27/07/2026
ਅੱਜ ਮਿਤੀ 27-07-2026 ਨੂੰ ਜ਼ੋਨ ਪੱਧਰੀ ਖੇਡਾਂ ਵਿੱਚ ਸਕੂਲ ਆਫ ਐਮੀਨੈਂਸ ਅਰਨੀਵਾਲਾ ਸ਼ੇਖ ਸੁਭਾਨ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ। ਖੋ-ਖੋ ਅੰਡਰ-17 ਲੜਕੀਆਂ ਨੇ ਸ.ਸ.ਸ.ਸ ਟਾਹਲੀ ਵਾਲਾ ਬੋਦਲਾ ਵਿਖੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਹੀ ਬੈਡਮਿੰਟਨ ਅੰਡਰ-17 ਲੜਕੇ ਜੋ ਕਿ ਸਕੂਲ ਆਫ ਐਮੀਨੈਂਸ ਫ਼ਾਜ਼ਿਲਕਾ ਵਿਖੇ ਹੋਏ, ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੁਵੀ, ਸਹਿਜਦੀਪ ਸਿੰਘ ਅਤੇ ਆਦਿਤ ਸਿੰਘ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ।
ਕਰਾਟੇ ਮੁਕਾਬਲੇ ਜੋ ਕਿ ਰੈਡਐਂਟ ਪਬਲਿਕ ਸਕੂਲ ਮਾਹੂਆਣਾ ਬੋਦਲਾ ਵਿਖੇ ਹੋਏ, ਸਕੂਲ ਦੀ ਵਿਦਿਆਰਥਣ ਪਾਇਲ ਨੇ ਅੰਡਰ-17 ਲੜਕੀਆਂ ਵਿੱਚ ਗੋਲ਼ਡ ਮੈਡਲ ਪ੍ਰਾਪਤ ਕੀਤਾ।
ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਮੂਹ ਸਟਾਫ਼ ਨੇ ਚੰਗੇ ਭਵਿੱਖ ਵਾਸਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ।