13/07/2020
ਸਿਵਿਲ ਸਰਵਿਸ ਪ੍ਰੀਖਿਆ ਕੀ ਹੈ ? ਚੋਣ ਵਿਧੀ , ਪ੍ਰੀਖਿਆ ਦੇ ਪੈਟਰਨ ਬਾਰੇ ਜਾਣਕਾਰੀ।
UPSC ਕੇਂਦਰੀ/ਸੰਘ ਲੋਕ ਸੇਵਾ ਆਯੋਗ ਦੁਆਰਾ ਆਯੋਜਿਤ ਕੀਤੀ ਜਾਂਦੀ ਸਿਵਿਲ ਸਰਵਿਸ ਪ੍ਰੀਖਿਆ ਦੇਸ਼ ਦੀ ਸਭ ਤੋਂ ਸਨਮਾਨਿਤ ਪ੍ਰੀਖਿਆ ਹੈ। ਇਹ ਪ੍ਰੀਖਿਆ ਹਰ ਸਾਲ IAS ਭਾਰਤੀ ਪ੍ਰਸ਼ਾਸਨਿਕ ਅਧਿਕਾਰੀ ,IPS ਭਾਰਤੀ ਪੁਲੀਸ ਅਧਿਕਾਰੀ IFS ਭਾਰਤੀ ਵਿਦੇਸ਼ ਅਧਿਕਾਰੀ IRS ਭਾਰਤੀ ਮਾਲ ਅਧਿਕਾਰੀ ,ਆਦਿ ਦੀ ਚੋਣ ਲਈ ਕਰਵਾਈ ਜਾਂਦੀ ਹੈ। ਕੁਝ ਇੱਕ ਸਾਲਾਂ ਦੀ ਟ੍ਰੇਨਿੰਗ ਤੇ ਅਨੁਭਵ ਤੋਂ ਬਾਅਦ ਚੁਣੇ ਗਏ ਉਮੀਦਵਾਰ ਕ੍ਰਮਵਾਰ ਡਿਪਟੀ ਕਮਿਸ਼ਨਰ (DC ) ਪੁਲਿਸ ਕਪਤਾਨ (SP ) ਰਾਜਦੂਤ ਤੇ ਟੈਕ੍ਸ ਕਮਿਸ਼ਨਰ ਆਦਿ ਪੋਸਟਾਂ ਪ੍ਰਾਪਤ ਕਰਦੇ ਹਨ। ਇਸ ਤੋਂ ਬਿਨਾਂ ਹੋਰਨਾਂ ਵਿਭਾਗਾਂ ਵਿਚ ਕਮਿਸ਼ਨਰ ਤੇ ਇਸਦੇ ਬਰਬਾਰ ਦੇ ਅਹੁਦਿਆਂ ਤੇ ਭਰਤੀ ਵੀ ਇਸੇ ਪ੍ਰੀਖਿਆ ਰਾਹੀ ਹੁੰਦੀ ਹੈ। ਜਿਵੇ ਰੇਲਵੇ ,ਡਾਕ,ਸੂਚਨਾ ਆਦਿ
ਅਲਗ ਅਲਗ ਰਾਜ ਆਪਣੀਆਂ ਸਥਾਨਕ ਲੋੜਾਂ ਨੂੰ ਮੁਖ ਰਖਦੇ ਹੋਏ ਰਾਜ ਲੋਕ ਸੇਵਾ ਪ੍ਰੀਖਿਆ (PCS) ਕਰਵਾਉਂਦੇ ਹਨ। ਜਿਸ ਵਿਚ SDM ,ਤਹਿਸੀਲਦਾਰ ,ਕਰ ਤੇ ਆਬਕਾਰੀ ਅਧਿਕਾਰੀ ,BDPO , ਆਦਿ ਦੀ ਚੋਣ ਕੀਤੀ ਜਾਂਦੀ ਹੈ। ਚੋਣ ਵਿਧੀ ਲਗਭਗ UPSC ਦੇ ਬਰਾਬਰ ਹੁੰਦੀ ਹੈ।
UPSC ਦੀ ਆਯੋਜਿਤ ਕੀਤੀ ਪ੍ਰੀਖਿਆ ਦੀ ਚੋਣ ਵਿਧੀ ਕੁਝ ਇਸ ਤਰਾਂ ਹੈ। .
