20/12/2022
ਜ਼ਿਲ੍ਹਾ ਪੱਧਰੀ ਡਾ. ਏ ਪੀ ਜੇ ਅਬਦੁਲ ਕਲਾਮ ICT ਕੁਇਜ਼ ਮੁਕਾਬਲਾ ਸਫਲਤਾ ਨਾਲ ਮੁਕੰਮਲ ਹੋਇਆ|
ਸ ਹ ਸ ਰੁਹੇਲਾ ਹਾਜੀ ਨੇ ਮਾਰੀ ਬਾਜੀ, 9ਵੀ ਅਤੇ 10ਵੀ ਜਮਾਤ ਦੀਆਂ ਪਹਿਲੀਆਂ ਦੋ ਪੁਜੀਸ਼ਨਾਂ ਤੇ ਕੀਤਾ ਕਬਜਾ
ਮਿਤੀ 20-12-2022 ( ਫਿਰੋਜ਼ਪੁਰ ) ਅੱਜ ਜ਼ਿਲ੍ਹਾ ਫਿਰੋਜ਼ਪੁਰ ਵਿਚ ਜ਼ਿਲ੍ਹਾ ਪੱਧਰੀ ਡਾ. ਏ ਪੀ ਜੇ ਅਬਦੁਲ ਕਲਾਮ ICT ਕੁਇਜ਼ ਅਤੇ ਟਾਈਪਿੰਗ ਮੁਕਾਬਲਾ ਮਿਤੀ 20-12-2022 ਨੂੰ ਸਰਕਾਰੀ ਹਾਈ ਸਕੂਲ ਝੋਕ ਹਰੀਹਰ, ਫਿਰੋਜ਼ਪੁਰ ਵਿਖੇ ਸਫਲਤਾ ਪੂਰਨ ਕਰਵਾਇਆ ਗਿਆ। ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਕਵਲਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਕੋਮਲ ਸ਼ਰਮਾ ਜੀ ਦੀ ਅਗਵਾਈ ਵਿਚ ਬਲਾਕ ਪੱਧਰ ਤੇ ਜੇਤੂ ਵਿਦਿਆਰਥੀਆਂ ਨੇ ਜਿਲ੍ਹਾ ਪੱਧਰ ਤੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ|
ਇਸ ICT ਕੁਇਜ਼ ਮੁਕਾਬਲੇ ਦੇ ਪ੍ਰੋਗਰਾਮ ਇੰਚਾਰਜ ਸ. ਹਰਜੀਤ ਸਿੰਘ ਸੰਧੂ (ਡੀ ਐਮ ਕੰਪਿਊਟਰ ਸਾਇੰਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਅੱਜ ਦੇ ਮੁਕਾਬਲੇ ਦਾ ਨਤੀਜਾ ਮੌਕੇ ਤੇ ਹੀ ਐਲਾਨਿਆ ਗਿਆ| ਜਿਸ ਵਿਚ ਜਮਾਤ 10 ਵੀਂ ਤੋਂ ਸੁਨੀਤਾ ਕੌਰ (ਸ ਹ ਸ ਰੁਹੇਲਾ ਹਾਜੀ) ਨੇ ਪਹਿਲਾ , ਸਿਮਰਨਦੀਪ ਕੌਰ ( ਸ਼ਹੀਦ ਗੁਰੂ ਰਾਮ ਦਾਸ ਸਸਸਸ ਜ਼ੀਰਾ ਲੜਕੀਆਂ) ਨੇ ਦੂਜਾ, ਜੀਆ (ਸਸਸਸ ਸੁਖਵਿੰਦਰ ਸਿੰਘ ਮੱਲਾਂ ਵਾਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ| ਇਸੇ ਪ੍ਰਕਾਰ ਜਮਾਤ 9ਵੀਂ ਤੋਂ ਸਾਨੀਆ (ਸ ਹ ਸ ਰੁਹੇਲਾ ਹਾਜੀ) ਨੇ ਪਹਿਲਾ, ਪਵਨ (ਸਸਸਸ ਮਹਿਮਾ) ਨੇ ਦੂਜਾ, ਜਸ਼ਨਦੀਪ (ਸ ਸ ਸ ਸ ਨੂਰਪੁਰ ਸੇਠਾਂ ) ਨੇ ਤੀਜਾ ਸਥਾਨ ਪ੍ਰਾਪਤ ਕੀਤਾ| ਜੇਤੂ ਵਿਦਿਆਰਥੀਆ ਨੂੰ ਮੁਕਾਬਲਾ ਜੇਤੂ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸ਼੍ਰੀ ਰਾਜੀਵ ਮੋਂਗਾ ਜਿਲ੍ਹਾ ਆਈ ਸੀ ਟੀ ਕੋਆਰਡੀਨੇਟਰ ਨੇ ਸਮਾਗਮ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕੇ ਕੰਪਿਊਟਰ ਸਿੱਖਿਆ ਅਜੋਕੇ ਯੁੱਗ ਵਿਚ ਕੇਵਲ ਇਕ ਵਿਸ਼ਾ ਹੀ ਨਹੀਂ ਸਗੋਂ ਸਾਖਰਤਾ ਦਾ ਮਾਧਿਅਮ ਬਣ ਚੁੱਕਾ ਹੈ ਤੇ ਹਰੇਕ ਨੂੰ ਇਸ ਵਿਸ਼ੇ ਦੀ ਮੁਢਲੀ ਸਿੱਖਿਆ ਹੋਣਾ ਅਤਿਅੰਤ ਲਾਜਮੀ ਹੈ| ਜਿਲ੍ਹਾ ਆਈ ਸੀ ਟੀ ਟੀਮ ਵਲੋ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ|
ਇਸ ਦੇ ਨਾਲ ਹੀ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਮੁਕਾਬਲੇ ਦੀ ਤਿਆਰੀ ਕਰਵਾਉਣ ਵਾਲੇ ਗਾਈਡ ਕੰਪਿਊਟਰ ਫੈਕਲਟੀ ਅਧਿਆਪਕ ਸ਼੍ਰੀਮਤੀ ਜੋਤੀ, ਆਭਾ ਗੁਪਤਾ, ਰਜਨੀ ਬਾਲਾ, ਸੋਨੂੰ ਬਾਲਾ, ਪੂਜਾ ਗੁੰਬਰ, ਜੋਗਿੰਦਰ ਪਾਲ ਨੂੰ ਸਨਮਾਨ ਪੱਤਰ ਦਿੱਤੇ ਗਏ| ਮੁਕਾਬਲਾ ਕਰਵਾਉਣ ਲਈ ਡਿਊਟੀ ਤੇ ਕੰਪਿਊਟਰ ਫੈਕਲਟੀ ਸ੍ਰੀਮਤੀ ਰੁਚੀ ਜੈਨ, ਮਿਸਾਲ ਧਵਨ, ਚੇਤਨ ਕੱਕੜ, ਸਤੀਸ਼ ਕੁਮਾਰ, ਵਿਜੈ ਕੁਮਾਰ, ਮਨੀਸ਼ ਸ਼ਰਮਾ, ਹਰਪ੍ਰੀਤ ਸਿੰਘ, ਰਜਨੀਸ਼ ਕੁਮਾਰ, ਹਰਪਾਲ ਸਿੰਘ, ਜੋਤ ਸਰੂਪ ਸਿੰਘ, ਹਰਮੀਤ ਕੰਬੋਜ, ਸਚਿਨ ਕੁਮਾਰ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ।ਸਕੂਲ ਦੇ ਮੁਖੀ ਅਤੇ ਸਟਾਫ ਮੈਂਬਰ ਸਮੇਤ ਬਲਾਕਾਂ ਤੋਂ ਭਾਗ ਲੈਣ ਵਾਲੇ ਕੰਪਿਊਟਰ ਅਧਿਆਪਕ ਹਾਜਰ ਸਨ|