਼ ਇੰਨਾਂ ਕਹਾਂਗੇ……. ਪ੍ਰਿੰਸੀਪਲ ਕਿਰਪਾਲ ਸਿੰਘ ਜੀ….. ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ। ਆਪ ਆਪਣੀ ਸੇਵਾ ਮੁਕਤੀ ਦਾ ਸਮਾਂ ਸ਼ਾਨਦਾਰ ਤਰੀਕੇ ਨਾਲ ਬਤੀਤ ਕਰੋ। ਲੰਬੀ ਉਮਰ ਤੇ ਸੁੱਖ ਸ਼ਾਂਤੀ ਨਾਲ ਆਪਣੀ ਸਿਹਤਮੰਦ ਤੇ ਖੁਸ਼ਹਾਲ ਪੈਨਸ਼ਨ ਦਾ ਆਨੰਦ ਮਾਣੋ।

ਆਪ ਜੀ ਦਾ ਬਹੁਤ ਬਹੁਤ ਸਤਿਕਾਰ ਤੇ ਸ਼ੁਕਰੀਆ। ਸ਼ੁਕਰੀਆ। ਸ਼ੁਕਰੀਆ ।

ਇਸ ਮੌਕੇ ਗੜ੍ਹਸ਼ੰਕਰ ਬਲਾਕ ਦੇ ਵੱਖ ਵੱਖ ਸਕੂਲਾਂ ਦੇ ਮੁਖੀ ਸਹਿਬਾਨ, ਅਧਿਆਪਕ ਤੇ ਸਕੂਲ ਤੋਂ ਸੇਵਾ ਮੁਕਤ ਤੇ ਬਦਲ ਕੇ ਗਏ ਸਾਰੇ ਅਧਿਆਪਕ ਸਹਿਬਾਨ ਤੇ ਸਕੂਲ ਦਾ ਸਟਾਫ਼ ਹਾਜ਼ਰ ਸੀ।

ਕੱਲ ਦੇ ਸਮਾਗਮ ਦੀ ਪ੍ਰੈਸ ਕਵਰੇਜ਼
19/04/2026

ਕੱਲ ਦੇ ਸਮਾਗਮ ਦੀ ਪ੍ਰੈਸ ਕਵਰੇਜ਼

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਵਿਖੇ 62 ਲੱਖ ਦੀ ਗਰਾਂਟ ਨਾਲ ਬਣੇ ਨਵੇਂ ਸਿੱਖਿਆ ਬਲਾਕ ਦਾ ਉਦਘਾਟਨ ਡਿਪਟੀ ਸਪੀਕਰ ...
18/04/2026

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਵਿਖੇ
62 ਲੱਖ ਦੀ ਗਰਾਂਟ ਨਾਲ ਬਣੇ ਨਵੇਂ ਸਿੱਖਿਆ ਬਲਾਕ ਦਾ ਉਦਘਾਟਨ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਜੀ ਵਲੋਂ ਕੀਤਾ ਗਿਆ। ਇਸ ਮੌਕੇ ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਬਲਦੀਪ ਸਿੰਘ ਸੈਣੀ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ ਸਨ।

ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਤਾ ਪਿਤਾ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਣ ਕੀਤਾ ਗਿਆ, ਇਸ ਉਪਰੰਤ ਸਕੂਲ ਇੰਚਾਰਜ ਸ਼੍ਰੀ ਹਰਬਲਾਸ ਸਿੰਘ ਬੰਗਾ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।

ਪ੍ਰੋਗਰਾਮ ਦੇ ਅਗਲੇ ਪੜਾਅ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਗੀਤ “ ਜੀ ਆਇਆਂ ਨੂੰ” ਦੇ ਉੱਪਰ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਕੀਤੀ।

ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਸਕੂਲ ਦੇ ਸਾਬਕਾ ਪ੍ਰਿੰਸੀਪਲ ਸ਼੍ਰੀ ਕਿਰਪਾਲ ਸਿੰਘ ਜੀ ਨੇ ਸਕੂਲ ਦੀ ਤਰੱਕੀ ਦੇ ਬਾਰੇ ਬਹੁਤ ਵਿਸਥਾਰ ਵਿੱਚ ਆਏ ਹੋਏ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ।

ਇਸ ਉਪਰੰਤ ਮੁੱਖ ਮਹਿਮਾਨ ਸਰਦਾਰ ਬਲਦੀਪ ਸਿੰਘ ਸੈਣੀ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਜੀ ਨੇ ਸਕੂਲ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਸਰਕਾਰ ਦੇ ਕੀਤੇ ਯਤਨਾਂ ਦੀ ਗੱਲ ਕੀਤੀ ਤੇ ਸਰਕਾਰ ਦੀਆਂ ਨੀਤੀਆਂ ਦੇ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਇਸ ਮੌਕੇ ਮਾਣਯੋਗ ਡਿਪਟੀ ਸਪੀਕਰ ਜੀ ਵਲੋਂ ਸਕੂਲ ਸਟਾਫ਼ ਦੀ ਮਿਹਨਤ ਦੀ ਜੰਮ ਕੇ ਤਾਰੀਫ ਕੀਤੀ ਗਈ।