ਇਸ਼ਤਿਹਾਰ :- ਹਰ ਸਾਲ ਅਪ੍ਰੈਲ ਮਹੀਨੇ ਵਿੱਚ ਵੱਖ ਵੱਖ ਅਖਬਾਰਾਂ ਤੇ ਰੋਜਗਾਰ ਸਮਾਚਾਰ ਵਿੱਚ ਇਸ਼ਤਿਹਾਰ ਦੇ ਕੇ ਆਨਲਾਇਨ ਅਪਲਾਈ ਕਰਨ ਲਈ ਆਵੇਦਨ ਮੰਗੇ ਜਾਂਦੇ ਹਨ। ਕੁੱਲ ਲਗਭਗ 1000+ ਅਲਗ ਅਲਗ ਪੋਸਟਾਂ ਲਈ ਇੱਕੋ ਅਰਜੀ ਲਈ ਜਾਂਦੀ ਹੈ। ਇਹ ਪ੍ਰੀਕਿਰਿਆ 25-30 ਦਿਨ ਤੱਕ ਚਲਦੀ ਹੈ।
ਯੋਗਤਾ :- ਘਟੋ ਘੱਟ ਵਿਦਿਅਕ ਯੋਗਤਾ ਮਾਨਤਾ ਪ੍ਰਾਪਤ ਯੂਨਿਵਰਸਿਟੀ ਤੋਂ ਬੈਚਲਰ ਦੀ ਡਿਗਰੀ ਹੈ. ਆਖਿਰੀ ਸਾਲ ਦਾ ਇਮਿਤਿਹਾਨ ਦੇ ਰਹੇ ਵਿਦਿਆਰਥੀ ਵੀ ਆਵੇਦਨ ਕਰ ਸਕਦੇ ਹਨ ਬਸ਼ਰਤੇ ਮੁੱਖ ਪ੍ਰੀਖਿਆ ਤੋਂ ਪਹਿਲਾਂ ਆਪਣੀ ਡਿਗਰੀ ਤੇ ਸਰਟੀਫਿਕੇਟ ਕਮਿਸ਼ਨ ਨੂੰ ਭੇਜ ਸਕਣ।
ਉਮਰ :- ਇਸ ਵਕਤ ਉਮਰ ਸੀਮਾ 21 ਤੋਂ 32 ਸਾਲ ਹੈ ਰਿਜਰਵ ਕੈਟਾਗਰੀ ਨੂੰ ਅਲਗ ਅਲਗ ਸਾਲਾਂ ਲਈ ਛੋਟ ਹੈ।
ਮੌਕੇ :- ਆਮ (ਅਣ-ਰਾਖਵੇਂ) ਵਰਗ ਦੇ ਹਰੇਕ ਆਵੇਦਕ ਨੂੰ 6 ਮੌਕੇ ਮਿਲਦੇ ਹਨ। ਮੁਢਲੀ ਪ੍ਰੀਖਿਆ ਵਿੱਚ ਬੈਠਣ ਨੂੰ ਇੱਕ ਮੌਕਾ ਮੰਨਿਆ ਜਾਂਦਾ ਹੈ। ਰਿਜਰਵ ਕੈਟਾਗਰੀ ਨੂੰ ਜਿਆਦਾ ਮੌਕੇ ਮਿਲਦੇ ਹਨ।
ਪ੍ਰੀਕਿਰਿਆ :-
ਚੋਣ ਪ੍ਰੀਕਿਰਿਆ ਦੇ ਤਿਨ ਭਾਗ ਹਨ।
1. ਮੁਢਲੀ ਪ੍ਰੀਖਿਆ
2. ਮੁੱਖ ਪ੍ਰੀਖਿਆ
3. ਇੰਟਰਵਿਊ
ਹਰ ਸਾਲ ਲਖਾਂ ਹੀ ਵਿਦਿਆਰਥੀ ਮੁਢਲੀ ਪ੍ਰੀਖਿਆ ਲਈ ਅਪ੍ਲਾਈ ਕਰਦੇ ਹਨ। ਪਿਛਲੇ ਸਾਲ 8 ਲੱਖ ਦੇ ਕਰੀਬ ਨੇ ਅਪ੍ਲਾਈ ਕੀਤਾ। ਤੇ 5 ਲਖ ਦੇ ਕਰੀਬ ਮੁਢਲੀ ਪ੍ਰੀਖਿਆ ਵਿਚ ਬੈਠੇ। ਜਿਸ ਵਿਚੋਂ ਅਸਾਮੀਆਂ ਦੀ ਗਿਣਤੀ ਦੇ ਹਿਸਾਬ ਨਾਲ 12-13 ਗੁਣਾ ਨੂੰ ( ਲਗਭਗ 15 ਕੁ ਹਜਾਰ) ਨੂੰ ਮੁਖ ਪ੍ਰੀਖਿਆ ਲਈ ਚੁਣਿਆ ਗਿਆ।
ਮੁਢਲੀ ਪ੍ਰੀਖਿਆ ਵਿੱਚ ਦੋ ਪੇਪਰ ਹੁੰਦੇ ਹਨ। ਵਸਤੁਨਿਸ਼ਠ ਆਧਾਰਿਤ ਪ੍ਰਸ਼ਨ( MCQ ) ਹੁੰਦੇ ਹਨ
1. GS (general Studies ) ਆਮ ਗਿਆਨ (100 ਪ੍ਰਸ਼ਨ / 200 ਨੰਬਰ )
2. CSAT ਲੋਕ ਸੇਵਾ ਯੋਗਤਾ ਟੇਸਟ (80 ਪ੍ਰਸ਼ਨ /200 ਨੰਬਰ )
ਆਮ ਗਿਆਨ ਦੇ ਪ੍ਰਸ਼ਨ ਭਾਰਤੀ ਸੰਵਿਧਾਨ ,ਸਰਕਾਰ ਦੇ ਕੰਮ ਕਾਜ ਤੇ ਪਾਲਿਸੀ, ਦੇਸ਼ ਵਿਦੇਸ਼ ਦੀਆਂ ਘਟਨਾਵਾਂ ,ਭਾਰਤੀ ਇਤਿਹਾਸ ,ਭਾਰਤੀ ਸਭਿਆਚਾਰ,ਅਰਥ ਸਾਸ਼ਤਰ , ਭਾਰਤੀ ਤੇ ਸੰਸਾਰ ਦੀ ਭੂਗੋਲ , ਵਾਤਾਵਰਨ ਆਦਿ ਵਿਸ਼ਿਆਂ ਵਿਚੋਂ ਹੁੰਦੇ ਹਨ।
CSAT ਵਿੱਚ ਅੰਗ੍ਰੇਜੀ ,ਪੜਨ ਏ ਸਮਝਣ ਦੀ ਯੋਗਤਾ ਯੋਗਤਾ ,ਤਾਰਕਿਕ ਸ਼ਕਤੀ (reasoning ) ਅਠਵੀਂ ਪਧਰ ਦਾ ਹਿਸਾਬ ਨਿਰਨਾ ਲੈਣ ਦੀ ਸ਼ਕਤੀ ਦਾ ਟੇਸਟ ਲਿਆ ਜਾਂਦਾ ਹੈ. 15 ਕੁ ਦਿਨ ਪਹਿਲਾਂ ਵੇਬਸਾਇਟ ਤੋਂ ਰੋਲ ਨੰਬਰ ਨੰਬਰ ਡਾਊਨਲੋਡ ਕੀਤੇ ਜਾ ਸਕਦੇ ਹਨ।