ਆਏ ਹੋਏ ਮੁੱਖ ਮਹਿਮਾਨਾਂ ਨੇ ਇਸ ਵਿੱਦਿਅਕ ਵਰ੍ਹੇ ਵਿੱਚ ਸਾਲਾਨਾ ਨਤੀਜਿਆਂ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਆਏ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦਿੱਤੇ। ਇਸ ਤੋਂ ਬਾਅਦ ਸਕੂਲ਼ ਦੇ ਵੱਲੋਂ ਨਵੇਂ ਦਾਖਿਲ ਵਿਦਿਆਰਥੀਆਂ ਨੂੰ ਨਵੇਂ ਸਕੂਲ ਬੈਗਾਂ ਤੇ ਕਾਪੀਆਂ ਦੀ ਵੰਡ ਕੀਤੀ ਗਈ।

ਸਕੂਲ਼ ਦੇ ਸਟਾਫ ਵੱਲੋਂ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਦੇ ਸਨਮਾਨ ਕੀਤਾ ਗਿਆ।

ਇਸ ਉਪਰੰਤ ਸਕੂਲ ਸਟਾਫ਼ ਵੱਲੋਂ ਆਏ ਹੋਏ ਮਹਿਮਾਨਾਂ ਲਈ ਚਾਹ, ਕਾਫ਼ੀ ਦਾ ਇੰਤਜ਼ਾਮ ਕੀਤਾ ਗਿਆ ਸੀ ਉਪਰੰਤ ਪ੍ਰੋਗਰਾਮ ਆਪਣੀ ਬਹੁਤ ਵਧੀਆ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ।

ਸਟੇਜ ਸਕੱਤਰ ਦੀ ਭੂਮਿਕਾ ਸਕੂਲ ਦੇ ਸਾਇੰਸ ਵਿਸ਼ੇ ਦੇ ਅਧਿਆਪਕ ਸ਼੍ਰੀ ਗੁਰਿੰਦਰ ਸਿੰਘ ਜੀ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਨਿਭਾਈ ਗਈ।

ਮਿਤੀ: 18 ਅਪ੍ਰੈਲ 2026 ਸਮਾਂ: ਦੁਪਹਿਰ 12:00 ਵਜੇ
16/04/2026

ਮਿਤੀ: 18 ਅਪ੍ਰੈਲ 2026
ਸਮਾਂ: ਦੁਪਹਿਰ 12:00 ਵਜੇ

ਖ਼ਾਲਸਾ ਪੰਥ ਦੇ ਸਾਜਣਾ ਦਿਵਸ ਤੇ ਵਿਸਾਖੀ ਦੇ ਤਿਉਹਾਰ ਦੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ।
14/04/2026

ਖ਼ਾਲਸਾ ਪੰਥ ਦੇ ਸਾਜਣਾ ਦਿਵਸ ਤੇ ਵਿਸਾਖੀ ਦੇ ਤਿਉਹਾਰ ਦੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ।

ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ 14 ਅਪ੍ਰੈਲ ਬੱਚਿਆਂ ਨੂੰ ਸਿਖਾਓ ਕਿ ਉਹ ਮਹਾਨ ਬਣਨ ਲਈ ਹੀ ਪੈਦਾ ਹੋਏ ਹਨ।- ਡਾ. ਬੀ....
14/04/2026

ਸੰਵਿਧਾਨ ਨਿਰਮਾਤਾ

ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ
14 ਅਪ੍ਰੈਲ

ਬੱਚਿਆਂ ਨੂੰ ਸਿਖਾਓ ਕਿ ਉਹ ਮਹਾਨ ਬਣਨ ਲਈ ਹੀ ਪੈਦਾ ਹੋਏ ਹਨ।

- ਡਾ. ਬੀ. ਆਰ. ਅੰਬੇਡਕਰ

Teach the children that they are born to be great.

- Dr. B. R. Ambedkar

Address

Paddi Sura Singh
Garhshankar
144529

Opening Hours

Monday 9am - 4pm
Tuesday 9am - 4pm
Wednesday 9am - 4pm
Thursday 9am - 4pm
Friday 9am - 4pm
Saturday 9am - 4pm

Telephone

+91-01884-231555

Website

Alerts

Be the first to know and let us send you an email when GSSS PADDI SURA SINGH posts news and promotions. Your email address will not be used for any other purpose, and you can unsubscribe at any time.

Shortcuts

Share

Category