ਦੋਨੋ ਪੇਪਰ ਸਵੇਰ ਸ਼ਾਮ ਇੱਕੋ ਦਿਨ ਲੈ ਜਾਂਦੇ ਹਨ।CSAT ਵਿਚੋਂ ਸਿਰਫ 33% ਅੰਕ ਹਾਸਿਲ ਕਰਕੇ ਪਾਸ ਕਰਨਾ ਜਰੂਰੀ ਹੈ। GS ਦੇ ਨੰਬਰਾਂ ਦੇ ਅਧਾਰ ਤੇ ਮੇਰਿਟ ਸੂਚੀ ਤਿਆਰ ਕੀਤੀ ਜਾਂਦੀ ਹੈ। ਗਲਤ ਉੱਤਰ ਦੇਣ ਤੇ 1/3 ਅੰਕ ਕੱਟੇ ਜਾਂਦੇ ਹਨ। ਕਰੀਬ ਡੇਢ ਕੁ ਮਹੀਨੇ ਪਿੱਛੋਂ ਨਤੀਜਾ ਆਉਂਦਾ ਹੈ। ਜਿਸ ਵਿੱਚ ਮੁੱਖ ਪ੍ਰੀਖਿਆ ਲਈ ਚੁਣੇ ਜਾਂਦੇ ਉਮੀਦਵਾਰਾਂ ਦੇ ਰੋਲ ਨੰਬਰ ਦੱਸੇ ਜਾਂਦੇ ਹਨ।
ਮੁੱਖ ਪ੍ਰੀਖਿਆ ਵਿਚ ਹੇਠ ਲਿਖੇ ਪੇਪਰ ਹੁੰਦੇ ਹਨ
1.ਲਾਜਮੀ ਭਾਸ਼ਾ ( ਜਿਵੇ ਪੰਜਾਬੀ ਪੰਜਾਬ ਵਾਲਿਆਂ ਲਈ )(300 ਨੰਬਰ)
2.ਲਾਜਮੀ ਅੰਗਰੇਜੀ (300 ਨੰਬਰ)
3.ਲੇਖ (250 ਨੰਬਰ)
4.ਚਾਰ ਪੇਪਰ ਆਮ ਗਿਆਨ( 250 ਨੰਬਰ ਹਰੇਕ )
5.ਦੋ ਪੇਪਰ ਇੱਕ ਚੋਣਵੇ ਵਿਸ਼ੇ ਦੇ( 250 ਨੰਬਰ ਹਰੇਕ ) ,ਕਮਿਸ਼ਨ ਵੱਲੋਂ ਦਿਤੀ ਇੱਕ ਲੰਮੀ ਲਿਸਟ ਵਿਚੋਂ ਕੋਈ ਇੱਕ ਵਿਸ਼ਾ ਚੁਣਨਾ ਹੁੰਦਾ ਹੈ. ਇਸ ਵਿਚ ਕਈ ਭਾਸ਼ਾਵਾਂ ਦੇ ਸਾਹਿਤ ਤੋਂ ਬਿਨਾਂ ( ਜਿਵੇਂ ਪੰਜਾਬੀ ਸਾਹਿਤ ) ਭੂਗੋਲ ,ਅਰਥ ਸਸ਼ਤਰ ,ਵਿਗਿਆਨ ਦੇ ਵਿਸ਼ੇ , ਇਤਿਹਾਸ ,ਇੰਜੀਨੀਅਰਿੰਗ , ਆਦਿ। ਜਿਹਨਾਂ ਦਾ ਸਿਲੇਬਸ ਵਿਸਤਾਰ ਸਹਿਤ ਇਸ਼ਿਤਿਹਾਰ ਵਿੱਚ ਦਰਜ ਹੈ . ਸਿਲੇਬਸ ਲਗਭਗ ਉਹੋ ਹੈ। ਜੋ ਕਿ ਡਿਗਰੀ ਕਾਲਜ ਵਿੱਚ ਪੜਾਇਆ ਜਾਂਦਾਂ ਹੈ। ਵਿਸ਼ਾ ਚੁਣਨ ਤੇ ਕੋਈ ਪਾਬੰਦੀ ਨਹੀਂ ਹੈ। ਭਾਵ ਇੱਕ ਇੰਜੀਨੀਅਰ ਦੀ ਪੜਾਈ ਕਰਨ ਵਾਲਾ ਆਰਟਸ ਵਿਸ਼ਾ ਲੈ ਸਕਦਾ ਹੈ ਤੇ ਆਰਟਸ ਵਾਲਾ ਸਾਇੰਸ ਵਾਲਾ। ਜਰੂਰੀ ਨਹੀ ਤੁਸੀਂ ਉਹ ਵਿਸ਼ਾ ਡਿਗਰੀ ਵਿੱਚ ਪੜਿਆ ਹੋਵੇ।
ਆਮ ਗਿਆਨ ਪੇਪਰ 1 :- ਦੁਨੀਆਂ ਭਰ ਦੇ ਗਿਆਨ ਦੀ ਪ੍ਰੀਖਿਆ ਹੈ। ਇਤਿਹਾਸ ਆਧੁਨਿਕ ਭਾਰਤੀ ਤੇ ਸੰਸਾਰਕ , ਭੂਗੋਲ ਭਾਰਤੀ ਤੇ ਸੰਸਾਰ , ਭਾਰਤੀ ਕਲਾ ਤੇ ਸਭਿਆਚਾਰ ,ਆਦਿ ਮੁੱਖ ਉਪ ਵਿਸ਼ੇ ਹਨ।
ਆਮ ਗਿਆਨ ਪੇਪਰ 2:- ਸੰਵਿਧਾਨ ,ਸਰਕਾਰ ਦੇ ਕੰਮ ਕਾਜ ਕਾਨੂੰਨ ,ਪਾਲਿਸੀਆਂ, ਯੋਜਨਾਂਵਾਂ , ਭਾਰਤ ਦੀ ਵਿਦੇਸ਼ ਨੀਤੀ ,ਅੰਤਰਰਾਸ਼ਟਰੀ ਸੰਗਠਨ ਬਾਰੇ ਦੂਸਰਾ ਪੇਪਰ ਹੁੰਦਾ ਹੈ।
ਆਮ ਗਿਆਨ 3 :- ਭਾਰਤੀ ਅਰਥ੍ਸਾਸ਼ਤਰ , ਖੇਤੀਬਾੜੀ ,ਮੁਢਲੇ ਢਾਂਚੇ ,ਗਰੀਬੀ ਤੇ ਵਿਕਾਸ ਨਾਲ ਸਬੰਧਿਤ ਹੋਰ ਸਮੱਸਿਆਂਵਾਂ ਬਾਰੇ ਪੇਪਰ
ਆਮ ਗਿਆਨ 4:-ਨੀਤੀ ਸਾਸ਼ਤਰ ਅਧਾਰਿਤ ਇਹ ਪੇਪਰ ਇੱਕ ਲੋਕ ਸੇਵਕ/ਚੰਗਾ ਨਾਗਰਿਕ ਬਣਨ ਲਈ ਗੁਣਾਂ ਦੀ ਪ੍ਰੀਖਿਆ ਕਰਦਾ ਹੈ। ਜਿਥੇ ਅਲਗ ਅਲਗ ਤਰਾਂ ਦੇ ਸਵਾਲ ਪੁੱਛਕੇ ਵਿਅਕਤੀ ਦੀ ਬੋਧਿਕ ਸਮਝ ,ਆਮ ਲੋਕਾਂ ਪ੍ਰਤੀ ਵਿਵਾਹਰ ਸਮਸਿਆ ਸੁਲਝਾਨ ਤੇ ਨਿਰਣਾ ਕਰਨ ਦੀ ਸ਼ਕਤੀ ਪਰਖੀ ਜਾਂਦੀ ਹੈ।
:- ਹਰੇਕ ਪੇਪਰ 250 ਨੰਬਰਾਂ ਦਾ ਹੁੰਦਾ ਹੈ। ਕੁੱਲ 20 ਪ੍ਰਸ਼ਨ ਹੁੰਦੇ ਹਨ (ਪੇਪਰ 4 ਨੂੰ ਛੱਡ ਕੇ ਜਿਥੇ ਕੁਝ ਪ੍ਰਸ਼ਨ ਵੱਡੇ ਛੋਟੇ ਵੀ ਹੁੰਦੇ ਹਨ ) ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਵਿੱਚ ਦੇਣਾ ਹੁੰਦਾ ਹੈ।
ਸਵੇਰ ਸ਼ਾਮ ਦੋ ਪੇਪਰ ਹੁੰਦੇ ਹਨ ਤਿੰਨ ਘੰਟੇ ਦਾ ਹਰੇਕ ਪੇਪਰ।
ਲੇਖ :- ਦੋ ਅਲਗ ਅਲਗ ਹਿੱਸਿਆਂ ਵਿਚ 4-4 ਵਿਸ਼ੇ ਦੇ ਕੇ ਇੱਕ ਇੱਕ ਵਿਸ਼ੇ ਤੇ ਲੇਖ ਲਿਖਣ ਲੈ ਕਿਹਾ ਜਾਂਦਾ ਹੈ। ਦੋਨੋ 125 -125 ਨੰਬਰ ਦੇ। ਵਿਸ਼ੇ ਆਮ ਕਰਕੇ ਅਜੋਕੇ ਸਮੇਂ ਦੇ ਚਲੰਤ ਮਾਮਲਿਆਂ ਤੇ ਸਿਧੇ ਜਾਂ ਅਸਿਧੇ ਤੌਰ ਤੇ ਆਧਾਰਿਤ ਹੁੰਦੇ ਹਨ।
ਭਾਸ਼ਾ ਤੇ ਅੰਗ੍ਰੇਜੀ ਪੇਪਰ ਸਿਰਫ ਪਾਸ ਕਰਨੇ ਜਰੂਰੀ ਹੁੰਦੇ ਹਨ 300 ਵਿਚੋਂ 75 ਨੰਬਰ ਲੈ ਕੇ।
ਮੇਰਿਟ ਲੇਖ ,ਆਮ ਗਿਆਨ ਤੇ ਚੋਣਵੇ ਵਿਸ਼ਿਆਂ ਦੇ ਨੰਬਰਾਂ ਦੇ ਅਧਾਰ ਤੇ ਬਣਦੀ ਹੈ। ਕੁੱਲ 1750 ਨੰਬਰਾਂ ਵਿਚੋਂ।
ਸਾਰੇ ਹੀ ਪੇਪਰ ਦੇ ਕਿਸੇ ਵੀ ਭਾਸ਼ਾ ਵਿੱਚ ਲਿਖੇ ਜਾ ਸਕਦੇ ਹਨ ਭਾਂਵੇ ਪ੍ਰਸ਼ਨ ਪੱਤਰ ਸਿਰਫ ਹਿੰਦੀ ਤੇ ਅੰਗ੍ਰੇਜੀ ਵਿਚ ਆਉਂਦਾ ਹੈ।
ਜਿਆਦਤਰ ਪ੍ਰਸ਼ਨ ਆਮ ਚਲੰਤ ਵਿਸ਼ਿਆ ਤੇ ਅਧਾਰਿਤ ਹੁੰਦੇ ਹਨ। ਜਿਹਨਾਂ ਵਿਚ ਦੇਸ਼ ਦੀਆਂ ਨੀਤੀਆਂ ,ਬਨਾਏ ਗਏ ਕਾਨੂੰਨ ,ਅਦਾਲਿਤੀ ਫੈਸਲੇ ,ਰਾਸ਼ਟਰੀ ਅੰਤਰਰਾਸ਼ਟਰੀ ਘਟਨਾਵਾਂ ਤੇ ਭਾਰਤ ਉੱਤੇ ਉਹਨਾਂ ਦੇ ਅਸਰ। . ਭਾਵ ਇੱਕ ਅਫਸਰ ਨੂੰ ਕਾਬਿਲ ਬਣਨ ਲਈ ਜੋ ਪਤਾ ਹੋਣਾ ਚਾਹਿਦਾ ਹੈ।
1750 ਵਿਚੋਂ ਮੇਰਿਟ ਤਿਆਰ ਕਰਕੇ ਕੁੱਲ 2 ਗੁਣਾ ਅਸਾਮੀਆਂ ਦਾ ਇੰਟਰਵਿਊ ਲਈ ਬੁਲਾਏ ਜਾਂਦੇ ਹਨ ਜੋ ਕਿ 275 ਨੰਬਰ ਦਾ ਹੁੰਦਾ ਹੈ।
ਇੰਟਰਵਿਊ ਵਿਚ ਉਮੀਦਵਾਰ ਦੀ ਸਖਸੀਅਤ ,ਉਸਦੇ ਗਿਆਨ ,ਗੱਲਬਾਤ ਵਿੱਚ ਸਮਤਲ ਸੋਚ, ਸਹੀ ਨਿਰਣਾ ਲੈਣ ਦੀ ਸੂਝ ਆਦਿ ਦੀ ਪਰਖ ਹੁੰਦੀ ਹੈ।
ਇੰਟਰਵਿਊ ਵੀ ਕਿਸੇ ਵੀ ਭਾਸਾ ਵਿੱਚ ਦਿਤਾ ਜਾ ਸਕਦਾ ਹੈ।
ਕੁੱਲ 2025 ਵਿਚੋਂ ਨਤੀਜਾ ਆਉਂਦਾ ਹੈ।
ਸਭ ਤੋਂ ਉੱਚੇ ਰੈਂਕ ਵਾਲੇ ਨੂੰ ਮਨਪਸੰਦ ਪੋਸਟ ਦਿਤੀ ਜਾਂਦੀ ਹੈ। ਬਾਕੀ ਰੰਕ ਅਨੁਸਾਰ ਵੰਡ ਹੁੰਦੀ ਹੈ। ਆਮ ਕਰਕੇ ਹਰ ਇੱਕ ਦੀ ਪਹਿਲੀ ਪਸੰਦ ias (ਭਾਵ dc ) ਤੇ ਦੂਜੀ IPS ਹੁੰਦੀ ਹੈ।
ਦਿੱਲੀ ਵਿੱਚ ਹਰ ਸਾਲ ਲਖਾਂ ਬੱਚੇ ਹਰ ਸਿਆਲ ਤਿਆਰੀ ਕਰਦੇ ਹਨ ਇੰਵੇ ਹੀ ਹੋਰ ਕਈ ਵੱਡੇ ਸਹਿਰਾਂ ਵਿਚ। ਲਗਾਤਾਰ 4-4 ,5-5 ਸਾਲ ਦੀ ਤਿਆਰੀ ਵੀ ਕੀਤੀ ਜਾਂਦੀ ਹੈ। ਬਹੁਤਿਆਂ ਨੂੰ ਦੇਸ਼ ਸੇਵਾ ਦਾ ਜਜ੍ਬਾ ਹੁੰਦਾ ਤੇ ਬਹੁਤ ਨੂੰ ਨੀਲੀ ਬੱਤੀ ਵਾਲੀ ਕਾਰ ਦਾ ਚਾਅ ਪਰ ਜੋ ਵੀ ਹੋਵੇ ਇਹ ਨੌਕਰੀ ਮਾਨ ਸਨਮਾਨ ਤੋਂ ਬਿਨਾਂ ਤੁਹਾਨੂੰ ਦੇਸ਼ ਲਈ ਕੁਝ ਨਵਾਂ ਸਿਰਜਣ ਦੀ ਪ੍ਰੇਰਨਾ ਦਿੰਦੀ ਹੈ। ਜਿਵੇਂ ਜਿਵੇ ਹਰ ਸਾਲ ਮੁਕ਼ਾਬਲਾ ਵੱਧ ਰਿਹਾ ਵਧੀਆ ਮੁੰਡੇ ਕੁੜੀਆਂ ਸੇਵਾ ਵਿੱਚ ਆ ਰਹੇ ਹਨ। ਤੁਸੀਂ ਵੀ ਨਵੇਂ ਨਵੇਂ ਟ੍ਰੇਨਿੰਗ ਤੇ ਆਏ SDM ,DSP ਤੇ DC ਆਦਿ ਪੋਸਟਾਂ ਤੇ ਲੱਗੇ ਇਹਨਾਂ ਨੌਜਵਾਨਾਂ ਵਿਚੋ ਸੇਵਾ ਦੇ ਜਜਬੇ ਨੂੰ ਮਹਿਸੂਸ ਕੀਤਾ ਹੋਵੇਗਾ।